ਆਲਸੀ ਅਜ਼ਗਰ
ਛੋਟੂ ਅਜ਼ਗਰ ਬਹੁਤ ਆਲਸੀ ਸੀ ਉਸ ਦਾ ਕੰਮ ਸੀ ਖਾਣਾ ਅਤੇ ਦਿਨਭਰ ਚਾਦਰ ਤਾਣਕੇ ਸੌਣਾ
ਉਸ ਦੀ ਮਾਂ ਕਿਸੇ ਕੰਮ ਲਈ ਉਸ ਨੂੰ ਉਠਾਉਂਦੀ, ਫਿਰ ਵੀ ਉਹ ਨਹੀਂ ਉੱਠਦਾ ਜਦੋਂ ਉਸ ਦੀ ਮਰਜ਼ੀ ਹੁੰਦੀ, ਉਦੋਂ ਉੱਠਦਾ
ਖਾਣ ਅਤੇ ਦਿਨਭਰ ਸੌਣ ਕਾਰਨ ਉਹ ਮੋਟਾ ਵੀ ਹੁੰਦਾ ਜਾ ਰਿਹਾ ਸੀ
ਛੋਟੂ ਦਾ ਮੋਟਾਪਾ ਦੇਖ ਕੇ ਉਸ ਦੀ ਮਾਂ ਬਹੁਤ ਚਿੰਤਤ ਰਹਿੰਦੀ ਸੀ
‘ਬੇਟਾ, ਆਲਸ ਕਾਰਨ ਤੁਸੀਂ ਬਹੁਤ ਮੋਟੇ ਹੁੰਦੇ ਜਾ ਰਹੇ ਹੋ,’ ਮਾਂ ਨੂੰ ਜਦੋਂ ਵੀ ਮੌਕਾ ਮਿਲਦਾ, ਉਹ ਛੋਟੂ ਨੂੰ ਸਮਝਾਉਂਦੀ ਕਿ ਮੋਟਾ ਹੋਣਾ ਚੰਗਾ ਨਹੀਂ ਹੁੰਦਾ ਤੁਸੀਂ ਰੋਜ਼ ਸਵੇਰੇ ਉੱਠ ਜਾਓ ਅਤੇ ਕਸਰਤ ਕਰੋ’
ਛੋਟੂ ਮਾਂ ਦੀ ਗੱਲ ਇਸ ਕੰਨ ਤੋਂ ਸੁਣ ਕੇ ਉਸ ਕੰਨ ’ਚੋਂ ਕੱਢ ਦਿੰਦਾ ਸੀ
ਇੱਕ ਦਿਨ ਮਾਂ ਨੇ ਛੋਟੂ ਨੂੰ ਨੀਂਦ ਤੋਂ ਜ਼ਬਰਦਸਤੀ ਜਗਾਇਆ ਅਤੇ ਕਿਹਾ ਕਿ ਤੂੰ ਹੁਣ ਨਹੀਂ ਸੌਣਾ ਹੈ ਚਲੋ, ਉੱਠੋ, ਸੈਰ ਕਰਨ ਜਾਓ
ਛੋਟੂ ਕੰਨ ਖੁਰਕਦਾ ਹੋਇਆ ਉੱਠਿਆ ਅਤੇ ਅੰਗੜਾਈ ਲੈਂਦਾ ਹੋਇਆ ਸੈਰ ਕਰਨ ਚੱਲ ਪਿਆ
ਹਾਲੇ ਉਹ ਕੁਝ ਹੀ ਦੂਰ ਗਿਆ ਹੋਵੇਗਾ ਕਿ ਆਲਸ ਨੇ ਉਸ ਨੂੰ ਘੇਰ ਲਿਆ
ਇੱਕ ਕਾਰ ਸੜਕ ਦੇ ਕਿਨਾਰੇ ਖੜ੍ਹੀ ਸੀ
Also Read :-
ਛੋਟੂ ਕਾਰ ’ਚ ਵੜ ਗਿਆ ਅਤੇ ਪਿਛਲੀ ਸੀਟ ’ਤੇ ਜਾ ਕੇ ਲੇਟ ਗਿਆ
ਫਿਰ ਕਾਰ ਦਾ ਡਰਾਈਵਰ ਕਾਰ ਸਟਾਰਟ ਕਰਕੇ ਚੱਲ ਪਿਆ ਛੋਟੂ ਨੂੰ ਕੁਝ ਵੀ ਪਤਾ ਨਹੀਂ ਚੱਲਿਆ ਉਹ ਆਰਾਮ ਨਾਲ ਖਰਾਟੇ ਲੈ ਰਿਹਾ ਸੀ
ਅਚਾਨਕ ਕਾਰ ਦਾ ਟਾਇਰ ਪੈਂਚਰ ਹੋ ਗਿਆ
ਡਰਾਈਵਰ ਕਾਰ ਤੋਂ ਹੇਠਾਂ ਉੱਤਰ ਕੇ ਡਿੱਗੀ ’ਚੋਂ ਦੂਜਾ ਪਹੀਆ ਕੱਢਣ ਲੱਗਿਆ ਫਿਰ ਉਸ ਦੀ ਨਜ਼ਰ ਪਿਛਲੀ ਸੀਟ ’ਤੇ ਲੇਟੇ ਛੋਟੂ ਅਜ਼ਗਰ ’ਤੇ ਪਈ
ਓਹ ਤੇਰੀ…..ਸੱਪ…… ਕਾਰ ’ਚ ਸੱਪ ਹੈ ‘ਕਹਿ ਕੇ ਉਹ ਲੋਕਾਂ ਨੂੰ ਬੁਲਾਉਣ ਲੱਗਿਆ
ਕੁਝ ਲੋਕ ਜਮ੍ਹਾ ਹੋ ਗਏ
‘ਅਰੇ, ਇਹ ਤਾਂ ਬੜਾ ਭਾਰੀ ਅਜ਼ਗਰ ਹੈ,’ ਇੱਕ ਆਦਮੀ ਨੇ ਡਰਦੇ ਹੋਏ ਕਿਹਾ, ‘ਇਹ ਤਾਂ ਆਦਮੀ ਨੂੰ ਨਿਗਲ ਜਾਂਦਾ ਹੈ’ ‘ਭਰਾਵਾ, ਇਸ ਅਜ਼ਗਰ ਨੂੰ ਮੇਰੀ ਕਾਰ ਤੋਂ ਬਾਹਰ ਕੱਢਣ ਦਾ ਕੋਈ ਉਪਾਅ ਕਰੋ, ‘ਡਰਾਈਵਰ ਲੋਕਾਂ ਨੂੰ ਬੇਨਤੀ ਕਰਦਾ ਹੋਇਆ ਬੋਲਿਆ
ਪਰ ਕੋਈ ਵੀ ਆਦਮੀ ਅਜ਼ਗਰ ਨੂੰ ਫੜਨ ਦਾ ਸਾਹਸ ਨਹੀਂ ਕਰ ਰਿਹਾ ਸੀ
ਫਿਰ ਉੱਧਰੋਂ ਇੱਕ ਸਪੇਰਾ ਲੰਘ ਰਿਹਾ ਸੀ ਉਸ ਨੂੰ ਦੇਖ ਕੇ ਡਰਾਈਵਰ ਨੇ ਰੋਕਦੇ ਹੋਏ ਅਜ਼ਗਰ ਬਾਰੇ ਦੱਸਿਆ ਅਤੇ ਉਸ ਨੂੰ ਕਾਰ ’ਚੋਂ ਬਾਹਰ ਕੱਢਣ ਲਈ ਕਿਹਾ ‘ਅਰੇ, ਇਹ ਤਾਂ ਬਹੁਤ ਮੋਟਾ ਅਜ਼ਗਰ ਹੈ,’ ਸਪੇਰੇ ਨੇ ਕਾਰ ਦੇ ਅੰਦਰ ਝਾਕਦੇ ਹੋਏ ਕਿਹਾ, ‘ਪਰ ਚਿੰਤਾ ਦੀ ਗੱਲ ਨਹੀਂ ਹੈ ਮੈਂ ਇਸ ਅਜ਼ਗਰ ਨੂੰ ਵੱਸ ’ਚ ਕਰ ਲਵਾਂਗਾ
ਇਹ ਕਹਿ ਕੇ ਉਸ ਨੇ ਛੋਟੂ ਅਜ਼ਗਰ ਨੂੰ ਪੂੰਛ ਤੋਂ ਫੜ ਕੇ ਕਾਰ ਤੋਂ ਬਾਹਰ ਖਿੱਚ ਲਿਆ
ਇਸ ਨਾਲ ਛੋਟੂ ਦੀ ਨੀਂਦ ਟੁੱਟੀ ਉਹ ਕੁਝ ਸਮਝ ਪਾਉਂਦਾ, ਉਦੋਂ ਤੱਕ ਸਪੇਰੇ ਨੇ ਉਸ ਨੂੰ ਕਸ ਕੇ ਫੜ ਲਿਆ ਅਤੇ ਆਪਣੇ ਕਬਜ਼ੇ ’ਚ ਕਰ ਲਿਆ
ਛੋਟੂ ਨੇ ਆਪਣੇ ਆਪ ਨੂੰ ਛੁਡਾਉਣ ਦਾ ਖੂਬ ਯਤਨ ਕੀਤਾ ਪਰ ਕਾਮਯਾਬ ਨਹੀਂ ਹੋ ਸਕਿਆ ‘ਮੈਂ ਇਸ ਨੂੰ ਆਪਣੇ ਕੋਲ ਰੱਖਾਂਗਾ,’ ਸਪੇਰੇ ਨੇ ਖੁਸ਼ ਹੋ ਕੇ ਕਿਹਾ, ‘ਇਸ ਨੂੰ ਲੋਕਾਂ ਨੂੰ ਦਿਖਾ ਕੇ ਪੈਸੇ ਕਮਾਵਾਂਗਾ’
ਇਹ ਸੁਣ ਕੇ ਛੋਟੂ ਦੀਆਂ ਅੱਖਾਂ ’ਚੋਂ ਹੰਝੂ ਆ ਗਏ ਮੈਂ ਕਿਸ ਮੁਸੀਬਤ ’ਚ ਫਸ ਗਿਆ ਹੁਣ ਮੈਂ ਆਪਣੇ ਘਰ ਕਿਵੇਂ ਜਾਵਾਂਗਾ? ਇਹ ਸਪੇਰਾ ਮੈਨੂੰ ਪਤਾ ਨਹੀਂ ਕਿੱਥੇ ਲੈ ਜਾਏਗਾ’
ਸਪੇਰਾ ਛੋਟੂ ਨੂੰ ਇੱਕ ਵੱਡੇ ਥੈਲੇ ’ਚ ਪਾ ਕੇ ਚੱਲ ਪਿਆ
ਛੋਟੂ ਅਜ਼ਗਰ ਆਪਣੀ ਮਾਂ ਨੂੰ ਯਾਦ ਕਰਕੇ ਰੋਣ ਲੱਗਿਆ ਪਰ ਹੁਣ ਰੋਣ ਨਾਲ ਕੀ ਹੋ ਸਕਦਾ ਸੀ?
ਸਪੇਰਾ ਛੋਟੂ ਨੂੰ ਗਲੀ-ਗਲੀ ਘੁੰਮਾਉਂਦਾ ਅਤੇ ਲੋਕਾਂ ਨੂੰ ਦਿਖਾ ਕੇ ਪੈਸੇ ਕਮਾਉਂਦਾ ਉਹ ਛੋਟੂ ਦੇ ਖਾਣ-ਪੀਣ ਦਾ ਇੰਤਜ਼ਾਮ ਵੀ ਨਹੀਂ ਰੱਖਦਾ ਸੀ
ਭੁੱਖ ਅਤੇ ਪਿਆਸ ਦੇ ਮਾਰੇ ਛੋਟੂ ਦੀ ਹਾਲਤ ਪਤਲੀ ਹੁੰਦੀ ਜਾ ਰਹੀ ਸੀ ਆਪਣੀ ਹਾਲਤ ’ਤੇ ਉਹ ਰੋਂਦਾ ਰਹਿੰਦਾ ਸੀ
ਫਿਰ ਇੱਕ ਦਿਨ ਛੋਟੂ ਦੀ ਕਿਸਮਤ ਦਾ ਸਿਤਾਰਾ ਚਮਕਿਆ ਇੱਕ ਵਣ ਜੀਵ ਸੁਰੱਖਿਅਕ ਦੀ ਨਜ਼ਰ ਅਜ਼ਗਰ ’ਤੇ ਪੈ ਗਈ ਉਸ ਨੇ ਪੁਲਿਸ ਨੂੰ ਸ਼ਿਕਾਇਤ ਕਰਕੇ ਸਪੇਰੇ ਦੇ ਕਬਜ਼ੇ ਤੋਂ ਅਜ਼ਗਰ ਨੂੰ ਛੁਡਾ ਲਿਆ
ਛੋਟੂ ਅਜ਼ਗਰ ਨੂੰ ਜੰਗਲ ’ਚ ਛੱਡ ਗਿਆ ਛੋਟੂ ਨੇ ਰਾਹਤ ਦਾ ਸਾਹ ਲਿਆ ਉਹ ਕਿਸੇ ਤਰ੍ਹਾਂ ਆਪਣੇ ਘਰ ਪਹੁੰਚਿਆ
ਉਸ ਨੂੰ ਦੇਖਦੇ ਹੀ ਮਾਂ ਉਸ ਨਾਲ ਲਿਪਟ ਗਈ ਅਤੇ ਰੋਂਦੀ ਹੋਈ ਬੋਲੀ, ‘ਕਿੱਥੇ ਚਲਿਆ ਗਿਆ ਸੀ, ਮੇਰੇ ਬੱਚੇ? ਮੈਂ ਤੈਨੂੰ ਲੱਭ-ਲੱਭ ਕੇ ਕਿੰਨਾ ਪ੍ਰੇਸ਼ਾਨ ਸੀ’
‘ਮਾਂ, ਮੈਨੂੰ ਮੁਆਫ਼ ਕਰ ਦਿਓ, ‘ਛੋਟੂ ਆਪਣੀ ਗਲਤੀ ਲਈ ਮੁਆਫ਼ੀ ਮੰਗਦਾ ਹੋਇਆ ਬੋਲਿਆ, ਹੁਣ ਮੈਂ ਕਦੇ ਆਲਸ ਨਹੀਂ ਕਰਾਂਗਾ ਤੁਹਾਡੀ ਹਰ ਗੱਲ ਮੰਨਾਂਗਾ ਮੈਂ ਸਮਝ ਗਿਆ ਕਿ ਆਲਸੀ ਹੋਣਾ ਕਿੰਨਾ ਖ਼ਤਰਨਾਕ ਹੈ
ਉਸ ਦਿਨ ਤੋਂ ਬਾਅਦ ਛੋਟੂ ਨੇ ਆਲਸ ਕਰਨਾ ਛੱਡ ਦਿੱਤਾ
ਹੇਮੰਤ ਕੁਮਾਰ ਯਾਦਵ