ਸਤਿਗੁਰੂ ਜੀ ਦੀ ਰਹਿਮਤ ਨਾਲ ਬਿਨਾਂ ਆਪ੍ਰੇਸ਼ਨ ਗੁਰਦੇ ਦੀ ਪੱਥਰੀ ਨਿਕਲ ਗਈ-ਸਤਿਸੰਗੀਆਂ ਦੇ ਅਨੁਭਵ
ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਰਹਿਮੋ-ਕਰਮ
ਮਾਤਾ ਲਾਜਵੰਤੀ ਇੰਸਾਂ ਪਤਨੀ ਸੱਚਖੰਡ ਵਾਸੀ ਪ੍ਰਕਾਸ਼ ਰਾਮ ਕਲਿਆਣ ਨਗਰ ਸਰਸਾ ਤੋਂ ਪਰਮ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਆਪਣੇ ’ਤੇ ਹੋਈ ਅਪਾਰ ਰਹਿਮਤ ਦਾ ਵਰਣਨ ਕਰਦੀ ਹੈ:-
ਸੰਨ 2003 ਦੀ ਗੱਲ ਹੈ ਕਿ ਮੇਰੇ ਗੁਰਦੇ ਵਿੱਚ 15 ਐੱਮ ਐੱਮ ਦੀ ਪੱਥਰੀ ਬਣ ਗਈ ਕਦੇ ਦਰਦ ਹੁੰਦਾ ਤੇ ਕਦੇ ਹਟ ਜਾਂਦਾ ਸ਼ਾਹ ਸਤਿਨਾਮ ਜੀ ਜਨਰਲ ਹਸਪਤਾਲ ਸ੍ਰੀ ਗੁਰੂਸਰ ਮੋਡੀਆ ਜ਼ਿਲ੍ਹਾ ਸ੍ਰੀ ਗੰਗਾਨਗਰ ਤੋਂ ਮੇਰੀ ਦਵਾਈ ਚਲਦੀ ਸੀ ਮੇਰੇ ਬਹੁਤ ਦਰਦ ਹੋਇਆ ਤਾਂ ਮੈਂ ਸ੍ਰੀ ਗੁਰੂਸਰ ਮੋਡੀਆ ਵਿਖੇ ਹਸਪਤਾਲ ਚਲੀ ਗਈ ਡਾਕਟਰਾਂ ਨੇ ਕਿਹਾ ਕਿ ਦਵਾਈ ਨਾਲ ਤਾਂ ਪੱਥਰੀ ਨਿੱਕਲੀ ਨਹੀਂ, ਮਾਤਾ ਤੇਰਾ ਅਪਰੇਸ਼ਨ ਹੋਵੇਗਾ, ਅਪਰੇਸ਼ਨ ਕਰਕੇ ਪੱਥਰੀ ਕੱਢਾਂਗੇ ਉਹਨਾਂ ਨੇ ਸਾਰੀ ਲਿਖਤ-ਪੜ੍ਹਤ ਕਰ ਲਈ ਅਤੇ ਮੇਰੇ ਦਸਤਖ਼ਤ ਵੀ ਕਰਵਾ ਲਏ ਉਹਨਾਂ ਦਿਨਾਂ ’ਚ ਦਰਬਾਰ ’ਚ ਸੇਵਾ ਖੂਬ ਚੱਲ ਰਹੀ ਸੀ ਮੈਂ ਡਾਕਟਰਾਂ ਨੂੰ ਕਿਹਾ ਕਿ ਸੇਵਾ ਜ਼ਰੂਰੀ ਹੈ,
ਅਪਰੇਸ਼ਨ ਜ਼ਰੂਰੀ ਨਹੀਂ, ਫਿਰ ਵੇਖੀ ਜਾਵੇਗੀ ਮੈਂ ਐਨਾ ਕਹਿ ਕੇ ਡਾਕਟਰਾਂ ਤੋਂ ਛੁੱਟੀ ਲੈ ਕੇ ਸਾਧ-ਸੰਗਤ ਦੀ ਸੇਵਾ ਵਿੱਚ ਲੱਗ ਗਈ ਮੈਂ ਸਾਧ-ਸੰਗਤ ਨਾਲ ਸ੍ਰੀ ਗੁਰੂਸਰ ਮੋਡੀਆ ਤੋਂ ਡੇਰਾ ਸੱਚਾ ਸੌਦਾ ਸਰਸਾ ਆ ਗਈ ਅਗਲੇ ਦਿਨ ਪੂਜਨੀਕ ਹਜ਼ੂਰ ਪਿਤਾ ਜੀ ਨੇ ਤੇਰਾਵਾਸ ’ਚ ਸਾਰੇ ਸੇਵਾਦਾਰਾਂ ਨੂੰ ਬੁਲਾਕੇ ਪ੍ਰਸ਼ਾਦ ਦਿੱਤਾ ਇਸ ਤੋਂ ਬਾਅਦ ਮੈਂ ਆਪਣੇ ਘਰ ਕਲਿਆਣ ਨਗਰ ਸਰਸਾ ਆ ਗਈ ਅਤੇ ਰਾਤ ਨੂੰ ਸੌਣ ਤੋਂ ਬਾਅਦ ਅਗਲੇ ਦਿਨ ਜਦੋਂ ਮੈਂ ਸਵੇਰੇ ਉੱਠੀ, ਰਫ਼ਾ-ਹਾਜ਼ਤ ਲਈ ਗਈ ਤਾਂ ਪੱਥਰੀ ਆਪਣੇ-ਆਪ ਨਿਕਲ ਗਈ ਮੈਂ ਪੱਥਰੀ ਨੂੰ ਧੋ ਕੇ ਤੇ ਸੁਕਾ ਕੇ ਪੁੜੀ ਵਿੱਚ ਬੰਨ੍ਹ ਕੇ ਰੱਖ ਲਿਆ ਮੈਂ ਮਹੀਨੇ ਤੱਕ ਹਸਪਤਾਲ ਨਹੀਂ ਗਈ ਮਹੀਨੇ ਬਾਅਦ ਜਦੋਂ ਮੈਂ ਹਸਪਤਾਲ ਗਈ ਤਾਂ ਉੱਥੇ ਲੰਚ ਸਮੇਂ ਦੌਰਾਨ ਕੁਝ ਡਾਕਟਰ ਇਕੱਠੇ ਬੈਠੇ ਗੱਲਾਂ ਕਰ ਰਹੇ ਸਨ ਜਦੋਂ ਮੈਂ ਡਾਕਟਰਾਂ ਦੇ ਕੋਲ ਦੀ ਜਾਣ ਲੱਗੀ ਤਾਂ ਇੱਕ ਡਾਕਟਰ ਮੈਨੂੰ ਸੰਬੋਧਿਤ ਕਰਕੇ ਬੋਲਿਆ ਕਿ ਮਾਤਾ, ਤੂੰ ਅਜੇ ਅਪਰੇਸ਼ਨ ਨਹੀਂ ਕਰਵਾਇਆ
ਤੂੰ ਉੇਵੇਂ ਹੀ ਤੁਰੀ ਫਿਰਦੀ ਹੈਂ ਐਨੀਂ ਗੱਲ ਸੁਣ ਕੇ ਮੇਰਾ ਹਾਸਾ ਨਿਕਲ ਗਿਆ ਮੈਂ ਪੱਥਰੀ ਦੀ ਪੁੜੀ ਉਹਨਾਂ ਦੇ ਅੱਗੇ ਰੱਖ ਦਿੱਤੀ ਸਾਰੇ ਡਾਕਟਰ ਹੈਰਾਨ ਸਨ ਕਿ ਐਡੀ ਵੱਡੀ ਪੱਥਰੀ ਐਵੇਂ ਕਿਵੇਂ ਨਿਕਲ ਗਈ ਉੱਥੇ ਹੀ ਇੱਕ ਨਰਸ ਖੜ੍ਹੀ ਸੀ ਉਹ ਕਹਿਣ ਲੱਗੀ ਕਿ ਮਾਤਾ ਜੀ ਕਹਿੰਦੇ ਸਨ ਕਿ ਸੇਵਾ ਜ਼ਰੂਰੀ ਹੈ, ਅਪਰੇਸ਼ਨ ਜ਼ਰੂਰੀ ਨਹੀਂ ਅਪਰੇਸ਼ਨ ਫਿਰ ਕਰਵਾ ਲਵਾਂਗੇ
ਇਸ ਤਰ੍ਹਾਂ ਪੂਜਨੀਕ ਹਜ਼ੂਰ ਪਿਤਾ ਜੀ ਨੇ ਮੇਰਾ ਰੋਗ ਕੱਟ ਦਿੱਤਾ ਇਸ ਤੋਂ ਡੇਢ ਸਾਲ ਬਾਅਦ ਫਿਰ ਮੇਰੇ ਗੁਰਦੇ ਵਿੱਚ 18 ਐਮ.ਐਮ ਦੀ ਪੱਥਰੀ ਬਣ ਗਈ ਮੈਂ ਜਦੋਂ ਸ਼ਾਹ ਸਤਿਨਾਮ ਜੀ ਸਰਵਜਨਕ ਹਸਪਤਾਲ ਸ੍ਰੀ ਗੁਰੂਸਰ ਮੋਡੀਆ ਦੇ ਡਾਕਟਰਾਂ ਤੋਂ ਰਾਏ ਲਈ ਤਾਂ ਉਹ ਕਹਿਣ ਲੱਗੇ ਕਿ ਮਾਤਾ ਐਡੀ ਵੱਡੀ ਪੱਥਰੀ ਬਿਨ੍ਹਾਂ ਅਪਰੇਸ਼ਨ ਦੇ ਨਹੀਂ ਨਿੱਕਲਣੀ ਮੈਂ ਡਾਕਟਰ ਸਾਹਿਬ ਤੋਂ ਅਪਰੇਸ਼ਨ ਦਾ ਖਰਚਾ ਪੁੱਛਿਆ ਤਾਂ ਉਹ ਕਹਿਣ ਲੱਗੇ ਕਿ ਅਠਾਰਾਂ ਹਜ਼ਾਰ ਰੁਪਏ ਖਰਚਾ ਆਵੇਗਾ ਮੈਂ ਚੁੱਪ ਕਰ ਗਈ, ਕੁਝ ਨਾ ਬੋਲੀ ਡਾਕਟਰ ਕਹਿਣ ਲੱਗੇ ਕਿ ਮਾਤਾ ਜੀ, ਕੀ ਗੁਜ਼ਾਇਸ਼ ਨਹੀਂ ਹੈ? ਮੈਂ ਫਿਰ ਵੀ ਕੁਝ ਨਾ ਬੋਲੀ ਮੈਂ ਉੱਥੋਂ ਬਿਨਾਂ ਕੋਈ ਦਵਾਈ ਲਏ ਘਰ ਵਾਪਸ ਆ ਗਈ ਮੈਂ ਅਗਲੇ ਦਿਨ ਡੇਰਾ ਸੱਚਾ ਸੌਦਾ ਸਰਸਾ ਵਿਖੇ ਸੁਬ੍ਹਾ ਦੀ ਮਜਲਿਸ ਵਿੱਚ ਪਹੁੰਚ ਗਈ ਮੈਂ ਮਜਲਿਸ ਦੌਰਾਨ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਦੇ ਚਰਨਾਂ ਵਿਚ ਬੈਠੀ-ਬੈਠੀ ਨੇ ਅਰਦਾਸ ਕਰ ਦਿੱਤੀ ਕਿ ਪਿਤਾ ਜੀ, ਮੈਂ ਅਪਰੇਸ਼ਨ ਨਹੀਂ ਕਰਵਾਉਣਾ,
ਜਿਹੜਾ ਖਰਚਾ ਅਪਰੇਸ਼ਨ ’ਤੇ ਲੱਗਣਾ ਹੈ, ਮੈਂ ਉਹ ਪਰਮਾਰਥ ਕਰ ਦੇਵਾਂਗੀ ਜੋ ਕਿਸੇ ਗਰੀਬ ਦੇ ਕੰਮ ਆ ਜਾਵੇਗਾ ਪਰ ਮੈਂ ਅਪਰੇਸ਼ਨ ਨਹੀਂ ਕਰਵਾਉਣਾ ਪਿਤਾ ਜੀ, ਜੇ ਪੱਥਰੀ ਨਹੀਂ ਨਿੱਕਲਦੀ ਤਾਂ ਗਾਇਬ ਕਰ ਦਿਓ ਪਿਤਾ ਜੀ, ਤੁਸੀਂ ਕੀ ਨਹੀਂ ਕਰ ਸਕਦੇ ਪੂਜਨੀਕ ਹਜ਼ੂਰ ਪਿਤਾ ਜੀ ਨੇ ਮੈਨੂੰ ਅਸ਼ੀਰਵਾਦ ਦਿੱਤਾ ਪਿਤਾ ਜੀ ਨੇ ਮੇਰੀ ਅਰਦਾਸ ਪਰਵਾਨ ਕਰ ਲਈ ਉਸ ਤੋਂ ਬਾਅਦ ਉਹ ਪੱਥਰੀ ਗਾਇਬ ਹੋ ਗਈ ਮੈਨੂੰ ਪਤਾ ਹੀ ਨਹੀਂ ਲੱਗਿਆ ਕਿ ਉਹ ਪੱਥਰੀ ਕਿੱਧਰ ਗਈ ਮੈਂ ਵਾਅਦੇ ਮੁਤਾਬਕ ਗਰੀਬਾਂ ਦੇ ਭਲੇ ਲਈ ਉਹ ਪੈਸਾ ਖਰਚ ਕਰ ਦਿੱਤਾ ਉਸ ਤੋਂ ਬਾਅਦ ਮੈਨੂੰ ਅੱਜ ਤੱਕ ਗੁਰਦੇ ਦੀ ਪੱਥਰੀ ਵਾਲੀ ਕਦੇ ਕੋਈ ਤਕਲੀਫ ਨਹੀਂ ਹੋਈ ਮੇਰੀ ਪੂਜਨੀਕ ਹਜ਼ੂਰ ਪਿਤਾ ਜੀ ਦੇ ਚਰਨਾਂ ਵਿੱਚ ਇਹੀ ਅਰਜ਼ ਹੈ ਕਿ ਮੇਰੀ ਓੜ ਨਿਭਾ ਦੇਣਾ ਜੀ