ਗਰਮੀ ਦੇ ਮੌਸਮ ’ਚ ਬਿਜਲੀ ਅਤੇ ਪੈਸੇ ਦੀ ਬੱਚਤ
ਗਰਮੀ ਦਾ ਮੌਸਮ ਖਤਰਨਾਕ ਰੂਪ ਧਾਰਨ ਕਰ ਗਿਆ ਹੈ ਅਤੇ ਦਿਨ ਦਾ ਤਾਪਮਾਨ ਹੁਣ ਵਧਣ ਲੱਗਿਆ ਹੈ ਦੇਸ਼ ਦੇ ਕਈ ਖੇਤਰਾਂ ’ਚ ਦਿਨ ਦਾ ਤਾਪਮਾਨ 45 ਤੋਂ 47 ਡਿਗਰੀ ਤੱਕ ਪਹੁੰਚ ਗਿਆ ਹੈ ਗਰਮੀ ਵਧਣ ਦਾ ਸਿੱਧਾ ਮਤਲਬ ਹੈ ਕਿ ਪੱਖੇ, ਏਸੀ ਅਤੇ ਫਰਿੱਜ਼ ਵਰਗੇ ਜ਼ਿਆਦਾ ਬਿਜਲੀ ਖੱਪਤ ਕਰਨ ਵਾਲੇ ਉਪਕਰਣਾ ਦਾ ਇਸਤੇਮਾਲ ਵਧ ਜਾਂਦਾ ਹੈ ਆਮ ਤੌਰ ’ਤੇ ਠੰਡ ਦੀ ਤੁਲਨਾ ’ਚ ਗਰਮੀਆਂ ਦੇ ਮੌਸਮ ’ਚ ਬਿਜਲੀ ਦਾ ਬਿੱਲ ਵਧ ਕੇ ਦੋ ਤੋਂ ਤਿੰਨ ਗੁਣਾ ਤੱਕ ਜ਼ਿਆਦਾ ਹੋ ਜਾਂਦਾ ਹੈ ਗਰਮੀਆਂ ’ਚ ਬਿਜਲੀ ਦੇ ਬਿੱਲ ਨੂੰ ਲੈ ਕੇ ਜ਼ਿਆਦਾਤਰ ਲੋਕ ਪ੍ਰੇਸ਼ਾਨ ਰਹਿੰਦੇ ਹਨ ਜੇਕਰ ਤੁਸੀਂ ਇਸ ਵਧੇ ਹੋਏ ਬਿਜਲੀ ਦੇ ਬਿੱਲ ਨੂੰ ਕੁਝ ਘੱਟ ਕਰਨਾ ਚਾਹੁੰਦੇ ਹੋ ਤਾਂ ਹੁਣ ਤੋਂ ਕੁਝ ਉਪਾਅ ਸੋਚ ਸਕਦੇ ਹੋ,
Also Read :-
- ਵਰਖਾ ਦੀ ਰੁੱਤ ’ਚ ਬਿਜਲੀ ਤੋਂ ਬਚਾਅ ਕਿਵੇਂ ਕਰੀਏ?
- ਹਰ ਰੋਜ਼ 1200 ਯੂਨਿਟ ਬਿਜਲੀ ਦਾ ਖੁਦ ਉਤਪਾਦਨ ਕਰਦਾ ਹੈ ਡੇਰਾ ਸੱਚਾ ਸੌਦਾ
- ਘਰ ਦੀ ਵਾਈਰਿੰਗ ਕਰੋ ਧਿਆਨ ਨਾਲ
Table of Contents
ਜਿਸ ਨੂੰ ਅਪਨਾਉਣ ਨਾਲ ਤੁਹਾਡੇ ਬਿਜਲੀ ਦਾ ਬਿੱਲ 20 ਤੋਂ 30 ਫੀਸਦੀ ਤੱਕ ਘੱਟ ਹੋ ਸਕਦਾ ਹੈ
ਏਸੀ ’ਤੇ ਬਿਜਲੀ ਬਿੱਲ:
ਗਰਮੀਆਂ ’ਚ ਘਰ ਹੋਵੇ ਜਾਂ ਦਫ਼ਤਰ ਏਅਰ ਕੰਡੀਸ਼ਨਰ ਚਲਾਉਣ ’ਚ ਬਿਜਲੀ ਦਾ ਖਰਚ ਸਭ ਤੋਂ ਜ਼ਿਆਦਾ ਹੁੰਦਾ ਹੈ ਜੇਕਰ ਇਸ ਨੂੰ ਸਹੀ ਤਰੀਕੇ ਨਾਲ ਮੈਨੇਜ ਕਰ ਲਿਆ ਜਾਏ ਤਾਂ ਚੰਗੀ ਬੱਚਤ ਹੋ ਸਕਦੀ ਹੈ ਏਸੀ ਚਲਾਉਣ ਤੋਂ ਪਹਿਲਾਂ ਉਸ ਦੀ ਸਰਵਸਿੰੰਗ ਜ਼ਰੂਰ ਕਰਵਾ ਲਓ ਅਤੇ ਫਿਲਟਰ ਨੂੰ ਚੰਗੀ ਤਰ੍ਹਾਂ ਸਾਫ਼ ਕਰ ਦਿਓ ਜਾਂ ਬਦਲਵਾ ਦਿਓ ਜੇਕਰ ਘਰ ’ਚ ਸੱਤ ਜਾਂ ਅੱਠ ਸਾਲ ਪੁਰਾਣਾ ਏਸੀ ਹੈ ਤਾਂ ਇਸ ਨੂੰ ਬਦਲ ਦਿਓ ਇਨਵਰਟਰ ਬੇਸਡ ਏਸੀ ਬਿਜਲੀ ਦਾ ਬਿੱਲ ਬਚਾਉਣ ਲਈ ਕਾਰਗਰ ਉਪਾਅ ਹੈ ਬੀਈਈ-5 ਸਟਾਰ ਰੇਟਿੰਗ ਵਾਲੇ ਏਸੀ ਦਾ ਇਸਤੇਮਾਲ ਕਰੋ ਆੱਫ ਟਾਈਮਰ ਦਾ ਇਸਤੇਮਾਲ ਕਰੋੋ ਇਸ ਨੂੰ ਸਵੇਰੇ ਸੌਂ ਕੇ ਉੱਠਣ ਦੇ ਇੱਕ ਘੰਟੇ ਪਹਿਲਾਂ ਦਾ ਸਮਾਂ ਸੈੱਟ ਕਰ ਸਕਦੇ ਹੋ
ਏਸੀ ’ਤੇ ਬਚਾ ਸਕਦੇ ਹੋ 1500 ਰੁਪਏ:
ਜੇਕਰ ਤੁਸੀਂ ਘਰ ’ਚ 1.5 ਟਨ ਦਾ ਏਸੀ ਲਗਾ ਰੱਖਿਆ ਹੈ ਅਤੇ ਰੋਜ਼ਾਨਾ ਔਸਤਨ ਅੱਠ ਘੰਟੇ ਇਸ ਨੂੰ ਚਲਾਉਂਦੇ ਹੋ ਤਾਂ ਨਾਰਮਲ ਏਸੀ ਕਰੀਬ 9 ਯੂਨਿਟ ਤੋਂ ਜ਼ਿਆਦਾ ਬਿਜਲੀ ਦੀ ਖਪਤ ਕਰਦਾ ਹੈ, ਜੇਕਰ 5 ਸਟਾਰ ਰੇਟਿੰਗ ਦਾ ਏਸੀ ਹੋਵੇ ਤਾਂ ਇਹ ਲਗਭਗ ਸੱਤ ਯੂਨਿਟ ਦੀ ਖਪਤ ਕਰੇਗਾ ਭਾਵ ਰੋਜ਼ ਦੋ ਯੂਨਿਟ ਬਿਜਲੀ ਦੀ ਬੱਚਤ ਜੇਕਰ ਤੁਸੀਂ ਚਾਰ ਮਹੀਨੇ ਤੱਕ ਰੋਜ਼ਾਨਾ 8 ਘੰਟੇ ਏਸੀ ਚਲਾਉਂਦੇ ਹੋ ਤਾਂ 240 ਯੂਨਿਟ ਦੀ ਬੱਚਤ ਹੋਵੇਗੀ ਜੇਕਰ 6.25 ਰੁਪਏ ਪ੍ਰਤੀ ਯੂਨਿਟ ਦੇ ਹੀ ਹਿਸਾਬ ਨਾਲ ਇਸ ਨੂੰ ਜੋੜਿਆ ਜਾਏ ਤਾਂ 1500 ਰੁਪਏ ਸਾਲਾਨਾ ਬੱਚਤ ਹੋ ਸਕਦੀ ਹੈ
ਲਾਈਟ ਚਲਾਉਣ ਦਾ ਖਰਚ ਹੋ ਜਾਏਗਾ ਅੱਧਾ:
ਗਰਮੀ ਸ਼ੁਰੂ ਹੋਣ ਤੋਂ ਪਹਿਲਾਂ ਘਰ ਦੇ ਪੁਰਾਣੇ ਬਲਬ ਅਤੇ ਟਿਊਬ ਲਾਈਟ ਦੀ ਜਗ੍ਹਾ ਸੀਐੱਫਐੱਲ ਜਾਂ ਐੱਲਈਡੀ ਲਗਾ ਲਓ ਪੰਜ ਵਾੱਟ ਦਾ ਐੱਲਈਡੀ 20 ਵਾੱਟ ਦੇ ਸੀਐੱਫਐੱਲ ਦੇ ਬਰਾਬਰ ਰੌਸ਼ਨੀ ਦਿੰਦਾ ਹੈ ਇਸੇ ਤਰ੍ਹਾਂ 18 ਵਾੱਟ ਦੇ ਸੀਐੱਫਐੱਲ ਦੀ ਰੌਸ਼ਨੀ 40 ਵਾੱਟ ਦੇ ਟਿਊਬ-ਲਾਈਟ ਦੇ ਬਰਾਬਰ ਹੋ ਸਕਦੀ ਹੈ ਭਾਵ ਇਨ੍ਹਾਂ ਉਪਾਆਂ ਨਾਲ ਤੁਹਾਡੇ ਲਾਈਟ ਚਲਾਉਣ ਦਾ ਖਰਚ ਅੱਧਾ ਹੋ ਸਕਦਾ ਹੈ
ਪੱਖਾ:
ਲਾਈਟ ਤਾਂ ਸਿਰਫ਼ ਰਾਤ ਨੂੰ ਜਗਾਉਂਦੇ ਹੋ ਪਰ ਗਰਮੀਆਂ ’ਚ ਪੂਰੇ ਦਿਨ ਪੱਖਾ ਚਲਾਉਣਾ ਪੈਂਦਾ ਹੈ ਇਸ ਨਾਲ ਬਿਜਲੀ ਦੇ ਬਿੱਲ ’ਤੇ ਵੱਡਾ ਅਸਰ ਪੈਂਦਾ ਹੈ ਇੱਕ ਨਾਰਮਲ ਪੱਖਾ 75 ਵਾੱਟ ਪ੍ਰਤੀ ਘੰਟਾ ਖਪਤ ਕਰਦਾ ਹੈ ਜੇਕਰ ਔਸਤਨ ਅੱਠ ਘੰਟੇ ਰੋਜ਼ ਚਲਾਈਏ ਤਾਂ ਇੱਕ ਪੱਖੇ ਦਾ ਖਰਚ 1000 ਰੁਪਏ ਸਾਲਾਨਾ ਦੇ ਕਰੀਬ ਹੋ ਸਕਦਾ ਹੈ ਜੇਕਰ ਬੀਈਈ-ਰੇਟੇਡ ਪੱਖਾ ਇਸਤੇਮਾਲ ਕਰੋ ਤਾਂ ਇਹ ਖਰਚ 700 ਤੋਂ 750 ਰੁਪਏ ਦਰਮਿਆਨ ਹੋਵੇਗਾ ਸੁਪਰ ਐਫੀਸੀਐਂਟ ਪੱਖਾ ਹੋਵੇ ਤਾਂ ਇਹ ਖਰਚ 500 ਰੁਪਏ ਦੇ ਕਰੀਬ ਹੋਵੇਗਾ
ਸਹੀ ਫਰਿੱਜ਼ ਦੀ ਕਰੋ ਚੋਣ, ਐਨੀ ਹੋਵੇਗੀ ਬੱਚਤ:
ਕੁੱਲ ਬਿਜਲੀ ਦੀ ਖਪਤ ਦਾ ਕਰੀਬ 15 ਫੀਸਦੀ ਇਕੱਲੀ ਫਰਿੱਜ਼ ’ਚ ਖਪਤ ਹੁੰਦੀ ਹੈ ਇਹ ਜ਼ਿਆਦਾਤਰ ਘਰਾਂ ’ਚ ਹਰ ਸਮੇਂ ਆੱਨ ਰਹਿੰਦਾ ਹੈ ਤੁਸੀਂ ਆਪਣੀ ਫਰਿੱਜ਼ ਨੂੰ ਪਾਵਰ ਐਫੀਸੀਐਂਟ ਬਣਾ ਸਕਦੇ ਹੋ ਸਭ ਤੋਂ ਪਹਿਲਾਂ ਤਾਂ ਇਸ ਦੀ ਪਲੇਸਿੰਗ ਸਹੀ ਹੋਣੀ ਚਾਹੀਦੀ ਹੈ ਅਤੇ ਕੰਧ ਅਤੇ ਫਰਿੱਜ਼ ’ਚ ਦੋ ਇੰਚ ਦਾ ਗੈਪ ਰੱਖੋ ਏਅਰ ਸਰਕੂਲੇਸ਼ਨ ਦੀ ਵਜ੍ਹਾ ਨਾਲ ਇਸ ਨੂੰ ਫੰਕਸ਼ਨ ਲਈ ਕੁਝ ਘੱਟ ਪਾਵਰ ਦੀ ਜ਼ਰੂਰਤ ਹੁੰਦੀ ਹੈ ਜੇਕਰ ਫਰਿੱਜ਼ ਬਦਲਣ ਦੀ ਸੋਚ ਰਹੇ ਹੋ ਤਾਂ ਬੀਈਈ-ਰੇਟੇਡ ਫਰਿੱਜ਼ ਲਓ
ਸਾਲਾਨਾ ਬੱਚਤ:
ਪੁਰਾਣਾ 260 ਲੀਟਰ ਦਾ ਫਰਿੱਜ਼ ਰੋਜ਼ ਕਰੀਬ 3.5 ਯੂਨਿਟ ਬਿਜਲੀ ਖ਼ਪਤ ਕਰ ਸਕਦਾ ਹੈ, ਜਦਕਿ ਇਸ ਨੂੰ ਸਾਈਜ਼ ਦਾ ਬੀਈਈ ਪੰਜ ਸਟਾਰ ਰੇਟਿੰਗ ਵਾਲੇ ਫਰਿੱਜ਼ ’ਤੇ ਰੋਜ਼ ਦੋ ਯੂਨਿਟ ਬਿਜਲੀ ਦੀ ਖਪਤ ਹੋਵੇਗੀ ਭਾਵ ਫਰਿੱਜ਼ ਬਦਲ ਕੇ ਹਰ ਸਾਲ 540 ਯੂਨਿਟ ਬਿਜਲੀ ਦੀ ਖਪਤ ਘੱਟ ਕੀਤੀ ਜਾ ਸਕਦੀ ਹੈ ਭਾਵ ਸਾਲਾਨਾ 3000 ਰੁਪਏ ਬਚਾ ਸਕਦੇ ਹੋ
ਡੇਸਕਟਾੱਪ ਦੀ ਜਗ੍ਹਾ ਲੈਪਟਾਪ:
ਘਰ ’ਚ ਡੇਸਕਟਾੱਪ ਦੀ ਜਗ੍ਹਾ ਲੈਪਟਾੱਪ ਦਾ ਇਸਤੇਮਾਲ ਕਰੋ ਆਮ ਤਰੀਕੇ ਨਾਲ ਚਲਾਉਣ ’ਤੇ ਡੇਸਕਟਾੱਪ ਦਾ ਸਾਲਾਨਾ ਖਰਚ 4000 ਰੁਪਏ ਦੇ ਕਰੀਬ ਆ ਸਕਦਾ ਹੈ, ਜਦਕਿ ਲੈਪਟਾਪ ’ਤੇ ਇਹ ਖਰਚ 1200 ਤੋਂ 1500 ਰੁਪਏ ਦੇ ਕਰੀਬ ਹੋਵੇਗਾ ਇਸੇ ਤਰ੍ਹਾਂ ਤੁਸੀਂ 2500 ਰੁਪਏ ਸਾਲਾਨਾ ਬਚਾ ਸਕਦੇ ਹੋ
ਕੂਲਰ:
ਇਨਵਰਟਰ ਟੈਕਨੋਲਾੱਜੀ ’ਤੇ ਆਧਾਰਿਤ ਵਧੀਆ ਕੰਪਨੀ ਦਾ ਕੂਲਰ ਖਰੀਦੋ ਇਹ ਬਾਜ਼ਾਰ ’ਚ ਆਮ ਮਿਲਣ ਵਾਲੇ ਕੂਲਰਾਂ ਦੀ ਤੁਲਨਾ ’ਚ 50 ਫੀਸਦੀ ਬਿਜਲੀ ਦੀ ਘੱਟ ਖ਼ਪਤ ਕਰੇਗਾ, ਜਿੱਥੇ 200 ਵਾੱਟ ਦੀ ਮੋਟਰ ਵਾਲੇ ਕੂਲਰ ਰੋਜ਼ 12 ਘੰਟੇ ਚਲਾਇਆ ਜਾਏ ਤਾਂ ਮਹੀਨੇਭਰ ’ਚ ਕਰੀਬ 100 ਯੂਨਿਟ ਬਿਜਲੀ ਦੀ ਖਪਤ ਕਰਦਾ ਹੈ, ਪਰ ਜੇਕਰ ਇਸ ਦੀ ਜਗ੍ਹਾ ਆਧੁਨਿਕ ਤਕਨੀਕ ਦਾ ਕੂਲਰ ਇਸਤੇਮਾਲ ਹੋਵੇ ਤਾਂ ਮਹੀਨੇ ਦੀ ਕਰੀਬ 60 ਯੂਨਿਟ ਹੀ ਖ਼ਪਤ ਹੋਵੇਗੀ
ਉਪਕਰਣਾ ’ਤੇ ਆਪਣੀ ਨਿਰਭਰਤਾ ਨੂੰ ਘੱਟ ਕਰੋ:
ਪੁਰਾਣੇ ਜ਼ਮਾਨੇ ’ਚ ਲੋਕਾਂ ਨੂੰ ਆਪਣੇ ਘਰਾਂ ਨੂੰ ਚਲਾਉਣ ਲਈ ਵੱਡੇ ਉਪਕਰਣਾ ਦੀ ਜ਼ਰੂਰਤ ਨਹੀਂ ਪੈਂਦੀ ਸੀ ਵੱਖ ਤਰੀਕਿਆਂ ਨੂੰ ਅਜ਼ਮਾਓ ਅਤੇ ਸਿਰਫ਼ ਉਨ੍ਹਾਂ ਉਪਕਰਣਾ ਦੀ ਵਰਤੋਂ ਕਰੋ ਜਿਨ੍ਹਾਂ ਦੀ ਤੁਹਾਨੂੰ ਅਸਲ ’ਚ ਜ਼ਰੂਰਤ ਹੈ ਜ਼ਿਆਦਾਤਰ ਲੋਕ ਆਪਣੇ ਕੱਪੜਿਆਂ ਨੂੰ ਜ਼ਰੂਰਤ ਤੋਂ ਜ਼ਿਆਦਾ ਧੋਂਦੇ ਹਨ ਹਰੇਕ ਹਫ਼ਤੇ, ਕੱਪੜਿਆਂ ਦੀ ਗਿਣਤੀ ਨੂੰ ਘੱਟ ਕਰਨ ਦੀ ਕੋਸ਼ਿਸ਼ ਕਰੋ ਪਿਛਲੇ ਵਿਹੜੇ ’ਚ ਇੱਕ ਕੱਪੜੇ ਸੁਕਾਉਣ ਵਾਲੀ ਰੱਸੀ ਲਗਾਓ ਅਤੇ ਡਰਾਇਰ ਦੀ ਵਰਤੋਂ ਕਰਨ ਦੀ ਬਜਾਇ ਉਸ ਰੱਸੀ ਦੀ ਵਰਤੋਂ ਨਾਲ ਕੱਪੜੇ ਸੁਕਾਓ ਡਿਸ਼ਵਾਸ਼ਰ ਦੀ ਵਰਤੋਂ ਕਰਨ ਦੀ ਬਜਾਇ, ਬਰਤਨਾਂ ਨੂੰ ਆਪਣੇ ਹੱਥਾਂ ਨਾਲ ਧੋਵੋ ਬਂੈਕਿੰਗ ਨੂੰ ਹਫ਼ਤੇ ’ਚ ਸਿਰਫ਼ ਇੱਕ ਦਿਨ ਲਈ ਸੀਮਤ ਕਰੋ ਅਤੇ ਕਈ ਵਿਅੰਜਨਾਂ ਨੂੰ ਉਸੇ ਸਮੇਂ ਬਣਾਓ ਇਸ ਤਰ੍ਹਾਂ ਤੁਹਾਨੂੰ ਓਵਨ ਨੂੰ ਵਾਰ-ਵਾਰ ਗਰਮ ਨਹੀਂ ਕਰਨਾ ਪਏਗਾ ਅਜਿਹੇ ਛੋਟੇ ਉਪਕਰਣਾ ਤੋਂ ਛੁਟਕਾਰਾ ਪਾਓ ਜਿਨ੍ਹਾਂ ਦੀ ਤੁਹਾਨੂੰ ਅਸਲ ’ਚ ਜ਼ਰੂਰਤ ਨਹੀਂ ਹੈ, ਜਿਵੇਂ ਕਿ ਪਲੱਗ ਇਨ ਏਅਰ ਫਰੈਸ਼ਨਰ ਇਸ ਦੀ ਬਜਾਇ ਖਿੜਕੀਆਂ ਖੋਲ੍ਹੋ!
ਰਿਨਿਊਵੇਬਲ ਊਰਜਾ ਦੀ ਵਰਤੋਂ ਕਰੋ:
ਇੱਕ ਅਜਿਹੀ ਕੰਪਨੀ ਤੋਂ ਊਰਜਾ ਲਓ ਜੋ ਰਿਨਿਊਵੇਬਲ ਊਰਜਾ ਦੀ ਵਰਤੋਂ ਕਰਦੀ ਹੈ, ਜਿਵੇਂ ਕਿ ਪਵਨ ਊਰਜਾ, ਸੂਰਜੀ ਊਰਜਾ ਇਹ ਸੇਵਾ ਦੇਣ ਵਾਲੀਆਂ ਕਈ ਕੰਪਨੀਆਂ ਛੋਟੀਆਂ ਹਨ, ਇਸ ਲਈ ਤੁਹਾਨੂੰ ਉਨ੍ਹਾਂ ਨੂੰ ਲੱਭਣਾ ਪੈ ਸਕਦਾ ਹੈ ਸ਼ੁਰੂਆਤ ’ਚ ਇਹ ਤਬਦੀਲ ਕਰਨਾ ਮਹਿੰਗਾ ਹੋ ਸਕਦਾ ਹੈ, ਪਰ ਤੁਸੀਂ ਸਮੇਂ ਦੇ ਨਾਲ ਪੈਸਾ ਬਚਾ ਸਕਦੇ ਹੋ
ਨੈਚੂਰਲ ਲਾਈਟ ਨੂੰ ਯੂਜ਼ ਕਰੋ:
ਆਪਣੇ ਪਰਦੇ ਖੋਲ੍ਹੋ ਅਤੇ ਸੂਰਜ ਦੀ ਰੌਸ਼ਨੀ ਨੂੰ ਅੰਦਰ ਆਉਣ ਦਿਓ ਜਦੋਂ ਵੀ ਹੋ ਸਕੇ ਤਾਂ ਆਰਟੀਫੀਸ਼ੀਅਲ ਲਾਈਟ ’ਤੇ ਨਿਰਭਰ ਹੋਣ ਦੀ ਬਜਾਇ ਜੇਕਰ ਨੈਚੂਰਲ ਲਾਈਟ ਦੀ ਵਰਤੋਂ ਕੀਤੀ ਜਾਏ, ਤਾਂ ਤੁਸੀਂ ਹਰ ਰੋਜ਼ ਬਿਜਲੀ ਦੀ ਖੱਪਤ ਨੂੰ ਘੱਟ ਕਰ ਸਕਦੇ ਹੋ ਤੁਸੀਂ ਅਜਿਹਾ ਹਰ ਜਗ੍ਹਾ ਕਰ ਸਕਦੇ ਹੋ, ਫਿਰ ਚਾਹੇ ਤੁਸੀਂ ਆਪਣੇ ਆਫ਼ਿਸ ’ਚ ਹੋ ਜਾਂ ਆਪਣੇ ਘਰ ’ਚ ਹੋ ਨੈਚੂਰਲ ਲਾਈਟ ਦੇ ਸੰਪਰਕ ’ਚ ਆਉਣ ਨਾਲ ਖੁਸ਼ੀ ਵੀ ਵਧਦੀ ਹੈ, ਜਿਸ ਨਾਲ ਤੁਹਾਨੂੰ ਪਰਦੇ ਖੋਲ੍ਹਣ ਲਈ ਹੋਰ ਵੀ ਜ਼ਿਆਦਾ ਪ੍ਰੇਰਨਾ ਮਿਲੇਗੀ ਆਪਣੇ ਕੰਮ ਕਰਨ ਦੀ ਜਗ੍ਹਾ ਕੁਝ ਇਸ ਤਰ੍ਹਾਂ ਵਿਵਸਥਿਤ ਕਰੋ ਕਿ ਤੁਹਾਡੇ ਡੇਸਕ ’ਤੇ ਜ਼ਿਆਦਾਤਰ ਨੈਚੂਰਲ ਲਾਈਟ ਆ ਸਕੇ ਜਦੋਂ ਵੀ ਸੰਭਵ ਹੋਵੇ, ਉਦੋਂ ਲਾਈਟ ਨੂੰ ਬੰਦ ਰੱਖੋ ਜੇਕਰ ਤੁਹਾਨੂੰ ਜ਼ਿਆਦਾ ਪ੍ਰਕਾਸ਼ ਦੀ ਜ਼ਰੂਰਤ ਹੋਵੇ, ਤਾਂ ਇੱਕ ਘੱਟ ਊਰਜਾ ਵਾਲੇ ਟੇਬਲ ਲੈਂਪ ਦੀ ਵਰਤੋਂ ਕਰੋ ਹਲਕੇ ਰੰਗ ਦੇ ਪਰਦੇ ਖਰੀਦੋ ਉਨ੍ਹਾਂ ਨਾਲ ਕਮਰੇ ’ਚ ਪ੍ਰਕਾਸ਼ ਆ ਸਕੇਗਾ ਅਤੇ ਜ਼ਰੂਰਤ ਪੈਣ ’ਤੇ ਉਹ ਪ੍ਰਾਈਵੇਸੀ ਵੀ ਦੇਣਗੇ
ਬਿਜਲੀ ਬੱਚਤ ਦੇ ਕੁਝ ਹੋਰ ਟਿਪਸ
- ਮਿਕਸਰ, ਟੀਵੀ, ਡੀਵੀਡੀ ਆਦਿ ਇਲੈਕਟ੍ਰਿਕ ਇਕਵਿਪਮੈਂਟ ਦੀ ਵਰਤੋਂ ਕਰਨ ਤੋਂ ਬਾਅਦ ਪਾਵਰ ਸਵਿੱਚ ਆਫ਼ ਕਰ ਦਿਓ
- ਘਰ ਤੋਂ ਬਾਹਰ ਜਾਣ ਤੋਂ ਪਹਿਲਾਂ ਲਾਈਟ-ਪੱਖਾ-ਗੀਜ਼ਰ ਆਦਿ ਦੇ ਸਵਿੱਚ, ਗੈਸ ਦਾ ਅਤੇ ਪਾਣੀ ਦੀ ਟੂਟੀ ਜ਼ਰੂਰ ਚੈੱਕ ਕਰੋ
- ਸੈਂਡੇਲੀਅਰ, ਲੈਂਪ ਆਦਿ ਦੀ ਵਰਤੋਂ ਸਿਰਫ਼ ਖਾਸ ਓਕੇਜਨ ’ਤੇ ਹੀ ਕਰੋ
- ਪ੍ਰੈੱਸ ਕਰਦੇ ਸਮੇਂ ਕੱਪੜੇ ਬਹੁਤ ਜ਼ਿਆਦਾ ਗਿੱਲੇ ਨਾ ਕਰੋ
- ਗਿੱਲੇ ਕੱਪੜਿਆਂ ’ਤੇ ਪ੍ਰੈੱਸ ਨਾ ਕਰੋ ਇਸ ਨਾਲ ਵੀ ਊਰਜਾ ਦੀ ਖ਼ਪਤ ਜ਼ਿਆਦਾ ਹੁੰਦੀ ਹੈ
- ਕੰਪਿਊਟਰ ’ਤੇ ਕੰਮ ਕਰਨ ਤੋਂ ਬਾਅਦ ਪਾਵਰ ਸਵਿੱਚ ਨੂੰ ਆਫ਼ ਕਰ ਦਿਓ, ਕਿਉਂਕਿ ਫਰਿੱਜ਼ ਦੀ ਤੁਲਨਾ ’ਚ ਕੰਪਿਊਟਰ ’ਚ ਬਿਜਲੀ ਦੀ ਖਪਤ ਜ਼ਿਆਦਾ ਹੁੰਦੀ ਹੈ
- ਕੰਪਿਊਟਰ ’ਤੇ ਕੰਮ ਕਰਦੇ ਹੋਏ ਜੇਕਰ ਵਿੱਚ ਦੀ ਬਰੇਕ ਲੈ ਰਹੇ ਹੋ, ਤਾਂ ਮਾੱਨੀਟਰ ਨੂੰ ਆਫ਼ ਕਰ ਦਿਓ
- ਕੰਪਿਊਟਰ ਨੂੰ ਸਲੀਪ ਮੋਡ ’ਚ ਰੱਖਣ ਦੀ ਬਜਾਇ ਸ਼ਟਡਾਊਨ ਕਰ ਦਿਓ
- ਡਿਜ਼ੀਟਲ ਕੈਮਰਾ, ਸੈਲਫੋਨ, ਮੋਬਾਇਲ ਅਤੇ ਲੈਪਟਾਪ ਦੀ ਬੈਟਰੀ ਚਾਰਜ ਕਰਨ ਤੋਂ ਬਾਅਦ ਸਵਿੱਚ ਆਫ਼ ਕਰ ਦਿਓ
- ਆਰਡੀਨਰੀ ਸ਼ਾਵਰਹੈੱਡ ’ਚ ਪਾਣੀ ਦੀ ਜ਼ਿਆਦਾ ਖਪਤ ਹੁੰਦੀ ਹੈ ਇਸ ਲਈ ਆਰਡੀਨਰੀ ਸ਼ਾਵਰਹੈੱਡ ਦੀ ਜਗ੍ਹਾ ਵਾਟਰ ਸੇਵਿੰਗ ਸ਼ਾਵਰਹੈੱਡ ਲਗਾਓ ਇਸ ਨਾਲ ਪਾਣੀ ਅਤੇ ਊਰਜਾ ਦੋਵਾਂ ਦੀ ਬੱਚਤ ਹੋਵੇਗੀ