Big mistakes: ਤੁਸੀਂ ਵੀ ਤਾਂ ਨਹੀਂ ਕਰ ਰਹੇ ਇਹ ਗਲਤੀਆਂ
ਅੱਜ-ਕੱਲ੍ਹ ਸੁਪਰ ਮਾਰਕਿਟ ਦਾ ਜ਼ਮਾਨਾ ਹੈ ਹਰ ਕੋਈ ਆਪਣੀ ਪਸੰਦ ਦੇ ਹਿਸਾਬ ਨਾਲ ਸਾਮਾਨ ਚੁਣਨਾ ਪਸੰਦ ਕਰਦਾ ਹੈ ਪਰ ਇਹ ਸਹੂਲਤ ਕਈ ਵਾਰ ਜੀ ਦਾ ਜੰਜਾਲ ਬਣ ਜਾਂਦੀ ਹੈ ਅਤੇ ਤੁਸੀਂ ਅਜਿਹੀਆਂ ਚੀਜ਼ਾਂ ਖਰੀਦ ਲਿਆਉਂਦੇ ਹੋ ਜੋ ਨਾ ਸਿਰਫ ਤੁਹਾਡਾ ਬਜ਼ਟ ਵਿਗਾੜਦੀਆਂ ਹਨ ਸਗੋਂ ਸਿਹਤ ਲਈ ਵੀ ਨੁਕਸਾਨਦੇਹ ਹੁੰਦੀਆਂ ਹਨ
Table of Contents
ਖਾਣਾ ਖਾ ਕੇ ਨਹੀਂ ਜਾਂਦੇ:
ਸੁਪਰ ਮਾਰਕਿਟ ਭੁੱਖੇ ਢਿੱਡ ਕਦੇ ਨਾ ਜਾਓ ਇਸ ਨਾਲ ਉਨ੍ਹਾਂ ਚੀਜ਼ਾਂ, ਖਾਸ ਤੌਰ ’ਤੇ ਖਾਣ-ਪੀਣ ਦੀਆਂ ਉਨ੍ਹਾਂ ਚੀਜ਼ਾਂ ਦੇ ਖਰੀਦੇ ਜਾਣ ਦੀ ਪੂਰੀ ਸੰਭਾਵਨਾ ਰਹਿੰਦੀ ਹੈ ਜਿਨ੍ਹਾਂ ਦੀ ਤੁਹਾਨੂੰ ਲੋੜ ਨਹੀਂ ਹੈ ਖਾਣ ਦੀਆਂ ਇਹ ਚੀਜ਼ਾਂ ਘਰ ਆਉਣਗੀਆਂ ਤਾਂ ਤੁਸੀਂ ਇਨ੍ਹਾਂ ਨੂੰ ਖਾਓਗੇ ਵੀ ਅਤੇ ਆਪਣੀ ਸਿਹਤ ਦਾ ਸੱਤਿਆਨਾਸ ਕਰੋਗੇ ਇਸ ਲਈ ਖਰੀਦਦਾਰੀ ਤੋਂ ਪਹਿਲਾਂ ਘਰੇ ਚੰਗੀ ਤਰ੍ਹਾਂ ਖਾਣਾ ਜਾਂ ਸਨੈਕਸ ਖਾਓ ਤੁਹਾਡਾ ਪਰਸ ਅਤੇ ਤੁਹਾਡਾ ਸਰੀਰ ਦੋਵੇਂ ਤੁਹਾਡਾ ਸ਼ੁਕਰੀਆ ਅਦਾ ਕਰਨਗੇ
ਬਿਨਾਂ ਤਿਆਰੀ ਦੇ ਜਾਂਦੇ ਹੋ:
ਲਿਸਟ ਬਣਾਏ ਬਗੈਰ ਸੁਪਰ ਮਾਰਕਿਟ ਜਾਣਾ ਕੁਝ ਏਦਾਂ ਹੀ ਹੈ ਜਿਵੇਂ ਬਿਨਾਂ ਤਿਆਰੀ ਦੇ ਪ੍ਰੀਖਿਆ ਦੇਣਾ ਲਿਸਟ ਤੋਂ ਬਿਨਾਂ ਖਰੀਦਦਾਰੀ ਕਰਨ ਨਾਲ ਤੁਸੀਂ ਕੁਝ ਗੈਰ-ਜ਼ਰੂਰੀ ਚੀਜ਼ਾਂ ਦੀ ਖਰੀਦਦਾਰੀ ਕਰ ਲੈਂਦੇ ਹੋ, ਠੀਕ ਉਵੇਂ ਹੀ ਜਿਵੇਂ ਭੁੱਖੇ ਢਿੱਡ ਜਾਣ ’ਤੇ ਜੇਕਰ ਤੁਸੀਂ ਲਿਸਟ ਜਾਂ ਸਲਿੱਪ ਬਣਾਉਂਦੇ ਹੋ ਅਤੇ ਉਹ ਘਰ ਰਹਿ ਜਾਂਦੀ ਹੈ ਤਾਂ ਲਿਸਟ ਤੁਹਾਡੇ ਫੋਨ ’ਚ ਬਣਾਉਣ ਦੀ ਆਦਤ ਪਾ ਲਓ ਫੋਨ ’ਚ ਉਸ ਰੈਸਿਪੀ ਦੀ ਫੋਟੋ ਲੈ ਸਕਦੇ ਹੋ ਜਿਸ ਨੂੰ ਬਣਾਉਣ ਦੀ ਸੋਚ ਰਹੇ ਹੋ
ਸੇਲ ’ਚ ਖਰੀਦ ਲੈਂਦੇ ਹੋ:
ਸੁਪਰ ਮਾਰਕਿਟ ’ਚ ਆਫਰਾਂ ਦਾ ਹੜ੍ਹ ਆਇਆ ਹੁੰਦਾ ਹੈ ਆਮ ਤੌਰ ’ਤੇ ਤੁਸੀਂ ਜਿਹੜੀਆਂ ਚੀਜ਼ਾਂ ਦੀ ਖਰੀਦਦਾਰੀ ਨਹੀਂ ਕਰਦੇ, ਉਨ੍ਹਾਂ ਨੂੰ ਸੇਲ ’ਚੋਂ ਖਰੀਦ ਲੈਂਦੇ ਹੋ ਸੇਲ ’ਚ ਕੇਂਡ, ਫਰੋਜਨ ਫੂਡ, ਯੋਗਰਟ, ਨਟਸ ਵਰਗੀਆਂ ਚੀਜ਼ਾਂ ਨੂੰ ਤਾਂ ਖਰੀਦ ਲਓ ਪਰ ਕਪਕੇਕਸ, ਕੁਕੀਜ਼ ਵਰਗੀਆਂ ਚੀਜ਼ਾਂ ਨਾ ਲਓ ਯਾਦ ਰੱਖੋ, ਸੁਪਰ ਮਾਰਕਿਟ ’ਚ ਅਕਸਰ ਉਹ ਚੀਜ਼ਾਂ ਸੇਲ ’ਚ ਹੁੰਦੀਆਂ ਹਨ, ਜਿਨ੍ਹਾਂ ਦੀ ‘ਐਕਸਪਾਇਰੀ ਡੇਟ’ ਨੇੜੇ ਹੁੰਦੀ ਹੈ
ਸ਼ੁਰੂਆਤ ਗਲਤ ਕਾਊਂਟਰ ਤੋਂ:
ਤੁਸੀਂ ਵੀ ਖਰੀਦਦਾਰੀ ਕਰੋ ਤਾਂ ਸ਼ੁਰੂਆਤ ’ਚ ਹਮੇਸ਼ਾ ਕਾਰਟ ਨੂੰ ਫਲ, ਸਬਜ਼ੀਆਂ, ਡੇਅਰੀ ਪ੍ਰੋਡਕਟਾਂ ਅਤੇ ਸਾਬਤ ਅਨਾਜ ਨਾਲ ਬਣੀਆਂ ਚੀਜ਼ਾਂ ਨਾਲ ਭਰ ਲਓ ਇਸ ਤੋਂ ਬਾਅਦ ਹੀ ਚਿਪਸ, ਕੁਕੀਜ, ਕੇਕਸ, ਕਰੈਕਸ ਅਤੇ ਸੋਢਾ ਲਓ ਇਹ ਕੁਝ ਅਜਿਹੇ ਹੀ ਸਿਧਾਂਤ ’ਤੇ ਅਧਾਰਿਤ ਹੈ ਕਿ ਜਿਵੇਂ ਜਦੋਂ ਤੁਸੀਂ ਖਾਣਾ ਖਾਣ ਬੈਠੋ ਤਾਂ ਸਭ ਤੋਂ ਪਹਿਲਾਂ ਪਲੇਟ ’ਚ ਹੈਲਦੀ ਆਈਟਮਾਂ ਪਾਓ ਉਸ ਤੋਂ ਬਾਅਦ ਮਿੱਠਾ ਲਓ ਇਸ ਲਈ ਸਿਹਤਮੰਦ ਚੀਜ਼ਾਂ ਦੀ ਖਰੀਦਦਾਰੀ ਪਹਿਲਾਂ ਕਰੋ ਅਤੇ ਜੋ ਚੀਜ਼ਾਂ ਪਹਿਲ ’ਚ ਨਹੀਂ ਹਨ, ਉਨ੍ਹਾਂ ਨੂੰ ਬਾਅਦ ’ਚ ਲਓ
ਸਿਰਫ ਆਰਗੈਨਿਕ:
ਤੁਹਾਨੂੰ ਪਤਾ ਹੈ ਕਿ ਆਰਗੈਨਿਕ ਫੂਡ ਸਿਹਤ ਲਈ ਸਭ ਤੋਂ ਜ਼ਿਆਦਾ ਸਹੀ ਹਨ, ਇਸ ਲਈ ਤੁਸੀਂ ਇਨ੍ਹਾਂ ਨੂੰ ਕਿਸੇ ਵੀ ਭਾਅ ’ਚ ਖਰੀਦ ਲੈਂਦੇ ਹੋ ਇਹ ਠੀਕ ਹੈ ਕਿ ਆਰਗੈਨਿਕ ਫੂਡ ਵਧੀਆ ਹੁੰਦਾ ਹੈ ਪਰ ਬਹੁਤ ਮਹਿੰਗਾ ਵੀ ਹੁੰਦਾ ਹੈ ਇਸ ਲਈ ਜੇਕਰ ਤੁਹਾਡਾ ਬਜਟ ਤੁਹਾਨੂੰ ਇਜ਼ਾਜਤ ਨਹੀਂ ਦਿੰਦਾ ਹੈ ਤਾਂ ਆਰਗੈਨਿਕ ਚੀਜ਼ਾਂ ਨੂੰ ਕਾਰਟ ’ਚ ਨਾ ਪਾਓ ਤੁਸੀਂ ਸਿਰਫ ਐਨਾ ਧਿਆਨ ਦੇਣਾ ਹੈ ਕਿ ਤੁਹਾਨੂੰ ਉਹੀ ਚੀਜ਼ਾਂ ਖਰੀਦਣੀਆਂ ਹਨ, ਜੋ ਸਿਹਤਮੰਦ ਹਨ, ਭਲੇ ਹੀ ਉਹ ਆਰਗੈਨਿਕ ਹੋਣ ਜਾਂ ਨਾ
ਪੈਂਦੇ ਹੋ ਚੱਕਰ ’ਚ ਲੋਅ ਕੈਲੋਰੀ ਦੇ:
ਤੁਸੀਂ ਸਿਹਤ ਦਾ ਬਹੁਤ ਧਿਆਨ ਰੱਖਦੇ ਹੋ, ਇਸ ਲਈ ਕੋਈ ਵੀ ਚੀਜ਼ ਖਰੀਦਦੇ ਹੋਏ ਦੇਖਦੇ ਹੋ ਕਿ ਉਹ ਲੋਅ ਕੈਲੋਰੀ, ਰਿਡਿਊਸਡ ਫੈਟ ਜਾਂ ਫੈਟ ਫ੍ਰੀ ਹੋਵੇ, ਪਰ ਘੱਟ ਫੈਟ ਖਾਣ ਨਾਲ ਤੁਸੀਂ ਕਈ ਵਾਰ ਭੁੱਖੇ ਰਹਿ ਜਾਂਦੇ ਹੋ ਤੇ ਫਿਰ ਦੂਜੀਆਂ ਚੀਜ਼ਾਂ ਜ਼ਿਆਦਾ ਖਾ ਲੈਂਦੇ ਹੋ ਇਸ ਲਈ ਜੇਕਰ ਤੁਸੀਂ ਸਨੈਕਸ ਦੀ ਖਰੀਦਦਾਰੀ ਕਰਨੀ ਹੈ ਤਾਂ ਪ੍ਰੋਟੀਨ ਅਤੇ ਫਾਈਬਰ ਦਾ ਮਿਸ਼ਰਣ ਖਰੀਦੋ ਜਿਵੇਂ ਫਲ ਦੇ ਨਾਲ ਪੀਨਟ ਬਟਰ
-ਉਰਵਸ਼ੀ