ਖ਼ਤਰਨਾਕ ਹੈ ਕੋਰੋਨਾ ਵਾਇਰਸ corona-virus
ਬਚਾਅ ਲਈ ਡਾਈਟ ਤੇ ਸਾਵਧਾਨੀਆਂ ਜ਼ਰੂਰੀ
ਇਨ੍ਹਾਂ ਦਿਨਾਂ ‘ਚ ਪੂਰੀ ਦੁਨੀਆ ਕੋਰੋਨਾ ਵਾਇਰਸ ਦੇ ਖ਼ਤਰੇ ਨਾਲ ਜੂਝ ਰਹੀ ਹੈ ਚੀਨ, ਇਟਲੀ, ਇਰਾਨ ਵਰਗੇ ਦੇਸ਼ ਇਸ ਖ਼ਤਰਨਾਕ ਵਾਇਰਸ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਹਨ ਭਾਰਤ ‘ਚ ਇਸ ਵਾਇਰਸ ਨੇ ਹੁਣ ਪੈਰ ਫੈਲਾਉਣਾ ਸ਼ੁਰੂ ਕਰ ਦਿੱਤਾ ਹੈ ਅਤੇ ਸ਼ੁਰੂਆਤੀ ਜਾਂਚ ਦੇ ਕੁਝ ਸ਼ੱਕੀ ਮਰੀਜ਼ ਮਿਲੇ ਹਨ ਵੈਸੇ ਕਈ ਮੈਡੀਕਲ ਰਿਪੋਰਟਾਂ ‘ਚ ਦੱਸਿਆ ਗਿਆ ਹੈ
ਕਿ ਕੋਰੋਨਾ ਵਾਇਰਸ ਏਨਾ ਖ਼ਤਰਨਾਕ ਨਹੀਂ, ਜਿੰਨਾ ਕਿ ਉਸ ਦਾ ਖੌਫ਼ ਫੈਲਿਆ ਹੋਇਆ ਹੈ ਕਿਉਂਕਿ ਭਾਰਤ ‘ਚ ਹੁਣ ਤੱਕ ਕੋਰੋਨਾ ਵਾਇਰਸ ਦੇ ਪ੍ਰਕੋਪ ਨਾਲ ਮੌਤ ਦਾ ਮਾਮਲਾ ਸਾਹਮਣੇ ਨਹੀਂ ਆਇਆ ਹੈ ਇਸ ਤੋਂ ਇਲਾਵਾ ਕੋਰੋਨਾ ਵਾਇਰਸ ਦੇ ਅਟੈਕ ਦੇ ਮਾਮਲੇ ‘ਚ ਮੌਤ ਦਾ ਪ੍ਰਤੀਸ਼ਤ 1 ਤੋਂ 2 ਪ੍ਰਤੀਸ਼ਤ ਹੈ, ਜਦਕਿ ਸਵਾਇਨ ਫਲੂ ਦੇ ਮਾਮਲੇ ‘ਚ ਮੌਤ ਦਾ ਪ੍ਰਤੀਸ਼ਤ ਇਸ ਤੋਂ ਕਿਤੇ ਜ਼ਿਆਦਾ 8 ਤੋਂ 10 ਫੀਸਦੀ ਤੱਕ ਹੈ
ਡਾ. ਲਕਸ਼ਮੀਦੱਤਾ ਸ਼ੁਕਲਾ ਅਨੁਸਾਰ, ਕੋਰੋਨਾ ਵਰਗੀ ਕਿਸੇ ਵੀ ਬੀਮਟ੍ਰੀ ਨਾਲ ਲੜਨ ‘ਚ ਰੋਗ ਪ੍ਰਤੀਰੋਧਕ ਸਮਰੱਥਾ ਨਿਰਣਾਇਕ ਭੂਮਿਕਾ ਨਿਭਾਉਂਦੀ ਹੈ ਅਤੇ ਇਹ ਰੋਗ ਪ੍ਰਤੀਰੋਧਕ ਸਮਰੱਥਾ ਆਹਾਰ, ਕਸਰਤ, ਉਮਰ, ਮਾਨਸਿਕ ਤਨਾਅ ਵਰਗੇ ਹੋਰ ਕਾਰਨਾਂ ‘ਤੇ ਨਿਰਭਰ ਕਰਦੀ ਹੈ ਜ਼ਰੂਰੀ ਹੈ ਕਿ ਰੋਜ਼ ਥੋੜ੍ਹੀ-ਥੋੜ੍ਹੀ ਕਸਰਤ ਕਰੋ, ਵਜ਼ਨ ਸੰਤੁਲਿਤ ਰੱਖੋ, ਬਲੱਡ ਪ੍ਰੈਸ਼ਰ ਕੰਟਰੋਲ ਰੱਖੋ, ਪੂਰੀ ਨੀਂਦ ਲਓ ਡਾਕਟਰਾਂ ਮੁਤਾਬਕ ਕੋਰੋਨਾ ਵਾਇਰਸ ਇੱਕ-ਦੂਜੇ ਦੇ ਸੰਪਰਕ ‘ਚ ਆਉਣ ਨਾਲ ਫੈਲਦਾ ਹੈ ਅਤੇ ਕਮਜ਼ੋਰ ਇਮਿਊਨ ਸਿਸਟਮ ਵਾਲੇ ਵਿਅਕਤੀ ਨੂੰ ਜਲਦ ਹੀ ਫੜਦਾ ਹੈ ਅਜਿਹੇ ‘ਚ ਕਰੋਨਾ ਤੋਂ ਬਚਣ ਲਈ ਸਭ ਤੋਂ ਪਹਿਲਾਂ ਤਾਂ ਆਸ-ਪਾਸ ਹਾਇਜੀਨ ਦਾ ਧਿਆਨ ਰੱਖੋ ਅਤੇ ਨਾਲ ਹੀ ਆਪਣੀ ਸਰੀਰਕ ਰੋਗ ਪ੍ਰਤੀਰੋਧਕ ਸਮਰੱਥਾ ਵਧਾਉਣ ਵਾਲੇ ਖਾਣ-ਪੀਣ ਦਾ ਸੇਵਨ ਕਰੋ ਸਾਫ਼-ਸਫ਼ਾਈ ਤੇ ਹਾਈਜੀਨ ਦਾ ਧਿਆਨ ਰੱਖਣਾ ਇੱਕ ਸੁਰੱਖਿਆ ਦਾ ਮਾਮਲਾ ਹੈ, ਪਰ ਸਰੀਰ ਦੀ ਅੰਦਰੂਨੀ ਸੁਰੱਖਿਆ ਵਧਾਉਣ ਲਈ ਸਾਨੂੰ ਆਪਣੀ ਡਾਈਟ ਪਲਾਨ ਦਾ ਵਿਸ਼ੇਸ਼ ਧਿਆਨ ਰੱਖਣਾ ਹੋਵੇਗਾ ਤਾਂ ਆਓ ਜਾਣਦੇ ਹਾਂ
Table of Contents
ਕੋਰੋਨਾ ਤੋਂ ਬਚਣ ਲਈ ਰੋਗ ਪ੍ਰਤੀਰੋਧਕ ਸਮਰੱਥਾ ਕਿਵੇਂ ਵਧਾਈਏ:
ਪੌਸ਼ਟਿਕ ਆਹਾਰ ਲਓ:
ਸਾਡੀਆਂ ਖਾਣ-ਪੀਣ ਦੀਆਂ ਆਦਤਾਂ ਦਾ ਸਰੀਰ ਦੇ ਇਮਿਊਨ ਸਿਸਟਮ ‘ਤੇ ਬਹੁਤ ਗਹਿਰਾ ਪ੍ਰਭਾਵ ਪੈਂਦਾ ਹੈ ਪੌਸ਼ਟਿਕ ਆਹਾਰ ਸਰੀਰ ਦੀ ਰੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰਦਾ ਹੈ ਜੇਕਰ ਜ਼ਿਆਦਾ ਪ੍ਰੋਟੀਨ ਤੇ ਘੱਟ ਫੈਟ ਵਾਲਾ ਆਹਾਰ ਲਵਾਂਗੇ ਤਾਂ ਸਰੀਰ ਬਾਹਰੀ ਕੀਟਾਣੂੰ ਤੇ ਵਾਇਰਸ ਦਾ ਹਮਲਾ ਝੱਲਣ ‘ਚ ਐਕਟਿਵ ਹੋ ਜਾਂਦਾ ਹੈ ਅਤੇ ਬਿਨਾਂ ਐਂਟੀਬਾਇਓਟਿਕ ਦਵਾਈਆਂ ਦੇ ਵੀ ਸਰੀਰ ਨੂੰ ਸੁਰੱਖਿਅਤ ਰੱਖਿਆ ਜਾ ਸਕਦਾ ਹੈ
ਖਾਣ ‘ਚ ਪ੍ਰੋਟੀਨ ਦੀ ਮਾਤਰਾ ਹੋਵੇ ਜ਼ਿਆਦਾ:
ਇਸ ਗੱਲ ਦਾ ਧਿਆਨ ਰੱਖੋ ਕਿ ਇਮਿਊਨ ਸਿਸਟਮ ਨੂੰ ਠੀਕ ਕਰਨ ਲਈ ਸਰੀਰ ‘ਚ ਹਮੇਸ਼ਾ ਜ਼ਿਆਦਾ ਪ੍ਰੋਟੀਨ ਦੀ ਜ਼ਰੂਰਤ ਹੁੰਦੀ ਹੈ ਇਹ ਸਾਰੇ ਜਾਣਦੇ ਹਨ ਕਿ ਬਹੁਤ ਹੀ ਸੂਖਮ ਕੋਸ਼ਿਕਾਵਾਂ ਤੋਂ ਮਿਲ ਕੇ ਸਾਡੇ ਸਰੀਰ ਦਾ ਨਿਰਮਾਣ ਹੁੰਦਾ ਹੈ ਸਰੀਰ ‘ਚ ਹਰ ਰੋਜ਼ ਹਜ਼ਾਰਾਂ ਲੱਖਾਂ ਕੋਸ਼ਿਕਾਵਾਂ ਦਾ ਨਿਰਮਾਣ ਹੁੰਦਾ ਹੈ ਅਤੇ ਖ਼ਤਮ ਵੀ ਹੁੰਦਾ ਹੈ ਅਜਿਹੇ ‘ਚ ਕੋਸ਼ਿਕਾਵਾਂ ਦੀ ਨਿਰਮਾਣ ਪ੍ਰਕਿਰਿਆ ਨੂੰ ਸੁਚਾਰੂ ਰੂਪ ਨਾਲ ਚਲਾਉਣ ਲਈ ਜ਼ਿਆਦਾ ਪ੍ਰੋਟੀਨ ਦੀ ਜ਼ਰੂਰਤ ਹੁੰਦੀ ਹੈ
ਡਾਇਟ ‘ਚ ਸ਼ਾਮਲ ਕਰੋ ਇਹ ਜ਼ਰੂਰੀ ਵਿਟਾਮਿਨ:
ਵਿਟਾਮਿਨ ਈ ਟੀ-ਸੈੱਲ ਦੀ ਸਕਿਰਿਆ ਨੂੰ ਵਧਾਉਣ ‘ਚ ਕਾਫ਼ੀ ਮੱਦਦ ਕਰਦਾ ਹੈ ਵਿਟਾਮਿਨ-ਈ ਤੇਲ, ਨਟਸ, ਬੀਜ਼ ਆਦਿ ‘ਚ ਪਾਇਆ ਜਾਂਦਾ ਹੈ ਇਸ ਤੋਂ ਇਲਾਵਾ ਵਿਟਾਮਿਨ-ਸੀ ਸਰੀਰਕ ਕੋਸ਼ਿਕਾਵਾਂ ਨੂੰ ਸੰਗਠਿਤ ਰੱਖਣ ‘ਚ ਕਾਫ਼ੀ ਮੱਦਦ ਕਰਦਾ ਹੈ ਅਤੇ ਰੋਗਾਂ ਨਾਲ ਲੜਨ ‘ਚ ਖਾਸ ਭੂਮਿਕਾ ਨਿਭਾਉਂਦਾ ਹੈ ਖਾਣੇ ‘ਚ ਵਿਟਾਮਿਨ-ਸੀ ਤਾਂ ਜ਼ਰੂਰੀ ਰੂਪ ‘ਚ ਸ਼ਾਮਲ ਕਰਨਾ ਚਾਹੀਦਾ ਹੈ ਫੈਲਣ ਵਾਲੀਆਂ ਬਿਮਟ੍ਰੀਆਂ ਤੋਂ ਬਚਣ ਲਈ ਵੀ ਵਿਟਾਮਿਨ- ਸੀ ਜ਼ਰੂਰ ਖਾਣਾ ਚਾਹੀਦਾ ਹੈ ਇਸ ਤੋਂ ਇਲਾਵਾ ਵਿਟਾਮਿਨ ਏ, ਜਿੰਕ, ਸਿਲਨਿਅਮ, ਆਇਰਨ ਵਾਲੀ ਡਾਇਟ ਵੀ ਜ਼ਰੂਰੀ ਲੈਣੀ ਚਾਹੀਦੀ ਹੈ
ਇੱਕ ਦਿਨ ‘ਚ ਨਹੀਂ ਵਧਦਾ ਇਮਿਊਨ ਸਿਸਟਮ
ਇਸ ਗੱਲ ਦਾ ਹਮੇਸ਼ਾ ਧਿਆਨ ਰੱਖਣਾ ਚਾਹੀਦਾ ਹੈ ਕਿ ਸਰੀਰ ਦੀ ਰੋਗ ਪ੍ਰਤੀਰੋਧਕ ਸਮਰੱਥਾ ਇੱਕ ਦਿਨ ‘ਚ ਨਹੀਂ ਵਧਦੀ ਹੈ ਹਰ ਰੋਜ਼ ਖਾਣ-ਪੀਣ ‘ਚ ਪੌਸ਼ਟਿਕ ਆਹਾਰ ਲੈਣਾ ਚਾਹੀਦਾ ਹੈ ਨਾਲ ਹੀ ਰੋਜ਼ਾਨਾ ਕਸਰਤ ਵੀ ਜ਼ਰੂਰ ਕਰਨੀ ਚਾਹੀਦੀ ਹੈ ਏਮਸ ਦੇ ਡਾ. ਅਜੈ ਮੋਹਨ ਅਨੁਸਾਰ, ਕੋਰੋਨਾ ਵਾਇਰਸ ਸੰਕਰਮਣ ਦਾ ਹਾਲੇ ਕੋਈ ਇਲਾਜ ਉਪਲੱਬਧ ਨਹੀਂ ਹੈ ਆਮ ਵਾਇਰਲ ਵਾਂਗ ਇਹ ਆਪਣੇ ਆਪ ਵੀ ਠੀਕ ਹੋ ਸਕਦਾ ਹੈ, ਪਰ ਇਸ ‘ਚ ਰੋਗ ਪ੍ਰਤੀਰੋਧਕ ਸਮਰੱਥਾ ਅਹਿਮ ਭੂਮਿਕਾ ਨਿਭਾ ਸਕਦੀ ਹੈ ਜਿਸ ਤਰ੍ਹਾਂ ਕੋਰੋਨਾ ਤੋਂ ਦੂਰ ਰਹਿਣ ਲਈ ਸਾਫ਼-ਸਫ਼ਾਈ ਦਾ ਖਿਆਲ ਰੱਖਣ ਦੀ ਸਲਾਹ ਦਿੱਤੀ ਜਾ ਰਹੀ ਹੈ, ਉਸੇ ਤਰ੍ਹਾਂ ਪ੍ਰਤੀਰੋਧਕ ਸਮਰੱਥਾ ਵਧਾਉਣ ‘ਚ ਵੀ ਸਾਫ਼-ਸਫ਼ਾਈ ਜ਼ਰੂਰੀ ਹੈ ਮਸਲਨ, ਜੋ ਸਬਜ਼ੀਆਂ ਖਾ ਰਹੇ ਹਾਂ, ਉਨ੍ਹਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਬਣਾਓ ਤੇਲ, ਮਸਾਲੇ ਤੇ ਹੋਰ ਚੀਜ਼ਾਂ ਦੀ ਸਾਫ਼-ਸਫ਼ਾਈ ‘ਤੇ ਚੰਗੀ ਤਰ੍ਹਾਂ ਧਿਆਨ ਦਿਓ
ਕੀ ਹੈ ਕੋਰੋਨਾ ਵਾਇਰਸ?
ਕੋਰੋਨਾ ਵਾਇਰਸ (ਸੀਓਵੀ) ਦਾ ਸਬੰਧ ਵਾਇਰਸ ਦੇ ਅਜਿਹੇ ਪਰਿਵਾਰ ਨਾਲ ਹੈ, ਜਿਸ ਦੇ ਸੰਕਰਮਣ ਨਾਲ ਜੁਕਾਮ ਤੋਂ ਲੈ ਕੇ ਸਾਹ ਲੈਣ ‘ਚ ਤਕਲੀਫ਼ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ ਇਸ ਵਾਇਰਸ ਨੂੰ ਪਹਿਲਾਂ ਕਦੇ ਨਹੀਂ ਦੇਖਿਆ ਗਿਆ ਹੈ ਇਸ ਵਾਇਰਸ ਦਾ ਸੰਕਰਮਣ ਦਸੰਬਰ ‘ਚ ਚੀਨ ਦੇ ਵੁਹਾਨ ‘ਚ ਸ਼ੁਰੂ ਹੋਇਆ ਸੀ ਡਬਲਿਊਐੱਚਓ ਮੁਤਾਬਕ ਬੁਖਾਰ, ਖਾਂਸੀ, ਸਾਹ ਲੈਣ ‘ਚ ਤਕਲੀਫ਼ ਇਸ ਦੇ ਲੱਛਣ ਹਨ ਹੁਣ ਤੱਕ ਇਸ ਵਾਇਰਸ ਨੂੰ ਫੈਲਣ ਤੋਂ ਰੋਕਣ ਵਾਲਾ ਕੋਈ ਟੀਕਾ ਨਹੀਂ ਬਣਿਆ ਹੈ
ਕੋਰੋਨਾ ਵਾਇਰਸ ਦੇ ਲੱਛਣ:
- ਕੋਰੋਨਾ ਵਾਇਰਸ (ਕੋਵਾਇਡ-19) ‘ਚ ਪਹਿਲਾਂ ਬੁਖਾਰ ਹੁੰਦਾ ਹੈ
- ਇਸ ਤੋਂ ਬਾਅਦ ਸੁੱਕੀ ਖੰਘ ਹੁੰਦੀ ਹੈ ਅਤੇ ਫਿਰ ਇੱਕ ਹਫਤੇ ਬਾਅਦ ਸਾਹ ਲੈਣ ‘ਚ ਪ੍ਰੇਸ਼ਾਨੀ ਹੋਣ ਲੱਗਦੀ ਹੈ
- ਇਨ੍ਹਾਂ ਲੱਛਣਾਂ ਦਾ ਹਮੇਸ਼ਾ ਮਤਲਬ ਇਹ ਨਹੀਂ ਹੈ ਕਿ ਤੁਹਾਨੂੰ ਕੋਰੋਨਾ ਵਾਇਰਸ ਦਾ ਸੰਕਰਮਣ ਹੈ
- ਕੋਰੋਨਾ ਵਾਇਰਸ ਦੇ ਗੰਭੀਰ ਮਾਮਲਿਆਂ ‘ਚ ਨਿਮੋਨੀਆ, ਸਾਹ ਲੈਣ ‘ਚ ਬਹੁਤ ਜ਼ਿਆਦਾ ਪ੍ਰੇਸ਼ਾਨੀ, ਕਿਡਨੀ ਫੇਲ੍ਹ ਹੋਣਾ ਅਤੇ ਇੱਥੋਂ ਤੱਕ ਕਿ ਮੌਤ ਵੀ ਹੋ ਸਕਦੀ ਹੈ
- ਉਮਰਦਰਾਜ ਲੋਕ ਅਤੇ ਜਿਨ੍ਹਾਂ ਲੋਕਾਂ ਨੂੰ ਪਹਿਲਾਂ ਤੋਂ ਹੀ ਕੋਈ ਬਿਮਟ੍ਰੀ ਹੈ (ਜਿਵੇਂ ਅਸਥਮਾ, ਸ਼ੂਗਰ, ਦਿਲ ਦੀ ਬਿਮਟ੍ਰੀ) ਉਨ੍ਹਾਂ ਦੇ ਮਾਮਲੇ ‘ਚ ਖ਼ਤਰਾ ਗੰਭੀਰ ਹੋ ਸਕਦਾ ਹੈ
ਕੀ ਹਨ ਇਸ ਤੋਂ ਬਚਾਅ ਦੇ ਉਪਾਅ?
ਸਿਹਤ ਮੰਤਰਾਲੇ ਨੇ ਕੋਰੋਨਾ ਵਾਇਰਸ ਤੋਂ ਬਚਣ ਲਈ ਦਿਸ਼ਾ-ਨਿਰਦੇਸ਼ ਜਟ੍ਰੀ ਕੀਤੇ ਹਨ ਇਨ੍ਹਾਂ ਮੁਤਾਬਕ, ਹੱਥਾਂ ਨੂੰ ਸਾਬਣ ਨਾਲ ਧੋਣਾ ਚਾਹੀਦਾ ਹੈ ਅਲਕੋਹਲ ਅਧਾਰਿਤ ਹੈਂਡ ਰਬ ਦਾ ਇਸਤੇਮਾਲ ਵੀ ਕੀਤਾ ਜਾ ਸਕਦਾ ਹੈ ਖ ੰਘਦੇ ਅਤੇ ਛਿੱਕਦੇ ਸਮੇਂ ਨੱਕ ਅਤੇ ਮੂੰਹ ਰੂਮਾਲ ਜਾਂ ਟਿਸ਼ੂ ਪੇਪਰ ਨਾਲ ਢਕ ਕੇ ਰੱਖੋ ਜਿਨ੍ਹਾਂ ਵਿਅਕਤੀਆਂ ‘ਚ ਕੋਲਡ ਅਤੇ ਫਲੂ ਦੇ ਲੱਛਣ ਹੋਣ ਉਨ੍ਹਾਂ ਤੋਂ ਦੂਰੀ ਬਣਾ ਕੇ ਰੱਖੋ
ਵਿਸ਼ਵ ਸਿਹਤ ਸੰਗਠਨ ਰਾਹੀਂ ਜਟ੍ਰੀ ਕੁਝ ਬੇਸਿਕ ਗਾਈਡਲਾਇਨ:
ਵਰਕ ਸਟੇਸ਼ਨ ਨੂੰ ਸਾਫ਼-ਸੁਥਰਾ ਰੱਖੋ:
ਆਫਿਸ ‘ਚ ਤੁਸੀਂ 8-9 ਘੰਟੇ ਬਿਤਾਉਂਦੇ ਹੋ, ਅਜਿਹੇ ‘ਚ ਇੱਥੇ ਇਨਫੈਕਸ਼ਨ ਹੋਣ ਦਾ ਸਭ ਤੋਂ ਜ਼ਿਆਦਾ ਖ਼ਤਰਾ ਰਹਿੰਦਾ ਹੈ ਦੂਜੇ ਪਾਸੇ, ਆਫ਼ਿਸ ‘ਚ ਚਾਹੇ ਕਿੰਨੀ ਵੀ ਸਾਫ਼-ਸਫ਼ਾਈ ਕਿਉਂ ਨਾ ਹੋਵੇ ਪਰ ਤੁਹਾਨੂੰ ਆਫ਼ਿਸ ਪਹੁੰਚਦੇ ਹੀ ਸਭ ਤੋਂ ਪਹਿਲਾਂ ਆਪਣਾ ਵਰਕ ਸਟੇਸ਼ਨ ਸਾਫ਼ ਕਰਨਾ ਚਾਹੀਦਾ ਹੈ ਵਰਕ ਸਟੇਸ਼ਨ ਦੇ ਨਾਲ ਤੁਹਾਨੂੰ ਕੀਬੋਰਡ, ਮਾਊਸ ਵਰਗੀਆਂ ਚੀਜ਼ਾਂ ਜਿੱਥੇ ਵਾਰ-ਵਾਰ ਸਾਰਿਆਂ ਦੇ ਹੱਥ ਲੱਗਦੇ ਹੋਣ, ਉਸ ਨੂੰ ਵੀ ਸਾਫ਼ ਕਰਨਾ ਚਾਹੀਦਾ ਹੈ
ਰੈਗੂਲਰ ਹੈਂਡ ਵਾਸ਼ਿੰਗ ਅਤੇ ਸੈਨੀਟਾਈਜਿੰਗ:
ਹੈਂਡ ਸੈਨੀਟਾਈਜਿੰਗ ਨੂੰ ਵਰਕ ਪਲੇਸ ‘ਤੇ ਵੀ ਕੈਰੀ ਕਰਨਾ ਚਾਹੀਦਾ ਹੈ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਦਾ ਸਭ ਤੋਂ ਬੈਸਟ ਤਰੀਕਾ ਇਹ ਹੈ ਕਿ ਤੁਸੀਂ ਹੱਥਾਂ ਦੀ ਸਾਫ਼-ਸਫ਼ਾਈ ਦਾ ਪੂਰਾ ਧਿਆਨ ਰੱਖੋ ਜੇਕਰ ਤੁਹਾਡੇ ਹੱਥ ਸਾਫ਼ ਹਨ ਤਾਂ ਸਿਰਫ਼ ਕੋਰੋਨਾ ਵਾਇਰਸ ਹੀ ਨਹੀਂ ਸਗੋਂ ਕਿਸੇ ਵੀ ਵਾਇਰਸ ਅਤੇ ਬਿਮਟ੍ਰੀ ਨੂੰ ਫੈਲਣ ਤੋਂ ਰੋਕਿਆ ਜਾ ਸਕਦਾ ਹੈ
ਡਿਸਪੋਜ਼ੇਬਲ ਵਾਇਪਸ ਦਾ ਇਸਤੇਮਾਲ ਕਰੋ
ਸੈਂਟਰ ਫਾਰ ਡਿਜੀਜ਼ ਕੰਟਰੋਲ ਐਂਡ ਪ੍ਰੀਵੇਂਸ਼ਨ ਦੀ ਮੰਨੀਏ ਤਾਂ ਆਫ਼ਿਸ ‘ਚ ਕਰਮਚਟ੍ਰੀਆਂ ਨੂੰ ਡਿਸਪੋਜ਼ੇਬਲ ਵਾਇਪਸ ਦਿੱਤੇ ਜਾਣੇ ਚਾਹੀਦੇ ਹਨ ਤਾਂ ਕਿ ਉਹ ਕਾਮਨ ਥਾਵਾਂ ਜਿਵੇਂ-ਦਰਵਾਜ਼ਿਆਂ ਹੈਂਡਲ, ਡੋਰ ਨਾੱਬ, ਲਿਫਟ ਦਾ ਬਟਨ, ਰਿਮੋਟ ਕੰਟਰੋਲ, ਡੈਸਕ ਆਦਿ ਨੂੰ ਛੂਹਣ ਤੋਂ ਪਹਿਲਾਂ ਵਾਇਪਸ ਨਾਲ ਸਾਫ਼ ਕਰ ਲੈਣ ਅਜਿਹਾ ਕਰਨ ਨਾਲ ਵੀ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕਦਾ ਹੈ
ਖੰਘ-ਜ਼ੁਕਾਮ ਹੋਣ ‘ਤੇ ਧਿਆਨ ਦਿਓ
ਤੁਹਾਨੂੰ ਜੇਕਰ ਖੰਘ, ਜ਼ੁਕਾਮ ਜਾਂ ਕਫ਼ ਦੀ ਸਮੱਸਿਆ ਹੈ ਜਾਂ ਤੁਹਾਡੇ ਆਫ਼ਿਸ ‘ਚ ਕਿਸੇ ਨੂੰ ਇਹ ਸਮੱਸਿਆ ਹੈ, ਇਹ ਨਾ ਸਮਝੋ ਕਿ ਇਹ ਕੋਰੋਨਾ ਵਾਇਰਸ ਹੈ ਸਗੋਂ ਤੁਰੰਤ ਚੈਕਅੱਪ ਕਰਾਓ ਸਾਧਾਰਨ ਫਲੂ ਹੋਣ ‘ਤੇ ਵੀ ਮਾਸਕ, ਟਿਸ਼ੂ, ਵਰਗੀਆਂ ਚੀਜ਼ਾਂ ਦਾ ਇਸਤੇਮਾਲ ਜ਼ਰੂਰ ਕਰੋ
ਤਬੀਅਤ ਜ਼ਿਆਦਾ ਖਰਾਬ ਹੋਵੇ, ਤਾਂ ਘਰ ਰਹੋ
ਤੁਸੀਂ ਹੋ, ਤਾਂ ਜਹਾਨ ਹੈ ਇਸ ਗੱਲ ਨੂੰ ਧਿਆਨ ਰੱਖਦੇ ਹੋਏ ਜੇਕਰ ਤੁਹਾਡੀ ਤਬੀਅਤ ਜ਼ਿਆਦਾ ਖ਼ਰਾਬ ਹੈ, ਤਾਂ ਘਰ ‘ਚ ਰਹਿਣ ‘ਚ ਹੀ ਭਲਾਈ ਹੈ
ਕੁਝ ਸਾਵਧਾਨੀਆਂ ਵੀ ਵਰਤੋ
ਪਰਿਵਾਰਕ ਮੈਂਬਰਾਂ ਨਾਲ ਸਾਵਧਾਨੀ ‘ਤੇ ਕਰੋ ਚਰਚਾ
ਪਰਿਵਾਰ ਵਾਲਿਆਂ ਨਾਲ, ਰਿਸ਼ਤੇਦਾਰਾਂ ਅਤੇ ਮਿੱਤਰਾਂ ਦੀ ਜੀਵਨਸ਼ੈਲੀ ਨਾਲ ਜੁੜੀਆਂ ਸਾਵਧਾਨੀਆਂ ਬਾਰੇ ਦੱਸੋ ਗੁਆਂਢੀਆਂ ਨਾਲ ਮਿਲ ਕੇ ਐਂਮਰਜੰਸੀ ਸਥਿਤੀ ਦੀ ਯੋਜਨਾ ਬਣਾਓ ਬਿਮਟ੍ਰੀ ਦੀ ਸਥਿਤੀ ‘ਚ ਸੰਪਰਕ ਕਰਨ ਵਾਲੇ ਲੋਕਾਂ ਦੀ ਸੂਚੀ ਬਣਾਓ ਅਤੇ ਨਾਲ-ਨਾਲ ਸਾਂਝਾ ਕਰੋ
ਮੁਲਾਕਾਤ ਤੋਂ ਬਚੋ:
ਬਿਮਾਰ ਲੋਕਾਂ ਨਾਲ ਮਿਲਣ ਤੋਂ ਪਰਹੇਜ਼ ਕਰੋ ਜੇਕਰ ਖੁਦ ਬਿਮਾਰ ਹੋ ਤਾਂ ਡਾਕਟਰ ਨੂੰ ਮਿਲਣ ਤੋਂ ਇਲਾਵਾ ਬਾਹਰ ਨਿਕਲਣ ਤੋਂ ਬਚੋ ਖੰਘ ਅਤੇ ਜ਼ੁਕਾਮ ਹੋਣ ‘ਤੇ ਟਿਸ਼ੂ ਦਾ ਇਸਤੇਮਾਲ ਕਰੋ ਪਰਿਵਾਰਕ ਮੈਂਬਰਾਂ ਨਾਲ ਘੱਟ ਬੈਠੋ
ਘਰਾਂ ‘ਚ ਰੋਜ਼ਾਨਾ ਪੂਰੀ ਸਫਾਈ ਕਰੋ:
ਘਰ ਜਿਨ੍ਹਾਂ ਵਸਤੂਆਂ ਦਾ ਰੋਜ਼ਾਨਾ ਇਸਤੇਮਾਲ ਹੋ ਰਿਹਾ ਹੈ ਉਨ੍ਹਾਂ ਦੀ ਸਫਾਈ ਰੋਜ਼ਾਨਾ ਕਰੋ ਕੁਰਸੀ, ਮੇਜ਼, ਲਾਇਟ ਦੇ ਸਵਿੱਚ, ਦਰਵਾਜ਼ੇ ਅਤੇ ਹੱਥੇ ਨੂੰ ਘਰ ਦੇ ਸਾਰੇ ਲੋਕ ਇਸਤੇਮਾਲ ਕਰਦੇ ਹਨ, ਉਨ੍ਹਾਂ ਨੂੰ ਰੋਜ਼ਾਨਾ ਸਾਫ਼ ਕਰੋ
20 ਸੈਕਿੰਡ ਤੱਕ ਸਾਫ਼ ਕਰੋ ਹੱਥ:
ਪਾਣੀ ਤੇ ਸਾਬਣ ਦਾ ਇਸਤੇਮਾਲ ਕਰਦੇ ਹੋਏ ਹੱਥਾਂ ਨੂੰ 20 ਸੈਕਿੰਡ ਤੱਕ ਰਗੜ ਕੇ ਸਾਫ਼ ਕਰੋ ਖਾਣੇ ਤੋਂ ਪਹਿਲਾਂ ਅਤੇ ਬਾਅਦ, ਪਖਾਨੇ ਦੇ ਇਸਤੇਮਾਲ ਤੋਂ ਬਾਅਦ ਜ਼ਰੂਰ ਸਾਬਣ ਨਾਲ ਹੱਥ ਧੋਵੋ ਅਜਿਹੇ ਸੈਨੇਟਾਈਜ਼ਰ ਦਾ ਇਸਤੇਮਾਲ ਕਰੋ ਜਿਸ ‘ਚ 60 ਪ੍ਰਤੀਸ਼ਤ ਅਲਕੋਹਲ ਹੋਵੇ
ਬੱਚਿਆਂ ਲਈ ਸਾਵਧਾਨੀ, ਸਕੂਲ ਪ੍ਰਬੰਧਨ ਨੂੰ ਕਰੋ ਸੂਚਿਤ:
ਜੇਕਰ ਬੱਚੇ ਨੂੰ ਖੰਘ ਜਾਂ ਜੁਕਾਮ ਹੈ ਤਾਂ ਸਕੂਲ ਦੇ ਪ੍ਰਬੰਧਨ ਨੂੰ ਸੂਚਿਤ ਕਰੋ ਨਾਲ ਹੀ ਬੱਚਿਆਂ ਲਈ ਘਰ ਕੀਤੀ ਜਾਣ ਵਾਲੀ ਪ੍ਰੈਕਟਿਸ ਅਤੇ ਅਧਿਐਨ ਦੀ ਮੰਗ ਕਰੋ
ਸਮੂਹ ਤੋਂ ਦੂਰ ਰਹਿਣ ਨੂੰ ਕਰੋ ਪ੍ਰੇਰਿਤ:
ਜੇਕਰ ਬੱਚਾ ਸਕੂਲ ਜਾ ਰਿਹਾ ਹੈ ਤਾਂ ਉਸ ਨੂੰ ਇਕੱਠ ਤੋਂ ਪਰਹੇਜ਼ ਕਰਨ ਲਈ ਕਹੋ ਨਾਲ ਹੀ ਸਿੰਗਲ ਖੇਡ ‘ਚ ਹਿੱਸਾ ਲੈਣ ਲਈ ਉਤਸ਼ਾਹਿਤ ਕਰੋ
ਆਪਣਿਆਂ ਨਾਲ ਸੰਪਰਕ ‘ਚ ਰਹੋ:
ਖੁਦ ਤੇ ਪਰਿਵਾਰ ਨਾਲ ਲਗਾਤਾਰ ਸੰਪਰਕ ‘ਚ ਰਹੋ ਮੁਲਾਕਾਤ ਨਾ ਸਹੀ ਤਾਂ ਵੀ ਫੋਨ ਅਤੇ ਈਮੇਲ ਜ਼ਰੀਏ ਉਨ੍ਹਾਂ ਨਾਲ ਗੱਲਬਾਤ ਕਰਦੇ ਰਹੋ ਬੱਚਿਆਂ ਨਾਲ ਪ੍ਰੇਮ ਨਾਲ ਗੱਲ ਕਰੋ ਅਤੇ ਉਨ੍ਹਾਂ ਨੂੰ ਸਕਾਰਾਤਮਕ ਰਹਿਣ ਲਈ ਪ ੍ਰੇਰਿਤ ਕਰਦੇ ਰਹੋ
ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ Facebook, Twitter, LinkedIn और Instagram, YouTube ਤੇ ਫਾਲੋ ਕਰੋ.