ਬੈਲਟ ਲਗਾਓ ਇੰਜ, ਤਾਂ ਕਿ ਲੁੱਕ ਨਾ ਹੋਵੇ ਖਰਾਬ
ਵਰਤਮਾਨ ਦੀ 21ਵੀਂ ਸਦੀ ਹੋਵੇ ਜਾਂ ਪੁਰਾਣਾ ਜ਼ਮਾਨਾ, ਫੈਸ਼ਨ ਦਾ ਆਪਣਾ ਇੱਕ ਵੱਖਰਾ ਦੌਰ ਹੁੰਦਾ ਹੈ ਅਤੇ ਹਰ ਦੌਰ ’ਚ ਪੁਰਸ਼ ਫੈਸ਼ਨ ’ਚ ਪਹਿਨਾਵੇ ਦੇ ਨਾਲ-ਨਾਲ ਬੈਲਟ ਲਗਾਉਣ ਦਾ ਆਪਣਾ ਖਾਸ ਮਹੱਤਵ ਰਿਹਾ ਹੈ
ਪੁਰਸ਼ਾਂ ਦੇ ਫੈਸ਼ਨ ’ਚ ਬੈਲਟ ਖਾਸ ਐਕਸੇਸਰੀਜ਼ ’ਚ ਸ਼ਾਮਲ ਹੈ ਛੋਟੇ ਬੱਚੇ ਹੋਣ, ਆਫ਼ਿਸ ਜਾਣ ਵਾਲੇ ਪੁਰਸ਼, ਸਕੂਲ-ਕਾਲਜ ਜਾਣ ਵਾਲੇ ਲੜਕੇ ਸਾਰੇ ਪੈਂਟ ਦੇ ਉੱਪਰ ਬੈਲਟ ਪਹਿਨਦੇ ਹੀ ਹਨ, ਜਿਸ ਨਾਲ ਉਨ੍ਹਾਂ ਦੇ ਆਕਰਸ਼ਣ ’ਚ ਚਾਰ ਚੰਨ ਲੱਗ ਜਾਂਦੇ ਹਨ, ਪਰ ਕਈ ਵਾਰ ਬੈਲਟ ਦੀ ਗਲਤ ਚੋਣ ਪੂਰੇ ਲੁੱਕ ਨੂੰ ਖਰਾਬ ਕਰ ਦਿੰਦੀ ਹੈ ਸਹੀ ਬੈਲਟ ਜਿੱਥੇ ਆਊਟਫਿੱਟ ਨੂੰ ਪਰਫੈਕਟ ਬਣਾਉਂਦੀ ਹੈ, ਉੱਥੇ ਗਲਤ ਬੈਲਟ ਦੀ ਚੋਣ ਨਾਲ ਲੁੱਕ ਖਰਾਬ ਦਿਸਣ ਲਗਦੀ ਹੈ
Also Read :-
- ਦਿਸਣਾ ਹੈ ਹੈਂਡਸਮ ਤਾਂ ਬਦਲੋ ਆਪਣੀ ਲੁੱਕ
- ਠੰਢਕ ਦਿੰਦੇ ਹਨ, ਇਨ੍ਹਾਂ ਰੰਗਾਂ ਦੇ ਕੱਪੜੇ
- ਦੁਪੱਟੇ ਵੱਖੋ-ਵੱਖਰੇ
- ਬਰੇਡ ਹੇਅਰ ਸਟਾਇਲ ਨਾਲ ਪਾਓ ਗਲੈਮਰਸ ਲੁਕ
Table of Contents
ਇਸ ਲਈ ਜ਼ਰੂਰੀ ਹੈ ਇਹ ਜਾਣਨਾ ਕਿ ਬੈਲਟ ਲਗਾਉਂਦੇ ਸਮੇਂ ਕਿਸ ਤਰ੍ਹਾਂ ਦੀਆਂ ਗਲਤੀਆਂ ਨੂੰ ਕਰਨ ਤੋਂ ਬਚਣਾ ਚਾਹੀਦਾ ਹੈ-
ਬੂਟ ਅਤੇ ਬੈਲਟ ਦਾ ਕਲਰ ਨਾ ਮੈਚ ਕਰਨਾ:
ਬਹੁਤ ਸਾਰੇ ਪੁਰਸ਼ ਆਪਣੇ ਆਊਟਫਿੱਟ ਦੇ ਨਾਲ ਇਸ ਗਲਤੀ ਨੂੰ ਦੁਹਰਾਉਂਦੇ ਹਨ ਜੇਕਰ ਤੁਸੀਂ ਫਾਰਮਲ ਲੁੱਕ ਜਾਂ ਆਫਿਸ ਲਈ ਰੈੱਡੀ ਹੋ ਤਾਂ ਬਰਾਊਨ ਬੈਲਟ ਦੇ ਨਾਲ ਬਲੈਕ ਬੂਟ ਦੀ ਚੋਣ ਨਾ ਕਰੋ ਇਹ ਸਭ ਤੋਂ ਵੱਡਾ ਫੈਸ਼ਨ ਬਲੰਡਰ ਹੈ ਹਮੇਸ਼ਾ ਬੂਟ ਅਤੇ ਬੈਲਟ ਦਾ ਕਲਰ ਮੈਚ ਕਰਦਾ ਹੋਇਆ ਹੋਣਾ ਚਾਹੀਦਾ ਹੈ ਇਹ ਨਹੀਂ ਕਲਰ ਦੇ ਨਾਲ ਹੀ ਬੈਲਟ ਅਤੇ ਬੂਟ ਦਾ ਮੈਟੀਰੀਅਲ ਵੀ ਇੱਕ ਹੋਣਾ ਚਾਹੀਦਾ ਹੈ ਜਿਵੇਂ ਲੈਦਰ ਬੈਲਟ ਦੇ ਨਾਲ ਲੈਦਰ ਸ਼ੂਜ ਅਤੇ ਕੈਨਵਾਸ ਸ਼ੂਜ ਦੇ ਨਾਲ ਕੈਨਵਾਸ ਦੀ ਬੈਲਟ ਨੂੰ ਹੀ ਪਹਿਨਣਾ ਚਾਹੀਦਾ ਹੈ
ਆਊਟਫਿੱਟ ਦੇ ਨਾਲ ਕਰੋ ਸਹੀ ਬੈਲਟ ਦੀ ਚੋਣ:
ਹਰ ਆਊਟਫਿੱਟ ਦੇ ਨਾਲ ਬੈਲਟ ਦਾ ਆਕਾਰ ਵੀ ਦੂਜਾ ਹੁੰਦਾ ਹੈ ਜਿਵੇਂ ਕਿ ਤੁਸੀਂ ਫਾਰਮਲ ਜਾਂ ਫਿਰ ਆਫਿਸ ਵੀਅਰ ’ਚ ਰੈੱਡੀ ਹੋ ਤਾਂ ਇਸ ਦੇ ਨਾਲ ਹਮੇਸ਼ਾ ਪਤਲੀ ਬੈਲਟ ਲਗਭਗ 3.4 ਸੈਮੀ. ਹੋਣੀ ਚਾਹੀਦੀ ਹੈ ਜਿਸ ’ਚ ਟਰਾਊਜਰ, ਚਿਨੋਸ ਅਤੇ ਡਾਰਕ ਡੈਨਿਸ ਸ਼ਾਮਲ ਹਨ ਦੂਜੇ ਪਾਸੇ ਕੈਜੂਅਲ ਵੀਅਰ ਵਰਗੇ ਡੀਨਸ, ਕਾਰਗੋ ਪੈਂਟਸ ਅਤੇ ਸ਼ਾਰਟਸ ਦੇ ਨਾਲ ਚੌੜੀ ਬੈਲਟ ਲਗਭਗ 3.9 ਸੈਮੀ. ਦੀ ਲਗਾਉਣੀ ਚਾਹੀਦੀ ਹੈ
ਪੁਰਾਣੀ ਬੈਲਟ:
ਕਦੇ ਵੀ ਘਸੀ ਹੋਈ, ਪੁਰਾਣੀ ਬੈਲਟ ਨੂੰ ਨਾ ਕਰੋ ਇਸਤੇਮਾਲ ਇੱਕ ਚੰਗੀ ਅਤੇ ਮਹਿੰਗੀ ਬੈਲਟ ’ਤੇ ਪੈਸੇ ਖਰਚ ਕਰਨਾ ਬੇਹੱਦ ਜ਼ਰੂਰੀ ਹੈ ਬਹੁਤ ਸਾਰੇ ਪੁਰਸ਼ ਬੈਲਟ ’ਤੇ ਧਿਆਨ ਨਹੀਂ ਦਿੰਦੇ ਅਤੇ ਘਸੇ ਹੋਏ ਵੱਕਲ ਦੀ ਬੈਲਟ ਲਗਾਉਂਦੇ ਹਨ ਜੋ ਪੂਰੇ ਲੁੱਕ ਨੂੰ ਖਰਾਬ ਕਰ ਦਿੰਦਾ ਹੈ ਇਸ ਲਈ ਹਮੇਸ਼ਾ ਬੈਲਟ ’ਤੇ ਧਿਆਨ ਦਿੰਦੇ ਰਹਿਣ ਦੀ ਜ਼ਰੂਰਤ ਹੁੰਦੀ ਹੈ
ਗਲਤ ਸਾਈਜ਼ ਦੀ ਬੈਲਟ:
ਬਹੁਤ ਜ਼ਿਆਦਾ ਲੰਬੀ ਜਾਂ ਬਹੁਤ ਛੋਟੀ ਬੈਲਟ ਵੀ ਇੱਕ ਮਿਸਟੇਕ ਹੈ, ਜਿਸ ਨੂੰ ਪੁਰਸ਼ ਕਰ ਦਿੰਦੇ ਹਨ ਬੈਲਟ ਐਨੀ ਵੀ ਲੰਮੀ ਨਾ ਹੋਵੇ ਕਿ ਸੈਕਿੰਡ ਲੂਪ ਤੋਂ ਜ਼ਿਆਦਾ ਹੋਵੇ ਅਤੇ ਨਾ ਹੀ ਐਨੀ ਛੋਟੀ ਹੋਵੇ ਕਿ ਬੱਕਲ ਤੋਂ ਬਾਅਦ ਪਹਿਲੇ ਲੂਪ ’ਚ ਵੀ ਜਾਣ ਤੋਂ ਦਿੱਕਤ ਕਰੇ ਸਹੀ ਸਾਈਜ਼ ਦੀ ਬੈਲਟ ਵੀ ਬੇਹੱਦ ਜ਼ਰੂਰੀ ਹੈ