ਪੂਜੀਨਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ 101ਵੇਂ ਪਵਿੱਤਰ ਅਵਤਾਰ ਦਿਵਸ ‘ਤੇ ਵਿਸ਼ੇਸ਼
”ਰੱਬੀ ਜਲਾਲ ਖਿੜ ਉੱਠੀ ਫਿਜ਼ਾਏਂ,
ਪਿਆਰੇ ਸ਼ਾਹ ਸਤਿਨਾਮ ਜੀ ਪਧਾਰੇ”
ਸੰਤ-ਸਤਿਗੁਰੂ ਕੁੱਲ ਮਾਲਕ ਦੇ ਪ੍ਰਗਟ ਸਵਰੂਪ ਹੁੰਦੇ ਹਨ ਉਹ ਪਰਮ ਪਿਤਾ ਪਰਮਾਤਮਾ ਦੇ ਹੁਕਮ ਅਨੁਸਾਰ ਸ੍ਰਿਸ਼ਟੀ ਜਗਤ ਦੇ ਉਧਾਰ ਨਮਿੱਤ ਸ੍ਰਿਸ਼ਟੀ ‘ਤੇ ਅਵਤਾਰ ਧਾਰਨ ਕਰਦੇ ਹਨ ਦੂਜੇ ਸ਼ਬਦਾਂ ਵਿੱਚ ਕਿ ਰੂਹਾਨੀ ਫਿਲਾੱਸਫੀ ਅਨੁਸਾਰ ਸੰਤ-ਸਤਿਗੁਰੂ, ਰੂਹਾਨੀ ਮਹਾਂਪੁਰਸ਼ਾਂ ਦਾ ਸ੍ਰਿਸ਼ਟੀ ‘ਤੇ ਆਗਮਨ ਖੁਦ-ਖੁਦਾ ਪਰਮੇਸ਼ਵਰ ਦੇ ਹੁਕਮ ਤੇ ਉਸ ਦੀ ਰਜ਼ਾ ਵਿੱਚ ਹੁੰਦਾ ਹੈ ਹਾਲਾਂਕਿ ਬਾਹਰੀ ਵੇਸ-ਭੂਸ਼ਾ, ਬੋਲਚਾਲ, ਰਹਿਣ-ਸਹਿਣ ਆਦਿ ਕਿਰਿਆਵਾਂ ਅਨੁਸਾਰ ਉਹ ਸਾਡੀ ਤਰ੍ਹਾਂ ਹੀ ਇਨਸਾਨ ਨਜ਼ਰ ਆਉਂਦੇ ਹਨ, ਪਰ ਅੰਤਰਮੁੱਖ ਉਹ ਪਰਮੇਸ਼ਵਰ ਨਾਲ ਜੁੜੇ ਖੁਦ ਪਰਮੇਸ਼ਵਰ ਸਵਰੂਪ ਹੁੰਦੇ ਹਨ ਉਹ ਗਾੱਡ ਗਿਫਟਿਡ ਪਰਮ ਪਿਤਾ ਪਰਮਾਤਮਾ ਦੀ ਸੱਚੀ ਸ਼ਖ਼ਸੀਅਤ ਹੁੰਦੇ ਹਨ ਅਸਲ ‘ਚ ਖੁਦ ਪਰਮੇਸ਼ਵਰ ਆਪਣੀਆਂ ਵਿੱਛੜੀਆਂ ਰੂਹਾਂ ਨੂੰ ਵਾਪਸ ਲਿਆਉਣ, ਪਰਮ ਪਿਤਾ ਪਰਮਾਤਮਾ ਨਾਲ ਮਿਲਾਪ ਕਰਵਾਉਣ ਲਈ ਅਜਿਹੇ ਮਹਾਂਪੁਰਸ਼ਾਂ ਨੂੰ ਇੱਕ ਮਜ਼ਬੂਤ ਤਾਕਤਵਾਰ ਵਸੀਲਾ ਬਣਾ ਕੇ ਸ੍ਰਿਸ਼ਟੀ ‘ਤੇ ਭੇਜਦਾ ਹੈ
ਉਦਾਹਰਨ ਦੇ ਤੌਰ ‘ਤੇ ਜਿਵੇਂ ਹਸਪਤਾਲ ਵਿੱਚ ਮਰੀਜ਼ ਵੀ ਹੁੰਦੇ ਹਨ ਅਤੇ ਡਾਕਟਰ ਵੀ ਹੁੰਦੇ ਹਨ ਮਰੀਜ਼ ਜੇਕਰ ਆਪਣੀ ਬਿਮਾਰੀ, ਆਪਣੇ ਇਲਾਜ ਲਈ ਉੱਥੇ ਦਾਖਲ ਹੁੰਦੇ ਹਨ ਤਾਂ ਉੱਥੇ ਹੀ ਡਾਕਟਰ ਸਾਹਿਬਾਨ ਉਹਨਾਂ ਦੇ ਇਲਾਜ, ਉਹਨਾਂ ਦੇ ਇਲਾਜ ਲਈ ਉੱਥੇ ਰਹਿੰਦੇ ਹਨ ਬੇਸ਼ੱਕ ਰਹਿਣ ਦਾ ਸਥਾਨ, ਇੱਕ ਹੀ ਸ਼ਕਲ-ਸੂਰਤ ਵਿੱਚ ਵੀ ਕੋਈ ਫਰਕ ਨਹੀਂ ਪਰ ਉਹਨਾਂ ਦਾ ਉਦੇਸ਼ ਉੱਥੇ ਰਹਿਣ ਦਾ ਅਲੱਗ-ਅਲੱਗ ਹੈ ਇਸੇ ਤਰ੍ਹਾਂ ਸਤਿਗੁਰੂ, ਪੀਰ-ਫਕੀਰ ਪਰਮਾਰਥ ਦੇ ਮਕਸਦ ਨਾਲ ਸੰਸਾਰ ਵਿੱਚ ਵਿਚਰਦੇ ਹਨ ਤੇ ‘ਨ ਕੋ ਵੈਰੀ ਨਹਿਂ ਬੇਗਾਨਾ’ ਦੇ ਉਦੇਸ਼ ਤਹਿਤ ਸਰਬੱਤ ਦਾ ਭਲਾ, ਤਮਾਮ ਜੀਵ ਸ੍ਰਿਸ਼ਟੀ ਦੇ ਭਲੇ ਲਈ ਕਾਮਨਾ ਕਰਦੇ ਹਨ ਅਤੇ ਜਿੱਥੋਂ ਤੱਕ ਸੰਭਵ ਹੋਵੇ, ਆਪਣੇ ਰਹਿਮੋ ਕਰਮ ਰਾਹੀਂ ਜੀਵਾਂ ‘ਤੇ ਕਾਲ-ਕਰਮ ਦੇ ਭਾਰੀ ਬੋਝ, ਉਹਨਾਂ ਦੇ ਪਾਪ ਕਰਮਾਂ ਤੋਂ ਉੁਹਨਾਂ ਨੂੰ ਨਿਜ਼ਾਤ ਦਿਵਾਉਣ ਦਾ ਪਰਉਪਕਾਰੀ ਕਰਮ ਕਰਦੇ ਹਨ ਸੰਤ ਕਬੀਰ ਜੀ ਦੀ ਬਾਣੀ ਵਿੱਚ ਆਉਂਦਾ ਹੈ:-
ਤਰੁਵਰ ਫਲ ਨਹਿਂ ਖਾਤ ਹੈ,
ਸਰਵਰ ਪੀਵਹਿਂ ਨ ਨੀਰ
ਪਰਮਾਰਥ ਕੈ ਕਾਰਣੈ,
ਸੰਤਨ ਭਯੋ (ਧਰਾ) ਸਰੀਰ
ਸੱਚੇ ਯੁੱਗ ਪਰਵਰਤਕ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦਾ ਸਮੁੱਚਾ ਜੀਵਨ ਪਵਿੱਤਰਤਾ ਦੀ ਮਿਸਾਲ ਹੈ ਅਤੇ ਤਰੁਵਰ ਤੇ ਸਰਵਰ ਦੀ ਉਦਾਹਰਨ ਦਾ ਫਾਰਮੈਟ ਹੈ ਆਪ ਜੀ ਨੇ ਪਰਹਿੱਤ ਪਰਮਾਰਥ ਭਾਵ ਦੂਜਿਆਂ ਦੀ ਸੁੱਖ-ਸਹੂਲਤ ਲਈ ਆਪਣੇ ਖੁਦ ਦੀ ਤੇ ਆਪਣੇ ਸੁੱਖ-ਅਰਾਮ ਦੀ ਕਦੇ ਪਰਵਾਹ ਨਹੀਂ ਕੀਤੀ ਸੀ ਸਰਦੀ ਹੈ, ਗਰਮੀ, ਵਰਖਾ ਹੈ ਜਾਂ ਹਨ੍ਹੇਰੀ ਜਾਂ ਤੂਫਾਨ ਹੈ ਜੀਵੋ-ਉਧਾਰ ਦੇ ਆਪ ਜੀ ਦੇ ਉਦੇਸ਼ ਵਿੱਚ ਇਹ ਕਦੇ ਵੀ ਰੁਕਾਵਟ ਨਹੀਂ ਬਣ ਸਕੇ ਸਨ ਜੀਵਾਂ ਪ੍ਰਤੀ ਆਪ ਜੀ ਦੇ ਅਪਾਰ ਰਹਿਮੋ-ਕਰਮ, ਹਮਦਰਦੀ ਤੇ ਦਇਆ-ਭਾਵਨਾ ਦਾ ਦਰਿਆ ਲਗਾਤਾਰ ਵਹਿੰਦਾ ਰਿਹਾ ਅਤੇ ਜਿਉਂ ਦਾ ਤਿਉਂ ਅੱਜ ਵੀ ਵਹਿ ਰਿਹਾ ਹੈ ਅਤਿ ਨਸੀਬਾਂ ਵਾਲੇ, ਭਾਗਾਂਵਾਲੇ ਜੀਵ ਹਨ ਜੋ ਪਹਿਲਾਂ ਵਾਂਗ ਅੱਜ ਵੀ ਆਪ ਜੀ ਦੇ ਅਪਾਰ ਦਿਆਲੂ, ਰਹਿਮੋ ਕਰਮ ਦੇ ਸਾਗਰ ਵਿੱਚ ਡੁਬਕੀਆਂ ਲਾ ਰਹੇ ਹਨ, ਆਪ ਜੀ ਦੇ ਅਪਾਰ ਰਹਿਮੋ-ਕਰਮ ਦੇ ਦਰਿਆ ਨਾਲ ਖੁਸ਼ੀਆਂ ਪਾ ਕੇ ਮਾਲਾਮਾਲ ਹੋ ਰਹੇ ਹਨ
ਲਪਾਵਨ ਜੀਵਨ ਚਰਿੱਤਰ ਇੱਕ ਨਜ਼ਰ ‘ਚ:
ਰੂਹਾਂ ਦੇ ਸਿਰਤਾਜ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਸਤਿਕਾਰਯੋਗ ਪਿਤਾ ਜੀ ਦਾ ਨਾਮ ਸਰਦਾਰ ਵਰਿਆਮ ਸਿੰਘ ਜੀ ਸਿੱਧੂ ਅਤੇ ਅਤਿ ਪੂਜਨੀਕ ਮਾਤਾ ਜੀ ਦਾ ਮਾਤਾ ਆਸ ਕੌਰ ਜੀ ਸੀ ਆਪ ਜੀ ਪਿੰਡ ਸ੍ਰੀ ਜਲਾਲਆਣਾ ਸਾਹਿਬ, ਤਹਿਸੀਲ ਕਾਲਾਂਵਾਲੀ ਜ਼ਿਲ੍ਹਾ ਸਰਸਾ ਦੇ ਰਹਿਣ ਵਾਲੇ ਸਨ ਆਪ ਜੀ ਦੇ ਪੂਜਨੀਕ ਪਿਤਾ ਜੀ ਇੱਕ ਬਹੁਤ ਵੱਡੇ ਜ਼ਮੀਨ-ਜਾਇਦਾਦ ਦੇ ਮਾਲਕ ਸਨ ਆਪ ਜੀ ਦੇ ਪੂਜਨੀਕ ਦਾਦਾ ਜੀ ਸਰਦਾਰ ਹੀਰਾ ਸਿੰਘ ਜੀ ਸਿੱਧੂ ਪਿੰਡ/ਇਲਾਕੇ ਦੇ ਜ਼ੈਲਦਾਰ ਸਨ ਪੂਜਨੀਕ ਮਾਤਾ-ਪਿਤਾ ਜੀ ਹਮੇਸ਼ਾ ਸਾਧੂ-ਮਹਾਤਮਾਵਾਂ ਦੀ ਬਹੁਤ ਜ਼ਿਆਦਾ ਸੇਵਾ ਕਰਿਆ ਕਰਦੇ ਤੇ ਮਾਲਕ ਦੀ ਭਗਤੀ ਵਿੱਚ ਲੀਨ ਰਹਿੰਦੇ ਸਨ ਇਸ ਸਾਧਨ-ਸੰਪੰਨ ਪਰਿਵਾਰ ਵਿੱਚ ਦੁਨਿਆਵੀ ਸੁੱਖ-ਸਹੂਲਤਾਂ ਦੀ ਕਮੀ ਨਹੀਂ ਸੀ ਘਰ ਵਿੱਚ ਹਰ ਵਸਤੂ ਭਰਪੂਰ ਸੀ, ਪਰ ਸੰਤਾਨ ਪ੍ਰਾਪਤੀ ਦੀ ਕਾਮਨਾ ਪੂਜਨੀਕ ਮਾਤਾ-ਪਿਤਾ ਜੀ ਨੂੰ ਹਰ ਸਮੇਂ ਸਤਾਉਂਦੀ ਰਹਿੰਦੀ ਸੀ ਸਾਰੇ ਪਿੰਡ ਵਾਲੇ ਵੀ ਇਸ ਪਰਿਵਾਰ ਦੀ ਮਾਲਕ ਪ੍ਰਤੀ ਅਪਾਰ ਸ਼ਰਧਾ-ਭਾਵਨਾ ਤੇ ਦੀਨ ਦੁਖੀਆਂ ਪ੍ਰਤੀ ਦਇਆ ਤੇ ਹਮਦਰਦੀ ਭਾਵ ਆਦਿ ਸਦਗੁਣਾਂ ਤੋਂ ਜਾਣਕਾਰ ਸਨ ਇਸ ਲਈ ਵੀ ਸਭ ਲੋਕ ਇਸ ਨੇਕ ਦਿਲ ਪਰਿਵਾਰ ਪ੍ਰਤੀ ਸੱਚੇ ਸਤਿਕਾਰ ਤੇ ਹਮਦਰਦੀ ਦੀ ਭਾਵਨਾ ਰੱਖਦੇ ਸਨ ਉਹਨਾਂ ਦਿਨਾਂ ਵਿੱਚ ਇੱਕ ਮਸਤ ਫਕੀਰ-ਬਾਬਾ ਦਾ ਪਿੰਡ ਸ੍ਰੀ ਜਲਾਲਆਣਾ ਸਾਹਿਬ ਵਿੱਚ ਆਉਣਾ ਹੋਇਆ ਉਹ ਮਾਲਕ ਦਾ ਕੋਈ ਸੱਚਾ ਫਕੀਰ ਸੀ
ਜੋ ਲੋਕਾਂ ਨੂੰ ਈਸ਼ਵਰ ਦੀ ਭਗਤੀ ਲਈ ਪ੍ਰੇਰਿਤ ਕਰਦਾ ਸੀ ਪੂਜਨੀਕ ਮਾਤਾ-ਪਿਤਾ ਜੀ ਨੇ ਉਸ ਫਕੀਰ ਸਾਈਂ ਨੂੰ ਆਪਣੇ ਘਰ ਆਉਣ ਲਈ ਬੇਨਤੀ ਕੀਤੀ ਅਤੇ ਭਰਪੂਰ ਸੱਚੇ ਦਿਲ ਨਾਲ ਉਸ ਦਾ ਸਵਾਗਤ ਕੀਤਾ ਉਹ ਫਕੀਰ ਬਾਬਾ ਕਈ ਦਿਨਾਂ ਤੱਕ ਸ੍ਰੀ ਜਲਾਲਆਣਾ ਸਾਹਿਬ ਵਿੱਚ ਵਿਰਾਜਮਾਨ ਰਹੇ ਅਤੇ ਜਿੰਨੇ ਵੀ ਦਿਨ ਉਹ ਪਿੰਡ ਸ੍ਰੀ ਜਲਾਲਆਣਾ ਸਾਹਿਬ ਵਿੱਚ ਰਹੇ, ਦੁੱਧ, ਭੋਜਨ-ਪਾਣੀ ਉਹ ਪੂਜਨੀਕ ਸਰਦਾਰ ਵਰਿਆਮ ਸਿੰਘ ਜੀ ਦੇ ਇੱਥੇ ਹੀ ਕਰਿਆ ਕਰਦੇ ਸਨ ਪਰਮ ਸਤਿਕਾਰਯੋਗ ਮਾਤਾ-ਪਿਤਾ ਜੀ ਉਸ ਫਕੀਰ-ਬਾਬਾ ਨੂੰ ਬੜੇ ਸਤਿਕਾਰਪੂਰਵਕ, ਪਵਿੱਤਰ ਸੇਵਾ-ਭਾਵਨਾ ਨਾਲ ਬਿਠਾ ਕੇ ਆਪਣੇ ਹੱਥਾਂ ਨਾਲ ਸੇਵਾ ਕਰਦੇ (ਭੋਜਨ-ਪਾਣੀ ਖਿਲਾਉਂਦੇ), ਇੱਕ ਦਿਨ ਉਸ ਫਕੀਰ ਸਾਈਂ ਨੇ ਜ਼ਿਆਦਾ ਖੁਸ਼ ਹੋ ਕੇ ਕਿਹਾ, ਮਾਤਾ ਜੀ, ਆਪ ਦੀ ਈਸ਼ਵਰ ਪ੍ਰਤੀ ਭਗਤੀ, ਸੇਵਾ, ਪ੍ਰੇਮ, ਸਤਿਕਾਰ ਬਹੁਤ ਹੀ ਸਲਾਹੁਣਯੋਗ ਹੈ ਆਪ ਦੀ ਸੰਤਾਨ ਪ੍ਰਾਪਤੀ ਦੀ ਇੱਛਾ ਪਰਮੇਸ਼ਵਰ ਜ਼ਰੂਰ ਪੂਰੀ ਕਰਨਗੇ ਆਪ ਦੇ ਘਰ ਕੋਈ ਮਹਾਂਪੁਰਸ਼ ਜਨਮ ਲਵੇਗਾ ਇਹ ਕਹਿ ਕੇ ਉਹ ਫਕੀਰ ਬਾਬਾ ਜੀ ਪਿੰਡ ਤੋਂ ਚਲੇ ਗਏ ਪਰਮ ਪਿਤਾ ਪਰਮਾਤਮਾ ਦੀ ਅਪਾਰ ਰਹਿਮਤ ਤੇ ਫਕੀਰ ਸਾਈਂ ਦੀਆਂ ਦੁਆਵਾਂ ਨਾਲ ਪੂਜਨੀਕ ਮਾਤਾ-ਪਿਤਾ ਜੀ ਨੂੰ 18 ਸਾਲ ਦੇ ਲੰਬੇ ਇੰਤਜਾਰ ਤੋਂ ਬਾਅਦ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਰੂਪ ਵਿੱਚ 25 ਜਨਵਰੀ 1919 ਨੂੰ ਸੰਤਾਨ ਦੀ ਪ੍ਰਾਪਤੀ ਹੋਈ ਆਪ ਜੀ ਦੇ ਸ੍ਰਿਸ਼ਟੀ ‘ਤੇ ਸ਼ੁੱਭ ਆਗਮਨ ਦਾ ਪਵਿੱਤਰ ਸੰਦੇਸ਼ ਪਿੰਡ ਵਾਸੀਆਂ, ਰਿਸ਼ਤੇਦਾਰਾਂ, ਸੰਬੰਧੀਆਂ ਨੂੰ ਮਿਲਿਆ ਸਾਰੇ ਪਾਸੇ ਖੁਸ਼ੀ ਦੀ ਲਹਿਰ ਦੌੜ ਗਈ
ਹਰ ਕੋਈ ਉਮੰਗ, ਖੁਸ਼ੀਆਂ ਨਾਲ ਭਰ ਗਿਆ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਜਿਵੇਂ ਪੂਰੀ ਕੁਦਰਤ ਝੂਮ ਉੱਠੀ ਹੋਵੇ ਅਤੇ ਚਾਰੇ ਪਾਸੇ ਈਸ਼ਵਰੀ ਮਸਤੀ ਛਾ ਗਈ ਹੋਵੇ ਕਿਉਂ ਨਾ ਹੋਵੇ, ਕਿਉਂਕਿ ਕੁੱਲ ਮਾਲਕ ਪਰਮ ਪਿਤਾ ਪਰਮਾਤਮਾ ਖੁਦ ਪੂਜਨੀਕ ਪਰਮ ਪਿਤਾ ਜੀ ਦੇ ਸਵਰੂਪ ਵਿੱਚ ਧੁਰਧਾਮ ਤੋਂ ਉੱਤਰ ਕੇ ਧਰਤ ‘ਤੇ ਆਇਆ ਹੈ ਆਪ ਜੀ ਦੇ ਸ਼ੁੱਭ ਜਨਮ-ਬੇਲਾ ‘ਤੇ, ਆਪ ਜੀ ਦੇ ਅਵਤਾਰ ਧਾਰਨ ਕਰਨ ‘ਤੇ ਹਰ ਤਰਫੋਂ ਸ਼ਹਿਨਸ਼ਾਹੀ ਪਰਿਵਾਰ ਨੂੰ ਵਧਾਈਆਂ, ਸ਼ੁੱਭ ਕਾਮਨਾਵਾਂ ਮਿਲਣ ਲੱਗੀਆਂ ਉਸ ਸਮੇਂ ਦੇ ਪ੍ਰਚੱਲਤ ਰੀਤੀ-ਰਿਵਾਜ਼ ਅਨੁਸਾਰ ਪੂਰੇ ਪਿੰਡ ਵਿੱਚ ਥਾਲ ਭਰ-ਭਰ ਕੇ ਸ਼ੱਕਰ, ਗੁੜ, ਮਠਿਆਈਆਂ, ਪਤਾਸੇ ਅਤੇ ਅਨਾਜ ਆਦਿ ਜਿਸ ਤਰ੍ਹਾਂ ਦਾ ਰਿਵਾਜ਼ ਸੀ, ਖੁਸ਼ੀਆਂ ਵੰਡੀਆਂ ਗਈਆਂ ਤੇ ਗਰੀਬਾਂ ਦੀਆਂ ਝੋਲੀਆਂ ਅਨਾਜ ਨਾਲ ਭਰ ਦਿੱਤੀਆਂ ਗਈਆਂ ਜਨ-ਜਨ ਨੇ ਸਾਰੇ ਪਿੰਡ ਵਾਸੀਆਂ ਵਾਹਿਗੁਰੂ, ਪਰਮਾਤਮਾ ਨੂੰ ਕੋਟਿ-ਕੋਟਿ ਨਮਨ ਕੀਤਾ, ਧੰਨਵਾਦ, ਸ਼ੁਕਰੀਆ ਅਦਾ ਕੀਤਾ
ਲਈਸ਼ਵਰੀ ਬਾਲ ਸਵਰੂਪ ਦੇ ਦਰਸ਼ਨ:-
ਕੁੱਲ ਮਾਲਕ ਦੇ ਧਰਤੀ ‘ਤੇ ਪ੍ਰਗਟੀਕਰਨ ਦਾ ਸ਼ੁੱਭ ਸਮਾਚਾਰ ਪਾ ਕੇ ਉਹ ਫਕੀਰ ਬਾਬਾ ਵੀ ਆ ਕੇ ਪੂਜਨੀਕ ਪਿਤਾ ਸਰਦਾਰ ਵਰਿਆਮ ਸਿੰਘ ਜੀ ਨੂੰ ਮਿਲਿਆ ਅਤੇ ਵਧਾਈਆਂ ਦਿੱਤੀਆਂ ਫਕੀਰ ਬਾਬਾ ਨੇ ਦੱਸਿਆ ਕਿ ਇਹ ਕੋਈ ਆਮ ਬੱਚਾ ਨਹੀਂ ਹੈ, ਖੁਦ ਪਰਮੇਸ਼ਵਰ ਆਪ ਦੇ ਘਰ ਆਇਆ ਹੈ ਇਹ ਆਪ ਦੇ ਕੋਲ ਚਾਲੀ ਸਾਲ ਤੱਕ ਰਹਿਣਗੇ ਅਤੇ ਉਸ ਤੋਂ ਬਾਅਦ ਪਰਮੇਸ਼ਵਰ ਦੇ ਕਾਰਜ (ਸ੍ਰਿਸ਼ਟੀ ਉਧਾਰ ਦੇ ਕਾਰਜ) ਲਈ ਉਹਨਾਂ ਕੋਲ ਚਲੇ ਜਾਣਗੇ, ਜਿਹਨਾਂ ਨੇ ਇਹਨਾਂ ਨੂੰ ਆਪ ਦੇ ਇੱਥੇ ਭੇਜਿਆ ਹੈ
‘ਪੂਤ ਕੇ ਪਾਂਵ ਪਾਲਨੇ ਮੇਂ ਹੀ ਪਹਿਚਾਨੇ ਜਾਤੇ ਹੈਂ ਜੋ ਵੀ ਦੇਖਦਾ, ਬਸ ਦੇਖਦਾ ਹੀ ਰਹਿ ਜਾਂਦਾ, ਨਜ਼ਰ ਹਟਾਉਣ ਨੂੰ ਦਿਲ ਨਾ ਕਰਦਾ
ਉਹ ਝੀਵਰ ਭਾਈ ਜੋ ਘਰ ਵਿੱਚ ਪੀਣ ਦਾ ਪਾਣੀ ਭਰਿਆ ਕਰਦਾ ਸੀ, ਇੱਕ ਦਿਨ ਜਦ ਪਾਣੀ ਭਰ ਕੇ ਵਾਪਸ ਜਾਣ ਲੱਗਿਆ, ਅਚਾਨਕ ਉਸ ਦੀ ਨਿਗ੍ਹਾ ਜਿਵੇਂ ਹੀ ਪਾਲਨੇ ਵਿੱਚ ਲੇਟੇ ਬਾਲ ਰੂਪ ਪੂਜਨੀਕ ਪਰਮ ਪਿਤਾ ਜੀ ਦੇ ਮੁਸਕਰਾਉਂਦੇ ਚਿਹਰੇ ‘ਤੇ ਪਈ ਤਾਂ ਉਹ ਆਪਣੀ ਸੁਧ-ਬੁਧ ਖੋਹ ਕੇ ਬਿਨਾਂ ਪਲਕ ਝਪਕਾਏ ਪੂਜਨੀਕ ਪਰਮ ਪਿਤਾ ਜੀ ਨੂੰ ਨਿਹਾਰਨ ਲੱਗਿਆ ਅਚਾਨਕ ਪੂਜਨੀਕ ਮਾਤਾ ਜੀ ਦੀ ਨਿਗ੍ਹਾ ਉਸ ਝੀਵਰ ਭਾਈ ‘ਤੇ ਪਈ ਕਿ ਇਹ ਇਸ ਤਰ੍ਹਾਂ ਮੇਰੇ ਲਾਲ ਨੂੰ ਕਿਉਂ ਦੇਖ ਰਿਹਾ ਹੈ ਕਿਤੇ ਇਸ ਦੀ ਨੀਅਤ ਵਿੱਚ ਕੋਈ ਖੋਟ ਤਾਂ ਨਹੀਂ ਕਿਤੇ ਮੇਰੇ ਲਾਲ ਨੂੰ ਨਜ਼ਰ ਹੀ ਨਾ ਲਾ ਦੇਵੇ ਦੌੜ ਕੇ ਆਪਣੇ ਲਾਲ ਨੂੰ ਗੋਦ ਵਿੱਚ ਲੈ ਲਿਆ ਮਾਤਾ ਦਾ ਆਪਣੇ ਲਾਲ ਪ੍ਰਤੀ ਇਹ ਸਨੇਹ ਦੇਖ ਕੇ ਉਹ ਭਾਈ ਮੁਸਕਰਾਉਂਦਾ ਹੋਇਆ ਕਹਿਣ ਲੱਗਿਆ, ਮਾਂ ਜੀ, ਮੈਂ ਇੱਕ ਟਕ ਆਪਦੇ ਲਾਲ ਨੂੰ ਇਸ ਲਈ ਨਿਹਾਰ ਰਿਹਾ ਸੀ ਕਿਉਂਕਿ ਇਨ੍ਹਾਂ ਵਿੱਚ ਮੈਨੂੰ ਸਾਡੇ ਮਹਾਂਪੁਰਸ਼ਾਂ ਦੇ ਦਰਸ਼ਨ ਹੋ ਰਹੇ ਸਨ, ਸਾਡੇ ਪੂਜਨੀਕ ਅਵਤਾਰ ਦੇ ਦਰਸ਼ਨ ਹੋ ਰਹੇ ਸਨ
ਪੂਜਨੀਕ ਮਾਤਾ ਜੀ ਨੇ ਕਾਲਾ ਟਿੱਕਾ ਆਪਣੇ ਲਾਲ ਦੇ ਲਾ ਦਿੱਤਾ ਕਿ ਮੇਰਾ ਬੱਚਾ ਆਮ ਬੱਚਿਆਂ ਦੀ ਤਰ੍ਹਾਂ ਤਾਂ ਹੈ, ਐਵੇਂ ਹੀ ਲੋਕ ਕਹਿੰਦੇ ਹਨ, ਕਿਤੇ ਕਿਸੇ ਦੀ ਬੁਰੀ ਨਜ਼ਰ ਹੀ ਨਾ ਲੱਗ ਜਾਵੇ ਆਪ ਜੀ ਸਿਰਫ ਪੰਜ ਸਾਲਾਂ ਦੇ ਸਨ, ਜਦੋਂ ਆਪ ਜੀ ਦੇ ਪੂਜਨੀਕ ਪਿਤਾ ਜੀ ਮਾਲਕ ਦੀ ਗੋਦ ਵਿੱਚ ਸੱਚਖੰਡ ਜਾ ਸਮਾਏ ਆਪ ਜੀ ਦਾ ਪਾਲਣ-ਪੋਸ਼ਣ ਪੂਜਨੀਕ ਮਾਤਾ ਜੀ ਅਤੇ ਆਪ ਜੀ ਦੇ ਪੂਜਨੀਕ ਮਾਮਾ ਜੀ (ਸਰਦਾਰ ਵੀਰ ਸਿੰਘ ਜੀ) ਦੇ ਉਤਮ ਸੰਸਕਾਰਾਂ ਤੇ ਆਦਰਸ਼ਾਂ ਦੇ ਅਧਾਰ ‘ਤੇ ਹੋਇਆ ਆਪ ਜੀ ਨੇ ਮੁੱਢਲੀ ਸਿੱਖਿਆ ਆਪਣੇ ਪਿੰਡ ਵਿੱਚ ਹੀ ਗ੍ਰਹਿਣ ਕੀਤੀ ਇਸ ਤੋਂ ਬਾਅਦ ਅਗਲੀ ਸਿੱਖਿਆ ਲਈ ਮੰਡੀ ਕਾਲਾਂਵਾਲੀ ਵਿੱਚ ਵੀ ਆਪ ਜੀ ਨੇ ਆਪਣੀ ਸਿੱਖਿਆ ਪੂਰੀ ਕੀਤੀ ਲਪਰਉਪਕਾਰੀ ਦਿਆਲਤਾ ਭਾਵ:-
ਪੂਜਨੀਕ ਪਰਮ ਪਿਤਾ ਜੀ ਬਚਪਨ ਤੋਂ ਹੀ ਦਿਆਲਤਾ ਦੇ ਸਮੁੰਦਰ ਸਨ ਆਪ ਜੀ ਆਪਣੇ ਘਰੇਲੂ ਕੰਮਾਂ ਦੇ ਨਾਲ-ਨਾਲ ਪਰਮਾਰਥੀ ਤੇ ਸਮਾਜਿਕ ਕੰਮਾਂ ਵਿੱਚ ਵੀ ਜ਼ਿਆਦਾ ਰੁਚੀ ਲੈਂਦੇ ਸਨ ਇਹ ਸੱਚਾਈ ਪੂਰੇ ਇਲਾਕੇ ਭਰ ਵਿੱਚ ਪ੍ਰਸਿੱਧ ਹੈ ਕਿ ਜੋ ਵੀ ਕੋਈ ਗਰੀਬ, ਜ਼ਰੂਰਤਮੰਦ ਦਰ ‘ਤੇ ਆਇਆ, ਆਪ ਜੀ ਨੇ ਉਸ ਨੂੰ ਕਦੇ ਨਹੀਂ ਮੋੜਿਆ ਸੀ ਸਮਾਂ ਤੇ ਸਥਿਤੀ ਅਨੁਸਾਰ ਆਪ ਜੀ ਉਹਨਾਂ ਦੀਆਂ ਝੋਲੀਆਂ ਆਪਣੀ ਦਇਆ-ਰਹਿਮ, ਪਰਉਪਕਾਰਾਂ ਨਾਲ ਭਰ ਦਿਆ ਕਰਦੇ ਇੱਕ ਵਾਰ ਇਲਾਕੇ ਵਿੱਚ ਜ਼ਬਰਦਸਤ ਸੋਕਾ ਪਿਆ ਉਸ ਸਥਿਤੀ ਵਿੱਚ ਕੌਣ ਕਿਸੇ ਜ਼ਰੂਰਤਮੰਦ ਦੀ ਮੱਦਦ ਕਰੇ, ਸਭ ਨੂੰ ਆਪਣੀ-ਆਪਣੀ ਪਈ ਹੋਈ ਸੀ ਅਜਿਹੇ ਵਿੱਚ ਇਸ ਸ਼ਹਿਨਸ਼ਾਹੀ ਪਰਿਵਾਰ ਨੇ ਹਰ ਜ਼ਰੂਰਤਮੰਦ ਦੀ ਮੱਦਦ ਕੀਤੀ ਜੋ ਵੀ ਫਰਿਆਦ ਲੈ ਕੇ ਦਰ ‘ਤੇ ਆਇਆ, ਯਥਾ ਸੰਭਵ ਉਹਨਾਂ ਦੀ ਮੱਦਦ ਕੀਤੀ ਅਜਿਹੀ ਹੀ ਸਥਿਤੀ ਵਿੱਚ ਇੱਕ ਪਰਿਵਾਰ ਪੂਜਨੀਕ ਮਾਤਾ ਜੀ ਕੋਲ ਕੁਝ ਆਰਥਿਕ ਮੱਦਦ ਲਈ ਆਇਆ ਉਹਨਾਂ ਦੀ ਬੇਟੀ ਦੀ ਸ਼ਾਦੀ ਸੀ
ਕੁਝ ਦਿਨ ਹੀ ਬਾਕੀ ਸਨ ਆਪ ਜੀ ਵੀ ਉਸ ਸਮੇਂ ਆਪਣੇ ਪੂਜਨੀਕ ਮਾਤਾ ਜੀ ਦੇ ਕੋਲ ਬੈਠੇ ਹੋਏ ਸਨ, ਉਹਨਾਂ ਦੀ ਮਜ਼ਬੂਰੀ ਦੀ ਪੀੜਾ ਸੁਣ ਕੇ ਆਪ ਜੀ ਨੇ ਪੂਜਨੀਕ ਮਾਤਾ ਜੀ ਨੂੰ ਕਿਹਾ, ਮਾਤਾ ਜੀ, ਇਹਨਾਂ ਦੀ ਮੱਦਦ ਜ਼ਰੂਰ ਕਰੋ ਹਾਲਾਂਕਿ ਆਪ ਜੀ ਅਜੇ ਬਾਲ-ਅਵਸਥਾ ਵਿੱਚ ਹੀ ਸਨ ਇਹ ਵਾਕਿਆ ਕੋਈ ਸਾਲ 1922-23 ਦਾ ਹੈ ਪੈਸੇ ਦਾ ਤਦ ਬੜਾ ਮੁੱਲ ਸੀ ਆਪ ਜੀ ਨੇ ਕਿਹਾ, ਮਾਤਾ ਜੀ, ਇਨ੍ਹਾਂ ਨੂੰ 100 ਰੁਪਏ ਦੀ ਜ਼ਰੂਰਤ ਹੈ ਤਾਂ ਡੇਢ ਸੌ ਦੇ ਦਿਓ, ਦੋ ਸੌ ਦੇ ਦਿਓ, ਮੰਨ ਲਓ ਇਹ ਸਾਡੀ ਭੈਣ ਦੀ ਹੀ ਸ਼ਾਦੀ ਹੈ
ਭੁੱਖੇ ਨੂੰ ਭੋਜਨ, ਪਿਆਸੇ ਨੂੰ ਪਾਣੀ, ਮੰਨ ਲੈਂਦੇ ਹਾਂ ਕਿ ਇਹ ਆਮ ਗੱਲ ਹੈ, ਪਰ ਆਪ ਜੀ ਨੇ ਕਦੇ ਕਿਸੇ ਪਸ਼ੂ ਨੂੰ ਵੀ ਚਰਦੇ ਹੋਏ ਨਹੀਂ ਹਟਾਇਆ ਸੀ ਬਲਕਿ ਆਪਣੀ ਪਾਵਨ ਮੌਜ਼ੂਦਗੀ ਵਿੱਚ ਵੀ ਜੇਕਰ ਕੋਈ ਪਸ਼ੂ ਖੇਤ ਵਿੱਚ ਵੜ ਕੇ ਫਸਲ ਚਰ ਰਿਹਾ ਹੈ ਤਾਂ ਆਪ ਨੇ ਉਸ ਨੂੰ ਕਦੇ ਬਾਹਰ ਨਹੀਂ ਕੱਢਿਆ ਸੀ ਇਕ ਵਾਰ ਅਜਿਹਾ ਹੀ ਹੋਇਆ, ਆਪ ਜੀ ਖੇਤ ਦੀ ਨਿਗਰਾਨੀ ਵਿੱਚ ਬੈਠੇ ਹੋਏ ਸਨ, ਇੱਕ ਝੋਟਾ ਆਉਂਦਾ ਅਤੇ ਫਸਲ ਚਰਨ ਲੱਗ ਜਾਂਦਾ ਉਸ ਸਮੇਂ ਖੇਤਾਂ ਵਿੱਚ ਛੋਲਿਆਂ ਦੀ ਫਸਲ ਲਹਿਰਾ ਰਹੀ ਸੀ ਆਪ ਜੀ ਨੇ ਉਸ ਨੂੰ ਨਹੀਂ ਹਟਾਇਆ ਅਤੇ ਫਿਰ ਰੋਜ਼ਾਨਾ ਦੀ ਕਿਰਿਆ ਹੀ ਬਣ ਗਈ ਉਹ ਝੋਟਾ ਪੇਟ ਭਰਨ ‘ਤੇ ਆਪ ਦੇ ਪਾਸ ਆ ਕੇ ਬੈਠ ਜਾਂਦਾ ਇਸ ਗੱਲ ਦੀ ਪੂਜਨੀਕ ਮਾਤਾ ਜੀ ਕੋਲ ਜਦੋਂ ਸ਼ਿਕਾਇਤ ਹੋਈ ਤਾਂ ਆਪ ਜੀ ਨੇ ਅਗਲੇ ਦਿਨ ਉਸ ਝੋਟੇ ਦੀ ਪਿੱਠ ਥਪ-ਥਪਾਉਂਦੇ ਹੋਏ ਕਿਹਾ, ਭਗਤਾ! ਹੁਣ ਤਾਂ ਆਪਣੀ ਸ਼ਿਕਾਇਤ ਹੋ ਗਈ ਹੈ, ਤੂੰ ਹਿੱਸੇਵਾਰ ਤੁਰ-ਫਿਰ ਕੇ ਚਰ ਲਿਆ ਕਰ ਅਤੇ ਸੱਚ ਹੀ ਉਸ ਮੌਕੇ ਦੇ ਸਾਰੇ ਪਿੰਡ ਵਾਸੀ ਵੀ ਇਸ ਸੱਚਾਈ ਦੇ ਗਵਾਹ ਹਨ
ਕਿ ਉਸ ਦਿਨ ਤੋਂ ਬਾਅਦ ਕਿਸੇ ਵੀ ਵਿਅਕਤੀ ਨੇ ਉਸ ਨੂੰ ਇੱਕ ਖੇਤ ਖੜ੍ਹੇ ਹੋ ਕੇ ਚਰਦੇ ਨਹੀਂ ਦੇਖਿਆ ਸੀ, ਬਲਕਿ ਠੀਕ ਉਸੇ ਤਰ੍ਹਾਂ ਜਿਵੇਂ ਕਿ ਆਪ ਜੀ ਉਸ ਨੂੰ ਸਮਝਾਇਆ, ਤੁਰ-ਫਿਰ ਕੇ ਹੀ ਚਰ ਲਿਆ ਕਰਦਾ, ਜਦੋਂ ਤੱਕ ਜਿੰਦਾ ਰਿਹਾ ਤਾਂ ਆਪ ਜੀ ਦੇ ਪਰਉਪਕਾਰਾਂ ਦੀਆਂ ਅਨੇਕਾਂ ਮਿਸਾਲਾਂ ਵਰਣਨਯੋਗ ਹਨ ਵੱਡੇ ਹੋਣ ‘ਤੇ ਆਪ ਜੀ ਪਿੰਡ ਤੇ ਸਮਾਜ ਦੇ ਸਾਂਝੇ ਕੰਮਾਂ ਵਿੱਚ ਵੀ ਵਧ-ਚੜ੍ਹ ਕੇ ਸਹਿਯੋਗ ਕਰਦੇ ਅਤੇ ਹਰ ਭਲੇ ਕੰਮ ਵਿੱਚ ਹਮੇਸ਼ਾ ਅੱਗੇ ਰਹਿ ਕੇ ਉਸ ਨੂੰ ਪੂਰਾ ਕਰਵਾਉਂਦੇ ਪਿੰਡ ਵਿੱਚ ਸ੍ਰੀ ਗੁਰਦੁਆਰਾ ਸਾਹਿਬ ਦੇ ਨਿਰਮਾਣ ਦੀ ਸੇਵਾ ਦਾ ਫੈਸਲਾ ਪੰਚਾਇਤ ਵਿੱਚ ਹੋਇਆ, ਜਿਸ ਨੂੰ ਆਪ ਜੀ ਨੇ ਪ੍ਰਮੁੱਖਤਾ ਨਾਲ ਅੱਗੇ ਰਹਿ ਕੇ ਇਸ ਪਵਿੱਤਰ ਕਾਰਜ ਨੂੰ ਤਨ-ਮਨ-ਧਨ ਤੇ ਆਪਣਾ ਹਰ ਸਹਿਯੋਗ ਦੇ ਕੇ ਪੂਰਾ ਕਰਵਾਇਆ
ਲਸਤਿਗੁਰੂ ਸ਼ਾਹ ਮਸਤਾਨਾ ਜੀ ਦਾ ਮਿਲਾਪ:-
ਪੂਜਨੀਕ ਮਾਤਾ ਜੀ ਦੇ ਪਾਵਨ ਸੰਸਕਾਰਾਂ ਸਦਕਾ ਆਪ ਜੀ ਬਚਪਨ ਤੋਂ ਪਰਮ ਪਿਤਾ ਪਰਮਾਤਮਾ ਦੀ ਭਗਤੀ ਨਾਲ ਜੁੜੇ ਸਨ ਆਪ ਸੁਬ੍ਹਾ-ਸ਼ਾਮ ਪੰਜ ਬਾਣੀਆਂ ਦਾ ਪਾਠ ਕਰਦੇ, ਪਵਿੱਤਰ ਬਾਣੀ ਨੂੰ ਬੜੀ ਇਕਾਗਰਤਾ ਨਾਲ ਸੁਣਦੇ ਧੁਰ ਕੀ ਬਾਣੀ ਆਈ ਜਿਨਿ ਸਗਲੀ ਚਿੰਤ ਮਿਟਾਈ ਵਾਰ-ਵਾਰ ਪੜ੍ਹਦੇ, ਗਹਿਰਾਈ ਨਾਲ ਸੋਚਦੇ, ਵਿਚਾਰ ਕਰਦੇ ਕਿ ਇਹ ਅਜਿਹੀ ਕਿਹੜੀ ਬਾਣੀ ਹੈ ਜੋ ਸਭ ਗਮ ਫਿਕਰਾਂ ਨੂੰ ਮਿਟਾ ਦੇਵੇ ਇਸ ਉਦੇਸ਼ ਨਾਲ ਆਪ ਜੀ ਨੇ ਅਨੇਕ ਸਾਧੂ-ਮਹਾਂਪੁਰਸ਼ਾਂ ਨਾਲ ਸੰਪਰਕ ਵੀ ਕੀਤਾ, ਉਹਨਾਂ ਦੇ ਪ੍ਰਵਚਨ ਸੁਣੇ, ਉਹਨਾਂ ਨੂੰ ਦੇਖਿਆ, ਪਰਖਿਆ ਵੀ ਪਰ ਆਪ ਜੀ ਦੀ ਪੂਰਨ ਤਸੱਲੀ ਨਹੀਂ ਹੋ ਸਕੀ ਸੀ ਇਸ ਦੌਰਾਨ ਆਪ ਜੀ ਦਾ ਮਿਲਾਪ ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਨਾਲ ਹੋਇਆ ਜਿਵੇਂ ਕਿ ਆਪ ਜੀ ਨੇ ਪੂਜਨੀਕ ਬੇਪਰਵਾਹ ਜੀ ਬਾਰੇ ਜੋ ਸੁਣ ਰੱਖਿਆ ਸੀ,
ਆਪ ਜੀ ਨੇ ਡੇਰਾ ਸੱਚਾ ਸੌਦਾ ਵਿੱਚ ਸਤਿਸੰਗ ਵਿੱਚ ਵੀ ਉਸੇ ਅਸਲੀਅਤ ਨੂੰ ਪਾਇਆ ਜਿਵੇਂ ਹੀ ਆਪ ਜੀ ਨੇ ਬੇਪਰਵਾਹ ਜੀ ਦੇ ਮੁੱਖ ਬਚਨਾਂ ਤੋਂ ਪਰਮ ਪਿਤਾ ਪਰਮੇਸ਼ਵਰ ਦੀ ਸੱਚੀ ਬਾਣੀ ਸੁਣੀ, ਆਪ ਜੀ ਉਸੇ ਪਲ ਤੋਂ ਪੂਜਨੀਕ ਸਾਈਂ ਜੀ ਦੇ ਮੁਰੀਦ ਹੋ ਗਏ ਜਿਸ ਸੱਚਾਈ ਦੀ ਤਲਾਸ਼ ਸੀ, ਉਹ ਆਪ ਜੀ ਨੇ ਪਾ ਲਈ ਸੀ ਅੰਦਰ-ਬਾਹਰ ਤੋਂ ਆਪ ਜੀ ਦੀ ਪੁਰਨ ਤਸੱਲੀ ਹੋ ਗਈ ਸੀ ਆਪ ਜੀ ਤਿੰਨ ਸਾਲ ਤੱਕ ਲਗਾਤਾਰ ਬੇਪਰਵਾਹ ਜੀ ਦਾ ਸਤਿਸੰਗ ਜਿੱਥੇ ਵੀ ਹੁੰਦਾ, ਸੁਣਦੇ, ਬੇਪਰਵਾਹ ਜੀ ਸੰਗਤ ਵਿੱਚ ਆਉਂਦੇ ਰਹੇ ਇਸ ਦੌਰਾਨ ਹਾਲਾਂਕਿ ਆਪ ਜੀ ਨੇ ਨਾਮ ਸ਼ਬਦ ਲੈਣ ਦੀ ਵੀ ਬਹੁਤ ਵਾਰ ਕੋਸ਼ਿਸ਼ ਕੀਤੀ, ਪਰ ਬੇਪਰਵਾਹ ਜੀ ਆਪ ਜੀ ਨੂੰ ਹਰ ਵਾਰ ਇਹ ਕਹਿ ਕੇ ਨਾਮ ਵਾਲਿਆਂ ਵਿੱਚੋਂ ਉਠਾ ਦਿਆ ਕਰਦੇ ਕਿ ਅਜੇ ਆਪ ਜੀ ਨੂੰ ਨਾਮ ਲੈਣ ਦਾ ਹੁਕਮ ਨਹੀਂ ਹੈ, ਜਦੋਂ ਸਮਾਂ ਆਵੇਗਾ ਤਾਂ ਬੁਲਾ ਕੇ, ਅਵਾਜ਼ ਦੇ ਕੇ ਨਾਮ ਦੇਵਾਂਗੇ, ਤਦ ਤੱਕ ਆਪ ਸਤਿਸੰਗ ਕਰਦੇ ਰਹੋ ਆਪ ਨੂੰ ਕਾਲ ਨਹੀਂ ਬੁਲਾਵੇਗਾ ਅਸੀਂ ਆਪਦੇ ਖੁਦ ਜ਼ਿੰਮੇਵਾਰ ਹਾਂ
ਲਈਸ਼ਵਰੀ ਦਰਸ਼ਨ-
ਭਈ ਆਓ, ਤੁਮੇਂ ਰੱਬ ਕੀ ਪੈੜ ਦਿਖਾਏਂ:- ਇੱਕ ਵਾਰ ਇੱਕ ਪੈੜ (ਪੈਰ ਦਾ ਨਿਸ਼ਾਨ) ਨੂੰ ਆਪਣੀ ਡੰਗੋਰੀ ਨਾਲ ਘੇਰਾ ਬਣਾ ਕੇ ਪੂਜਨੀਕ ਬੇਪਰਵਾਹ ਜੀ ਨੇ ਆਪਣੇ ਨਾਲ ਆਏ ਸੇਵਾਦਾਰਾਂ ਨੂੰ ਕਿਹਾ, ਭਈ ਆਓ, ਤੁਮੇਂ ਰੱਬ ਕੀ ਪੈੜ ਦਿਖਾਏਂ ਉਹਨਾਂ ਵਿਚ ਇੱਕ ਸੇਵਾਦਾਰ ਭਾਈ ਇਹ ਜਾਣਦਾ ਸੀ ਕਿ ਪੈਰ ਦਾ ਇਹ ਨਿਸ਼ਾਨ ਪੂਜਨੀਕ ਪਰਮ ਪਿਤਾ ਜੀ ਦਾ ਹੈ ਕਿਉਂਕਿ ਉਹ ਨਾਲ ਸੀ, ਉਸ ਭਾਈ ਨੇ ਕਿਹਾ ਕਿ ਇਹ ਪੈੜ (ਪੈਰ ਦਾ ਇਹ ਨਿਸ਼ਾਨ) ਤਾਂ ਸ੍ਰੀ ਜਲਾਲਆਣਾ ਸਾਹਿਬ ਦੇ ਜੈਲਦਾਰ ਸਰਦਾਰ ਹਰਬੰਸ ਸਿੰਘ ਜੀ (ਪੂਜਨੀਕ ਪਿਤਾ ਜੀ ਦਾ ਬਚਪਨ ਦਾ ਨਾਮ) ਦੀ ਹੈ, ਤਾਂ ਸਾਈਂ ਜੀ ਨੇ ਡੰਗੋਰੀ ਜ਼ਮੀਨ ‘ਤੇ ਠੋਕ ਕੇ ਕਿਹਾ ਕਿ ਅਸੀਂ ਕਿਸੇ ਜੈਲਦਾਰ ਨੂੰ ਨਹੀਂ ਜਾਣਦੇ, ਪਰ ਇਹ ਪੈੜ ਰੱਬ ਦੀ ਹੈ
ਤਾਰੀਖ 14 ਮਾਰਚ 1954 ਨੂੰ ਪੂਜਨੀਕ ਬੇਪਰਵਾਹ ਸਾਈਂ ਜੀ ਨੇ ਘੂਕਿਆਂਵਾਲੀ ਵਿੱਚ ਸਤਿਸੰਗ ਫਰਮਾਇਆ ਸਤਿਸੰਗ ਤੋਂ ਬਾਅਦ ਪੂਜਨੀਕ ਬੇਪਰਵਾਹ ਜੀ ਨੇ ਆਪ ਜੀ ਨੂੰ ਅਵਾਜ਼ ਮਾਰ ਕੇ, ਬੁਲਾ ਕੇ ਫਰਮਾਇਆ ਕਿ ਹਰਬੰਸ ਸਿੰਘ ਜੀ,
ਅੱਜ ਆਪ ਜੀ ਨੂੰ ਵੀ ਨਾਮ ਦਾ ਹੁਕਮ ਹੋਇਆ ਹੈ, ਆਪ ਅੰਦਰ ਜਾ ਕੇ (ਜਿੱਥੇ ਨਾਮ ਅਭਿਲਾਸ਼ੀ ਬੈਠੇ ਹੋਏ ਸਨ) ਸਾਡੇ ਮੂੜ੍ਹੇ ਦੇ ਕੋਲ ਬੈਠੋ, ਅਸੀਂ ਵੀ ਹੁਣੇ ਆ ਰਹੇ ਹਾਂ ਆਪ ਜੀ ਨੇ ਅੰਦਰ ਕਮਰੇ ਵਿੱਚ ਜਾ ਕੇ ਦੇਖਿਆ, ਮੂੜ੍ਹੇ ਕੋਲ ਖਾਲੀ ਜਗ੍ਹਾ ਨਹੀਂ ਸੀ, ਤਾਂ ਆਪ ਜੀ ਪਿੱਛੇ ਹੀ ਨਾਮ ਵਾਲਿਆਂ ਵਿੱਚ ਬੈਠ ਗਏ ਪੂਜਨੀਕ ਬੇਪਰਵਾਹ ਜੀ ਹੁਣ ਅੰਦਰ ਆਏ ਤਾਂ ਆਪ ਜੀ ਨੂੰ ਆਪਣੇ ਕੋਲ ਬੁਲਾ ਕੇ ਮੂੜ੍ਹੇ ਕੋਲ ਬਿਠਾਇਆ ਅਤੇ ਬਚਨ ਕੀਤੇ ਕਿ ਆਪ ਨੂੰ ਇਸ ਲਈ ਪਾਸ ਬਿਠਾ ਕੇ ਨਾਮ ਦਿੰਦੇ ਹਾਂ ਕਿ ਆਪ ਸੇ ਕੋਈ ਕਾਮ ਲੇਨਾ ਹੈ, ਆਪ ਕੋ (ਜਿੰਦਾਰਾਮ) ਰੂਹਾਨੀਅਤ ਕਾ ਲੀਡਰ ਬਣਾਏਂਗੇ ਜੋ ਦੁਨੀਆਂ ਕੋ ਨਾਮ ਜਪਾਏਗਾ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਆਪਣੇ ਇੱਕ ਭਜਨ ਵਿੱਚ ਇਸ ਵਰਤਾਂਤ ਦੀ ਸੱਚਾਈ ਇਸ ਪ੍ਰਕਾਰ ਬਿਆਨ ਫਰਮਾਉਂਦੇ ਹਨ:-
ਸ਼ਾਹ ਮਸਤਾਨਾ ਜੀ ਪੈੜ ਬਤਾਈ ਜੀ, ਇੱਥੋਂ ਲੰਘੀ ਮੌਜ ਖੁਦਾਈ ਜੀ,
ਪਰ ਕਿਸੇ ਦੇ ਸਮਝ ਨਾ ਆਈ ਜੀ, ਦੰਗ ਰਹਿ ਗਈ ਸਭ ਲੁਕਾਈ ਜੀ,
ਕਰ ਸਕਿਆ ਨਾ ਕੋਈ ਇਤਬਾਰ ਜੀਓ
ਸ਼ਾਹ ਮਸਤਾਨਾ ਜੀ ਅਵਾਜ਼ ਲਗਾਈ ਜੀ,
ਪਾਸ ਮੂੜ੍ਹੇ ਕੇ ਬੈਠੋ ਭਾਈ ਜੀ,
ਆਜ ਨਾਮ ਕੀ ਦਾਤ ਬਤਾਏਂਗੇ,
ਰੂਹਾਨੀਅਤ ਕਾ ਲੀਡਰ ਬਣਾÂਂੇਗੇ
ਘੂਕਿਆਂਵਾਲੀ ਹੋਏ ਜ਼ਾਹਰ ਜੀਓ,
ਕੁੱਲ ਮਾਲਕ ਲਿਆ ਅਵਤਾਰ ਜੀਓ
ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਪੂਜਨੀਕ ਪਰਮ ਪਿਤਾ ਜੀ ਨੂੰ ਘੂਕਿਆਂਵਾਲੀ ਵਿੱਚ ਨਾਮ-ਸ਼ਬਦ ਦੇ ਬਹਾਨੇ ਦੁਨੀਆਂ ਤੇ ਇਸ ਸੱਚਾਈ ਨੂੰ ਜ਼ਾਹਿਰ (ਪ੍ਰਗਟ) ਕਰ ਦਿੱਤਾ ਕਿ ਸ੍ਰੀ ਜਲਾਲਆਣਾ ਸਾਹਿਬ ਦੇ ਜੈਲਦਾਰ ਸਰਦਾਰ ਹਰਬੰਸ ਸਿੰਘ ਜੀ (ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ) ਖੁਦ ਕੁੱਲ ਮਾਲਕ ਖੁਦ-ਖੁਦਾ ਦੇ ਰੂਪ ਵਿੱਚ ਜੀਵ ਸ੍ਰਿਸ਼ਟੀ ਦੇ ਉਧਾਰ ਹਿੱਤ ਮਾਨਵਤਾ ਦਾ ਸਹਾਰਾ ਬਣ ਕੇ ਆਏ ਹਨ
Table of Contents
ਲਗੁਰਗੱਦੀ ਬਖਸ਼ਿਸ਼-ਪ੍ਰੀਖਿਆ ਅਤੇ ਸਖ਼ਤ ਪ੍ਰੀਖਿਆ:-
ਪੂਜਨੀਕ ਪਰਮ ਪਿਤਾ ਜੀ ਜਦੋਂ ਤੋਂ ਪੂਜਨੀਕ ਬੇਪਰਵਾਹ ਮਸਤਾਨਾ ਜੀ ਦੀ ਪਾਵਨ ਦ੍ਰਿਸ਼ਟੀ ਵਿੱਚ ਆਏ, ਉਸੇ ਦਿਨ ਤੋਂ ਹੀ ਬੇਪਰਵਾਹ ਸਾਈਂ ਜੀ ਨੇ ਆਪ ਜੀ ਨੂੰ ਆਪਣਾ ਭਾਵੀ ਉੱਤਰ-ਅਧਿਕਾਰੀ ਮੰਨ ਲਿਆ ਸੀ ਅਤੇ ਉਸੇ ਦਿਨ ਤੋਂ ਆਪ ਜੀ ਲਈ ਪ੍ਰੀਖਿਆ ਤੇ ਪ੍ਰੀਖਿਆ ਵੀ ਨਾਲ-ਨਾਲ ਲੈਂਦੇ ਰਹੇ ਇਹਨਾਂ ਰੂਹਾਨੀ ਪ੍ਰੀਖਿਆਵਾਂ ਦੇ ਚੱਲਦੇ ਇੱਕ ਵਾਰ ਪੂਜਨੀਕ ਬੇਪਰਵਾਹ ਜੀ ਲਗਾਤਾਰ 18 ਦਿਨਾਂ ਤੱਕ ਸ੍ਰੀ ਜਲਾਲਆਣਾ ਸਾਹਿਬ ਦਰਬਾਰ ਵਿੱਚ ਰਹੇ ਉਸ ਦੌਰਾਨ ਕਦੇ ਗਦਰਾਨਾ ਦਾ ਡੇਰਾ ਡਿਗਵਾ ਦਿੱਤਾ ਅਤੇ ਕਦੇ ਚੋਰਮਾਰ ਦਾ (ਡੇਰਾ ਸੱਚਾ ਸੌਦਾ ਦੀਆਂ ਬ੍ਰਾਂਚਾਂ) ਇਧਰ ਡੇਰੇ ਡਿਗਵਾ ਦਿੱਤੇ ਅਤੇ ਉਹਨਾਂ ਦਾ ਸਾਰਾ ਸਮਾਨ (ਲੱਕੜ, ਬਾਲਾ, ਗਾਡਰ-ਸ਼ਹਿਤੀਰ ਜੰਗਲੇ, ਦਰਵਾਜੇ) ਸ੍ਰੀ ਜਲਾਲਆਣਾ ਸਾਹਿਬ ਡੇਰੇ ਵਿੱਚ ਇਕੱਠਾ ਕਰਨ ਦਾ ਹੁਕਮ ਫਰਮਾਇਆ ਅਜੇ ਸਮਾਨ ਢੋਹਿਆ ਜਾ ਰਿਹਾ ਸੀ
ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਗਦਰਾਨਾ ਪਿੰਡ ਵਿੱਚ ਹੀ ਸਨ ਜੋ ਸਮਾਨ ਉਠਵਾ ਰਹੇ ਸਨ ਇਧਰ ਬੇਪਰਵਾਹ ਮਸਤਾਨਾ ਜੀ ਨੇ ਢੋਹਿਆ ਹੋਇਆ ਸਮਾਨ ਡੇਰਾ ਸੱਚਾ ਸੌਦਾ ਘੂਕਿਆਂਵਾਲੀ ਦੇ ਸੇਵਾਦਾਰਾਂ ਨੂੰ ਚੁਕਵਾ ਦਿੱਤਾ ਇਸ ਤੋਂ ਬਾਅਦ ਸਾਈਂ ਜੀ ਨੇ ਗਦਰਾਨਾ ਦਾ ਡੇਰਾ ਫਿਰ ਤੋਂ ਬਣਾਉਣ ਦੀ ਮਨਜ਼ੂਰੀ ਦੇ ਦਿੱਤੀ ਤਾਂ ਉੱਥੇ ਪਿਆ ਬਾਕੀ ਸਮਾਨ ਗਦਰਾਨਾ ਦੀ ਸਾਧ-ਸੰਗਤ ਨੂੰ ਚੁਕਵਾ ਦਿੱਤਾ ਪੂਜਨੀਕ ਪਰਮ ਪਿਤਾ ਜੀ ਆਪਣੇ ਅੱਲ੍ਹਾ, ਪੀਰੋ-ਮੁਰਸ਼ਿਦੇ-ਕਾਮਲ ਦੇ ਹੁਕਮ ਅਨੁਸਾਰ ਦਿਨ-ਰਾਤ ਇੱਕ ਕਰਕੇ ਡੇਰਿਆਂ ਦਾ ਸਮਾਨ ਢੋਂਦੇ ਅਤੇ ਢੁਆਉਂਦੇ ਰਹੇ ਅਤੇ ਇਧਰ ਪੂਜਨੀਕ ਸਾਈਂ ਜੀ ਉਹ ਲਿਆਂਦਾ ਗਿਆ ਸਮਾਨ ਚੁਕਵਾ ਦਿੰਦੇ ਇਹ ਖੁਦ ਕੁੱਲ ਮਾਲਕ ਦਾ ਆਪਣਾ ਅਲੌਕਿਕ ਖੇਡ ਅਤੇ ਅਸਲ ਵਿੱਚ ਪੂਜਨੀਕ ਪਰਮ ਪਿਤਾ ਜੀ ਦੀ ਪ੍ਰੀਖਿਆ ਸੀ ਪਰ ਪੂਜਨੀਕ ਪਰਮ ਪਿਤਾ ਜੀ ਤਾਂ ਪਹਿਲੇ ਦਿਨ ਤੋਂ ਹੀ ਆਪਣੇ ਆਪ ਨੂੰ ਆਪਣੇ ਪਿਆਰੇ ਮੁਰਸ਼ਿਦ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਖੁਦ ਸੁਪਰਦ ਕਰ ਚੁੱਕੇ ਸਨ
ਆਪ ਜੀ ਨੇ ਆਪਣੇ ਮੁਰਸ਼ਿਦ ਪਿਆਰੇ ਦੇ ਹਰ ਹੁਕਮ ਨੂੰ ਸਤਿਵਚਨ ਕਹਿ ਕੇ ਮੰਨਿਆ ਇਸ ਤਰ੍ਹਾਂ ਪੂਜਨੀਕ ਬੇਪਰਵਾਹ ਜੀ ਆਪ ਜੀ ਨੂੰ ਹਰ ਤਰ੍ਹਾਂ ਨਾਲ ਯੋਗ ਦੇਖਦੇ ਹੋਏ ਇੱਕ ਦਿਨ ਫਰਮਾਇਆ, ‘ਅਸੀਂ ਸਰਦਾਰ ਹਰਬੰਸ ਸਿੰਘ ਜੀ ਦਾ ਇਮਤਿਹਾਨ ਲਿਆ ਪਰ ਉਹਨਾਂ ਨੂੰ ਪਤਾ ਤੱਕ ਨਹੀਂ ਲੱਗਣ ਦਿੱਤਾ’ ਅਤੇ ਫਿਰ ਇੱਕ ਦਿਨ ਆਪ ਜੀ ਨੂੰ ਆਪਣੀ ਹਵੇਲੀ ਨੁੰਮਾ ਮਕਾਨ ਨੂੰ ਤੋੜਨ ਦਾ ਆਦੇਸ਼ ਫਰਮਾਇਆ ਬਾਹਰੀ ਨਜ਼ਰ ਨਾਲ ਦੇਖੀਏ, ਭਾਵ ਦੁਨੀਆਂਦਾਰੀ ਵਾਲਿਆਂ ਲਈ ਤਾਂ ਇਹ ਬਹੁਤ ਸਖ਼ਤ ਇਮਤਿਹਾਨ ਸੀ ਪਰ ਆਪ ਜੀ ਨੇ ਦੁਨੀਆਂ ਦੀ ਲੋਕ-ਲਾਜ ਦੀ ਜ਼ਰਾ ਵੀ ਪਰਵਾਹ ਕੀਤੇ ਬਿਨਾਂ ਤੁਰੰਤ ਆਪਣੇ ਖੁਦਾ ਦੇ ਬਚਨ ‘ਤੇ ਫੁੱਲ ਚੜ੍ਹਾਏ ਆਪਣੇ ਖੁਦ ਦੇ ਹੱਥਾਂ ਨਾਲ ਹਵੇਲੀ ਦੀ ਇੱਟ-ਇੱਟ ਕਰ ਦਿੱਤੀ ਅਤੇ ਹਵੇਲੀ ਦਾ ਮਲਬਾ ਇੱਟਾਂ (ਇੱਕ-ਇੱਕ ਕੰਕਰ), ਗਾਡਰ, ਸ਼ਹਿਤੀਰ, ਲੱਕੜ-ਬਾਲਾ ਅਤੇ ਘਰ ਦਾ ਸਾਰਾ ਸਮਾਨ (ਸੂਈ ਤੱਕ), ਟਰੱਕਾਂ, ਟਰੈਕਟਰ-ਟਰਾਲੀਆਂ ਵਿੱਚ ਭਰ ਕੇ ਆਪਣੇ ਪਿਆਰੇ ਖੁਦਾ ਦੀ ਪਾਵਨ ਹਜ਼ੂਰੀ ਵਿੱਚ ਡੇਰਾ ਸੱਚਾ ਸੌਦਾ ਸਰਸਾ ਵਿੱਚ ਲਿਆ ਕੇ ਰੱਖ ਦਿੱਤਾ
ਲਇੱਕ ਹੋਰ ਸਖ਼ਤ ਇਮਤਿਹਾਨ:-
ਮਹੀਨਾਵਾਰੀ ਸਤਿਸੰਗ ਦਾ ਦਿਨ ਸੀ ਸ਼ਨਿੱਚਰਵਾਰ ਅੱਧੀ ਰਾਤ ਨੂੰ ਪੂਜਨੀਕ ਬੇਪਰਵਾਹ ਜੀ ਬਾਹਰ ਆਏ ਸਮਾਨ ਦੇ ਐਨੇ ਵੱਡੇ ਢੇਰ ਨੂੰ ਵੇਖ ਕੇ ਆਦੇਸ਼ ਦਿੱਤਾ ਕਿ ਇਹ ਸਾਰਾ ਸਮਾਨ ਕਿਸਦਾ ਹੈ, ਹੁਣੇ ਬਾਹਰ ਕੱਢੋ ਅਤੇ ਆਪ ਹੀ ਰਖਵਾਲੀ ਕਰੋ ਸਖ਼ਤ ਸਰਦੀ ਦਾ ਮੌਸਮ ਅਤੇ ਉੱਪਰੋਂ ਸ਼ੀਤ ਲਹਿਰ ਤੇ ਬੂੰਦਾ-ਬਾਂਦੀ ਨਾਲ ਵਾਤਾਵਰਨ ਇੱਕ ਦਮ ਸ਼ੀਤਮਈ ਬਣਿਆ ਹੋਇਆ ਸੀ ਐਨੀ ਜਬਰਦਸਤ ਠੰਢ ਕਿ ਹੱਥ-ਪੈਰ ਸੁੰੰਨ ਹੋ ਰਹੇ ਸਨ ਆਪ ਜੀ ਆਪਣੇ ਪਿਆਰੇ ਦੇ ਹੁਕਮ ਵਿੱਚ ਪੂਰੀ ਰਾਤ ਭਰ ਖੁੱਲ੍ਹੇ ਅਸਮਾਨ ਥੱਲੇ ਆਪਣੇ ਸਮਾਨ ਕੋਲ ਬੈਠ ਕੇ ਬੇਪਰਵਾਹੀ ਅਲੌਕਿਕ ਆਨੰਦ ਮਾਣਦੇ ਰਹੇ ਅਤੇ ਸੁਬ੍ਹਾ ਹੁੰਦੇ ਹੀ ਸਾਰਾ ਸਮਾਨ ਇੱਕ-ਇੱਕ ਕਰਕੇ ਆਈ ਹੋਈ ਸੰਗਤ ਵਿੱਚ ਵੰਡ ਕੇ ਸਾਈਂ ਜੀ ਦੀ ਪਾਵਨ ਹਜ਼ੂਰੀ ਵਿੱਚ ਬੈਠ ਗਏ ਅਤੇ ਅਪਾਰ ਖੁਸ਼ੀਆਂ ਹਾਸਲ ਕੀਤੀਆਂ
ਲਸਤਿਨਾਮ ਕੁੱਲ ਮਾਲਕ ਆਪਣਾ ਸਵਰੂਪ ਬਣਾਇਆ:
28 ਫਰਵਰੀ 1960 ਨੂੰ ਪੂਜਨੀਕ ਬੇਪਰਵਾਹ ਜੀ ਦੇ ਹੁਕਮ ਅਨੁਸਾਰ ਪੂਜਨੀਕ ਪਰਮ ਪਿਤਾ ਜੀ ਦੇ ਸਿਰ ਤੋਂ ਪੈਰਾਂ ਤੱਕ ਨਵੇਂ-ਨਵੇਂ ਨੋਟਾਂ ਦੇ ਲੰਮੇ-ਲੰਮੇ ਹਾਰ ਪਹਿਨਾ ਕੇ ਜੀਪ ‘ਤੇ ਪੂਰੇ ਸਰਸਾ ਸ਼ਹਿਰ ਵਿੱਚ ਇੱਕ ਬਹੁਤ ਹੀ ਪ੍ਰਭਾਵਸ਼ਾਲੀ ਸ਼ੋਭਾ ਯਾਤਰਾ (ਰੂਹਾਨੀ ਜਲੂਸ) ਕੱਢੀ ਗਈ ਤਾਂ ਕਿ ਪੂਰੀ ਦੁਨੀਆਂ ਨੂੰ ਵੀ ਪਤਾ ਲੱਗੇ ਕਿ ਪੂਜਨੀਕ ਬੇਪਰਵਾਹ ਮਸਤਾਨਾ ਜੀ ਮਹਾਰਾਜ ਨੇ ਸ੍ਰੀ ਜਲਾਲਆਣਾ ਸਾਹਿਬ ਦੇ ਸਰਦਾਰ ਸਤਿਨਾਮ ਸਿੰਘ ਜੀ ਨੂੰ ਡੇਰਾ ਸੱਚਾ ਸੌਦਾ ਵਿੱਚ ਆਪਣੇ ਉਤਰ-ਅਧਿਕਾਰੀ ਦੇ ਰੂਪ ਵਿੱਚ ਵਿਰਾਜਮਾਨ ਕੀਤਾ ਹੈ ਇਸ ਸ਼ਹਿਨਸ਼ਾਹੀ ਜਲੂਸ ਵਿੱਚ ਆਸ਼ਰਮ ਦਾ ਹਰ ਜੀਵ ਸ਼ਾਮਲ ਸੀ ਜਲੂਸ ਦੀ ਵਾਪਸੀ ‘ਤੇ ਪੂਜਨੀਕ ਸ਼ਹਿਨਸ਼ਾਹ ਜੀ ਨੇ ਬਚਨ ਫਰਮਾਇਆ ਕਿ ਅੱਜ ਤੋਂ ਸਰਦਾਰ ਹਰਬੰਸ ਸਿੰਘ ਜੀ ਨੂੰ ਸਤਿਨਾਮ ਕੁੱਲ ਮਾਲਕ ਬਣਾ ਦਿੱਤਾ, ਉਹ ਸਤਿਨਾਮ ਕੁੱਲ ਮਾਲਕ ਜਿਸ ਦੇ ਸਹਾਰੇ ਇਹ ਸਭ ਖੰਡ-ਬ੍ਰਹਿਮੰਡ ਖੜ੍ਹੇ ਹਨ
ਪੂਜਨੀਕ ਬੇਪਰਵਾਹ ਮਸਤਾਨਾ ਜੀ ਮਹਾਰਾਜ ਨੇ ਪੂਜਨੀਕ ਪਰਮ ਪਿਤਾ ਜੀ ਨੂੰ ਸ਼ਰੇਆਮ ਸਟੇਜ਼ ‘ਤੇ ਆਪਣੇ ਨਾਲ ਬਿਠਾਕੇ ਸਾਧ-ਸੰਗਤ ਵਿੱਚ ਫਰਮਾਇਆ ‘ਯੇ ਵੋਹੀ ਹੀ ਸਤਿਨਾਮ ਹੈ ਜਿਸੇ ਦੁਨੀਆਂ ਜਪਦੀ-ਜਪਦੀ ਮਰ ਗਈ ਅਸੀਂ ਇਨਹੇ ਸੱਚੇ ਦਾਤਾ ਸਾਵਨ ਸ਼ਾਹ ਸਾਈਂ ਕੇ ਹੁਕਮ ਸੇ ਅਰਸ਼ੋਂ ਸੇ ਲਾਕਰ ਤੁਮਹਾਰੇ ਸਾਹਮਣੇ ਬਿਠਾ ਦੀਆ ਹੈ ਜੋ ਇਨਕੇ ਪੀਠ ਪੀਛੇ ਸੇ ਭੀ ਦਰਸ਼ਨ ਕਰਲੇਗਾ ਵੋ ਭੀ ਨਰਕੋਂ ਮੇਂ ਨਹੀਂ ਜਾਏਗਾ ਉਸਕਾ ਭੀ ਉੱਧਾਰ ਯੇ ਆਪਣੀ ਰਹਿਮਤ ਸੇ ਕਰੇਂਗੇ
ਪੂਜਨੀਕ ਪਰਮ ਪਿਤਾ ਜੀ ਨੇ ਡੇਰਾ ਸੱਚਾ ਸੌਦਾ ਵਿੱਚ ਬਤੌਰ ਦੂਜੇ ਪਾਤਸ਼ਾਹ ਦੇ ਰੂਪ ਗੱਦੀਨਸ਼ੀਨ ਹੋ ਕੇ ਲਗਭਗ 31 ਸਾਲ ਤੱਕ ਸਾਧ-ਸੰਗਤ ਰੂਪੀ ਫੁਲਵਾੜੀ ਨੂੰ ਆਪਣੇ ਅੰਤਰ-ਹਿਰਦੇ ਦਾ ਅਪਾਰ ਪ੍ਰੇਮ ਬਖਸ਼ਿਆ, ਆਪਣੇ ਰਹਿਮੋ-ਕਰਮ ਦੇ ਅੰਮ੍ਰਿਤ ਨਾਲ ਇਸ ਪ੍ਰਕਾਰ ਸੰਜੋਇਆ ਹੈ ਕਿ ਸਮੂਹ ਸਾਧ-ਸੰਗਤ ਤਨ-ਮਨ-ਧਨ ਨਾਲ ਬਲਿਹਾਰ ਹੈ ਆਪ ਜੀ ਦੀ ਇਸ ਅਪਾਰ ਰਹਿਮਤ ਸਦਕਾ ਡੇਰਾ ਸੱਚਾ ਸੌਦਾ ਦੁਨੀਆਂ ਭਰ ਵਿੱਚ ਸੂਰਜ ਦੇ ਸਮਾਨ ਪ੍ਰਕਾਸ਼ਵਾਨ ਹੈ ਆਪ ਜੀ ਦੀਆਂ ਪਾਵਨ ਪ੍ਰੇਰਨਾਵਾਂ ਨਾਲ ਹੀ ਇਹ ਡੇਰਾ ਸੱਚਾ ਸੌਦਾ ਦਰਬਾਰ ਆਪਣੀ ਸੱਚਾਈ, ਸਫਾਈ, ਇਮਾਨਦਾਰੀ ਆਪਣੀ ਨਿਰਭਰਤਾ ਤੇ ਪਰਮਾਰਥੀ ਕਾਰਜਾਂ, ਨਿਸ਼ਕਾਮ ਸੇਵਾ-ਕਾਰਜਾਂ ਤੇ ਸਮਾਜ ਤੇ ਲੋਕ ਭਲਾਈ ਲਈ ਦੁਨੀਆਂ ਭਰ ਵਿੱਚ ਮਸ਼ਹੂਰ ਹੈ ਆਪ ਜੀ ਨੇ ਲੱਖਾਂ ਲੋਕਾਂ (ਗਿਆਰਾਂ ਲੱਖ ਤੋਂ ਵੀ ਜ਼ਿਆਦਾ) ਨੂੰ ਨਾਮ-ਸ਼ਬਦ ਪ੍ਰਦਾਨ ਕਰਕੇ, ਬੁਰਾਈਆਂ ਤੋਂ ਮੁਕਤ ਕਰਕੇ ਉਹਨਾਂ ਨੂੰ ਆਦਰਸ਼ ਪਾਕ-ਪਵਿੱਤਰ ਜੀਵਨ ਪ੍ਰਦਾਨ ਕੀਤਾ ਤੇ ਉਹਨਾਂ ਦੇ ਲੋਕ ਪ੍ਰਲੋਕ ਨੂੰ ਸੰਵਾਰਿਆ
ਪੂਜਨੀਕ ਪਰਮ ਪਿਤਾ ਜੀ ਨੇ 23 ਸਤਬੰਰ 1990 ਨੂੰ ਪੂਜਨੀਕ ਮੌਜ਼ੂਦਾ ਗੁਰੂ ਜੀ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਖੁਦ ਡੇਰਾ ਸੱਚਾ ਸੌਦਾ ਗੁਰਗੱਦੀ ‘ਤੇ ਬਤੌਰ ਤੀਜੇ ਪਾਤਸ਼ਾਹ ਵਿਰਾਜਮਾਨ ਕੀਤਾ ਡੇਰਾ ਸੱਚਾ ਸੌਦਾ ਆਪ ਜੀ ਦੀਆਂ ਪਾਕ-ਪਵਿੱਤਰ ਪ੍ਰੇਰਨਾਵਾਂ ਨਾਲ ਪੂਜਨੀਕ ਗੁਰੂ ਜੀ ਦੇ ਪਾਵਨ ਮਾਰਗ ਦਰਸ਼ਨ ਵਿੱਚ ਮਾਨਵਤਾ ਸਮਾਜ ਭਲਾਈ ਦਾ ਫਾਰਮੈਟ ਬਣਿਆ ਹੋਇਆ ਹੈ ਅਤੇ ਪੂਰੀ ਦੁਨੀਆਂ ਵਿੱਚ ਡੇਰਾ ਸੱਚਾ ਸੌਦਾ ਦਾ ਨਾਂਅ ਹੈ
ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ Facebook, Twitter, LinkedIn और Instagram, YouTube ਤੇ ਫਾਲੋ ਕਰੋ.