ਜਿੰਦਾਰਾਮ ਕੇ ਲੀਡਰ ਸਜ ਆਏ ਰੂਹ ਪਰਵਰ ਪਿਤਾ ਪਵਿੱਤਰ ਮਹਾਂ ਰਹਿਮੋ ਕਰਮ ਦਿਵਸ ’ਤੇ ਵਿਸ਼ੇਸ਼
ਡੇਰਾਸੱਚਾ ਸੌਦਾ ਲਈ 28 ਫਰਵਰੀ ਦਾ ਦਿਨ ਮਾਣਮੱਤਾ ਸ਼ੌਹਰਤਾਂ ਨਾਲ ਭਰਪੂਰ ਬਹੁਤ ਹੀ ਰਮਣੀਕ ਦਿਨ ਹੈ ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਇਸ ਦਿਨ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੂੰ ਡੇਰਾ ਸੱਚਾ ਸੌਦਾ ’ਚ ਆਪਣੇ ਉੱਤਰਾ-ਅਧਿਕਾਰੀ ਦੇ ਰੂਪ ’ਚ ਦੁਨੀਆ ਦੇ ਸਾਹਮਣੇ ਜ਼ਾਹਿਰ ਕੀਤਾ ਤੇ ‘ਸਤਿਨਾਮ’ ਰੂਪੀ ਮਹਾਨ ਤਾਕਤ ਦਾ ਭੇਦ ਦੁਨੀਆ ਨੂੰ ਦੱਸਿਆ ਹਾਲਾਂਕਿ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਉਸ ਦਿਨ 14 ਮਾਰਚ 1954 ਨੂੰ ਹੀ ਨਾਮ-ਸ਼ਬਦ ਪ੍ਰਦਾਨ ਕਰਦੇ ਸਮੇਂ ਆਪ ਜੀ ਨੂੰ ਮੁਖਾਤਿਬ ਹੁੰਦੇ ਹੋਏ ਬਚਨ ਫਰਮਾਏ ਸਨ ਕਿ ‘ਆਜ ਆਪਕੋ ਨਾਮ ਲੇਨੇ ਕਾ ਸਪੈਸ਼ਲ ਹੁਕਮ ਹੂਆ ਹੈ, ਆਪ ਕੋ ਆਜ ਸਪੈਸ਼ਲ ਨਾਮ ਦੇਂਗੇ ਆਪਕੋ ਇਸ ਲੀਏ ਪਾਸ ਬਿਠਾਕਰ ਨਾਮ ਦੇਤੇ ਹੈਂ
ਕਿ ਆਪਸੇ ਕੋਈ ਕਾਮ ਲੇਨਾ ਹੈ ਆਪਕੋ ਜਿੰਦਾਰਾਮ ਕਾ ਲੀਡਰ ਬਨਾਏਂਗੇ ਜੋ ਦੁਨੀਆ ਕੋ ਨਾਮ ਜਪਾਏਗਾ’ ਪਰ ਉਸ ਸਮੇਂ ਸੁਣਨ ਵਾਲਿਆਂ ਨੂੰ ਇਸ ਗੱਲ (ਅਸਲ ਸੱਚਾਈ) ਦਾ ਭੇਦ ਨਹੀਂ ਲੱਗਿਆ ਸੀ ਅਤੇ ਉਹੀ ਹੋਇਆ ਜਿਵੇਂ ਪੂਜਨੀਕ ਬੇਪਰਵਾਹ ਜੀ ਨੇ ਫਰਮਾਇਆ ਸੀ ਭਾਵ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਨੇ 14 ਮਾਰਚ 1954 ਨੂੰ ਜੋ ਬਚਨ ਫਰਮਾਏ ਸਨ, 28 ਫਰਵਰੀ 1960 ਨੂੰ ਹੂ-ਬ-ਹੂ ਸੱਚ ਹੋਏ, ਜਦੋਂ ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਆਪ ਜੀ ਨੂੰ ਪੂਰੇ ਸ਼ਾਨੋ-ਸ਼ੌਕਤ ਨਾਲ ਜ਼ਿੰਦਾਰਾਮ ਦਾ ਲੀਡਰ ਐਲਾਨ ਕੀਤਾ, ਡੇਰਾ ਸੱਚਾ ਸੌਦਾ ਗੁਰਗੱਦੀ ’ਤੇ ਬਤੌਰ ਦੂਜੇ ਪਾਤਸ਼ਾਹ ਬਿਰਾਜਮਾਨ ਕੀਤਾ ਅਸੀਮ ਜਸ਼ਨ ਤੇ ਸ਼ਾਹੀ ਜਲਸੇ ਕੀਤੇ ਗਏ, ਜਿਸ ਦੀਆਂ ਭਰਪੂਰ ਤਿਆਰੀਆਂ ਪਹਿਲਾਂ ਤੋਂ ਹੀ ਕੀਤੀਆਂ ਗਈਆਂ ਸਨ
Also Read :-
- ਸਾਈਂ ਮਸਤਾਨਾ ਜੀ ਨੇ ਇੱਥੇ ਜ਼ਾਹਿਰ ਕੀਤਾ ਸੀ ਜਿੰਦਾਰਾਮ ਦਾ ਲੀਡਰ | ਡੇਰਾ ਸੱਚਾ ਸੌਦਾ ਅਨਾਮੀ ਧਾਮ ਘੂਕਿਆਂਵਾਲੀ
- ‘ਸਤਿਨਾਮ’ ਖੰਡ-ਬ੍ਰਹਿਮੰਡ ਹਨ ਜਿਸ ਦੇ ਸਹਾਰੇ
ਦੂਰ-ਦੁਰਾਡਿਆਂ ਤੋਂ ਵੀ ਸਾਧ-ਸੰਗਤ ਨੂੰ ਸੰਦੇਸ਼ੇ ਭੇਜ ਕੇ ਬੁਲਾਇਆ ਗਿਆ ਨਵੇਂ-ਨਵੇਂ ਨੋਟਾਂ ਦੇ ਹਾਰ ਬਣਵਾਏ ਗਏ ਇੱਕ ਜੀਪ ਨੂੰ ਬਹੁਤ ਸੁੰਦਰ ਸਜਾਇਆ ਗਿਆ ਗਾਜੇ-ਵਾਜਿਆਂ, ਢੋਲ-ਨਗਾੜਿਆਂ ਵਾਲਿਆਂ ਨੂੰ ਸਪੈਸ਼ਲ ਬੁਲਾਇਆ ਗਿਆ ਆਸ਼ਰਮ ਦੇ ਸਤਿ ਬ੍ਰਹਮਚਾਰੀ ਸੇਵਾਦਾਰਾਂ ਨੂੰ ਉਸ ਦਿਨ ਨਵੇਂ-ਨਵੇਂ ਕੱਪੜੇ ਪਹਿਨਾਏ ਗਏ, ਜਦੋਂ ਕਿ ਆਮ ਤੌਰ ’ਤੇ ਟਾਕੀਆਂ ਲੱਗੇ ਕੱਪੜੇ ਹੀ ਪਹਿਨੇ ਜਾਂਦੇ ਸਨ ਪੂਜਨੀਕ ਪਰਮ ਪਿਤਾ ਜੀ ਲਈ ਸ਼ਾਹੀ ਕੱਪੜੇ ਬਣਵਾਏ ਗਏ ਸਨ ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਇਸ ਸ਼ੁੱਭ ਦਿਨ ਦੀਆਂ ਤਿਆਰੀਆਂ ਵਿੱਚ ਲੀਨ ਸਨ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਛੱਡਣਾ ਚਾਹੁੰਦੇ ਸਨ ਜਿਵੇਂ ਵੀ ਸਮਾਂ ਤੇ ਸਾਧਨ ਅਨੁੁਸਾਰ ਹੋ ਸਕਦਾ ਸੀ, ਸਭ ਕੁਝ ਵਧੀਆ ਕੀਤਾ ਆਖਿਰ ਤਿਆਰੀਆਂ ਕਰਦੇ-ਕਰਦੇ ਇਹ ਖੂਬਸੂਰਤ ਦਿਨ ਵੀ ਆ ਗਿਆ ਪੂਜਨੀਕ ਸ਼ਹਿਨਸ਼ਾਹ ਜੀ ਆਪਣੀ ਇਲਾਹੀ ਮੌਜ ’ਚ ਸਨ ਉਨ੍ਹਾਂ ਦਾ ਰੱਬੀ ਜਲਾਲ ਹਰ ਕਿਸੇ ਨੂੰ ਨੂਰੋ-ਨੂਰ ਕਰ ਰਿਹਾ ਸੀ ਸਭ ਸੇਵਾਦਾਰਾਂ ਤੇ ਆਸ਼ਰਮ ’ਚ ਮੌਜ਼ੂਦ ਸਾਧ-ਸੰਗਤ ਨੂੰ ਇੱਕ ਵਿਸ਼ਾਲ ਜਲੂਸ ਦਾ ਇਲਾਹੀ ਫਰਮਾਨ ਹੋਇਆ ਹਰ ਪਾਸੇ ਖੁਸ਼ੀਆਂ ਹੀ ਖੁਸ਼ੀਆਂ ਵਰ੍ਹ ਰਹੀਆਂ ਸਨ ਸ਼ਹਿਨਸ਼ਾਹ ਮਸਤਾਨਾ ਜੀ ਮਹਾਰਾਜ ਸਾਰਿਆਂ ਨੂੰ ਆਪਣੇ ਪਵਿੱਤਰ ਬਚਨਾਂ ਤੇ ਆਪਣੇ ਨੂਰੀ ਦਰਸ਼ਨਾਂ ਨਾਲ ਨਿਹਾਲ ਕਰ ਰਹੇ ਸਨ ਉਨ੍ਹਾਂ ਦਾ ਜੋਸ਼ੀਲਾ-ਰੋਬ੍ਹਦਾਰ ਅਕਸ ਅਕਹਿ ਮਸਤੀ ਦੀਆਂ ਲਹਿਰਾਂ ਛੱਡ ਰਿਹਾ ਸੀ ਸ਼ਾਹੀ ਜਲੂਸ ਨੂੰ ਆਪਣੀ ਪਵਿੱਤਰ ਹਜ਼ੂਰੀ ’ਚ ਅੰਤਿਮ ਰੂਪ ਦਿੱਤਾ ਗਿਆ
ਸਾਰਿਆਂ ਨੂੰ ਹੀ ਸ਼ਾਹੀ ਜਲੂਸ ਵਿੱਚ ਸ਼ਿਰਕਤ ਕਰਨ ਲਈ ਹੁਕਮ ਫਰਮਾਇਆ ਆਸ਼ਰਮ ਦੇ ਸਤਿਬ੍ਰਹਮਚਾਰੀ ਸੇਵਾਦਾਰ ਅੱਜ ਨਵੇਂ-ਨਵੇਂ ਬੂਟ-ਸੂਟਾਂ ਵਿੱਚ ਸਨ ਉਨ੍ਹਾਂ ਨੂੰ ਵੀ ਇਸ ਸ਼ਾਹੀ ਜਲੂਸ ਵਿਚ ਸ਼ਾਮਲ ਹੋਣ ਲਈ ਸਪੈਸ਼ਲ ਹੁਕਮ ਹੋਇਆ ਦੂਰ-ਦੁਰਾਡਿਆਂ ਤੋਂ ਤਾਂ ਸੰਗਤ ਆਈ ਹੀ ਸੀ, ਪਰ ਜਦੋਂ ਇਸ ਸ਼ਾਹੀ ਜਲਸੇ ਦਾ ਪੈਗ਼ਾਮ ਆਸ-ਪਾਸ ਦੇ ਲੋਕਾਂ ਤੱਕ ਪਹੁੰਚਿਆ, ਤਾਂ ਉਹ ਵੀ ਇਸ ਸ਼ੁੱਭ ਮੌਕੇ ਦੇ ਗਵਾਹ ਬਣਨ ਅਤੇ ਇਸ ਨਜ਼ਾਰੇ ਨੂੰ ਵੇਖਣ ਲਈ ਭੱਜੇ ਆਏ ਇਸ ਮੌਕੇ ’ਤੇ ਬਹੁਤ ਵੱਡੀ ਗਿਣਤੀ ’ਚ ਸਾਧ-ਸੰਗਤ ਇਕੱਠੀ ਹੋ ਚੁੱਕੀ ਸੀ
ਸ਼ਹਿਨਸ਼ਾਹ ਮਸਤਾਨਾ ਜੀ ਮਹਾਰਾਜ ਦੀ ਇਸ ਅਲੌਕਿਕ ਖੇਡ ਦਾ ਸ਼ਾਇਦ ਕਈਆਂ ਨੂੰ ਪਤਾ ਵੀ ਨਹੀਂ ਹੋਵੇਗਾ ਬਸ, ਕੁਝ ਲਈ ਤਾਂ ਇਹ ਹੀ ਸੀ ਕਿ ਬੇਪਰਵਾਹ ਜੀ ਅੱਜ ਕੋਈ ਅਨੋਖੀ ਖੇਡ ਰਚ ਰਹੇ ਹਨ ਉਨ੍ਹਾਂ ਲਈ ਤਾਂ ਅਨੋਖੀ ਖੇਡ ਸੀ, ਪਰ ਅਸਲ ਵਿੱਚ ਪੂਜਨੀਕ ਬੇਪਰਵਾਹ ਜੀ ਅੱਜ ਆਪਣੇ ਵਾਰਿਸ ਭਾਵ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੂੰ ਡੰਕੇ ਦੀ ਚੋਟ ’ਤੇ ਲੋਕਾਂ ਦੇ ਸਾਹਮਣੇ ਪ੍ਰਗਟ ਕਰ ਰਹੇ ਸਨ ਪੂਜਨੀਕ ਬੇਪਰਵਾਹ ਜੀ ਨੇ ਸਾਰੀ ਸਾਧ-ਸੰਗਤ ਨੂੰ ਇਕੱਠਾ ਕੀਤਾ ਖੁੱਲ੍ਹੀ ਛੱਤ ਵਾਲੀ ਸੁੰਦਰ ਸਜਾਈ ਗਈ ਜੀਪ ’ਚ ਇੱਕ ਸੁੰਦਰ ਕੁਰਸੀ ਸਜਾਈ ਗਈ ਸਾਰੀ ਸੰਗਤ ਇਸ ਬੇਪਰਵਾਹੀ ਨਜ਼ਾਰੇ ਨੂੰ ਨਿਹਾਰ ਰਹੀ ਸੀ ਉਨ੍ਹਾਂ ’ਚ ਇੱਕ ਖਿੱਚ ਸੀ, ਕਸ਼ਿਸ਼ ਸੀ, ਬੇਕਰਾਰੀ ਸੀ ਉਨ੍ਹਾਂ ਦਾ ਉੱਤਾਵਲਾਪਣ ਆਪਣੇ ਸ਼ਿਖ਼ਰ ’ਤੇ ਸੀ ਕਿ ਪੂਜਨੀਕ ਬੇਪਰਵਾਹ ਜੀ ਜ਼ਰੂਰ ਅੱਜ ਕੋਈ ਅਨੋਖਾ ਕੌਤੁਕ ਕਰਨ ਵਾਲੇ ਹਨ, ਜੋ ਇਸ ਅਸਲੀਅਤ ਤੋਂ ਅਨਜਾਣ ਸਨ, ਉਨ੍ਹਾਂ ਦੀ ਅੰਦਰੂਨੀ ਅਵਸਥਾ ਇਸ ਤਰ੍ਹਾਂ ਦੀ ਬਣੀ ਹੋਈ ਸੀ
ਕੁਰਸੀ ਸਜਣ ਤੋਂ ਬਾਅਦ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੂੰ ਬੁਲਾਇਆ ਅਤੇ ਜੀਪ ’ਚ ਸਜੀ ਕੁਰਸੀ ’ਤੇ ਬਿਰਾਜਮਾਨ ਕੀਤਾ ਉਪਰੰਤ ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਸ਼ਾਹੀ ਜਲਸੇ ਨਾਲ ਜਾਣ ਵਾਲੀ ਸਮੁੱਚੀ ਸਾਧ-ਸੰਗਤ ਵਿੱਚ ਫਰਮਾਇਆ ਕਿ ਸਰਦਾਰ ਸਤਿਨਾਮ ਸਿੰਘ (ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ) ਬਹੁਤ ਬਹਾਦੁਰ ਹੈਂ ਇਨ੍ਹੋਂ ਨੇ ਗਰੀਬ ਮਸਤਾਨੇ ਕੇ ਹਰ ਹੁਕਮ ਕੋ ਮਾਨਾ ਹੈ ਇਨਕੀ ਜਿਤਨੀ ਤਾਰੀਫ ਕੀ ਜਾਏ, ਉਤਨੀ ਕਮ ਹੈ ਇਨ੍ਹੋਂ ਨੇ ਹਮਾਰੇ ਲਈ ਜ਼ਬਰਦਸਤ ਕੁਰਬਾਨੀ ਕੀ ਹੈ ਇਨਕੋ ਹਮਨੇ ਅਪਨਾ ਵਾਰਿਸ, ਖੁਦ-ਖੁਦਾ, ਮਾਲਿਕ ਬਨਾ ਦੀਆ ਹੈ ਜਾਓ, ਸ਼ਹਿਰ ਮੇਂ ਗਲੀ-ਗਲੀ, ਹਰ ਮੁਹੱਲੇ ਮੇਂ ਯੇ ਢਿੰਡੋਰਾ ਬਜਾਦੋ ਕਿ ਇਨ੍ਹੋਂ ਨੇ ਗਰੀਬ ਮਸਤਾਨੇ ਕੇ ਲੀਏ ਬਹੁਤ ਭਾਰੀ ਕੁਰਬਾਨੀ ਕੀ ਹੈ ਔਰ ਯੇ ਡੇਰਾ ਸੱਚਾ ਸੌਦਾ ਕੇ ਵਾਰਿਸ ਬਨ ਗਏ ਹੈਂ ਬੱਚੇ-ਬੱਚੇ ਕੋ ਪਤਾ ਚਲ ਜਾਏ ਕਿ ਸਰਦਾਰ ਹਰਬੰਸ ਸਿੰਘ (ਸ੍ਰੀ ਜਲਾਲਆਣਾ ਸਾਹਿਬ ਦੇ ਜੈਲਦਾਰ) ਆਜ ਸੇ ਸਰਦਾਰ ਸਤਿਨਾਮ ਸਿੰਘ ਜੀ (ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ) ਹੋ ਗਏ ਹੈਂ ਔਰ ਕੁਲ ਮਾਲਿਕ ਬਨ ਗਏ ਹੈਂ’
Table of Contents
ਬੇਪਰਵਾਹੀ ਮੌਜ ਦਾ ਅਦਭੁੱਤ ਨਜ਼ਾਰਾ:
ਪੂਜਨੀਕ ਬੇਪਰਵਾਹ ਮਸਤਾਨਾ ਜੀ ਮਹਾਰਾਜ ਨੇ ਆਪਣੇ ਇਨ੍ਹਾਂ ਮੁਬਾਰਕ ਬਚਨਾਂ ਨਾਲ ਸ਼ਾਹੀ ਜਲਸੇ (ਜਲੂਸ) ਨੂੰ ਖੂਬ ਢੋਲ-ਨਗਾਰਿਆਂ ਤੇ ਬੈਂਡ-ਵਾਜਿਆਂ ਦੀਆਂ ਮਿੱਠੀਆਂ ਧੁਨਾਂ ਦੇ ਚੱਲਦੇ ਸਰਸਾ ਸ਼ਹਿਰ ਵੱਲ ਨੂੰ ਵਿਦਾ ਕੀਤਾ ਪੂਰਾ ਜਲਸਾ ਸ਼ਹਿਰ ਲਈ ਕੂਚ ਕਰ ਗਿਆ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਜੀਪ ’ਚ ਸਜਾਈ ਕੁਰਸੀ ’ਤੇ ਬਿਰਾਜਮਾਨ ਸਨ ਸ਼ਾਹੀ ਲਿਬਾਸ ’ਚ ਸਜੇੇ ਹੋਏ ਅਤੇ ਗਲ ’ਚ ਸਿਰ ਤੋਂ ਪੈਰਾਂ ਤੱਕ ਨਵੇਂ-ਨਵੇਂ ਨੋਟਾਂ ਦੇ ਲੰਮੇ-ਲੰਮੇ ਹਾਰ ਸੁੰਦਰਤਾ ਨੂੰ ਚਾਰ ਚੰਨ ਲਾ ਰਹੇ ਸਨ ਇਹ ਸ਼ਾਹੀ ਜਲਸਾ ਪੂਰਾ ਦਿਨ ਸ਼ਹਿਰ ਸਰਸਾ ਦੇ ਹਰ ਗਲੀ-ਮੁਹੱਲੇ ਤੇ ਚੌਂਕ ’ਚੋਂ ਲੰਘਿਆ ਵੱਡੀ ਤਾਦਾਦ ’ਚ ਸਾਧ-ਸੰਗਤ ਪੂਜਨੀਕ ਪਰਮ ਪਿਤਾ ਜੀ ਦੇ ਨਾਲ-ਨਾਲ ਚੱਲ ਰਹੀ ਸੀ ਅਤੇ ਉੱਚੀ-ਉੱਚੀ ਨਾਅਰੇ (ਧੰੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ) ਲਾਉਂਦੀ ਹੋਈ ਸ਼ਹਿਰ ਦੇ ਬੱਚੇ-ਬੱਚੇ ਨੂੰ ਪੂਜਨੀਕ ਇਸ ਬੇਪਰਵਾਹੀ ਖੇਡ ਤੋਂ ਜਾਣੂੰ ਕਰਵਾ ਰਹੀ ਸੀ ਪੂਜਨੀਕ ਪਰਮ ਪਿਤਾ ਜੀ ਦੇ ਇਸ ਅਲੌਕਿਕ ਰੱਬੀ ਰੂਪ ਦੀ ਝਲਕ ਨਾਲ ਹਰ ਕੋਈ ਖਿੜ ਗਿਆ ਜਿੱਥੋਂ-ਜਿੱਥੋਂ ਵੀ ਇਹ ਸ਼ਾਹੀ ਜਲੂਸ ਲੰਘਦਾ, ਲੋਕ ਵੇਖਣ ਨੂੰ ਮਤਵਾਲੇ ਹੋ ਜਾਂਦੇ ਜੋਸ਼-ਓ-ਜਸ਼ਨ ਦਾ ਅਜਿਹਾ ਨਜ਼ਾਰਾ ਸ਼ਹਿਰ ਵਾਸੀਆਂ ਨੇ ਪਹਿਲਾਂ ਕਦੇ ਨਹੀਂ ਵੇਖਿਆ ਸੀ
ਗੱਦੀ-ਨਸ਼ੀਨੀ ਦੇ ਇਤਿਹਾਸਕ ਪਲ:
ਅਸਲ ’ਚ ਇਹ ਬੇਮਿਸਾਲੀ ਸ਼ਾਹੀ ਜਲੂਸ ਰੂਹਾਨੀਅਤ ’ਚ ਨਵੇਂ ਰੰਗ ਭਰ ਰਿਹਾ ਸੀ ਇੰਨੀ ਸ਼ਾਨ-ਓ-ਸ਼ੌਕਤ ਦੇ ਨਾਲ ਰੂਹਾਨੀ ਗੱਦੀਨਸ਼ੀਨੀ ਦੀ ਇਸ ਰਸਮ ਨੂੰ ਪਹਿਲੀ ਵਾਰ ਲੋਕ ਆਪਣੀਆਂ ਅੱਖਾਂ ਨਾਲ ਨਿਹਾਰ ਰਹੇ ਸਨ ਪੂਰਾ ਸ਼ਹਿਰ ਇਸ ਨਜ਼ਾਰੇ ਨੂੰ ਵੇਖਣ ਲਈ ਆਇਆ ਬੱਚੇ-ਬੱਚੇ ਦੀ ਜ਼ੁਬਾਨ ’ਤੇ ਇਹ ਸ਼ਾਹੀ ਰਸਮ ਦੇ ਚਰਚੇ ਸਨ ਸ਼ਹਿਰ ਦਾ ਹਰ ਗਲੀ-ਮੁਹੱਲਾ ਇਸ ਦੇ ਨਜ਼ਾਰਿਆਂ ਨਾਲ ਭਰ ਗਿਆ ਇਨ੍ਹਾਂ ਅਦਭੁੱਤ ਨਜ਼ਾਰਿਆਂ ਨੂੰ ਵੇਖਣ ਲਈ ਲੋਕ ਦੂਰ-ਦੂਰ ਤੱਕ ਭੌਰਿਆਂ ਦੀ ਤਰ੍ਹਾਂ ਮੰਡਰਾ ਰਹੇ (ਮਸਤੀ ’ਚ ਘੰੁਮ ਰਹੇ) ਸਨ ਪੂਰੇ ਸ਼ਹਿਰ ਨੂੰ ਆਪਣੇ ਰੂਹਾਨੀ ਆਕਰਸ਼ਣ ਨਾਲ ਲਬਰੇਜ਼ ਕਰਦਾ ਹੋਇਆ ਇਹ ਸ਼ਾਹੀ ਜਲਸਾ ਸ਼ਾਮ ਨੂੰ ਲਗਭਗ ਚਾਰ ਵਜੇ ਆਸ਼ਰਮ ਸ਼ਾਹ ਮਸਤਾਨਾ ਜੀ ਧਾਮ ’ਚ ਵਾਪਸ ਪਰਤਿਆ ਇਸ ਅਲੌਕਿਕ ਖੇਡ ਦੇ ਰਚਨਹਾਰ ਸ਼ਹਿਨਸ਼ਾਹ ਮਸਤਾਨਾ ਜੀ ਮਹਾਰਾਜ ਵੀ ਇੰਤਜ਼ਾਰ ’ਚ ਹੀ ਸਨ ਬੇਪਰਵਾਹ ਜੀ ਨੇ ਪੂਜਨੀਕ ਪਰਮ ਪਿਤਾ ਜੀ ਦੇ ਨਾਲ ਗਈ ਸਾਧ-ਸੰਗਤ ’ਤੇ ਆਪਣੀਆਂ ਅਥਾਹ ਖੁਸ਼ੀਆਂ ਲੁਟਾਈਆਂ,
ਇਸ ਇਲਾਹੀ ਜਲਸੇ ਨੂੰ ਵੇਖ ਕੇ ਪੂਜਨੀਕ ਸਾਈਂ ਜੀ ਬਹੁਤ ਖੁਸ਼ ਸਨ ਆਪਣੇ ਜਾਨਾਸ਼ੀਨ ਨੂੰ ਦੁਨੀਆਂ ਦੇ ਸਾਹਮਣੇ ਪ੍ਰਗਟ ਕਰਕੇ ਸਾਈਂ ਜੀ ਦਾ ਹਿਰਦਾ ਖੁਸ਼ੀ ਨਾਲ ਫੁੱਲਿਆ ਨਹੀਂ ਸਮਾ ਰਿਹਾ ਸੀ ਉਨ੍ਹਾਂ ਦੇ ਨੂਰੀ ਚਿਹਰੇ ਦਾ ਤੇਜ਼ ਹਰ ਕਿਸੇ ਨੂੰ ਹੁੱਲਾਸ ਤੇ ਉੱਜਾਸ ਨਾਲ ਭਰ ਰਿਹਾ ਸੀ ਛੇ ਸਾਲ ਪਹਿਲਾਂ ਭਾਵ 1954 ’ਚ ਆਪਣੇ ਇਲਾਹੀ ਬਚਨਾਂ ਸਦਕਾ ਜਿਸ ਮਹਾਨ ਸ਼ਖ਼ਸੀਅਤ ਨੂੰ ਜਿੰਦਾਰਾਮ ਦਾ ਲੀਡਰ ਬਣਾਉਣ ਦਾ ਉਚਾਰਨ ਕੀਤਾ ਸੀ, ਅੱਜ ਆਪਣੇ ਉਸ ਮੁਕਾਮ (ਉਦੇਸ਼) ਨੂੰ ਮੁਕੰਮਲ ਕਰਕੇ ਅਪਾਰ ਗਦਗਦ ਨਜ਼ਰ ਆ ਰਹੇ ਸਨ ਉਨ੍ਹਾਂ ਦਾ ਹਰ ਅੰਦਾਜ਼ ਮਸਤੀ ਦੀਆਂ ਫੁਹਾਰਾਂ ਵਰ੍ਹਾ ਰਿਹਾ ਸੀ ਆਪਣੇ ਜਾਨਾਸ਼ੀਨ ਦੇ ਸ਼ਾਹੀ ਜਲਸੇ ਦੀ ਸ਼ਾਨਦਾਰ ਸੰਪੰਨਤਾ ਨਾਲ ਗਦਗਦ ਪੂਜਨੀਕ ਬੇਪਰਵਾਹ ਮਸਤਾਨਾ ਜੀ ਮਹਾਰਾਜ ਖੁਸ਼ ਤੇ ਬੇਫਿਕਰ ਨਜ਼ਰ ਆ ਰਹੇ ਸਨ ਜਿਵੇਂ ਕਿ ਇੱਕ ਬਾਪ ਆਪਣੀ ਬੇਟੀ ਦੇ ਹੱਥ ਪੀਲੇ ਕਰਕੇ ਬੇਫਿਕਰ ਤੇ ਸੰਤੁਸ਼ਟ ਨਜ਼ਰ ਆਉਂਦਾ ਹੈ ਇਹ ਖੁਸ਼ਕਿਸਮਤ ਸਮਾਂ ਇਤਿਹਾਸਕ ਮਿਸਾਲ ਸਾਬਤ ਹੋਇਆ
ਇੰਜ ਸੰਪੰਨ ਹੋਈ ਗੱਦੀਨਸ਼ੀਨੀ ਦੀ ਪਵਿੱਤਰ ਰਸਮ:
ਇਸ ਸ਼ੁੱਭ ਮੌਕੇ ’ਤੇ ਮੌਜ਼ੂਦ ਰਹੇ ਕਈ ਪੁਰਾਣੇ ਸਤਿਸੰਗੀ ਅੱਜ ਵੀ ਇਸ ਨਜ਼ਾਰੇ ਨੂੰ ਆਪਣੇ ਦਿਲਾਂ ’ਚ ਸਮੇਟੇ ਹੋਏ ਹਨ ਰੂਹਾਨੀਅਤ ਦੇ ਪਲਾਂ ’ਚ ਦਰਜ ਇਹ ਅਜਿਹਾ ਨਜ਼ਾਰਾ ਹੈ ਕਿ ਗੱਦੀਨਸ਼ੀਨੀ ਦੇ ਪਵਿੱਤਰ ਮੌਕੇ ਖੁਸ਼ੀਆਂ ’ਚ ਸ਼ਰੀਕ ਹੋਣ ਲਈ ਪੂਰਾ ਸ਼ਹਿਰ ਹੀ ਇਕੱਠਾ ਹੋ ਕੇ ਆਇਆ ਸੀ, ਜਦੋਂ ਸ਼ਾਹੀ ਜਲੂਸ ਆਪਣੀ ਮੰਜ਼ਿਲ ਤੈਅ ਕਰਦਾ ਹੋਇਆ ਆਸ਼ਰਮ ’ਚ ਆ ਗਿਆ ਤਾਂ ਪੂਜਨੀਕ ਪਰਮ ਪਿਤਾ ਜੀ ਨੂੰ ਪੂਜਨੀਕ ਬੇਪਰਵਾਹ ਜੀ ਗੁਫਾ (ਤੇਰਾਵਾਸ) ’ਚ ਲੈ ਗਏ ਇਹ ਅਨਾਮੀ ਗੁਫ਼ਾ ਪੂਜਨੀਕ ਬੇਪਰਵਾਹ ਜੀ ਨੇ ਪੂਜਨੀਕ ਪਰਮ ਪਿਤਾ ਜੀ ਲਈ ਵਿਸ਼ੇਸ਼ ਤੌਰ ’ਤੇ ਬਣਵਾਈ ਹੈ ਉਪਰੰਤ ਪੂਜਨੀਕ ਬੇਪਰਵਾਹ ਰੂਹਾਨੀ ਮਜਲਿਸ ਲਗਾਈ ਪੂਜਨੀਕ ਬੇਪਰਵਾਹ ਜੀ ਨੇ ਸ਼ਾਹੀ ਸਟੇਜ਼ ’ਤੇ ਬਿਰਾਜਮਾਨ ਹੁੰਦੇ ਹੀ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੂੰ ਸਟੇਜ ’ਤੇ ਲਿਆਉਣ ਦਾ ਹੁਕਮ ਫਰਮਾਇਆ
ਕਿ ‘ਜਾਓ ਭਾਈ, ਸਰਦਾਰ ਸਤਿਨਾਮ ਸਿੰਘ ਜੀ (ਪੂਜਨੀਕ ਪਰਮ ਪਿਤਾ ਜੀ) ਕੋ ਗੁਫਾ ਸੇ ਲੇਕਰ ਆਓ’ ਇਹ ਸੁਣ ਕੇ ਦੋ ਸੇਵਾਦਾਰ ਭਾਈ ਤੇਰਾਵਾਸ ਵੱਲ ਚੱਲ ਪਏ ਪੂਜਨੀਕ ਸਾਈਂ ਜੀ ਨੇ ਉਨ੍ਹਾਂ ਨੂੰ ਰੋਕਿਆ ਕਿ ‘ਐਸੇ ਨਹੀਂ ਭਾਈ, ਦਸ ਸੇਵਾਦਾਰ ਇਕੱਠੇ ਹੋ ਕਰ ਜਾਓ ਔਰ ਉਨ੍ਹੇਂ ਪੂਰੇ ਸਤਿਕਾਰ ਸੇ ਹਮਾਰੇ ਪਾਸ ਲੇਕਰ ਆਓ’ ਪੂਜਨੀਕ ਪਰਮ ਪਿਤਾ ਜੀ ਦੇ ਤੇਰਾਵਾਸ ’ਚੋਂ ਆਉਣ ’ਤੇ ਪੂਜਨੀਕ ਬੇਪਰਵਾਹ ਜੀ ਨੇ ਪੂਜਨੀਕ ਪਰਮ ਪਿਤਾ ਜੀ ਨੂੰ ਆਪਣੇ ਕੋਲ ਹੀ ਸਾਹੀ ਸਟੇਜ ’ਤੇ ਬਿਰਾਜਮਾਨ ਕੀਤਾ ਨਵੇਂ-ਨਵੇਂ ਨੋਟਾਂ ਦਾ ਇੱਕ ਚਮਕਦਾਰ ਲੰਮਾ ਹਾਰ ਪੂਜਨੀਕ ਪਰਮ ਪਿਤਾ ਜੀ ਦੇ ਗਲ ’ਚ ਪਾ ਕੇ ਸੰਗਤ ਨੂੰ ਪੱਕਾ ਕਰ ਦਿੱਤਾ ਕਿ ‘ਹੁਣ ਸਾਡੇ ਵਾਰਿਸ ਸਰਦਾਰ ਸਤਿਨਾਮ ਸਿੰਘ ਜੀ ਹੀ ਹਨ ਸਤਿਸੰਗ ਪੰਡਾਲ ਸੰਗਤ ਨਾਲ ਖਚਾਖਚ ਭਰਿਆ ਹੋਇਆ ਸੀ ਸਾਧ-ਸੰਗਤ ਇਸ ਦੁਰਲੱਭ ਅਲੌਕਿਕ ਨਜ਼ਾਰੇ ਨੂੰ ਆਪਣੀ ਯਾਦ ’ਚ ਸਜਾ ਰਹੀ ਸੀ ਸਤਿਗੁਰੂ ਦੇ ਦੋ-ਦੋ ਨੂਰੀ ਸਰੂਪਾਂ ਨੂੰ ਇਕੱਠਿਆਂ ਨਿਹਾਰਨ ਦਾ ਇਹ ਰੱਬੀ ਸਬੱਬ ਸੀ ਪੂਜਨੀਕ ਬੇਪਰਵਾਹ ਜੀ ਆਪਣੀਆਂ ਸਭ ਤਾਕਤਾਂ ਤੇ ਡੇਰਾ ਸੱਚਾ ਸੌਦਾ ਦੀਆਂ ਸਾਰੀਆਂ ਜਿੰਮੇਵਾਰੀਆਂ ਪੂਜਨੀਕ ਪਰਮ ਪਿਤਾ ਜੀ ਨੂੰ ਸੌਂਪ ਰਹੇ ਸਨ
ਇਲਾਹੀ ਤਾਕਤ ਹੈ ਸਤਿਨਾਮ:
ਖੁਸ਼ਕਿਸਮਤ ਲੋਕ ਇਸ ਸ਼ੁੱਭ ਘੜੀ ਦੀ ਨੂਰਾਨੀ ਝਲਕ ਨਾਲ ਅਨੰਤ ਖੁਸ਼ੀਆਂ ਪਾ ਰਹੇ ਸਨ ਪੂਜਨੀਕ ਬੇਪਰਵਾਹ ਮਸਤਾਨਾ ਜੀ ਦਾ ਜੋਸ਼ ਤੇ ਹੁੱਲਾਸ ਪੂਰਾ ਠਾਠਾਂ ਮਾਰ ਰਿਹਾ ਸੀ ਬੇਪਰਵਾਹ ਜੀ ਆਪਣੇ ਇਲਾਹੀ ਬਚਨਾਂ ਨਾਲ ਸਾਧ-ਸੰਗਤ ਨੂੰ ਮਾਲਾਮਾਲ ਕਰ ਰਹੇ ਸਨ ਸਾਧ-ਸੰਗਤ ਨੂੰ ਸੰਬੋਧਨ ਕਰਦੇ ਹੋਏ ਪੂਜਨੀਕ ਸਾਈਂ ਜੀ ਨੇ ਬਚਨ ਫਰਮਾਏ, ‘ਭਈ ਜਿਸ ‘ਸਤਿਨਾਮ ਕੋ ਦੁਨੀਆਂ ਜਪਤੀ-ਜਪਤੀ ਮਰ ਗਈ, ਪਰ ਵੋ ਨਹੀਂ ਮਿਲਾ ਯੇ ਵਹੀ ‘ਸਤਿਨਾਮ’ ਹੈ ਇਨਕੇ ਸਹਾਰੇ ਸਭ ਖੰਡ-ਬ੍ਰਹਿਮੰਡ ਖੜ੍ਹੇ ਹੈਂ ਅਸੀਂ ਇਨ੍ਹੇਂ ਦਾਤਾ ਸਾਵਣ ਸ਼ਾਹ ਸਾਈਂ ਕੇ ਹੁਕਮ ਸੇ ਭਗਵਾਨ, ਈਸ਼ਵਰ ਸੇ ਮਨਜ਼ੂਰ ਕਰਵਾਕਰ, ਅਰਸ਼ੋਂ ਸੇ ਲਾਕਰ ਤੁਮ੍ਹਾਰੇ ਸਾਹਮਣੇ ਬਿਠਾ ਦੀਆ ਹੈ’
ਇਸ ਤਰ੍ਹਾਂ ਆਪਣੇ ਇਨ੍ਹਾਂ ਅਟੱਲ ਬਚਨਾਂ ਨਾਲ ਪੂਜਨੀਕ ਬੇਪਰਵਾਹ ਜੀ ਨੇ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੂੰ ਜਿੰਦਾਰਾਮ ਦਾ ਲੀਡਰ ਬਣਾ ਕੇ ਡੇਰਾ ਸੱਚਾ ਸੌਦਾ ’ਚ ਬਤੌਰ ਦੂਜੇ ਪਾਤਸ਼ਾਹ ਬਿਰਾਜਮਾਨ ਕਰਕੇ ਆਪਣੇ ਤੇ ਡੇਰਾ ਸੱਚਾ ਸੌਦਾ ਦੇ ਸਾਰੇ ਅਧਿਕਾਰ ਉਨ੍ਹਾਂ ਦੇ ਸਪੁਰਦ ਕਰ ਦਿੱਤੇ ਇਸ ਤਰ੍ਹਾਂ 28 ਫਰਵਰੀ 1960 ਨੂੰ ਪੂਜਨੀਕ ਪਰਮ ਪਿਤਾ ਜੀ ਨੂੰ ਗੁਰਗੱਦੀ ਸੌਂਪਣ ਤੋਂ ਬਾਅਦ ਪੂਜਨੀਕ ਸਾਈਂ ਜੀ ਨੇ ਸਾਧ-ਸੰਗਤ ਨੂੰ ਸੁਚੇਤ ਕਰਦੇ ਹੋਏ ਇਹ ਬਚਨ ਵੀ ਫਰਮਾਏ, ‘ਹਮਾਰੇ ਬਾਅਦ ਯਹਾਂ ਸੈਂਕੜੇ ਗੁਰੂ ਬਨਨਾ ਚਾਹਤੇ ਹੈਂ ਹਰ ਕੋਈ ਪੁਖਤਾ ਰਹੇ ਔਰ ਮੌਜ ਕੇ ਹਾਥ ਚੜ੍ਹੇ, ਨਹੀਂ ਤੋ ਨਰਕੋਂ ਮੇਂ ਜਾਏਗਾ ਕੋਈ ਇਤਬਾਰ ਕਰੇ ਜਾਂ ਨਾ ਕਰੇ ਅਸੀਂ ਸਤਿਨਾਮ ਸਿੰਘ ਜੀ ਕੋ ਕੁੱਲ ਮਾਲਕ ਪ੍ਰਮਾਤਮਾ ਬਨਾ ਦੀਆ ਹੈ ਜੋ ਇਨਕੇ ਹੁਕਮ ਮੇਂ ਰਹੇਗਾ, ਮੇਵਾ ਖਾਏਗਾ, ਨਹੀਂ ਤੋ ਨਰਕੋਂ ਮੇਂ ਜਾਏਗਾ’
ਮਹਾਂ ਰਹਿਮੋ-ਕਰਮ ਦਿਵਸ ਦੀ ਸ਼ਾਨੋ-ਸ਼ੌਕਤ:
ਆਪਣੇ ਸੱਚੇ-ਮਿੱਠੇ ਉਪਰੋਕਤ ਬਚਨਾਂ ਨਾਲ ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੂੰ 28 ਫਰਵਰੀ 1960 ਨੂੰ ਡੇਰਾ ਸੱਚਾ ਸੌਦਾ ਗੁਰਗੱਦੀ ਤੇ ਦੂਜੇ ਪਾਤਸ਼ਾਹ ਦੇ ਰੂਪ ’ਚ ਬਿਰਾਜਮਾਨ ਕੀਤਾ ਇਹ ਪਵਿੱਤਰ ਦਿਹਾੜਾ ਡੇਰਾ ਸੱਚਾ ਸੌਦਾ ਦੇ ਇਤਿਹਾਸ ਦੀ ਇੱਕ ਮਾਣਮੱਤੀ ਅਮਿੱਟ ਛਾਪ ਹੈ ਡੇਰਾ ਸੱਚਾ ਸੌਦਾ ਦੇ ਕਰੋੜਾਂ ਸ਼ਰਧਾਲੂਆਂ ਲਈ ਇਹ ਦਿਨ ਮਾਣ ਭਰਿਆ ਹੈ ਸਾਧ-ਸੰਗਤ ਇਸ ਸ਼ੁੱਭ ਦਿਹਾੜੇ ਨੂੰ ਕਦੇ ਵੀ ਭੁਲਾ ਨਹੀਂ ਸਕਦੀ ਪੂਜਨੀਕ ਮੌਜ਼ੂਦਾ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਇਸ ਸ਼ੁੱਭ ਦਿਹਾੜੇ ਦੀ ਪਵਿੱਤਰਤਾ ਨੂੰ ਅਮਿੱਟ ਯਾਦਗਾਰ ਬਣਾਉਂਦੇ ਹੋਏ ਇਸ ਦਿਹਾੜੇ ਨੂੰ ਡੇਰਾ ਸੱਚਾ ਸੌਦਾ ਵਿੱਚ ‘ਮਹਾਂ ਰਹਿਮੋ-ਕਰਮ ਦਿਵਸ’ ਦੇ ਰੂਪ ’ਚ ਮਨਾਉਣ ਦਾ ਸੱਦਾ ਦਿੱਤਾ ਹੈ ਇਹ ਪਵਿੱਤਰ ਦਿਹਾੜਾ ਹਰ ਸਾਲ ਭੰਡਾਰੇ ਵਾਂਗ ਹੀ ਖੁਸ਼ੀਆਂ ਲੈ ਕੇ ਆਉਣ ਵਾਲਾ ਦਿਨ ਹੈ
ਪਵਿੱਤਰ ਜੀਵਨ ’ਤੇ ਸੰਖੇਪ ਝਲਕ:
ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਪਿੰਡ ਸ੍ਰੀ ਜਲਾਲਆਣਾ ਸਾਹਿਬ ਤਹਿਸੀਲ ਡੱਬਵਾਲੀ ਜ਼ਿਲ੍ਹਾ ਸਰਸਾ ਦੇ ਰਹਿਣ ਵਾਲੇ ਸਨ ਆਪ ਜੀ ਨੇ ਪੂਜਨੀਕ ਪਿਤਾ ਜੈਲਦਾਰ ਸਰਦਾਰ ਵਰਿਆਮ ਸਿੰਘ ਜੀ ਦੇ ਘਰ ਪੂਜਨੀਕ ਮਾਤਾ ਆਸ ਕੌਰ ਜੀ ਦੀ ਪਵਿੱਤਰ ਕੁੱਖ ’ਚੋਂ ਉਹਨਾਂ ਦੇ ਵਿਆਹ ਤੋਂ ਲਗਭਗ 18 ਸਾਲਾਂ ਬਾਅਦ 25 ਜਨਵਰੀ 1919 ਨੂੰ ਅਵਤਾਰ ਧਾਰਨ ਕੀਤਾ ਆਪ ਜੀ ਸਿੱਧੂ ਵੰਸ਼ ਦੇ ਬਹੁਤ ਵੱਡੇ ਜ਼ਮੀਨ-ਜਾਇਦਾਦ ਦੇ ਮਾਲਕ ਸਨ ਆਪ ਜੀ ਆਪਣੇ ਮਾਤਾ-ਪਿਤਾ ਦੀ ਇਕਲੌਤੀ ਸੰਤਾਨ ਸਨ ਪੂਜਨੀਕ ਮਾਤਾ-ਪਿਤਾ ਜੀ ਨੇ ਆਪ ਜੀ ਦਾ ਨਾਂਅ ਸਰਦਾਰ ਹਰਬੰਸ ਸਿੰਘ ਜੀ ਰੱਖਿਆ ਸੀ
ਪਰ ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਸਤਿਗੁਰੂ ਜੀ ਪ੍ਰਤੀ ਬਹੁਤ ਵੱਡੀ ਕੁਰਬਾਨੀ ’ਤੇ ਖੁਸ਼ ਹੋ ਕੇ ਆਪ ਜੀ ਦਾ ਨਾਂਅ ਬਦਲ ਕੇ ਸਰਦਾਰ ਸਤਿਨਾਮ ਸਿੰਘ ਜੀ (ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ) ਰੱਖ ਦਿੱਤਾ ਪੂਜਨੀਕ ਮਾਤਾ-ਪਿਤਾ ਦੇ ਸ਼ੁੱਭ ਸੰਸਕਾਰਾਂ ਸਦਕਾ ਬਚਪਨ ਤੋਂ ਹੀ ਆਪ ਜੀ ਨੂੰ ਪਰਮ ਪਿਤਾ ਪ੍ਰਮਾਤਮਾ ਦੀ ਭਗਤੀ ਦਾ ਸ਼ੌਂਕ ਸੀ
ਸਾਈਂ ਮਸਤਾਨਾ ਜੀ ਦਾ ਮਿਲਾਪ:
ਪਰਮ ਪਿਤਾ ਪ੍ਰਮਾਤਮਾ ਦੀ ਖੋਜ ’ਚ ਆਪ ਜੀ ਅਨੇਕਾਂ ਸਾਧੂ-ਸੰਤਾਂ ਨੂੰ ਮਿਲੇ, ਪਰ ਕਿਤੋਂ ਵੀ ਸੱਚੀ ਤਸੱਲੀ ਨਾ ਹੋਈ ਇੱਕ ਵਾਰ ਜਦ ਆਪ ਜੀ ਡੇਰਾ ਸੱਚਾ ਸੌਦਾ ਵਿੱਚ ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਸਤਿਸੰਗ ਵਿੱਚ ਆਏ, ਬੇਪਰਵਾਹ ਜੀ ਦੇ ਪਵਿੱਤਰ ਮੁੱਖ ਤੋਂ ਇਲਾਹੀ ਸੱਚੀ ਬਾਣੀ ਸੁਣੀ, ਨੂਰਾਨੀ ਦਰਸ਼ਨ ਕੀਤੇ ਤਾਂ ਆਪਣੇ ਆਪ ਨੂੰ ਉਨ੍ਹਾਂ ਦੇ ਸਪੁਰਦ ਕਰਕੇ ਆਪਣਾ ਗੁਰੂ, ਮੁਰਸ਼ਿਦੇ-ਕਾਮਿਲ ਮੰਨ ਲਿਆ
ਨਾਮ-ਸ਼ਬਦ ਦੀ ਪ੍ਰਾਪਤੀ:
ਆਪ ਜੀ ਨੇ ਪੂਜਨੀਕ ਬੇਪਰਵਾਹ ਮਸਤਾਨਾ ਜੀ ਮਹਾਰਾਜ ਦੇ ਲਗਭਗ ਤਿੰਨ ਸਾਲ ਤੱਕ ਸਤਿਸੰਗ ਸੁਣੇ ਕਈ ਵਾਰ ਨਾਮ-ਸ਼ਬਦ ਲੈਣ ਦੀ ਵੀ ਕੋਸ਼ਿਸ਼ ਕੀਤੀ, ਪਰ ਪੂਜਨੀਕ ਬੇਪਰਵਾਹ ਜੀ ਹਰ ਵਾਰ ਆਪ ਜੀ ਨੂੰ ਇਹ ਕਹਿ ਕੇ ਨਾਮ ਲੈਣ ਵਾਲਿਆਂ ਵਿੱਚੋਂ ਉਠਾ ਦਿੰਦੇ ਕਿ ‘ਅਭੀ ਆਪ ਕੋ ਨਾਮ ਲੇਨੇ ਕਾ ਹੁਕਮ ਨਹੀਂ ਹੈ ਜਬ ਹੁਕਮ ਹੋਗਾ ਤੋਂ ਖੁਦ ਆਵਾਜ਼ ਦੇ ਕੇ, ਬੁਲਾਕੇ ਆਪਕੋ ਨਾਮ ਦੇਂਗੇ ਆਪ ਸਤਿਸੰਗ ਕਰਤੇ ਰਹੋ ਕਾਲ ਆਪਕਾ ਕੁਛ ਨਹੀਂ ਬਿਗਾੜੇਗਾ’14 ਮਾਰਚ ਸੰਨ 1954 ਨੂੰ ਅਨਾਮੀ ਧਾਮ ਘੂੂਕਿਆਂਵਾਲੀ ਜਿਲ੍ਹਾ ਸਰਸਾ ਵਿੱਚ ਪੂਜਨੀਕ ਬੇਪਰਵਾਹ ਜੀ ਨੇ ਸਤਿਸੰਗ ਤੋਂ ਬਾਅਦ ਆਪ ਜੀ ਨੂੰ ਖੁਦ ਬੁਲਾ ਕੇ ਤੇ ਆਵਾਜ ਦੇ ਕੇ ਨਾਮ-ਸ਼ਬਦ ਦੀ ਦਾਤ ਬਖ਼ਸ਼ੀ
ਕਿ ਆਜ ਆਪਕੋ ਨਾਮ ਲੇਨੇ ਕਾ ਹੁਕਮ ਹੂਆ ਹੈ ਆਪ ਅੰਦਰ ਚੱਲ ਕਰ ਹਮਾਰੇ ਮੂੜ੍ਹੇ ਕੇ ਪਾਸ ਬੈਠੋ’ ਸਾਈਂ ਜੀ ਨੇ ਆਪ ਜੀ ਨੂੰ ਆਪਣੇ ਮੂੜ੍ਹੇ ਦੇ ਕੋਲ ਬਿਠਾ ਕੇ ਬਚਨ ਫਰਮਾਇਆ ਕਿ ‘ਆਪ ਕੋ ਇਸ ਲੀਏ ਪਾਸ ਬਿਠਾ ਕਰ ਨਾਮ ਦੇਤੇ ਹੈਂ ਕਿ ਆਪ ਸੇ ਕੋਈ ਕਾਮ ਲੇਨਾ ਹੈ ਆਪਕੋ ਜ਼ਿੰਦਾਰਾਮ ਕਾ ਲੀਡਰ ਬਨਾਏਂਗੇ ਜੋ ਦੁਨੀਆਂ ਕੋ ਨਾਮ ਜਪਾਏਗਾ ਇਸ ਬਹਾਨੇ ਪੂਜਨੀਕ ਸਾਈਂ ਜੀ ਨੇ ਆਪ ਜੀ ਨੂੰ ਇੱਕ ਤਰ੍ਹਾਂ ਨਾਲ ਆਪਣਾ ਉੱਤਰਾ-ਅਧਿਕਾਰੀ ਜ਼ਾਹਿਰ ਕੀਤਾ, ਪਰ ਇਸ ਸੱਚਾਈ ਦੀ ਸਮਝ ਕਿਸੇ ਨੂੰ ਵੀ ਨਹੀਂ ਲੱਗੀ
ਗੁਰਗੱਦੀ ਬਖਸ਼ਿਸ਼:
ਪੂਜਨੀਕ ਬੇਪਰਵਾਹ ਜੀ ਨੇ ਆਪ ਜੀ ਦੀ ਸਖ਼ਤ ਤੋਂ ਸਖ਼ਤ ਪ੍ਰੀਖਿਆ ਲਈ, ਆਪ ਜੀ ਦਾ ਘਰ (ਹਵੇਲੀ) ਢਹਾਇਆ, ਆਪ ਜੀ ਨੇ ਆਪਣੇ ਮੁਰਸ਼ਿਦ ਦੇ ਹਰ ਹੁਕਮ ਨੂੰ ਖਿੜੇ-ਮੱਥੇ ਮੰਨਿਆ ਇਸ ਤਰ੍ਹਾਂ ਆਪ ਜੀ ਨੂੰ ਆਪਣੀ ਹਰ ਪ੍ਰੀਖਿਆ ਵਿੱਚ ਸਫਲ ਪਾ ਕੇ ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਆਪ ਜੀ ਦਾ ਨਾਂਅ ਸਰਦਾਰ ਹਰਬੰਸ ਸਿੰਘ ਜੀ ਤੋਂ ਬਦਲ ਕੇ ਸਰਦਾਰ ਸਤਿਨਾਮ ਸਿੰਘ ਜੀ (ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ) ਰੱਖਿਆ ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਆਪ ਜੀ ਨੂੰ 28 ਫਰਵਰੀ 1960 ਨੂੰ ਡੇਰਾ ਸੱਚਾ ਸੌਦਾ ਗੁਰਗੱਦੀ ’ਤੇ ਬਤੌਰ ਦੂਜੇ ਪਾਤਸ਼ਾਹ ਬਿਰਾਜਮਾਨ ਕੀਤਾ
ਗੁਰਮੰਤਰ ਦੇਣਾ:
ਆਪ ਜੀ ਨੇ ਲਗਭਗ ਤਿੰਨ ਸਾਲ ਬਾਅਦ ਭਾਵ 18 ਅਪਰੈਲ 1963 ਨੂੰ ਪੂਜਨੀਕ ਬੇਪਰਵਾਹ ਮਸਤਾਨਾ ਜੀ ਮਹਾਰਾਜ ਦੇ ਤੀਜੇ ਭੰਡਾਰੇ ’ਤੇ ਜੀਵਾਂ ਨੂੰ ਨਾਮ-ਸ਼ਬਦ ਦੇਣ ਦੀ ਸ਼ੁਰੂਆਤ ਕੀਤੀ ਆਪ ਜੀ ਨੇ 18 ਅਪਰੈਲ 1963 ਤੋਂ 26 ਅਗਸਤ 1990 ਤੱਕ 11 ਲੱਖ 8 ਹਜ਼ਾਰ 429 ਜੀਵਾਂ ਨੂੰ ਨਾਮ-ਸ਼ਬਦ ਦੀ ਅਨਮੋਲ ਬਖਸ਼ਿਸ਼ ਕਰਕੇ ਮੌਕਸ਼ ਪ੍ਰਦਾਨ ਕੀਤਾ
ਪੂਜਨੀਕ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਉੱਤਰਾ-ਅਧਿਕਾਰੀ ਦੇ ਰੂਪ ’ਚ:
ਆਪ ਜੀ ਨੇ 23 ਸਤੰਬਰ 1990 ਨੂੰ ਪੂਜਨੀਕ ਮੌਜ਼ੂਦਾ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਆਪਣਾ ਉੱਤਰਾ-ਅਧਿਕਾਰੀ ਬਣਾ ਕੇ ਡੇਰਾ ਸੱਚਾ ਸੌਦਾ ਗੁਰਗੱਦੀ ’ਤੇ ਬਤੌਰ ਤੀਜੇ ਪਾਤਸ਼ਾਹ ਬਿਰਾਜਮਾਨ ਕੀਤਾ ਆਪ ਜੀ ਲਗਭਗ 15 ਮਹੀਨੇ ਪੂਜਨੀਕ ਗੁਰੂ ਜੀ ਦੇ ਨਾਲ ਸਾਧ-ਸੰਗਤ ਵਿੱਚ ਮੌਜ਼ੂਦ ਰਹੇ ਉਪਰੰਤ 13 ਦਸੰਬਰ 1991 ਨੂੰ ਆਪ ਜੀ ਜੋਤੀ-ਜੋਤ ਸਮਾ ਗਏ
ਸਾਹਿਤ ਰਚਨਾ:
ਆਪ ਜੀ ਪੰਜਾਬੀ ਤੇ ਹਿੰਦੀ ਭਾਸ਼ਾ ਦੇ ਮਾਹਿਰ ਹੋਣ ਤੋਂ ਇਲਾਵਾ ਉਰਦੂ ਭਾਸ਼ਾ ਦੇ ਵੀ ਚੰਗੇ ਜਾਣਕਾਰ ਸਨ ਆਪ ਜੀ ਨੇ ਆਪਣੀਆਂ ਮਹਾਨ ਰਚਨਾਵਾਂ ’ਚ ਕਈ ਪਵਿੱਤਰ ਗ੍ਰੰਥਾਂ ਦੀ ਰਚਨਾ ਕੀਤੀ, ਜੋ ਹਿੰਦੀ ਤੇ ਪੰਜਾਬੀ ਭਾਸ਼ਾ ਵਿੱਚ ਉਪਲੱਬਧ ਹਨ ਆਪ ਜੀ ਦੀਆਂ ਮਹਾਨ ਰਚਨਾਵਾਂ ’ਚ ‘ਬੰਦੇ ਤੋਂ ਰੱਬ’ ਹਿੰਦੀ ਤੇ ਪੰਜਾਬੀ ਭਾਸ਼ਾ ਵਿੱਚ ਪ੍ਰਕਾਸ਼ਿਤ ਪਹਿਲਾ ਤੇ ਦੂਜਾ ਭਾਗ ਵਧੀਆ ਰਚਨਾਵਾਂ ਹਨ ਇਸ ਤੋਂ ਇਲਾਵਾ ‘ਸੱਚਖੰਡ ਦੀ ਸੜਕ’ ਪਹਿਲਾ ਤੇ ਦੂਜਾ ਭਾਗ ਹਿੰਦੀ ਤੇ ਪੰਜਾਬੀ ਭਾਸ਼ਾ ਵਿੱਚ ਪ੍ਰਕਾਸ਼ਿਤ ਆਪ ਜੀ ਦੀ ਇੱਕ ਹੋਰ ਅਦੁੱਤੀ ਰਚਨਾ ਹੈ ਇਸ ਤੋਂ ਇਲਾਵਾ ‘ਸਤਿਲੋਕ ਕਾ ਸੰਦੇਸ਼’ (ਹਿੰਦੀ) ਅਤੇ ‘ਸੱਚਖੰਡ ਦਾ ਸੰਦੇਸ਼ਾ (ਪੰਜਾਬੀ) ਅੱਠ-ਅੱਠ ਭਾਗਾਂ ਵਿੱਚ ਸੈਂਕੜੇ ਭਜਨਾਂ-ਸ਼ਬਦਾਂ ਦੇ ਗ੍ਰੰਥ ਹਨ ਅਤੇ ਹੋਰ ਵੀ ਕਈ ਰਚਨਾਵਾਂ ਮੌਜ਼ੂਦ ਹਨ ਜੋ ਇਨਸਾਨ ਨੂੰ ਧਰਮ ਤੇ ਸੱਚਾਈ ਦੇ ਰਾਹ ਦੀ ਸੇਧ ਦਿੰਦੀਆਂ ਹਨ
ਆਸ਼ਰਮ ਨਿਰਮਾਣ:
ਆਪ ਜੀ ਨੇ ਆਪਣੇ ਜੀਵਨ-ਕਾਲ ’ਚ ਜਿੱਥੇ ਆਪਣੇ ਮੁਰਸ਼ਿਦ, ਸਤਿਗੁਰੂ ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਦੁਆਰਾ ਪੰਜਾਬ, ਹਰਿਆਣਾ, ਰਾਜਸਥਾਨ ਰਾਜਾਂ ਵਿੱਚ ਸਥਾਪਿਤ 23 ਵੱਖ-ਵੱਖ ਆਸ਼ਰਮਾਂ ਦੀ ਸਾਰ-ਸੰਭਾਲ ਕੀਤੀ ਅਤੇ ਉਨ੍ਹਾਂ ਦੇ ਵਿਸਥਾਰ ਕਾਰਜ ਕਰਵਾਏ, ਉੱਥੇ ਹੀ ਆਪਣੀ ਪਵਿੱਤਰ ਰਹਿਨੁਮਾਈ ਹੇਠ ਉੱਤਰ-ਪ੍ਰਦੇਸ਼ (ਯੂ.ਪੀ.) ਰਾਜ ’ਚ ਡੇਰਾ ਸੱਚਾ ਸੌਦਾ ਆਸ਼ਰਮ ਬਰਨਾਵਾ ਜ਼ਿਲ੍ਹਾ ਬਾਗਪਤ ਸਥਾਪਿਤ ਕੀਤਾ, ਜਿਸ ਦਾ ਨਾਂਅ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ‘ਸ਼ਾਹ ਸਤਿਨਾਮ ਜੀ ਆਸ਼ਰਮ ਬਰਨਾਵਾ’ ਰੱਖਿਆ ਹੈ ਇਸ ਆਸ਼ਰਮ ਦੀ ਸਥਾਪਨਾ ਨਾਲ ਪੂਜਨੀਕ ਪਰਮ ਪਿਤਾ ਜੀ ਨੇ ਉੱਥੋਂ ਦੀ ਸਾਧ-ਸੰਗਤ ’ਤੇ ਆਪਣਾ ਇੱਕ ਹੋਰ ਵੱਡਾ ਉਪਕਾਰ ਕੀਤਾ ਹੈ
ਡੇਰਾ ਸੱਚਾ ਸੌਦਾ ਦੁਨੀਆਂ ’ਤੇ ਮਿਸਾਲ:
ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਦੁਨੀਆਂ ਦੇ ਉੱਧਾਰ ਲਈ 29 ਅਪਰੈਲ 1948 ਨੂੰ ਡੇਰਾ ਸੱਚਾ ਸੌਦਾ ਦੀ ਸਥਾਪਨਾ ਕੀਤੀ ਹੈ ਪੂਜਨੀਕ ਸਾਈਂ ਜੀ ਨੇ ਜੋ ਇੱਕ ਸਰਵ ਧਰਮ ਸਾਂਝਾ ਸੱਚ ਦਾ ਬੂਟਾ ਲਾਇਆ ਸੀ, ਪੂਜਨੀਕ ਪਰਮ ਪਿਤਾ ਜੀ ਨੇ ਉਸ ਨੂੰ ਪ੍ਰਫੁੱਲਤ ਕੀਤਾ ਜੋ ਕਿ ਅੱਜ ਪੂਜਨੀਕ ਮੌਜ਼ੂਦਾ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਮਾਰਗ-ਦਰਸ਼ਨ ’ਚ ਰੂਹਾਨੀ ਬਾਗ ਦੇ ਰੂਪ ’ਚ ਕੁੱਲ ਦੁਨੀਆਂ ਨੂੰ ਰੂਹਾਨੀਅਤ ਤੇ ਇਨਸਾਨੀਅਤ ਦੀ ਸਿੱਖਿਆ ਦੇ ਰਿਹਾ ਹੈ ਅਤੇ ਦੁਨੀਆ ਲਈ ਸੱਚ ਦਾ ਰਾਹ ਦਸੇਰਾ ਸਾਬਤ ਹੋ ਰਿਹਾ ਹੈ
ਇਸ ਪਾਕ-ਪਵਿੱਤਰ ‘ਮਹਾਂ ਰਹਿਮੋ-ਕਰਮ’ ਦਿਵਸ ਦੀ ਸਭ ਨੂੰ ਹਾਰਦਿਕ ਵਧਾਈ, ਮੁਬਾਰਕਬਾਦ ਪਿਆਰੇ ਸਤਿਗੁਰੂ ਜੀ ਨੂੰ ਚਰਨ-ਵੰਦਨਾ, ਕੋਟਿ-ਕੋਟਿ ਨਮਨ