ਧਰਤੀ ਨੂੰ ਹਰਿਆ-ਭਰਿਆ ਬਣਾਉਣ ਲਈ ਡੇਰਾ ਸੱਚਾ ਸੌਦਾ ਨੇ ਚਲਾਈ ਪੌਦੇ ਲਾਉਣ ਦੀ ਮੁਹਿੰਮ
- ਰੂਹਾਨੀ ਭੈਣ ਹਨੀਪ੍ਰੀਤ ਜੀ ਇੰਸਾਂ ਨੇ ਪੌਦਾ ਲਗਾ ਕੇ ਕੀਤਾ ਸ਼ੁੱਭ-ਆਰੰਭ
- ਦੇਸ਼-ਦੁਨੀਆਂ ’ਚ ਅੱਜ ਪੌਦੇ ਲਗਾ ਰਹੀ ਹੈ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ
Also Read :-
- ਵਾਤਾਵਰਨ ਪ੍ਰਦੂਸ਼ਣ ਰੋਕਣ ’ਚ ਡੇਰਾ ਸੱਚਾ ਸੌਦਾ ਦਾ ਸ਼ਲਾਘਾਯੋਗ ਯੋਗਦਾਨ
- ਕੋਰੋਨਾ ਦਾ ਫੈਲਾਅ ਅਤੇ ਵਾਤਾਵਰਨ ਸੰਕਟ -World Environment Day 5 June
- ਕੋਰੋਨਾ ਕਾਲ ‘ਚ ਡੇਰਾ ਸੱਚਾ ਸੌਦਾ ਬਣਿਆ ਵਾਤਾਵਰਨ ਦਾ ਸੁਰੱਖਿਆ ਕਵੱਚ
- ਵਧਦੀ ਆਬਾਦੀ ਵਾਤਾਵਰਨ ਅਤੇ ਵਿਸ਼ਵ ਲਈ ਖ਼ਤਰਾ | World Population Day
- 5 ਮਿੰਟਾਂ ’ਚ ਲਾਏ53 ਪੌਦੇ | ਨੇਹਾ ਇੰਸਾਂ ਨੇ ਇਕੱਠੇ ਬਣਾਏ ਦੋ ਰਿਕਾਰਡ
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਾਵਨ ਅਵਤਾਰ ਦਿਵਸ ਦੇ ਸ਼ੁੱਭ ਅਵਸਰ ’ਤੇ ਦੇਸ਼-ਵਿਦੇਸ਼ ’ਚ ਅੱਜ ਪੌਦੇ ਲਗਾਉਣ ਦੀ ਮੁਹਿੰਮ ਚਲਾਈ ਜਾ ਰਹੀ ਹੈ ਵਾਤਾਵਰਣ ਦੀ ਸੁਰੱਖਿਆ ਦੀ ਇਸ ਮੁਹਿੰਮ ਦਾ ਸ਼ੁੱਭ-ਆਰੰਭ ਆਦਰਯੋਗ ਰੂਹਾਨੀ ਭੈਣ ਹਨੀਪ੍ਰੀਤ ਜੀ ਇੰਸਾਂ ਨੇ ਐਤਵਾਰ ਨੂੰ ਸਵੇਰੇ ਪੌਦਾ ਲਗਾਕੇ ਕੀਤਾ
ਪਾਵਨ ਅਵਤਾਰ ਦਿਵਸ (15 ਅਗਸਤ) ਦੇ ਪਾਵਨ ਅਵਸਰ ਨੂੰ ਹੋਰ ਖੁਸ਼ਨੁੰਮਾ ਬਣਾਉਣ ਲਈ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਨੇ ਦੇਸ਼ਭਰ ’ਚ ਇੱਕ ਦਿਨ ਪਹਿਲਾਂ ਹੀ 14 ਅਗਸਤ ਨੂੰ ਪੌਦੇ ਲਗਾਉਣ ਦੀ ਮੁਹਿੰਮ ਚਲਾ ਕੇ ਹਰਿਆਲੀ ਦਾ ਅਨੁਪਮ ਉਪਹਾਰ ਭੇਂਟ ਕੀਤਾ ਹੈ ਹਰਿਆਣਾ, ਪੰਜਾਬ, ਰਾਜਸਥਾਨ, ਉੱਤਰ-ਪ੍ਰਦੇਸ਼, ਉੱਤਰਾਖੰਡ, ਹਿਮਾਚਲ ਪ੍ਰਦੇਸ਼ ਅਤੇ ਦਿੱਲੀ ਸਮੇਤ ਦੇਸ਼ ਅਤੇ ਦੁਨੀਆਂਭਰ ਦੇ ਬਲਾਕਾਂ ’ਚ ਡੇਰਾ ਸੱਚਾ ਸੌਦਾ ਦੇ ਵਾਤਾਵਰਣ ਰੱਖਵਾਲਿਆਂ ਵੱਲੋਂ ਪੌਦੇ ਲਗਾਏ ਜਾ ਰਹੇ ਹਨ
ਡੇਰਾ ਸੱਚਾ ਸੌਦਾ ਵਾਤਾਵਰਣ ਦੀ ਸੁਰੱਖਿਆ ਦੇ ਤਹਿਤ ਪਿਛਲੇ 14 ਸਾਲਾਂ ਤੋਂ ਲਗਾਤਾਰ ਪੌਦੇ ਲਗਾਉਣ ਦੀ ਮੁਹਿੰਮ ਚਲਾ ਰਿਹਾ ਹੈ ਸਾਲ 2009 ਤੋਂ ਸ਼ੁਰੂ ਹੋਈ ਪੌਦੇ ਲਗਾਉਣ ਦੀ ਮੁਹਿੰਮ ਦੇ ਤਹਿਤ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਹੁਣ ਤੱਕ ਕਰੀਬ 5 ਕਰੋੜ ਪੌਦੇ ਲਗਾ ਚੁੱਕੀ ਹੈ ਪੌਦੇ ਲਗਾਉਣ ’ਚ ਕਈ ਵਿਸ਼ਵ ਰਿਕਾਰਡ ਵੀ ਡੇਰਾ ਸੱਚਾ ਸੌਦਾ ਦੇ ਨਾਂਅ ਦਰਜ ਹੋ ਚੁੱਕੇ ਹਨ,
ਜਿਨ੍ਹਾਂ ’ਚ ਸਿਰਫ਼ ਇੱਕ ਘੰਟੇ ’ਚ 9 ਲੱਖ 38 ਹਜ਼ਾਰ 7 ਪੌਦੇ ਲਗਾਉਣਾ (15 ਅਗਸਤ 2009), 8 ਘੰਟਿਆਂ ’ਚ 68 ਲੱਖ 73 ਹਜ਼ਾਰ 451 ਪੌਦੇ ਲਗਾਉਣਾ (15 ਅਗਸਤ 2009), ਸਿਰਫ਼ ਇੱਕ ਘੰਟੇ ’ਚ ਸਾਧ-ਸੰਗਤ ਵੱਲੋਂ 19,45,535 ਪੌਦੇ ਲਗਾਉਣਾ (15 ਅਗਸਤ 2011) ਅਤੇ ਚੌਥਾ ਰਿਕਾਰਡ 15 ਅਗਸਤ 2012 ਨੂੰ ਸਿਰਫ਼ 1 ਘੰਟੇ ’ਚ 20 ਲੱਖ 39 ਹਜ਼ਾਰ 747 ਪੌਦੇ ਲਗਾਕੇ ਬਣਾਇਆ ਗਿਆ