ਪੂਜਨੀਕ ਗੁਰੂ ਜੀ ਦੇ ਪਵਿੱਤਰ ਬਚਨਾਂ ‘ਤੇ ਅਧਾਰਿਤ ਸਿੱਖਿਆਦਾਇਕ ਇੱਕ ਸਤ ਪ੍ਰਮਾਣ
‘ਆਤਾ ਨਜ਼ਰ ਜੋ ਸਪਨਾ ਕਿਉਂ ਦੇਖ ਹੱਸ ਰਹਾ ਹੈ
who-can-see-why-he-is-laughing-while-dreaming
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫਰਮਾਉਂਦੇ ਹਨ ਕਿ ਅੱਜ ਇਨਸਾਨ ਦਾ ਉਦੇਸ਼ ਆਪਣਾ ਰੁਤਬਾ, ਇੱਜ਼ਤ, ਸ਼ੌਹਰਤ ਵਧਾਉਣਾ, ਆਪਣੇ ਲਈ ਪੈਸਾ ਇਕੱਠਾ ਕਰਨਾ ਅਤੇ ਮਾਇਕ ਪਦਾਰਥਾਂ ਲਈ ਦਿਨ-ਰਾਤ ਇੱਕ ਕਰ ਦੇਣਾ ਬਣਿਆ ਹੋਇਆ ਹੈ ਇਸ ਦੇ ਪਿੱਛੇ ਲੋਕ ਦੌੜ ਰਹੇ ਹਨ, ਭੱਜ ਰਹੇ ਹਨ ਅਤੇ ਇਸੇ ਸਾਜ਼ੋ-ਸਾਮਾਨ ਲਈ ਸੁਫ਼ਨੇ ਵੀ ਦੇਖਦੇ ਹਨ ਕੋਈ ਜਾਗਦੇ-ਜਾਗਦੇ ਸੁਫ਼ਨੇ ਦੇਖਦੇ ਹਨ ਕਿ ਮੈਂ ਅਰਬਾਂਪਤੀ ਬਣ ਗਿਆ, ਮੈਂ ਕਰੋੜਾਂਪਤੀ ਬਣ ਗਿਆ, ਮੈਂ ਇਹ ਕਰ ਦੇਵਾਂਗਾ, ਮੈਂ ਉਹ ਕਰ ਦੇਵਾਂਗਾ
ਇੰਨੀ ਦੌਲਤ ਹੋਵੇਗੀ ਮੇਰੇ ਕੋਲ ਪਰ ਖੁਦ ਰਜਾਈਆਂ, ਮੰਜੇ ਤੋੜਦੇ ਰਹਿੰਦੇ ਹਨ ਕਰਨਾ, ਕਰਾਉਣਾ ਕੁਝ ਵੀ ਨਹੀਂ ਸੁਫ਼ਨੇ ਇੰਨੇ ਵੱਡੇ ਕਿ ਹਿਮਾਲਿਆ ਵੀ ਸ਼ਾਇਦ ਛੋਟਾ ਪੈ ਜਾਵੇ ਇਸੇ ਪ੍ਰਸੰਗ ਦੇ ਅਨੁਸਾਰ ਪੂਜਨੀਕ ਗੁਰੂ ਜੀ ਨੇ ਇੱਕ ਦਿਲਚਸਪ ਘਟਨਾ ਦਾ ਵਰਣਨ ਕੀਤਾ ਜੋ ਅੱਜ ਦੇ ਯੁੱਗ ਵਿੱਚ ਲੋਕਾਂ ਦੀ ਮਨੋਦਸ਼ਾ ਨੂੰ ਦੇਖਦੇ ਹੋਏ ਬਿਲਕੁਲ ਸਟੀਕ ਬੈਠਦੀ ਹੈ
ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਸ਼ੇਖ ਚਿੱਲੀ ਦੀ ਗੱਲ ਇਸ ਬਾਰੇ ‘ਚ ਮਸ਼ਹੂਰ ਹੈ ਉਹ ਵੀ ਜਾਗਦੇ ਹੋਏ ਸੁਫਨੇ ਦੇਖਿਆ ਕਰਦਾ ਸੀ ਸੌਂ ਕੇ ਤਾਂ ਸਾਰੇ ਦੇਖਦੇ ਹਨ ਅਤੇ ਜਾਗਦਿਆਂ ਹੋਇਆਂ ਸੁਫ਼ਨੇ ਦੇਖਣ ਵਾਲਿਆਂ ਦੀ ਵੀ ਕਮੀ ਨਹੀਂ ਹੈ
ਪੁਰਾਣੇ ਸਮੇਂ ਦੀ ਗੱਲ ਹੈ ਇੱਕ ਵਾਰ ਉਹ ਸ਼ੇਖ ਚਿੱਲੀ ਕਿਤੇ ਖੜ੍ਹਾ ਸੀ ਉਸ ਦੇ ਕੋਲ ਇੱਕ ਸ਼ਾਹੂਕਾਰ ਆਇਆ ਉਸ ਸ਼ਾਹੂਕਾਰ ਕੋਲ ਤੇਲ ਦਾ ਇੱਕ ਮਟਕਾ ਸੀ ਉਹ ਸ਼ਾਹੂਕਾਰ ਸ਼ੇਖ ਚਿੱਲੀ ਨੂੰ ਦੇਖ ਕੇ ਕਹਿਣ ਲੱਗਿਆ ਭਾਈ, ਇਸ ਤਰ੍ਹਾਂ ਹੈ ਜੇਕਰ ਤੂੰ ਮੇਰੇ ਘਰ ਤੱਕ ਇਹ ਤੇਲ ਵਾਲਾ ਮਟਕਾ ਪਹੁੰਚਾ ਦੇਵੇਂ ਤਾਂ ਮੈਂ ਤੈਨੂੰ ਚਾਰ ਆਨੇ-ਅੱਠ ਆਨੇ ਦੇਵਾਂਗਾ ਚਾਰ ਆਨੇ-ਅੱਠ ਆਨੇ ਦੀ ਉਸ ਸਮੇਂ ‘ਚ ਬਹੁਤ ਕੀਮਤ ਹੋਇਆ ਕਰਦੀ ਸੀ ਸ਼ੇਖ ਚਿੱਲੀ ਨੇ ਸੋਚਿਆ, ਇਹ ਤਾਂ ਵਧੀਆ ਕੰਮ ਮਿਲ ਗਿਆ
ਸਿਰ ‘ਤੇ ਉਹ ਮਟਕਾ ਰੱਖ ਲਿਆ ਅਤੇ ਚੱਲਣ ਲੱਗਿਆ ਅਤੇ ਨਾਲ ਹੀ ਸੁਫ਼ਨੇ ਲੈਣੇ ਸ਼ੁਰੂ ਕਰ ਦਿੱਤੇ ਕਿ ਇਸ ਚੁਵੰਨੀ, ਅਠੰਨੀ ‘ਚ ਬਹੁਤ ਸਾਰੇ ਅੰਡੇ ਆ ਜਾਣਗੇ ਉਹਨਾਂ ‘ਚੋਂ ਚੂਜੇ ਨਿਕਲਣਗੇ, ਮੁਰਗੇ, ਮੁਰਗੀਆਂ ਹੋ ਜਾਣਗੀਆਂ ਉਹ ਵੀ ਹੋ ਗਈਆਂ ਕਿਹੜਾ ਕਿਤੋਂ ਖਰੀਦਣ ਜਾਣਾ ਸੀ ਸੁਫ਼ਨੇ ਵਿੱਚ ਹੀ ਪੈਦਾ ਕਰਨੇ ਸੀ ਬਹੁਤ ਮੁਰਗੀਆਂ ਹੋ ਗਈਆਂ ਉਹਨਾਂ ਦੇ ਅੰਡੇ ਵੇਚਣੇ ਸ਼ੁਰੂ ਕਰ ਦਿੱਤੇ ਮੁਰਗੇ-ਮੁਰਗੀਆਂ ਵੇਚਣੀਆਂ ਸ਼ੁਰੂ ਕਰ ਦਿੱਤੀਆਂ
ਚੰਗਾ ਪੈਸਾ ਆ ਗਿਆ ਕਹਿਣ ਲੱਗਿਆ ਇਹ ਤਾਂ ਛੋਟਾ ਬਿਜ਼ਨਸ ਹੈ, ਵੱਡਾ ਵਪਾਰ ਕਰਦੇ ਹਾਂ ਕਹਿੰਦਾ ਗਊਆਂ ਲੈ ਕੇ ਆਉਂਦੇ ਹਾਂ ਹੁਣ ਕਿਤੋਂ ਖਰੀਦਣਾ ਤਾਂ ਸੀ ਨਹੀਂ, ਵਿਚਾਰਾਂ ‘ਚ ਹੀ ਬਦਲਣਾ ਸੀ ਮੁਰਗੇ-ਮੁਰਗੀਆਂ ਵੇਚ ਦਿੱਤੀਆਂ ਅਤੇ ਗਊਆਂ ਆ ਗਈਆਂ ਦੁੱਧ ਵੇਚਣ ਲੱਗਿਆ ਵੱਛੇ ਵਿਕਣ ਲੱਗੇ ਬਹੁਤ ਪੈਸਾ ਹੋ ਗਿਆ ਚੰਗਾ ਘਰ ਬਣ ਗਿਆ ਕਹਿਣ ਲੱਗਿਆ, ਭਾਈ ਹੁਣ ਤਾਂ ਸਭ ਕੁਝ ਹੈ, ਸ਼ਾਦੀ ਕਰਵਾ ਲਈ ਜਾਵੇ ਘਰ ਵਸਾ ਲਿਆ ਜਾਵੇ ਸ਼ਾਦੀ ਵੀ ਹੋ ਗਈ ਸਿਰ ‘ਤੇ ਮਟਕਾ ਹੈ ਤੇ ਤੁਰਿਆ ਜਾ ਰਿਹਾ ਹੈ ਅਤੇ ਅਜਿਹੇ ਸੁਫ਼ਨੇ ਵੀ ਬਰਾਬਰ ਚੱਲ ਰਹੇ ਹਨ ਹੁਣ ਸ਼ਾਦੀ ਹੋ ਗਈ ਬਾਲ-ਬੱਚੇ ਵੀ ਪੈਦਾ ਹੋ ਗਏ ਅਤੇ ਬੜਾ ਖੁਸ਼ ਹੋ ਰਿਹਾ ਹੈ
ਅਚਾਨਕ ਮਨ ‘ਚ ਅੰਦਰੋਂ ਕਰਵਟ ਬਦਲੀ, ਕਹਿਣ ਲੱਗਿਆ, ਤੇਰੇ ਕੋਲ ਪੈਸਾ ਵੀ ਬਹੁਤ ਹੈ, ਔਲਾਦ ਵੀ ਹੈ ਲੋਕਾਂ ਦੇ ਸਾਹਮਣੇ ਤੇਰੀ ਅਮੀਰੀ ਵੀ ਹੈ ਪਰ ਤੇਰਾ ਕਿਸੇ ‘ਤੇ ਰੋਹਬ ਨਹੀਂ ਹੈ ਕੋਈ ਤੇਰੀ ਪਰਵਾਹ ਨਹੀਂ ਕਰਦਾ ਕਹਿਣ ਲੱਗਿਆ, ਇਹ ਕਿਹੜੀ ਗੱਲ ਹੈ, ਹੁਣੇ ਆਪਣੇ ਘਰੋਂ ਹੀ ਸ਼ੁਰੂ ਕਰਦੇ ਹਾਂ ਕਈ ਸੱਜਣ ਘਰ ਤੋਂ ਹੀ ਸ਼ੁਰੂ ਕਰਦੇ ਹਨ ਬਾਹਰੋਂ ਤਾਂ ਡਰ ਰਹਿੰਦਾ ਹੈ
ਕਿਤੇ ਕੋਈ ਲੜ ਨਾ ਪਵੇ ਘਰ ‘ਚ ਰੋਹਬ ਮਾਰਨਾ ਸ਼ੁਰੂ ਕਰ ਦਿੰਦੇ ਹਾਂ ਉਸ ਨੇ ਸੋਚਿਆ ਪਹਿਲਾਂ ਘਰਵਾਲੀ ਤੋਂ ਹੀ ਸ਼ੁਰੂ ਕਰਦੇ ਹਾਂ ਘਰਵਾਲੀ ਖਾਣਾ ਲੈ ਕੇ ਆਈ ਕਿ ਲਓ ਤੁਸੀਂ ਖਾਣਾ ਖਾਓ ਕਹਿੰਦਾ, ਮੈਂ ਨਹੀਂ ਖਾਂਦਾ ਕਹਿੰਦੀ, ਖਾ ਲਓ ਉਸ ਨੂੰ ਗੁੱਸਾ ਆ ਗਿਆ ਅਤੇ ਨਾਲ ਹੀ ਲੱਤ ਚਲਾ ਦਿੱਤੀ ਅਤੇ ਸੁਫ਼ਨੇ ਵਿੱਚ ਖਾਣੇ ਵਾਲੀ ਉਹ ਥਾਲੀ ਸਾਰੀ ਖਿੰਡ-ਖਿੰਡਾ ਗਈ ਹਕੀਕਤ ‘ਚ ਤੁਰੇ ਜਾਂਦੇ ਨੇ ਜਿਵੇਂ ਹੀ ਉਸ ਨੇ ਲੱਤ ਮਾਰੀ ਉਹ ਸਿਰ ‘ਤੇ ਰੱਖਿਆ ਮਟਕਾ ਹੇਠਾਂ ਡਿੱਗ ਗਿਆ ਅਤੇ ਟੁੱਟ ਗਿਆ
ਸ਼ਾਹੂਕਾਰ ਕਹਿਣ ਲੱਗਿਆ, ਅਰੇ ਸ਼ੇਖ ਚਿੱਲੀ! ਇਹ ਤੈਂ ਕੀ ਕਰ ਦਿੱਤਾ ਮੇਰਾ ਤੂੰ ਏਨਾ ਨੁਕਸਾਨ ਕਰ ਦਿੱਤਾ ਹੈ ਮੇਰਾ ਮਟਕਾ ਤੋੜ ਦਿੱਤਾ ਹੈ, ਸਾਰਾ ਤੇਲ ਖਿੰਡ ਗਿਆ ਹੈ ਸ਼ੇਖ ਚਿੱਲੀ ਕਹਿਣ ਲੱਗਿਆ, ਸ਼ਾਹੂਕਾਰ ਜੀ ਸ਼ਾਹੂਕਾਰ ਜੀ, ਰਹਿਣ ਦਿਓ ਰਹਿਣ ਦਿਓ ਅਰੇ ਤੇਰਾ ਤਾਂ ਮਟਕਾ ਹੀ ਟੁੱਟਿਆ ਹੈ ਮੇਰਾ ਤਾਂ ਬਣਿਆ-ਬਣਾਇਆ ਸਾਰਾ ਘਰ-ਬਾਰ ਲੁੱਟਿਆ ਗਿਆ ਹੈ
ਪੂਜਨੀਕ ਗੁਰੂ ਜੀ ਨੇ ਫਰਮਾਇਆ, ਕਈ ਅਜਿਹੇ ਹੀ ਸ਼ੇਖ ਚਿੱਲੀ ਅਤੇ ਸ਼ੇਖ ਚਿੱਲੀ ਵਰਗੇ ਹੁੰਦੇ ਹਨ ਗੱਲਾਂ ਦੀ ਖਾਂਦੇ ਹਨ ਉਹਨਾਂ ਨਾਲ ਗੱਲ ਕਰੋ ਤਾਂ ਇੰਨਾ ਤੁਹਾਨੂੰ ਪ੍ਰਭਾਵਿਤ ਕਰ ਦੇਣਗੇ ਕਿ ਦੁਬਾਰਾ ਗੱਲ ਨਹੀਂ ਕਰਨਗੇ ਵਿਚਾਰਾਂ, ਗੱਲਾਂ ‘ਚ ਸੁਫ਼ਨੇ ਹੁੰਦੇ ਹਨ ਅਤੇ ਸੁਫ਼ਨੇ ਹਕੀਕਤ ‘ਚ ਨਹੀਂ ਬਦਲਦੇ ਜਦ ਤੱਕ ਇਨਸਾਨ ਖੁਦ ਮਿਹਨਤ, ਹਿੰਮਤ ਨਹੀਂ ਕਰਦਾ
ਸ਼ਬਦ ਵਿੱਚ ਆਇਆ ਹੈ-
ਘਰ ਕਾਮ ਅਪਨਾ ਭੂਲਾ ਮਾਇਆ ਮੇਂ ਫੰਸ ਗਿਆ ਹੈ
ਆਤਾ ਨਜ਼ਰ ਜੋ ਸਪਨਾ ਕਿਉਂ ਦੇਖ
ਹੰਸ ਰਿਹਾ ਹੈ ਕਿਉਂ ਦੇਖ ਹੰਸ ਰਿਹਾ ਹੈ,
ਕੁਛ ਭੀ ਨਹੀਂ ਹੈ ਤੇਰਾ, ਅਪਨਾ
ਜਿਸੇ ਬਨਾਇਆ
ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ Facebook, Twitter, LinkedIn और Instagram, YouTube ਤੇ ਫਾਲੋ ਕਰੋ.