depression-se-mukti-kaise-kare-ilaj ਜਦੋਂ ਡਿਪ੍ਰੈਸ਼ਨ ‘ਚ ਹੋਵੇ ਕੋਈ ਆਪਣਾ
ਜੇਕਰ ਕਹੀਏ ਕਿ ਇਸ ਜ਼ਿੰਦਗੀ ਨੂੰ ਜਿਉਣਾ ਇੱਕ ਹੁਨਰ ਹੈ ਤਾਂ ਤੁਹਾਨੂੰ ਸ਼ਾਇਦ ਅਜੀਬ ਲੱਗੇਗਾ ਅਤੇ ਹੋ ਸਕਦਾ ਹੈ ਹਾਸਾ ਵੀ ਆ ਜਾਵੇ ਪਰ ਤੁਸੀਂ ਗੌਰ ਨਾਲ ਸੋਚੋਂਗੇ ਤਾਂ ਇਸ ਗੱਲ ਨਾਲ ਤੁਰੰਤ ਸਹਿਮਤ ਹੋ ਜਾਓਗੇ ਕਿਉਂਕਿ ਸਭ ਨੂੰ ਪਤਾ ਹੈ ਕਿ ਇਹ ਜ਼ਿੰਦਗੀ ਬਹੁਤ ਪੇਚੀਦਾ ਅਤੇ ਮੁਸ਼ਕਲ ਹੈ
ਇਸ ਨੂੰ ਕਿਸੇ ਤਰ੍ਹਾਂ ਬਿਤਾਉਂਦੇ ਰਹਿਣਾ ਇੱਕ ਗੱਲ ਹੈ ਅਤੇ ਸਹੀ ਤਰੀਕੇ ਨਾਲ ਜਿਉਣਾ ਬਿਲਕੁਲ ਵੱਖਰੀ ਗੱਲ ਜ਼ਿ ੰਦਗੀ ਬਿਤਾਉਣ ਦੀ ਨਹੀਂ ਜਿਉਣ ਦੀ ਚੀਜ਼ ਹੈ, ਜਿਸ ਦਿਨ ਤੁਸੀਂ ਇਹ ਮੰਨ ਲਵੋਗੇ, ਉਸ ਦਿਨ ਤੋਂ ਨਾ ਸਿਰਫ਼ ਆਪਣੀ ਸਗੋਂ ਆਪਣੇ ਨਜ਼ਦੀਕੀ ਲੋਕਾਂ ਦੀ ਜ਼ਿੰਦਗੀ ਦੀ ਕੀਮਤ ਵੀ ਤੁਸੀਂ ਜਾਣ ਸਕੋਗੇ
ਦੋਸਤੋ, ਜ਼ਿੰਦਗੀ ਨੂੰ ਸਹੀ ਮਾਈਨਿਆਂ ‘ਚ ਜਿਉਣ ਦੀ ਜੱਦੋ-ਜ਼ਹਿਦ ‘ਚ ਕਈ ਵਾਰ ਇਨਸਾਨ ਬਹੁਤ ਪ੍ਰ ੇਸ਼ਾਨ ਵੀ ਹੋ ਜਾਂਦਾ ਹੈ ਇਹ ਪ੍ਰੇਸ਼ਾਨੀ ਕਈ ਵਾਰ ਏਨੀ ਵਧ ਜਾਂਦੀ ਹੈ ਕਿ ਵਿਅਕਤੀ ਹੌਲੀ-ਹੌਲੀ ਕਦੋਂ ਤਣਾਅ ਦੀ ਡੂੰਘੀ ਖਾਈ ‘ਚ ਚਲਿਆ ਜਾਂਦਾ ਹੈ ਉਸ ਨੂੰ ਪਤਾ ਹੀ ਨਹੀਂ ਚੱਲਦਾ ਅੱਜ-ਕੱਲ੍ਹ ਦੁਨੀਆਂਭਰ ‘ਚ ਅਵਸਾਦ ਦੇ ਮਾਮਲੇ ਵਧਦੇ ਹੀ ਜਾ ਰਹੇ ਹਨ ਕਈ ਵਾਰ ਤਾਂ ਪੀੜਤ ਜਾਂ ਉਸ ਦੇ ਨਜ਼ਦੀਕੀ ਲੋਕਾਂ ਨੂੰ ਪਤਾ ਹੀ ਨਹੀਂ ਚੱਲਦਾ ਕਿ ਉਹ ਕਦੋਂ ਤਣਾਅ ਦੀ ਜਕੜ ‘ਚ ਆ ਚੁੱਕੇ ਹਨ
Table of Contents
ਲੱਛਣ ਡਿਪ੍ਰੈਸ਼ਨ ਦੇ
ਕਿਸੇ ਵਿਅਕਤੀ ਦੇ ਵਿਹਾਰ, ਗੱਲਬਾਤ ਤੇ ਬਾਡੀ ਲੈਂਗਵੇਜ਼ ‘ਤੇ ਥੋੜ੍ਹਾ ਜਿਹਾ ਧਿਆਨ ਦਿੱਤਾ ਜਾਵੇ ਤਾਂ ਉਸ ‘ਚ ਡਿਪ੍ਰੈਸ਼ਨ ਦੇ ਲੱਛਣਾਂ ਨੂੰ ਆਸਾਨੀ ਨਾਲ ਪਛਾਣਿਆ ਜਾ ਸਕਦਾ ਹੈ ਡਿਪ੍ਰੈਸ਼ਨ ਦਾ ਸ਼ਿਕਾਰ ਵਿਅਕਤੀ ਅਲੱਗ-ਥਲੱਗ ਰਹਿਣ ਲੱਗਦਾ ਹੈ ਉਸ ਨੂੰ ਦੂਜਿਆਂ ਨਾਲ ਗੱਲਬਾਤ ਕਰਨਾ ਜ਼ਿਆਦਾ ਚ ੰਗਾ ਨਹੀਂ ਲੱਗਦਾ ਉਹ ਅਕਸਰ ਸੌਣਾ ਜ਼ਿਆਦਾ ਪਸੰਦ ਕਰਦੇ ਹਨ ਜਾਂ ਫਿਰ ਨੀਂਦ ਹੀ ਨਹੀਂ ਆਉਂਦੀ ਅਤੇ ਸਾਰੀ ਰਾਤ ਕਰਵਟਾਂ ਬਦਲਦੇ ਰਹਿੰਦੇ ਹਨ ਗੱਲਾਂ-ਗੱਲਾਂ ‘ਚ ਇਹ ਕਈ ਵਾਰ ਜ਼ਿੰਦਗੀ ਨੂੰ ਵਿਅਰਥ ਅਤੇ ਲੋਕਾਂ ਨੂੰ ਬੇਹੱਦ ਸੁਆਰਥੀ ਵੀ ਦੱਸਣ ਲੱਗਦੇ ਹਨ ਕਦੇ-ਕਦੇ ਇਹ ਬੇਵਜ੍ਹਾ ਰੋਣ ਲੱਗਦੇ ਹਨ,
ਘਰ ਦੇ ਲੋਕਾਂ ਨੂੰ ਸ਼ਿਕਾਇਤ ਕਰਦੇ ਹਨ ਕਿ ਕੋਈ ਇਨ੍ਹਾਂ ਨੂੰ ਪਿਆਰ ਨਹੀਂ ਕਰਦਾ ਕੁਝ ਲੋਕ ਅਕਸਰ ਤੁਹਾਡੀਆਂ ਗੱਲਾਂ ‘ਤੇ ਧਿਆਨ ਨਹੀਂ ਦਿੰਦੇ ਉਹ ਹਰ ਗੱਲ ਦੁਬਾਰਾ ਪੁੱਛਦੇ ਹਨ ਕਦੇ-ਕਦੇ ਡਿਪ੍ਰੈਸ਼ਨ ਦਾ ਸ਼ਿਕਾਰ ਵਿਅਕਤੀ ਲੋਕਾਂ ਨਾਲ ਹਾਸਾ ਮਜ਼ਾਕ ਕਰਦਾ ਹੈ ਅਤੇ ਮਿਲਦਾ-ਜੁਲਦਾ ਵੀ ਹੈ ਪਰ ਗੱਲ ਕਰਦੇ-ਕਰਦੇ ਅਚਾਨਕ ਕਿਤੇ ਖੋਹ ਜਾਂਦਾ ਹੈ ਇਸ ਲਈ ਨਜ਼ਦੀਕੀ ਲੋਕਾਂ ਨੂੰ ਬਾਰੀਕੀ ਨਾਲ ਉਸ ਦਾ ਵਿਹਾਰ ਆਬਜ਼ਰਵ ਕਰਨਾ ਚਾਹੀਦਾ ਹੈ
ਤੁਸੀਂ ਕਿਵੇਂ ਕਰੋਂ ਮੱਦਦ?
ਕਿਸੇ ਮਿੱਤਰ ਰਿਸ਼ਤੇਦਾਰ, ਸਹਿਕਰਮੀ ਨੂੰ ਤਣਾਅ ਤੋਂ ਉਭਾਰਨ ‘ਚ ਤੁਸੀਂ ਮਹੱਤਵਪੂਰਨ ਭੂਮਿਕਾ ਨਿਭਾਅ ਸਕਦੇ ਹੋ
ਹੌਸਲਾ ਵਧਾਓ- ਤਣਾਅ ਗ੍ਰਸਤ ਵਿਅਕਤੀ ਨੂੰ ਅਕਸਰ ਕਹਿੰਦੇ ਪਾਇਆ ਜਾਂਦਾ ਹੈ ਕਿ ਬਸ ਕਿਸੇ ਤਰ੍ਹਾਂ ਜੀਅ ਰਿਹਾ ਹਾਂ ਮੈਂ, ਇਹ ਜ਼ਿੰਦਗੀ ਵਿਅਰਥ ਹੈ ਆਦਿ ਅਜਿਹੇ ‘ਚ ਤੁਹਾਨੂੰ ਉਨ੍ਹਾਂ ਦਾ ਹੌਂਸਲਾ ਵਧਾਉਣਾ ਚਾਹੀਦਾ ਹੈ ਅਤੇ ਜ਼ਿੰਦਗੀ ਨੂੰ ਕੁਦਰਤ ਦਾ ਅਨਮੋਲ ਤੋਹਫਾ ਦੱਸਦੇ ਹੋਏ ਉਸ ਨੂੰ ਸਹੀ ਢੰਗ ਨਾਲ ਜਿਉਣ ਦੀ ਸਲਾਹ ਦੇਣੀ ਚਾਹੀਦੀ ਹੈ
ਉਨ੍ਹਾਂ ਨਾਲ ਖੜ੍ਹੇ ਰਹੋ
ਕਿਸੇ ਨੂੰ ਉਦਾਸ, ਤਨਾਅਗ੍ਰਸਤ ਦੇਖੋ ਤਾਂ ਉਸ ਨੂੰ ਇਕੱਲਾ ਨਾ ਛੱਡੋ ਉਸ ਦੇ ਦੁੱਖ ਦਰਦ ‘ਚ ਨਾਲ ਖੜ੍ਹੇ ਰਹੋ, ਬੈਠ ਕੇ ਕੁਝ ਦੇਰ ਗੱਲਾਂ ਕਰੋ, ਆਪਣੇ ਜੀਵਨ ‘ਚ ਤੁਸੀਂ ਕੀ ਸੰਘਰਸ਼ ਕੀਤੇ ਅਤੇ ਮੁਸੀਬਤਾਂ ਨਾਲ ਕਿਵੇਂ ਉੱਭਰੇ, ਇਹ ਸਭ ਗੱਲਾਂ ਦੱਸੋ ਉਨ੍ਹਾਂ ਨੂੰ ਕਹੋ ਕਿ ਤੁਸੀਂ ਹਰ ਵਕਤ ਉਨ੍ਹਾਂ ਦੇ ਨਾਲ ਹੋ ਅਤੇ ਜਦੋਂ ਵੀ ਜ਼ਰੂਰਤ ਹੋਵੇ ਉਹ ਤੁਹਾਨੂੰ ਯਾਦ ਕਰਨ ਤੁਸੀਂ ਉਨ੍ਹਾਂ ਦੀ ਮੱਦਦ ਕਰੋਂਗੇ
ਉਨ੍ਹਾਂ ਨੂੰ ਮਨੋਰੰਜਨ ਕਰਨ ਦਿਓ
ਪੀੜਤ ਵਿਅਕਤੀ ਨੂੰ ਹਲਕਾ-ਫੁਲਕਾ ਮਾਹੌਲ ਦੇਣਾ ਜ਼ਰੂਰੀ ਹੈ ਇਸ ਦੇ ਲਈ ਤੁਸੀਂ ਚਾਹੇ ਤਾਂ ਉਸ ਨਾਲ ਗੱਪਸ਼ੱਪ ਕਰਦੇ ਹੋਏ ਜ਼ਰਾ ਹਾਸਾ-ਠੱਠਾ ਕਰ ਸਕਦੇ ਹੋ, ਉਨ੍ਹਾਂ ਦੇ ਨਾਲ ਕੋਈ ਮੂਵੀ ਦੇਖ ਸਕਦੇ ਹੋ, ਉਨ੍ਹਾਂ ਨੂੰ ਛੱਤ ‘ਤੇ ਜਾਂ ਨਜ਼ਦੀਕੀ ਪਾਰਕ ‘ਚ ਟਹਿਲਣ ਦੀ ਸਲਾਹ ਦੇ ਸਕਦੇ ਹੋ ਜਾਂ ਫਿਰ ਮਿਊਜ਼ਿਕ ਸੁਣਨ ਦੀ ਰਾਇ ਵੀ ਦੇ ਸਕਦੇ ਹੋ ਸੰਭਵ ਹੋਵੇ ਤਾਂ ਉਨ੍ਹਾਂ ਨੂੰ ਕੋਈ ਪਾਲਤੂ (ਪੰਛੀ, ਬਿੱਲੀ, ਕੁੱਤਾ) ਪਾਲਣ ਦੀ ਸਲਾਹ ਦਿਓ ਜਿਸ ਦੀ ਦੇਖਭਾਲ ‘ਚ ਬਿਜ਼ੀ ਹੋ ਕੇ ਉਹ ਤਣਾਅ ਤੋਂ ਰਾਹਤ ਪਾ ਸਕਦੇ ਹਨ
ਡਾਇਰੀ ਲਿਖਣ ਨੂੰ ਕਹੋ
ਡਾਇਰੀ ਲਿਖਣਾ ਸਟਰੈਸ ਅਤੇ ਡਿਪ੍ਰੈਸ਼ਨ ਤੋਂ ਰਾਹਤ ਪਾਉਣ ਦਾ ਚੰਗਾ ਜ਼ਰੀਆ ਹੈ ਮਨੋਵਿਗਿਆਨਕਾਂ ਦਾ ਕਹਿਣਾ ਹੈ ਕਿ ਆਪਣੇ ਮਨ ਦਾ ਗੁੱਬਾਰ, ਅਪਰਾਧ ਬੋਧ ਜਾਂ ਕੋਈ ਵੀ ਦੂਜੀ ਗੱਲ ਜੋ ਮਨ ਨੂੰ ਸਤਾ ਰਹੀ ਹੋਵੇ, ਨੂੰ ਕਾਗਜ਼ ‘ਤੇ ਲਿਖ ਲੈਣ ਨਾਲ ਮਨ ਹਲਕਾ ਹੋ ਜਾਂਦਾ ਹੈ ਅਤੇ ਅਕਸਰ ਲਿਖਦੇ ਸਮੇਂ ਬਹੁਤ ਸਾਰੀਆਂ ਮੁਸੀਬਤਾਂ ਦਾ ਹੱਲ ਵੀ ਮਿਲ ਜਾਂਦਾ ਹੈ ਇਸ ਲਈ ਰਾਈਟਿੰਗ ਥੈਰੇਪੀ ਦਾ ਸਹਾਰਾ ਲਓ ਨਾਲ ਹੀ ਚੰਗੀਆਂ ਕਿਤਾਬਾਂ ਪੜ੍ਹੋ ਅਤੇ ਸਫਲ ਤੇ ਮਹਾਨ ਲੋਕਾਂ ਦੇ ਕੋਟਸ ਵੀ ਜ਼ਰੂਰ ਪੜ੍ਹੋ ਜਿਨ੍ਹਾਂ ਤੋਂ ਪ੍ਰੇਰਨਾ ਮਿਲਦੀ ਹੈ
-ਸ਼ਿਖਰ ਚੰਦ ਜੈਨ
ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ Facebook, Twitter, LinkedIn और Instagram, YouTube ਤੇ ਫਾਲੋ ਕਰੋ.