ਠੰਢਕ ਦਿੰਦੇ ਹਨ, ਇਨ੍ਹਾਂ ਰੰਗਾਂ ਦੇ ਕੱਪੜੇ
wear summer friendly clothes ਗਰਮੀ ਦਾ ਮੌਸਮ ਆਪਣੇ ਪੂਰੇ ਸ਼ਬਾਬ ’ਤੇ ਹੈ ਇਸ ਮੌਸਮ ’ਚ ਕੁਝ ਲੋਕ ਤਾਂ ਛੁੱਟੀਆਂ ਮਨਾਉਣ ਠੰਡੇ ਸਥਾਨਾਂ ’ਤੇ ਚਲੇ ਜਾਣਗੇ, ਪਰ ਜਿਨ੍ਹਾਂ ਲੋਕਾਂ ਨੇ ਇੱਥੇ ਹੀ ਗਰਮੀ ਨੂੰ ਸਹਿਣ ਕਰਨਾ ਹੈ, ਆਖਰ ਉਹ ਕੀ ਕਰਨ! ਤਾਂ ਤੁਸੀਂ ਜ਼ਰਾ ਧਿਆਨ ਦਿਓ ਕਿ ਤੁਸੀਂ ਗਰਮੀਆਂ ’ਚ ਕੱਪੜੇ ਅਜਿਹੇ ਰੰਗ ਦੇ ਪਹਿਨੋ, ਜੋ ਤੁਹਾਡੇ ਸਰੀਰ ਨੂੰ ਠੰਢਕ ਦੇਣ ਉਂਜ ਤਾਂ ਇਸ ਮੌਸਮ ’ਚ ਹਰ ਕੋਈ ਟੀ-ਸ਼ਰਟ ਅਤੇ ਟਰਾਊਜ਼ਰ ਵਰਗੀਆਂ ਪੈਂਟਾਂ ਪਹਿਨਣੀਆਂ ਪਸੰਦ ਕਰਦੇ ਹਨ,
ਪਰ ਜੇਕਰ ਤੁਸੀਂ ਨੌਕਰੀ-ਪੇਸ਼ਾ ਹੋ, ਤਾਂ ਸੁਭਾਵਿਕ ਹੈ ਕਿ ਉੱਥੇ ਤੁਹਾਨੂੰ ਆਰਟੀਫੀਸ਼ੀਅਲ ਡਰੈੱਸ ਪਹਿਨਣੀ ਹੋਵੇਗੀ ਪਰ ਇਹ ਜ਼ਰੂਰੀ ਹੈ ਕਿ ਉੱਥੇ ਵੀ ਤੁਸੀਂ ਖਿਆਲ ਰੱਖੋ ਕਿ ਹਲਕੇ ਰੰੰਗ ਵਾਲੇ ਕਾੱਟਨ ਦੇ ਕੱਪੜੇ ਪਹਿਨੋ ਨੌਜਵਾਨ ਲੜਕੇ-ਲੜਕੀਆਂ ਹੋਣ ਜਾਂ ਕੰਮਕਾਜ਼ੀ ਔਰਤ-ਪੁਰਸ਼, ਹਰ ਕਿਸੇ ਨੂੰ ਡਰੈੱਸ ਖਰੀਦਦੇ ਸਮੇਂ ਹਲਕੇ ਰੰਗਾਂ ਨੂੰ ਹੀ ਚੁਣਨਾ ਚਾਹੀਦਾ ਹੈ,
ਜੋ ਇਸ ਗਰਮੀ ਦੇ ਮੌਸਮ ’ਚ ਪਸੀਨੇ ਨੂੰ ਸੋਖ ਲਵੇ ਠੰਡੇ ਰੰਗ ਦੇ ਕੱਪੜੇ ਪਹਿਨਣਾ ਕਾਫ਼ੀ ਮਜ਼ੇਦਾਰ ਹੁੰਦਾ ਹੈ, ਇੱਕ ਤਾਂ ਇਨ੍ਹਾਂ ’ਚ ਗਰਮੀ ਨਹੀਂ ਲਗਦੀ, ਦੂਜਾ ਇਹ ਠੰਢਕ ਦਾ ਅਹਿਸਾਸ ਵੀ ਦਿੰਦੇ ਹਨ ਆਓ ਜਾਣਦੇ ਹਾਂ, ਗਰਮੀਆਂ ਦੇ ਮੌਸਮ ’ਚ ਸਾਨੂੰ ਕਿਹੜੇ ਰੰਗ ਦੇ ਕੱਪੜੇ ਪਹਿਨਣੇ ਚਾਹੀਦੇਹਨ,
Table of Contents
ਜੋ ਹਲਕੇ ਅਤੇ ਅਰਾਮਦਾਇਕ ਹੋਣ:-
ਹਲਕੇ ਨੀਲੇ ਕਲਰ ਦੇ ਕੱਪੜੇ:
ਹਲਕੇ ਨੀਲੇ ਰੰਗ ਦੇ ਕੱਪੜੇ ਪਹਿਨਣ ’ਤੇ ਤੁਹਾਨੂੰ ਠੰਡਾ ਮਹਿਸੂਸ ਹੁੰਦਾ ਹੈ, ਜਿਸ ਨਾਲ ਗਰਮੀ ਵੀ ਘੱਟ ਲਗਦੀ ਹੈ ਹਲਕੇ ਨੀਲੇ ਰੰਗ ਦੀ ਟੀ-ਸ਼ਰਟ, ਸ਼ਰਟ ਜਾਂ ਸਫੈਦ ਤੇ ਹਲਕੇ ਨੀਲੇ ਰੰਗ ਦੀ ਸ਼ਰਟ ਪੁਰਸ਼ਾਂ ’ਤੇ ਚੰਗੀ ਲੱਗਦੀ ਹੈ, ਨਾਲ ਹੀ ਲੜਕੀਆਂ ਨੀਲੇ ਰੰਗ ਦੀ ਟੀ-ਸ਼ਰਟ, ਸਾਰਟਸ, ਟਾੱਪ ਆਦਿ ਪਹਿਨ ਸਕਦੀਆਂ ਹਨ
ਪਿੰਕ ਕਲਰ ਦੇ ਕੱਪੜੇ:
ਗੁਲਾਬੀ ਰੰਗ ਲੜਕੀਆਂ ਦਾ ਪਸੰਦੀਦਾ ਕਲਰ ਹੁੰਦਾ ਹੈ ਗਰਮੀ ਹੋਵੇ ਜਾਂ ਸਰਦੀ, ਪਿੰਕ ਕਲਰ ਦੇ ਕੱਪੜਿਆਂ ਦਾ ਟਰੈਂਡ ਚਲਦਾ ਰਹਿੰਦਾ ਹੈ ਪਿੰਕ ਕਲਰ ਦੇ ਕੱਪੜੇ ਠੰਢਕ ਦਾ ਅਹਿਸਾਸ ਦਿਵਾਉਂਦੇ ਹਨ ਨਾਲ ਹੀ ਹਲਕੀ ਪਿੰਕ ਕਲਰ ਦੀ ਸ਼ਰਟ ਪੁਰਸ਼ਾਂ ਦੇ ਸਰੀਰ ’ਤੇ ਵੀ ਖੂਬ ਜਚਦੀ ਹੈ
ਵ੍ਹਾਈਟ ਕਲਰ ਦੇ ਕੱਪੜੇ:
ਵ੍ਹਾਈਟ (ਸਫੈਦ) ਸਦਾਬਹਾਰ ਕਲਰ ਹੈ ਇਸ ਨੂੰ ਤੁਸੀਂ ਕਿਸੇ ਵੀ ਰੰਗ ਦੇ ਨਾਲ ਮੈਚ ਕਰਕੇ ਪਹਿਨ ਸਕਦੇ ਹੋ ਇਹ ਸਫੈਦ ਰੰਗ ਹਲਕਾ ਅਤੇ ਅਰਾਮਦਾਇਕ ਹੁੰਦਾ ਹੈ ਇਸ ਲਈ ਗਰਮੀ ’ਚ ਜ਼ਿਆਦਾਤਰ ਸਫੈਦ ਰੰਗ ਦੇ ਕਾੱਟਨ ਦੇ ਕੱਪੜੇ ਪਹਿਨੋ
ਲਾਈਟ ਗਰੀਨ ਕਲਰ ਦੇ ਕੱਪੜੇ:
ਹਲਕੇ ਹਰੇ ਰੰਗ ਦੇ ਕੱਪੜੇ, ਤੁਹਾਨੂੰ ਤਾਂ ਠੰਢਕ ਮਹਿਸੂਸ ਕਰਾਉਂਦੇ ਹੀ ਹਨ, ਨਾਲ ਹੀ ਨਾਲ ਦੂਜਿਆਂ ਨੂੰ ਵੀ ਠੰਢਕ ਦਾ ਅਹਿਸਾਸ ਦਿਵਾਉਂਦੇ ਹਨ ਅਰਾਮਦਾਇਕ ਹੁੰਦਾ ਹੈ, ਜਦੋਂ ਕੋਈ ਵਿਅਕਤੀ ਇਸ ਰੰਗ ਨੂੰ ਦੇਖਦਾ ਹੈ, ਤਾਂ ਉਸ ਦੀਆਂ ਅੱਖਾਂ ਨੂੰ ਵੀ ਠੰਢਕ ਮਹਿਸੂਸ ਹੁੰਦੀ ਹੈ
ਲੈਮਨ ਸ਼ੇਡ ਕਲਰ:
ਰੰਗਾਂ ’ਚ ਬਹੁਤ ਘੱਟ ਫਰਕ ਹੁੰਦੇ ਹਨ ਲੈਮਨ ਸ਼ੇਡ ਰੰਗ ਦੇ ਕੱਪੜੇ ਪੀਲੇਪਣ ਲਈ ਹੁੰਦੇ ਹਨ, ਪਰ ਇਹ ਰੰਗ ਪੂਰੀ ਤਰ੍ਹਾਂ ਪੀਲਾ ਨਹੀਂ ਹੁੰਦਾ ਲੈਮਨ ਸ਼ੇਡ ਦੇ ਲੀਨਨ ਕੁਆਲਿਟੀ ਦੇ ਕੱਪੜੇ ਪਹਿਨੇ ਹੋਏ ਤੁਸੀਂ ਸੁੰਦਰ ਵੀ ਦਿਸੋਗੇ ਅਤੇ ਗਰਮੀ ਤੋਂ ਵੀ ਕੁਝ ਰਾਹਤ ਮਿਲੇਗੀ
ਗ੍ਰੇ ਕਲਰ:
ਆਮ ਤੌਰ ’ਤੇ ਇਹ ਰੰਗ ਤੁਹਾਨੂੰ ਟੀ-ਸ਼ਰਟ ’ਚ ਮਿਲੇਗਾ ਇਸ ਰੰਗ ਦੀ ਟੀ-ਸ਼ਰਟ ਦੇ ਨਾਲ ਬਲਿਊ ਕਲਰ ਦੀ ਜੀਨਸ ਪਹਿਨੋ, ਤਾਂ ਤੁਸੀਂ ਆਕਰਸ਼ਕ ਵੀ ਦਿਸੋਗੇ ਅਤੇ ਗਰਮੀ ਵੀ ਤੁਹਾਨੂੰ ਜ਼ਿਆਦਾ ਤੰਗ ਨਹੀਂ ਕਰੇਗੀ
ਗਰਮੀ ’ਚ ਇਸ ਤਰ੍ਹਾਂ ਦੇ ਕੱਪੜੇ ਪਹਿਨਣ ਤੋਂ ਬਚੋ
ਗਰਮੀ ਦੇ ਮੌਸਮ ’ਚ ਨਾ ਸਿਰਫ਼ ਖਾਣ-ਪੀਣ ਨੂੰ ਲੈ ਕੇ ਧਿਆਨ ਰੱਖਣਾ ਪੈਂਦਾ ਹੈ, ਸਗੋਂ ਪਹਿਨਾਵੇ ਦਾ ਵੀ ਖਾਸ ਖਿਆਲ ਰੱਖਦਾ ਪੈਂਦਾ ਹੈ ਇਸ ਮੌਸਮ ’ਚ ਤੁਸੀਂ ਜਿੰਨਾ ਅਰਾਮਦਾਇਕ ਕੱਪੜੇ ਪਹਿਨੋਂਗੇ, ਓਨਾ ਚੰਗਾ ਫੀਲ ਕਰੋਂਗੇ ਕੁਝ ਲੋਕਾਂ ’ਚ ਤੁਸੀਂ ਦੇਖਿਆ ਹੋਵੇਗਾ ਕਿ ਗਲਤ ਕੱਪੜੇ ਪਹਿਨਣ ਕਾਰਨ ਚਮੜੀ ’ਤੇ ਲਾਲ ਡਾੱਟਸ ਅਤੇ ਜਲਨ ਦੀ ਸਮੱਸਿਆ ਪੈਦਾ ਹੋਣ ਲਗਦੀ ਹੈ
ਅਜਿਹੇ ’ਚ ਇਸ ਮੌਸਮ ’ਚ ਕੱਪੜਿਆਂ ਦੀ ਚੋਣ ਕਰਦੇ ਸਮੇਂ ਇਨ੍ਹਾਂ ਗੱਲਾਂ ਦਾ ਜ਼ਰੂਰ ਧਿਆਨ ਰੱਖੋ:-
ਹੈਵੀ ਫੈਬਰਿਕ ਤੋਂ ਬਚ ਕੇ ਰਹੋ:
ਇਸ ਮੌਸਮ ’ਚ ਹਲਕੇ ਸੂਤੀ ਕੱਪੜੇ ਪਹਿਨਣਾ ਜ਼ਿਆਦਾ ਚੰਗਾ ਮੰਨਿਆ ਜਾਂਦਾ ਹੈ, ਕਿਉਂਕਿ ਇਸ ਨਾਲ ਨਾ ਸਿਰਫ਼ ਤੁਸੀਂ ਕੰਫਰਟੇਬਲ ਮਹਿਸੂਸ ਕਰਦੇ ਹੋ ਸਗੋਂ ਚਮੜੀ ਸੰਬੰਧੀ ਸਮੱਸਿਆਵਾਂ ਤੋਂ ਵੀ ਬਚ ਸਕਦੇ ਹੋ ਅਜਿਹੇ ’ਚ ਸਿਲਕ, ਸਾਟਨ, ਸਿੰਥੈਟਿਕ, ਨਾਇਲਾੱਨ ਜਾਂ ਵੈਲਵੇਟ ਵਰਗੇ ਕੱਪੜਿਆਂ ਤੋਂ ਬਚ ਕੇ ਰਹੋ
ਬਲੈਕ ਰੰਗ ਦੇ ਕੱਪੜੇ ਨਾ ਪਹਿਨੋ:
ਗਰਮੀ ’ਚ ਕਾਲੇ ਰੰਗ ਦੇ ਕੱਪੜੇ ਨਹੀਂ ਪਹਿਨਣੇ ਚਾਹੀਦੇ ਹਨ, ਕਿਉਂਕਿ ਇਸ ਨਾਲ ਸੂਰਜ ਦੀਆਂ ਅਲਟਰਾ ਵਾਇਲੇਟ ਕਿਰਨਾਂ ਦਾ ਸਿੱਧਾ ਪ੍ਰਭਾਵ ਹੁੰਦਾ ਹੈ ਜਿਸ ਨਾਲ ਜ਼ਿਆਦਾ ਗਰਮੀ ਲਗਦੀ ਹੈ ਇਸ ਲਈ ਇਸ ਮੌਸਮ ’ਚ ਡਰੈੱਸਾਂ ਹਲਕੇ ਰੰਗਾਂ ਦੀਆਂ ਹੋਣੀਆਂ ਚਾਹੀਦੀਆਂ ਜੋ ਅੱਖਾਂ ਨੂੰ ਠੰਢਕ ਦੇਣ ਖਾਸ ਕਰਕੇ ਕਾੱਟਨ, ਸ਼ਿਫਾੱਨ, ਲਿਨਨ, ਹੈਂਡਲੂਮ ਅਤੇ ਖਾਦੀ ਨਾਲ ਬਣੇ ਕੱਪੜਿਆਂ ਨੂੰ ਪਹਿਨੋ ਇਸ ਤਰ੍ਹਾਂ ਦੇ ਕੱਪੜੇ ਅਸਾਨੀ ਨਾਲ ਪਸੀਨੇ ਨੂੰ ਸੋਖ ਲੈਂਦੇ ਹਨ
ਮੋਤੀਆਂ ਦੇ ਵਰਕ ਵਾਲੇ ਕੱਪੜੇ ਨਾ ਪਹਿਨੋ:
ਇਸ ਮੌਸਮ ’ਚ ਜ਼ਿਆਦਾ ਕਢਾਈ ਜਾਂ ਵਰਕ ਵਾਲੇ ਕੱਪੜੇ ਪਹਿਨਣ ਤੋਂ ਬਚਣਾ ਚਾਹੀਦਾ ਹੈ, ਕਿਉਂਕਿ ਇਸ ਨਾਲ ਬਾੱਡੀ ਦੇ ਛਿੱਲਣ ਦਾ ਖ਼ਤਰਾ ਰਹਿੰਦਾ ਹੈ ਨਾਲ ਹੀ ਪਸੀਨੇ ਕਾਰਨ ਅਜਿਹੇ ਕੱਪੜਿਆਂ ’ਚ ਚੁਭਨ ਹੁੰਦੀ ਹੈ, ਜੋ ਸਰੀਰ ’ਚ ਲਾਲ ਨਿਸ਼ਾਨ ਛੱਡ ਜਾਂਦੇ ਹਨ
ਫੀਟਿੰਗ ਕੱਪੜੇ ਪਹਿਨਣ ਤੋਂ ਬਚੋ:
ਗਰਮੀ ਦੇ ਕੱਪੜਿਆਂ ਲਈ ਫੀਟਿੰਗ ਦੀ ਜ਼ਰੂਰਤ ਨਹੀਂ ਹੁੰਦੀ ਹੈ ਕਿਉਂਕਿ ਇਨ੍ਹਾਂ ਦਿਨਾਂ ’ਚ ਤੁਸੀਂ ਜਿੰਨੇ ਢਿੱਲੇ-ਢਾਲੇ ਕੱਪੜੇ ਪਹਿਨਗੋ, ਓਨਾ ਹੀ ਅਰਾਮ ਤੁਹਾਨੂੰ ਮਹਿਸੂਸ ਹੋਵੇਗਾ ਧਿਆਨ ਰੱਖੋ ਕਿ ਫੀਟਿੰਗ ਵਾਲੇ ਕੱਪੜੇ ਪਹਿਨਣ ’ਤੇ ਪਸੀਨਾ ਵੀ ਜ਼ਿਆਦਾ ਨਿਕਲਦਾ ਹੈ
ਕੱਟ ਸਲੀਵ ਪਹਿਨਣ ਤੋਂ ਬਚੋ:
ਭਲੇ ਹੀ ਲੋਕ ਕੱਟ ਸਲੀਵ ਦੀ ਵਰਤੋਂ ਇਨ੍ਹਾਂ ਦਿਨਾਂ ’ਚ ਜ਼ਿਆਦਾ ਕਰਦੇ ਹੋਣ, ਪਰ ਧੁੱਪ ’ਚ ਹੱਥਾਂ ਦੇ ਖੁੱਲ੍ਹਾ ਹੋਣ ਨਾਲ ਇਸ ਤੋਂ ਟੈਨਿੰਗ ਦੀ ਸਮੱਸਿਆ ਹੋਣ ਲਗਦੀ ਹੈ ਇਸ ਲਈ ਧੁੱਪ ’ਚ ਨਿਕਲਦੇ ਸਮੇਂ ਆਪਣੀ ਖੁੱਲ੍ਹੀ ਸਕਿੱਨ ’ਤੇ ਸਨ-ਲੋਸ਼ਨ ਲਾਉਣਾ ਅਤੇ ਆਪਣੇ ਹੱਥਾਂ ਨੂੰ ਢਕਣਾ ਨਾ ਭੁੱਲੋ
-ਪ੍ਰਵੀਨ ਗੋਇਲ