ਵਾਹ! 13 ਕਿੱਲੋ ਦਾ ਕਟਹਲ
ਬਰਨਾਵਾ ਆਸ਼ਰਮ ਦੇ ਸੇਵਾਦਾਰਾਂ ਦੀ ਮਿਹਨਤ ਲਿਆਈ ਰੰਗ
ਸ਼ਾਹ ਸਤਿਨਾਮ ਜੀ ਆਸ਼ਰਮ ਬਰਨਾਵਾ, ਯੂਪੀ ’ਚ Çਂੲਨ੍ਹਾਂ ਦਿਨਾਂ ’ਚ ਕਟਹਲ ਦੇ ਫਲ ਨੂੰ ਲੈ ਕੇ ਖੂਬ ਚਰਚਾ ਹੋ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਇੱਥੇ ਕਟਹਲ ਦਾ ਇੱਕ ਫਲ 13 ਕਿੱਲੋ ਵਜ਼ਨ ਤੱਕ ਪਹੁੰਚ ਗਿਆ ਇਸ ਫਲ ਦਾ ਏਨਾ ਵੱਡਾ ਸਾਈਜ਼ ਅਤੇ ਵਜ਼ਨ ਲੋਕਾਂ ਲਈ ਹੈਰਾਨੀ ਦਾ ਵਿਸ਼ਾ ਬਣਿਆ ਹੋਇਆ ਹੈ
ਸੇਵਾਦਾਰ ਰਾਜਵੀਰ ਇੰਸਾਂ ਅਤੇ ਸੰਜੈ ਇੰਸਾਂ ਨੇ ਦੱਸਿਆ ਕਿ ਆਸ਼ਰਮ ’ਚ ਕਟਹਲ ਦੇ ਕਾਫੀ ਪੌਦੇ ਲਾਏ ਗਏ ਹਨ, ਜਿਨ੍ਹਾਂ ਨਾਲ ਉਤਪਾਦਿਤ ਫਲਾਂ ਨੂੰ ਲੰਗਰ ਘਰ ’ਚ ਸਬਜ਼ੀ ਬਣਾਉਣ ’ਚ ਵਰਤੋਂ ਕੀਤਾ ਜਾਂਦਾ ਹੈ
ਹਾਲਾਂਕਿ ਜ਼ਿਆਦਾ ਮਾਤਰਾ ’ਚ ਉਤਪਾਦਨ ਹੋਣ ’ਤੇ ਬਾਜ਼ਾਰ ’ਚ ਵੇਚਿਆ ਵੀ ਜਾਂਦਾ ਹੈ ਪਿਛਲੇਂ ਦਿਨੀਂ ਇੱਥੇ ਕਟਹਲ ਦੇ ਪੌਦਿਆਂ ਤੋਂ ਭਰਪੂਰ ਮਾਤਰਾ ’ਚ ਉਤਪਾਦਨ ਹੋਇਆ, ਜਿਸ ’ਚ ਇੱਕ ਫਲ ਦਾ ਵਜ਼ਨ 13 ਕਿੱਲੋਗ੍ਰਾਮ ਤੱਕ ਪਹੁੰਚ ਗਿਆ ਆਸ਼ਰਮ ’ਚ ਕਟਹਲ ਤੋਂ ਇਲਾਵਾ ਕਈ ਤਰ੍ਹਾਂ ਦੀਆਂ ਸਬਜ਼ੀਆਂ ਵੀ ਲਗਾਈਆਂ ਜਾਂਦੀਆਂ ਹਨ ਜ਼ਿਕਰਯੋਗ ਹੈ
ਕਿ ਕਟਹਲ ਦੇ ਛੋਟੇ ਅਤੇ ਨਵਜਾਤ ਫਲ ਸਬਜ਼ੀ ਦੇ ਰੂਪ ’ਚ ਵਰਤੋਂ ਕੀਤੇ ਜਾਂਦੇ ਹਨ ਜਿਵੇਂ-ਜਿਵੇਂ ਫਲ ਵੱਡੇ ਹੁੰਦੇ ਜਾਂਦੇ ਹਨ ਇਨ੍ਹਾਂ ’ਚ ਗੁਣਵੱਤਾ ਦਾ ਵਿਕਾਸ ਹੁੰਦਾ ਜਾਂਦਾ ਹੈ ਕਟਹਲ ’ਚ ਕਾਰਬੋਹਾਈਡੇ੍ਰਟ, ਪ੍ਰੋਟੀਨ, ਕੈਲਸ਼ੀਅਮ, ਫਾਸਫੋਰਸ, ਲੋਹ ਤੱਤ ਵਿਟਾਮਿਨ-ਏ ਅਤੇ ਥਾਈਸਿਨ ਭਰਪੂਰ ਮਾਤਰਾ ’ਚ ਮਿਲਦਾ ਹੈ