ਪਿੰਨਾ ਕੋਲਾਡਾ ਯੋਗਰਟ pinna-colada-yogurt
ਸਮੱਗਰੀ:-
ਦਹੀਂ ਦਾ ਚੱਕਾ 1 ਕੱਪ, ਟਿੰਡ ਅਨਾਨਾਸ 4, ਦੇਸੀ ਖੰਡ 3 ਵੱਡੇ ਚਮਚ, ਤਾਜ਼ਾ ਨਾਰੀਅਲ 1/2 (ਅੱਧਾ) ਕੱਪ, ਪੀਸੀ ਹੋਈ ਚੀਨੀ 2 ਵੱਡੇ ਚਮਚ, ਸੁੱਕੇ ਨਾਰੀਅਲ ਦਾ ਬੂਰਾ 1/4 ਕੱਪ
ਵਿਧੀ:-
ਇੱਕ ਨਾਨ ਸਟਿੱਕ ਪੈਨ ਗਰਮ ਕਰਨ ਲਈ ਰੱਖੋ ਅਨਾਨਾਸ ਕੱਟ ਕੇ ਇਸ ਵਿੱਚ ਪਾਓ ਫਿਰ ਪਾਓ 2 ਵੱਡੇ ਚਮਚ ਦੇਸੀ ਖੰਡ ਅਤੇ ਮਿਲਾ ਲਓ ਥੋੜ੍ਹਾ ਜਿਹਾ ਪਾਣੀ ਪਾਓ ਅਤੇ ਹਲਕੀ ਅੱਗੇ ‘ਤੇ ਨਰਮ ਹੋਣ ਤੱਕ ਪਕਾਓ ਹਲਕੀ ਅੱਗ ‘ਤੇ ਦੂਜੇ ਨਾਨ ਸਟਿੱਕ ਪੈਨ ‘ਚ ਨਾਰੀਅਲ ਨੂੰ ਸੇਕੋ ਇਸ ਦੌਰਾਨ ਪੀਸੀ ਹੋਈ ਚੀਨੀ ਨੂੰ ਦਹੀਂ ਦੇ ਚੱਕੇ ‘ਚ ਚੰਗੀ ਤਰ੍ਹਾਂ ਫੈਂਟ ਲਓ ਸੇਕੇ ਹੋਏ
ਨਾਰੀਅਲ ‘ਚ ਸੁੱਕਾ ਕੋਕੋਨਟ ਮਿਲਾ ਦਿਓ ਅਤੇ ਸੇਕਣਾ ਚਾਲੂ ਰੱਖੋ ਹੁਣ ਚਾਰ ਸਟੈਮਡ ਗਿਲਾਸ ਲਓ ਇਸ ਵਿੱਚ ਸਭ ਤੋਂ ਪਹਿਲਾਂ ਪਾਓ ਅਨਾਨਾਸ ਦਾ ਮਿਸ਼ਰਨ ਉਸ ‘ਤੇ ਪਾਓ ਮਿੱਠੀ ਦਹੀ ਅਤੇ ਥੋੜ੍ਹਾ ਜਿਹਾ ਰਸ ਮਿਲਾ ਲਓ ਉੱਪਰੋਂ ਛਿੜਕੋ ਸੇਕਿਆ ਹੋਇਆ ਨਾਰੀਅਲ ਅਤੇ ਦੇਸੀ ਖੰਡ ਫਰਿੱਜ ‘ਚ ਠੰਢਾ ਕਰਨ ਤੋਂ ਬਾਅਦ ਉਸ ਨੂੰ ਸਰਵ ਕਰੋ ਤੁਹਾਡੇ ਜਾਦੂਈ ਹੱਥਾਂ ਦੀ ਹਰ ਕੋਈ ਪ੍ਰਸ਼ੰਸਾ ਕਰੇਗਾ ਹੀ ਕਰੇਗਾ
ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ Facebook, Twitter, LinkedIn और Instagram, YouTube ਤੇ ਫਾਲੋ ਕਰੋ.