ਕ੍ਰੈਡਿਟ ਕਾਰਡ (credit card) ਚੁਣਦੇ ਸਮੇਂ ਧਿਆਨ ਦੇਣ ਯੋਗ 5 ਬੁਨਿਆਦੀ ਗੱਲਾਂ – ਸਹੀ ਕ੍ਰੈਡਿਟ ਕਾਰਡ ਦੀ ਚੋਣ ਕਰਨ ਲਈ, ਆਪਣੀਆਂ ਜ਼ਰੂਰਤਾਂ ਨੂੰ ਸਮਝਣਾ, ਵਿਆਜ਼ ਦਰਾਂ ਅਤੇ ਫੀਸਾਂ ਦੀ ਤੁਲਨਾ ਕਰਨਾ, ਇਨਾਮਾਂ ਅਤੇ ਲਾਭਾਂ ’ਤੇ ਧਿਆਨ ਦੇਣਾ, ਕ੍ਰੈਡਿਟ ਲਿਮਟ ਅਤੇ ਸ਼ਰਤਾਂ ਨੂੰ ਸਮਝਣਾ ਅਤੇ ਗ੍ਰਾਹਕ ਸੇਵਾ ਦਾ ਮੁਲਾਂਕਣ ਕਰਨਾ ਮਹੱਤਵਪੂਰਨ ਹੈ।
Table of Contents
ਇਹ ਪੰਜ ਬਿੰਦੂ ਤੁਹਾਡੇ ਲਈ ਸਹੀ ਕ੍ਰੈਡਿਟ ਕਾਰਡ ਚੁਣਨ ’ਚ ਤੁਹਾਡੀ ਮੱਦਦ ਕਰਨਗੇ | Credit Card
ਆਪਣੀਆਂ ਜ਼ਰੂਰਤਾਂ ਨੂੰ ਸਮਝੋ
ਸਭ ਤੋਂ ਪਹਿਲਾਂ ਇਹ ਤੈਅ ਕਰੋ ਕਿ ਤੁਸੀਂ ਕ੍ਰੈਡਿਟ ਕਾਰਡ ਦੀ ਵਰਤੋਂ ਕਿਸ ਉਦੇਸ਼ ਲਈ ਕਰਨਾ ਚਾਹੁੰਦੇ ਹੋ। ਜੇਕਰ ਤੁਸੀਂ ਯਾਤਰਾ ਦੇ ਸ਼ੌਕੀਨ ਹੋ, ਤਾਂ ਯਾਤਰਾ ਰਿਵਾਰਡਸ ਕਾਰਡ ਚੁਣੋ, ਜਦੋਂਕਿ ਸ਼ਾਪਿੰਗ ਲਈ ਕੈਸ਼ਬੈਕ ਜਾਂ ਰਿਵਾਰਡ ਪੁਆਇੰਟ ਦੇਣ ਵਾਲਾ ਕਾਰਡ ਸਹੀ ਹੋ ਸਕਦਾ ਹੈ।
ਰਿਵਾਰਡਸ ਅਤੇ ਲਾਭਾਂ ’ਤੇ ਧਿਆਨ ਦਿਓ
ਦੇਖੋ ਕਿ ਕਾਰਡ ਕਿਹੜੀਆਂ-ਕਿਹੜੀਆਂ ਕੈਟਾਗਰੀਆਂ ’ਚ ਰਿਵਾਰਡਸ ਜਾਂ ਕੈਸ਼ਬੈਕ ਆਫਰ ਕਰਦਾ ਹੈ ਕੁਝ ਕਾਰਡ ਯਾਤਰਾ, ਗੈਸ ਜਾਂ ਗਰੌਸਰੀ ਖਰੀਦ ’ਤੇ ਜ਼ਿਆਦਾ ਰਿਵਾਰਡਸ ਦਿੰਦੇ ਹਨ, ਜਦਕਿ ਦੂਸਰੇ ਕੁਝ ਹਰ ਖਰਚ ’ਤੇ ਰਿਵਾਰਡਸ ਰਿਵਾਰਡਸ ਦਿੰਦੇ ਹਨ ਆਪਣੀ ਜੀਵਨਸ਼ੈਲੀ ਅਨੁਸਾਰ ਰਿਵਾਰਡਸ ਨੂੰ ਸਮਝੋ।
ਗ੍ਰਾਹਕ ਸੇਵਾ ਅਤੇ ਸਪੋਰਟ ਦਾ ਮੁਲਾਂਕਣ ਕਰੋ
ਕ੍ਰੈਡਿਟ ਕਾਰਡ ਕੰਪਨੀ ਦੀ ਗ੍ਰਾਹਕ ਸੇਵਾ ਦਾ ਮੁਲਾਂਕਣ ਕਰਨਾ ਵੀ ਜ਼ਰੂਰੀ ਹੈ। ਚੰਗੀ ਗ੍ਰਾਹਕ ਸੇਵਾ ਤੈਅ ਕਰਦੀ ਹੈ ਕਿਸੇ ਵੀ ਸਮੱਸਿਆ ਜਾਂ ਵਿਵਾਦ ਦੀ ਸਥਿਤੀ ’ਚ ਮੱਦਦ ਜ਼ਲਦੀ ਹੋ ਸਕੇ।
ਫੀਸਾਂ ਦੀ ਤੁਲਨਾ ਕਰੋ
ਕ੍ਰੈਡਿਟ ਕਾਰਡ ਦੀ ਚੋਣ ਕਰਨ ਤੋਂ ਪਹਿਲਾਂ ਉਸਦੀ ਸਾਲਾਨਾ ਫੀਸ, ਵਿਆਜ਼ ਦਰ ਅਤੇ ਲੇਟ ਪੇਮੈਂਟ ਚਾਰਜ਼ ਦੀ ਤੁਲਨਾ ਕਰੋ। ਘੱਟ ਵਿਆਜ ਦਰ ਵਾਲਾ ਕਾਰਡ ਤੁਹਾਡੇ ਲਈ ਲਾਭਦਾਇਕ ਹੋ ਸਕਦਾ ਹੈ, ਖਾਸ ਕਰਕੇ ਜੇਕਰ ਤੁਸੀਂ ਸਮੇਂ ’ਤੇ ਭੁਗਤਾਨ ਨਹੀਂ ਕਰ ਪਾਉਂਦੇ ਹੋ।
ਕ੍ਰੈਡਿਟ ਲਿਮਟ ਅਤੇ ਸ਼ਰਤਾਂ ਨੂੰ ਸਮਝੋ
ਕ੍ਰੈਡਿਟ ਕਾਰਡ ਦੀ ਕ੍ਰੈਡਿਟ ਲਿਮਟ ਵੀ ਮਹੱਤਵਪੂਰਨ ਹੈ। ਜੇਕਰ ਤੁਹਾਡੀਆਂ ਜ਼ਰੂਰਤਾਂ ਜ਼ਿਆਦਾ ਹਨ, ਤਾਂ ਇੱਕ ਉੱਚ ਕ੍ਰੈਡਿਟ ਲਿਮਟ ਵਾਲਾ ਕਾਰਡ ਚੁਣੋ। ਨਾਲ ਹੀ, ਕਾਰਡ ਦੀਆਂ ਸ਼ਰਤਾਂ ਅਤੇ ਨਿਯਮਾਂ ਨੂੰ ਧਿਆਨ ਨਾਲ ਪੜ੍ਹੋ ਤਾਂ ਕਿ ਕੋਈ ਲੁਕੀ ਹੋਈ ਫੀਸ ਤੋਂ ਬਚਿਆ ਜਾ ਸਕੇ।