ਕੋਰੋਨਾ ਕਾਲ ’ਚ ਆੱਨ-ਲਾਈਨ ਸਿੱਖਿਆ: ਬੱਚਿਆਂ ਨੂੰ ਲਿਖਣ ਦੀ ਆਦਤ ਪਾਓ
ਪਿਛਲੇ ਸਾਲ ਤੋਂ ਬੱਚੇ ਆੱਨ-ਲਾਈਨ ਪੜ੍ਹਾਈ ਹੀ ਕਰ ਰਹੇ ਹਨ ਕਿਤੇ-ਕਿਤੇ ਐਗਜ਼ਾਮ ਤਾਂ ਪਹਿਲਾਂ ਦੀ ਤਰ੍ਹਾਂ ਹੋ ਰਹੇ ਹਨ ਕੁੱਲ ਮਿਲਾ ਕੇ ਕੋਰੋਨਾ ਕਾਰਨ ਸਿੱਖਿਆ ਡਾਵਾਂਡੋਲ ਚੱਲ ਰਹੀ ਹੈ ਤਾਂ ਆੱਨ-ਲਾਇਨ ਪੜ੍ਹਾਈ ਦਾ ਮਹੱਤਵ ਵਧ ਰਿਹਾ ਹੈ
ਪਿਛਲੇ ਸੈਸ਼ਨ ’ਚ ਬੱਚੇ ਪੂਰੇ ਸਾਲ ਸਕੂਲ ਤਾਂ ਗਏ ਹੀ ਨਹੀਂ ਉਨ੍ਹਾਂ ਨੇ ਸਾਰੇ ਐਗਜ਼ਾਮ ਘਰ ਹੀ ਬਿਨਾਂ ਲਿਖੇ ਦਿੱਤੇ ਹਨ ਇਨ੍ਹਾਂ ਸਭ ਦਾ ਕਈ ਚੀਜਾਂ ’ਤੇ ਅਸਰ ਹੋਇਆ ਹੈ ਅਤੇ ਇਨ੍ਹਾਂ ’ਚੋਂ ਇੱਕ ਹੈ ਲਿਖਣ ਦੀ ਆਦਤ ਬੱਚਿਆਂ ਦੀ ਲਿਖਣ ਦੀ ਆਦਤ ਘੱਟ ਹੋਈ ਹੈ ਹੁਣ ਜਦੋਂ ਉਹ ਸਕੂਲ ਜਾਣਗੇ ਤਾਂ ਸਭ ਤੋਂ ਵੱਡੀ ਸਮੱਸਿਆ ਇਹੀ ਲਿਖਣ ਦੀ ਹੀ ਰਹੀ ਹੈ
ਮੋਬਾਇਲ ਅਤੇ ਇੰਟਰਨੈੱਟ ਦੇ ਸ਼ੌਂਕ ਪੜ੍ਹਨ ਤੋਂ ਬਾਅਦ ਬੱਚਿਆਂ ਨੂੰ ਲਿਖਣ ’ਚ ਬਹੁਤ ਦਿੱਕਤ ਹੋ ਰਹੀ ਹੈ ਬੱਚਿਆਂ ਨੂੰ ਸਕੂਲ ’ਚ ਦਿੱਤੇ ਜਾਣ ਵਾਲੇ ਹੋਮਵਰਕ ’ਚ ਹੋ ਸਕਦਾ ਹੈ ਕਿ ਤੁਹਾਨੂੰ ਖੂਬ ਪ੍ਰੇਸ਼ਾਨ ਕਰ ਲੈਣ ਹਾਂ, ਇਹ ਗੱਲ ਵੀ ਸਹੀ ਹੈ ਕਿ ਬੱਚਿਆਂ ਨੇ ਪਿਛਲੇ ਸਾਲ ਹੋਮਵਰਕ ਤਾਂ ਕੀਤਾ ਹੈ ਪਰ ਇਸ ’ਤੇ ਵੀ ਏਨਾ ਦਬਾਅ ਨਹੀਂ ਰਿਹਾ ਜੇਕਰ ਤੁਹਾਡੇ ਬੱਚੇ ਦੀ ਵੀ ਲਿਖਣ ਦੀ ਆਦਤ ਖਰਾਬ ਹੋ ਗਈ ਤਾਂ ਉਨ੍ਹਾਂ ਦੀ ਇਹ ਆਦਤ ਤੁਸੀਂ ਇਨ੍ਹਾਂ ਤਰੀਕਿਆਂ ਨਾਲ ਸੁਧਾਰ ਸਕਦੇ ਹੋ
Table of Contents
ਲਿਖਣਾ ਕਿਉਂ ਹੈ ਜ਼ਰੂਰੀ
ਇਹ ਅਸੀਂ ਸਭ ਜਾਣਦੇ ਹਾਂ ਕਿ ਕੋਈ ਵੀ ਲਿਖੀ ਹੋਈ ਗੱਲ ਜ਼ਿਆਦਾ ਸਮੇਂ ਤੱਕ ਸਾਡੇ ਦਿਮਾਗ ’ਚ ਰਹਿੰਦੀ ਹੈ ਇਸ ਨੂੰ ਇੰਜ ਸਮਝੋ ਕਿ ਵੱਡੇ ਹੋਣ ਤੋਂ ਬਾਅਦ ਵੀ ਅਸੀਂ ਕਈ ਗੱਲਾਂ ਇਸ ਲਈ ਲਿਖਦੇ ਹਾਂ ਕਿ ਸਮਾਂ ਰਹਿਣ ’ਤੇ ਯਾਦ ਰਹਿ ਸਕੇ ਜਾਂ ਫਿਰ ਕਈ ਦਫਾ ਘਰੇਲੂ ਖਰਚਿਆਂ ਦਾ ਹਿਸਾਬ ਵੀ ਘਰਾਂ ’ਚ ਲਿਖਦੇ ਹਨ, ਤਾਂ ਤੁਹਾਨੂੰ ਅੱਗੇ ਦੇ ਮਹੀਨਿਆਂ ਦੇ ਖਰਚਿਆਂ ਨਾਲ ਤੁਲਨਾ ’ਚ ਮੱਦਦ ਮਿਲਦੀ ਹੈ ਕੁੱਲ-ਮਿਲਾ ਕੇ ਲਿਖਣ ਦੇ ਫਾਇਦੇ ਹਰ ਉਮਰ ’ਚ ਮਿਲਦੇ ਜਾਂਦੇ ਹਨ ਛੋਟੀ ਉਮਰ ਹੋਵੇ ਜਾਂ ਵੱਡੀ ਲਿਖਣਾ ਹਮੇਸ਼ਾ ਲਾਭਦਾਇਕ ਹੁੰਦਾ ਹੈ
ਆੱਨ-ਲਾਈਨ ਐਗਜ਼ਾਮ ਹਨ ਤਾਂ ਕੀ
ਬੱਚਿਆਂ ਦੇ ਆੱਨ-ਲਾਇਨ ਐਗਜ਼ਾਮ ਹੋ ਰਹੇ ਹਨ ਤਾਂ ਜ਼ਿਆਦਾਤਰ ਮਾਪੇ ਪਹਿਲਾਂ ਵਾਂਗ ਕੋਰਸ ਯਾਦ ਕਰਨ ਤੋਂ ਬਾਅਦ ਲਿਖਾ ਕੇ ਨਹੀਂ ਦੇਖਦੇ ਹਨ ਜਦਕਿ ਇਹ ਆਦਤ ਹੀ ਸਭ ਤੋਂ ਵੱਡੀ ਦਿੱਕਤ ਹੈ ਬੱਚੇ ਇਸ ਆਦਤ ਦੇ ਚੱਲਦਿਆਂ ਲਿਖਣ ਨੂੰ ਪਿੱਛੇ ਛੱਡਦੇ ਜਾ ਰਹੇ ਹਨ ਉਨ੍ਹਾਂ ਨੂੰ ਵੀ ਹੁਣ ਲਿਖਣਾ ਬੇਕਾਰ ਦਾ ਕੰਮ ਲੱਗਣ ਲੱਗਿਆ ਹੈ ਉਨ੍ਹਾਂ ਨੂੰ ਕੋਰਸ ਯਾਦ ਹੋ ਜਾਣਾ ਹੀ ਕਾਫੀ ਲੱਗਦਾ ਹੈ ਜਦਕਿ ਲਿਖ ਕੇ ਦੇਖਣ ਨਾਲ ਯਾਦ ਕੀਤਾ ਹੋਇਆ ਮਨ ’ਚ ਪੱਕਾ ਤਾਂ ਹੋ ਹੀ ਜਾਂਦਾ ਹੈ ਇਸ ਤਰ੍ਹਾਂ ਕਈ ਸਾਰੇ ਸ਼ਬਦ ਲਿਖਣ ਦੀ ਪ੍ਰੈਕਟਿਸ ਵੀ ਹੋ ਜਾਂਦੀ ਹੈ ਪਰ ਇਹ ਪ੍ਰੈਕਟਿਸ ਅੱਜ-ਕੱਲ੍ਹ ਨਹੀਂ ਹੋ ਰਹੀ ਹੈ
ਲਿਖਵਾ ਕੇ ਦੇਖੋ
ਬੱਚੇ ਦੀ ਕਿਉਂਕਿ ਲਿਖਣ ਦੀ ਆਦਤ ਨਹੀਂ ਬਣੀ ਹੈ ਇਸ ਲਈ ਇਹ ਜ਼ਰੂਰੀ ਹੈ ਕਿ ਉਨ੍ਹਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਲਿਖਣ ਦਾ ਕੰਮ ਦਿੱਤਾ ਜਾਵੇ ਉਨ੍ਹਾਂ ਨੂੰ ਸਮਝਾਇਆ ਜਾਵੇ ਕਿ ਯਾਦ ਕਰਨ ਨਾਲ ਕੰਮ ਨਹੀਂ ਚੱਲੇਗਾ ਲਿਖਣ ਦੀ ਪ੍ਰੈਕਟਿਸ ਲਈ ਸਭ ਤੋਂ ਪਹਿਲਾਂ ਤਾਂ ਰੋਜ਼ ਰੈਗੂਲਰ ਵਾਲਾ ਹੋਮਵਰਕ ਮਿਲਣਾ ਚਾਹੀਦਾ ਹੈ ਹੁਣ ਐਗਜ਼ਾਮ ਦੇ ਸਮੇਂ ਸਕੂਲ ’ਚ ਤਾਂ ਹੋਮਵਰਕ ਮਿਲੇਗਾ ਨਹੀਂ
ਇਸ ਲਈ ਤੁਸੀਂ ਖੁਦ ਅਜਿਹਾ ਕਰੋ ਬੱਚੇ ਨੂੰ ਤੁਸੀਂ ਹੋਮਵਰਕ ਜ਼ਰੂਰ ਦਿਓ ਬੱਚਾ ਸ਼ੁਰੂ ’ਚ ਆਨਾਕਾਨੀ ਕਰੇਗਾ ਪਰ ਤੁਸੀਂ ਉਸ ਨੂੰ ਪੂਰਾ ਨਾ ਸਹੀ ਥੋੜ੍ਹਾ ਹੀ ਹੋਮਵਰਕ ਕਰਨ ਨੂੰ ਕਹੋ ਹੌਲੀ-ਹੌਲੀ ਉਸ ਦੀ ਲਿਖਣ ਦੀ ਆਦਤ ਵਾਪਸ ਹੋ ਜਾਏਗੀ ਇਸ ਤੋਂ ਇਲਾਵਾ ਜਦੋਂ ਵੀ ਕੁਝ ਨਵਾਂ ਯਾਦ ਕਰਾਓ ਤਾਂ ਉਸ ਨੂੰ ਲਿਖਣ ਲਈ ਜ਼ਰੂਰ ਕਹੋ ਉਹ ਲਿਖੇਗਾ ਤਾਂ ਯਾਦ ਕੀਤਾ ਹੋਇਆ ਹੋਰ ਚੰਗੀ ਤਰ੍ਹਾਂ ਯਾਦ ਹੋਵੇਗਾ
ਆੱਨ-ਲਾਇਨ ਹੈ ਤਾਂ ਕੀ
ਤੁਸੀਂ ਲਿਖਣ ਦੀ ਆਦਤ ਸੁਧਾਰਨ ਲਈ ਇਹ ਵੀ ਕਰ ਸਕਦੇ ਹੋ ਕਿ ਬੱਚੇ ਤੋਂ ਆੱਨ-ਲਾਇਨ ਪੇਪਰ ਪਹਿਲਾਂ ਲਿਖਵਾ ਕੇ ਦੇਖ ਲਓ ਆੱਨ-ਲਾਇਨ ਪੇਪਰ ’ਚ ਵੀ ਇੱਕ ਤੋਂ ਡੇਢ ਘੰਟੇ ਦਾ ਸਮਾਂ ਮਿਲਦਾ ਹੀ ਹੈ ਹੁਣ ਏਨੇ ਸਮੇਂ ’ਚ ਸਾਰੇ ਵਿਸ਼ੇ ਨਾ ਸਹੀ ਪਰ ਕੁਝ ਵਿਸ਼ਿਆਂ ਦੇ ਸਵਾਲਾਂ ਨੂੰ ਲਿਖਵਾ ਕੇ ਵੀ ਦੇਖਿਆ ਜਾ ਸਕਦਾ ਹੈ ਤੁਸੀਂ ਸਵਾਲ ਪੁੱਛ ਲਓ ਅਤੇ ਉਹ ਲਿਖ ਕੇ ਦਿਖਾ ਦਿਓ ਫਿਰ ਤੁਸੀਂ ਆੱਨ-ਲਾਇਨ ਜਵਾਬ ਦੇ ਦਿਓ ਇਸ ਤਰ੍ਹਾਂ ਉਸ ਨੂੰ ਵੀ ਅਸਲੀ ਪੇਪਰ ਵਾਲਾ ਅਹਿਸਾਸ ਹੋਵੇਗਾ ਉਹ ਪੇਪਰ ਦੀ ਤਿਆਰੀ ਵੀ ਇੰਜ ਕਰਨਗੇ ਜਿਵੇਂ ਉਨ੍ਹਾਂ ਨੂੰ ਆੱਨ-ਲਾਈਨ ਪੇਪਰ ਦੇਣਾ ਹੋਵੇ
ਡਰਾਇੰਗ ਬਣਾਓ ਅਤੇ ਲਿਖੋ
ਬੱਚੇ ਅਕਸਰ ਹੀ ਡਰਾਇੰਗ ਬਣਾਉਂਦੇ ਹਨ ਤੁਸੀਂ ਬੱਚਿਆਂ ਨੂੰ ਆਪਣੀ ਡਰਾਇੰਗ ਬਾਰੇ ਸਭ ਕੁਝ ਡਿਟੇਲ ’ਚ ਦੱਸਣ ਨੂੰ ਕਹੋ ਬਸ ਸ਼ਰਤ ਇਹ ਹੋਵੇਗੀ ਕਿ ਉਨ੍ਹਾਂ ਸਭ ਕੁਝ ਲਿਖ ਕੇ ਦੱਸਣਾ ਹੋਵੇਗਾ ਜਿਵੇਂ ਕਿ ਪੇਂਟਿੰਗ ’ਚ ‘ਇੱਕ ਬੱਚਾ ਹੈ, ਉਹ ਆਈਸਕ੍ਰੀਮ ਖਾ ਰਿਹਾ ਹੈ’ ਆਦਿ ਜਦੋਂ ਉਹ ਲਿਖੇਗਾ ਤਾਂ ਉਸ ਨੂੰ ਵੀ ਕੁਝ ਦਿਨ ਬਾਅਦ ਹੀ ਸਹੀ ਪਰ ਲਿਖਣਾ ਚੰਗਾ ਜ਼ਰੂਰ ਲੱਗੇਗਾ
ਉਸ ਨੂੰ ਇਹ ਐਕਟੀਵਿਟੀ ਵੀ ਏਨੀ ਚੰਗੀ ਲੱਗੇਗੀ ਕਿ ਹੋ ਸਕਦਾ ਹੈ ਕਿ ਉਹ ਤੁਹਾਡੇ ਨਾਲ ਖੁਦ ਹੀ ਅੱਗੇ ਆ ਕੇ ਇਸ ਨੂੰ ਰੋਜ਼ ਕਰਨ ਦੀ ਜਿਦ ਕਰਨ ਲੱਗੇ ਇਸ ਦੇ ਦੋ ਫਾਇਦੇ ਹੋਣਗੇ ਬੱਚੇ ਦੀ ਡਰਾਇੰਗ ਵੀ ਚੰਗੀ ਹੋਵੇਗੀ, ਰਾਈਟਿੰਗ ਚੰਗੀ ਹੋਵੇਗੀ ਇਨ੍ਹਾਂ ਸਭ ’ਚ ਬੱਚੇ ਦੀ ਲਿਖਣ ਦੀ ਆਦਤ ਵੀ ਪੱਕੀ ਹੋ ਜਾਏਗੀ ਉਹ ਲਿਖਣ ’ਚ ਆਨੰਦ ਮਹਿਸੂਸ ਕਰੇਗਾ ਫਿਰ ਕੋਈ ਬਿਨ੍ਹਾਂ ਕਹੇ ਵੀ ਤੁਹਾਨੂੰ ਲਿਖ ਕੇ ਦਿਖਾਇਆ ਕਰੇਗਾ
ਖੁਦ ਵੀ ਲਿਖੋ
ਬੱਚਾ ਮਾਤਾ-ਪਿਤਾ ’ਚ ਆਪਣੇ ਆਦਰਸ਼ ਤਲਾਸ਼ਦਾ ਹੈ ਅਜਿਹੇ ’ਚ ਜੇਕਰ ਬੱਚਿਆਂ ਨੂੰ ਲਿਖਣ ਦੀ ਆਦਤ ਪਾਉਣੀ ਹੈ ਤਾਂ ਸਭ ਤੋਂ ਪਹਿਲਾਂ ਖੁਦ ਵੀ ਕਈ ਸਾਰੇ ਕੰਮ ਪਹਿਲਾਂ ਵਾਂਗ ਲਿਖ ਕੇ ਹੀ ਕਰੋ ਹਰ ਕੰਮ ਲਈ ਮੋਬਾਇਲ ਨਾ ਤਲਾਸ਼ੋ ਮਹੀਨੇ ਦੇ ਹਿਸਾਬ-ਕਿਤਾਬ ਜੋ ਹੁਣ ਮੋਬਾਇਲ ’ਤੇ ਕਰਿਆ ਕਰਦੇ ਸਨ, ਘੱਟ ਤੋਂ ਘੱਟ ਉਹ ਕੰਮ ਤਾਂ ਲਿਖ ਕੇ ਹੀ ਕਰੋ ਇਸ ਤਰ੍ਹਾਂ ਬੱਚਿਆਂ ਨੂੰ ਇਹ ਵੀ ਕਹਿਣ ਲਈ ਹੋਵੇਗਾ ਕਿ ਦੇਖੋ ਮੈਂ ਵੀ ਤਾਂ ਲਿਖ ਰਹੀ ਹਾਂ ਲਿਖਣਾ ਚੰਗੀ ਗੱਲ ਹੁੰਦੀ ਹੈ, ਇਹ ਬੱਚੇ ਨੂੰ ਸਮਝ ਆ ਜਾਏਗਾ ਉਹ ਲਿਖਣ ਲਈ ਮੋਟੀਵੇਟ ਹੋਵੇਗਾ ਤੇ ਲਿਖਣ ਦੀ ਕੋਸ਼ਿਸ਼ ਵੀ ਖੂਬ ਕਰੇਗਾ