ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਅਪੀਲ ’ਤੇ ਗੁਰੂਗ੍ਰਾਮ ’ਚ ਚੱਲਿਆ ਮੈਗਾ ਸਫਾਈ ਅਭਿਆਨ, Mega Cleanliness Campaign ਡੇਰਾ ਸੱਚਾ ਸੌਦਾ ਨੇ ਕੀਤਾ ਸਹਿਯੋਗ
ਹਰਿਆਣਾ ਸ਼ਹਿਰ ਸਫ਼ਾਈ ਅਭਿਆਨ 2025 ਦੇ ਤਹਿਤ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਅਪੀਲ ’ਤੇ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਨੇ ਹੋਰ ਸੰਸਥਾਵਾਂ ਨਾਲ ਮਿਲ ਕੇ 11 ਸਤੰਬਰ (ਵੀਰਵਾਰ) ਨੂੰ ਗੁਰੂ ਦਰੋਣਾਚਾਰਿਆ ਦੀ ਧਰਤੀ ਗੁਰੂਗ੍ਰਾਮ ’ਚ ਸਫਾਈ ਅਭਿਆਨ ’ਚ ਸਹਿਯੋਗ ਕੀਤਾ ਇਸ ਦੌਰਾਨ ਮੁੱਖ ਮੰਤਰੀ ਨਾਇਬ ਸੈਣੀ ਨੇ ਗੁਰੂਗ੍ਰਾਮ ਦੇ ਅਲੱਗ-ਅਲੱਗ ਜੋਨਾਂ ’ਚ ਪਹੁੰਚ ਕੇ ਨਾ ਸਿਰਫ ਖੁਦ ਝਾੜੂ ਫੇਰਿਆ, ਸਗੋਂ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਦਾ ਹੌਂਸਲਾ ਵੀ ਵਧਾਇਆ
ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਸ਼ਾਹ ਮਸਤਾਨਾ ਜੀ-ਸ਼ਾਹ ਸਤਿਨਾਮ ਜੀ ਧਾਮ, ਡੇਰਾ ਸੱਚਾ ਸੌਦਾ, ਸਰਸਾ ਤੋਂ ਆਨਲਾਈਨ ਗੁਰੂਕੁਲ ਦੇ ਜ਼ਰੀਏ ਖੁਦ ਝਾੜੂ ਲਾ ਕੇ ਸਫਾਈ ਅਭਿਆਨ ’ਚ ਸਹਿਯੋਗ ਕੀਤਾ ਗੁਰੂਗ੍ਰਾਮ ਦੇ ਚਾਰ ਜੋਨਾਂ ਨੂੰ ਅਲੱਗ-ਅਲੱਗ ਵਾਰਡਾਂ ’ਚ ਵੰਡ ਕੇ ਸੇਵਾਦਾਰਾਂ ਨੇ ਸਫਾਈ ਕਾਰਜ ਨੂੰ ਪੂਰਾ ਕੀਤਾ ਉੱਧਰ ਸਫਾਈ ਅਭਿਆਨ ਦੌਰਾਨ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਡੇਰਾ ਸੱਚਾ ਸੌਦਾ ਦੇ ਯੋਗਦਾਨ ਦੀ ਸ਼ਲਾਘਾ ਵੀ ਕੀਤੀ ਸੈਣੀ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਦਾ ਵੱਡੀ ਗਿਣਤੀ ’ਚ ਮੌਜੂਦ ਹੋਣਾ ਸ਼ਲਾਘਾਯੋਗ ਹੈ ਮੈਂ ਉਨ੍ਹਾਂ ਨੂੰ ਵਧਾਈ ਅਤੇ ਧੰਨਵਾਦ ਕਰਦਾ ਹਾਂ ਉਨ੍ਹਾਂ ਨੇ ਗੁਰੂਗ੍ਰਾਮ ਦੇ ਹਰੇਕ ਵਾਸੀ ਨੂੰ ਇਸ ਸਫਾਈ ਅਭਿਆਨ ਨਾਲ ਜੁੜਨ ਦੀ ਅਪੀਲ ਕਰਦਿਆਂ ਕਿਹਾ ਕਿ ਅਸੀਂ ਮਿਲ ਕੇ ਗੁਰੂਗ੍ਰਾਮ ਨੂੰ ਸਵੱਛਤਾ ਰੈਂਕਿੰਗ ’ਚ ਸਭ ਤੋਂ ਉੱਪਰ ਲਿਆਉਣਾ ਹੈ ਇਹ ਜ਼ਿੰਮੇਵਾਰੀ ਹਰੇਕ ਨਾਗਰਿਕ ਦੀ ਹੈ
ਸੇਵਾਦਾਰਾਂ ਨੇ ਸਿਰਫ 7 ਘੰਟਿਆਂ ਦੇ ਅੰਦਰ ਗੁਰੂ ਦਰੋਣਾਚਾਰਿਆ ਦੀ ਧਰਤੀ ਗੁਰੂਗ੍ਰਾਮ ’ਚ ਸਵੱਛਤਾ ਅਭਿਆਨ ਚਲਾ ਕੇ ਚਕਾਚਕ ਕਰ ਦਿੱਤਾ ਇਸ ਦੌਰਾਨ 2800 ਟਨ ਕੂੜਾ-ਕਚਰਾ ਕੱਢਿਆ ਗਿਆ ਇਸ ਸਫਾਈ ਅਭਿਆਨ ’ਚ ਅਸਟਰੇਲੀਆ, ਨਿਊਜ਼ੀਲੈਂਡ, ਕੈਨੇਡਾ ਸਮੇਤ ਹੋਰ ਦੇਸ਼ਾਂ ਤੋਂ ਸੇਵਾਦਾਰ ਹਿੱਸਾ ਲੈਣ ਪਹੁੰਚੇ ਸਨ
ਯੋਜਨਾਬੱਧ ਤਰੀਕੇ ਨਾਲ ਚੱਲਿਆ ਸਫਾਈ ਕਾਰਜ
ਗੁਰੂਗ੍ਰਾਮ ਨੂੰ ਸਾਫ ਬਣਾਉਣ ਲਈ ਸੇਵਾਦਾਰਾਂ ਵੱਲੋਂ ਸ਼ਹਿਰ ਨੂੰ ਚਾਰ ਜ਼ੋਨਾਂ ’ਚ ਵੰਡਿਆ ਗਿਆ ਇਨ੍ਹਾਂ ਜੋਨਾਂ ’ਚ ਵੱਡੀ ਗਿਣਤੀ ’ਚ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਨੇ ਅਨੁਸ਼ਾਸਿਤ ਤਰੀਕੇ ਨਾਲ ਸਫਾਈ ਕਾਰਜਾਂ ਨੂੰ ਅੰਜ਼ਾਮ ਦਿੱਤਾ ਸੇਵਾਦਾਰਾਂ ਨੇ ਹੱਥਾਂ ’ਚ ਫੜੇ ਝਾੜੂ, ਕਹੀ, ਦਾਤੀ, ਬੱਠਲ, ਫਾਉੜੇ ਸਮੇਤ ਹੋਰ ਸਫਾਈ ਉਪਕਰਨਾਂ ਨਾਲ ਕੁਝ ਘੰਟਿਆਂ ’ਚ ਕੂੜੇ-ਕਰਕਟ ਦੇ ਢੇਰ ਇਕੱਠੇ ਕਰ ਦਿੱਤੇ, ਜਿਨ੍ਹਾਂ ਨੂੰ ਸੇਵਾਦਾਰਾਂ ਨੇ ਨਗਰ ਨਿਗਮ ਦੇ ਵਾਹਨਾਂ ’ਚ ਮੁਲਾਜ਼ਮਾਂ ਦੀ ਮੱਦਦ ਨਾਲ ਡੰਪਿੰਗ ਥਾਵਾਂ ਤੱਕ ਪਹੁੰਚਾਇਆ ਸੇਵਾਦਾਰਾਂ ਵੱਲੋਂ ਇਸ ਸਫਾਈ ਅਭਿਆਨ ਤੋਂ ਬਾਅਦ ਗੁਰੂਗ੍ਰਾਮ ਦੀ ਹਰ ਗਲੀ, ਚੌਂਕ, ਚੌਰਾਹੇ, ਮੁਹੱਲੇ, ਕਲੋਨੀਆਂ, ਜਨਤਕ ਥਾਵਾਂ ਚਕਾਚਕ ਨਜ਼ਰ ਆਈਆਂ ਸਫਾਈ ਅਭਿਆਨ ਦੌਰਾਨ ਖਾਸ ਗੱਲ ਇਹ ਰਹੀ ਕਿ ਇੱਥੇ ਪਹੁੰਚੇ ਸਾਰੇ ਸੇਵਾਦਾਰ ਆਪਣੇ ਨਾਲ ਖਾਣ-ਪੀਣ ਦਾ ਸਾਰਾ ਸਾਮਾਨ ਆਪਣੇ ਘਰਾਂ ਤੋਂ ਹੀ ਲੈ ਕੇ ਆਏ ਸਨ

































































