ਵਰਦਾਨ ਬਣਿਆ 13ਵਾਂ ਯਾਦ-ਏ-ਮੁਰਸ਼ਿਦ ਵਿਕਲਾਂਗਤਾ ਨਿਵਾਰਣ ਕੈਂਪ 74 ਅਪਾਹਜ਼ਾਂ ਦੀ ਫ੍ਰੀ ਜਾਂਚ, 40 ਕੈਲੀਪਰ ਵੰਡੇ
ਡੇਰਾ ਸੱਚਾ ਸੌਦਾ ਦੇ ਸੰਸਥਾਪਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦੀ ਪਾਵਨ ਯਾਦ ’ਚ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ’ਚ 13ਵਾਂ ਯਾਦ-ਏ-ਮੁਰਸ਼ਿਦ ਮੁਫ਼ਤ ਵਿਕਲਾਂਗਤਾ ਨਿਵਾਰਣ ਕੈਂਪ, ਇਸ ਵਾਰ ਵੀ ਅਪਾਹਜ਼ਾਂ ਲਈ ਖੁਸ਼ੀਆਂ ਦੀ ਸੌਗਾਤ ਲੈ ਕੇ ਆਇਆ
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਾਵਨ ਪ੍ਰੇਰਨਾ ’ਤੇ ਲਗਾਏ ਇਸ ਕੈਂਪ ਤਹਿਤ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਸਰਸਾ ਦੇ ਅਤਿਆਧੁਨਿਕ ਸੁਵਿਧਾਵਾਂ ਨਾਲ ਲੈੱਸ ਅਪਰੇਸ਼ਨ ਥੀਏਟਰ ’ਚ ਮਾਹਿਰ ਡਾਕਟਰਾਂ ਰਾਹੀਂ ਜਾਂਚ ਅਤੇ ਅਪਰੇਸ਼ਨ ਕੀਤੇ ਗਏ 18 ਅਪਰੈਲ ਤੋਂ 21 ਅਪਰੈਲ ਤੱਕ ਚਾਰ ਦਿਨਾਂ ਤੱਕ ਚੱਲੇ ਕੈਂਪ ’ਚ 74 ਵਿਕਲਾਂਗਤਾ ਪੀੜਤਾਂ ਦੀ ਜਾਂਚ ਕੀਤੀ ਗਈ, ਜਿਨ੍ਹਾਂ ’ਚ 9 ਅਪਾਹਜ਼ਾਂ ਦੇ 18 ਅਪਰੇਸ਼ਨ ਕੀਤੇ ਗਏ
Also Read :-
- 29ਵਾਂ ਯਾਦ-ਏ-ਮੁਰਸ਼ਿਦ ਫ੍ਰੀ ਆਈ ਕੈਂਪ ਸੈਂਕੜਿਆਂ ਨੂੰ ਮਿਲੀ ਅੱਖਾਂ ਦੀ ਰੌਸ਼ਨੀ
- ਮੇਰੇ ਸਤਿਗੁਰ, ਤੇਰੀ ਯਾਦ ਸੇ ਹੈ ਰੌਸ਼ਨ ਸਾਰਾ ਜਹਾਂ, ਯਾਦ-ਏ-ਮੁਰਸ਼ਿਦ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ
ਇਸ ਤੋਂ ਇਲਾਵਾ 40 ਤੋਂ ਜ਼ਿਆਦਾ ਮਰੀਜ਼ਾਂ ਨੂੰ ਬਨਾਉਟੀ ਅੰਗ ਭਾਵ ਕੈਲੀਪਰ ਵੰਡੇ ਗਏ ਕੈਂਪ ਦੌਰਾਨ 7 ਅਪਾਹਜ਼ਾਂ ਦਾ ਫਿਜ਼ਿਓਥੇਰੈਪੀ ਵਿਧੀ ਨਾਲ ਇਲਾਜ ਵੀ ਕੀਤਾ ਗਿਆ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਦੀ ਹੱਡੀ ਰੋਗ ਮਾਹਿਰ ਅਤੇ ਕੈਂਪ ਦੀ ਇੰਚਾਰਜ ਡਾ. ਵੇਦਿਕਾ ਇੰਸਾਂ ਨੇ ਦੱਸਿਆ ਕਿ ਕੈਂਪ ’ਚ ਜ਼ਿਆਦਾਤਰ ਜਨਮ ਤੋਂ ਹੀ ਟੇਢੇ-ਮੇਢੇ ਪੈਰ ਵਾਲੇ (ਸੀਟੀਈਵੀ), ਸੇਰਿਬਰਲ ਪੈਲਸਿ (ਸੀਪੀ) ਅਤੇ ਕੈਲਸ਼ੀਅਮ ਦੀ ਕਮੀ ਕਾਰਨ ਹੋਏ ਰਿਕੇਟ ਨਾਮਕ ਬਿਮਾਰੀ ਦੇ ਮਰੀਜ਼ ਪਹੁੰਚੇ ਸਨ
ਉਨ੍ਹਾਂ ਦੱਸਿਆ ਕਿ ਕੈਂਪ ਦੇ ਅਖੀਰਲੇ ਦਿਨ 5 ਮਰੀਜ਼ਾਂ ਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਗਈ ਨਾਲ ਹੀ ਅਪਰੇਸ਼ਨ ਤੋਂ ਬਾਅਦ ਮਰੀਜ਼ਾਂ ਨੂੰ ਹਸਪਤਾਲ ਦੇ ਜਨਰਲ ਵਾਰਡ ’ਚ ਆਰਾਮ ਕਰਨ ਲਈ ਠਹਿਰਾਇਆ ਗਿਆ ਦੂਜੇ ਪਾਸੇ ਹਸਪਤਾਲ ਦੇ ਪੈਰਾਮੈਡੀਕਲ ਸਟਾਫ਼ ਅਤੇ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਭਾਈ-ਭੈਣਾਂ ਨੇ ਮਰੀਜ਼ਾਂ ਦੀ ਸੇਵਾ ਕੀਤੀ
—————————
ਕੈਲਸ਼ੀਅਮ ਸਾਡੀਆਂ ਹੱਡੀਆਂ ਅਤੇ ਜੋੜਾਂ ਨੂੰ ਮਜ਼ਬੂਤ ਅਤੇ ਹੈਲਦੀ ਰੱਖਣ ਦਾ ਕੰਮ ਕਰਦਾ ਹੈ ਜੇਕਰ ਸਰੀਰ ’ਚ ਇਸ ਦੀ ਕਮੀ ਹੋ ਜਾਂਦੀ ਹੈ ਤਾਂ ਉਮਰ ਵਧਣ ਦੇ ਨਾਲ-ਨਾਲ ਹੱਡੀਆਂ ਕਮਜ਼ੋਰ ਅਤੇ ਪਤਲੀਆਂ ਹੋ ਜਾਂਦੀਆਂ ਹਨ ਜ਼ਰਾ ਜਿਹੀ ਠੋਕਰ ਲੱਗਣ ’ਤੇ ਵੀ ਫਰੈਕਚਰ ਹੋ ਜਾਂਦਾ ਹੈ ਦੂਜੇ ਪਾਸੇ ਕੈਲਸ਼ੀਅਮ ਅਤੇ ਵਿਟਾਮਿਨ-ਡੀ ਦੀ ਕਮੀ ਨਾਲ ਬੱਚਿਆਂ ਦੀਆਂ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ,
ਜਿਸ ਨਾਲ ਰਿਕੇਟ ਨਾਮਕ ਰੋਗ ਹੋ ਸਕਦਾ ਹੈ ਜਿਸ ’ਚ ਬੱਚੇ ਦੇ ਪੈਰ ਟੇਢੇ ਹੋ ਜਾਂਦੇ ਹਨ ਗਰਭਧਾਰਨ ਕਰਨ ਅਤੇ ਬੱਚੇ ਨੂੰ ਦੁੱਧ ਪਿਆਉਣ ਦੇ ਚੱਲਦਿਆਂ ਔਰਤਾਂ ਦੀਆਂ ਹੱਡੀਆਂ ’ਚ ਕਮਜ਼ੋਰੀ ਆ ਜਾਂਦੀ ਹੈ, ਇਸ ਲਈ ਅਜਿਹੀਆਂ ਔਰਤਾਂ ਨੂੰ ਵਿਟਾਮਿਨ-ਡੀ ਅਤੇ ਕੈਲਸ਼ੀਅਮ ਦੀ ਕਮੀ ਪੂਰੀ ਕਰਨੀ ਚਾਹੀਦੀ ਹੈ
ਡਾ. ਵੇਦਿਕਾ ਇੰਸਾਂ