dizzy: ਜਦੋਂ ਚੱਕਰ ਆਉਣ, ਤਾਂ ਕੀ ਕਰੀਏ
ਚੱਕਰ ਆਉਣ ਦੇ ਉਂਜ ਤਾਂ ਕਈ ਕਾਰਨ ਹੁੰਦੇ ਹਨ, ਪਰ ਨੀਂਦ ਦਾ ਪੂਰਾ ਨਾ ਹੋਣਾ, ਕਮਜ਼ੋਰੀ, ਅਚਾਨਕ ਕਿਸੇ ਪਿਆਰੇ ਦੀਆਂ ਦੁਖਦਾਈ ਖਬਰਾਂ ਨੂੰ ਸੁਣਨਾ, ਸ਼ੂਗਰ, ਤਣਾਅ, ਬਲੱਡ ਪ੍ਰੈਸ਼ਰ ਆਦਿ ਦੇ ਨਾਲ-ਨਾਲ, ਮੋਸ਼ਨ ਸਿਕਨੈਸ, ਲੋਅ ਬਲੱਡ ਪ੍ਰੈਸ਼ਰ, ਅੱਧਾ ਸਿਰ ਦਰਦ ਹੋਣਾ, ਸਰਵਾਈਕਲ ਪੇਨ, ਮਿਨੀਅਰਸ ਡਿਜੀਜ ਦੇ ਕਾਰਨ ਵੀ ਚੱਕਰ ਆਉਣ ਲੱਗਦੇ ਹਨ ਚੱਕਰ ਆਉਣ ਦੀ ਸ਼ਿਕਾਇਤ ਹੋਣ ’ਤੇ ਸਹੀ ਇਲਾਜ ਦੇ ਨਾਲ-ਨਾਲ ਉਸ ਤੋਂ ਬਚਣ ਦੇ ਉਪਾਅ ਵੀ ਕਰਨੇ ਚਾਹੀਦੇ ਹਨ
ਚੱਕਰ ਆਉਣ ਦੀ ਤਕਲੀਫ ਨੂੰ ਮੈਡੀਕਲ ਸਾਇੰਸ ਦੀ ਭਾਸ਼ਾ ’ਚ ਵਰਟਿਗੋ ਜਾਂ ਡਿਜ਼ੀਨੈਸ ਕਿਹਾ ਜਾਂਦਾ ਹੈ ਅਚਾਨਕ ਚੱਕਰ ਆਉਣ ’ਤੇ ਮਰੀਜ਼ ਨੂੰ ਆਰਾਮ ਨਾਲ ਬਿਸਤਰ ’ਤੇ ਲਿਟਾ ਦੇਣਾ ਚਾਹੀਦਾ ਹੈ ਮਰੀਜ਼ ਨੂੰ ਸਿਰ ਸਥਿਰ ਰੱਖ ਕੇ ਅੱਖਾਂ ਨੂੰ ਬੰਦ ਕਰ ਲੈਣਾ ਚਾਹੀਦਾ ਹੈ ਜਦੋਂ ਤੱਕ ਚੱਕਰ ਆਉਣੇ ਬੰਦ ਜਾਂ ਘੱਟ ਨਾ ਹੋ ਜਾਣ, ਮਰੀਜ਼ ਨੂੰ ਬਿਸਤਰੇ ’ਤੇ ਹੀ ਲੇਟੇ ਰਹਿਣਾ ਚਾਹੀਦਾ ਹੈ
ਕਦੇ-ਕਦੇ ਚੱਕਰ ਆਉਣ ਨਾਲ ਹੀ ਮਰੀਜ਼ ਨੂੰ ਜੀ ਕੱਚਾ ਹੋਣਾ, ਉਲਟੀ ਆਉਣ ਵਰਗੀਆਂ ਗੱਲਾਂ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਦਰਮਿਆਨ ਮਰੀਜ਼ ਨੂੰ ਕੋਈ ਵੀ ਚੀਜ਼ ਖਾਣ-ਪੀਣ ਲਈ ਨਹੀਂ ਦੇਣੀ ਚਾਹੀਦੀ ਅਤੇ ਅੱਖਾਂ ਬੰਦ ਕਰਕੇ ਸੁੱਤੇ ਰਹਿਣ ਦੀ ਹੀ ਸਲਾਹ ਦੇਣੀ ਚਾਹੀਦੀ ਹੈ
ਯਾਤਰਾ ਦੀ ਵਜ੍ਹਾ ਨਾਲ ਚੱਕਰ ਆ ਰਹੇ ਹੋਣ ਤਾਂ ਯਾਤਰਾ ਸ਼ੁਰੂ ਕਰਨ ਤੋਂ ਇੱਕ ਘੰਟਾ ਪਹਿਲਾਂ ਡਾਕਟਰ ਦੀ ਸਲਾਹ ਨਾਲ ਕੋਈ ਵਧੀਆ ਦਵਾਈ ਦਾ ਸੇਵਨ ਕਰਕੇ ਹੀ ਯਾਤਰਾ ਸ਼ੁਰੂ ਕਰਨੀ ਚਾਹੀਦੀ ਹੈ ਯਾਤਰਾ ਤੋਂ ਪਹਿਲਾਂ ਪੁਦੀਨ ਹਰਾ, ਸੰਤਰੇ ਦਾ ਰਸ ਜਾਂ ਗਾਜਰ ਦਾ ਰਸ ਸਹੀ ਮਾਤਰਾ ’ਚ ਲੈ ਲੈਣ ’ਤੇ ਵੀ ਮੋਸ਼ਨ ਸਿਕਨੈਸ ਕਾਰਨ ਚੱਕਰ ਨਹੀਂ ਆਉਂਦੇ ਹਨ
ਲੋਅ ਬਲੱਡ ਪ੍ਰੈਸ਼ਰ ਦੇ ਰੋਗੀ ਨੂੰ ਜਦੋਂ ਚੱਕਰ ਆਉਣ ਲੱਗਣ ਤਾਂ ਉਸ ਨੂੰ ਬਿਸਤਰੇ ’ਤੇ ਲੇਟ ਜਾਣਾ ਚਾਹੀਦਾ ਹੈ ਅਜਿਹੇ ਰੋਗੀ ਨੂੰ ਖੜ੍ਹਾ ਹੋਣਾ ਹੋਵੇ ਤਾਂ ਕੁਝ ਫੜ ਕੇ ਹੌਲੀ-ਹੌਲੀ ਖੜ੍ਹਾ ਹੋਣਾ ਚਾਹੀਦਾ ਹੈ ਖਾਣੇ ’ਚ ਪੌਸ਼ਟਿਕ ਆਹਾਰਾਂ ਦੀ ਵਰਤੋਂ ਕਰਦੇ ਰਹਿਣ ਨਾਲ ਇਸ ਦਿੱਕਤ ਕਾਰਨ ਆਉਣ ਵਾਲੇ ਚੱਕਰਾਂ ’ਚ ਕਮੀ ਆਉਂਦੀ ਹੈੈ
ਅੱਧਾ ਸਿਰ ਦੇ ਦਰਦ ਕਾਰਨ ਜੇਕਰ ਚੱਕਰ ਆ ਰਹੇ ਹੋਣ ਤਾਂ ਰੋਗੀ ਨੂੰ ਚਾਕਲੇਟ, ਪਨੀਰ, ਪਾਲਕ ਆਦਿ ਦੀਆਂ ਸਮੱਗਰੀਆਂ ਨੂੰ ਨਹੀਂ ਖੁਆਉਣਾ ਚਾਹੀਦਾ ਰੋਗੀ ਨੂੰ ਸਿਹਤਮੰਦ ਕਰਨ ਲਈ ਤੇਜ਼ ਰੌਸ਼ਨੀ ਤੋਂ ਅਲੱਗ ਮੱਧਮ ਰੌਸ਼ਨੀ ਵਾਲੇ ਕਮਰੇ ’ਚ ਅੱਖਾਂ ਬੰਦ ਕਰਕੇ ਲਿਟਾ ਦੇਣਾ ਚਾਹੀਦਾ ਹੈ ਰੋਗੀ ਦੇ ਸਿਰ ’ਤੇ ਬਾਮ ਆਦਿ ਮੱਲ੍ਹਮ ਮਲਣ ਨਾਲ ਸਿਰ ਦਰਦ ਦੇ ਨਾਲ ਹੀ ਚੱਕਰ ਆਉਣੇ ਵੀ ਬੰਦ ਹੋ ਜਾਂਦੇ ਹਨ ਧੌਣ ਦੇ ਦਰਦ ਕਾਰਨ ਚੱਕਰ ਆਉਣ ’ਤੇ ਰੋਗੀ ਨੂੰ ਬ੍ਰਹਮਾ ਮੁਦਰਾ ਅਰਥਾਤ ਧੌਣ ਦੀ ਕਸਰਤ ਲਗਾਤਾਰ ਕਰਨ ਦੀ ਆਦਤ ਪਾਉਣੀ ਚਾਹੀਦੀ ਹੈ ਸਰਵਾਈਕਲ ਕਾਲਰ ਅਰਥਾਤ ਗਲੇ ’ਚ ਪੱਟਾ ਨਹੀਂ ਬੰਨ੍ਹਣਾ ਚਾਹੀਦਾ ਧੌਣ ਦੇ ਦਰਦ ਨਾਲ ਹੀ ਚੱਕਰ ਆਉਣੇ ਵੀ ਬੰਦ ਹੋ ਜਾਂਦੇ ਹਨ ਰੋਗੀ ਨੂੰ ਸਿਰ ਦੇ ਹੇਠਾਂ ਸਿਰ੍ਹਾਣੇ ਨੂੰ ਰੱਖਣਾ ਛੱਡ ਦੇਣਾ ਚਾਹੀਦਾ ਹੈ ਮਿਨੀਅਰਸ ਡਿਸੀਜ ਕਾਰਨ ਚੱਕਰ ਆਉਣ ’ਤੇ ਰੋਗੀ ਨੂੰ ਨਮਕ ਖਾਣਾ ਛੱਡ ਦੇਣਾ ਚਾਹੀਦਾ ਹੈ
ਜਦੋਂ ਚੱਕਰ ਆ ਰਹੇ ਹੋਣ ਤਾਂ ਕੁਝ ਸਾਵਧਾਨੀਆਂ ਦਾ ਪਾਲਣ ਕਰਨਾ ਵੀ ਜ਼ਰੂਰੀ ਹੁੰਦਾ ਹੈ ਚੱਕਰ ਆਉਂਦੇ ਸਮੇਂ ਪੈਦਲ ਤੁਰਨਾ, ਵਾਹਨ ਚਲਾਉਣਾ, ਸੜਕ ਪਾਰ ਕਰਨਾ, ਉੱਚੀ-ਨੀਵੀਂ ਥਾਂ ’ਤੇ ਚੜ੍ਹਨਾ-ਉੱਤਰਨਾ, ਹਨੇ੍ਹਰੇ ’ਚ ਤੁਰਨਾ, ਬਾਲਕਨੀ ਜਾਂ ਉੱਚੀ-ਨੀਵੀਂ ਥਾਂ ਤੋਂ ਹੇਠਾਂ ਦੇਖਣਾ ਆਦਿ ਤੋਂ ਬਚਣਾ ਚਾਹੀਦਾ ਹੈ ਅੱਗ ਅਤੇ ਪਾਣੀ ਤੋਂ ਵੀ ਦੂਰ ਰਹਿਣਾ ਚਾਹੀਦਾ ਹੈ
ਕਮਜ਼ੋਰੀ ਨਾਲ ਚੱਕਰ ਆਉਂਦੇ ਹੋਣ ਤਾਂ ਇੱਕ ਚਮਚ ਗਲੂਕੋਜ਼ ਇੱਕ ਕੱਪ ਪਾਣੀ ’ਚ ਪਾ ਕੇ ਰੋਜ਼ ਪੀਣਾ ਚਾਹੀਦਾ ਹੈ ਸਹੀ ਸਮੇਂ ’ਤੇ ਖਾਣਾ ਖਾਣਾ, ਲੋੜੀਂਦੀ ਨੀਂਦ ਲੈਣਾ, ਪੌਸ਼ਟਿਕ ਆਹਾਰ ਲੈਣਾ, ਭੋਜਨ ਦੇ ਨਾਲ ਫਲਾਂ ਦਾ ਸੇਵਨ ਨਿਯਮਤ ਕਰਨਾ ਚਾਹੀਦਾ ਹੈ ਨਿਯਮਤ ਕਸਰਤ, ਸਵੇਰ ਦੀ ਸੈਰ, ਯੋਗ ਅਭਿਆਸ ਆਦਿ ਨਾਲ ਚੱਕਰ ਆਉਣ ਦੇ ਹਾਲਾਤਾਂ ਨੂੰ ਕਾਬੂ ’ਚ ਕੀਤਾ ਜਾ ਸਕਦਾ ਹੈ
ਸ਼ਰਾਬ ਨਹੀਂ ਪੀਣੀ ਚਾਹੀਦੀ ਅਤੇ ਅਜਿਹੀਆਂ ਦਵਾਈਆਂ ਦਾ ਸੇਵਨ ਵੀ ਨਹੀਂ ਕਰਨਾ ਚਾਹੀਦਾ ਜੋ ਚੱਕਰ ਨੂੰ ਪੈਦਾ ਕਰਦੀਆਂ ਹੋਣ ਹਾਇਪੋਥਾਇਰਾਡਿਜ਼ਮ, ਅਨੀਮੀਆ, ਸ਼ੂਗਰ ਆਦਿ ਦਾ ਸਹੀ ਇਲਾਜ ਕਰਵਾਉਣਾ ਜ਼ਰੂਰੀ ਹੁੰਦਾ ਹੈ ਕੋਈ ਵੀ ਦਵਾਈ ਆਪਣੀ ਮਰਜੀ ਨਾਲ ਨਹੀਂ ਲੈਣੀ ਚਾਹੀਦੀ ਅਤੇ ਜ਼ਿਆਦਾ ਵਰਤੋਂ, ਬੇਨੇਮਾ ਭੋਜਨ ਆਦਿ ਦਾ ਤਿਆਗ ਵੀ ਕਰ ਦੇਣਾ ਲਾਭਕਾਰੀ ਹੋ ਸਕਦਾ ਹੈ
-ਪੂਨਮ ਦਿਨਕਰ































































