WELCOME PYARE MSG
ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਲਈ 17 ਜੂਨ ਦਾ ਦਿਨ ਬਹੁਤ ਨਸੀਬਾਂ ਵਾਲਾ ਸਾਬਤ ਹੋਇਆ 1757 ਦਿਨਾਂ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਸੰਗਤ ਦੀ ਤੜਫ ਨੂੰ ਉਹ ਮੰਜਿਲ ਮਿਲ ਹੀ ਗਈ, ਜਿਸ ਦੀ ਕਲਪਨਾ ਨਾਲ ਹੀ ਰੂਹ ਖੁਸ਼ੀ ਨਾਲ ਝਮਾਝਮ ਨੱਚ ੳੁੱਠਦੀ ਹੈ
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ 17 ਜੂਨ ਨੂੰ ਸੁਬ੍ਹਾ ਸ਼ਾਹ ਸਤਿਨਾਮ ਜੀ ਆਸ਼ਰਮ ਬਰਨਾਵਾ (ਉੱਤਰ ਪ੍ਰਦੇਸ਼) ’ਚ ਪਧਾਰੇ ਤਾਂ ਦੇਖਦੇ ਹੀ ਦੇਖਦੇ ਇਹ ਮੈਸਜ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਿਆ ਦਰਸ਼ਨਾਂ ਦੀ ਆਸ ’ਚ ਬੈਠੀ ਸੰਗਤ ਲਈ ਇਹ ਖਬਰ ਖੁਸ਼ੀਆਂ ਦਾ ਪੈਗ਼ਾਮ ਲੈ ਕੇ ਆਈ ਡੇਰਾ ਸੱਚਾ ਸੌਦਾ ਦੇ ਟਵਿੱਟਰ ਹੈਂਡਲ ਤੋਂ ਕੀਤੇ ਗਏ ਟਵੀਟ ਰਾਹੀਂ ਜਦੋਂ ਇਹ ਪੁਖ਼ਤਾ ਹੋ ਗਿਆ ਕਿ ਪੂਜਨੀਕ ਗੁਰੂ ਜੀ ਬਰਨਾਵਾ ਆਸ਼ਰਮ ਪਹੁੰਚ ਗਏ ਹਨ ਤਾਂ ਸੰਗਤ ’ਚ ਦਰਸ਼ਨਾਂ ਦੀ ਤੜਫ਼ ਹੋਰ ਵਧ ਗਈ
ਪੂਜਨੀਕ ਗੁਰੂ ਜੀ ਨੇ ਇਸ ਸੱਚੀ ਤੜਫ਼ ਤੇ ਰੂਹ ਦੀ ਪੁਕਾਰ ਸੁਣ ਕੇ ਦੁਪਹਿਰ 12 ਵਜੇ ਡੇਰੇ ਦੇ ਯੂ-ਟਿਊਬ ਚੈਨਲ ’ਤੇ ਲਾਈਵ ਆ ਕੇ ਸਾਧ-ਸੰਗਤ ਨੂੰ ਦਰਸ਼ਨ ਦਿੱਤੇ ਅਤੇ ਆਪਣੇ ਪਾਵਨ ਬਚਨਾਂ ਨਾਲ ਨਿਹਾਲ ਕੀਤਾ ਕਰੀਬ ਪੰਜ ਸਾਲਾਂ ਬਾਅਦ ਜਦੋਂ ਆਪਣੇ ਸਤਿਗੁਰ, ਮੁਰਸ਼ਿਦ ਦੇ ਦਰਸ਼-ਦੀਦਾਰ ਕੀਤੇ ਤਾਂ ਹਰ ਅੱਖ ਵੈਰਾਗ਼ ਅਤੇ ਖੁਸ਼ੀ ਨਾਲ ਝੂਮ ਉੱਠੀ ਮੰਨੋ ਖੁਸ਼ੀ ਦਾ ਸਮੁੰਦਰ ਹਿਲੋਰੇ ਲੈਣ ਲੱਗਿਆ ਹੋਵੇ
ਪੂਜਨੀਕ ਗੁਰੂ ਜੀ ਦੇ ਆਗਮਨ ਦੀ ਖੁਸ਼ੀ ’ਚ ਨਿਊਜ਼ੀਲੈਂਡ ਦੀ ਸਾਧ-ਸੰਗਤ ਨੇ ਆਪਣੇ ਅੰਦਾਜ਼ ’ਚ ਖੁਸ਼ੀ ਮਨਾਈ ਤਸਵੀਰ: ਰਣਜੀਤ ਬਠਿੰਡਾ
ਸੰਗਤ ਨੇ ਨੱਚ-ਗਾ ਕੇ, ਇੱਕ-ਦੂਜੇ ਨੂੰ ਵਧਾਈ ਦੇ ਕੇ, ਘਿਓ ਦੇ ਦੀਵੇ ਜਗਾਏ, ਮਠਿਆਈਆਂ ਵੰਡ ਕੇ, ਕੇਕ ਕੱਟ ਕੇ ਆਪਣੇ-ਆਪਣੇ ਅੰਦਾਜ਼ ’ਚ ਇਸ ਖੁਸ਼ੀ ਦਾ ਇਜ਼ਹਾਰ ਕੀਤਾ ਸਤਿਗੁਰ ਪਿਆਰੇ ਦੇ ਪਾਕ ਦੀਦਾਰ ਪਾ ਕੇ ਦੇਸ਼-ਵਿਦੇਸ਼ ’ਚ ਬੈਠੇ ਸ਼ਰਧਾਲੂ ਝੂਮ ਉੱਠੇ ਹਨ, ਗਾ ਰਹੇ ਹਨ, ਘਰ-ਘਰ ਰੌਣਕ ਹੈ, ਦੀਵਾਲੀ ਹੈ
Table of Contents
ਲਓ ਜੀ! ਸ਼ਾਹ ਸਤਿਨਾਮ ਜੀ, ਸ਼ਾਹ ਮਸਤਾਨ ਜੀ ਨੇ ਸੁਣ ਲਈ
ਪੂਜਨੀਕ ਗੁਰੂ ਜੀ ਨੇ ਲਾਈਵ ਹੋ ਕੇ ਸਾਧ-ਸੰਗਤ ’ਚ ਬਚਨ ਫਰਮਾਏ ਕਿ ਪਿਆਰੀ ਸਾਧ-ਸੰਗਤ ਜੀਓ, ਅਸੀਂ ਯੂਪੀ ਤੋਂ ਬੋਲ ਰਹੇ ਹਾਂ ਤੁਹਾਨੂੰ ਸਭ ਨੂੰ ਅਤੇ ਤੁਹਾਡੇ ਪਰਿਵਾਰਾਂ ਨੂੰ ਬਹੁਤ-ਬਹੁਤ ਅਸ਼ੀਰਵਾਦ, ਭਗਵਾਨ ਖੁਸ਼ੀਆਂ ਦੇਵੇ ਆਪ ਬਹੁਤ ਦੇਰ ਤੋਂ ਕਹਿੰਦੇ ਸੀ ਕਿ ਗੁਰੂ ਜੀ ਕਦੋਂ ਆਓਗੇ, ਲਓ ਜੀ ਰਾਮ ਜੀ ਨੇ ਸੁਣ ਲਈ ਹੈ, ਸ਼ਾਹ ਸਤਿਨਾਮ ਜੀ, ਸ਼ਾਹ ਮਸਤਾਨ ਜੀ ਨੇ ਸੁਣ ਲਈ ਹੈ ਅਸੀਂ ਤੁਹਾਡੀ ਸੇਵਾ ’ਚ ਤੁਹਾਡੇ ਸਾਹਮਣੇ ਖੜ੍ਹੇ ਹਾਂ ਤੁਹਾਨੂੰ ਇੱਕ ਗੱਲ ਕਹਿਣਾ ਚਾਹੁੰਦੇ ਹਾਂ ਕਿ ਤੁਸੀਂ ਹਮੇਸ਼ਾ ਸਾਡੀ ਗੱਲ ਮੰਨੀ ਹੈ,
ਸਰਸਾ ਸ਼ਾਹ ਸਤਿਨਾਮ ਜੀ ਧਾਮ ਅਤੇ ਸ਼ਾਹ ਸਤਿਨਾਮ ੜਵ ਪੁਰਾ ’ਚ ਦੀਵੇ ਜਗਾ ਕੇ ਅਤੇ ਲੱਡੂ ਵੰਡ ਕੇ ਖੁਸ਼ੀ ਮਨਾਉਂਦੀ ਹੋਈ ਸਾਧ-ਸੰਗਤ
ਅਸੀਂ ਤੁਹਾਨੂੰ ਦਸ ਚਿੱਠਿਆਂ ਭੇਜੀਆਂ ਅਤੇ ਤੁਸੀਂ ਬਹੁਤ ਪਿਆਰ ਨਾਲ ਸੁਣੀਆਂ, ਪੜ੍ਹੀਆਂ, ਮੰਨੀਆਂ, ਵੈਰਾਗ਼ ਵੀ ਆਇਆ ਹੋਵੇਗਾ ਬਹੁਤ ਚੰਗਾ ਲੱਗਿਆ ਕਿ ਤੁਸੀਂ ਹਰ ਬਚਨ ਮੰਨਿਆ, ਤਾਂ ਤੁਹਾਨੂੰ ਗੁਜ਼ਾਰਿਸ਼ ਹੈ ਹੁਣ ਵੀ ਸਾਡੇ ਬਚਨ ਮੰਨਣਾ ਆਪ ਆਪਣੇ-ਆਪਣੇ ਘਰਾਂ ’ਚ ਰਹਿਓ ਸੁਮਿਰਨ ਕਰਦੇ ਰਹੋ ਕੰਮ ਧੰਦਾ ਕਰਦੇ ਹੋਏ ਵੀ ਸੁਮਿਰਨ ਕਰਦੇ ਰਹੋ ਐਡਮ ਬਲਾੱਕ ਦੇ ਸੇਵਾਦਾਰ ਜਾਂ ਫਿਰ ਉਹ ਤੁਹਾਡੇ ਕੋਲ ਜਿਨ੍ਹਾਂ ਸੇਵਾਦਾਰਾਂ ਨੂੰ ਭੇਜਣਗੇ ਤਾਂ ਉਨ੍ਹਾਂ ਅਨੁਸਾਰ ਤੁਸੀਂ ਮੰਨਣਾ ਹੈ
ਆਪਣੀ ਮਰਜੀ ਨਾਲ ਭੱਜਦੌੜ ਨਹੀਂ ਕਰਨੀ ਹੈ, ਇਹ ਤੁਹਾਨੂੰ ਬਿਨਤੀ ਹੈ ਅਤੇ ਤੁਹਾਨੂੰ ਅਸ਼ੀਰਵਾਦ ਅਤੇ ਸਾਈਂ ਜੀ ਸ਼ਾਹ ਸਤਿਨਾਮ ਜੀ, ਸ਼ਾਹ ਮਸਤਾਨ ਜੀ ਤੋਂ ਆਪ ਸਭ ਦੇ ਲਈ ਬਹੁਤ-ਬਹੁਤ ਖੁਸ਼ੀਆਂ ਮੰਗਦੇ ਹਾਂ, ਆਪ ਸਭ ਨੂੰ ਬਹੁਤ-ਬਹੁਤ ਅਸ਼ੀਰਵਾਦ ਕਹਿੰਦੇ ਹਾਂ, ਆਪ ਖੁਸ਼ ਰਹੋ, ਭਗਵਾਨ ਤੁਹਾਨੂੰ ਖੁਸ਼ੀਆਂ ਦੇਵੇ ਬਚਨ ਮੰਨਣਾ ਅਤੇ ਪ੍ਰਸ਼ਾਸਨ ਦਾ ਵੀ ਸਾਥ ਦੇਣਾ, ਜਿਵੇਂ ਉਹ ਚਾਹੁੰਦੇ ਹਨ, ਉਵੇਂ ਹੀ ਕਰਨਾ ਹੈ ਪਹਿਲਾਂ ਵੀ ਤੁਸੀਂ ਕਰਕੇ ਦਿਖਾਇਆ ਹੈ ਜਦੋਂ ਅਸੀਂ ਗੁਰੂਗ੍ਰਾਮ ’ਚ ਆਏ ਸੀ, ਗਜ਼ਬ ਕਰ ਦਿੱਤਾ ਸੀ ਇੱਕ ਵੀ ਬੰਦਾ ਨਹੀਂ ਆਇਆ ਸੀ, ਇਸੇ ਤਰ੍ਹਾਂ ਹੀ ਹੁਣ ਵੀ ਮੰਨਣਾ ਹੈ, ਹਾਂ ਤੁਹਾਡੇ ਕੋਲ ਐਡਮ ਬਲਾੱਕ ਦੇ ਸੇਵਾਦਾਰ ਵੀ ਆਉਣਗੇ, ਜਾਂ ਉਹ ਤੁਹਾਡੇ ਕੋਲ ਸੇਵਾਦਾਰਾਂ ਨੂੰ ਭੇਜਣਗੇ ਤਾਂ ਉਨ੍ਹਾਂ ਦੀ ਗੱਲ ਮੰਨ ਕੇ ਪੂਰਾ-ਪੂਰਾ ਅਮਲ ਕਰਨਾ ਹੈ ਬਹੁਤ-ਬਹੁਤ ਅਸ਼ੀਰਵਾਦ
ਅਜੇ ਤਾਂ ਖੇਡ ਸ਼ੁਰੂ ਕੀਤਾ ਹੈ!
ਪੂਜਨੀਕ ਗੁਰੂ ਜੀ ਨੇ 18 ਜੂਨ ਨੂੰ ਸੰਗਤ ਨੂੰ ਦਰਸ਼ਨਾਂ ਨਾਲ ਮਾਲਾਮਾਲ ਕਰਦੇ ਹੋਏ ਖੂਬ ਖੁਸ਼ੀਆਂ ਲੁਟਾਈਆਂ ਪੂਜਨੀਕ ਗੁਰੂ ਜੀ ਨੇ ਸਤਿਸੰਗੀਆਂ ਦੀਆਂ ਸ਼ੰਕਾਵਾਂ ਦਾ ਹੱਲ ਕਰਦੇ ਹੋਏ ਫਰਮਾਇਆ ਕਿ ਅਜੇ ਤਾਂ ਖੇਡ ਸ਼ੁਰੂ ਕੀਤਾ ਹੈ ਫਸਲ ਤਾਂ ਠੀਕ ਹੈ,
ਆਉਣ ਵਾਲੇ ਬੀਜ ਨੂੰ ਵੀ ਠੀਕ ਰੱਖਣਾ ਹੈ, ਸਾਨੂੰ ਤੁਹਾਡੀਆਂ ਕੁਲਾਂ ਦੀ ਚਿੰਤਾ ਹੈ ਗੁਰੂ ਸੀ, ਗੁਰੂ ਹਾਂ, ਗੁਰੂ ਰਹਾਂਗੇ, ਤੁਮ ਲਾਖ ਛੁਡਾਓ ਹਮ ਨਾ ਛੋਡੇਂਗੇ ਪੂਜਨੀਕ ਗੁਰੂ ਜੀ ਨੇ ਸਾਧ-ਸੰਗਤ ਦੇ ਉਮੜ ਰਹੇ ਪੇ੍ਰਮ ’ਤੇ ਖੁਸ਼ੀ ਜਤਾਉਂਦੇ ਹੋਏ ਫਰਮਾਇਆ ਕਿ ਕਿਸੇ ਮਾਈ ਦੇ ਲਾਲ ’ਚ ਤਾਕਤ ਨਹੀਂ, ਸਾਡੀ ਯਾਰੀ ਕਮਜੋਰ ਕਰ ਸਕੇ
ਇੱਕ ਮਾਂ ਦੀ ਤੜਫ਼ ਨਾਲੋਂ ਹਜ਼ਾਰਾਂ ਗੁਣਾ ਜ਼ਿਆਦਾ ਅਸੀਂ ਤੜਫ਼ਦੇ ਹਾਂ ਤੁਹਾਨੂੰ ਖੁਸ਼ੀਆਂ ਦੇਣ ਲਈ ਅਸੀਂ ਤੁਹਾਡੀ ਦੋਵੇਂ ਜਹਾਨ ਦੀ ਮਾਂ ਹਾਂ, ਅਸੀਂ ਸੀ ਅਸੀਂ ਹਾਂ ਅਸੀਂ ਹੀ ਰਹਾਂਗੇ