ਰੰਗ-ਰੋਗਨ ਨਾਲ ਬਣੇ ਸੋਹਣਾ ਘਰ whitewashed house
ਮਾਨਸੂਨ ਦੀ ਬਰਸਾਤ ਕਾਰਨ ਆਈ ਸਿੱਲ੍ਹ ਦੀ ਵਜ੍ਹਾ ਨਾਲ ਘਰ ਦੀਆਂ ਕੰਧਾਂ ਦਾ ਪਲੱਸਤਰ ਥਾਂ-ਥਾਂ ਤੋਂ ਉੱਤਰਦਾ ਰਹਿੰਦਾ ਹੈ ਜਿਸ ਨੂੰ ਦੇਖ ਕੇ ਮਨ ਬੋਝਲ ਹੋਣ ਲੱਗਦਾ ਹੈ ਬਰਸਾਤ ਦੇ ਪਾਣੀ ਦੇ ਵਹਿਣ ਨਾਲ ਛੱਤ ਉੱਖੜ ਗਈ ਲੱਗਦੀ ਹੈ ਥਾਂ-ਥਾਂ ਨਮੀ ਦੀ ਵਜ੍ਹਾ ਨਾਲ ਕੀੜੇ-ਮਕੌੜੇ ਪੈਦਾ ਹੋ ਜਾਂਦੇ ਹਨ ਚੂਹੇ-ਕੀੜੀਆਂ ਵੀ ਖੁੱਡ ਬਣਾ ਲੈਂਦੇ ਹਨ
ਪਾਣੀ ਦੀਆਂ ਬੁਛਾਰਾਂ ਨਾਲ ਘਰ ਦਾ ਰੂਪ ਹੀ ਬਦਲ ਜਾਂਦਾ ਹੈ ਬਾਹਰ ਦੀਆਂ ਸਾਰੀਆਂ ਕੰਧਾਂ ਪਾਣੀ ਨਾਲ ਕਾਲੀਆਂ ਪੈ ਜਾਂਦੀਆਂ ਹਨ ਦਰਵਾਜ਼ਿਆਂ ਦਾ ਵੀ ਰੂਪ ਖਰਾਬ ਹੋ ਜਾਂਦਾ ਹੈ ਘਰ ਦੇ ਮੁੱਖ ਦਰਵਾਜ਼ੇ ਅਤੇ ਕੰਧਾਂ ਜਦੋਂ ਐਨੀਆਂ ਗੰਦੀਆਂ ਹੁੰਦੀਆਂ ਹਨ ਤਾਂ ਭਲਾ ਪੂਰਾ ਘਰ ਕਿਵੇਂ ਚੰਗਾ ਰਹਿ ਜਾਂਦਾ ਹੋਵੇਗਾ ਪਾਣੀ ਦੀ ਮਾਰ ਨਾਲ ਸਭ ਕੁਝ ਬਦਰੰਗ ਹੋ ਜਾਂਦਾ ਹੈ ਅਜਿਹੇ ’ਚ ਪੂਰੇ ਘਰ ਨੂੰ ਹੀ ਲੋੜ ਹੁੰਦੀ ਹੈ ਮੁਰੰਮਤ, ਰੰਗਾਈ, ਪੁਤਾਈ, ਪੇਂਟ ਅਤੇ ਸਾਫ-ਸਫਾਈ ਦੀ
ਦੀਵਾਲੀ ’ਤੇ ਤਾਂ ਸਾਰੇ ਸਾਫ-ਸਫਾਈ ਕਰਦੇ ਹੀ ਹਨ ਪਰ ਸਿਰਫ ਤਿਉਹਾਰ ਕਾਰਨ ਹੀ ਇਹ ਸਾਫ-ਸਫਾਈ ਨਹੀਂ ਹੁੰਦੀ ਸਗੋਂ ਮੌਸਮ ਅਨੁਸਾਰ ਇਸ ਸਾਫ-ਸਫਾਈ ਦੀ ਲੋੜ ਹੁੰਦੀ ਹੈ ਸ਼ਰਾਧ ਪੱਖ ਦੇ ਖ਼ਤਮ ਹੋਣ ਤੋਂ ਬਾਅਦ ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੁੰਦਾ ਹੈ ਇਸ ਤਰ੍ਹਾਂ ਦਸਹਿਰਾ ਅਤੇ ਦੀਵਾਲੀ ਆਦਿ ’ਤੇ ਘਰ ਨੂੰ ਨਵੀਂ ਲੁਕ ਦੇਣ ਲਈ ਘਰ ਦੀ ਸਾਫ-ਸਫਾਈ ਅਤੇ ਰੰਗ-ਰੋਗਨ ਦੀ ਲੋੜ ਹੁੰਦੀ ਹੈ
ਘਰ ’ਚ ਹਰ ਥਾਂ ਸਿੱਲ੍ਹ, ਕਾਕਰੋਚ, ਕੀੜੇ-ਮਕੌੜੇ ਕੰਧਾਂ ਤੋਂ ਉੱਤਰਿਆ ਪਲੱਸਤਰ ਦੇਖ ਕੇ ਕੋਈ ਵੀ ਆਪਣੇ ਘਰ ਦੀ ਸਾਫ-ਸਫਾਈ ਲਈ ਸੁਚੇਤ ਤਾਂ ਹੋਵੇਗਾ ਹੀ ਸਾਲ ਭਰ ਤੋਂ ਜੁੜਿਆ ਹੋਇਆ ਸਾਮਾਨ ਹੁਣ ਬਾਹਰ ਕੱਢ ਕੇ ਸਾਫ-ਸਫਾਈ ਮੰਗਦਾ ਹੈ ਘਰ ਦੀ ਟੁੱਟ-ਭੱਜ ਇਸੇ ਬਹਾਨੇ ਸਹੀ ਕਰਵਾਈ ਜਾਂਦੀ ਹੈ ਇਸ ਸਮੇਂ ਪੂਰੇ ਘਰ ਨੂੰ ਲੋੜ ਹੁੰਦੀ ਹੈ ਮੁਰੰਮਤ ਅਤੇ ਰੰਗ-ਰੋਗਨ ਦੀ ਭਾਵ ਕਿ ਦੀਵਾਲੀ ਦੇ ਆਉਣ ਤੋਂ ਪਹਿਲਾਂ ਘਰ ਦੀ ਸਾਫ-ਸਫਾਈ ਅਤੇ ਰੰਗ-ਰੋਗਨ ਹੋ ਜਾਣਾ ਚਾਹੀਦਾ ਹੈ
ਰੰਗ-ਰੋਗਨ ਕਰਵਾਉਣ ਨਾਲ ਘਰ ਦੀ ਰੌਣਕ ਹੀ ਨਹੀਂ ਵਧਦੀ ਸਗੋਂ ਹੋਰ ਵੀ ਕਈ ਫਾਇਦੇ ਹੁੰਦੇ ਹਨ ਇੱਕ ਤਾਂ ਚੂਨਾ ਖੁਦ ਹੀ ਕੀਟਨਾਸ਼ਕ ਦਾ ਕੰਮ ਕਰਦਾ ਹੈ ਇਹ ਕੀੜੇ-ਮਕੌੜਿਆਂ ਨੂੰ ਖ਼ਤਮ ਕਰਦਾ ਹੈ ਅਤੇ ਉਨ੍ਹਾਂ ਨੂੰ ਪੈਦਾ ਨਹੀਂ ਹੋਣ ਦਿੰਦਾ ਇਹ ਘਰ ਦੀਆਂ ਕੰਧਾਂ ਅਤੇ ਛੱਤਾਂ ’ਚ ਆਈ ਨਮੀ ਨੂੰ ਸੋਖ ਲੈਂਦਾ ਹੈ ਘਰ ’ਚ ਉੱਜਾਲਾ ਜਿਹਾ ਮਹਿਸੂਸ ਕਰਵਾਉਂਦਾ ਹੈ ਘਰ ’ਚ ਨਵਾਂਪਣ ਮਹਿਸੂਸ ਕਰਵਾਉਂਦਾ ਹੈ ਤਿਉਹਾਰ ’ਤੇ ਤਾਂ ਉਂਜ ਵੀ ਸਭ ਕੁਝ ਨਵਾਂ-ਨਵਾਂ ਲੱਗੇ, ਫਿਰ ਮਜ਼ਾ ਹੈ ਗੰਦਗੀ ਤਾਂ ਰੂਟੀਨ ਜ਼ਿੰਦਗੀ ’ਚ ਵੀ ਨਹੀਂ ਭਾਉਂਦੀ
Table of Contents
ਸਾਫ-ਸਫਾਈ ਨਾਲ ਵਿਉਂਤਬੰਦ ਵੀ ਹੋਵੇ ਘਰ
ਐਨਾ ਹੀ ਕਾਫੀ ਨਹੀਂ ਹੈ ਕਿ ਘਰ ਦੀ ਮੁਰੰਮਤ ਕਰਵਾ ਦਿੱਤੀ, ਰੰਗ-ਰੋਗਨ ਕਰਵਾ ਦਿੱਤਾ ਪਰ ਕੋਈ ਵੀ ਸਾਮਾਨ ਸਹੀ ਢੰਗ ਨਾਲ ਨਾ ਰੱਖਿਆ ਹੋਵੇ, ਸਭ ਕੁਝ ਘਰ ’ਚ ਕੂੜੇ-ਕਬਾੜੇ ਵਾਂਗ ਭਰਿਆ ਹੋਵੇ ਜਿਸ ਤਰ੍ਹਾਂ ਗੰਦਗੀ ਘਰ ’ਚ ਬੋਰੀਅਤ ਪੈਦਾ ਕਰਦੀ ਹੈ ਉਸੇ ਤਰ੍ਹਾਂ ਘਰ ’ਚ ਬੇਢੰਗੇ ਤਰੀਕੇ ਨਾਲ ਰੱਖੀਆਂ ਚੀਜ਼ਾਂ ਮਨ ਨੂੰ ਪਰੇਸ਼ਾਨ ਕਰ ਦਿੰਦੀਆਂ ਹਨ
ਸਾਫ-ਸਫਾਈ ਦੇ ਨਾਲ-ਨਾਲ ਚੀਜ਼ਾਂ ਨੂੰ ਸਹੀ ਢੰਗ ਨਾਲ ਰੱਖਣਾ ਵੀ ਤੁਹਾਡੀ ਆਦਤ ’ਚ ਸ਼ੁਮਾਰ ਹੋਣਾ ਚਾਹੀਦਾ ਹੈ ਇਹ ਨਹੀਂ ਕਿ ਕਿਸੇ ਖਾਸ ਤਿਉਹਾਰ ’ਤੇ ਹੀ ਤੁਸੀਂ ਪੂਰੇ ਘਰ ਦੀ ਸਾਫ-ਸਫਾਈ ਕਰ ਰਹੇ ਹੋ ਚੀਜ਼ਾਂ ਨੂੰ ਚੁੱਕ ਕੇ ਢੰਗ ਨਾਲ ਰੱਖ ਰਹੇ ਹੋ ਇਹ ਤਾਂ ਤੁਹਾਡੀ ਜੀਵਨਸ਼ੈਲੀ ਦਾ ਇੱਕ ਹਿੱਸਾ ਹੋਣਾ ਚਾਹੀਦਾ ਹੈ ਸਾਫ-ਸਫਾਈ ਤਾਂ ਹਰ ਸਾਲ ਚੱਲਣੀ ਚਾਹੀਦੀ ਹੈ
ਤਿਉਹਾਰ ’ਤੇ ਤਾਂ ਸਿਰਫ ਘਰ ਨੂੰ ਸਜਾਉਣ-ਸੰਵਾਰਨ ਦਾ ਕੰਮ ਹੋਣਾ ਚਾਹੀਦਾ ਹੈ
ਇਸ ਲਈ ਜ਼ਰੂਰੀ ਹੈ ਕਿ ਘਰ ’ਚ ਕੁਝ ਵੀ ਟੁੱਟਿਆ-ਭੱਜਿਆ, ਆਲਤੂ-ਫਾਲਤੂ ਇਕੱਠਾ ਨਾ ਹੋਣ ਦਿਓ ਘਰ ’ਚ ਕੂੜਾ-ਕਰਕਟ ਭਰ ਕੇ ਨਾ ਰੱਖੋ ਅਕਸਰ ਕੀ ਹੁੰਦਾ ਹੈ ਕਿ ਕੁਝ ਲੋਕ ਕੰਮ ਨਾ ਆਉਣ ਵਾਲੀਆਂ ਚੀਜ਼ਾਂ ਨੂੰ ਛੱਤ ’ਤੇ ਚੁੱਕ ਕੇ ਰੱਖ ਦੇਣਗੇ ਪਰ ਉਨ੍ਹਾਂ ਨੂੰ ਘਰ ਤੋਂ ਬਾਹਰ ਨਹੀਂ ਕੱਢਣਗੇ ਉਨ੍ਹਾਂ ਪੁਰਾਣੀਆਂ ਚੀਜ਼ਾਂ ਨਾਲ ਮੋਹ ਪਾਲੀ ਬੈਠੇ ਰਹਿਣਗੇ ਘਰ ’ਚ ਹੀ ਅਜਿਹੇ ਸਾਮਾਨ ਭਰਦੇ ਰਹਿਣਗੇ ਘਰ ਦਾ ਇੱਕ ਵੱਡਾ ਕੋਨਾ ਅਜਿਹੀਆਂ ਚੀਜ਼ਾਂ ਨਾਲ ਹੀ ਭਰ ਜਾਂਦਾ ਹੈ
ਇਹ ਫਾਲਤੂ ਦੀਆਂ ਚੀਜ਼ਾਂ ਘਰ ’ਚ ਨਕਾਰਾਤਮਕ ਊਰਜਾ ਪੈਦਾ ਕਰਦੀਆਂ ਹਨ ਜਿਸ ਨਾਲ ਘਰ ਦੀ ਸੁਖ-ਸ਼ਾਂਤੀ ਨਸ਼ਟ ਹੋ ਜਾਂਦੀ ਹੈ ਇਸ ਲਈ ਘਰ ’ਚ ਸਿਰਫ ਅਜਿਹੀਆਂ ਹੀ ਚੀਜ਼ਾਂ ਹੋਣ ਜੋ ਸਾਡੀ ਵਰਤੋਂ ਦੀਆਂ ਹੋਣ ਜਾਂ ਸਜਾਵਟੀ ਹੋਣ ਇਨ੍ਹਾਂ ਚੀਜ਼ਾਂ ਨਾਲ ਫੁਰਤੀ ਮਿਲਦੀ ਹੈ ਕਦੇ ਵੀ ਕੰਮ ਨਾ ਆਉਣ ਵਾਲੀਆਂ ਚੀਜ਼ਾਂ ਨੂੰ ਇਕੱਠਾ ਕਰਕੇ ਘਰ ’ਚ ਨਾ ਰੱਖੋ ਜੋ ਵੀ ਬੇਕਾਰ ਹੋਣ ਉਨ੍ਹਾਂ ਨੂੰ ਘਰੋਂ ਬਾਹਰ ਕਰ ਦਿਓ
ਜਿਸ ਨੂੰ ਤੁਸੀਂ ਵਰਤਦੇ ਨਾ ਹੋਵੇ, ਉਸ ਨੂੰ ਤੁਸੀਂ ਸਾਂਭ ਕੇ ਰੱਖੋਗੇ ਤਾਂ ਕੀ ਫਾਇਦਾ ਉਹ ਕਿਸੇ ਹੋਰ ਦੇ ਕੰਮ ਆ ਸਕਦਾ ਹੈ ਤਾਂ ਕਿਸੇ ਨੂੰ ਦੇ ਦਿਓ ਜੇਕਰ ਬਿਲਕੁਲ ਬੇਕਾਰ ਹੋਣ ਤਾਂ ਕਬਾੜੀਏ ਨੂੰ ਦੇ ਦਿਓ ਘਰ ’ਚ ਉਹੀ ਚੀਜ਼ਾਂ ਰੱਖੋ ਜੋ ਲੋੜ ਦੀਆਂ ਹੋਣ ਬੇਕਾਰ ਦੀਆਂ ਚੀਜ਼ਾਂ ਘਰ ’ਚ ਨਾ ਇਕੱਠੀਆਂ ਹੋਣ ਦਿਓ -ਸ਼ਿਖਾ ਚੌਧਰੀ