ਸੀਨੀਅਰ ਨਾਗਰਿਕਾਂ ਨੂੰ ਮਿਲਣ ਵਾਲੀਆਂ ਸੁਵਿਧਾਵਾਂ ਤੇ ਯੋਜਨਾਵਾਂ
ਰਿਟਾਇਰਮੈਂਟ ਤੋਂ ਬਾਅਦ ਜਿੰਦਗੀ ਪੂਰੀ ਤਰ੍ਹਾਂ ਬਦਲ ਜਾਂਦੀ ਹੈ, ਜੋ ਵਿਅਕਤੀ ਪਹਿਲਾਂ ਸੈਲਰੀ ’ਤੇ ਨਿਰਭਰ ਸੀ, ਹੁਣ ਉਸ ਨੂੰ ਪੈਨਸ਼ਨ ਦਾ ਹੀ ਸਹਾਰਾ ਹੁੰਦਾ ਹੈ ਸਰਕਾਰ ਵੱਲੋਂ ਦੇਸ਼ ਦੇ ਸੀਨੀਅਰ ਨਾਗਰਿਕਾਂ ਦੇ ਜੀਵਨ ਨੂੰ ਘੱਟ ਤਨਾਅਪੂਰਨ ਬਣਾਉਣ ਅਤੇ ਉਨ੍ਹਾਂ ਨੂੰ ਮਜ਼ਬੂਤ ਮਹਿਸੂਸ ਕਰਾਉਣ ਦੇ ਮਕਸਦ ਨਾਲ ਕਈ ਸਕੀਮਾਂ ਲਾਂਚ ਕੀਤੀਆਂ ਗਈਆਂ ਹਨ
ਇਨ੍ਹਾਂ ਸਕੀਮਾਂ ਦਾ ਮਕਸਦ ਸੀਨੀਅਰ ਨਾਗਰਿਕਾਂ ਨੂੰ ਸੁਵਿਧਾ ਮੁਹੱਈਆ ਕਰਾਉਣਾ ਹੈ ਸੀਨੀਅਰ ਨਾਗਰਿਕਾਂ ਦੀ ਉਮਰ, ਸਿਹਤ ਅਤੇ ਸੁਵਿਧਾਵਾਂ ਨੂੰ ਧਿਆਨ ’ਚ ਰੱਖਦੇ ਹੋਏ ਸਰਕਾਰ ਨੇ ਯੋਜਨਾਵਾਂ ਦੇ ਨਾਲ-ਨਾਲ ਕਈ ਸੁਵਿਧਾਵਾਂ ਵੀ ਸ਼ੁਰੂ ਕੀਤੀਆਂ ਹਨ ਜ਼ਿਆਦਾਤਰ ਲੋਕਾਂ ਨੂੰ ਇਸ ਦੀ ਸਹੀ ਅਤੇ ਪੂਰੀ ਜਾਣਕਾਰੀ ਨਹੀਂ ਹੁੰਦੀ ਹੈ
Also Read :-
Table of Contents
ਜੇਕਰ ਤੁਸੀਂ ਸੀਨੀਅਰ ਨਾਗਰਿਕ ਹੈ ਜਾਂ ਤੁਹਾਡੇ ਘਰ ’ਚ ਵੀ ਕੋਈ ਬਜ਼ੁਰਗ ਹੈ, ਤਾਂ ਤੁਸੀਂ ਉਨ੍ਹਾਂ ਲਈ ਇਨ੍ਹਾਂ ਯੋਜਨਾਵਾਂ ਅਤੇ ਸੁਵਿਧਾਵਾਂ ਦਾ ਲਾਭ ਲੈ ਸਕਦੇ ਹੋ
ਟੈਕਸ ’ਚ ਮਿਲਣ ਵਾਲੀ ਛੋਟ
- 60 ਸਾਲ ਜਾਂ ਉਸ ਤੋਂ ਜ਼ਿਆਦਾ ਉਮਰ ਵਾਲੇ ਸੀਨੀਅਰ ਨਾਗਰਿਕਾਂ ਨੂੰ ਟੈਕਸ ਵਿਭਾਗ ਵਿਸ਼ੇਸ਼ ਛੋਟ ਦਿੰਦਾ ਹੈ ਅਜਿਹੇ ਸੀਨੀਅਰ ਦੀ ਆਮਦਨ ਜੇਕਰ ਤਿੰਨ ਲੱਖ ਰੁਪਏ ਤੱਕ ਹੈ, ਤਾਂ ਉਹ ਟੈਕਸ ਮੁਕਤ ਦੀ ਸ਼੍ਰੇਣੀ ’ਚ ਆਉਂਦੇ ਹਨ ਭਾਵ ਉਨ੍ਹਾਂ ਨੂੰ ਤਿੰਨ ਲੱਖ ਰੁਪਏ ਤੱਕ ਆਮਦਨ ’ਤੇ ਟੈਕਸ ਦੇਣ ਦੀ ਜ਼ਰੂਰਤ ਨਹੀਂ ਹੈ
- ਸੁਪਰ ਸੀਨੀਅਰ ਸਿਟੀਜ਼ਨ ਭਾਵ ਜਿਨ੍ਹਾਂ ਸੀਨੀਅਰ ਨਾਗਰਿਕਾਂ ਦੀ ਉਮਰ 80 ਸਾਲ ਤੋਂ ਜ਼ਿਆਦਾ ਹੈ, ਉਨ੍ਹਾਂ ਨੂੰ ਪੰਜ ਲੱਖ ਰੁਪਏ ਤੱਕ ਦੀ ਆਮਦਨ ’ਤੇ ਟੈਕਸ ਦੇਣ ਦੀ ਜ਼ਰੂਰਤ ਨਹੀਂ ਹੈ
- ਟੈਕਸ ਐਕਟ 1961 ਦੀ ਧਾਰਾ 80-ਡੀ ਤਹਿਤ ਸੀਨੀਅਰ ਨਾਗਰਿਕਾਂ ਨੂੰ ਹੈਲਥ ਇੰਸ਼ੋਰੈਂਸ ਪ੍ਰੀਮੀਅਮ ’ਤੇ 30 ਹਜ਼ਾਰ ਰੁਪਏ ਤੱਕ ਛੋਟ ਮਿਲਦੀ ਹੈ
- ਜੇਕਰ ਕੋਈ ਸੀਨੀਅਰ ਨਾਗਰਿਕ ਕਿਸੇ ਗੰਭੀਰ ਬਿਮਾਰੀ ਤੋਂ ਪੀੜਤ ਹੈ, ਤਾਂ ਉਹ ਧਾਰਾ 80-ਡੀਡੀਬੀ ਅਧੀਨ 60 ਹਜ਼ਾਰ ਰੁਪਏ ਤੱਕ ਡਿਡਕਸ਼ਨ ਦਾ ਲਾਭ ਲੈ ਸਕਦੇ ਹਨ ਇਸ ਤੋਂ ਉਲਟ ਸੁਪਰ ਸੀਨੀਅਰ ਸਿਟੀਜ਼ਨ ਲਈ ਇਹ ਹੱਦ ਵਧਾ ਕੇ 80 ਹਜ਼ਾਰ ਰੁਪਏ ਤੱਕ ਕੀਤੀ ਗਈ ਹੈ
ਵਿਆਜ ਦਰ ’ਚ ਮਿਲਣ ਵਾਲੀ ਛੋਟ
- ਰਿਟਾਇਰਮੈਂਟ ਤੋਂ ਬਾਅਦ ਸੀਨੀਅਰ ਨਾਗਰਿਕ ਬੈਂਕ ’ਚ ਫਿਕਸਡ ਡਿਪਾੱਜਿਟਸ ਕਰਨਾ ਜ਼ਿਆਦਾ ਪਸੰਦ ਕਰਦੇ ਹਨ, ਤਾਂ ਕਿ ਫਿਕਸਡ ਡਿਪਾੱਜਿਟਸ ’ਤੇ ਮਿਲਣ ਵਾਲੇ ਵਿਆਜ ਨਾਲ ਉਨ੍ਹਾਂ ਨੂੰ ਜ਼ਿਆਦਾ ਆਮਦਨ ਹੋ ਸਕੇ
- ਬੈਂਕ ਵੀ ਉਨ੍ਹਾਂ ਦੀ ਇਸ ਸੁਵਿਧਾ ਨੂੰ ਧਿਆਨ ’ਚ ਰੱਖਦੇ ਹੋਏ ਸਮੇਂ-ਸਮੇਂ ’ਤੇ ਅਜਿਹੀਆਂ ਯੋਜਨਾਵਾਂ ਲਾਗੂ ਕਰਦੇ ਰਹਿੰਦੇ ਹਨ, ਜਿਸ ਨਾਲ ਸੀਨੀਅਰ ਨਾਗਰਿਕਾਂ ਨੂੰ ਉਨ੍ਹਾਂ ਵੱਲੋਂ ਕੀਤੇ ਗਏ ਨਿਵੇਸ਼ ’ਤੇ ਜ਼ਿਆਦਾ ਤੋਂ ਜ਼ਿਆਦਾ ਵਿਆਜ ਮਿਲ ਸਕੇ
- ਜੇਕਰ ਕਿਸੇ ਸੀਨੀਅਰ ਨਾਗਰਿਕ ਨੂੰ ਲੋਨ ਦੀ ਜ਼ਰੂਰਤ ਹੈ, ਤਾਂ ਬੈਂਕ ਉਨ੍ਹਾਂ ਨੂੰ ਫਿਕਸਡ ਡਿਪਾੱਜਿਟ ’ਤੇ ਲੋਨ ਵੀ ਦਿੰਦੇ ਹਨ ਬੈਂਕ ਸੀਨੀਅਰ ਨਾਗਰਿਕਾਂ ਨੂੰ ਆਮ ਖ਼ਪਤਕਾਰਾਂ ਦੀ ਤੁਲਨਾ ’ਚ ਘੱਟ ਵਿਆਜ ਦਰ ’ਤੇ ਲੋਨ ਦਿੰਦੇ ਹਨ
ਹਵਾਈ ਯਾਤਰਾ ’ਚ ਮਿਲਣ ਵਾਲੀ ਛੋਟ:
- ਹਵਾਈ ਯਾਤਰਾ 60 ਸਾਲ ਜਾਂ ਉਸ ਤੋਂ ਜ਼ਿਆਦਾ ਉਮਰ ਵਾਲੇ ਸੀਨੀਅਰ ਨਾਗਰਿਕਾਂ ਨੂੰ ਜ਼ਿਆਦਾਤਰ ਸਰਕਾਰੀ ਅਤੇ ਨਿੱਜੀ ਹਵਾਈ ਕੰਪਨੀਆਂ ਟਿਕਟ ’ਤੇ 50 ਪ੍ਰਤੀਸ਼ਤ ਦੀ ਛੋਟ ਦਿੰਦੀਆਂ ਹਨ
- ਸਾਰੀਆਂ ਹਵਾਈ ਕੰਪਨੀਆਂ ਦੇ ਛੋਟ ਦੇ ਨਿਯਮ ਅਤੇ ਸ਼ਰਤਾਂ ਵੱਖ-ਵੱਖ ਹੁੰਦੀਆਂ ਹਨ ਕੁਝ ਹਵਾਈ ਕੰਪਨੀਆਂ 65 ਸਾਲ ਪਾਰ ਕਰ ਚੁੱਕੇ ਸੀਨੀਅਰ ਨਾਗਰਿਕਾਂ ਨੂੰ 50 ਪ੍ਰਤੀਸ਼ਤ ਦੀ ਛੋਟ ਦਿੰਦੀ ਹੈ, ਇਸ ਲਈ ਟਿਕਟ ਲੈਂਦੇ ਸਮੇਂ ਵੱਖ-ਵੱਖ ਹਵਾਈ ਕੰਪਨੀਆਂ ਦੇ ਛੋਟ ਦੇ ਨਿਯਮ ਅਤੇ ਸ਼ਰਤਾਂ ਬਾਰੇ ਪੂਰੀ ਜਾਣਕਾਰੀ ਪ੍ਰਾਪਤ ਕਰ ਲਓ ਜਿੱਥੇ ਜ਼ਿਆਦਾ ਛੋਟ ਅਤੇ ਸੁਵਿਧਾਵਾਂ ਮਿਲਣ, ਉੱਥੇ ਟਿਕਟ ਬੁੱਕ ਕਰਵਾਓ
ਰੇਲ ਯਾਤਰਾ:
- ਭਾਰਤੀ ਰੇਲਵੇ ਨੇ ਵੀ ਸੀਨੀਅਰ ਨਾਗਰਿਕਾਂ ਨੂੰ ਰੇਲ ਯਾਤਰਾ ਦੌਰਾਨ ਵਿਸ਼ੇਸ਼ ਸੁਵਿਧਾਵਾਂ ਦਿੱਤੀਆਂ ਹਨ ਜਿਹੜੇ ਪੁਰਸ਼ ਯਾਤਰੀਆਂ ਦੀ ਉਮਰ 60 ਸਾਲ ਜਾਂ ਉਸ ਤੋਂ ਜ਼ਿਆਦਾ ਹੈ, ਤਾਂ ਉਨ੍ਹਾਂ ਨੂੰ ਸਾਰੀਆਂ ਸ਼ੇ੍ਰਣੀਆਂ ਦੀ ਟਿਕਟਾਂ ’ਤੇ 40 ਪ੍ਰਤੀਸ਼ਤ ਦੀ ਛੋਟ ਦਿੱਤੀ ਗਈ ਹੈ ਇਸੇ ਤਰ੍ਹਾਂ ਮਹਿਲਾ ਯਾਤਰੀਆਂ ਨੂੰ, ਜਿਨ੍ਹਾਂ ਦੀ ਉਮਰ 58 ਸਾਲ ਜਾਂ ਉਸ ਤੋਂ ਜ਼ਿਆਦਾ ਹੈ, ਉਨ੍ਹਾਂ ਨੂੰ ਸਾਰੀਆਂ ਸ਼ੇ੍ਰਣੀਆਂ ਦੀ ਟਿਕਟਾਂ ’ਤੇ 50 ਪ੍ਰਤੀਸ਼ਤ ਦੀ ਛੋਟ ਦਿੱਤੀ ਗਈ ਹੈ
- ਸੀਨੀਅਰ ਨਾਗਰਿਕਾਂ ਲਈ ਸਰਕਾਰ ਨੇ ਟਿਕਟ ਰਿਜਰਵੇਸ਼ਨ ਕਾਊਂਟਰ ’ਤੇ ਇੱਕ ਵੱਖਰਾ ਟਿਕਟ ਕਾਊਂਟਰ ਬਣਾਇਆ ਹੈ, ਤਾਂ ਕਿ ਉਨ੍ਹਾਂ ਨੂੰ ਬਾਕੀ ਲੋਕਾਂ ਦੀ ਤਰ੍ਹਾਂ ਲੰਮੀਆਂ-ਲੰਮੀਆਂ ਲਾਇਨਾਂ ’ਚ ਦੇਰ ਤੱਕ ਖੜ੍ਹਾ ਨਾ ਰਹਿਣਾ ਪਵੇ
- ਸਰਕਾਰ ਨੇ ਮੁੱਖ ਸਟੇਸ਼ਨਾਂ ’ਤੇ ਸੀਨੀਅਰ ਨਾਗਰਿਕਾਂ ਲਈ ਵ੍ਹੀਲ ਚੇਅਰ ਦੀ ਸੁਵਿਧਾ ਦਿੱਤੀ ਗਈ ਹੈ
ਬੱਸ ਯਾਤਰਾ:
- ਸੀਨੀਅਰ ਨਾਗਰਿਕਾਂ ਨੂੰ ਸੁਵਿਧਾ ਦੇਣ ਲਈ ਕੁਝ ਸੂਬਿਆਂ ਦੀਆਂ ਸਰਕਾਰਾਂ ਅਤੇ ਉੱਥੋਂ ਦੇ ਨਗਰ ਨਿਗਮ ਕਮੇਟੀਆਂ ਨੇ ਉਨ੍ਹਾਂ ਨੂੰ ਬੱਸ ਕਿਰਾਏ ’ਚ ਛੋਟ ਦਿੱਤੀ ਹੈ ਇੱਥੋਂ ਤੱਕ ਕਿ ਉਨ੍ਹਾਂ ਲਈ ਬੱਸ ’ਚ ਕੁਝ ਸੀਟਾਂ ਵੀ ਰਿਜ਼ਰਵ ਕੀਤੀਆਂ ਹਨ
ਵਿਸ਼ੇਸ਼ ਯੋਜਨਾਵਾਂ ’ਚ ਮਿਲਣ ਵਾਲੀ ਛੋਟ:
ਸਰਕਾਰ ਨੇ ਬਜ਼ੁਰਗਾਂ ਦੀ ਸਿਹਤ ਅਤੇ ਸੁਵਿਧਾਵਾਂ ਨੂੰ ਧਿਆਨ ’ਚ ਰੱਖ ਕੇ ਕੁਝ ਸੀਨੀਅਰ ਸਿਟੀਜ਼ਨ ਵੈੱਲਫੇਅਰ ਸਕੀਮਾਂ (ਸੀਨੀਅਰ ਨਾਗਰਿਕ ਕਲਿਆਣਕਾਰੀ ਯੋਜਨਾਵਾਂ) ਲਾਗੂ ਕੀਤੀਆਂ ਹਨ, ਜੋ ਇਸ ਤਰ੍ਹਾਂ ਹਨ
- ਨੈਸ਼ਨਲ ਇੰਸ਼ੋਰੈਂਸ ਕੰਪਨੀ (ਰਾਸ਼ਟਰੀ ਬੀਮਾ ਕੰਪਨੀ) ਨੇ 60-80 ਸਾਲ ਵਾਲੇ ਸੀਨੀਅਰ ਨਾਗਰਿਕਾਂ ਲਈ ਸੀਨੀਅਰ ਮੈਡੀਕਲੇਮ ਪਾੱਲਿਸੀ ਦਿੱਤੀ ਹੈ ਇਸ ਅਧੀਨ ਹਸਪਤਾਲ ’ਚ ਭਰਤੀ ਹੋਣ ਲਈ ਜ਼ਿਆਦਾਤਰ ਬੀਮਾ ਰਕਮ ਇੱਕ ਲੱਖ ਰੁਪਏ ਅਤੇ ਗੰਭੀਰ ਬਿਮਾਰੀ ਲਈ ਜ਼ਿਆਦਾ ਤੋਂ ਜ਼ਿਆਦਾ ਬੀਮਾ ਰਕਮ ਦੋ ਲੱਖ ਰੁਪਏ ਹੈ
- ਐੱਲਆਈਸੀ ਨੇ ਵੀ ਸੀਨੀਅਰ ਨਾਗਰਿਕਾਂ ਲਈ ਸੀਨੀਅਰ ਪੈਨਸ਼ਨ ਬੀਮਾ ਯੋਜਨਾ-2017 ਲਾਗੂ ਕੀਤੀ ਹੈ 60 ਸਾਲ ਜਾਂ ਉਸ ਤੋਂ ਜ਼ਿਆਦਾ ਉਮਰ ਵਾਲੇ ਸੀਨੀਅਰ ਨਾਗਰਿਕ ਇਸ ਯੋਜਨਾ ਦਾ ਲਾਭ ਲੈ ਸਕਦੇ ਹਨ ਇਸ ਯੋਜਨਾ ਅਧੀਨ ਐੱਲਆਈਸੀ ਗਰੰਟੀ ਨਾਲ 10 ਸਾਲ ਲਈ 8 ਪ੍ਰਤੀਸ਼ਤ ਰਿਟਰਨ ਉਪਲੱਬਧ ਕਰਾਏਗੀ ਸੀਨੀਅਰ ਨਾਗਰਿਕ ਇਸ ਪੈਨਸ਼ਨ ਯੋਜਨਾ ’ਚ ਸਾਢੇ ਸੱਤ ਲੱਖ ਰੁਪਏ ਦਾ ਨਿਵੇਸ਼ ਕਰ ਸਕਦੇ ਹਨ ਉਹ ਮਹੀਨਾ, ਤਿਮਾਹੀ, ਛਿਮਾਹੀ ਅਤੇ ਸਾਲਾਨਾ ਆਧਾਰ ’ਤੇ ਭੁਗਤਾਨ ਦਾ ਬਦਲ ਚੁਣ ਸਕਦੇ ਹਨ 3. ਕੇਂਦਰ ਸਰਕਾਰ ਨੇ ਬਜ਼ੁਰਗਾਂ ਲਈ ‘ਪ੍ਰਧਾਨ ਮੰਤਰੀ ਵਯ ਵੰਦਨਾ ਯੋਜਨਾ’ ਸ਼ੁਰੂ ਕੀਤੀ ਹੈ ਸੀਨੀਅਰ ਨਾਗਰਿਕਾਂ ਲਈ ਸ਼ੁਰੂ ਕੀਤੀ ਗਈ ਇਸ ਯੋਜਨਾ ’ਚ 60 ਸਾਲ ਜਾਂ ਉਸ ਤੋਂ ਜ਼ਿਆਦਾ ਉਮਰ ਵਾਲੇ ਨਾਗਰਿਕ ਨਿਵੇਸ਼ ਕਰ ਸਕਦੇ ਹਨ ਬਜ਼ੁਰਗ ਨਿਵੇਸ਼ਕ ਇਸ ਯੋਜਨਾ ’ਚ 15 ਲੱਖ ਰੁਪਏ ਤੱਕ ਨਿਵੇਸ਼ ਕਰ ਸਕਦੇ ਹਨ ਇਸ ਦੇ ਅਧੀਨ ਉਨ੍ਹਾਂ ਨੂੰ 10 ਸਾਲ ਤੱਕ 8 ਪ੍ਰਤੀਸ਼ਤ ਸਾਲਾਨਾ ਰਿਟਰਨ ਦੀ ਗਰੰਟੀ ਨਾਲ ਪੈਨਸ਼ਨ ਦਿੱਤੀ ਜਾਂਦੀ ਹੈ ਬਜ਼ੁਰਗ ਨਿਵੇਸ਼ਕ ਮਹੀਨਾ, ਤਿਮਾਹੀ, ਛਿਮਾਹੀ ਜਾਂ ਸਾਲਾਨਾ ਆਧਾਰ ’ਤੇ ਪੈਨਸ਼ਨ ਲੈ ਸਕਦੇ ਹਨ ਇਸ ਯੋਜਨਾ ਤਹਿਤ ਬਜ਼ੁਰਗਾਂ ਨੂੰ 10 ਸਾਲ ਦੇ ਸਮੇਂ ਤੱਕ ਘੱਟੋ-ਘੱਟ ਇੱਕ ਹਜ਼ਾਰ ਰੁਪਏ ਮਹੀਨਾ ਪੈਨਸ਼ਨ ਦੀ ਗਰੰਟੀ ਹੈ
ਸੀਨੀਅਰ ਨਾਗਰਿਕਾਂ ਨੂੰ ਮਿਲਣ ਵਾਲੀਆਂ ਕੁਝ ਹੋਰ ਸੁਵਿਧਾਵਾਂ:
- ਬੈਂਕਾਂ ’ਚ ਨਗਦ ਜਮ੍ਹਾ ਕਰਾਉਣ ਅਤੇ ਕੱਢਣ ਲਈ ਬਜ਼ੁਰਗਾਂ ਲਈ ਅਲੱਗ ਤੋਂ ਲਾਈਨਾਂ ਹਨ
- ਜ਼ਿਆਦਾਤਰ ਬੈਂਕਾਂ ’ਚ ਬਜ਼ੁਰਗਾਂ ਲਈ ਵਿਸ਼ੇਸ਼ ਖਾਤੇ ਹਨ, ਜਿਨ੍ਹਾਂ ’ਚ ਉਨ੍ਹਾਂ ਲਈ ਸੀਨੀਅਰ ਨਾਗਰਿਕ ਕਾਰਡ ਜਾਰੀ ਕਰਨ, ਜ਼ਿਆਦਾ ਵਿਆਜ ਦਰ, ਸ਼ਾਖ਼ਾਵਾਂ ’ਚ ਮੁੱਢਲੀਆਂ ਸੇਵਾ ਆਦਿ ਵਰਗੀਆਂ ਸੇਵਾਵਾਂ ਉਪਲੱਬਧ ਹਨ
- 60 ਸਾਲ ਤੋਂ ਜ਼ਿਆਦਾ ਉਮਰ ਵਾਲੇ ਸੀਨੀਅਰ ਨਾਗਰਿਕ ਆਪਣੇ ਮਾਮਲੇ ਦੀ ਪਹਿਲਾਂ ਸੁਣਵਾਈ ਲਈ ਅਦਾਲਤ ਨੂੰ ਅਪੀਲ ਕਰ ਸਕਦੇ ਹਨ
- ਪਾਸਪੋਰਟ ਵਿਭਾਗ ਸੀਨੀਅਰ ਨਾਗਰਿਕਾਂ ਨੂੰ ਪੋਸਟ ਵੈਰੀਫਿਕੇਸ਼ਨ ਦੇ ਆਧਾਰ ’ਤੇ ਪਾਸਪੋਰਟ ਜਾਰੀ ਕਰ ਸਕਦਾ ਹੈ ਜੇਕਰ ਉਹ ਆਪਣੇ ਬਿਨੈ-ਪੱਤਰ ਦੇ ਨਾਲ ਇੱਕ ਵਾਧੂ ਦਸਤਾਵੇਜ਼ ਦੇ ਤੌਰ ’ਤੇ ਵਿਦੇਸ਼ ’ਚ ਰਹਿਣ ਵਾਲੇ ਆਪਣੇ ਬੱਚੇ (18 ਤੋਂ ਜ਼ਿਆਦਾ) ਦੇ ਪਾਸਪੋਰਟ ਦੀ ਇੱਕ ਕਾਪੀ ਜਮ੍ਹਾ ਕਰਾਉਣ ਤਾਂ
- ਸਰਕਾਰੀ ਹਸਪਤਾਲਾਂ ’ਚ ਡਾਕਟਰ ਨੂੰ ਦਿਖਾਉਣ ਲਈ ਕਰਵਾਏ ਜਾਣ ਵਾਲੇ ਰਜਿਸ਼ਟੀਕਰਨ ਅਤੇ ਜਾਂਚ ਕਰਾਉਣ ਲਈ ਬਜ਼ੁਰਗਾਂ ਦੀਆਂ ਵੱਖ ਤੋਂ ਲਾਈਨਾਂ ਹਨ ਉਨ੍ਹਾਂ ਨੂੰ ਆਮ ਮਰੀਜ਼ਾਂ ਦੇ ਨਾਲ ਲਾਈਨ ’ਚ ਲੱਗਣ ਦੀ ਜ਼ਰੂਰਤ ਨਹੀਂ ਹੈ ਕੁੱਲ ਮਿਲਾ ਕੇ ਕਹਿ ਸਕਦੇ ਹਾਂ ਕਿ ਇਹ ‘ਲਾਭ’ ਇਹ ਤੈਅ ਕਰਦੇ ਹਨ ਕਿ ਸੀਨੀਅਰ ਨਾਗਰਿਕਾਂ ਦੀ ਸੇਵਾ ਮੁਕਤੀ ਦੌਰਾਨ ਆਰਥਿਕ ਤੌਰ ’ਤੇ ਨਿਰਾਸ਼ ਹੋਣ ਦੀ ਜ਼ਰੂਰਤ ਨਹੀਂ ਹੈ, ਨਾਲ ਹੀ ਇਹ ‘ਲਾਭ’ ਇਸ ਗੱਲ ਦਾ ਵੀ ਅਹਿਸਾਸ ਕਰਾਉਂਦੇ ਹਨ ਕਿ ਉਹ ਕਿਸੇ ’ਤੇ ਆਰਥਿਕ ਤੌਰ ’ਤੇ ਨਿਰਭਰ ਨਹੀਂ ਹਨ