…ਜਬ ਚਿੜੀਆ ਚੁਗ ਗਈ ਖੇਤ -ਸੰਪਾਦਕੀ
ਨਸ਼ਾ ਰੂਪੀ ਦੈਂਤ ਅੱਜ ਸਮਾਜ ’ਚ ਬੁਰੀ ਤਰ੍ਹਾਂ ਫੈਲ ਚੁੱਕਾ ਹੈ ਇਸਦੀਆਂ ਜੜ੍ਹਾਂ ਡੂੰਘਾਈ ਤੱਕ ਜਾ ਚੁੱਕੀਆਂ ਹਨ ਸਾਡੀ ਨੌਜਵਾਨ ਪੀੜ੍ਹੀ ਨੂੰ ਇਹ ਆਪਣੀ ਜਕੜ ’ਚ ਇਸ ਤਰ੍ਹਾਂ ਲੈ ਚੁੱਕਿਆ ਹੈ ਕਿ ਉਨ੍ਹਾਂ ਦਾ ਜੀਵਨ ਬਰਬਾਦ ਹੋ ਰਿਹਾ ਹੈ ਘਰ ਨਰਕ ਬਣ ਰਹੇ ਹਨ ਪਰਿਵਾਰ ਟੁੱਟ ਰਹੇ ਹਨ ਬਜ਼ੁਰਗ ਮਾਂ-ਬਾਪ ਦੇ ਸਾਹਮਣੇ ਉਨ੍ਹਾਂ ਦੇ ਇਕਲੌਤੇ ਵਾਰਸ ਭਰੀ ਜਵਾਨੀ ’ਚ ਆਪਣੇ ਬੁੱਢੇ ਮਾਂ-ਬਾਪ ਨੂੰ ਰੋਂਦਾ ਕੁਰਲਾਉਂਦਾ ਤੇ ਤੜਫਦਾ ਛੱਡ ਕੇ ਸਮੇਂ ਤੋਂ ਪਹਿਲਾਂ ਭਿਆਨਕ ਨਸ਼ੇ ਦੀ ਭੇਂਟ ਚੜ੍ਹ ਰਿਹਾ ਹੈ ਉਨ੍ਹਾਂ ਦੀ ਤਰਸਯੋਗ ਹਾਲਤ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ
ਉਨ੍ਹਾਂ ਦੇ ਬੁਢਾਪੇ ਦਾ ਸਹਾਰਾ ਬਣਨਾ ਸੀ, ਭਰੀ ਜਵਾਨੀ ’ਚ ਉਸਦੀ ਅਰਥੀ ਨੂੰ ਮੋਢਾ ਦੇਣ ਦਾ ਜੋ ਦਰਦ ਉਨ੍ਹਾਂ ਬਜ਼ੁਰਗਾਂ ਨੂੰ ਹੁੰਦਾ ਹੈ ਉਸਨੂੰ ਸਿਰਫ ਉਹ ਹੀ ਜਾਣਦੇ ਹਨ ਅਜਿਹੇ ਸਮੇਂ ਉਨ੍ਹਾਂ ’ਤੇ ਬਹੁਤ ਵੱਡਾ ਕਹਿਰ ਟੁੱਟ ਜਾਂਦਾ ਹੈ ਅਜਿਹਾ ਕਹਿਰ ਕਿ ਜਿਸ ਦੀ ਉਨ੍ਹਾਂ ਨੇ ਕਦੇ ਕਲਪਨਾ ਵੀ ਨਹੀਂ ਕੀਤੀ ਹੁੰਦੀ ਕਿਉਂਕਿ ਉਨ੍ਹਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਸਾਡੇ ਘਰ ’ਚ ਨਸ਼ੇ ਰੂਪੀ ਦੈਂਤ ਨੇ ਪੈਰ ਪਸਾਰ ਲਏ ਹਨ ਉਹ ਬੇਖਬਰ ਰਹਿੰਦੇ ਹਨ ਉਨ੍ਹਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਸਾਡੇ ਬੱਚੇ ਕੀ ਕਰ ਰਹੇ ਹਨ ਉਨ੍ਹਾਂ ਨਾਲ ਕੌਣ ਹੈ
ਉਹ ਪੜ੍ਹਨ ਜਾ ਵੀ ਰਿਹਾ ਹੈ ਜਾਂ ਨਹੀਂ, ਜਾਂ ਉਹ ਜਿੱਥੇ ਕਿਸੇ ਕੰਮ-ਧੰਦੇ ’ਤੇ ਜਾਂਦਾ ਹੈ ਉੱਥੋਂ ਦਾ ਮਾਹੌਲ ਕਿਹੋ ਜਿਹਾ ਹੈ? ਉਨ੍ਹਾਂ ਨੇ ਕਦੇ ਇਸ ’ਤੇ ਧਿਆਨ ਹੀ ਨਹੀਂ ਦਿੱਤਾ ਹੁੰਦਾ ਸਭ ਤੋਂ ਪਹਿਲੀ ਅਤੇ ਵੱਡੀ ਮਾਰ ਉਹ ਇੱਥੇ ਹੀ ਖਾ ਜਾਂਦੇ ਹਨ ਉਨ੍ਹਾਂ ਦੀ ਘੋਰ ਲਾਪਰਵਾਹੀ ਉਨ੍ਹਾਂ ਨੂੰ ਇਸ ਦਹਿਲੀਜ਼ ਤੱਕ ਲੈ ਆਉਂਦੀ ਹੈ ਨਸ਼ੇ ਦੀਆਂ ਜੜ੍ਹਾਂ ਘਰ-ਘਰ ਤੱਕ ਇੰਜ ਹੀ ਨਹੀਂ ਪਹੁੰਚ ਰਹੀਆਂ ਕੋਈ ਨਾ ਕੋਈ ਤਾਂ ਹੈ ਜੋ ਇਨ੍ਹਾਂ ਜੜ੍ਹਾਂ ਨੂੰ ਤੁਹਾਡੇ ਘਰ ਤੱਕ ਲੈ ਕੇ ਆ ਰਿਹਾ ਹੈ ਪਰ ਉਹ ਹੈ ਕੌਣ, ਇਸਦਾ ਖਿਆਲ ਮਾਂ-ਬਾਪ ਅਤੇ ਘਰ ਦੇ ਵੱਡਿਆਂ ਨੇ ਰੱਖਣਾ ਹੁੰਦਾ ਹੈ ਕਿਉਂਕਿ ਬੱਚੇ ਨਾਦਾਨ ਹਨ ਅਤੇ ਛੋਟੀ ਉਮਰ ’ਚ ਕਿਸੇ ਦੀਆਂ ਗੱਲਾਂ ’ਚ ਆ ਜਾਣਾ ਕੋਈ ਵੱਡੀ ਗੱਲ ਨਹੀਂ
ਕਿਉਂਕਿ ਅੱਜ-ਕੱਲ੍ਹ ਛੋਟੀ ਉਮਰ ਤੋਂ ਹੀ ਬੱਚੇ ਇਸ ਦਲਦਲ ’ਚ ਫਸਦੇ ਜਾ ਰਹੇ ਹਨ ਅਤੇ ਭਾਵੇਂ ਉਹ ਲੜਕਾ ਹੈ ਜਾਂ ਲੜਕੀ ਨਸ਼ੇ ਦੇ ਸੌਦਾਗਰ ਉਨ੍ਹਾਂ ਨੂੰ ਆਪਣੀਆਂ ਗੱਲਾਂ ਨਾਲ ਭਰਮਾ ਲੈਂਦੇ ਹਨ ਅਤੇ ਫਿਰ ਉਨ੍ਹਾਂ ਨੂੰ ਹਰ ਪੱਖੋਂ ਤਬਾਹ ਕਰਕੇ ਛੱਡ ਦਿੱਤਾ ਜਾਂਦਾ ਹੈ ਮੌਤ ਦੀ ਦਹਿਲੀਜ਼ ’ਤੇ ਬੈਠੇ ਅਜਿਹੇ ਨੌਜਵਾਨ ਆਪਣੀ ਮੌਤ ਦਾ ਇੱਕ-ਇੱਕ ਦਿਨ ਗਿਣ ਰਹੇ ਹੁੰਦੇ ਹਨ ਅਤੇ ਫਿਰ ਮਾਂ-ਬਾਪ ਜਾਂ ਪਰਿਵਾਰ ਵਾਲੇ ਚਾਹੁੰਦੇ ਹੋਏ ਵੀ ਕੁਝ ਨਹੀਂ ਕਰ ਸਕਦੇ ਉਨ੍ਹਾਂ ਦੇ ਪੱਲੇ ਰੋਣਾ-ਧੋਣਾ ਅਤੇ ਪਛਤਾਵਾ ਹੀ ਰਹਿ ਜਾਂਦਾ ਹੈ ਅੱਜ ਤੋਂ ਕੁਝ ਸਾਲ ਪਿੱਛੇ ਵੱਲ ਨਜ਼ਰ ਮਾਰੀਏ ਤਾਂ ਸਾਡੇ ਸਮਾਜ ’ਚ ਕਿਤੇ ਵੀ ਅਜਿਹਾ ਨਹੀਂ ਸੀ ਨਾ ਕਿਤੇ ਖਬਰਾਂ ’ਚ, ਨਾ ਹੀ ਕਿਸੇ ਚਰਚਾ ’ਚ ਕਿਸੇ ਨੇ ਅਜਿਹਾ ਕਦੇ ਸੋਚਿਆ ਵੀ ਨਹੀਂ ਸੀ ਅੱਜ ਨਸ਼ੇ ਕਾਰਨ ਜੋ ਹਸ਼ਰ ਪਰਿਵਾਰਾਂ ਦਾ ਹੋ ਰਿਹਾ ਹੈ, ਜੋ ਬਰਬਾਦੀਆਂ ਹੋ ਰਹੀਆਂ ਹਨ,
ਕਿਸੇ ਦੀ ਕਲਪਨਾ ’ਚ ਵੀ ਨਹੀਂ ਸਨ ਅਜਿਹੀਆਂ ਬਰਬਾਦੀਆਂ ਜਿਨ੍ਹਾਂ ਨੂੰ ਰੋਕਣ ਲਈ ਸਰਕਾਰਾਂ ਨੂੰ ਅਜਿਹੀਆਂ ਤਿਆਰੀਆਂ ਦੇ ਨਾਲ ਮੋਰਚੇ ਸੰਭਾਲਣੇ ਪੈ ਰਹੇ ਹਨ, ਜਿਵੇਂ ਕਿਸੇ ਦੇਸ਼ ਦੇ ਖਿਲਾਫ ਜੰਗ ’ਚ ਲੱਗਣਾ ਹੋਵੇ ਇਹੀ ਕਾਰਨ ਹੈ ਕਿ ਸਰਕਾਰਾਂ ਨੇ ‘ਯੁੱਧ ਨਸ਼ੇ ਵਿਰੁੱਧ’ ਵਰਗੇ ਨਾਂਅ ਦੇ ਕੇ ਨਸ਼ੇ ਖਿਲਾਫ ਮੋਰਚੇ ਲਗਾ ਰੱਖੇ ਹਨ ਇਹ ਕੋਈ ਛੋਟੀ ਗੱਲ ਨਹੀਂ ਹੈ ਸਰਕਾਰਾਂ ਦਾ ਜੋ ਕੀਮਤੀ ਸਮਾਂ, ਪੈਸਾ, ਤਾਕਤ ਅਤੇ ਐਨਰਜੀ ਆਦਿ ਦੇਸ਼ ਦੀ ਤਰੱਕੀ ਲਈ ਖਰਚ ਹੋਣਾ ਚਾਹੀਦਾ ਸੀ, ਉਹ ਧਨ-ਬਲ ਆਦਿ ਅੱਜ ਇਸ ਨਸ਼ੇ ਰੂਪੀ ਦੈਂਤ ਖਿਲਾਫ ਨਸ਼ਟ ਹੋ ਰਿਹਾ ਹੈ
ਇਹ ਉਹ ਅਣਐਲਾਨਿਆ ਯੁੱਧ ਹੈ ਜਿਸ ਬਾਰੇ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਕਈ ਸਾਲ ਪਹਿਲਾਂ ਤੋਂ ਹੀ ਸਮਾਜ ਨੂੰ ਆਪਣੀਆਂ ਸਤਿਸੰਗਾਂ ਰਾਹੀਂ ਚਿਤਾ ਦਿੱਤਾ ਸੀ ਪੂਜਨੀਕ ਗੁਰੂ ਜੀ ਨੇ ਉਸ ਦੌਰਾਨ ਆਪਣੀਆਂ ਸਤਿਸੰਗਾਂ ’ਚ ਨਸ਼ਿਆਂ ਖਿਲਾਫ ਜ਼ਬਰਦਸਤ ਤਰੀਕੇ ਨਾਲ ਆਵਾਜ਼ ਬੁਲੰਦ ਕੀਤੀ ਅਤੇ ਲੋਕਾਂ ਨੂੰ ਜਗਾਇਆ ਸੀ ਤਾਂ ਕਿ ਨਸ਼ੇ ਦੀਆਂ ਜੜ੍ਹਾਂ ਹੋਰ ਡੂੰਘਾਈ ਤੱਕ ਨਾ ਫੈਲ ਸਕਣ ਉਦੋਂ ਤਾਂ ਚਿੱਟਾ ਵਗੈਰਾ ਦਾ ਕੋਈ ਨਾਂਅ ਤੱਕ ਵੀ ਨਹੀਂ ਜਾਣਦਾ ਸੀ ਪਰ ਅੱਜ ਚਿੱਟਾ ਹੀ ਹੈ ਜੋ ਕੀਮਤੀ ਜ਼ਿੰਦਗੀਆਂ ਨੂੰ ਖ਼ਤਮ ਕਰ ਰਿਹਾ ਹੈ ਬੇਸ਼ੱਕ ਨਸ਼ੇ ਕਈ ਤਰ੍ਹਾਂ ਦੇ ਹਨ ਅਤੇ ਜੋ ਸਮਾਜ ਨੂੰ ਖੋਖਲਾ ਕਰ ਰਹੇ ਹਨ,
ਪਰ ਚਿੱਟਾ ਤਾਂ ਨੌਜਵਾਨ ਪੀੜ੍ਹੀ ’ਤੇ ਪਹਾੜ ਬਣ ਕੇ ਟੁੱਟ ਰਿਹਾ ਹੈ ਪੂਜਨੀਕ ਗੁਰੂ ਜੀ ਨੇ ਪਿੰਡ-ਪਿੰਡ, ਸ਼ਹਿਰ-ਸ਼ਹਿਰ ਜਾ ਕੇ ਨਸ਼ਿਆਂ ਖਿਲਾਫ ਲੋਕਾਂ ਨੂੰ ਜਗਾਇਆ, ਚੇਤਾਇਆ ਅਤੇ ਇਸਦੇ ਵਿਰੁੱਧ ਖੜ੍ਹੇ ਹੋਣ, ਡਟਣ ਦੀ ਅਪੀਲ ਕੀਤੀ ਲੋਕਾਂ ਨੇ ਇਸ ਅਵਾਜ਼ ਨੂੰ ਸੁਣਿਆ ਤਾਂ ਉਹ ਜਾਗੇ ਵੀ ਇਸਦੇ ਵਿਰੁੱਧ ਖੜ੍ਹੇ ਵੀ ਹੋਏ ਅਤੇ ਅੱਜ ਉਹ ਘਰ ਹਨ ਜੋ ਬਚੇ ਹੋਏ ਹਨ ਅਤੇ ਉਨ੍ਹਾਂ ਘਰਾਂ ’ਚ ਅੱਜ ਖੁਸ਼ਹਾਲੀ ਹੈ ਜਿੰਦਗੀ ਸਵਰਗ-ਜੰਨਤ ਤੋਂ ਵਧ ਕੇ ਹੈ ਉਨ੍ਹਾਂ ਘਰਾਂ ਦਾ ਕਿਸੇ ਤਰ੍ਹਾਂ ਦੇ ਨਸ਼ੇ ਨਾਲ ਦੂਰ-ਦੂਰ ਤੱਕ ਕੋਈ ਵਾਸਤਾ ਨਹੀਂ ਅਤੇ ਜਿਨ੍ਹਾਂ ਨੇ ਪੂਜਨੀਕ ਗੁਰੂ ਜੀ ਦੀ ਗੱਲ ਨੂੰ ਨਹੀਂ ਸੁਣਿਆ, ਨਹੀਂ ਜਾਗੇ ਜਾਂ ਇੰਜ ਕਹੋ ਕਿ ਸਮੇਂ ਨੂੰ ਨਹੀਂ ਸੰਭਾਲਿਆ ਤਾਂ ਉਹ ਅੱਜ ਨਸ਼ਿਆਂ ਦੀ ਦਲਦਲ ’ਚ ਫਸ ਕੇ ਬਰਬਾਦ ਹੋ ਰਹੇ ਹਨ ਇਸ ਦਲਦਲ ਤੋਂ ਬਚਾਉਣ ਲਈ ਅੱਜ ਸਰਕਾਰਾਂ ਦਾ ਵੀ ਪੂਰਾ ਜ਼ੋਰ ਲੱਗਿਆ ਹੋਇਆ ਹੈ
ਕਈ ਸਮਾਜਿਕ ਸੰਸਥਾਵਾਂ ਵੀ ਸਮਾਜ ਨੂੰ ਨਸ਼ਿਆਂ ਤੋਂ ਬਚਾਉਣ ਦੇ ਭਰਪੂਰ ਯਤਨ ਕਰ ਰਹੀਆਂ ਹਨ ਡੇਰਾ ਸੱਚਾ ਸੌਦਾ ਸੰਸਥਾ ਵੀ ਆਪਣੀ ਮੁੱਖ ਭੂਮਿਕਾ ਨਿਭਾ ਰਹੀ ਹੈ ਹਰ ਕੋਈ ਇਸੇ ਜੱਦੋ-ਜ਼ਹਿਦ ’ਚ ਹੈ ਕਿ ਜਿਵੇਂ ਵੀ ਹੋਵੇ ਨੌਜਵਾਨਾਂ ਨੂੰ ਇਸ ਬਰਬਾਦੀ ਤੋਂ ਬਚਾਇਆ ਜਾਵੇ ਇਸ ਅਣਐਲਾਨੇ ਯੁੱਧ ਨਾਲ ਨਜਿੱਠਣ ਲਈ ਸਭ ਨੂੰ ਇੱਕਜੁਟਤਾ ਨਾਲ ਡਟਣਾ ਹੋਵੇਗਾ ਇਸ ਲਾਈਨ ’ਚ ਮਾਂ-ਬਾਪ ਅਤੇ ਵੱਡਿਆਂ ਨੂੰ ਪਹਿਲਾਂ ਖੜ੍ਹਾ ਹੋਣਾ ਹੋਵੇਗਾ ਤਾਂ ਕਿ ਨਸ਼ੇ ਰੂਪੀ ਜੜ੍ਹ ਨੂੰ ਘਰ ’ਚ ਆਉਣ ਤੋਂ ਪਹਿਲਾਂ ਹੀ ਕੱਟ ਦਿੱਤਾ ਜਾਵੇ ਨਹੀਂ ਤਾਂ ਉਹ ਗੱਲ ਹੋ ਜਾਵੇਗੀ ਕਿ
ਅਬ ਪਛਤਾਏ ਹੋਤ ਕਿਆ, ਜਬ ਚਿੜੀਆ ਚੁਗ ਗਈ ਖੇਤ































































