ਤੂੰ ਚੌਥੇ ਡੱਬੇ ਵਿੱਚ ਜਾ ਕੇ ਬੈਠ ਜਾ -ਸਤਿਸੰਗੀਆਂ ਦੇ ਅਨੁਭਵ
ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੀ ਦਇਆ-ਮੇਹਰ
ਪ੍ਰੇਮੀ ਪ੍ਰਗਟ ਸਿੰਘ ਪੁੱਤਰ ਸੱਚਖੰਡ ਵਾਸੀ ਨਾਇਬ ਸਿੰਘ ਪਿੰਡ ਨਟਾਰ ਜ਼ਿਲ੍ਹਾ ਸਰਸਾ (ਹਰਿਆਣਾ) ਤੋਂ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੀ ਅਪਾਰ ਰਹਿਮਤ ਦਾ ਵਰਣਨ ਕਰਦਾ ਹੈ:-
ਅਗਸਤ 1990 ਦੀ ਗੱਲ ਹੈ ਮੈਂ ਕਲਕੱਤੇ ਤੋਂ ਸਰਸੇ ਆਉਣਾ ਸੀ ਮੈਨੂੰ ਮੇਰਾ ਇੱਕ ਸੰਬੰਧੀ ਲੜਕਾ ਹਾਵੜਾ ਰੇਲਵੇ ਸਟੇਸ਼ਨ ’ਤੇ ਛੱਡਣ ਆਇਆ ਮੈਂ ਰੇਲਗੱਡੀ ਦੇ ਸਭ ਤੋਂ ਮਗਰਲੇ ਡੱਬੇ ਵਿੱਚ ਬੈਠ ਗਿਆ, ਜਿਸ ਵਿੱਚ ਕੇਵਲ ਫੌਜੀ ਬੈਠੇ ਹੋਏ ਸਨ ਮੇਰਾ ਰਿਸ਼ਤੇਦਾਰ ਮੈਨੂੰ ਕਹਿਣ ਲੱਗਿਆ ਕਿ ਤੁਸੀਂ ਇਸ ਡੱਬੇ ਵਿੱਚ ਨਾ ਬੈਠੋ ਕਿਉਂਕਿ ਇਹ ਤਾਂ ਫੌਜੀਆਂ ਦਾ ਸਪੈਸ਼ਲ ਡੱਬਾ ਹੈ ਇਹ ਤੁਹਾਨੂੰ ਵਾਰ-ਵਾਰ ਅਡੈਂਟੀ ਕਾਰਡ ਪੁੱਛਣਗੇ ਮੈਂ ਉਸ ਦੀ ਗੱਲ ਅਨਸੁਣੀ ਜਿਹੀ ਕਰ ਦਿੱਤੀ ਮੈਂ ਸੋਚਿਆ ਕਿ ਇਸ ਡੱਬੇ ਵਿੱਚ ਕਿਸੇ ਤਰ੍ਹਾਂ ਦਾ ਖਤਰਾ ਨਹੀਂ ਹੈ
ਜਦੋਂ ਗੱਡੀ ਚੱਲਣ ਵਿੱਚ ਦਸ ਕੁ ਮਿੰਟ ਬਾਕੀ ਸਨ ਤਾਂ ਇੱਕ ਬਜ਼ੁਰਗ ਜਿਸ ਦੇ ਕਿ ਫੌਜੀ ਵਰਦੀ ਪਾਈ ਹੋਈ ਸੀ, ਮੈਨੂੰ ਕਹਿਣ ਲੱਗਿਆ, ‘‘ਕਾਕਾ! ਤੂੰ ਇਸ ਡੱਬੇ ਵਿੱਚ ਨਾ ਬੈਠ’’ ਮੈਂ ਉਸ ਨੂੰ ਕਿਹਾ ਕਿ ਬਾਬਾ ਜੀ, ਤੁਹਾਨੂੰ ਸੀਟ ਚਾਹੀਦੀ ਹੈ ਮੈਂ ਥੋੜ੍ਹਾ ਜਿਹਾ ਇੱਕ ਪਾਸੇ ਸਰਕਦੇ ਹੋਏ ਉਸ ਨੂੰ ਕਿਹਾ ਕਿ ਬਾਬਾ ਜੀ, ਆਪ ਵੀ ਬੈਠੋ ਬਾਬਾ ਜੀ ਕਹਿਣ ਲੱਗੇ ਕਿ ਮੈਂ ਸੀਟ ਦਾ ਕੀ ਕਰਨਾ ਹੈ ਮੈਂ ਤਾਂ ਤੇਰੇ ਭਲੇ ਖਾਤਰ ਕਹਿੰਦਾ ਹਾਂ ਕਿ ਤੂੰ ਚੌਥੇ ਡੱਬੇ ਵਿੱਚ ਜਾ ਕੇ ਬੈਠ ਜਾ ਬਾਬਾ ਜੀ ਨੇ ਅੱਗੇ ਕਿਹਾ ਕਿ ਮੈਂ ਤੈਨੂੰ ਸਲੀਪਰ ਦਿਵਾ ਦਿੰਦਾ ਹਾਂ ਤੂੰ ਮੇਰੇ ਨਾਲ ਚੱਲ ਮੈਂ ਸੀਟ ਤੋਂ ਉੱਠ ਖੜ੍ਹਾ ਹੋਇਆ ਮੈਂ ਉਸ ਬਜ਼ੁਰਗ ਬਾਬਾ ਦੇ ਪਿੱਛੇ-ਪਿੱਛੇ ਚੌਥੇ ਡੱਬੇ ਵਿੱਚ ਪਹੁੰਚ ਗਿਆ ਮੈਨੂੰ ਬਹੁਤ ਵਧੀਆ ਸੀਟ ਮਿਲ ਗਈ ਐਨੇ ਨੂੰ ਗੱਡੀ ਚੱਲ ਪਈ ਬਜ਼ੁਰਗ ਚੱਲਦੀ ਗੱਡੀ ਤੋਂ ਥੱਲੇ ਉਤਰ ਗਿਆ ਮੈਂ ਚੰਗੀ ਤਰ੍ਹਾਂ ਉਸ ਦਾ ਚਿਹਰਾ ਵੀ ਨਾ ਦੇਖ ਸਕਿਆ ਮੈਨੂੰ ਇਸ ਗੱਲ ਦੀ ਸਮਝ ਨਹੀਂ ਆ ਰਹੀ ਸੀ
ਕਿ ਉਸ ਬਜ਼ੁਰਗ ਨੇ ਮੈਨੂੰ ਸੀਟ ਕਿਉਂ ਦਿਵਾਈ? ਉਸ ਨੇ ਮੈਨੂੰ ਉਸ ਡੱਬੇ ਵਿੱਚੋਂ ਕਿਉਂ ਉਤਾਰਿਆ? ਆਖਰ ਉਹ ਕੌਣ ਸੀ? ਮੈਂ ਗੱਡੀ ਵਿੱਚ ਲੇਟ ਗਿਆ ਤੇ ਮੈਨੂੰ ਨੀਂਦ ਆ ਗਈ ਜਾਗੋ ਮੀਟੀ ਅਵਸਥਾ ਵਿੱਚ ਮੈਨੂੰ ਮੇਰੇ ਪਿਆਰੇ ਸਤਿਗੁਰੂ ਕੁੱਲ ਮਾਲਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਦਰਸ਼ਨ ਦਿੱਤੇ ਅਤੇ ਅਸ਼ੀਰਵਾਦ ਵੀ ਦਿੱਤਾ ਪਰਮ ਪਿਤਾ ਜੀ ਦੇ ਦਰਸ਼ਨ ਕਰਕੇ ਮੈਨੂੰ ਅਥਾਹ ਖੁਸ਼ੀ ਮਿਲੀ ਗੱਡੀ ਨੂੰ ਚੱਲਦੇ ਹੋਏ ਕਰੀਬ ਬਾਰਾਂ ਘੰਟੇ ਹੋ ਚੁੱਕੇ ਸਨ ਇੱਕਦਮ ਹਾਹਾਕਾਰ ਮੱਚ ਗਈ ਅਤੇ ਗੱਡੀ ਰੁਕ ਗਈ ਜਿਸ ਡੱਬੇ ਵਿੱਚ ਮੈਂ ਬੈਠਾ ਸੀ, ਉਸ ਤੋਂ ਪਿਛਲੇ ਸਾਰੇ ਡੱਬੇ ਉਲਟ ਗਏ ਸਨ ਮੈਂ ਉਤਰ ਕੇ ਫੌਜੀਆਂ ਵਾਲੇ ਸਭ ਤੋਂ ਪਿਛਲੇ ਡੱਬੇ ਕੋਲ ਗਿਆ ਤਾਂ ਦੇਖਿਆ ਕਿ ਉਹ ਡੱਬਾ ਉਲਟ ਕੇ ਖਤਾਨਾਂ ਵਿੱਚ ਡਿੱਗਿਆ ਪਿਆ ਸੀ ਕਈ ਫੌਜੀ ਮੌਕੇ ’ਤੇ ਹੀ ਦਮ ਤੋੜ ਗਏ ਸਨ, ਕਈ ਤੜਫ ਰਹੇ ਸਨ
ਚੀਕ-ਚਿਹਾੜਾ ਪਿਆ ਹੋਇਆ ਸੀ ਉਸ ਡੱਬੇ ਵਿੱਚ ਕੋਈ ਵੀ ਅਜਿਹਾ ਨਹੀਂ ਸੀ ਜਿਸ ਦੇ ਸੱਟ ਨਾ ਵੱਜੀ ਹੋਵੇ ਉਸ ਵਕਤ ਤੱਕ ਮੈਨੂੰ ਸਮਝ ਆ ਗਈ ਸੀ ਕਿ ਮੇਰੇ ਸਤਿਗੁਰੂ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਹੀ ਬਜ਼ੁਰਗ ਫੌਜੀ ਦਾ ਰੂਪ ਧਾਰ ਕੇ ਆਏ ਸਨ ਅਤੇ ਉਹਨਾਂ ਨੇ ਹੀ ਫਰਮਾਇਆ ਸੀ, ‘‘ਚੌਥੇ ਡੱਬੇ ਵਿੱਚ ਜਾ ਕੇ ਬੈਠ ਜਾ’’ ਜਦੋਂ ਕਦੇ ਮੈਨੂੰ ਉਕਤ ਦਰਦਨਾਕ ਦ੍ਰਿਸ਼ ਯਾਦ ਆ ਜਾਂਦਾ ਹੈ ਤਾਂ ਮੇਰਾ ਲੂੰ-ਲੂੰ ਕੰਬਣ ਲਗਦਾ ਹੈ ਐਨੇ ਦਿਆਲੂ ਸਤਿਗੁਰੂ ਦੇ ਉਪਕਾਰਾਂ ਦਾ ਬਦਲਾ ਚੁਕਾਇਆ ਹੀ ਨਹੀਂ ਜਾ ਸਕਦਾ, ਬਸ ਧੰਨ-ਧੰਨ ਹੀ ਕੀਤਾ ਜਾ ਸਕਦਾ ਹੈ