ਅਨੋਖਾ ਹੈ ਇਹ ਡਾੱਗ ਸਪੋਰਟਸ Awesome This Dog Sports
ਸਾਡੇ ਸਮਾਜ ’ਚ ਪਾਲਤੂ ਜਾਨਵਰਾਂ ਦਾ ਸ਼ੌਂਕ ਰੱਖਣ ਵਾਲੇ ਲੋਕਾਂ ਦੀ ਕਮੀ ਨਹੀਂ ਹੈ ਅਜਿਹੇ ’ਚ ਕੁੱਤਾ ਇੱਕ ਵਫ਼ਾਦਾਰ ਜਾਨਵਰ ਹੈ, ਜਿਸ ਨੂੰ ਹਮੇਸ਼ਾ ਲੋਕਾਂ ਦੇ ਘਰਾਂ ’ਚ ਆਮ ਵੇਖਿਆ ਜਾਂਦਾ ਹੈ ਬੱਚੇ ਤਾਂ ਬੱਚੇ, ਆਮ ਵੱਡੇ ਲੋਕ ਵੀ ਪਾਲਤੂ ਕੁੱਤਿਆਂ ਨੂੰ ਪਸੰਦ ਕਰਦੇ ਹਨ ਅਤੇ ਆਪਣੇ ਬੱਚੇ ਵਾਂਗ ਇਨ੍ਹਾਂ ਦੀ ਦੇਖਭਾਲ ਕਰਦੇ ਹਨ ਖੇਡਾਂ ਆਖਿਰ ਕਿਸ ਨੂੰ ਪਸੰਦ ਨਹੀਂ ਹੁੰਦੀਆਂ ਖੇਡ ਨਾਲ ਜੋ ਮਨੋਰੰਜਨ ਅਤੇ ਸਰੀਰਕ ਕਸਰਤ ਹੁੰਦੀ ਹੈ, ਉਸ ਦੇ ਤਾਂ ਕੀ ਕਹਿਣੇ ਸਾਡੇ ਸਮਾਜ ’ਚ ਲੋਕ ਤਰ੍ਹਾਂ-ਤਰ੍ਹਾਂ ਦੀਆਂ ਖੇਡਾਂ ਖੇਡਦੇ ਹਨ,
ਜਿਵੇਂ ਕ੍ਰਿਕਟ, ਫੁੱਟਬਾਲ, ਟੈਨਿਸ, ਸਾਈਕÇਲੰਗ, ਹਾਕੀ ਆਦਿ ਪਰ ਇੱਥੇ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਖੇਡਾਂ ’ਚ ਕੁੱਤਿਆਂ ਦਾ ਅਹਿਮ ਯੋਗਦਾਨ ਹੈ ਬਹੁਤੇ ਆਯੋਜਨ ਕੁੱੱਤਿਆਂ ਨਾਲ ਸੰਬੰਧਿਤ ਖੇਡਾਂ ਕਰਵਾਉਂਦੇ ਹਨ ਪਿਓਰ ਬ੍ਰੀਡ ਦੇ ‘ਕਨਫਰਮੇਸ਼ਨ ਸ਼ੋਅ’ ਵਿੱਚ ਡਾੱਗ (ਕੁੱਤਾ) ਨੂੰ ਚੈਂਪੀਅਨਸ਼ਿਪ ਦਾ ਐਵਾਰਡ ਵੀ ਦਿੱਤਾ ਜਾਂਦਾ ਹੈ ਕਈ ਦੇਸ਼ਾਂ ’ਚ ਡਾੱਗ ਸ਼ੋਅ ਵੱਖ-ਵੱਖ ਤਰ੍ਹਾਂ ਦੇ ਡਾੱਗ ਸਪੋਰਟਸ ਤੇ ਇਵੈਂਟ ਕਰਵਾਏ ਜਾਂਦੇ ਹਨ ਇਨ੍ਹਾਂ ’ਚ ਕਈ ਵਾਰ ਸਿਰਫ ਇੱਕ ਹੀ ਤਰ੍ਹਾਂ ਦੀ ਬ੍ਰੀਡ ਦੇ ਡਾੱਗ ਆਪਣੀ ਪੇਸ਼ਕਾਰੀ ਦਿੰਦੇ ਹਨ ਕੁਝ ਡਾੱਗ ਸਪੋਰਟਸ ਸਰਦੀਆਂ ’ਚ ਬਰਫ ’ਤੇ ਹੀ ਕਰਵਾਏ ਜਾਂਦੇ ਹਨ
Table of Contents
ਤਾਂ ਆਓ ਜਾਣਦੇ ਹਾਂ ਕੁਝ ਖਾਸ ਡਾੱਗ ਸਪੋਰਟਸ ਬਾਰੇ:-
ਡਾੱਗ ਐਜੀਲਿਟੀ:
ਇਸ ’ਚ ਡਾੱਗ ਹੈਂਡਲਰ ਕੁੱਤੇ ਨੂੰ ਰੁਕਾਵਟ ਦੌੜ ’ਚ ਹਿੱਸਾ ਲੈਣ ਲਈ ਆਦੇਸ਼ ਦਿੰਦਾ ਹੈ ਇਸ ’ਚ ਕੁੱਤਾ ਬਿਨਾ ਕਿਸੇ ਖਾਣ ਦੀ ਚੀਜ਼ ਜਾਂ ਕਿਸੇ ਖਿਡੌਣੇ ਨੂੰ ਫੜ੍ਹਨ ਦੇ ਲਾਲਚ ’ਚ ਦੌੜਦਾ ਹੈ ਹੈਂਡਲਰ ਨਾ ਤਾਂ ਕੁੱੱਤੇ ਨੂੰ ਸਪਰਸ਼ ਕਰਦਾ ਹੈ ਅਤੇ ਨਾ ਕਿਸੇ ਰੁਕਾਵਟ ਨੂੰ ਉਹ ਸਿਰਫ ਅਵਾਜ਼ ਅਤੇ ਸਰੀਰ ਦੇ ਇਸ਼ਾਰਿਆਂ ਨਾਲ ਕੁੱਤੇ ਨੂੰ ਉਤਸ਼ਾਹਿਤ ਕਰਦਾ ਹੈ ਇਸ ਮੁਕਾਬਲੇ ’ਚ ਰੁਕਾਵਟਾਂ ਕਈ ਤਰ੍ਹਾਂੰ ਦੀਆਂ ਹੁੰੰਦੀਆਂ ਹਨ
ਡਿਸਕ ਡਾੱਗ:
ਆਮ ਤੌਰ ’ਤੇ ਪਾਰਕਾਂ ’ਚ ਤੁਸੀਂ ਇਸ ਤਰ੍ਹਾਂ ਦੇ ਕੁੱਤਿਆਂ ਨਾਲ ਬੱਚਿਆਂ ਅਤੇ ਵੱਡਿਆਂ ਨੂੰ ਖੇਡਦੇ ਵੇਖਿਆ ਹੋਵੇਗਾ ਇਸ ਡਾੱਗ ਸਪੋਰਟਸ ਨੂੰ ‘ਫ੍ਰਿਸਬੀ ਡਾੱਗ’ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ ਇਸ ’ਚ ਡਾੱਗ ਤੇ ਉਸ ਨੂੰ ਹੈਂਡਲ ਕਰਨ ਵਾਲਾ ਵਿਅਕਤੀ ਮੁਕਾਬਲੇ ’ਚ ਹਿੱਸਾ ਲੈਂਦਾ ਹੈ ਇਸ ’ਚ ‘ਡਿਸਟੈਂਸ ਕੈਂਚਿੰਗ’ ਤੇ ਕੋਰੀਓਗ੍ਰਾਫਿਕ ਫਰੀਸਟਾਈਲ ਕੈਚਿੰਗ’ ਇਵੈਂਟ ਹੁੰਦੀ ਹੈ ਗਰਮੀਆਂ ’ਚ ਇਸ ਨੂੰ ਸਮਤਲ ਘਾਹ ਦੇ ਮੈਦਾਨ ਤੇ ਸਰਦੀਆਂ ’ਚ ਮੁਲਾਇਮ ਬਰਫ ’ਤੇ ਕੀਤਾ ਜਾਂਦਾ ਹੈ
ਬਾਈਕਜੋਰਿੰਗ:
ਇਸ ’ਚ ਡਾੱਗ ਆਪਣੇ ਹੈਂਡਲਰ ਸਾਈਕਲ ਨਾਲ ਬੈਲਟ ਨਾਲ ਜੁੜਿਆ ਰਹਿੰਦਾ ਹੈ ਹਾਲਾਂਕਿ ਇਸ ’ਚ ਕਿਸੇ ਵੀ ਨਸਲ ਦੇ ਕੁੱਤੇ ਦੀ ਵਰਤੋਂ ਕੀਤੀ ਜਾ ਸਕਦੀ ਹੈ, ਪਰ ਇਸ ਲਈ ਅਮਰੀਕਨ ਪਿਟ ਬੁਲ, ਸਾਈਬੇਰੀਅਨ ਹਸਕੀ, ਅਲਾਸਕਨ ਹਸਕੀ, ਸਲੇਜ ਹਾਊਂਡ ਅਤੇ ਪੁਆਂਇੰਟਰ ਆਦਿ ਕੁੱੱਤੇ ਮਸ਼ਹੂਰ ਹਨ
ਵੇਟ ਪੁÇਲੰਗ:
ਇਸ ਮੁਕਾਬਲੇ ’ਚ ਕੁੱਤਾ ਜ਼ਮੀਨ ’ਤੇ ਇੱਕ ਗੱਡੀ ਜਾਂ ਬਰਫ ’ਤੇ ਇੱਕ ਸਲੇਜ ਨੂੰ ਖਿੱਚਦਾ ਹੈ, ਜਿਸ ’ਚ ਮਿੱਟੀ ਜਾਂ ਬਰਫ ਰੱਖੀ ਹੁੰਦੀ ਹੈ ਸਲੇਜ ਡਾੱਗ ਅਤੇ ਬੁਲ ਬ੍ਰੀਡ ਦਾ ਡਾੱਗ ਇਸ ਕੰਮ ’ਚ ਮਾਹਿਰ ਹੁੰਦਾ ਹੈ ਕੁੱਤੇ ਨੂੰ ਅਜਿਹਾ ਸਾਜੋ-ਸਮਾਨ ਪਾਇਆ ਜਾਂਦਾ ਹੈ, ਜਿਸ ਨਾਲ ਉਸ ਨੂੰ ਭਾਰ ਖਿੱਚਣ ’ਚ ਕੋਈ ਸੱਟ ਨਹੀਂ ਲੱਗਦੀ
ਫਲਾਈਬਾਲ:
ਇਸ ਸਪੋਰਟਸ ’ਚ ਕੁੱਤੇ ਸਟਾਰਟ ਅਤੇ ਫਿਨਿਸ਼ ਲਾਈਨ ਤੋਂ ਇੱਕ ਦੌੜ ’ਚ ਹਿੱਸਾ ਲੈਂਦੇ ਹਨ ਕਈ ਹਰਡਲ ਨੂੰ ਪਾਰ ਕਰਨ ਤੋਂ ਬਾਅਦ ਉਹ ਇੱਕ ਸ੍ਰਿਪੰਗਲੋਡੇਡ ਪੈਡ ’ਤੇ ਛਾਲ ਮਾਰਦੇ ਹਨ, ਜਿਸ ਨਾਲ ਗੇਂਦ ਬਾਹਰ ਆ ਜਾਂਦੀ ਹੈ ਫਿਰ ਉਹ ਉਸ ਗੇਂਦ ਨੂੰ ਮੂੰਹ ’ਚ ਪਾ ਕੇ ਵਾਪਸ ਉਸੇ ਮਾਰਗ ਰਾਹੀਂ ਫਿਨਿਸ਼ ਲਾਈਨ ’ਤੇ ਆਉਂਦੇ ਨ
ਸਲੇਜ ਡਾੱਗ ਰੇਸਿੰਗ:
ਇਹ ਇੱਕ ਵਿੰਟਰ ਸਪੋਰਟਸ ਹੈ, ਜੋ ਅਮਰੀਕਾ ਦੇ ਆਰਕਟਿਕ ਖੇਤਰ, ਕੈਨੇਡਾ, ਰੂਸ, ਗ੍ਰੀਨਲੈਂਡ ਅਤੇ ਯੂਰਪ ਦੇ ਕੁਝ ਦੇਸ਼ਾਂ ’ਚ ਹੁੰਦਾ ਹੈ ਇਸ ’ਚ ਕੁੱਤੇ ਬਰਫ ’ਤੇ ਸਲੇਜ ਨੂੰ ਖਿੱਚਦੇ ਹਨ ਇਸ ਨੂੰ 1932 ’ਚ ਲੇਕ ਪਲੇਸਿਕ, ਨਿਊਯਾਰਕ ਵਿੰਟਰ ਓਲੰਪਿਕ ਖੇਡਾਂ ’ਚ ਡੇਮੋਸਟ੍ਰੇਸ਼ਨ ਸਪੋਰਟਸ ਦੇ ਰੂਪ ’ਚ ਕਰਵਾਇਆ ਗਿਆ ਸੀ ਫਿਰ ਓਸਲੋ ’ਚ ਵਿੰਟਰ ਓਲੰਪਿਕ ਖੇਡਾਂ ’ਚ ਵੀ ਇਸ ਦਾ ਆਯੋਜਨ ਹੋਇਆ, ਪਰ ਇਸ ਨੂੰ ਆਫੀਸ਼ਿਅਲ ਇਵੈਂਟ ਦੇ ਰੂਪ ’ਚ ਮਾਨਤਾ ਨਹੀਂ ਮਿਲੀ
ਡਾੱਗ ਸਫਰਿੰਗ:
ਇਸ ਮੁਕਾਬਲੇ ਲਈ ਕੁੱਤੇ ਨੂੰ ਸਰਫਬੋਟ ’ਤੇ ਸਮੁੰਦਰ ਦੀਆਂ ਲਹਿਰਾਂ ’ਤੇ ਸਰਫਿੰਗ ਲਈ ਤਿਆਰ ਕੀਤਾ ਜਾਂਦਾ ਹੈ ਅਮਰੀਕਾ ’ਚ ਇਸਦੀ ਸ਼ੁਰੂਆਤ 1920 ਦੇ ਦਹਾਕੇ ੂਤੋਂ ਹੋ ਗਈ ਸੀ ਮੁਕਾਬਲੇ ਲਈ ਪੂਰੇ ਅਮਰੀਕਾ ਤੋਂ ਕੁੱਤੇ ਹਿੱਸਾ ਲੈਣ ਲਈ ਆਉਂਦੇ ਹਨ ਇਸ ’ਚ ਕੁੱਤੇ ਇਕੱਲੇ ਜਾਂ ਆਪਣੇ ਹੈਂਡਲਰ ਨਾਲ ਮੁਕਾਬਲੇ ’ਚ ਹਿੱਸਾ ਲੈਂਦੇ ਹਨ ਕੁਝ ਕੁੱਤੇ ਅਜਿਹੇ ਟੇ੍ਰਂਡ ਕੀਤੇ ਜਾਂਦੇ ਹਨ ਕਿ ਉਹ ਲੋਕਾਂ ਨਾਲ ਪੈਡਬੋਰਡ ’ਤੇ ਵੀ ਸਵਾਰ ਹੋ ਜਾਂਦੇ ਹਨ ਇਸ ਮੁਕਾਬਲੇ ’ਚ ਬੋਰਡ, ਵੇਵ ਸਾਈਜ਼ ਅਤੇ ਸਰਫਿੰਗ ਦੀ ਦੂਰੀ ਦਾ ਧਿਆਨ ਰੱਖ ਕੇ ਫੈਸਲਾ ਕੀਤਾ ਜਾਂਦਾ ਹੈ
ਸਕੀਜੋਰਿੰਗ:
ਇਹ ਇੱਕ ਵਿੰਟਰ ਸਪੋਰਟਸ ਹੈ, ਜਿਸ ’ਚ ਕੁੱਤਾ ਸਕੀਇੰਗ ਕਰਦੇ ਹੋਏ ਇੱਕ ਵਿਅਕਤੀ ਨੂੰ ਬਰਫ ’ਤੇ ਖਿੱਚਦਾ ਹੈ ਇਸ ’ਚ ਇੱਕ ਤੋਂ ਤਿੰਨ ਕੁੱਤਿਆਂ ਦੀ ਵਰਤੋਂ ਹੁੰੰਦੀ ਹੈ ਕੁੱਤਿਆਂ ਨੂੰ ਰੋਕਣ ਲਈ ਕੋਈ ਯੰਤਰ ਨਹੀਂ ਹੁੰਦਾ ਕੁੱਤਾ ਆਪਣੀ ਇੱਛਾ ਨਾਲ ਭੱਜਦਾ ਹੈ, ਪਰ ਉਹ ਆਪਣੇ ਮਾਲਕ ਦੀ ਆਵਾਜ਼ ਨਾਲ ਮੁੜਦਾ ਹੈ ਇਸ ’ਚ ਕਈ ਨਸਲ ਦੇ ਕੁੱਤੇ ਹਿੱਸਾ ਲੈਂਦੇ ਹਨ ਜ਼ਿਆਦਾਤਰ ਦੌੜ 5 ਤੋਂ 20 ਕਿਲੋਮੀਟਰ ਤੱਕ ਦੀ ਹੁੰਦੀ ਹੈ
ਟ੍ਰਿਬਾਲ:
ਇਸ ਸਪੋਰਟਸ ਦੀ ਸ਼ੁਰੂਆਤ ਜਰਮਨੀ ’ਚ ਹੋਈ ਸੀ ਇਸ ’ਚ ਕੁੱਤੇ ਨੂੰ ਵੱਡੀ ਬਾਲ ਸਾਕਰ ਗੋਲ ’ਚ ਬਲਪੂਰਵਕ ਲਿਜਾਣੀ ਹੁੰਦੀ ਹੈ 45 ਤੋਂ 75 ਸੈਮੀ. ਡਾਇਮੀਟਰ ਦੀਆਂ 8 ਬਾਲਾਂ ਨੂੰ ਇੱਕ ਤਿਕੋਣ ’ਚ ਸੈੱਟ ਕੀਤਾ ਜਾਂਦਾ ਹੈ, ਜੋ ਕਿ ਬਿਲੀਅਡਰਜ਼ ’ਚ ਹੁੰੰਦਾ ਹੈ ਇਨ੍ਹਾਂ ਸਾਰੀਆਂ ਬਾਲਾਂ ਨੂੰ ਇੱਕ ਤੈਅ ਸਮੇਂ 15 ਮਿੰਟ ’ਚ ਸਾਕਰ ਗੋਲ ’ਚ ਲਿਜਾਣਾ ਹੁੰਦਾ ਹੈ
ਗ੍ਰੇਹਾਊਂਡ ਰੇਸਿੰਗ:
ਗ੍ਰੇਹਾਊਂਡ ਰੇਸਿੰਗ ਲਈ ਇੱਕ ਅੰਡਾਕਾਰ ਟ੍ਰੈਕ ਬਣਾਇਆ ਜਾਂਦਾ ਹੈ ਟ੍ਰੈਕ ਨਾਲ ਇੱਕ ਟਰਾਲੀ ਗ੍ਰੈਹਾਊਂਡ ਡਾੱਗ ਦੇ ਅੱਗੇ-ਅੱਗੇ ਤੇਜ਼ੀ ਨਾਲ ਚੱਲਦੀ ਹੈ, ਜਿਸ ’ਚ ਕਿਸੇ ਜਾਨਵਰ ਦੀ ਸ਼ੇਪ ਦਾ ਇੱਕ ਪੁਤਲਾ ਇੱਕ ਛੜ ਰਾਹੀਂ ਟ੍ਰੈਕ ’ਤੇ ਲਮਕਦੇ ਹੋਏ ਚੱਲਦਾ ਹੈ ਉਸ ਨੂੰ ਫੜ੍ਹਨ ਦੇ ਲਾਲਚ ’ਚ ਇਹ ਭੱਜ ਕੇ ਰਿਕਾਰਡ ਬਣਾਉਂਦੇ ਹਨ