ਊਰਜਾ ਦਾ ਉੱਤਮ ਸਰੋਤ ਬਾਦਾਮ
ਬਾਦਾਮ ‘ਚ ਪ੍ਰੋਟੀਨ ਦੀ ਤੁਲਨਾ ਸੋਇਆਬੀਨ ਨਾਲ ਕੀਤੀ ਜਾਂਦੀ ਹੈ ਇਸ ਲਈ ਇਹ ਵਧਦੇ ਬੱਚਿਆਂ ਦੇ ਸਰੀਰਕ ਵਿਕਾਸ ਅਤੇ ਮਾਨਸਿਕ ਸ਼ਕਤੀ ਲਈ ਬਹੁਤ ਉੱਚਿਤ ਹੁੰਦਾ ਹੈ ਬੱਚਿਆਂ ਨੂੰ ਸ਼ਹਿਦ ‘ਚ ਭਿੱਜੇ ਬਾਦਾਮ ਦਿੱਤੇ ਜਾ ਸਕਦੇ ਹਨ ਜੋ ਬੱਚਿਆਂ ‘ਚ ਰੋਗ ਪ੍ਰਤੀਰੋਧਕ ਸ਼ਕਤੀ ਵਧਾਉਣ ‘ਚ ਮੱਦਦ ਕਰਦੇ ਹਨ
Table of Contents
ਊਰਜਾ ਦਾ ਉੱਤਮ ਸਰੋਤ ਹੈ ਬਾਦਾਮ
ਸੁੱਕੇ ਮੇਵਿਆਂ ‘ਚ ਬਾਦਾਮ ਨੂੰ ਰਾਜਾ ਮੰਨਿਆ ਜਾਂਦਾ ਹੈ ਇਹ ਕੁਦਰਤ ਵੱਲੋਂ ਦਿੱਤੀ ਊਰਜਾ ਦਾ ਉੱਤਮ ਸਰੋਤ ਹੈ ਕਿਉਂਕਿ ਇਸ ਨੂੰ ਉੱਚ ਸ਼੍ਰੇਣੀ ਦਾ ਖਾਧ ਮੰਨਿਆ ਜਾਂਦਾ ਹੈ ਇਹ ਕੈਲੋਰੀ, ਪ੍ਰੋਟੀਨ, ਵਿਟਾਮਿਨ ਏ, ਬੀ ਕੰਪਲੈਕਸ, ਈ, ਫੌਲਿਕ ਐਸਿਡ, ਕੈਲਸ਼ੀਅਮ, ਫਾਸਫੋਰਸ ਜ਼ਿੰਕ, ਕਾਪਰ ਫਾਈਬਰ, ਮੈਗਨੀਸ਼ੀਅਮ, ਪੋਟਾਸ਼ੀਅਮ ਕਈ ਨਿਊਟ੍ਰਿਐਂਟਸ ਨਾਲ ਭਰਪੂਰ ਹੈ ਇਸ ‘ਚ ਸੈਚੂਰੇਟਿਡ ਵਸਾ ਜ਼ਿਆਦਾ ਹੁੰਦੀ ਹੈ ਜੋ ਸਾਡੇ ਸਰੀਰ ਲਈ ਲਾਭਦਾਇਕ ਮੰਨੀ ਜਾਂਦੀ ਹੈ
ਬਾਦਾਮ ਦੇ ਲਗਾਤਾਰ ਸੇਵਨ ਨਾਲ ਦਿਮਾਗ ਚੁਸਤ ਬਣਿਆ ਰਹਿੰਦਾ ਹੈ ਤੇ ਸਰੀਰ ‘ਚ ਇਹ ਐਂਟੀ ਆਕਸੀਡੈਂਟ ਦਾ ਕੰਮ ਕਰਦਾ ਹੈ ਬਾਦਾਮ ਬੱਚਿਆਂ, ਜਵਾਨ ਅਤੇ ਵੱਡਿਆਂ ਲਈ ਉੱਤਮ ਖਾਧ ਪਦਾਰਥ ਹੈ ਬਾਦਾਮ ਉੱਚ ਕੈਲੋਰੀ ਖਾਧ ਹੋਣ ਕਾਰਨ ਸਰੀਰ ਦੀ ਅਪਾਤਕਾਲੀਨ ਊਰਜਾ ਦੀ ਜ਼ਰੂਰਤ ਨੂੰ ਪੂਰਾ ਕਰਦਾ ਹੈ
ਵੈਸੇ ਤਾਂ ਇਹ ਹਰੇਕ ਉਮਰ ਵਰਗ ਲਈ ਲਾਭਕਾਰੀ ਹੈ ਪਰ ਵਧਦੇ ਬੱਚਿਆਂ ਲਈ ਖਾਸ ਤੌਰ ‘ਤੇ ਹਿਤਕਾਰੀ ਹੈ ਬਾਦਾਮ ‘ਚ ਪ੍ਰੋਟੀਨ ਦੀ ਤੁਲਨਾ ਸੋਇਆਬੀਨ ਨਾਲ ਕੀਤੀ ਜਾਂਦੀ ਹੈ ਇਸ ਲਈ ਇਹ ਵਧਦੇ ਬੱਚਿਆਂ ਦੇ ਸਰੀਰਕ ਵਿਕਾਸ ਅਤੇ ਮਾਨਸਿਕ ਸ਼ਕਤੀ ਲਈ ਬਹੁਤ ਉੱਚਿਤ ਹੁੰਦਾ ਹੈ ਬੱਚਿਆਂ ਨੂੰ ਸ਼ਹਿਦ ‘ਚ ਭਿੱਜੇ ਬਾਦਾਮ ਦਿੱਤੇ ਜਾ ਸਕਦੇ ਹਨ ਜੋ ਬੱਚਿਆਂ ‘ਚ ਰੋਗ ਪ੍ਰਤੀਰੋਧਕ ਸ਼ਕਤੀ ਵਧਾਉਣ ‘ਚ ਮੱਦਦ ਕਰਦੇ ਹਨ
ਜਵਾਨ ਆਦਮੀ ਲਈ ਲਗਾਤਾਰ ਬਾਦਾਮ ਦਾ ਸੇਵਨ ਉਸ ਦੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾਉਂਦਾ ਹੈ ਅਤੇ ਸਰੀਰਕ ਸਹਿਨ ਸ਼ਕਤੀ ਨੂੰ ਵੀ ਵਧਾਉਂਦਾ ਹੈ ਪੁਰਾਣੇ ਸਮੇਂ ਤੋਂ ਹੀ ਪਹਿਲਵਾਨ ਅਤੇ ਖਿਡਾਰੀਆਂ ਨੂੰ ਬਾਦਾਮ ਦਿੱਤਾ ਜਾਂਦਾ ਰਿਹਾ ਹੈ
ਬਾਦਾਮ ਦਿਲ ਦੇ ਰੋਗੀਆਂ ਦੀ ਆਰਟਰੀਜ਼ ਨੂੰ ਸਿਹਤਮੰਦ ਰੱਖਦਾ ਹੈ
ਇਹ ਐੱਲਡੀਐੱਲ ਨੂੰ ਘੱਟ ਕਰਕੇ ਐੱਚਡੀਐੱਲ ਨੂੰ ਵਧਾਉਂਦਾ ਹੈ ਬਾਦਾਮ ਦਾ ਫਾਈਬਰ ਘੁਲਣਸ਼ੀਲ ਹੋਣ ਕਾਰਨ ਕੋਲੇਸਟਰਾਲ ਨੂੰ ਘੱਟ ਕਰਦਾ ਹੈ ਬਾਦਾਮ ‘ਚ ਸ਼ਾਮਲ ਕੈਲਸ਼ੀਅਮ ਅਤੇ ਮੈਗਨੀਸ਼ੀਅਮ ਦਿਲ ਦੀ ਧੜਕਣ ਨੂੰ ਕੰਟਰੋਲ ਕਰਕੇ ਸਾਡੇ ਕਾਰਡਿਓਵਾਸਕੂਲਰ ਸਿਸਟਮ ਨੂੰ ਸਿਹਤਮੰਦ ਰੱਖਣ ‘ਚ ਸਹਾਇਕ ਹੁੰਦਾ ਹੈ
- ਬਾਦਾਮ ਰੋਗਣ ਚਮੜੀ ਅਤੇ ਵਾਲਾਂ ਲਈ ਉੱਤਮ ਟਾਨਿਕ ਹੁੰਦਾ ਹੈ ਇਸ ਦੇ ਲਗਾਤਾਰ ਵਰਤੋਂ ਨਾਲ ਵਾਲ ਕਾਲੇ ਅਤੇ ਚਮਕਦਾਰ ਰਹਿੰਦੇ ਹਨ ਅਤੇ ਚਮੜੀ ‘ਚ ਨਿਖਾਰ ਆਉਂਦਾ ਹੈ
- ਬਾਦਾਮ ਨੂੰ ਛਿਲਕੇ ਦੇ ਨਾਲ ਖਾਣ ਨਾਲ ਕਬਜ਼ ਹੁੰਦੀ ਹੈ ਅਤੇ ਛਿਲਕਾ ਉਤਾਰਕੇ ਖਾਣ ਨਾਲ ਕਬਜ਼ ਦੂਰ ਹੁੰਦੀ ਹੈ ਪੁਰਾਣੀ ਕਬਜ਼ ਹੋਣ ‘ਤੇ ਗਰਮ ਦੁੱਧ ‘ਚ ਥੋੜ੍ਹਾ ਬਾਦਾਮ ਰੋਗਣ ਮਿਲਾ ਕੇ ਪੀਣਾ ਚਾਹੀਦਾ ਹੈ
- ਬਾਦਾਮ ‘ਚ ਉੱਚਿਤ ਆਇਰਨ ਹੋਣ ਕਾਰਨ ਇਹ ਦਿਮਾਗ ਅਤੇ ਸਰੀਰ ਦੇ ਹੋਰ ਅੰਗਾਂ ‘ਚ ਖੂਨ ਸੰਚਾਰ ਨੂੰ ਵਧਾਉਂਦਾ ਹੈ, ਜਿਸ ਨਾਲ ਬੁਢਾਪੇ ‘ਚ ਕਈ ਰੋਗਾਂ ਤੋਂ ਦੂਰ ਰਹਿੰਦੇ ਹਾਂ ਰਾਤ ਨੂੰ ਸੌਂਦੇ ਸਮੇਂ ਚਾਰ ਛਿਲਕੇ ਉੱਤਰੇ ਬਾਦਾਮ, ਕਾਲੀ ਮਿਰਚ ਅਤੇ ਸ਼ਹਿਦ ਦਾ ਸਰਦੀਆਂ ‘ਚ ਲਗਾਤਾਰ ਸੇਵਨ ਕਰਨ ਨਾਲ ਸਰਦੀ ਦੇ ਕਈ ਰੋਗਾਂ ਨਾਲ ਲੜਨ ਦੀ ਸ਼ਕਤੀ ਮਿਲਦੀ ਹੈ
- ਬਾਦਾਮ ਦੇ ਲਗਾਤਾਰ ਸੇਵਨ ਨਾਲ ਦਿਮਾਗ ‘ਚ ਖੂਨ ਸੰਚਾਰ ਸੁਚਾਰੂ ਰੂਪ ਨਾਲ ਕੰਮ ਕਰਦਾ ਹੈ ਬਾਦਾਮ ਦਾ ਕੈਲਸ਼ੀਅਮ ਦਿਮਾਗੀ ਨਸਾਂ ਨੂੰ ਸਹਿਨਸ਼ੀਲ ਬਣਾਉਂਦਾ ਹੈ ਇਸ ‘ਚ ਸ਼ਾਮਲ ਵਿਟਾਮਿਨ ਬੀ-1, ਬੀ-12 ਅਤੇ ਈ ਦਿਮਾਗ ਦੀਆਂ ਕੋਸ਼ਿਕਾਵਾਂ ਨੂੰ ਸ਼ਕਤੀ ਦਿੰਦਾ ਹੈ
- ਬਾਦਾਮ ਉੱਚ ਕੈਲੋਰੀ ਖਾਧ ਹੋਣ ਕਾਰਨ ਇਸ ਦੀ ਵਰਤੋਂ ਸੀਮਤ ਮਾਤਰਾ ‘ਚ ਹੀ ਕਰਨੀ ਚਾਹੀਦੀ ਹੈ ਬਹੁਤ ਜ਼ਿਆਦਾ ਸੇਵਨ ਨੁਕਸਾਨ ਵੀ ਪਹੁੰਚਾ ਸਕਦਾ ਹੈ
- ਬਾਦਾਮ ਦਾ ਛਿਲਕਾ ਉਤਾਰ ਕੇ ਹੀ ਲੈਣਾ ਚਾਹੀਦਾ ਹੈ ਸੇਵਨ ਕਰਨ ਤੋਂ ਪਹਿਲਾਂ ਇਸ ਨੂੰ ਪਾਣੀ ‘ਚ ਤਿੰਨ ਚਾਰ ਘੰਟੇ ਭਿਓਂ ਕੇ ਰੱਖਣਾ ਚਾਹੀਦਾ ਹੈ
- ਬਾਦਾਮ ਨੂੰ ਚੰਗੀ ਤਰ੍ਹਾਂ ਚਬਾ ਕੇ ਖਾਣਾ ਚਾਹੀਦਾ ਹੈ ਤਾਂ ਕਿ ਪਚਣ ‘ਚ ਆਸਾਨੀ ਰਹੇ
- ਇੱਕ ਦਿਨ ‘ਚ 10 ਬਾਦਾਮ ਤੋਂ ਜ਼ਿਆਦਾ ਦਾ ਸੇਵਨ ਨਹੀਂ ਕਰਨਾ ਚਾਹੀਦਾ ਹੈ, ਵੈਸੇ ਹਰ ਰੋਜ਼ 4-5 ਬਾਦਾਮ ਦੀ ਗਿਰੀ ਲੈਣਾ ਹੀ ਹਿਤਕਾਰੀ ਹੁੰਦਾ ਹੈ
- ਕੌੜੇ ਬਾਦਾਮਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ ਹੈ
ਤਲੇ ਹੋਏ ਬਾਦਾਮ ਸਰੀਰ ਨੂੰ ਹਾਨੀ ਪਹੁੰਚਾਉਂਦੇ ਹਨ ਬਾਦਾਮ ‘ਚ ਸੰਤੁਲਿਤ ਆਹਾਰ ਦੇ ਸਾਰੇ ਪੋਸ਼ਕ ਮੌਜ਼ੂਦ ਹੁੰਦੇ ਹਨ ਇਸ ਲਈ ਕਿਸੇ ਨੇ ਠੀਕ ਕਿਹਾ ਹੈ ਕਿ ਹਰ ਰੋਜ਼ ਚਾਰ ਬਾਦਾਮਾਂ ਦਾ ਸੇਵਨ ਵਿਅਕਤੀ ਨੂੰ ਡਾਕਟਰ ਤੋਂ ਦੂਰ ਰੱਖਣ ‘ਚ ਅੱਗੇ ਹੁੰਦਾ ਹੈ
ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ Facebook, Twitter, LinkedIn और Instagram, YouTube ਤੇ ਫਾਲੋ ਕਰੋ.