How to make Healthy Gond Laddu in Punjabi

ਗੂੰਦ ਦੇ ਲੱਡੂ -ਰੈਸਿਪੀ

ਸਮੱਗਰੀ :

  • ਇੱਕ ਕੱਪ ਗੂੰਦ,
  • ਡੇਢ ਕੱਪ ਕਣਕ ਦਾ ਆਟਾ,
  • ਦੋ ਕੱਪ ਖੰਡ,
  • ਇੱਕ ਕੱਪ ਘਿਓ,
  • ਇੱਕ ਚਮਚ ਖਰਬੂਜੇ ਦੇ ਬੀਜ,
  • ਥੋੜ੍ਹੇ ਜਿਹੇ ਬਦਾਮ,
  • ਛੋਟੀ ਇਲਾਇਚੀ ਲੋੜ ਅਨੁਸਾਰ

Also Read :-

ਬਣਾਉਣ ਦੀ ਵਿਧੀ :

ਗੂੰਦ ਦੇ ਜੇਕਰ ਜ਼ਿਆਦਾ ਮੋਟੇ ਟੁਕੜੇ ਹੋਣ ਤਾਂ ਉਨ੍ਹਾਂ ਨੂੰ ਤੋੜ ਲਓ ਕੜਾਹੀ ’ਚ ਘਿਓ ਪਾ ਕੇ ਗਰਮਕਰੋ ਗਰਮ ਘਿਓ ’ਚ ਥੋੜ੍ਹਾ-ਥੋੜ੍ਹਾ ਗੂੰਦ ਪਾ ਕੇ ਤਲੋ ਗੂੰਦ ਦੇ ਚੰਗੀ ਤਰ੍ਹਾਂ ਫੁੱਲਣ ਤੋਂ ਬਾਅਦ ਪਲੇਟ ’ਚ ਕੱਢੋ ਫਿਰ ਹੋਰ ਗੂੰਦ ਕੜਾਹੀ ’ਚ ਪਾਓ ਤੇ ਤਲ ਕੇ ਕੱਢ ਲਓ ਸਾਰਾ ਗੂੰਦ ਇਸ ਤਰ੍ਹਾਂ ਤਲ ਲਓ

ਹੁਣ ਆਟਾ ਛਾਣੋ ਤੇ ਬਚੇ ਹੋਏ ਘਿਓ ’ਚ ਪਾ ਕੇ ਹਲਕਾ ਗੁਲਾਬੀ ਹੋਣ ਤੱਕ ਭੁੰਨ ਲਓ ਬਾਦਾਮ ਨੂੰ ਛੋਟਾ-ਛੋਟਾ ਕੱਟ ਲਓ ਤੇ ਇਲਾਇਚੀ ਨੂੰ ਛਿੱਲ ਕੇ ਕੁੱਟ ਲਓ ਗੂੰਦ ਨੂੰ ਠੰਢਾ ਹੋ ਜਾਣ ’ਤੇ ਉਸ ਨੂੰ ਥੋੜ੍ਹਾ ਹੋਰ ਬਰੀਕ ਕਰ ਲਓ


ਕੜ੍ਹਾਹੀ ’ਚ ਖੰਡ ਤੇ ਤਿੰਨ ਚੌਥਾਈ ਕੱਪ ਪਾਣੀ ’ਚ ਪਾ ਕੇ ਚਾਸ਼ਣੀ ਬਣਾਓ ਚਾਸ਼ਨੀ ’ਚ ਉਬਾਲ ਆਉਣ ਤੋਂ ਬਅਦ ਤਿੰਨ-ਚਾਰ ਮਿੰਟ ਤੱਕ ਉਬਾਲ ਦਿਓ ਚਾਸ਼ਨੀ ਦੀ ਇੱਕ ਬੂੰਦ ਪਲੇਟ ’ਚ ਪਾਓ ਆਪਣੀ ਉਂਗਲ ਤੇ ਅੰਗੂਠੇ ਵਿਚਕਾਰ ਚਾਸ਼ਨੀ ਨੂੰ ਚਿਪਕਾ ਕੇ ਦੇਖੋ ਜੇਕਰ ਚਾਸ਼ਨੀ ਮੋਟਾ ਤਾਰ ਕੱਢਦੇ ਹੋਏ ਚਿਪਕਦੀ ਹੈ ਤਾਂ ਚਾਸ਼ਨੀ ਬਣ ਚੁੱਕੀ ਹੈ

ਚਾਸ਼ਨੀ ’ਚ ਭੁੰਨਿਆ ਹੋਇਆ ਗੂੰਦ, ਭੁੰਨਿਆ ਹੋਇਆ ਆਟਾ, ਬਾਦਾਮ, ਤੇ ਇਲਾਇਚੀ ਪਾਊਡਰ ਪਾ ਕੇ ਚੰਗੀ ਤਰ੍ਹਾ ਮਿਕਸ ਕਰੋ ਹੁਣ ਮਿਕਸਚਰ ਦੇ ਗੋਲ-ਗੋਲ ਲੱਡੂ ਬਣਾ ਕੇ ਥਾਲੀ ’ਚ ਰੱਖਦੇ ਜਾਓ ਗੂੰਦ ਦੇ ਲੱਡੂਆਂ ਨੂੰ ਇੱਕ ਦੋ ਘੰਟਿਆਂ ਤੱਕ ਹਵਾ ’ਚ ਹੀ ਰਹਿਣ ਦਿਓ ਤੁਹਾਡੇ ਲੱਡੂ ਤਿਆਰ ਹਨ

Also Read:  ਕਾਂਜੀ ਵੜਾ | Kanji Vada Recipe in Punjabi

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ