ਦਿਵਿਆਗਣਾਂ (ਅਪਾਹਿਜਾਂ) ਲਈ ਪ੍ਰੇਰਨਾ ਹੈ ਕੰਚਨ ‘ਮਹਿਕ’ ਚੌਥੀ ਜਮਾਤ ’ਚ ‘ਸਪਾਈਨਲ ਮਸਕੂਲਰ’ ਬਿਮਾਰੀ ਨਾਲ ਹੋਈ ਸੀ ਗ੍ਰਸਤ ਪ੍ਰਤੀਲਿਪੀ ਲੇਖਨ ਅਤੇ ਕੂਕੂ ਐੱਫਐੱਮ ਆਡੀਓ ਐਪ ’ਚ 3 ਬਿਲੀਅਨ ਰੀਡਰਜ਼
ਜੀਵਨ ’ਚ ਜੋ ਕੁਝ ਮਿਲਿਆ ਹੈ, ਉਸੇ ’ਚ ਖੁਸ਼ ਰਹਿਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਮੈਂ ਵੀ ਇਹ ਤੈਅ ਕਰ ਲਿਆ ਹੈ ਕਿ ਕਦੇ ਭਾਵੁਕ ਨਹੀਂ ਹੋਣਾ, ਜੋ ਮੈਂ ਕਰ ਸਕਦੀ ਹਾਂ, ਉਸ ਨਾਲੋਂ ਵੀ ਵਧ ਕੇ ਕਰਨ ਦੀ ਕੋਸ਼ਿਸ਼ ਕਰਾਂਗੀ ਮੇਰਾ ਸੁਫਨਾ ਹੈ ਕਿ ਮੈਂ ਆਈਏਐੱਸ ਬਣ ਕੇ ਦੇਸ਼ ਦੀ ਸੇਵਾ ’ਚ ਰੋਲ ਅਦਾ ਕਰਾਂ, ਖਾਸ ਕਰਕੇ ਉਨ੍ਹਾਂ ਲੜਕੀਆਂ ਲਈ ਪ੍ਰੇਰਨਾ ਬਣਾਂ, ਜੋ ਦਿਵਿਆਂਗ ਹੋਣ ਦੇ ਚੱਲਦਿਆਂ ਹਿੰਮਤ ਹਾਰ ਜਾਂਦੀਆਂ ਹਨ
Table of Contents
ਜਦੋਂ ਹੌਸਲਾ ਬਣਾ ਲਿਆ ਉੱਚੀ ਉੱਡਾਨ ਦਾ, ਫਿਰ ਦੇਖਣਾ ਫਿਜ਼ੂਲ ਹੈ, ਕੱਦ ਅਸਮਾਨ ਦਾ
ਅਜਿਹੇ ਹੀ ਜਜ਼ਬੇ ਦੀ ਧਨੀ ਹੈ ਕੰਚਨ ਮਹਿਕ ਸੁਥਾਰ, ਜੋ ਦੁਰਲੱਭ ਬਿਮਾਰੀ ਸਪਾਈਨਲ ਮਸਕੁਲਰ ਤੋਂ ਗ੍ਰਸਤ ਹੋ ਕੇ ਵੀ ਹੌਸਲੇ ਦੇ ਬਲਬੂਤੇ ਆਸਮਾਨ ਦੀ ਉੱਚਾਈ ਨੂੰ ਨਾਪਦੀ ਜਾ ਰਹੀ ਹੈ ਕਰੀਬ 15 ਸਾਲ ਤੋਂ ਇਸ ਅਸਹਿਣਯੋਗ ਪੀੜਾ ਨੂੰ ਝੱਲ ਰਹੀ ਕ ੰਚਨ ਮਹਿਕ ਸੁਥਾਰ ਨੇ ਕਦੇ ਜੀਵਨ ਨੂੰ ਪਛਤਾਵੇ ਦੀ ਨਜ਼ਰ ਨਾਲ ਨਹੀਂ ਦੇਖਿਆ, ਸਗੋਂ ਭਵਿੱਖ ਪ੍ਰਤੀ ਇੱਕ ਸਕਾਰਾਮਤਕ ਨਜ਼ਰੀਆ ਬਣਾ ਕੇ ਹਮੇਸ਼ਾ ਅੱਗੇ ਵਧਣ ਦਾ ਟੀਚਾ ਬਣਾਇਆ ਸੰਘਰਸ਼ ਅਤੇ ਇੱਛਾ ਸ਼ਕਤੀ ਨਾਲ ਉਸ ਨੇ ਕਵੀਤਰੀ ਦੇ ਰੂਪ ’ਚ ਆਪਣੀ ਇੱਕ ਵੱਖਰੀ ਪਹਿਚਾਣ ਬਣਾਈ, ਜਿਸ ਦੇ ਚੱਲਦਿਆਂ ਅੱਜ ਉਸ ਦੇ ਫੈਮਸ ਐਪ ਪ੍ਰਤੀਲਿਪੀ ’ਤੇ ਸਾਢੇ 12 ਹਜ਼ਾਰ ਫਾਲੋਅਰਸ ਅਤੇ 3 ਮਿਲੀਅਨ ਰੀਡਰਾਂ ਦੇ ਨਾਲ-ਨਾਲ ਕੂਕੂ ਐੱਫਐੱਮ (ਆਡਿਓ) ’ਤੇ ਇੱਕ ਹਜ਼ਾਰ ਫਾਲੋਅਰਸ ਅਤੇ 2.80 ਲੱਖ ਸਰੋਤਾ ਹਨ ਕੰਚਨ ਹੁਣ ਤੱਕ 300 ਤੋਂ ਜ਼ਿਆਦਾ ਰਚਨਾਵਾਂ ਲਿਖ ਚੁੱਕੀ ਹੈ, ਜੋ ਸਮਾਜ ’ਚ ਵਾਪਰੀਆਂ ਘਟਨਾਵਾਂ ਦੇ ਇਰਦ-ਗਿਰਦ ਘੁੰਮਦੀਆਂ ਹਨ ਅਤੇ ਸਹੀ ਮਾਰਗ ਤੋਂ ਭਟਕੇ ਨੌਜਵਾਨਾਂ ਨੂੰ ਨਵਾਂ ਰਾਹ ਦਿਖਾਉਂਦੀ ਹੈ
ਇਸ ਪਿੱਛੇ ਹੈ ਪਰਿਵਾਰਕ ਸੋਚ:
ਦਰਅਸਲ ਕੰਚਨ ਮਹਿਕ ਸੁਥਾਰ ਸਰਸਾ ਜ਼ਿਲ੍ਹੇ ਦੇ ਪਿੰਡ ਗੋਰੀਵਾਲਾ ’ਚ ਇੱਕ ਬਹੁਤ ਹੀ ਸਾਧਾਰਨ ਪਰਿਵਾਰ ਨਾਲ ਜੁੜੀ ਬੇਟੀ ਹੈ, ਜਿਸ ਦੇ ਪਿਤਾ ਕਾਰਪੇਂਟਰ ਦਾ ਕਾਰੋਬਾਰ ਕਰਦੇ ਹਨ ਅਤੇ ਮਾਂ ਰੌਸ਼ਨੀ ਦੇਵੀ ਗ੍ਰਹਿਣੀ ਹੈ 4 ਭੈਣ-ਭਰਾਵਾਂ ’ਚ ਸਭ ਤੋਂ ਵੱਡੀ ਕੰਚਨ ਜਦੋਂ 9 ਸਾਲ ਦੀ ਸੀ, ਉਦੋਂ ਤੱਕ ਸਭ ਕੁਝ ਸਹੀ ਚੱਲ ਰਿਹਾ ਸੀ ਨਵੀਂ ਉਮੰਗ ਅਤੇ ਜੋਸ਼ ਨਾਲ ਉਹ ਆਪਣੇ ਮਾਤਾ-ਪਿਤਾ ਦੀਆਂ ਉਮੀਦਾਂ ਦੇ ਰਸਤੇ ’ਤੇ ਵਧਦੀ ਜਾ ਰਹੀ ਸੀ, ਤਾਂ ਅਚਾਨਕ ਉਸਦੇ ਜੀਵਨ ’ਚ ਇੱਕ ਅਜਿਹਾ ਤੂਫਾਨ ਆਇਆ ਕਿ ਸਭ ਕੁਝ ਖ਼ਤਮ ਜਿਹਾ ਹੋ ਗਿਆ ਚੱਲਣ-ਫਿਰਨ ’ਚ ਮੁਸ਼ਕਲ ਆਉਣ ਲੱਗੀ ਸਕੂਲ ਦੇ ਗੇਟ ਤੱਕ ਪਹੁੰਚਣਾ ਵੀ ਮੁਸ਼ਕਿਲ ਹੋ ਗਿਆ
ਜਿਵੇਂ-ਤਿਵੇਂ ਇੱਕ ਸਾਲ ਤੱਕ ਆਪਣੀ ਭੈਣ ਦਾ ਮੋਢਾ ਫੜ ਕੇ 5ਵੀਂ ਕਲਾਸ ਤੱਕ ਪਹੁੰਚੀ, ਪਰ ਇਸ ਤੋਂ ਬਾਅਦ ਤਾਂ ਜਿਵੇਂ ਸਭ ਕੁਝ ਹੀ ਸਾਥ ਛੱਡ ਗਿਆ ਅਸਲ ’ਚ ਕੰਚਨ ਮਹਿਕ ਨੂੰ ਸਪਾਈਨਲ ਮਸਕੂਲਰ ਏਟਰਾਫੀ ਨਾਮਕ ਬਿਮਾਰੀ ਨੇ ਘੇਰ ਲਿਆ ਸੀ ਡਾ. ਗੌਤਮ ਸੁਥਾਰ ਦੱਸਦੇ ਹਨ ਕਿ ਦਸ ਸਾਲ ਦੀ ਉਮਰ ’ਚ ਭਾਂਜੀ ਕੰਚਨ ਮਹਿਕ ’ਚ ਬਿਮਾਰੀ ਆਪਣਾ ਪੂਰਾ ਪ੍ਰਭਾਵ ਦਿਖਾ ਚੁੱਕੀ ਸੀ ਪਰਿਵਾਰ ਨੇ ਬਹੁਤ ਕੋਸ਼ਿਸ਼ਾਂ ਕੀਤੀਆਂ, ਇਲਾਜ ਲਈ ਹਰ ਪਾਸੇ ਦੌੜ-ਭੱਜ ਕੀਤੀ ਵੱਡੇ-ਵੱਡੇ ਸ਼ਹਿਰਾਂ ਤੱਕ ਖਾਕ ਛਾਣਦੇ ਰਹੇ, ਪਰ ਹਰ ਡਾਕਟਰ ਨੇ ਸਪੱਸ਼ਟ ਸ਼ਬਦਾਂ ’ਚ ਕਿਹਾ ਕਿ ਇਹ ਲਾਇਲਾਜ ਬਿਮਾਰੀ ਹੈ, ਜਿਸ ’ਚ ਬੱਚਾ 12 ਸਾਲ ਤੱਕ ਹੀ ਜਿਉਂਦਾ ਰਹਿੰਦਾ ਹੈ ਉਮੀਦ ਦੀਆਂ ਕਿਰਨਾਂ ਟੁੱਟਣ ਲੱਗੀਆਂ ਸਨ, ਪਰ ਕੰਚਨ ਨੇ ਹਿੰਮਤ ਨਹੀਂ ਹਾਰੀ ਬੇਸ਼ੱਕ ਉਸ ਦੇ ਹੱਥ-ਪੈਰ ਸਾਥ ਨਹੀਂ ਦੇ ਰਹੇ ਸਨ, ਫਿਰ ਵੀ ਉਸ ਨੇ ਜੀਵਨ ’ਚ ਆਏ ਔਖੇ ਸਮੇਂ ’ਚ ਨਵੇਂ ਰਾਹ ਦੀ ਤਲਾਸ਼ ਸ਼ੁਰੂ ਕਰ ਦਿੱਤੀ
ਹੌਸਲਾ ਫਿਰ ਲੈ ਆਇਆ ਸਕੂਲ ਵੱਲ:
ਕੰਚਨ ਦੱਸਦੀ ਹੈ ਕਿ ਉਸ ਨੂੰ ਹਮੇਸ਼ਾ ਤੋਂ ਹੀ ਪੜ੍ਹਨ ਦਾ ਸ਼ੌਂਕ ਰਿਹਾ ਹੈ ਸਰੀਰ ’ਚ ਪੀੜਾ ਬਹੁਤ ਹੁੰਦੀ ਸੀ, ਪਰ ਮਨ ’ਚ ਖਿਆਲ ਸੀ ਕਿ ਪੜ੍ਹਨਾ ਤਾਂ ਹੈ ਹੀ ਇਲਾਜ ਦੌਰਾਨ ਇੱਕ ਵਾਰ ਸੋਲਨ ਸ਼ਹਿਰ (ਹਿਮਾਚਲ ਪ੍ਰਦੇਸ਼) ਦੇ ਇੱਕ ਨਾਮੀ ਹਸਪਤਾਲ ’ਚ ਜਾਣਾ ਹੋਇਆ, ਜਿੱਥੇ ਡਾਕਟਰਾਂ ਨੇ ਮੈਨੂੰ ਏਨਾ ਮੋਟੀਵੇਟ ਕੀਤਾ ਕਿ ਮੇਰੀ ਹਿੰਮਤ ਵਧ ਗਈ ਮੈਂ ਦੇਖਿਆ ਕਿ ਉੱਥੇ ਮੇਰੇ ਤੋਂ ਵੀ ਜ਼ਿਆਦਾ ਬਿਮਾਰ ਬੱਚੇ ਖੁਸ਼ੀ-ਖੁਸ਼ੀ ਜੀਵਨ ਜਿਉਣ ਦਾ ਯਤਨ ਕਰ ਰਹੇ ਹਨ, ਉਦੋਂ ਮੈਂ ਠਾਨ ਲਿਆ ਕਿ ਚਾਹੇ ਕੁਝ ਵੀ ਹੋ ਜਾੲ ੇ, ਜੋ ਜੀਵਨ ਮਿਲਿਆ ਹੈ, ਉਸ ਨੂੰ ਆਤਮਸੰਤੁਸ਼ਟੀ ਨਾਲ ਜਿਉਣਾ ਹੈ ਸੋਸ਼ੋਲਾੱਜੀ ਅਤੇ ਪੰਜਾਬੀ ’ਚ ਗ੍ਰੈਜ਼ੂਏਸ਼ਨ ਕਰ ਚੁੱਕੀ ਕੰਚਨ ਮਹਿਕ ਨੇ ਦਸਵੀਂ ਅਤੇ ਬਾਰਵ੍ਹੀਂ 90 ਪਲੱਸ ਗ੍ਰੇਡਿੰਗ ਨਾਲ ਪਾਸ ਕੀਤੀ ਲੜਖੜਾਉਂਦੇ ਹੱਥਾਂ ਨਾਲ ਪੈੱਨ ਫੜ ਕੇ ਜਦੋਂ ਉਹ ਲਿਖਣਾ ਸ਼ੁਰੂ ਕਰਦੀ ਹੈ ਤਾਂ ਫਿਰ ਰੁਕਣ ਦਾ ਨਾਂਅ ਨਹੀਂ ਲੈਂਦੀ ਹਾਲਾਂਕਿ ਪ੍ਰੀਖਿਆ ’ਚ ਉਸ ਨੂੰ ਇੱਕ ਘੰਟਾ ਮਿਲਦਾ ਰਿਹਾ ਹੈ, ਪਰ ਇਸ ਦੁਰਲੱਭ ਬਿਮਾਰੀ ’ਚ ਅੱਵਲ ਸ਼੍ਰੇਣੀ ’ਚ ਜਗ੍ਹਾ ਬਣਾਉਣਾ ਵੀ ਆਪਣੇ-ਆਪ ’ਚ ਦੁਰਲੱਭ ਹੈ
ਆਈਏਐੱਸ ਬਣਨ ਦਾ ਹੈ ਸੁਫਨਾ:
ਕੰਚਨ ਸੁਥਾਰ ਮੰਦ-ਮੰਦ ਆਵਾਜ਼ ’ਚ ਦੱਸਦੀ ਹੈ ਕਿ ਜੀਵਨ ’ਚ ਜੋ ਕੁਝ ਮਿਲਿਆ ਹੈ, ਉਸੇ ’ਚ ਖੁਸ਼ ਰਹਿਣ ਦੀ ਕੋਸ਼ਿਸ਼ ਕਰਨੀ ਚਾਹੀਦੀ ਮੈਂ ਵੀ ਇਹ ਇਰਾਦਾ ਕਰ ਲਿਆ ਹੈ ਕਿ ਕਦੇ ਨਿਰਾਸ਼ ਨਹੀਂ ਹੋਣਾ, ਜੋ ਮੈਂ ਕਰ ਸਕਦੀ ਹਾਂ, ਉਸ ਤੋਂ ਵੀ ਵਧ ਕੇ ਕਰਨ ਦੀ ਕੋਸ਼ਿਸ਼ ਕਰਾਂਗੀ ਮੇਰਾ ਸੁਫਨਾ ਹੈ ਕਿ ਮੈਂ ਆਈਏਐੱਸ ਬਣ ਕੇ ਦੇਸ਼ ਦੀ ਸੇਵਾ ’ਚ ਰੋਲ ਅਦਾ ਕਰਾਂ, ਖਾਸ ਕਰਕੇ ਉਨ੍ਹਾਂ ਲੜਕੀਆਂ ਲਈ ਪ੍ਰੇਰਨਾ ਬਣਾਂ, ਜੋ ਦਿਵਿਆਂਗ ਹੋਣ ਦੇ ਚੱਲਦਿਆਂ ਹਿੰਮਤ ਹਾਰ ਜਾਂਦੀਆਂ ਹਨ ਮੈਂ ਉਨ੍ਹਾਂ ਲੜਕੀਆਂ ਨੂੰ ਵੀ ਸੰਦੇਸ਼ ਦੇਣਾ ਚਾਹੁੰਦੀ ਹਾਂ, ਜੋ ਅੱਗੇ ਵਧਣ ਦੇ ਚੱਕਰ ’ਚ ਆਪਦੇ ਮਾਪਿਆਂ ਨੂੰ ਭੁੱਲ ਜਾਂਦੀਆਂ ਹਨ ਉਨ੍ਹਾਂ ਦੀ ਮਾਣ-ਮਰਿਆਦਾ, ਉਨ੍ਹਾਂ ਦੇ ਸਨਮਾਨ ਨੂੰ ਠੇਸ ਪਹੁੰਚਾ ਕੇ ਪਾਇਆ ਗਿਆ ਕੋਈ ਸਨਮਾਨ ਮਾਇਨੇ ਨਹੀਂ ਰੱਖਦਾ ਜ਼ਰੂਰੀ ਹੈ ਕਿ ਸਮਾਜ ’ਚ ਮੁੱਲਾਂ ਅਤੇ ਸੰਸਕਾਰਾਂ ਦੇ ਨਾਲ ਨਵੀਂ ਉੱਚਾਈ ਨੂੰ ਛੂਹਿਆ ਜਾਵੇ
ਮੋਬਾਇਲ ਤੋਂ ਫੜੀ ਸਾਹਿਤ ਦੀ ਰਾਹ, ਮਿਲੀ ਨਵੀਂ ਪਛਾਣ:
ਮਾਂ ਰੌਸ਼ਨੀ ਦੇਵੀ ਦੱਸਦੀ ਹੈ ਕਿ ਜਦੋਂ ਕੰਚਨ ਬੀਏ ਪਹਿਲੇ ’ਚ ਸੀ ਤਾਂ ਉਸ ਨੂੰ ਸਕਰੀਨ ਟੱਚ ਵਾਲਾ ਫੋਨ ਦਿਵਾ ਦਿੱਤਾ ਸੀ, ਤਾਂ ਕਿ ਉਹ ਫ੍ਰੀ ਸਮੇਂ ’ਚ ਮਨ ਬਹਿਲਾ ਸਕੇ ਪਰ ਕੰਚਨ ਨੇ ਬਿਨਾਂ ਕਿਸੇ ਦੀ ਮੱਦਦ ਮੋਬਾਇਲ ਫੋਨ ਨਾਲ ਖੁਦ ’ਚ ਛੁਪੀ ਕਲਾ ਨੂੰ ਨਿਖਾਰਨਾ ਸ਼ੁਰੂ ਕਰ ਦਿੱਤਾ ਹੌਲੀ-ਹੌਲੀ ਟਾਈਪਿੰਗ ਸਿੱਖਦੀ ਗਈ ਅਤੇ ਸ਼ੇਅਰੋ-ਸ਼ਾਇਰੀ ਅਤੇ ਛੋਟੀਆਂ ਰਚਨਾਵਾਂ ਲਿਖਣ ਲੱਗੀ ਕੰਚਨ ਖੁਦ ਦੱਸਦੀ ਹੈ ਕਿ ਮੈਂ ਜਦੋਂ ਪਹਿਲੀ ਵਾਰ ਰਚਨਾ ਲਿਖੀ ਤਾਂ ਬੜੀ ਖੁਸ਼ੀ ਹੋਈ ਮੇਰੀਆਂ ਜ਼ਿਆਦਾਤਰ ਰਚਨਾਵਾਂ ਅਸਲੀਅਤ ਪੱਖ ਨਾਲ ਜੁੜੀਆਂ ਹੋਈਆਂ ਹਨ ਮੋਬਾਇਲ ਫੋਨ ਤੋਂ ਮੈਨੂੰ ਪ੍ਰਤੀਲਿਪੀ ਐਪ ਅਤੇ ਕੂਕੂ ਐੱਫਐੱਮ ਐਪ ਬਾਰੇ ਜਾਣਕਾਰੀ ਮਿਲੀ ਮੈਂ ਆਪਣੀਆਂ ਰਚਨਾਵਾਂ ਇਨ੍ਹਾਂ ਐਪਾਂ ਨੂੰ ਭੇਜੀਆਂ ਤਾਂ ਉਨ੍ਹਾਂ ਨੇ ਇਨ੍ਹਾਂ ਨੂੰ ਪ੍ਰਕਾਸ਼ਿਤ ਅਤੇ ਪ੍ਰਸਾਰਿਤ ਕਰ ਦਿੱਤਾ ਹੁਣ ਤੱਕ 300 ਤੋਂ ਜ਼ਿਆਦਾ ਰਚਨਾਵਾਂ ਇਨ੍ਹਾਂ ਦੋਵੇਂ ਐਪਾਂ ਜ਼ਰੀਏ ਚਾਰ ਬਿਲੀਅਨ ਪਾਠਕਾਂ ਤੱਕ ਪਹੁੰਚ ਚੁੱਕੀਆਂ ਹਨ ਕੂਕੂਐੱਫਐੱਮ ਐਪ ਮੈਨੂੰ ਰਿਵਾਰਡ ਵੀ ਦਿੰਦੀ ਹੈ, ਜਿਸ ਨਾਲ ਪੜ੍ਹਾਈ ਦਾ ਖਰਚ ਮੈਂ ਖੁਦ ਉਠਾਉਣ ਲੱਗੀ ਹਾਂ
ਹੁਣ ਤੱਕ ਲੇਖਨ ਸਫਰ:
ਪ੍ਰਤੀਲਿਪੀ ਭਾਰਤ ਦਾ ਸਭ ਤੋਂ ਵੱਡੀ ਸਟੋਰੀ ਪਲੇਟਫਾਰਮ ਹੈ ਜਿਸ ’ਤੇ ਕੰਚਨ ਮਹਿਕ ਸੁਥਾਰ ਦੀ ਪਛਾਣ ਹਰਿਆਣਾ ਦੀ ਛੋਰੀ ਨਾਲ ਹੈ ਕੰਚਨ ਦੇ 12421 ਫੋਲੋਅਰਸ ਹਨ ਅਤੇ 3762961 ਭਾਵ ਤਿੰਨ ਮਿਲੀਅਨ ਰੀਡਰਾਂ ਦੀ ਗਿਣਤੀ ਹੈ 300 ਰਚਨਾਵਾਂ, ਜਿਸ ’ਚ ਸ਼ਾਇਰੀ, ਕਵਿਤਾ, ਲੇਖ ਅਤੇ ਵੀਹ ਛੋਟੀਆਂ ਕਹਾਣੀਆਂ ਸ਼ਾਮਲ ਹਨ ਪਿਆਰ ਤੋ ਹੋਣੀ ਹੀ ਥਾ, ਟਸ਼ਨ-ਏ-ਇਸ਼ਕ, ਇੱਕ ਅਨੋਖੀ ਦਾਸਤਾਂ, ਰਾਖੀ, ਮੈਂ ਫਿਰ ਭੀ ਤੁਮਕੋ ਚਾਹੁੰਗੀ, ਪਿਆਰ ਤੂਨੇ ਕਿਆ ਕੀਆ ਪਹਿਲੀ ਕਹਾਣੀ, ਬਨੂੰ ਮੈਂ ਰਾਜਾ ਕੀ ਰਾਣੀ ਪਹਿਲੀ ਪੰਜ ਘੰਟੇ ਦੀ ਰਚਨਾ ਅਤੇ 3.5 ਲੱਖ ਪਾਠਕ ਸੰਖਿਆ, ਹਸੀਨਾ ਕਿਉਂ ਬਣੀ ਕਾਤਲ ਪਹਿਲੀ ਹਾੱਰਰ ਸੰਸਪੈਂਸ ਸਟੋਰੀ, ਜਿਸਦੇ 3 ਲੱਖ ਪਾਠਕ ਹਨ, ਪੁਰਾਣੀ ਹਵੇਲੀ ਏਕ ਅਫਸਾਨਾ, ਜਿਸ ਕੇ ਏਕ ਲਾਖ ਪਾਠਕ, ਮਨਮਰਜ਼ੀਆਂ, ਕਸਕ, ਦਿਲ-ਏ-ਮੁਸ਼ਕਿਲ, ਵੈੱਬਸੀਰੀਜ਼ ਸਟੋਰੀ, ਹੀਰੋ ਬਟ ਰੋਲ ਐਜ਼ ਵਿਲੇਨ, ਰਕਸ਼ਕ ਬਣਾ ਭਕਸ਼ਕ ਸਮਾਜਿਕ ਕਹਾਣੀ ਦੇ ਹੁਣ ਤੱਕ ਇੱਕ ਲੱਖ ਪਾਠਕ ਹਨ ਬੇਹੱਦ ਵਾਲਾ ਇਸ਼ਕ ਸੀਜ਼ਨ ਵਨ ਲੇਖ ਫੇਮਸ ਅਤੇ ਪ੍ਰੀਮੀਅਮ ਸਟੋਰੀ ਜਿਸ ਦੇ 1.6 ਮਿਲੀਅਨ ਪਾਠਕ ਹਨ
ਇਸੇ ਤਰ੍ਹਾਂ ਕੂਕੂ ਐੱਫ ਐੱਮ ਪ੍ਰਸਿੱਧ ਆਡਿਓ ਐਪ ’ਤੇ 922 ਫਾਲੋਅਰਸ ਹਨ ਅਤੇ 2 ਲੱਖ 80 ਹਜ਼ਾਰ ਤੋਂ ਜ਼ਿਆਦਾ ਸਰੋਤੇ ਹਨ ਕੰਚਨ ਦੀਆਂ ਰਚਨਾਵਾਂ ਜੋ ਆਡਿਓ ’ਚ ਆ ਚੁੱਕੀਆਂ ਹਨ, ਪਿਆਰ ਤੋ ਹੋਣਾ ਹੀ ਥਾ, ਟਸ਼ਨ-ਏ-ਇਸ਼ਕ, ਏਕ ਅਨੋਖੀ ਦਾਸਤਾਂ ਪਹਿਲੀ ਦੋ ਘੰਟੇ ਦੀ ਰਚਨਾ, ਰਾਖੀ, ਮੈਂ ਫਿਰ ਭੀ ਤੁਮਕੋ ਚਾਹੂੰਗੀ, ਪਿਆਰ ਤੂਨੇ ਕਿਆ ਕੀਆ, ਬਨੂੰ ਮੈਂ ਰਾਜਾ ਕੀ ਰਾਣੀ ਪਹਿਲੇ ਪੰਜ ਘੰਟੇ ਦੀ ਰਚਨਾ, ਹਸੀਨਾ ਕਿਉਂ ਬਣੀ ਕਾਤਿਲ ਪਹਿਲੀ ਹਾੱਰਰ ਸੰਸਪੈਂਸ ਸਟੋਰੀ, ਪੁਰਾਣੀ ਹਵੇਲੀ ਏਕ ਅਫਸਾਣਾ, ਕੈਸੀ! ਮੁਹੱਬਤ ਹੈ ਸਭ ਤੋਂ ਵੱਡਾ ਨਾਵਲ ਹੈ
ਜੋ ਰਚਨਾਵਾਂ ਹਾਲੇ ਆਉਣੀਆਂ ਹਨ:
ਵਿੰਡਚਾਈਮ, ਪਿਆਰ ਏਕ ਮੌਤ ਹਾੱਰਰ, ਓ ਰੇ ਮਨਵਾ ਤੂੰ ਤੋ ਬਾਵਰਾ ਹੈ ਪਰਿਵਾਰਕ ਅਤੇ ਸਮਾਜਿਕ ਰਚਨਾ, ਮੇਰੇ ਪਾਪਾ ਦਾ ਸਨ-ਇਨ-ਲਾੱਅ, ਬੇਹੱਦ ਵਾਲਾ ਇਸ਼ਕ ਸੀਜ਼ਨ-2 ਜਿਸਦੇ ਪਾਠਕ 3 ਲੱਖ ਦੇ ਕਰੀਬ ਹਨ
ਦੁਰਲੱਭ ਬਿਮਾਰੀ ਹੈ ਸਪਾਈਨਲ ਮਸਕੂਲਰ ਏਟਰਾੱਫੀ, ਮਹਿੰਗਾ ਹੈ ਇਲਾਜ
ਸਪਾਈਨਲ ਮਸਕੂਲਰ ਏਟਰਾੱਫੀ (ਐੱਸਐੱਮਏ) ਬਿਮਾਰੀ ’ਚ ਬੱਚੇ ਦੀ ਸਪਾਈਨਲ ਕਾਰਡ ਭਾਵ ਰੀੜ੍ਹ ਦੀ ਹੱਡੀ ਨਾਲ ਸਬੰਧਿਤ ਲਕਵਾ ਹੋ ਸਕਦਾ ਹੈ, ਇਹ ਸਥਿਤੀ ਸਰੀਰ ’ਚ ਜਿਉਣ ਦੀ ਕਮੀ ਨਾਲ ਹੁੰਦੀ ਹੈ ਸਪਾਈਨਲ ਮਸਕਿਊਲਰ ਏਟਰਾਫੀ ਬਿਮਾਰੀ ਹੋਣ ਤੋਂ ਬਾਅਦ ਬੱਚਾ ਜ਼ਿਆਦਾ ਤੋਂ ਜ਼ਿਆਦਾ 3 ਸਾਲ ਤੱਕ ਜਿਉਂਦਾ ਰਹਿ ਸਕਦਾ ਹੈ ਇਸ ਦੌਰਾਨ ਉਸ ’ਚ ਲਕਵਾ ਮਾਸਪੇਸ਼ੀਆਂ ਦਾ ਕੰਮ ਨਾ ਕਰਨਾ, ਸਰੀਰ ’ਚ ਤਾਕਤ ਨਾ ਰਹਿਣ ਵਰਗੇ ਲੱਛਣ ਦਿਖਾਈ ਦਿੰਦੇ ਹਨ ਹਾਲਾਂਕਿ ਸੁਣਨ ਅਤੇ ਦੇਖਣ ਦੀ ਸਮਰੱਥਾ ਪ੍ਰਭਾਵਿਤ ਨਹੀਂ ਹੁੰਦੀ ਹੈ
ਅਤੇ ਦਿਮਾਗ ਆਮ ਨਾਲੋਂ ਜਾਂ ਔਸਤ ਤੋਂ ਜ਼ਿਆਦਾ ਹੁੰਦਾ ਹੈ ਸਪਾਈਨਲ ਮਸਕਿਊਲਰ ਏਟਰਾਫੀ ਨੂੰ ਠੀਕ ਕਰਨ ਵਾਲੀ ਦਵਾਈ ਦਾ ਨਾਂਅ ਜੋਲਜੇਮਸਮਾ ਹੈ, ਇਸ ਨੂੰ ਨੋਵਾਟਿਰਸ ਦਵਾ ਕੰਪਨੀ ਨੇ ਬਣਾਇਆ ਹੈ, ਇਹ ਦੁਨੀਆ ਦੀ ਸਭ ਤੋਂ ਮਹਿੰਗੀ ਦਵਾਈ ਹੈ ਇਸ ਦੇ ਇੱਕ ਡੋਜ਼ ਦੀ ਕੀਮਤ 1.79 ਬਿਲੀਅਨ ਪਾਊਂਡ ਭਾਵ 18.20 ਕਰੋੜ ਭਾਰਤੀ ਰੁਪਏ ਹਨ
ਕੰਚਨ ਦੇ ਮਾਮਾ ਡਾ. ਗੌਤਕ ਸੁਥਾਰ ਦਾ ਕਹਿਣਾ ਹੈ ਕਿ ਪਰਿਵਾਰ ਦੀ ਆਰਥਿਕ ਦਸ਼ਾ ਏਨੀ ਚੰਗੀ ਨਹੀਂ ਹੈ ਕਿ ਇਹ ਡੋਜ਼ ਲਗਵਾਈ ਜਾ ਸਕੇ ਹਾਲਾਂਕਿ ਇਲਾਜ ਦੀ ਪ੍ਰਕਿਰਿਆ ਲੰਮੇਂ ਸਮੇਂ ਤੋਂ ਚੱਲ ਰਹੀ ਹੈ, ਜਿਸ ’ਤੇ ਬਹੁਤ ਪੈਸਾ ਖਰਚ ਹੋ ਚੁੱਕਿਆ ਹੈ