ਖਰੀਦਦਾਰੀ ’ਚ ਮੁੱਲ-ਭਾਅ ਦੀ ਕਲਾ, ਪੈਸੇ ਅਤੇ ਸਮਾਂ ਦੋਵੇਂ ਹੀ ਬਚਣਗੇ
ਕੋਰੋਨਾ ਕਾਲ ਤੋਂ ਬਾਅਦ ਬਜ਼ਾਰਾਂ ’ਚ ਮੰਦੀ ਛਾਈ ਹੋਈ ਹੈ ਇਸੇ ਮੰਦੀ ਤੋਂ ਉੱਭਰਣ ਲਈ ਦੁਕਾਨਦਾਰ ਆਕਰਸ਼ਕ ਆੱਫ਼ਰ ਵੀ ਦੇ ਰਹੇ ਹਨ ਉਨ੍ਹਾਂ ਦੀ ਪਲਾਨਿੰਗ ਹੁੰਦੀ ਹੈ ਕਿ ਦੁਕਾਨ ’ਚ ਨਵਾਂ ਮਾਲ ਭਰਿਆ ਜਾਏ ਅਤੇ ਪੁਰਾਣੇ ਨੂੰ ਸੇਲ ’ਚ ਕੱਢਿਆ ਜਾਵੇ, ਪਰ ਹੁਣ ਦੁਕਾਨਾਂ ਤੋਂ ਜ਼ਿਆਦਾ ਸੇਲ ਦਾ ਸ਼ੋਰ ਆੱਨ-ਲਾਇਨ ਸ਼ਾੱਪਿੰਗ ’ਚ ਹੈ ਸਮੇਂ ਦੇ ਨਾਲ ਬਦਲਦੇ ਸ਼ਾੱਪਿੰਗ ਟਰੈਂਡ ਬਦਲ ਗਿਆ ਹੈ ਪਰ ਆੱਨ-ਲਾਇਨ ਸ਼ਾੱਪਿੰਗ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ
Table of Contents
ਇਸ ’ਚ ਵੀ ਤੁਹਾਨੂੰ ਸਮਾਰਟ ਆਈਡਿਆਜ਼ ਦਾ ਪਤਾ ਹੋਣਾ ਚਾਹੀਦੈ, ਨਹੀਂ ਤਾਂ ਤੁਸੀਂ ਠੱਗੀ ਦਾ ਸ਼ਿਕਾਰ ਹੋ ਸਕਦੇ ਹੋ
- ਸ਼ਾੱਪਿੰਗ ਲਈ ਘਰ ’ਚੋਂ ਨਿਕਲਣ ਤੋਂ ਪਹਿਲਾਂ ਬਜ਼ਟ ਪਲਾਨ ਕਰੋ ਅਤੇ ਉਸੇ ਅਨੁਸਾਰ ਪੈਸੇ ਲੈ ਕੇ ਜਾਓ ਤੁਹਾਡੇ ਕੋਲ ਸੀਮਤ ਮਾਤਰਾ ’ਚ ਪੈਸੇ ਹੋਣਗੇ ਤਾਂ ਤੁਸੀਂ ਫਿਜ਼ੂਲ ਖਰਚ ਤੋਂ ਬਚ ਜਾਓਗੇ
- ਮਾਰਕਿਟ ’ਚ ਜਾ ਕੇ ਫਟਾ-ਫਟ ਚੀਜ਼ਾਂ ਖਰੀਦਣ ਦੀ ਬਜਾਇ ਪਹਿਲਾਂ ਵਿੰਡੋ ਸ਼ਾੱਪਿੰਗ ਕਰੋ ਅਤੇ ਇਹ ਜਾਣਨ ਦੀ ਕੋਸ਼ਿਸ਼ ਕਰੋ ਕਿ ਮਾਰਕਿਟ ’ਚ ਕਿਹੜੀਆਂ ਚੀਜ਼ਾਂ ਕਿੱਥੇ ਸਸਤੇ ਭਾਅ ’ਚ ਮਿਲ ਰਹੀਆਂ ਹਨ? ਅਜਿਹਾ ਕਰਕੇ ਘੱਟ ਭਾਅ ’ਚ ਬਿਹਤਰ ਚੀਜ਼ਾਂ ਖਰੀਦ ਸਕੋਂਗੇ
- ਮਾਰਕਿਟ ਅਤੇ ਨਵੀਆਂ-ਨਵੀਆਂ ਦੁਕਾਨਾਂ ਦੇ ਚੱਕਰ ਲਾਉਂਦੇ ਰਹੋ ਨਵੀਆਂ ਦੁਕਾਨਾਂ ਗਾਹਕਾਂ ਨੂੰ ਖਿੱਚਣ ਲਈ ਕਈ ਆੱਫਰ ਦਿੰਦੀਆਂ ਹਨ
- ਬਰਾਂਡ ਕੰਨਸੀਅਸ ਹੋਣਾ ਆਪਣੀ ਜਗ੍ਹਾ ਸਹੀ ਹੈ, ਪਰ ਕਿਸੇ ਲੋਕਲ ਬਰਾਂਡ ਦੀ ਕੋਈ ਚੀਜ਼ ਜੇਕਰ ਪਸੰਦ ਆ ਰਹੀ ਹੋਵੇ ਤਾਂ ਬੇਝਿਜਕ ਖਰੀਦ ਲਓ, ਨਹੀਂ ਤਾਂ ਬਰਾਂਡ ਦੇ ਚੱਕਰ ’ਚ ਚੰਗੀਆਂ ਚੀਜ਼ਾਂ ਤੋਂ ਹੱਥ ਧੋ ਬੈਠੋਗੇ
- ਕਲਾਸਿਕ ਅਤੇ ਐਵਰਗ੍ਰੀਨ ਵਸਤੂਆਂ ’ਤੇ ਪੈਸੇ ਖਰਚ ਕਰਨ ’ਚ ਸੰਕੋਚ ਨਾ ਕਰੋ ਅਜਿਹੀਆਂ ਵਸਤੂਆਂ ਜਿਨ੍ਹਾਂ ਦਾ ਫੈਸ਼ਨ ਕਦੇ ਆਊਟ ਨਹੀਂ ਹੁੰਦਾ, ਉਨ੍ਹਾਂ ਨੂੰ ਥੋੜ੍ਹੇ ਜਿਆਦਾ ਪੈਸੇ ਦੇ ਕੇ ਖਰੀਦਣਾ ਫਿਜ਼ੂਲ-ਖਰਚੀ ਨਹੀਂ, ਸਗੋਂ ਸਮਝਦਾਰੀ ਹੈ ਸੀਜ਼ਨਲ ਟਰੈਂਡ ਜਾਂ ਸਿਰਫ਼ ਥੋੜ੍ਹੇ ਸਮੇਂ ਲਈ ਫੈਸ਼ਨ ’ਚ ਰਹਿਣ ਵਾਲੀਆਂ ਚੀਜ਼ਾਂ ’ਤੇ ਘੱਟ ਪੈਸੇ ਲਾਓ
- ਜੇਕਰ ਤੁਸੀਂ ਸ਼ਾੱਪਿੰਗ ਲਈ ਨਿਕਲੇ ਹੋ ਤਾਂ ਸਿਰਫ਼ ਕੋਰਮ ਪੂਰਾ ਕਰਨ ਲਈ ਕੁਝ ਅਜਿਹਾ ਨਾ ਖਰੀਦੋ ਜੋ ਤੁਹਾਨੂੰ ਜ਼ਿਆਦਾ ਪਸੰਦ ਨਾ ਹੋਵੇ ਕੁਝ ਪਸੰਦ ਨਾ ਆਉਣ ’ਤੇ ਖਾਲੀ ਹੱਥ ਵਾਪਸ ਆਉਣ ’ਚ ਹੀ ਭਲਾਈ ਹੈ, ਬਜਾਇ ਆਪਣੇ ਪੈਸੇ ਨੂੰ ਬਰਬਾਦ ਕਰਨ ਦੇ
- ਜੇਕਰ ਪਸੰਦ ਕੀਤੀ ਗਈ ਚੀਜ਼ ਨੂੰ ਲੈ ਕੇ ਅਸਮੰਜਸ ਦੀ ਸਥਿਤੀ ’ਚ ਹੋ ਕਿ ਉਸਨੂੰ ਖਰਦੀਏ ਜਾਂ ਨਾ, ਤਾਂ ਅਜਿਹੇ ’ਚ ਆਪਣੇ ਮਨ ’ਤੇ ਕਾਬੂ ਰੱਖੋ ਉਸ ਸਮੇਂ ਉੱਥੋਂ ਹਟ ਜਾਓ ਇੱਕ ਹਫ਼ਤੇ ਲਈ ਉਸ ਨੂੰ ਖਰੀਦਣ ਦਾ ਵਿਚਾਰ ਛੱਡ ਦਿਓ ਜੇਕਰ ਉਹ ਵਸਤੂਆਂ ਤੁਹਾਨੂੰ ਸੱਤ ਦਿਨਾਂ ਬਾਅਦ ਵੀ ਆਪਣੇ ਵੱਖ ਖਿੱਚ ਰਹੀ ਹੈ ਤਾਂ ਸਟੋਰ ’ਚ ਜਾਓ ਅਤੇ ਉਸ ਨੂੰ ਖਰੀਦ ਲਿਆਓ
- ਜੇਕਰ ਤੁਹਾਡੀ ਕੋਈ ਵਸਤੂ ਖਰੀਦਣ ਦੀ ਇੱਛਾ ਹੋ ਰਹੀ ਹੈ ਤਾਂ ਸਭ ਤੋਂ ਪਹਿਲਾਂ ਖੁਦ ਤੋਂ ਇਹ ਪੁੱਛੋ ਕਿ ਕੀ ਵਾਕਿਆਈ ਤੁਹਾਨੂੰ ਇਸ ਦੀ ਜ਼ਰੂਰਤ ਹੈ? ਕੀ ਤੁਸੀਂ ਇਸ ਦੇ ਬਿਨ੍ਹਾਂ ਰਹਿ ਸਕਦੇ ਹੋ? ਕੀ ਤੁਹਾਡੇ ਕੋਲ ਇਸ ਦੇ ਵਰਗਾ ਦੂਸਰਾ ਕੁਝ ਹੈ? ਇਨ੍ਹਾਂ ਸਵਾਲਾਂ ਦੇ ਜਵਾਬ ਉਸ ਵਸਤੂ ਨੂੰ ਖਰੀਦਣ ਜਾਂ ਨਾ ਖਰੀਦਣ ’ਚ ਤੁਹਾਡਾ ਮਾਰਗਦਰਸ਼ਨ ਕਰਨਗੇ
- ਗੈਰ-ਜ਼ਰੂਰਤਮੰਦ ਖਰਚ ਤੋਂ ਬਚਣਾ ਚਾਹੁੰਦੇ ਹੋ ਤਾਂ ਕੇ੍ਰਡਿਟ ਕਾਰਡ ਦੀ ਬਜਾਇ ਕੈਸ਼ ਪੇਮੈਂਟ ਕਰੋ ਕੇ੍ਰਡਿਟ ਕਾਰਡ ਨਾਲ ਭੁਗਤਾਨ ਕਰਦੇ ਸਮੇਂ ਅਕਸਰ ਖਰਚ ਦਾ ਅੰਦਾਜ਼ਾ ਨਹੀਂ ਲਗਦਾ, ਜਦਕਿ ਕੈਸ਼ ’ਚ ਭੁਗਤਾਨ ਕਰਦੇ ਸਮੇਂ ਹਰੀਆਂ ਪੱਤੀਆਂ ਸਾਡੇ ਹੱਥੋਂ ਢਿੱਲੀਆਂ ਹੁੰਦੀਆਂ ਹਨ, ਜਿਸ ਨਾਲ ਖਰਚ ਦਾ ਅੰਦਾਜ਼ਾ ਲਗਦਾ ਹੈ
ਜਵੈਲਰੀ ਸ਼ਾੱਪਿੰਗ:
ਜੇਕਰ ਤੁਸੀਂ ਜਵੈਲਰੀ ਦੇ ਸ਼ੌਕੀਨ ਹੋ ਤਾਂ ਇਨ੍ਹਾਂ ਦੀ ਖਰੀਦਦਾਰੀ ਕਰਦੇ ਸਮੇਂ ਕੁਝ ਗੱਲਾਂ ਦਾ ਖਾਸ ਧਿਆਨ ਰੱਖੋ ਕੋਈ ਵੀ ਆਈਟਮ ਲੈਣ ਤੋਂ ਪਹਿਲਾਂ ਦੋ-ਚਾਰ ਦੁਕਾਨਾਂ ’ਤੇ ਘੁੰਮ ਕੇ ਸਹੀ ਭਾਅ ਕੱਢਣ ਦੀ ਕੋਸ਼ਿਸ਼ ਕਰੋ ਜਵੈਲਰੀ ਲੈਣ ਤੋਂ ਪਹਿਲਾਂ ਸਟੋਰ ਕੀਤੀ ਰਿਫੰਡ ਅਤੇ ਰਿਟਰਲ ਪਾਲਿਸੀ ਬਾਰੇ ਜਾਣਕਾਰੀ ਲਓ ਜੇਕਰ ਡਾਇਮੰਡ ਜਵੈਲਰੀ ਖਰੀਦਣ ਦਾ ਮਨ ਬਣਾ ਰਹੇ ਹੋ, ਤਾਂ ਚਾਰ ਸੀ ਭਾਵ ਕੱਟ, ਕਲਰ, ਕਲੈਰਿਟੀ ਅਤੇ ਕੇਰਟ (ਵਜ਼ਨ) ਨੂੰ ਧਿਆਨ ’ਚ ਰੱਖ ਕੇ ਹੀ ਖਰੀਦਦਾਰੀ ਕਰੋ ਪ੍ਰੈਸ਼ੀਅਸ ਸਟੋਨ ਨਾਲ ਬਣੀ ਜਵੈਲਰੀ ਖਰੀਦਣ ਤੋਂ ਪਹਿਲਾਂ ਇਸ ਗੱਲ ਦੀ ਤਸੱਲੀ ਕਰ ਲਓ ਕਿ ਉਹ ਨੈਚੂਰਲ ਸਟੋਨ ਨਾਲ ਬਣੀ ਹੈ ਜਾਂ ਲੈਬੋਰੇਟਰੀ ਮੇਡ ਹੈ ਗੋਲਡ ਜਵੈਲਰੀ ਲੈਂਦੇ ਸਮੇਂ ਕੈਰਟ ਬਾਰੇ ਜ਼ਰੂਰ ਪੁੱਛੋ
ਫੁੱਟਵੇਅਰ ਸ਼ਾੱਪਿੰਗ:
ਚੰਗੀ ਫੀਟਿੰਗ ਵਾਲੇ ਅਤੇ ਅਰਾਮਦਾਇਕ ਫੁੱਟਵੇਅਰ ਹੀ ਖਰੀਦੋ ਹੋ ਸਕੇ ਤਾਂ ਬੂਟਾਂ ਦੀ ਸ਼ਾੱਪਿੰਗ ਦੁਪਹਿਰ ਜਾਂ ਸ਼ਾਮ ਨੂੰ ਕਰੋ, ਕਿਉਂਕਿ ਇਸ ਸਮੇਂ ਦਿਨਭਰ ਦੀ ਐਕਟੀਵਿਟੀ ਤੋਂ ਬਾਅਦ ਪੈਰ ਥੋੜ੍ਹੇ ਸੁੱਜ ਜਾਂਦੇ ਹਨ ਇਸ ਤੋਂ ਛੋਟੇ ਸਾਈਜ਼ ਦੇ ਫੁੱਟਵੇਅਰ ਲੈਣ ਤੋਂ ਬਚ ਸਕਦੇ ਹੋ ਸ਼ੂਜ ਟਰਾਈ ਕਰਦੇ ਸਮੇਂ ਇਸ ਗੱਲ ਦੀ ਤਸੱਲੀ ਕਰ ਲਓ ਕਿ ਪਹਿਨਣ ਤੋਂ ਬਾਅਦ ਥੋੜ੍ਹੀ ਜਿਹੀ ਜਗ੍ਹਾ ਬਚ ਰਹੀ ਹੈ ਪੈਰ ਦੀ ਸਭ ਤੋਂ ਲੰਬੀ ਉਂਗਲੀ ਅਤੇ ਬੂਟ ਦੇ ਵਿੱਚ ਥੋੜ੍ਹਾ ਗੈਪ ਹੋਣਾ ਚਾਹੀਦਾ ਹੈ ਬੂਟ ਪਹਿਨ ਕੇ ਥੋੜ੍ਹੀ ਦੇਰ ਚੱਲ ਕੇ ਜ਼ਰੂਰ ਦੇਖੋ ਮਲਟੀਫੰਕਸ਼ਨ ਫੁੱਟਵੇਅਰ ਨੂੰ ਪਹਿਲ ਦਿਓ, ਅਜਿਹੇ ਫੁੱਟਵੇਅਰ ਖਰੀਦੋ ਜੋ ਕਈ ਜਗ੍ਹਾ ਪਹਿਨੇ ਜਾ ਸਕਣ ਕਲਾਸਿਕ ਸਟਾਇਲ ਅਤੇ ਕਲਰ ਦੇ ਫੁੱਟਬਾਲ ਹੀ ਖਰੀਦੋ ਭਾਵ ਅਜਿਹੇ ਫੁੱਟਵੇਅਰ ਲਓ ਜੋ ਹਮੇਸ਼ਾ ਫੈਸ਼ਨ ’ਚ ਰਹਿੰਦੇ ਹੋਣ ਸਸਤੇ ਅਤੇ ਘਟੀਆ ਕੁਆਲਿਟੀ ਦੇ ਫੁੱਟਵੇਅਰ ਖਰੀਦਣ ਤੋਂ ਪਰਹੇਜ਼ ਕਰੋ ਖਰਾਬ ਕਆਲਿਟੀ ਦੇ ਫੁੱਟਵੇਅਰ ਪਹਿਨਣ ਨਾਲ ਪਿੱਠ ਅਤੇ ਰੀੜ੍ਹ ਦੀ ਹੱਡੀ ’ਤੇ ਬੁਰਾ ਅਸਰ ਪੈਂਦਾ ਹੈ, ਜਿਸ ਦਾ ਖਾਮਿਆਜ਼ਾ ਬਾਅਦ ’ਚ ਭੁਗਤਣਾ ਪੈ ਸਕਦਾ ਹੈ
ਪਰਸ ਸ਼ਾੱਪਿੰਗ:
ਪਰਸ ਦੀ ਸ਼ਾੱਪਿੰਗ ਕਰਦੇ ਸਮੇਂ ਸਾਈਜ਼ ਦਾ ਖਾਸ ਧਿਆਨ ਰੱਖੋ ਜ਼ਿਆਦਾ ਵੱਡੇ ਜਾਂ ਛੋਟੇ ਬੈਗ ਖਰੀਦਣ ਤੋਂ ਬਚੋ ਬੈਗ ਖਰੀਦਦੇ ਸਮੇਂ ਜਿੱਪ ਆਦਿ ਚੈੱਕ ਕਰ ਲਓ ਬੈਗ ਦੇ ਮਟੀਰੀਅਲ ’ਤੇ ਵੀ ਧਿਆਨ ਦਿਓ ਸਟਾਈਲਿਸ਼ ਬੈਗ ਖਰੀਦਣਾ ਚਾਹੁੰਦੇ ਹੋ ਤਾਂ ਬਲੈਕ, ਵ੍ਹਾਈਟ, ਬੇਜ ਵਰਗੇ ਬੇਸਿਕ ਕਲਰ ਤੋਂ ਇਲਾਵਾ ਦੂਸਰੇ ਕਲਰ ਦੇ ਬੈਗ ਖਰੀਦੋ
ਫਰਨੀਚਰ ਸ਼ਾੱਪਿੰਗ ਟਿਪਸ:
ਆਪਣੀ ਲਾਈਫ-ਸਟਾਇਲ ਨੂੰ ਦੇਖਦੇ ਹੋਏ ਇਹ ਤੈਅ ਕਰੋ ਕਿ ਤੁਹਾਡੇ ਲਈ ਕਿਹਡੇ ਫਰਨੀਚਰ ਜਿਆਦਾ ਉਪਯੋਗੀ ਹੋ ਸਕਦੇ ਹਨ ਆਪਣੀ ਪਸੰਦ ਦੇ ਰੰਗ ਅਤੇ ਫਰਨੀਚਰ ਦੇ ਪੈਟਰਨ ਦੀ ਲਿਸਟ ਜਾਂ ਕੱਟ-ਆਊਟਸ ਨਾਲ ਰੱਖੋ ਕਈ ਸਟੋਰਾਂ ’ਚ ਇੰਟੀਰੀਅਰ ਡਿਜ਼ਾਇਨ ਕੰਸਲਟਿੰਗ, ਰੂਮ ਪਲਾਨਿੰਗ ਗਾਈਡ ਆਦਿ ਦੀ ਸੁਵਿਧਾ ਵੀ ਹੁੰਦੀ ਹੈ ਉਨ੍ਹਾਂ ਦੀਆਂ ਸੇਵਾਵਾਂ ਦਾ ਵੀ ਲਾਭ ਲਓ ਜਿਸ ਰੂਮ ਲਈ ਫਰਨੀਚਰ ਖਰੀਦਣਾ ਹੈ ਉਸ ਰੂਮ ਦੀ ਲੰਬਾਈ ਅਤੇ ਚੌੜਾਈ ਨਾਪ ਲਓ ਅਤੇ ਉਸੇ ਅਨੁਸਾਰ ਫਰਨੀਚਰ ਚੁਣੋ ਫਰਨੀਚਰ ਖਰੀਦਦੇ ਸਮੇਂ ਇਸ ਗੱਲ ਦੀ ਤਸੱਲੀ ਕਰ ਲਓ ਕਿ ਕਿਤੇ ਉਸ ’ਚ ਦਰਾਰ ਜਾਂ ਕੋਈ ਦੂਸਰਾ ਡਿਫੈਕਟ ਤਾਂ ਨਹੀਂ ਹੈ ਫਰਨੀਚਰ ਨੂੰ ਹੱਥਾਂ ਨਾਲ ਛੂਹ ਕੇ ਉਸ ਦੀ ਫਿਨੀਸ਼ਿੰਗ ਚੈੱਕ ਕਰੋ
ਗਿਫ਼ਟ ਸ਼ਾੱਪਿੰਗ:
ਕਿਸ ਤਰ੍ਹਾਂ ਦੇ ਆਈਟਮ ਗਿਫ਼ਟ ’ਚ ਦੇਣਾ ਚਾਹੁੰਦੇ ਹੋ? ਇਸ ਦੀ ਪਲਾਨਿੰਗ ਪਹਿਲਾਂ ਤੋਂ ਕਰ ਲਓ ਇਹ ਆਈਟਮ ਜਿਹੜੇ ਸਟੋਰਾਂ ’ਚ ਮਿਲਣਗੇ ਉਨ੍ਹਾਂ ਦੀ ਲਿਸਟ ਬਣਾਓ ਸਟੋਰ ਦਾ ਮੋਬਾਇਲ ਨੰਬਰ ਉਪਲੱਬਧ ਹੋਵੇ ਤਾਂ ਉੱਥੇ ਫੋਨ ਕਰਕੇ ਪਹਿਲਾਂ ਹੀ ਪੁੱਛ ਲਓ ਕਿ ਤੁਹਾਡੀ ਪਸੰਦ ਦਾ ਆਈਟਮ ਉੱਥੇ ਹੈ ਜਾਂ ਨਹੀਂ ਸਟੋਰ ਖੁੱਲ੍ਹਣ ਤੋਂ ਥੋੜ੍ਹੀ ਦੇਰ ਬਾਅਦ ਜਾਂ ਸਟੋਰ ਦੇ ਬੰਦ ਹੋਣ ਤੋਂ ਥੋੜ੍ਹੀ ਦੇਰ ਪਹਿਲਾਂ ਦੇ ਸਮੇਂ ਗਿਫਟ ਸ਼ਾੱਪਿੰਗ ਲਈ ਆਈਡੀਅਲ ਹੈ ਟ੍ਰੈਵÇਲੰਗ ਦੌਰਾਨ ਗਿਫਟ ਦੀ ਸ਼ਾੱਪਿੰਗ ਕ੍ਰੇਡਿਟ ਕਾਰਡ ਨਾਲ ਕਰਨ ਦੀ ਬਜਾਇ ਕੈਸ਼ ਨਾ ਕਰੋ ਇਸ ਨਾਲ ਖਰਚ ’ਤੇ ਕੰਟਰੋਲ ਕਰਨਾ ਆਸਾਨ ਹੋਵੇਗਾ
ਕੱਪੜਿਆਂ ਦੀ ਖਰੀਦਦਾਰੀ
ਆਊਟਫਿਟਸ ਦੀ ਸ਼ਾੱਪਿੰਗ ਕਰਦੇ ਸਮੇਂ ਇਨ੍ਹਾਂ ਗੱਲਾਂ ਦਾ ਧਿਆਨ ਰੱਖੋ ਆਊਟਫਿੱਟ ਦੀ ਖਰੀਦਦਾਰੀ ਕਰਨ ਤੋਂ ਪਹਿਲਾਂ ਸਮਾਂ ਕੱਢ ਕੇ ਥੋੜ੍ਹਾ ਰਿਸਰਚ ਕਰ ਲਓ ਕੋਈ ਵੀ ਡਰੈੱਸ ਖਰੀਦਦੇ ਸਮੇਂ ਸਟਾਇਲ ਤੋਂ ਜ਼ਿਆਦਾ ਕੰਨਫਰਟ ਦਾ ਧਿਆਨ ਰੱਖੋ ਕੋਈ ਡਰੈੱਸ ਕਿੰਨੀ ਵੀ ਸਟਾਈਲਿਸ਼ ਕਿਉਂ ਨਾ ਹੋਵੇ, ਪਰ ਉਹ ਜੇਕਰ ਅਰਾਮਦਾਇਕ ਨਹੀਂ ਹੈ, ਤਾਂ ਉਸ ਨੂੰ ਖਰੀਦਣ ਦੀ ਗਲਤੀ ਨਾ ਕਰੋ ਅੱਜ-ਕੱਲ੍ਹ ਮਿਕਸ ਐਂਡ ਮੈਚ ਦਾ ਯੁੱਗ ਹੈ ਭਾਵ ਇੱਕ ਜੀਨਸ ਜਾਂ ਲੈਗਿੰਗ ਨੂੰ ਤੁਸੀਂ ਕਈ ਟੀ-ਸ਼ਰਟਾਂ ਅਤੇ ਕੁੜਤਿਆਂ ਨਾਲ ਪਹਿਨ ਸਕਦੇ ਹੋ ਅਖੀਰ ਸਭ ਕੁੜਤਿਆਂ ਲਈ ਵੱਖ-ਵੱਖ ਸਲਵਾਰ ਜਾਂ ਲੈਗਿੰਗ ਖਰੀਦਣ ਦੀ ਬਜਾਇ ਕਾੱਮਨ-ਕਲਰ ਦੇ ਕੁਝ ਲੈਗਿੰਗ ਖਰੀਦੋ ਨਿਊਟਰਲ ਕਲਰ ਦੇ ਆਊਟਫਿੱਟ ਪ੍ਰਿੰਟਿਡ ਅਤੇ ਕਲਰਫੁੱਲ ਕੱਪੜਿਆਂ ਤੋਂ ਜ਼ਿਆਦਾ ਕਲਾਸੀ ਅਤੇ ਮਹਿੰਗੇ ਨਜ਼ਰ ਆਉਂਦੇ ਹਨ ਆਖਰੀ ਨਿਊਟਰਲ ਕਲਰ ਦੇ ਆਊਟਫਿੱਟਸ ’ਤੇ ਪੈਸੇ ਖਰਚ ਕਰਨ ਤੋਂ ਹਿਚਕਚਾਓ ਨਾ ਜੇਕਰ ਤੁਸੀਂ ਟਰਾਇਲ ਰੂਪ ’ਚ ਜ਼ਿਆਦਾ ਸਮਾਂ ਨਹੀਂ ਬਰਬਾਦ ਕਰਨਾ ਚਾਹੁੰਦੇ, ਤਾਂ ਘੱਟ ਬਟਨ ਅਤੇ ਜਿੱਪ ਵਾਲੇ ਕੱਪੜੇ ਪਹਿਨੋ ਤਾਂ ਕਿ ਚੇਂਜ ਕਰਨ ’ਚ ਆਸਾਨੀ ਹੋਵੇ
ਸੇਲ ’ਚ ਸ਼ਾੱਪਿੰਗ:
ਹੋ ਸਕਦਾ ਹੈ, ਕਿਸੇ ਸੇਲ ’ਚ ਜਾਣ ਦਾ ਤੁਹਾਡਾ ਪੁਰਾਣਾ ਅਨੁਭਵ ਚੰਗਾ ਨਾ ਰਿਹਾ ਹੋਵੇ ਤੁਹਾਨੂੰ ਉੱਥੇ ਕੰਮ ਦਾ ਕੋਈ ਸਮਾਨ ਨਾ ਮਿਲਿਆ ਹੋਵੇ ਅਤੇ ਜੋ ਮਿਲਿਆ ਹੋਵੇ, ਉਸ ਨੂੰ ਖਰੀਦਣ ਤੋਂ ਬਾਅਦ ਤੁਸੀਂ ਪਛਤਾ ਰਹੇ ਹੋ ਕਿ ਸੇਲ ’ਚ ਗਈ ਹੀ ਕਿਉਂ? ਕੁਝ ਛੋਟੀਆਂ-ਛੋਟੀਆਂ ਗੱਲਾਂ ਨੂੰ ਧਿਆਨ ’ਚ ਰੱਖ ਕੇ ਤੁਸੀਂ ਨਾ ਸਿਰਫ਼ ਸੇਲ ’ਚ ਖਰੀਦਦਾਰੀ ਦਾ ਮਜ਼ਾ ਲੈ ਸਕਦੇ ਹੋ, ਸਗੋਂ ਤੁਹਾਨੂੰ ਸੇਲ ਦਾ ਪੂਰਾ ਫਾਇਦਾ ਵੀ ਮਿਲ ਸਕਦਾ ਹੈ ਕਿਵੇਂ? ਆਓ, ਜਾਣਦੇ ਹਾਂ ਜੇਕਰ ਸੇਲ ਦਾ ਪੂਰਾ ਲਾਭ ਲੈਣਾ ਹੈ ਤਾਂ ਸੇਲ ਦੇ ਸ਼ੁਰੂ ਹੁੰਦੇ ਹੀ ਸਟੋਰ ’ਚ ਪਹੁੰਚ ਜਾਓ ਇਸ ਨਾਲ ਤੁਹਾਨੂੰ ਸੇਲ ’ਚ ਉਪਲੱਬਧ ਸਾਰੀ ਵਰਾਇਟੀ ਦੇਖਣ ਦਾ ਮੌਕਾ ਮਿਲੇਗਾ ਅਤੇ ਇਸ ਗੱਲ ਦੇ ਵੀ ਜਿਆਦਾ ਚਾਨਸੇਜ਼ ਹੋਣਗੇ ਕਿ ਤੁਹਾਨੂੰ ਆਪਣੀ ਜ਼ਰੂਰਤ ਅਨੁਸਾਰ ਚੀਜ਼ਾਂ ਮਿਲ ਜਾਣ ਜੇਕਰ ਤੁਸੀਂ ਸੇਲ ਦਾ ਲਾਭ ਉਠਾਉਣਾ ਚਾਹੁੰਦੇ ਹੋ,
ਤਾਂ ਆਪਣੀ ਨਜ਼ਰ ਤੇਜ਼ ਰੱਖੋ ਸੇਲ, ਡਿਸਕਾਊਂਟ ਆੱਫ਼ਰ ਅਤੇ ਹੋਰ ਆੱਫਰਾਂ ਬਾਰੇ ਲੇਟੈਸਟ ਜਾਣਕਾਰੀ ਪਾਉਣ ਲਈ ਅਖਬਾਰਾਂ ’ਤੇ ਨਜ਼ਰ ਬਣਾਏ ਰੱਖੋ ਸੇਲ ’ਚ ਉਹੀ ਖਰੀਦੋ ਜਿਸ ਦੀ ਤੁਹਾਨੂੰ ਜ਼ਰੂਰਤ ਹੈ ਸੇਲ ਦਾ ਪੂਰਾ ਫਾਇਦਾ ਲੈਣ ਲਈ ਘਰ ’ਚੋਂ ਨਿਕਲਣ ਤੋਂ ਪਹਿਲਾਂ ਸਮਾਨ ਦੀ ਲਿਸਟ ਬਣਾ ਲਓ ਸੇਲ ’ਚ ਪਹੁੰਚਣ ਤੋਂ ਬਾਅਦ ਉੱਥੇ ਉਪਲੱਬਧ ਚੀਜ਼ਾਂ ਨੂੰ ਦੇਖ ਕੇ ਆਪਣਾ ਮਨ ਨਾ ਬਦਲੋ ਦੂਜੇ ਪਾਸੇ ਸਮਾਨ ਲਓ ਜੋ ਆਪਣੀ ਲਿਸਟ ’ਚ ਲਿਖਿਆ ਹੈ ਜੇਕਰ ਤੁਹਾਨੂੰ ਸੇਲ ’ਚ ਕੁਝ ਵੀ ਪਸੰਦ ਨਹੀਂ ਆਇਆ ਤਾਂ ਵੀ ਮੂਡ ਆੱਫ ਨਾ ਕਰੋ, ਕਿਉਂਕਿ ਸੇਲ ਤਾਂ ਅਕਸਰ ਲਗਦੀ ਹੀ ਰਹਿੰਦੀ ਹੈ ਹੋ ਸਕਦਾ ਹੈ, ਅਗਲੀ ਵਾਰ ਤੁਹਾਨੂੰ ਸੇਲ ’ਚ ਆਪਣੀ ਜ਼ਰੂਰਤ ਦੀਆਂ ਚੀਜ਼ਾਂ ਮਿਲ ਜਾਣ ਕਿਉਕਿ ਤੁਸੀਂ ਸੇਲ ਦੇ ਸਮੇਂ ਸ਼ਾੱਪਿੰਗ ਲਈ ਜਾ ਰਹੇ ਹੋ, ਇਸ ਲਈ ਪਹਿਲਾਂ ਤੋਂ ਚੈੱਕ ਕਰ ਲਓ ਕਿ ਤੁਹਾਡੀ ਜੀਨਸ ਜਾਂ ਡਰੈੱਸ ਦਾ ਸਾਈਜ਼ ਕੀ ਹੈ
ਇੰਜ ਕਰੋ ਮੁੱਲ-ਭਾਅ
ਬਾਰਗੇਨਿੰਗ ਭਾਵ ਮੁੱਲ-ਭਾਅ ਕਰਨਾ ਵੀ ਇੱਕ ਕਲਾ ਹੈ ਜੇਕਰ ਤੁਹਾਨੂੰ ਇਹ ਕਲਾ ਨਹੀਂ ਆਉਂਦੀ ਤਾਂ ਸਾਡੇ ਖਾਸ ਟਿਪਸ ਤੁਹਾਡੇ ਲਈ ਮੱਦਦਗਾਰ ਸਾਬਤ ਹੋਣਗੇ ਕੋਈ ਵੀ ਚੀਜ਼ ਖਰੀਦਣ ਤੋਂ ਪਹਿਲਾਂ ਦੋ-ਤਿੰਨ ਦੁਕਾਨਾਂ ’ਤੇ ਘੁੰਮ ਕੇ ਸਹੀ ਭਾਅ ਪਤਾ ਕਰਨ ਦੀ ਕੋਸ਼ਿਸ਼ ਕਰੋ ਦੁਕਾਨਦਾਰ ਜਿੰਨਾ ਭਾਅ ਦੱਸੇ ਤੁਸੀਂ ਸਿੱਧੇ ਉਸ ਦਾ ਅੱਧਾ ਭਾਅ ਬੋਲੋ ਜੇਕਰ ਤੁਸੀਂ ਇੱਕ ਤੋਂ ਜਿਆਦਾ ਆਈਟਮਾਂ ਖਰੀਦ ਰਹੇ ਹੋ ਤਾਂ ਕੀਮਤ ਅੱਧੀ ਤੋਂ ਵੀ ਘੱਟ ਕਰਾਉਣ ਦੀ ਕੋਸ਼ਿਸ਼ ਕਰੋ ਜੇਕਰ ਮੁਮਕਿਨ ਹੋਵੇ ਤਾਂ ਸਵੇਰ ਦੇ ਸਮੇਂ ਹੀ ਸ਼ਾੱਪਿੰਗ ਲਈ ਨਿਕਲੋ ਇਸ ਸਮੇਂ ਭੀੜ ਵੀ ਘੱਟ ਹੁੰਦੀ ਹੈ ਅਤੇ ਜ਼ਿਆਦਾ ਵੈਰਾਇਟੀ ਵੀ ਦੇਖਣ ਨੂੰ ਮਿਲਦੀ ਹੈ
ਕੋਈ ਆਈਟਮਾਂ ਬਹੁਤ ਜਿਆਦਾ ਪਸੰਦ ਆ ਜਾਣ ਤਾਂ ਵੀ ਦੁਕਾਨਦਾਰ ਨੂੰ ਇਸ ਗੱਲ ਦੀ ਭਨਕ ਨਾ ਲੱਗਣ ਦਿਓ, ਨਹੀਂ ਤਾਂ ਤੁਹਾਡੇ ਤੋਂ ਮਨਮਾਨੇ ਪੈਸੇ ਮੰਗੇਗਾ ਜੇਕਰ ਦੁਕਾਨਦਾਰ ਪੈਸੇ ਘੱਟ ਕਰਨ ਲਈ ਤਿਆਰ ਨਹੀਂ ਹੋ ਰਿਹਾ ਹੈ, ਤਾਂ ਤੁਰੰਤ ਮੰਨਣ ਦੀ ਬਜਾਇ ਦੁਕਾਨ ਛੱਡ ਕੇ ਅੱਗੇ ਵਧ ਜਾਓ, ਅਜਿਹਾ ਕਰਦੇ ਦੇਖ ਕੇ ਉਹ ਤੁਹਾਨੂੰ ਬੁਲਾ ਕੇ ਸਹੀ ਭਾਅ ’ਚ ਸਮਾਨ ਵੇਚਣ ਦੀ ਕੋਸ਼ਿਸ਼ ਕਰੇਗਾ