ਵੈਜੀਟੇਬਲ ਢੋਕਲਾ
Table of Contents
ਸਮੱਗਰੀ
- 200 ਗ੍ਰਾਮ ਵੇਸਣ,
- ਲੂਣ ਸਵਾਦ ਅਨੁਸਾਰ,
- 3-4 ਹਰੀਆਂ ਮਿਰਚਾਂ ,
- 1 ਟੀ ਸਪੂਨ ਅਦਰਕ ਦਾ ਪੇਸਟ,
- 2 ਟੀ ਸਪੂਨ ਨਿੰਬੂ ਦਾ ਰਸ,
- 3 ਟੀ ਸਪੂਨ ਈਨੋ,
- 1 ਟੀ ਸਪੂਨ ਤੇਲ,
- 1/2 ਟੀ ਸਪੂਨ ਰਾਈ,
- 1 ਟੀ ਸਪੂਨ ਹਰਾ ਧਨੀਆ
Also Read :-
ਬਣਾਉਣ ਦਾ ਤਰੀਕਾ:-
ਇੱਕ ਬਰਤਨ ’ਚ ਵੇਸਣ, ਦਹੀ, ਲੂਣ, ਸੂਜੀ, ਹਲਦੀ, ਹਿੰਗ ਆਦਿ ਪਾ ਲਓ ਇਸ ਮਿਸ਼ਰਨ ਨੂੰ ਚੰਗੀ ਤਰ੍ਹਾਂ ਮਿਲਾ ਲਓ ਇਸ ਮਿਸ਼ਰਨ ’ਚ ਥੋੜ੍ਹਾ ਜਿਹਾ ਪਾਣੀ ਵੀ ਪਾਓ ਹੁਣ ਪੂਰੇ ਘੋਲ ਨੂੰ ਚੰਗੀ ਤਰ੍ਹਾਂ ਫੈਂਟ ਲਓ ਹੁਣ ਇੱਕ ਪ੍ਰੈਸ਼ਰ ਕੁੱਕਰ ’ਚ ਪਾਣੀ ਗਰਮ ਹੋਣ ਲਈ ਗੈਸ ’ਤੇ ਰੱਖ ਦਿਓ ਹੁਣ ਇੱਕ ਬੇਕਿੰਗ ਡਿਸਕ ਲਓ, ਉਸ ’ਚ ਥੋੜ੍ਹਾ ਜਿਹਾ ਘਿਓ ਲਾ ਕੇ ਉਸ ਨੂੰ ਚੀਕਣਾ ਕਰ ਲਓ ਤੇ ਰੱਖ ਦਿਓ ਏਨਾ ਕਰਨ ਤੋਂ ਬਾਅਦ ਉਸ ਘੋਲ ਦਾ ਮਿਸ਼ਰਨ ਲਓ ਤੇ ਵੇਖੋ ਕਿ ਸਭ ਚੰਗੀ ਤਰ੍ਹਾਂ ਮਿਲ ਗਿਆ ਹੈ
ਜਾਂ ਨਹੀ ਹੁਣ ਉਸ ’ਚ ਖਮੀਰ ਉਠਾਉਣ ਲਈ ਉਸ ’ਚ ਈਨੋ ਪਾਓ, ਥੋੜ੍ਹਾ ਤੇਲ ਪਾਓ ਤੇ ਚੰਗੀ ਤਰ੍ਹਾਂ ਫੈਂਟ ਲਓ ਧਿਆਨ ਰਹੇ ਕਿ ਸਾਰਾ ਮਿਸ਼ਰਨ ਚੰਗੀ ਤਰ੍ਹਾਂ ਮਿਲ ਜਾਣਾ ਚਾਹੀਦਾ ਹੈ ਹੁਣ ਬੇਕਿੰਗ ਡਿਸ਼ ’ਚ ਇਹ ਘੋਲ ਪਾਓ ਤੇ ਚੰਗੀ ਤਰ੍ਹਾਂ ਫੈਲਾ ਲਓ ਧਿਆਨ ਰੱਖੋ, ਘੋਲ ਚੰਗੀ ਤਰ੍ਹਾਂ ਬਰਾਬਰ ਇੱਕਸਾਰ ਫੈਲਾਓ ਹੁਣ ਇਸ ਪਲੇਟ ਨੂੰ ਕੂਕਰ ’ਚ ਰੱਖ ਦਿਓ, ਜਿਸ ’ਚ ਪਾਣੀ ਗਰਮ ਕੀਤਾ ਸੀ ਹੁਣ ਕੂਕਰ ਦਾ ਢੱਕਣ ਢਕ ਦਿਓ ਤੇ ਢੱਕਣ ਰਾਹੀਂ ਸੀਟੀ ਕੱਢ ਦਿਓ ਤਾਂ ਕਿ ਉਹ ਭਾਫ ’ਤੇ ਪੱਕ ਜਾਵੇ ਕੁਝ ਦੇਰ ਲਈ ਇੰਜ ਹੀ ਛੱਡ ਦਿਓ ਜਦੋੋਂ ਢੋਕਲਾ ਭਾਫ ’ਤੇ ਚੰਗੀ ਤਰ੍ਹਾਂ ਪੱਕ ਜਾਵੇ, ਤਾਂ ਪਲੇਟ ਨੂੰ ਬਾਹਰ ਕੱਢ ਲਓ ਤੇ ਹੱਥ ਰੱਖ ਕੇ ਵੇਖ ਲਓ ਕਿ ਢੋਕਲਾ ਪੱਕਿਆ ਹੈ
ਜਾਂ ਨਹੀਂ ਜੇਕਰ ਪੱਕ ਗਿਆ ਹੈ, ਤਾਂ ਉਸ ਦੇੇ ਟੁਕੜੇ ਕੱਟ ਲਓ ਤੁਸੀਂ ਆਪਣੀ ਮਰਜ਼ੀ ਦੇ ਹਿਸਾਬ ਨਾਲ ਕੱਟ ਸਕਦੇ ਹੋ ਇੱਕ ਗੱਲ ਧਿਆਨ ’ਚ ਰੱਖੋ ਕਿ ਠੰਢਾ ਹੋਣ ਤੋਂ ਬਾਅਦ ਹੀ ਕੱਟੋ ਏਨਾ ਕਰਨ ਤੋਂ ਬਾਅਦ ਇੱਕ ਕੜਾਹੀ ਲਓ ਤੇ ਉਸ ’ਚ ਥੋੜ੍ਹਾ ਜਿਹਾ ਤੇਲ ਗਰਮ ਕਰ ਲਓ ਹੁਣ ਉਸ ’ਚ ਥੋੜ੍ਹੀ ਜਿਹੀ ਰਾਈ ਪਾਓ ਤੇ ਬਾਰੀਕ ਕੱਟੀ ਹੋਈ ਹਰੀ ਮਿਰਚ ਪਾਓ ਤੇ ਥੋੜ੍ਹਾ ਜਿਹਾ ਭੁੰਨੋ ਹੁਣ ਇਸ ’ਚ ਕੱਟਿਆ ਹੋਇਆ ਢੋਕਲਾ ਪਾਓ ਤੇ ਫਰਾਈ ਕਰ ਲਓ ਕੁਝ ਦੇਰ ਇੰਜ ਹੀ ਭੁੰਨ ਲਓ ਤੁਹਾਡਾ ਗਰਮਾ ਗਰਮ ਢੋਕਲਾ ਤਿਆਰ ਹੈ, ਇਸ ਨੂੰ ਹਰੀ ਚਟਨੀ ਦੇ ਨਾਲ ਪਰੋਸੋ