fastag

ਹੁਣ ਫਾਸਟੈਗ ਜ਼ਰੂਰੀ fastag
ਦੇਸ਼ ਦੇ ਕਿਸੇ ਵੀ ਨੈਸ਼ਨਲ ਹਾਈਵੇ ਦੇ ਟੋਲ ਪਲਾਜ਼ਾ ਨੂੰ ਕਰਾਸ ਕਰਦੇ ਸਮੇਂ ਤੁਹਾਨੂੰ ਆਪਣੇ ਵਾਹਨ ਦਾ ਟੋਲ ਹੁਣ ਕੈਸ਼ ’ਚ ਨਹੀਂ ਚੁਕਾਉਣਾ ਪਵੇਗਾ ਕਿਉਂਕਿ ਕੇਂਦਰ ਸਰਕਾਰ ਨੇ ਬੀਤੀ 15 ਫਰਵਰੀ ਨੂੰ ਸਾਰੇ ਚਾਰ ਪਹੀਆ ਵਾਹਨ ਗੱਡੀਆਂ ਨੂੰ ਟੋਲ ਚੁਕਾਉਣ ਲਈ ਫਾਸਟੈਗ ਲਗਵਾਉਣਾ ਜ਼ਰੂਰੀ ਕਰ ਦਿੱਤਾ ਹੈ ਫਾਸਟੈਗ ਨਾ ਲਗਵਾਉਣ ਵਾਲੇ ਵਾਹਨ ਡਰਾਈਵਰਾਂ ’ਤੇ ਇਸ ਦੀ ਦੋਹਰੀ ਮਾਰ ਪਵੇਗੀ, ਕਿਉਂਕਿ ਕੈਸ਼ ਕਾਊਂਟਰ ਖ਼ਤਮ ਹੋਣ ਦੇ ਚੱਲਦਿਆਂ ਜਿਸ ਵਾਹਨ ’ਤੇ ਫਾਸਟੈਗ ਨਹੀਂ ਹੋਵੇਗਾ

ਉਸ ਵਾਹਨ ਨੂੰ ਟੋਲ ਕਰਾਸ ਕਰਨ ਲਈ ਟੋਲ ਪਰਚੀ ਦੀ ਦੁੱਗਣੀ ਰਕਮ ਚੁਕਾਉਣੀ ਪਵੇਗੀ ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਿਟੀ ਨੇ 2019 ’ਚ ਫਾਸਟੈਗ ਤੋਂ ਟੋਲ ਲੈਣ ਦੀ ਸ਼ੁਰੂਆਤ ਕੀਤੀ ਸੀ ਜਨਵਰੀ 2021 ਤੱਕ ਦੇਸ਼ਭਰ ’ਚ 2.49 ਕਰੋੜ ਤੋਂ ਜ਼ਿਆਦਾ ਫਾਸਟੈਗ ਯੂਜ਼ਰ ਸਨ ਦੇਸ਼ ਦੇ ਕੁੱਲ ਟੋਲ ਕਲੈਕਸ਼ਨ ’ਚ ਫਾਸਟੈਗ ਦੀ 80 ਪ੍ਰਤੀਸ਼ਤ ਹਿੱਸੇਦਾਰੀ ਹੈ ਜਨਵਰੀ ’ਚ ਫਾਸਟੈਗ ਜ਼ਰੀਏ ਰੋਜ਼ਾਨਾ ਕਰੀਬ 77 ਕਰੋੜ ਰੁਪਏ ਦੇ ਟੋਲ ਟੈਕਸ ਦੀ ਵਸੂਲੀ ਹੋਈ ਇੱਕ ਸਟੱਡੀ ਮੁਤਾਬਕ ਟੋਲ ਪਲਾਜ਼ਾ ’ਤੇ 100 ਪ੍ਰਤੀਸ਼ਤ ਟੋਲ ਕਲੈਕਸ਼ਨ ਫਾਸਟੈਗ ਨਾਲ ਹੋਵੇ ਤਾਂ ਸਾਲਾਨਾ ਕਰੀਬ 12 ਹਜ਼ਾਰ ਕਰੋੜ ਰੁਪਏ ਦੀ ਬੱਚਤ ਹੋਵੇਗੀ ਨੋਇਡਾ ਦੀ ਸਟਾਰਟਅੱਪ ਬੁਲਸਆਈ ਟੈਕਨਾਲੋਜੀ ਨੇ 2019 ’ਚ ਇਹ ਸਟੱਡੀ ਕੀਤੀ ਸੀ

ਇਸ ’ਚ ਕਿਹਾ ਗਿਆ ਹੈ ਕਿ 35 ਪ੍ਰਤੀਸ਼ਤ ਪੈਸਾ ਤਾਂ ਸਿਰਫ਼ ਪੈਟਰੋਲ-ਡੀਜ਼ਲ ਦੀ ਬੱਚਤ ਦਾ ਹੈ, ਜੋ ਟੋਲ ਪਲਾਜ਼ਾ ’ਤੇ ਇੰਤਜਾਰ ਦੌਰਾਨ ਚੱਲਣ ਵਾਲੀਆਂ ਗੱਡੀਆਂ ’ਤੇ ਖਰਚ ਹੁੰਦਾ ਹੈ ਬਾਕੀ 55 ਪ੍ਰਤੀਸ਼ਤ ਇਸ ਦੀ ਵਜ੍ਹਾ ਨਾਲ ਹੋਣ ਵਾਲੇ ਸਮੇਂ ਦੀ ਬੱਚਤ ਤੋਂ ਬਚੇਗਾ ਇਸ ਤੋਂ ਇਲਾਵਾ ਟੋਲ ਪਲਾਜ਼ਾ ’ਤੇ ਇੰਤਜ਼ਾਰ ਦੌਰਾਨ ਹੋਣ ਵਾਲੇ ਕਾਰਬਨ ਨਿੱਕਲਣ ਦੀ ਵਜ੍ਹਾ ਨਾਲ ਜੋ ਖਰਚ ਹੁੰਦਾ ਹੈ, ਉਸ ਨਾਲ ਵੀ ਕਰੀਬ 10 ਪ੍ਰਤੀਸ਼ਤ ਪੈਸੇ ਦੀ ਬੱਚਤ ਹੋਵੇਗੀ ਆਓ ਜਾਣਦੇ ਹਾਂ ਕਿ ਫਾਸਟੈਗ ਕੀ ਹੈ, ਕਿਵੇਂ ਕੰਮ ਕਰੇਗਾ, ਤੁਸੀਂ ਇਸ ਨੂੰ ਕਿਵੇਂ ਲਗਵਾ ਸਕਦੇ ਹੋ?

ਫਾਸਟੈਗ ਕੀ ਹੈ?

ਫਾਸਟੈਗ ਇੱਕ ਇਲੈਕਟ੍ਰਾਨਿਕ ਟੋਲ ਕਲੈਕਸ਼ਨ ਸਿਸਟਮ ਹੈ ਜੋ ਇੱਕ ਸਟਿੱਕਰ ਦੇ ਰੂਪ ’ਚ ਹੁੰਦਾ ਹੈ ਇਹ ਤੁਹਾਨੂੰ ਆਪਣੀ ਕਾਰ ਜਾਂ ਗੱਡੀ ਦੀ ਵਿੰਡਸ਼ੀਲਡ ’ਤੇ ਲਾਉਣਾ ਹੋਵੇਗਾ ਇਹ ਫਾਸਟੈਗ ਰੇਡੀਓ-ਫ੍ਰੀਕਵੈਂਸੀ ਆਈਡੇਂਟੀਫਿਕੇਸ਼ਨ ਟੈਕਨਾਲੋਜੀ ਨਾਲ ਕੰਮ ਕਰਦਾ ਹੈ ਹਰ ਫਾਸਟੈਗ ਸੰਬੰਧਿਤ ਗੱਡੀ ਦੇ ਰਜਿਸਟੇ੍ਰਸ਼ਨ ਡਿਟੇਲ ਨਾਲ ਜੁੜਿਆ ਹੁੰਦਾ ਹੈ ਇਸ ਨੂੰ ਲਗਵਾਉਣ ਤੋਂ ਬਾਅਦ ਤੁਹਾਨੂੰ ਟੋਲ ਪਲਾਜ਼ਾ ’ਤੇ ਰੁਕ ਕੇ ਟੋਲ ਫੀਸ ਦੇ ਪੈਸੇ ਕੈਸ਼ ਦੇ ਰੂਪ ’ਚ ਨਹੀਂ ਦੇਣੇ ਹੋਣਗੇ

ਕਿਵੇਂ ਕੰਮ ਕਰਦਾ ਹੈ ਫਾਸਟੈਗ?

ਜਦੋਂ ਤੁਸੀਂ ਟੋਲ ਪਲਾਜ਼ਾ ਤੋਂ ਲੰਘੋਂਗੇ ਤਾਂ ਟੋਲ ਪਲਾਜ਼ਾ ’ਤੇ ਲੱਗਿਆ ਫਾਸਟੈਗ ਰੀਡਰ ਤੁਹਾਡੇ ਫਾਸਟੈਗ ਦੇ ਬਾਰਕੋਡ ਨੂੰ ਰੀਡ ਕਰੇਗਾ ਇਸ ਤੋਂ ਬਾਅਦ ਟੋਲ ਫੀਸ ਤੁਹਾਡੇ ਬੈਂਕ ਅਕਾਊਂਟ ਤੋਂ ਕਟ ਜਾਏਗੀ ਇਸ ਦੇ ਚਾਲੂ ਹੋਣ ਤੋਂ ਬਾਅਦ ਟੋਲ ਪਲਾਜ਼ਾ ’ਤੇ ਗੱਡੀਆਂ ਦੀਆਂ ਲੰਮੀਆਂ-ਲੰਮੀਆਂ ਲਾਇਨਾਂ ਨਹੀਂ ਲੱਗਣਗੀਆਂ ਇਹ ਫਾਸਟੈਗ ਹੁਣ ਦੋ ਪਹੀਆ ਵਾਹਨਾਂ ਲਈ ਨਹੀਂ ਹੈ ਆਰਐੱਫਆਈਡੀ ਨੂੰ ਨੈਸ਼ਨਲ ਪੇਮੈਂਟਾਂ ਨੂੰ ਆੱਪਰੇਸ਼ਨ ਆਫ਼ ਇੰਡੀਆ ਨੇ ਬਣਾਇਆ ਹੈ

ਫਾਸਟਿੰਗ ਕਿੱਥੋਂ ਖਰੀਦ ਸਕਦੇ ਹਾਂ?

ਦੇਸ਼ ਦੇ ਕਿਸੇ ਵੀ ਟੋਲ ਪਲਾਜ਼ਾ ਤੋਂ ਤੁਸੀਂ ਫਾਸਟੈਗ ਖਰੀਦ ਸਕਦੇ ਹੋ ਇਸ ਤੋਂ ਇਲਾਵਾ ਐਕਸਿਸ ਬੈਂਕ, ਆਈਸੀਆਈਸੀਆਈ ਬੈਂਕ, ਐੱਚਡੀਐੱਫਸੀ ਬੈਂਕ, ਐੱਸਬੀਆਈ, ਕੋਟਕ ਬੈਂਕ ਦੀ ਬਰਾਂਚ ਤੋਂ ਵੀ ਤੁਸੀਂ ਇਸ ਨੂੰ ਖਰੀਦ ਸਕਦੇ ਹੋ ਪੇਟੀਐੱਮ, ਅਮੇਜ਼ਨ, ਗੁਗਲ-ਪੇਅ ਵਰਗੇ ਆਨਲਾਇਨ ਪਲੇਟਫਾਰਮ ਤੋਂ ਵੀ ਤੁਸੀਂ ਇਸ ਨੂੰ ਖਰੀਦ ਸਕਦੇ ਹੋ ਇਨ੍ਹਾਂ ’ਚ ਜ਼ਿਆਦਾਤਰ ਡਿਸਕਾਊਂਟ ਸਮੇਤ ਵੱਖ-ਵੱਖ ਤਰ੍ਹਾਂ ਨਾਲ ਆੱਫਰ ਵੀ ਦੇ ਰਹੇ ਹਨ ਫਾਸਟੈਗ ਖਰੀਦਦੇ ਸਮੇਂ ਤੁਹਾਡੇ ਕੋਲ ਆਈਡੀ ਪਰੂਫ ਅਤੇ ਗੱਡੀ ਦਾ ਰਜਿਸਟੇ੍ਰਸ਼ਨ ਡਾਕਿਊਮੈਂਟ ਹੋਣਾ ਜ਼ਰੂਰੀ ਹੈ

ਮਾਈ ਫਾਸਟੈਗ ਐਪ ਤੋਂ ਜਾਣ ਸਕਦੇ ਹਾਂ ਆਪਣੇ ਫਾਸਟੈਗ ਦਾ ਸਟੇਟਸ

ਸੜਕ ਅਵਾਜਾਈ ਮੰਤਰੀ ਨੀਤਿਨ ਗਡਕਰੀ ਨੇ ਲੋਕ ਸਭਾ ’ਚ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਸੀ ਕਿ ਕਈ ਲੋਕਾਂ ਦੇ ਫਾਸਟੈਗ ਦੀ ਵੈਲਡਿਟੀ ਖ਼ਤਮ ਹੋ ਜਾਣ ਕਾਰਨ ਫਾਸਟੈਗ ਲਾਇਨ ’ਚ ਗੱਡੀਆਂ ਦੀ ਲਾਇਨ ਲੱਗ ਜਾਂਦੀ ਹੈ ਕਦੇ-ਕਦੇ ਬਿਨਾਂ ਫਾਸਟੈਗ ਵਾਲੀਆਂ ਗੱਡੀਆਂ ਦੇ ਫਾਸਟੈਗ ਲਾਇਨ ’ਚ ਆ ਜਾਣ ਨਾਲ ਵੀ ਗੱਡੀਆਂ ਦੀ ਲਾਇਨ ਲੱਗ ਜਾਂਦੀ ਹੈ ਜੇਕਰ ਤੁਹਾਡੀ ਗੱਡੀ ’ਚ ਫਾਸਟੈਗ ਲੱਗਿਆ ਹੈ ਤਾਂ ਤੁਸੀਂ ਉਸ ਨਾਲ ਜੁੜੀ ਹਰ ਜਾਣਕਾਰੀ ਮਾਈ ਫਾਸਟੈਗ ਨਾਂਅ ਦੇ ਯੂਪੀਆਈ ਐਪ ’ਤੇ ਦੇਖ ਸਕਦੇ ਹੋ

ਇਸ ਨੂੰ ਨੈਸ਼ਨਲ ਹਾਈਵੇ ਮੈਨੇਜ਼ਮੈਂਟ ਕੰਪਨੀ ਲਿਮਟਿਡ ਨੇ ਤਿਆਰ ਕੀਤਾ ਹੈ ਇਹ ਐਪ ਤੁਹਾਡੀ ਗੱਡੀ ਦੇ ਫਾਸਟੈਗ ਦਾ ਸਟੇਟਸ ਵੀ ਦੱਸਦਾ ਹੈ ਇਸ ਦੇ ਨਾਲ ਹੀ ਤੁਸੀਂ ਆਪਣੇ ਫਾਸਟੈਗ ਅਕਾਊਂਟ ਨੂੰ ਇਸ ਐਪ ਨਾਲ Çਲੰਕ ਕਰਕੇ ਪੇਮੈਂਟ ਵੀ ਕਰ ਸਕਦੇ ਹੋ ਤੁਸੀਂ ਚਾਹੋ ਤਾਂ ਆਪਣੇ ਬੈਂਕ ਅਕਾਊਂਟ ਨੂੰ ਇਸ ਐਪ ਨਾਲ Çਲੰਕ ਕਰ ਸਕਦੇ ਹੋ ਇਸ ਨਾਲ ਜਦੋਂ ਵੀ ਤੁਸੀਂ ਕਿਸੇ ਟੋਲ ਪਲਾਜ਼ਾ ਤੋਂ ਲੰਘੋਂਗੇ ਤਾਂ ਟੋਲ ਟੈਕਸ ਤੁਹਾਡੇ ਅਕਾਊਂਟ ਤੋਂ ਕਟ ਜਾਏਗਾ

ਫਾਸਟੈਗ ਕਿੰਨੇ ਦਾ ਮਿਲੇਗਾ ਅਤੇ ਕਿੰਨੇ ਸਮੇਂ ਲਈ ਵੈਲਿਡ ਹੋਵੇਗਾ?

ਫਾਸਟੈਗ ਦੀ ਕੀਮਤ ਦੋ ਚੀਜ਼ਾਂ ਤੋਂ ਤੈਅ ਹੁੰਦੀ ਹੈ ਪਹਿਲਾਂ ਤੁਹਾਡੀ ਗੱਡੀ ਕਿਹੜੀ ਹੈ ਅਤੇ ਦੂਜਾ ਤੁਸੀਂ ਇਸ ਨੂੰ ਕਿੱਥੋਂ ਖਰੀਦ ਰਹੇ ਹੋ ਬੈਂਕਾਂ ਦੇ ਆਫਰ ਦੇ ਹਿਸਾਬ ਨਾਲ ਵੀ ਇਸ ਦੀ ਕੀਮਤ ’ਚ ਕੁਝ ਫ਼ਰਕ ਮਿਲੇਗਾ ਤੁਸੀਂ ਜਿਸ ਬੈਂਕ ਤੋਂ ਫਾਸਟੈਗ ਲੈਂਦੇ ਹੋ, ਉਹ ਇਸ਼ੂ ਫੀਸ ਅਤੇ ਸਕਿਓਰਿਟੀ ਡਿਪਾੱਜਿਟ ਦੇ ਰੂਪ ’ਚ ਕਿੰਨਾ ਪੈਸਾ ਚਾਰਜ ਕਰਦਾ ਹੈ, ਉਸ ਨਾਲ ਵੀ ਇਸ ਦੀ ਕੀਮਤ ’ਚ ਫ਼ਰਕ ਆਉਂਦਾ ਹੈ ਹਾਲਾਂਕਿ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਦੀ ਵਨ ਟਾਈਮ ਫੀਸ 200 ਰੁਪਏ ਹੈ

ਰੀ-ਇਸ਼ੂ ਕਰਨ ਦੀ ਫੀਸ 100 ਰੁਪਏ ਅਤੇ ਰਿਫੰਡੇਬਲ ਸਿਕਓਰਿਟੀ ਡਿਪਾੱਜਿਟ 200 ਰੁਪਏ ਹੈ ਇੱਕ ਵਾਰ ਖਰੀਦਿਆ ਗਿਆ ਫਾਸਟੈਗ ਸਟਿੱਕਰ ਪੰਜ ਸਾਲ ਲਈ ਵੈਲਿਡ ਹੋਵੇਗਾ ਐੱਸਬੀਆਈ ਵਰਗੇ ਬੈਂਕ ਅਣਲਿਮਟਿਡ ਵੈਲਡਿਟੀ ਦਾ ਫਾਸਟੈਗ ਆਫ਼ਰ ਕਰ ਰਹੇ ਹਨ ਜਿਵੇਂ-ਜੇਕਰ ਤੁਸੀਂ ਪੇਟੀਐੱਮ ਤੋਂ ਕਾਰ ਲਈ ਫਾਸਟੈਗ ਖਰੀਦਦੇ ਹੋ ਤਾਂ ਤੁਹਾਨੂੰ ਇਸ ਦੇ ਲਈ 500 ਰੁਪਏ ਖਰਚ ਕਰਨੇ ਪੈਣਗੇ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!