Union Budget 2025-2026 12 ਲੱਖ ਆਮਦਨ ਤੱਕ ਟੈਕਸ ਛੂਟ
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ 1 ਫਰਵਰੀ 2025 ਨੂੰ 50.65 ਲੱਖ ਕਰੋੜ ਦਾ ਆਪਣਾ ਅੱਠਵਾਂ ਬਜਟ ਪੇਸ਼ ਕੀਤਾ ਇਸ ’ਚ 16.29 ਲੱਖ ਕਰੋੜ ਰੁਪਏ ਕੇਂਦਰੀ ਯੋਜਨਾਵਾਂ ਲਈ ਰੱਖੇ ਹਨ, ਜਦੋਂਕਿ 25.01 ਲੱਖ ਕਰੋੜ ਰੁਪਏ ਸੂਬਿਆਂ ਲਈ ਨਿਰਧਾਰਿਤ ਕੀਤੇ ਹਨ ਬਜਟ ’ਚੋਂ 6.81 ਲੱਖ ਕਰੋੜ ਰੁਪਏ (ਸਭ ਤੋਂ ਜ਼ਿਆਦਾ) ਰੱਖਿਆ ਲਈ ਨਿਰਧਾਰਿਤ ਕੀਤੇ ਹਨ ਜਦੋਂਕਿ 2.55 ਲੱਖ ਕਰੋੜ ਰੁਪਏ ਰੇਲ ਮੰਤਰਾਲੇ ਅਤੇ 2.33 ਲੱਖ ਕਰੋੜ ਰੁਪਏ ਗ੍ਰਹਿ ਮੰਤਰਾਲੇ ਦੇ ਹਿੱਸੇ ’ਚ ਆਏ ਹਨ ਵਿੱਤ ਮੰਤਰੀ ਨੇ 1 ਘੰਟੇ 17 ਮਿੰਟ ਦਾ ਆਪਣਾ ਲੰਮਾ ਬਜਟ ਭਾਸ਼ਣ ਦਿੱਤਾ ਇਸ ਵਾਰ ਦੇ ਬਜਟ ’ਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਮਿਡਲ ਕਲਾਸ ਨੂੰ ਖਾਸ ਰਾਹਤ ਦਿੰਦਿਆਂ ਵੱਡਾ ਐਲਾਨ ਕੀਤਾ ਕਿ 12 ਲੱਖ ਤੱਕ ਦੀ ਆਮਦਨੀ ’ਤੇ ਹੁਣ ਕੋਈ ਟੈਕਸ ਨਹੀਂ ਲੱਗੇਗਾ

Table of Contents
ਦੋ ਮਹੱਤਵਪੂਰਨ ਐਲਾਨ
ਧਾਰਾ 194ਏ ਦੇ ਤਹਿਤ ਸੀਨੀਅਰ ਸਿਟੀਜ਼ਨ ਨੂੰ ਪਹਿਲਾਂ 50 ਹਜ਼ਾਰ ਰੁਪਏ ਤੱਕ ਦੀ ਇੰਟਰੈਸਟ ਇਨਕਮ ’ਤੇ ਟੀਡੀਐੱਸ ਲੱਗਦਾ ਸੀ, ਜਿਸ ਨੂੰ ਵਧਾ ਕੇ ਹੁਣ 1 ਲੱਖ ਰੁਪਏ ਕਰ ਦਿੱਤਾ ਗਿਆ ਹੈ ਦੂਜੇ ਪਾਸੇ ਹੋਰ ਲੋਕਾਂ ਲਈ ਇਹ ਇੰਟਰੈਸਟ ਇਨਕਮ ’ਤੇ ਟੈਕਸ 40,000 ਤੋਂ ਵਧਾ ਕੇ 50,000 ਕਰ ਦਿੱਤਾ ਗਿਆ ਹੈ
ਖੇਤੀ ਨੂੰ ਦੱਸਿਆ ਸੈਕਟਰ ਆਫ ਫਿਊਚਰ, ਕਈ ਵੱਡੇ ਐਲਾਨ
ਐਗਰੀਕਲਚਰ ਨੂੰ ਲੈ ਕੇ ਸਰਕਾਰ ਜ਼ਿਆਦਾ ਫੋਕਸ ਕਰ ਰਹੀ ਹੈ ਸਰਕਾਰ ਨੇ ਦਾਲਾਂ ਲਈ ਮਿਸ਼ਨ ਲਾਂਚ ਕਰਨ ਦੀ ਗੱਲ ਕਹੀ ਹੈ ਇਹ ਬਹੁਤ ਜ਼ਰੂਰੀ ਹੈ, ਕਿਉਂਕਿ ਦੇਸ਼ ’ਚ ਦਾਲਾਂ ਅਤੇ ਸਰੋ੍ਹਂ ਦੇ ਤੇਲ ਵੱਡੇ ਪੈਮਾਨੇ ’ਤੇ ਇੰਪੋਰਟ ਕੀਤੇ ਜਾਂਦੇ ਹਨ ਆਉਣ ਵਾਲੇ ਸਮੇਂ ’ਚ ਕਿਸਾਨ ਝੋਨਾ, ਕਣਕ ਦੀ ਬਜਾਇ ਇਨ੍ਹਾਂ ਫਸਲਾਂ ਦੀ ਪੈਦਾਵਾਰ ਵਧਾਉਣ ’ਤੇ ਜ਼ੋਰ ਦੇਣਗੇ ਇਸ ਤੋਂ ਇਲਾਵਾ ਵਿੱਤ ਮੰਤਰੀ ਨੇ ਕਿਸਾਨ ਕੇ੍ਰਡਿਟ ਕਾਰਡ ਦੇ ਤਹਿਤ ਮਿਲਣ ਵਾਲੇ ਲੋਨ ਦੀ ਲਿਮਟ 3 ਲੱਖ ਤੋਂ ਵਧਾ ਕੇ 5 ਲੱਖ ਰੁਪਏ ਕਰਨ ਦਾ ਐਲਾਨ ਕੀਤਾ ਹੈ ਇਸ ਦਾ ਫਾਇਦਾ 7.7 ਕਰੋੜ ਕਿਸਾਨਾਂ ਨੂੰ ਮਿਲੇਗਾ
ਬਿਹਾਰ ਲਈ ਵੱਡੇ ਐਲਾਨ
ਬਜਟ ’ਚ ਬਿਹਾਰ ਲਈ ਗਰੀਨਫੀਲਡ ਏਅਰਪੋਰਟ, ਪਟਨਾ ਆਈਆਈਟੀ ਦਾ ਵਿਸਥਾਰ, ਮਖਾਨਾ ਲਈ ਅਲੱਗ ਤੋਂ ਬੋਰਡ ਬਣਾਉਣਾ ਅਤੇ ਮਿਥਲਾਂਚਲ ’ਚ ਹੜ੍ਹ ਨਾਲ ਨਜਿੱਠਣ ਲਈ ਨਵੀਂ ਯੋਜਨਾ ਦਾ ਐਲਾਨ ਕੀਤਾ ਗਿਆ ਹੈ
- ਸਸਤਾ: ਕੈਂਸਰ ਸਮੇਤ 36 ਜੀਵਨ ਰੱਖਿਅਕ ਦਵਾਈਆਂ, ਇਲੈਕਟ੍ਰਾਨਿਕ ਸਾਮਾਨ, ਇਲੈਕਟ੍ਰਿਕ ਕਾਰਾਂ, ਫੋਨ, ਐੱਲਸੀਡੀ/ਐੱਲਈਡੀ, ਮੋਬਾਈਲ ਫੋਨ, ਸ਼ਿਪ ਮੈਨਿਊਫੈਕਚਰਿੰਗ, ਫੁੱਟਵੀਅਰ, ਹੈਂਡਬੈਗ, ਕ੍ਰਿਟੀਕਲ ਮਿਨਰਲਸ
- ਹੋਰ ਆਈਟਮਾਂ ਜੋ ਸਸਤੀਆਂ ਹੋਣਗੀਆਂ: 40,000 ਡਾਲਰ ਤੋਂ ਜ਼ਿਆਦਾ ਕੀਮਤ ਜਾਂ 3,000 ਸੀਸੀ ਤੋਂ ਜ਼ਿਆਦਾ ਦੀ ਇੰਜਣ ਸਮਰੱਥਾ ਵਾਲੀਆਂ ਦਰਾਮਦ ਕਾਰਾਂ ਅਤੇ ਪੂਰੀ ਤਰ੍ਹਾਂ ਨਿਰਮਿਤ (ਸੀਬੀਯੂ) ਯੂਨਿਟ ਦੇ ਤੌਰ ’ਤੇ ਦਰਾਮਦ ਮੋਟਰਸਾਈਕਲਾਂ ਜਿਨ੍ਹਾਂ ਦੀ ਇੰਜਣ ਸਮਰੱਥਾ 1600 ਸੀਸੀ ਤੋਂ ਜ਼ਿਆਦਾ ਨਹੀਂ ਹੈ ਕ੍ਰਿਟੀਕਲ ਟ੍ਰੀਟਮੈਂਟ ਦੀ ਕੋਸਟ ਘੱਟ ਹੋਵੇਗੀ
- ਮਹਿੰਗੇ: ਇੰਟਰੈਕਟਿਵ ਫਲੈਟ ਪੈਨਲ ਡਿਸਪਲੇ (ਕਸਟਮ ਡਿਊਟੀ 10 ਪ੍ਰਤੀਸ਼ਤ ਤੋਂ ਵਧਾ ਕੇ 20 ਪ੍ਰਤੀਸ਼ਤ ਕੀਤੀ)
- ਹੋਰ ਆਈਟਮਾਂ ਜੋ ਮਹਿੰਗੀਆਂ ਹੋਣਗੀਆਂ: ਸਮਾਰਟ ਮੀਟਰ ਸੌਰ ਸੈੱਲ, ਦਰਾਮਦ ਜੁੱਤੇ, ਦਰਾਮਦ ਮੋਮਬੱਤੀਆਂ, ਦਰਾਮਦ ਬੇੜੀਆਂ ਅਤੇ ਹੋਰ ਜਹਾਜ਼, ਪੀਵੀਸੀ ਫਲੈਕਸ ਫਿਲਮਸ, ਪੀਵੀਸੀ ਫਲੈਕਸ ਸ਼ੀਟਾਂ, ਪੀਵੀਸੀ ਫਲੈਕਸ ਬੈਨਰ, ਨੀਟਿੰਗ ਪ੍ਰੋਸੈੱਸ ਨਾਲ ਬਣਿਆ ਕੱਪੜਾ
































































