ਫਸਟ-ਏਡ ’ਚ ਤੁਸੀਂ ਵੀ ਬਣ ਸਕਦੇ ਹੋ ਫਸਟ ਕਲਾਸ
ਅਧੂਰਾ ਗਿਆਨ ਕਦੇ-ਕਦੇ ਗਿਆਨ ਨਾ ਹੋਣ ਤੋਂ ਵੀ ਜ਼ਿਆਦਾ ਖ਼ਤਰਨਾਕ ਹੁੰਦਾ ਹੈ ਇਸੇ ਅਧੂਰੇ ਗਿਆਨ ਤੋਂ ਬਚਣ ਲਈ ਅਸੀਂ ਮੌਲਾਨਾ ਆਜ਼ਾਦ ਮੈਡੀਕਲ ਕਾਲਜ ਦੇ ਪ੍ਰੋਫੈਸਰ ਅਤੇ ਡਾਕਟਰ ਅਨਿਲ ਮਿਸ਼ਰਾ ਨਾਲ ਗੱਲ ਕਰਕੇ ਜਾਣਿਆ ਕਿ ਕਿਵੇਂ ਕਿਸੇ ਵੀ ਹਾਦਸੇ ਜਾਂ ਅਚਾਨਕ ਤਬੀਅਤ ਵਿਗੜਨ ’ਤੇ ਇਲਾਜ ਕਰਕੇ ਰੋਗੀ ਨੂੰ ਸਹੀ-ਸਲਾਮਤ ਹਸਪਤਾਲ ਤੱਕ ਪਹੁੰਚਾ ਕੇ ਤੁਸੀਂ ਕਿਸੇ ਆਪਣੇ ਜਾਂ ਜ਼ਰੂਰਤਮੰਦ ਦੀ ਜਾਨ ਬਚਾ ਸਕਦੇ ਹੋ
Table of Contents
ਦਿਲ ਦਾ ਦੌਰਾ
ਇਹ ਇੱਕ ਅਜਿਹੀ ਬਿਮਾਰੀ ਹੈ ਜਿਸ ਦੇ ਮਰੀਜ਼ਾਂ ਦੀ ਗਿਣਤੀ ਨਾ ਸਿਰਫ ਭਾਰਤ ’ਚ ਸਗੋਂ ਵਿਦੇਸ਼ਾਂ ’ਚ ਵੀ ਬੜੀ ਤੇਜ਼ੀ ਨਾਲ ਵਧਦੀ ਜਾ ਰਹੀ ਹੈ ਡਾ. ਅਨਿਲ ਮਿਸ਼ਰਾ ਦਾ ਕਹਿਣਾ ਹੈ ਕਿ ਜੇਕਰ ਕਦੇ ਵੀ ਕਿਸੇ ਨੂੰ ਅਚਾਨਕ ਛਾਤੀ ’ਚ ਦਰਦ ਹੋਣ ਲੱਗੇ ਤਾਂ ਸਭ ਤੋਂ ਪਹਿਲਾਂ ਇਹ ਸੋਚਣਾ ਚਾਹੀਦੈ ਕਿ ਇਹ ਦਿਲ ਦਾ ਦੌਰਾ ਵੀ ਹੋ ਸਕਦਾ ਹੈ
ਇਸ ਸਥਿਤੀ ’ਚ ਐਂਬੂਲੈਂਸ ਨੂੰ ਸਭ ਤੋਂ ਪਹਿਲਾਂ ਕੋਈ ਵਿਅਕਤੀ ਫੋਨ ਕਰਕੇ ਪੂਰੀ ਸੂਚਨਾ ਦੇਵੇ ਅਤੇ ਐਂਬੂਲੈਂਸ ਨੂੰ ਦੱਸ ਦੇਵੇ ਕਿ ਉਹ ਕਰੰਟ ਮਾਰਨ ਵਾਲੀ ਮਸ਼ੀਨ ਐਡਾ ਆਟੋਮੈਟਿਕ ਐਕਸਟਰਨਲ ਡੈਫੀਬਿਰਲੇਟਰ ਨਾਲ ਲੈ ਕੇ ਆਵੇ ਜਦੋਂ ਤੱਕ ਮਸ਼ੀਨ ਆਉਂਦੀ ਹੈ ਉਦੋਂ ਤੱਕ ਤੁਸੀਂ ਮਰੀਜ਼ ਦਾ ਧਿਆਨ ਕੁਝ ਇਸ ਤਰ੍ਹਾਂ ਰੱਖ ਸਕਦੇ ਹੋ
- ਮਰੀਜ਼ ਤੋਂ ਜਾਣਕਾਰੀ ਲਓ ਕਿ ਉਹ ਦਿਲ ਦੀ ਬਿਮਾਰੀ ਨਾਲ ਸਬੰਧਿਤ ਕੋਈ ਦਵਾਈ ਪਹਿਲਾਂ ਤੋਂ ਤਾਂ ਨਹੀਂ ਲੈ ਰਿਹਾ
- ਜੇਕਰ ਉਸ ਦਾ ਜਵਾਬ ਹਾਂ ਹੋਵੇ ਤਾਂ ਮਰੀਜ਼ ਤੋਂ ਦਵਾਈ ਦਾ ਨਾਂਅ ਪੁੱਛ ਕੇ ਦਵਾਈ ਲਿਆ ਕੇ ਦਿਓ
- ਦਵਾਈ ਆਉਣ ਤੱਕ ਜਾਂ ਕੋਈ ਦਵਾਈ ਨਾ ਹੋਣ ’ਤੇ ਮਰੀਜ਼ ਨੂੰ ਸਿੱਧਾ ਜ਼ਮੀਨ ’ਤੇ ਲਿਟਾ ਦਿਓ
- ਛਾਤੀ ਦੇ ਬਿਲਕੁਲ ਵਿਚਾਲੇ ਦੋਵਾਂ ਹੱਥਾਂ ਨਾਲ ਛਾਤੀ ਨੂੰ ਪੂਰੇ ਜ਼ੋਰ ਨਾਲ ਵਾਰ-ਵਾਰ ਦਬਾਉਂਦੇ ਰਹੋ ਜਦੋਂ ਤੱਕ ਕਿ ਐਂਬੂਲੈਂਸ ਜਾਂ ਡਾਕਟਰ ਨਹੀਂ ਆ ਜਾਂਦਾ
- ਜੇਕਰ ਤੁਹਾਨੂੰ ਮਾਊਥ ਟੂ ਮਾਊਥ ਸਾਹ ਦੇਣਾ ਆਉਂਦਾ ਹੈ ਤਾਂ 30 ਵਾਰ ਛਾਤੀ ਨੂੰ ਦਬਾਉਣ ਤੋਂ ਬਾਅਦ 2 ਵਾਰ ਮੂੰਹ ਨਾਲ ਮਰੀਜ਼ ਨੂੰ ਸਾਹ ਦਿਓ ਤੇ ਫਿਰ ਦੁਬਾਰਾ ਉਹੀ ਪ੍ਰਕਿਰਿਆ ਦੁਹਰਾਓ ਐਂਬੂਲੈਂਸ ਜਾਂ ਡਾਕਟਰ ਦੇ ਆਉਣ ਤੱਕ ਲਗਾਤਾਰ ਵਿਅਕਤੀ ਬਦਲ-ਬਦਲ ਕੇ ਦਬਾਉਂਦੇ ਰਹੋ ਕਿਉਂਕਿ ਇੱਕ ਵਿਅਕਤੀ ਜ਼ਿਆਦਾ ਸਮੇਂ ਤੱਕ ਦਬਾਉਂਦੇ ਰਹਿਣ ਨਾਲ ਥੱਕ ਜਾਂਦਾ ਹੈ
- ਮੱਦਦ ਆਉਣ ਤੱਕ ਮਰੀਜ਼ ਨੂੰ 150 ਆਉਂਸ/ਐਸਪਰਿਨ ਦੀ ਦਵਾਈ ਵੀ ਦੇ ਸਕਦੇ ਹੋ
ਨੋਟ: ਕਦੇ ਵੀ ਛਾਤੀ ਦੇ ਉੱਪਰੋਂ ਨਾ ਦਬਾਓ ਕਿਉਂਕਿ ਉੱਥੇ ਨਾਜ਼ੁਕ ਹੱਡੀ ਹੋਣ ਕਾਰਨ ਉਸਦੇ ਟੁੱਟਣ ਦਾ ਡਰ ਹੁੰਦਾ ਹੈ ਜੇਕਰ ਤੁਸੀਂ ਅਜਿਹਾ ਕਰਦੇ ਹੋ ਤਾਂ ਤੁਸੀਂ ਮਰੀਜ਼ ਨੂੰ ਬਚਾਉਣ ਦੀ ਬਜਾਏ ਮੌਤ ਦੇ ਕੋਲ ਲੈ ਜਾਓਗੇ
ਖਾਂਦੇ ਸਮੇਂ ਜੇਕਰ ਗਲੇ ’ਚ ਕੁਝ ਅੜ ਜਾਵੇ
ਅਕਸਰ ਵਿਆਹ-ਸ਼ਾਦੀ ਦੀ ਪਾਰਟੀ ’ਚ ਕੁਝ ਲੋਕਾਂ ਦੇ ਖਾਂਦੇ-ਖਾਂਦੇ ਗਲੇ ’ਚ ਖਾਣਾ ਅੜ ਜਾਂਦਾ ਹੈ ਤਾਂ ਤੁਸੀਂ ਕੁਝ ਇਸ ਤਰ੍ਹਾਂ ਉਨ੍ਹਾਂ ਦੀ ਮੱਦਦ ਕਰ ਸਕਦੇ ਹੋ ਜੇਕਰ ਵਿਅਕਤੀ ਖੰਘ ਰਿਹਾ ਹੈ ਤਾਂ ਕੁਝ ਕਰਨ ਦੀ ਲੋੜ ਨਹੀਂ, ਉਹ ਖੁਦ ਹੀ ਠੀਕ ਹੋ ਜਾਵੇਗਾ, ਪਰ ਜੇਕਰ ਉਹ ਕੁਝ ਬੋਲ ਨਾ ਪਾ ਰਿਹਾ ਹੋਵੇ ਅਤੇ ਸਿਰਫ ਇਸ਼ਾਰੇ ਨਾਲ ਸਾਰੀ ਗੱਲ ਸਮਝਾ ਰਿਹਾ ਹੋਵੇ ਤਾਂ ਤੁਸੀਂ ਉਸ ਦੀ ਕੁਝ ਇਸ ਤਰ੍ਹਾਂ ਮੱਦਦ ਕਰ ਸਕਦੇ ਹੋ
- ਮਰੀਜ਼ ਨੂੰ ਸਿੱਧਾ ਖੜ੍ਹਾ ਕਰੋ
- ਉਸ ਦੇ ਪਿੱਛੇ ਜਾ ਕੇ ਉਸ ਦੀ ਸੀਧ ’ਚ ਖੜ੍ਹੇ ਹੋ ਜਾਓ
- ਪੇਟ ਦੇ ਉੱਪਰ ਉਂਗਲੀ ਰੱਖ ਕੇ ਚੈੱਕ ਕਰੋ ਕਿ ਧੁੰਨੀ ਕਿੱਥੇ ਹੈ
- ਧੁੰਨੀ ਦੇ ਇੱਕਦਮ ਉੱਪਰ ਵਾਲੀ ਹੱਡੀ ਨੂੰ ਇੱਕ ਹੱਥ ਨਾਲ ਮੁੱਠੀ ਬਣਾ ਕੇ ਦੂਜੇ ਹੱਥ ਨਾਲ ਕੱਸ ਕੇ ਫੜ ਕੇ ਪੇਟ ਨੂੰ ਉੱਪਰ ਵੱਲ ਪੂਰੀ ਤਾਕਤ ਨਾਲ ਦਬਾਓ ਖਾਣਾ ਆਪਣੇ-ਆਪ ਹੀ ਨਿੱਕਲ ਜਾਵੇਗਾ
ਨੋਟ: ਮਰੀਜ਼ ਨੂੰ ਲਿਟਾ ਕੇ ਫਿਲਮੀ ਸਟਾਈਲ ’ਚ ਕੁੱਟਣਾ ਸ਼ੁਰੂ ਨਾ ਕਰੋ ਕਮਰ ਜਾਂ ਸਿਰ ’ਤੇ ਧੱਫੇ ਨਾ ਮਾਰੋ ਇਸ ਨਾਲ ਮਰੀਜ਼ ਦੀ ਜਾਨ ਵੀ ਜਾ ਸਕਦੀ ਹੈ ਕਿਉਂਕਿ ਖਾਣਾ ਨਿੱਕਲਣ ਦੀ ਬਜਾਏ ਹੋਰ ਅੜ ਜਾਵੇਗਾ
ਪਾਣੀ ’ਚ ਡੁੱਬ ਰਹੇ ਵਿਅਕਤੀ ਨੂੰ ਬਚਾਉਣ ਤੋਂ ਬਾਅਦ ਕੀ ਕੀਤਾ ਜਾਵੇ
- ਸਭ ਤੋਂ ਪਹਿਲਾਂ ਐਂਬੂਲੈਂਸ ਨੂੰ ਫੋਨ ਕਰਕੇ ਪੂਰੀ ਜਾਣਕਾਰੀ ਦੇ ਦਿਓ, ਅਤੇ ਉਨ੍ਹਾਂ ਨੂੰ ਐਡਾ ਮਸ਼ੀਨ ਨਾਲ ਲਿਆਉਣ ਨੂੰ ਕਹਿ ਦਿਓ
- ਤੁਸੀਂ ਮਰੀਜ਼ ਨੂੰ ਸਿਰਫ ਸੁਰੱਖਿਅਤ ਥਾਂ ’ਤੇ ਲਿਟਾ ਦਿਓ
- ਜੇਕਰ ਐਡਾ ਮਸ਼ੀਨ ਦੀ ਸੁਵਿਧਾ ਹੈ ਤਾਂ ਉਸ ਦੀ ਮੱਦਦ ਨਾਲ ਬਿਜਲੀ ਦਾ ਝਟਕਾ ਦੇ ਕੇ ਖੂਨ ਵਹਾਅ ਆਮ ਕੀਤਾ ਜਾ ਸਕਦਾ ਹੈ
ਨੋਟ: ਜਿਸ ਥਾਂ ’ਤੇ ਹਾਦਸਾ ਹੋਇਆ ਹੈ ਮਰੀਜ਼ ਨੂੰ ਉਸੇ ਥਾਂ ਉਸੇ ਹਾਲਤ ’ਚ ਰਹਿਣ ਦਿਓ ਜਿਸ ’ਚ ਉਹ ਖੁਦ ਨੂੰ ਆਰਾਮਦਾਇਕ ਮਹਿਸੂਸ ਕਰ ਰਿਹਾ ਹੈ ਕਦੇ-ਕਦੇ ਵਿਅਕਤੀ ਨੂੰ ਇੱਕਦਮ ਕਿਤੇ ਹੋਰ ਖਿੱਚ ਕੇ ਜਾਂ ਚੁੱਕ ਕੇ ਲਿਜਾਣ ਨਾਲ ਮਰੀਜ਼ ਨੂੰ ਸਪਾਈਨ ਦੀ ਕੋਈ ਸਮੱਸਿਆ ਹੋਈ ਤਾਂ ਉਹ ਜ਼ਿੰਦਗੀ ਭਰ ਲਈ ਅਪਾਹਿਜ਼ ਵੀ ਹੋ ਸਕਦਾ ਹੈ
ਕਰੰਟ ਲੱਗਣ ’ਤੇ
- ਕਰੰਟ ਲੱਗਣ ’ਤੇ ਕਦੇ ਵਿਅਕਤੀ ਨੂੰ ਸਿੱਧਾ ਹੱਥ ਨਾਲ ਹਟਾਉਣ ਦੀ ਕੋਸ਼ਿਸ਼ ਨਾ ਕਰੋ ਅਜਿਹੇ ’ਚ ਤੁਹਾਨੂੰ ਵੀ ਕਰੰਟ ਲੱਗ ਸਕਦਾ ਹੈ ਹਮੇਸ਼ਾ ਪਹਿਲਾਂ ਮੇਨ ਸਵਿੱਚ ਬੰਦ ਕਰੋ, ਫਿਰ ਵਿਅਕਤੀ ਨੂੰ ਕਿਸੇ ਬਿਜਲੀ ਰੋਧਕ ਚੀਜ਼ ਨਾਲ ਹਟਾਓ
ਨੋਟ: ਹਾਈ ਵੋਲਟੇਜ਼ ਤਾਰ ’ਤੇ ਕੋਈ ਵੀ ਬਿਜਲੀ ਵਿਰੋਧੀ ਚੀਜ਼ ਕੰਮ ਨਹੀਂ ਕਰਦੀ ਅਜਿਹੇ ’ਚ ਮੱਦਦ ਕਰਨਾ ਖੁਦ ਦੀ ਜਾਨ ਨੂੰ ਖਤਰੇ ’ਚ ਪਾਉਣਾ ਹੋਵੇਗਾ
ਬੀਪੀ ਲੋਅ ਹੋਣ ’ਤੇ
- ਜੇਕਰ ਕਿਸੇ ਦਾ ਬੀਪੀ ਲੋਅ ਹੋ ਜਾਂਦਾ ਹੈ ਤਾਂ ਉਸ ਵਿਅਕਤੀ ਨੂੰ ਸਿੱਧਾ ਜ਼ਮੀਨ ’ਤੇ ਲਿਟਾ ਕੇ ਪੈਰ ਥੋੜ੍ਹੇ ਉੱਪਰ ਕਰ ਦਿਓ ਥੋੜ੍ਹੀ ਦੇਰ ’ਚ ਸਭ ਠੀਕ ਹੋ ਜਾਵੇਗਾ
ਨੋਟ: ਕਦੇ ਵੀ ਮਰੀਜ਼ ਦੇ ਹੱਥ ਅਤੇ ਪੈਰ ਰਗੜੋ ਨਾ, ਇਹ ਖੂਨ ਦੇ ਸਹੀ ਵਹਾਅ ’ਚ ਸਮੱਸਿਆ ਪੈਦਾ ਕਰਦਾ ਹੈ
ਕੁਝ ਗੱਲਾਂ ਜੋ ਹਮੇਸ਼ਾ ਧਿਆਨ ਰੱਖਣ ਵਾਲੀਆਂ ਹਨ:-
- ਅਚਾਨਕ ਬੇਹੋਸ਼ ਹੋਣ ’ਤੇ ਕਦੇ ਵੀ ਪਾਣੀ ਪਿਆਉਣਾ ਤੇ ਪਾਣੀ ਦੇ ਛਿੱਟੇ ਨਹੀਂ ਮਾਰਨੇ ਚਾਹੀਦੇ
- ਕਿਸੇ ਦੀ ਵੀ ਮੱਦਦ ਕਰਨ ਤੋਂ ਪਹਿਲਾਂ ਆਪਣੀ ਸੁਰੱਖਿਆ ਦਾ ਖਿਆਲ ਰੱਖਣਾ ਚਾਹੀਦੈ
- ਮਰੀਜ਼ ਦੀ ਮੱਦਦ ਕਰਨ ਲਈ ਸਾਹਮਣਿਓਂ ਜਾਓ ਨਾ ਕਿ ਪਿੱਛੋਂ
- ਜੇਕਰ ਕਿਸੇ ਤੋਂ ਮੱਦਦ ਮੰਗੋ ਤਾਂ ‘ਕੋਈ ਹੈ’ ਕਹਿਣ ਦੀ ਬਜਾਏ ਕਿਸੇ ਵਿਅਕਤੀ ਨੂੰ ਉਸਦੇ ਪਹਿਰਾਵੇ ਨਾਲ ਸੰਬੋਧਨ ਕਰਦੇ ਹੋਏ ਮੱਦਦ ਮੰਗੋ ਜੇਕਰ ਤੁਸੀਂ ਉਸ ਦਾ ਨਾਂਅ ਨਹੀਂ ਜਾਣਦੇ ਹੋ ਤਾਂ ਅਜਿਹੇ ’ਚ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਉਹ ਮੱਦਦ ਕਰਨਾ ਚਾਹੁੰਦਾ ਹੈ ਜਾਂ ਨਹੀਂ
- ਕਈ ਵਾਰ ਅਜਿਹੀ ਸਥਿਤੀ ਵੀ ਹੁੰਦੀ ਹੈ ਜਿਸ ’ਚ ਕੁਝ ਨਾ ਕਰਨਾ ਹੀ ਮੱਦਦ ਹੈ, ਜਿਵੇਂ ਜੇਕਰ ਕੋਈ ਵਿਅਕਤੀ ਛੇਵੀਂ ਮੰਜ਼ਿਲ ਤੋਂ ਛਾਲ ਮਾਰ ਰਿਹਾ ਹੈ ਤਾਂ ਤੁਸੀਂ ਉਸ ਨੂੰ ਕੈਚ ਕਰਨ ਦੀ ਕੋਸ਼ਿਸ਼ ਨਾ ਕਰੋ ਕਿਉਂਕਿ ਅਜਿਹੇ ’ਚ ਉਸ ਦੀ ਜਾਨ ਦੇ ਨਾਲ-ਨਾਲ ਤੁਹਾਡੀ ਜਾਨ ਨੂੰ ਵੀ ਖ਼ਤਰਾ ਹੁੰਦਾ ਹੈ ਜਿਸ ’ਚ ਤੁਹਾਡੀ ਦੋਵਾਂ ਦੀ ਜਾਨ ਵੀ ਜਾ ਸਕਦੀ ਹੈ ਅਜਿਹੀ ਸਥਿਤੀ ’ਚ ਤੁਸੀਂ ਸਿੱਧਾ 102, 1099 ’ਤੇ ਐਂਬੂਲੈਂਸ ਨੂੰ ਫੋਨ ਕਰੋ
- ਹਾਦਸੇ ਵਾਲੀ ਥਾਂ ਨੂੰ ਸੁਰੱਖਿਅਤ ਕਰਨ ਲਈ ਪਹਿਲਾਂ ਹੋਰ ਗੱਡੀਆਂ ਦੇ ਆਉਣ ਦਾ ਰਸਤਾ ਰੋਕ ਦਿਓ ਤਾਂ ਕਿ ਕੋਈ ਹੋਰ ਗੱਡੀ ਹਾਦਸਾਗ੍ਰਸਤ ਵਿਅਕਤੀ ਨੂੰ ਨੁਕਸਾਨ ਨਾ ਪਹੁੰਚਾ ਸਕੇ ਇਸ ਲਈ ਤੁਸੀਂ ਆਪਣੀ ਗੱਡੀ ਨੂੰ ਟੇਢੀ ਖੜ੍ਹੀ ਕਰਕੇ ਰਸਤਾ ਰੋਕ ਸਕਦੇ ਹੋ
- ਯਾਦ ਰੱਖੋ ਕਿ ਤੁਸੀਂ ਡਾਕਟਰ ਨਹੀਂ ਹੋ ਤੁਹਾਡਾ ਕੰਮ ਵਿਅਕਤੀ ਨੂੰ ਡਾਕਟਰੀ ਮੱਦਦ ਆਉਣ ਤੱਕ ਫਸਟ-ਏਡ ਦੇਣਾ ਹੈ
- ਜਦੋਂ ਵੀ ਐਂਬੂਲੈਂਸ ਨੂੰ ਫੋਨ ਕਰੋ ਤਾਂ ਉਨ੍ਹਾਂ ਨੂੰ ਪੂਰੀ ਜਾਣਕਾਰੀ ਦੇਣ ਤੋਂ ਪਹਿਲਾਂ ਫੋਨ ਨਾ ਕੱਟੋ ਰੱਖਣ ਤੋਂ ਪਹਿਲਾਂ ਪੁੱਛ ਲਓ ਕਿ ਉਹ ਕੋਈ ਹੋਰ ਜਾਣਕਾਰੀ ਤਾਂ ਨਹੀਂ ਲੈਣਾ ਚਾਹੁੰਦੇ
ਤਾਂ ਹੁਣ ਜਦੋਂ ਤੁਸੀਂ ਅਗਲੀ ਵਾਰ ਕਿਸੇ ਦੀ ਮੱਦਦ ਕਰਨ ਜਾਓ ਤਾਂ ਫਿਲਮੀ ਸਟਾਈਲ ਜਾਂ ਪੁਰਾਣੇ ਸੁਣੇ ਹੋਏ ਨੁਸਖੇ ਅਪਣਾਉਣ ਦੀ ਬਜਾਏ ਸਹੀ ਗਿਆਨ ਨਾਲ ਮੱਦਦ ਕਰੋ ਤਾਂ ਕਿ ਤੁਹਾਡੀ ਵਡਿਆਈ ਹੋ ਸਕੇ
-ਨੀਤੂ ਨਿਗਮ