ਸੌਂਫ ’ਚ ਛੁਪੇ ਹਨ ਵੱਡੇ-ਵੱਡੇ ਗੁਣ
ਸੌਂਫ ਰਸੋਈ ਦੇ ਮਸਾਲਿਆਂ ਦੀ ਰਾਣੀ ਹੈ ਜਿਸ ਦੀ ਵਰਤੋਂ ਹਰ ਰੋਜ਼ ਕਿਸੇ ਨਾ ਕਿਸੇ ਰੂਪ ’ਚ ਜ਼ਿਆਦਾਤਰ ਹਰ ਘਰ ’ਚ ਕੀਤੀ ਜਾਂਦੀ ਹੈ ਗਰਮੀ ਹੋਵੇ ਜਾਂ ਸਰਦੀ, ਇਸ ਦੀ ਵਰਤੋਂ ਸਾਰਾ ਸਾਲ ਚੱਲਦੀ ਰਹਿੰਦੀ ਹੈ,
ਕਦੇ ਆਚਾਰ ’ਚ, ਕਦੇ ਪਾਨ ’ਚ, ਕਦੇ ਠੰਡਿਆਈ ’ਚ ਤਾਂ ਕਦੇ ਮੂੰਹ ਦੀ ਸ਼ੁੱਧੀ ਲਈ ਪੇਟ ਦੇ ਰੋਗੀਆਂ ਨੂੰ ਵੀ ਭਰਪੂਰ ਲਾਭ ਪਹੁੰਚਾਉਂਦੀ ਹੈ ਸੌਂਫ ਆਯੂਰਵੈਦ ’ਚ ਸੌਂਫ ਨੂੰ ਜੋਤੀਵਰਧਕ, ਬੁੱਧੀਵਰਧਕ, ਕਫ਼ਨਾਸ਼ਕ ਅਤੇ ਪਾਚਕ ਆਦਿ ਰੂਪਾਂ ’ਚ ਜਾਣਿਆ ਜਾਂਦਾ ਹੈ ਸੌਂਫ ਦਾ ਅਰਕ ਪੇਟ, ਵਾਤ ਅਤੇ ਕਫ਼ ਸਬੰਧੀ ਰੋਗਾਂ ’ਚ ਵੀ ਲਾਭਦਾਇਕ ਹੁੰਦਾ ਹੈ
Also Read :-
ਆਓ ਜਾਣੀਏ ਇਸ ਦੇ ਹੋਰ ਵੱਡੇ ਗੁਣਾਂ ਬਾਰੇ:-
- ਜੇਕਰ ਤੁਹਾਡੇ ਹੱਥਾਂ ਪੈਰਾਂ ’ਤੇ ਜਲਨ ਹੁੰਦੀ ਹੈ ਤਾਂ ਸੌਂਫ ਅਤੇ ਧਨੀਆ ਬਰਾਬਰ ਮਾਤਰਾ ’ਚ ਪੀਸ ਕੇ ਛਾਨ ਲਓ, ਮਿਸ਼ਰੀ ਮਿਲਾ ਕੇ ਖਾਣਾ ਖਾਣ ਤੋਂ ਬਾਅਦ ਕੁਝ ਦਿਨ ਲਗਾਤਾਰ ਲੈਣ ਨਾਲ ਲਾਭ ਮਿਲਦਾ ਹੈ ਇਸ ਦੇ ਮਿਸ਼ਰਨ ਨੂੰ ਇੱਕ ਚਮਚ ਪਾਣੀ ਦੇ ਨਾਲ ਲੈਣਾ ਚਾਹੀਦਾ ਹੈ
- ਗਰਭਵਤੀ ਮਹਿਲਾਵਾਂ ਨੂੰ ਹਰ ਰੋਜ਼ ਭੋਜਨ ਤੋਂ ਬਾਅਦ ਸਵੇਰੇ ਸ਼ਾਮ ਖਾਣੇ ਤੋਂ ਬਾਅਦ ਸੌਂਫ ਖਾਣ ਨਾਲ ਸੰਤਾਨ ਗੋਰੀ ਪੈਦਾ ਹੁੰਦੀ ਹੈ
- ਅੱਖਾਂ ਦੀ ਕਮਜ਼ੋਰੀ ਦੂਰ ਕਰਨ ਲਈ ਸੌਂਫ ਅਤ ਮਿਸ਼ਰੀ ਬਰਾਬਰ ਪੀਸ ਲਓ ਇਸ ਚੂਰਨ ਦਾ ਸੇਵਨ ਸਵੇਰੇ ਸ਼ਾਮ ਸਾਦੇ ਪਾਣੀ ਨਾਲ ਘੱਟ ਤੋਂ ਘੱਟ ਦੋ ਢਾਈ ਮਹੀਨੇ ਤੱਕ ਕਰਨ ਨਾਲ ਅੱਖਾਂ ਦੀ ਕਮਜ਼ੋਰੀ ਦੂਰ ਹੁੰਦੀ ਹੈ
- ਸਬਜ਼ੀ ਅਤੇ ਦਾਲ ’ਚ ਕੁਝ ਦਿਨ ਲਗਾਤਾਰ ਸੌਂਫ ਦਾ ਤੜਕਾ ਲਗਾਉਣ ਨਾਲ ਪੇਟ ’ਚ ਹਵਾ ਨਹੀਂ ਬਣਦੀ
- ਖੰਘ ’ਚ ਆਰਾਮ ਪਾਉਣ ਲਈ ਸੌਂਫ ਦੇ ਅਰਕ ’ਚ ਸ਼ਹਿਦ ਮਿਲਾ ਕੇ ਪੀਣ ਨਾਲ ਲਾਭ ਮਿਲਦਾ ਹੈ
- ਬੈਠੇ ਗਲੇ ਨੂੰ ਠੀਕ ਕਰਨ ਲਈ ਜਾਂ ਗਲੇ ’ਚ ਖਰਾਸ਼ ਹੋਣ ’ਤੇ ਸੌਂਫ ਦੇ ਕੁਝ ਦਾਣੇ ਲਗਭਗ ਇੱਕ ਚਮਚ ਮੂੰਹ ’ਚ ਚਬਾਉਣ ਨਾਲ ਗਲਾ ਸਾਫ਼ ਹੁੰਦਾ ਹੈ ਇਸ ਦਾ ਦਿਨ ’ਚ ਤਿੰਨ-ਚਾਰ ਵਾਰ ਪ੍ਰਯੋਗ ਕਰ ਸਕਦੇ ਹੋ
- ਜੀਅ ਘਬਰਾਉਣ ’ਤੇ ਅਤੇ ਗਰਮੀ ਰੋਕਣ ਲਈ ਠੰਡਿਆਈ ’ਚ ਸੌਂਫ ਮਿਲਾ ਕੇ ਪੀਣ ਨਾਲ ਸ਼ਾਂਤੀ ਮਿਲਦੀ ਹੈ
- ਉੱਤਮ ਪਾਚਕ ਚੂਰਨ ਲਈ 50 ਗ੍ਰਾਮ ਸੌਂਫ, 50 ਗ੍ਰਾਮ ਜੀਰਾ ਭੁੰਨ ਕੇ ਅਤੇ 25 ਗ੍ਰਾਮ ਕਾਲਾ ਲੂਣ ਮਿਲਾ ਕੇ ਪੀਸ ਕੇ ਚੂਰਨ ਤਿਆਰ ਕਰਕੇ ਭੋਜਨ ਤੋਂ ਬਾਅਦ ਗੁਣਗੁਣੇ ਪਾਣੀ ਨਾਲ ਲਓ ਖਾਣਾ ਅਸਾਨੀ ਨਾਲ ਪਚ ਜਾਏਗਾ
- ਹਰ ਰੋਜ਼ 10 ਗ੍ਰਾਮ ਸੌਂਫ, ਖੰਡ ਜਾਂ ਮਿਸਰੀ ਮਿਲਾ ਕੇ ਚਬਾ-ਚਬਾ ਕੇ ਖਾਣ ਨਾਲ ਚਰਮ ਰੋਗ ਠੀਕ ਹੁੰਦਾ ਹੈ ਕਿਉਂਕਿ ਸੌਂਫ ਖੂਨ ਸਾਫ਼ ਕਰਨ ’ਚ ਸਹਾਇਕ ਹੁੰਦੀ ਹੈ ਸੌਂਫ ਖੂਨ ਦੇ ਨਾਲ ਚਮੜੀ ਦੀ ਰੰਗਤ ਨੂੰ ਵੀ ਸਾਫ਼ ਕਰਦੀ ਹੈ
- ਖੱਟੀਆਂ ਡੱਕਾਰਾਂ ਨੂੰ ਦੂਰ ਕਰਨ ਲਈ ਥੋੜ੍ਹੀ ਜਿਹੀ ਸੌਂਫ ਪਾਣੀ ’ਚ ਉੱਬਾਲ ਕੇ ਮਿਸ਼ਰੀ ਮਿਲਾ ਕੇ ਦਿਨ ’ਚ ਦੋ ਤਿੰਨ ਵਾਰ ਪੀਣ ਨਾਲ ਆਰਾਮ ਮਿਲਦਾ ਹੈ
- ਮੂੰਹ ਦੀ ਬਦਬੂ ਨੂੰ ਦੂਰ ਕਰਨ ਲਈ ਸਾਧਾਰਨ ਸੌਂਫ ਚਬਾ-ਚਬਾ ਕੇ ਖਾਣ ਨਾਲ ਆਰਾਮ ਮਿਲਦਾ ਹੈ
ਸੁਨੀਤਾ ਗਾਬਾ