ਕੁਝ ਖਾਸ ਅੰਦਾਜ਼ ‘ਚ ਕਹੋ ‘ਸਾੱਰੀ’
ਜਦੋਂ ਕਿਸੇ ਦੀ ਭਾਵਨਾ ਨੂੰ ਠੇਸ ਪਹੁੰਚਦੀ ਹੈ ਤਾਂ ਪਿਆਰ ਨਾਲ ਭਰਿਆ ‘ਆਈ ਐਮ ਸਾੱਰੀ’ ਮਰਹਮ ਦਾ ਕੰਮ ਕਰਦੀ ਹੈ ਰਿਸ਼ਤਿਆਂ ‘ਚ ਮਿਠਾਸ ਲਿਆਉਂਦੀ ਹੈ, ਖਿੱਲਰਣ ਤੋਂ ਬਚਾਉਂਦੀ ਹੈ, ਵਰ੍ਹਿਆਂ ਤੋਂ ਬਣੇ ਰਿਸ਼ਤਿਆਂ ਨੂੰ ਖੋਹਣ ਤੋਂ ਬਚਾਉਂਦੀ ਹੈ
ਬਸ, ‘ਸਾੱਰੀ’ ਬੋਲਣ ਦਾ ਅੰਦਾਜ਼ ਅਜਿਹਾ ਹੋਵੇ ਕਿ ਸਾਹਮਣੇ ਵਾਲੇ ਦੇ ਦਿਲ ਨੂੰ ਛੂਹ ਜਾਵੇ ਅਤੇ ਉਹ ਬਿਨ੍ਹਾਂ ਸੋਚੇ-ਸਮਝੇ ਤੁਹਾਨੂੰ ਮੁਆਫ਼ ਕਰ ਦੇਵੇ ਆਓ, ਇਨ੍ਹਾਂ ਟਿਪਸਾਂ ਨੂੰ ਅਪਣਾ ਕੇ ‘ਸਾੱਰੀ’ ਬੋਲੋ ਤਾਂ ਯਕੀਨਨ ਰਿਸਪਾਂਸ ਚੰਗਾ ਮਿਲੇਗਾ ਜੇਕਰ ‘ਸਾੱਰੀ’ ਬੋਲਣ ‘ਚ ਸ਼ਰਮ ਆ ਰਹੀ ਹੈ ਤਾਂ ‘ਸਾੱਰੀ ਕਾਰਡ’ ਤੇ ਆਪਣੀਆਂ ਭਾਵਨਾਵਾਂ ਨੂੰ ਜ਼ਾਹਿਰ ਕਰ ਸਕਦੇ ਹੋ ਜਾਂ ਫੁੱਲ ਦੇ ਨਾਲ ‘ਸਾੱਰੀ’ ਲਿਖ ਕੇ ਦੇ ਸਕਦੇ ਹੋ ਜਿਸ ਨਾਲ ਤੁਸੀਂ ਸਾੱਰੀ ਮੰਗੀ ਹੈ ਉਹ ਤੁਹਾਨੂੰ ਮੁਆਫ਼ ਕੀਤੇ ਬਿਨ੍ਹਾਂ ਸ਼ਾਇਦ ਹੀ ਰਹਿ ਸਕੇ
ਸਮਾਂ ਬੜਾ ਬਲਵਾਨ ਹੁੰਦਾ ਹੈ, ਜੇਕਰ ਤੁਸੀਂ ਸ਼ੁਰੂ ‘ਚ ਮੁਆਫ਼ੀ ਮੰਗਦੇ ਹੋ ਤੇ ਮੁਆਫ਼ੀ ਮੰਗਣ ਦੀ ਕੋਸ਼ਿਸ਼ ਨਾਕਾਮ ਹੋ ਜਾਂਦੀ ਹੈ ਤਾਂ ਅਜਿਹੇ ‘ਚ ਘਬਰਾਓ ਨਾ ਹਫਤੇ ਦੋ ਹਫ਼ਤੇ ਤੋਂ ਬਾਅਦ ਫੁੱਲ ਜਾਂ ਕਾਰਡ ਭੇਜ ਕੇ ਇੱਕ ਵਾਰ ਫਿਰ ਕੋਸ਼ਿਸ਼ ਕਰੋ, ਕਿਉਂਕਿ ਜ਼ਿਆਦਾਤਰ ਲੋਕ ਸਮੇਂ ਦੇ ਨਾਲ ਗੱਲਾਂ ਨੂੰ ਭੁਲਾ ਦਿੰਦੇ ਹਨ ਕਦੇ-ਕਦੇ ਸਾਹਮਣੇ ਸਾੱਰੀ ਬੋਲਣ ਦਾ ਪ੍ਰਭਾਵ ਉਲਟਾ ਵੀ ਪੈ ਜਾਂਦਾ ਹੈ, ਕਿਉਂਕਿ ਬਹਿਸ ਸ਼ੁਰੂ ਹੋ ਜਾਣ ‘ਤੇ ਗੱਲ ਵਧ ਸਕਦੀ ਹੈ ਅਜਿਹੇ ‘ਚ ਤੁਸੀਂ ਫੋਨ ਕਰਕੇ ਸਾੱਰੀ ਬੋਲ ਦਿਓ ਇਸ ਦਾ ਲਾਭ ਹੋ ਸਕਦਾ ਹੈ
ਆਪਣੀ ਪਤਨੀ ਜਾਂ ਰੂਮਸੈਟ ਤੋਂ ‘ਸਾੱਰੀ’ ਬੋਲਣਾ ਹੋਵੇ ਤਾਂ ਥੋੜ੍ਹਾ ਇੰਤਜ਼ਾਰ ਕਰਨ ਤੋਂ ਬਾਅਦ ਬੋਲੋ ਤਾਂ ਕਿ ਤੁਹਾਡਾ ਪਾਰਟਨਰ ਸ਼ਾਤ ਹੋ ਕੇ ਤੁਹਾਡੀਆਂ ਭਾਵਨਾਵਾਂ ਨੂੰ ਸਮਝ ਸਕੇ, ਇਸ ਲਈ ਇਨ੍ਹਾਂ ਨੂੰ ਕੁਝ ਟਾਇਮ ਜ਼ਰੂਰ ਦਿਓ ਉਸੇ ਸਮੇਂ ‘ਸਾੱਰੀ’ ਬੋਲਣ ਨਾਲ ਗੁੱਸਾ ਵਧ ਵੀ ਸਕਦਾ ਹੈ ਅਤੇ ਤੁਹਾਡੇ ‘ਸਾੱਰੀ’ ਬੋਲਣ ਦਾ ਪ੍ਰਭਾਵ ਵੀ ਓਨਾ ਨਹੀਂ ਰਹੇਗਾ
‘ਸਾੱਰੀ’ ਦੀ ਵਰਤੋਂ ਬਸ ਆਪਣੇ-ਆਪ ਨੂੰ ਬਚਾਉਣ ਲਈ ਹੀ ਵਰਤੋਂ ਨਾ ਕਰੋ ਆਪਣੀ ਭੁੱਲ ਸੁਧਾਰਨ ਲਈ ‘ਸਾੱਰੀ’ ਬੋਲੋ ਅਤੇ ਕੋਈ ਗਲਤੀ ਅੱਗੇ ਤੋਂ ਨਾ ਕਰੋ ਧਿਆਨ ਰੱਖੋ, ਅਗਲੀ ਵਾਰ ਕੁਝ ਵੀ ਬੋਲਣ ਤੋਂ ਪਹਿਲਾਂ ਪੂਰੀ ਸਾਵਧਾਨੀ ਰੱਖੋ, ਤਾਂਕਿ ਵਾਰ-ਵਾਰ ਮੁਆਫ਼ੀ ਨਾ ਮੰਗਣੀ ਪਵੇ ਜੇਕਰ ਸਾਹਮਣੇ ਵਾਲਾ ਜ਼ਿਆਦਾ ਗੁੱਸੇ ‘ਚ ਹੈ ਅਤੇ ਉਹ ਚਾਹੁੰਦਾ ਹੈ ਕਿ ਉਸ ਸਮੇਂ ਤੁਸੀਂ ਚਲੇ ਜਾਓ ਤਾਂ ਚੰਗਾ ਇਹੀ ਹੋਵੇਗਾ ਜੇਕਰ ਉਨ੍ਹਾਂ ਨੇ ਬਿਨਾਂ ਸੋਚੇ ਸਮਝੇ ਮੁਆਫ ਕਰ ਦਿੱਤਾ ਤਾਂ ਵੀ ਗੱਲ ਅੱਗੇ ਨਾ ਵਧਾਓ ਉਸ ਚੈਪਟਰ ਨੂੰ ਉੱਥੇ ਬੰਦ ਕਰ ਦਿਓ
ਮੁਆਫ਼ੀ ਮੰਗਦੇ ਸਮੇਂ ਇਹ ਧਿਆਨ ਰੱਖੋ ਕਿ ਜ਼ਬਰਦਸਤੀ ਸਾਹਮਣੇ ਵਾਲੇ ਨੂੰ ਨਾ ਛੂਹੋ, ਨਾ ਹੀ ਹੱਗ ਕਰੋ ਜੇਕਰ ਸਾਹਮਣੇ ਵਾਲਾ ਤੁਹਾਨੂੰ ਦਿਲੋਂ ਮੁਆਫ਼ ਕਰ ਗਲੇ ਲਾਉਣਾ ਚਾਹੁੰਦਾ ਹੈ ਤਾਂ ਜ਼ਰੂਰ ਮੌਕਾ ਦਿਓ -ਹੀਨਾ ਗੁਪਤਾ
‘ਸਾੱਰੀ’ ਬੋਲਣਾ ਬਹੁਤ ਚੰਗੀ ਆਦਤ ਹੈ ਅੱਜ ਦੇ ਯੁੱਗ ‘ਚ ਮਨ ਏਨਾ ਹੰਕਾਰੀ ਹੈ, ਬੰਦੇ ਅੰਦਰ ਏਨੀ ਈਗੋ ਹੈ ਕਿ ਗਲਤੀ ਕਰ ਲੈਣ ‘ਤੇ ਵੀ ਝੁਕਦਾ ਨਹੀਂ, ਆਪਣੀ ਗਲਤੀ ਸਵੀਕਾਰ ਨਹੀਂ ਕਰਦਾ, ‘ਸਾੱਰੀ’ ਨਹੀਂ ਕਰਦਾ ਅਤੇ ਇਸ ਲਈ ਆਪਸ ‘ਚ ਦੂਵੈਸ਼, ਖਿੱਚਾਤਾਨੀ, ਇੱਕ-ਦੂਜੇ ਨੂੰ ਨੀਚਾ ਦਿਖਾਉਣ ਦੀ ਹੋੜ ਲੱਗੀ ਰਹਿੰਦੀ ਹੈ ਆਪਣੇ ਹਊਮੈ, ਈਗੋ, ਹੰਕਾਰ ਦੀ ਵਜ੍ਹਾ ਨਾਲ ਹੀ ਲੋਕ ਇੱਕ-ਦੂਜੇ ਤੋਂ ਖਹਿ-ਖਹਿ ਕੇ, ਮੈਂ ਕਿਸੇ ਤੋਂ ਕੀ ਘੱਟ ਹਾਂ! ਇਸ ਲਈ ਸਮਾਜ ‘ਚ, ਪਰਿਵਾਰਾਂ ‘ਚ, ਈਰਖਾ, ਨਫਰਤਾਂ ਵਧ ਰਹੀਆਂ ਹਨ ਨਿਮਰਤਾ, ਦੀਨਤਾ, ਸ਼ਮਾਦਾਨ ਆਦਿ ਗੁਣਾਂ ਤੋਂ ਇਨਸਾਨੀਅਤ ਮਹਿਕਦੀ ਹੈ ਹਰ ਮਾਂ-ਬਾਪ ਆਪਣੀ ਸੰਤਾਨ ਨੂੰ ਬਚਪਨ ਤੋਂ ਸਿਖਾਓ, ਗਲਤੀ ਕਰ ਲੈਣ ‘ਤੇ ਸਾੱਰੀ ਕਹੋ, ਗਲਤੀ ਸਵੀਕਾਰ ਕਰੋ, ਈਗੋ, ਹੰਕਾਰ ਨੂੰ ਤਿਆਗਣ ‘ਤੇ ਇਨਸਾਨ ਮਹਾਨ ਕਹਾਉਂਦਾ ਹੈ
-ਰੂਹਾਨੀ ਸਤਿਸੰਗ ਦੇ ਪ੍ਰਕਾਸ਼ ਤੋਂ
ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ Facebook, Twitter, LinkedIn और Instagram, YouTube ਤੇ ਫਾਲੋ ਕਰੋ.