tourist-places-visakhapatnam

ਮਨਮੋਹਕ ਸੈਲਾਨੀ ਸਥਾਨ ਵਿਸ਼ਾਖਾਪਟਨਮ tourist-places-visakhapatnam

ਵਿਸ਼ਾਖਾਪਟਨਮ, ਆਂਧਰਾ ਪ੍ਰਦੇਸ਼ ਸੂਬੇ ‘ਚ ਇੱਕ ਪ੍ਰਸਿੱਧ ਬੰਦਰਗਾਹ ਸ਼ਹਿਰ (ਪੋਰਟ ਟਾਊਨ) ਹੈ ਇਸ ਨੂੰ ਵਿਜਾਗ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ ਭਾਰਤ ਦੇ ਦੱਖਣ-ਪੂਰਬ ਸਮੁੰਦਰ ਤਟ ‘ਤੇ ਸਥਿਤ ਵਿਸ਼ਾਖਾਪਟਨਮ, ਆਂਧਰਾ ਪ੍ਰਦੇਸ਼ ਦਾ ਦੂਜਾ ਵੱਡਾ ਸ਼ਹਿਰ ਹੈ ਵਿਸ਼ਾਖਾਪਟਨਮ ਵੈਸੇ ਤਾਂ ਮੁੱਖ ਤੌਰ ‘ਤੇ ਇੱਕ ਉਦਯੋਗਿਕ ਸ਼ਹਿਰ ਹੈ, ਪਰ ਆਪਣੇ ਸ਼ਕਤੀਸ਼ਾਲੀ ਇਤਿਹਾਸ ਅਤੇ ਸੰਸਕ੍ਰਿਤੀ, ਹਰੇ-ਭਰੇ ਦ੍ਰਿਸ਼ਾਂ, ਸੁੰਦਰ ਸਮੁੰਦਰੀ ਕਿਨਾਰਿਆਂ ਅਤੇ ਖੂਬਸੂਰਤ ਪਹਾੜੀਆਂ ਕਾਰਨ ਇਹ ਇੱਕ ਪ੍ਰਸਿੱਧ ਸੈਲਾਨੀ ਸਥਾਨ ਦੇ ਰੂਪ ‘ਚ ਉੱਭਰਿਆ ਹੈ ਦੇਸ਼ ‘ਚ ਸੈਲਾਨੀ ਦੇ ਵਿਸ਼ੇ ‘ਚ ਆਂਧਰਾ ਪ੍ਰਦੇਸ਼ ਦੀ ਸਾਲ 2019 ‘ਚ ਸਰਵਸ੍ਰੇਸ਼ਠ ਪੁਰਸਕਾਰ ਮਿਲਿਆ ਹੈ ਜੇਕਰ ਅਸੀਂ ਆਂਧਰਾ ਪ੍ਰਦੇਸ਼ ਦੇ ਸੈਲਾਨੀ ਸਥਾਨਾਂ ਦੀ ਗੱਲ ਕਰੀਏ ਤਾਂ ਵਿਸ਼ਾਖਾਪਟਨਮ ਜ਼ਿਲ੍ਹੇ ਦਾ ਨਾਂਅ ਸਭ ਤੋਂ ਪਹਿਲਾ ਆਉਂਦਾ ਹੈ

ਇਤਿਹਾਸ:

ਵਿਸ਼ਾਖਾਪਟਨਮ ਨੂੰ ਇਸ ਦਾ ਨਾਂਅ, ਮਹਾਨਤਾ (ਵੀਰਤਾ) ਦੇ ਦੇਵਤਾ ਵਿਸ਼ਾਖਾ ਨਾਲ ਮਿਲਿਆ ਹੈ ਪਵਿੱਤਰ ਕਿਤਾਬਾਂ ਇਹ ਦੱਸਦੀਆਂ ਹਨ ਕਿ ਲਗਭਗ 2000 ਸਾਲ ਪਹਿਲਾਂ ਵਿਸ਼ਾਖਾਪਟਨਮ ਸ਼ਹਿਰ ‘ਤੇ ਰਾਜਾ ਵਿਸ਼ਾਖਾ ਵਰਮਾ ਦਾ ਰਾਜ ਸੀ ਇਸ ਸ਼ਹਿਰ ਦਾ ਉਲੇਖ ਰਮਾਇਣ ਅਤੇ ਮਹਾਂਭਾਰਤ ‘ਚ ਵੀ ਮਿਲਦਾ ਹੈ 260 ਈ. ਪੂਰਬ ਇਹ ਸ਼ਹਿਰ ਕਲਿੰਗ ਰਾਜ ਦੇ ਅਧੀਨ ਆਇਆ ਅਤੇ ਇਸ ‘ਤੇ ਤਦ ਸਮਰਾਟ ਅਸ਼ੋਕ ਦਾ ਰਾਜ ਸੀ ਇਸ ਤੋਂ ਬਾਅਦ 1600 ਈਸਵੀਂ ਤੱਕ ਇਹ ਉਤਕਲ ਸੂਬੇ ਦੇ ਅਧੀਨ ਸੀ ਇਸ ਤੋਂ ਬਾਅਦ ਇਸ ‘ਤੇ ਆਂਧਰਾ ਦੇ ਵੈਂਗੀ ਰਾਜਾਵਾਂ ਅਤੇ ਫਿਰ ਬਾਅਦ ‘ਚ ਪੱਲਵ ਰਾਜਾਵਾਂ ਨੇ ਰਾਜ ਕੀਤਾ ਪੰਦਰ੍ਹਵੀਂ ਅਤੇ ਸੋਲ੍ਹਵੀਂ ਸ਼ਤਾਬਦੀ ‘ਚ ਮੁਗਲਾਂ ਨੇ ਵੀ ਹੈਦਰਾਬਾਦ ਦੇ ਨਿਜ਼ਾਮ ਨਾਲ ਇਸ ‘ਤੇ ਸ਼ਾਸ਼ਨ ਕੀਤਾ ਅਠਾਰ੍ਹਵੀਂ ਸ਼ਤਾਬਦੀ ‘ਚ ਵਿਸ਼ਾਖਾਪਟਨਮ ‘ਤੇ ਫ੍ਰੈਂਚ ਲੋਕਾਂ ਦਾ ਸ਼ਾਸ਼ਨ ਸੀ

ਸਾਲ 1804 ‘ਚ ਵਿਸ਼ਾਖਾਪਟਨਮ ਬੰਦਰਗਾਹ ਕੋਲ ਅੰਗਰੇਜ਼ਾਂ ਅਤੇ ਫ੍ਰੈਂਚ ਸਕਵਾਰਡਨ ‘ਚ ਲੜਾਈ ਹੋਈ ਅਤੇ ਇਹ ਸ਼ਹਿਰ ਅੰਗਰੇਜ਼ਾਂ ਦੇ ਕੰਟਰੋਲ ‘ਚ ਆ ਗਿਆ ਅੰਗਰੇਜ਼ਾਂ ਦੇ ਸ਼ਾਸ਼ਨ ਦੌਰਾਨ ਹੈਦਰਾਬਾਦ ਦੇ ਬੰਦਰਗਾਹ ਨੇ ਈਸਟ ਇੰਡੀਆ ਕੰਪਨੀ ਲਈ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਈ ਬ੍ਰਿਟਿਸ਼ ਸ਼ਾਸ਼ਨ ਦੌਰਾਨ ਵਿਸ਼ਾਖਾਪਟਨਮ ਮਦਰਾਸ ਪ੍ਰੈਸੀਡੈਂਸੀ ਦਾ ਹਿੱਸਾ ਸੀ ਜਦੋਂ ਭਾਰਤ ਅਜ਼ਾਦ ਹੋਇਆ, ਉਦੋਂ ਵਿਸ਼ਾਖਾਪਟਨਮ ਭਾਰਤ ਦਾ ਸਭ ਤੋਂ ਵੱਡਾ ਜ਼ਿਲ੍ਹਾ ਸੀ ਬਾਅਦ ‘ਚ ਇਸ ਜ਼ਿਲ੍ਹੇ ਨੂੰ ਤਿੰਨ ਜ਼ਿਲ੍ਹਿਆਂ ‘ਚ ਵੰਡ ਦਿੱਤਾ ਗਿਆ, ਸ੍ਰੀਕੁਲਮ, ਵਿਜ਼ੀਅਨਗਰਮ ਅਤੇ ਵਿਸ਼ਾਖਾਪਟਨਮ

ਦਰਸ਼ਨਯੋਗ ਸਥਾਨ:

ਵਿਸ਼ਾਖਾਪਟਨਮ ਦਾ ਨਾਂਅ ਸੁਣਨ ‘ਤੇ ਸਭ ਤੋਂ ਪਹਿਲਾਂ ਉੱਥੋਂ ਦੇ ਬੀਚਾਂ ਦੀ ਯਾਦ ਆਉਂਦੀ ਹੈ ਜੋ ਸੈਲਾਨੀਆਂ ਨੂੰ ਖਾਸ ਤੌਰ ‘ਤੇ ਖਿੱਚਦੇ ਹਨ ਇਸ ਤੋਂ ਇਲਾਵਾ ਵਿਸ਼ਾਖਾਪਟਨਮ ‘ਚ ਇੱਕ ਮੁੱਖ ਤੀਰਥ ਸਥਾਨ ਜਿਸ ਦਾ ਨਾਂਅ ਕੈਲਾਸ਼ਗਿਰੀ ਹੈ ਕੈਲਾਸ਼ਗਿਰੀ ਪਹਾੜ ਤੋਂ ਨਾ ਸਿਰਫ਼ ਵਿਸ਼ਾਖਾਪਟਨਮ ਦੀ ਖੂਬਸੂਰਤੀ ਸਗੋਂ ਸਮੁੰਦਰੀ ਤਟ ਦੀ ਕੁਦਰਤੀ ਦਿੱਖ ਨੂੰ ਦੇਖਿਆ ਜਾ ਸਕਦਾ ਹੈ ਆਂਧਰਾ ਪ੍ਰਦੇਸ਼ ‘ਚ ਸਰਵਸ੍ਰੇਸ਼ਠ ਸੈਲਾਨੀ ਸਥਾਨ ਦੇ ਰੂਪ ‘ਚ ਮਾਨਤਾ ਪ੍ਰਾਪਤ ਇਸ ਖੇਤਰ ਨੂੰ ਵਿਭਿੰਨ ਰਾਜਾਂ ਤੋਂ ਇਲਾਵਾ ਦੇਸ਼-ਵਿਦੇਸ਼ ਦੇ ਸੈਲਾਨੀ ਆਉਂਦੇ ਹਨ

ਕੈਲਾਸ਼ਗਿਰੀ-

ਜੇਕਰ ਤੁਹਾਨੂੰ ਵਿਸ਼ਾਖਾਪਟਨਮ ਦਾ ਸਭ ਤੋਂ ਖੂਬਸੂਰਤ ਵਿਊ ਦੇਖਣਾ ਹੈ ਤਾਂ ਕੈਲਾਸ਼ਗਿਰੀ ਜ਼ਰੂਰ ਜਾਓ ਕੈਲਾਸ਼ਗਿਰੀ ਇੱਕ ਛੋਟੀ ਜਿਹੀ ਪਹਾੜੀ ਦਾ ਨਾਂਅ ਹੈ, ਜਿਸ ‘ਤੇ ਇੱਕ ਖੂਬਸੂਰਤ ਪਾਰਕ ਬਣਿਆ ਹੈ ਇਸ ਪਾਰਕ ਦੀ ਚੋਟੀ ‘ਤੇ ਸ਼ਿਵ-ਪਾਰਵਤੀ ਦੀ ਸੁੰਦਰ ਪ੍ਰਤਿਮਾ ਤੁਹਾਡਾ ਸਵਾਗਤ ਕਰਦੀ ਹੈ ਪਹਾੜੀ ਤੋਂ ਇੱਕ ਦਿਸ਼ਾ ‘ਚ ਵਿਸ਼ਾਖਾਪਟਨਮ ਦਾ ਮਨਮੋਹਕ ਦ੍ਰਿਸ਼ ਨਜ਼ਰ ਆਉਂਦਾ ਹੈ ਚਾਰੋਂ ਪਾਸੇ ਹਰਿਆਲੀ ਅਤੇ ਉੱਪਰ ਸਾਫ਼ ਨੀਲਾ ਅਕਾਸ਼ ਦੇਖਣ ਲਾਇਕ ਦ੍ਰਿਸ਼ ਬਣਦਾ ਹੈ ਕੈਲਾਸ਼ਗਿਰੀ ਤੱਕ ਕੇਬਲ ਕਾਰ ਰਾਹੀ ਵੀ ਜਾਇਆ ਜਾ ਸਕਦਾ ਹੈ ਪਹਾੜੀ ‘ਤੇ ਹੀ ਚਿਲਡਰਨ ਪਾਰਕ, ਟਾਈਟੈਨਿਕ ਵਿਊਪੁਆਇੰਟ, ਫੁੱਲਘੜੀ, ਟੈਲੀਸਕੋਪਿਕ ਪੁਆਇੰਟ ਵੀ ਹੈ ਇੱਥੇ ਬੱਚਿਆਂ ਲਈ ਇੱਕ ਟਾੱਏ-ਟ੍ਰੇਨ ਵੀ ਮੌਜ਼ੂਦ ਹੈ ਜਦੋਂ ਤੁਸੀਂ ਬੋਟਿੰਗ ਕਰਨ ਸਮੁੰਦਰ ‘ਚ ਜਾਓਗੇ, ਤਾਂ ਉੱਥੋਂ ਵੀ ਕੈਲਾਸ਼ਗਿਰੀ ਨਜ਼ਰ ਆਉਂਦਾ ਹੈ ਦੂਰੋਂ ਹੀ ਪਹਾੜੀ ‘ਤੇ ਸਫੈਦ ਅੱਖਰਾਂ ‘ਚ ਲਿਖਿਆ ਕੈਲਾਸ਼ਗਿਰੀ ਸੁੰਦਰ ਲੱਗਦਾ ਹੈ ਇੱਥੋਂ ਬੰਗਾਲ ਦੀ ਖਾੜੀ ਦਾ ਦ੍ਰਿਸ਼ ਬਹੁਤ ਖੂਬਸੂਰਤ ਨਜ਼ਰ ਆਉਂਦਾ ਹੈ

ਡਾੱਲਫਿਨ ਨੋਜ਼ ਪਹਾੜੀ-

ਜੇਕਰ ਤੁਸੀਂ ਰਾਮਕ੍ਰਿਸ਼ਨ ਬੀਚ ‘ਤੇ ਖੜ੍ਹੇ ਹੋ ਤਾਂ ਤੁਹਾਡੇ ਖੱਬੇ ਪਾਸੇ ਇੱਕ ਅਨੋਖੀ ਸੰਰਚਨਾ ਦਿਖਾਈ ਦੇਵੇਗੀ ਇਹ ਇੱਕ ਗੋਲਾਕਾਰ ਪਹਾੜੀ ਹੈ, ਜਿਸ ਨੂੰ ‘ਡਾੱਲਫਿਨ ਨੋਜ਼’ ਕਿਹਾ ਜਾਂਦਾ ਹੈ ਇਸ ਦੀ ਉੱਚਾਈ 350 ਮੀਟਰ ਹੈ ਅਜ਼ਾਦੀ ਤੋਂ ਪਹਿਲਾਂ ਬ੍ਰਿਟਿਸ਼ ਆਰਮੀ ਇਸ ਉੱਚੇ ਸਥਾਨ ਦੀ ਵਰਤੋਂ ਪੂਰੇ ਬੰਦਰਗਾਹ ਅਤੇ ਸ਼ਹਿਰ ‘ਤੇ ਨਿਗਰਾਨੀ ਕਰਨ ਲਈ ਕਰਦੀ ਸੀ ਇੱਥੇ ਇੱਕ ਲਾਈਟਹਾਊਸ, ਚਰਚ, ਮਜਾਰ ਅਤੇ ਮੰਦਰ ਵੀ ਮੌਜ਼ੂਦ ਹੈ

ਤਿੰਨ ਪਹਾੜੀਆਂ-

ਕਹਿੰਦੇ ਹਨ ਵਿਸ਼ਾਖਾਪਟਨਮ ਦੀ ਆਤਮਾ ਉਸ ਦੀਆਂ ਤਿੰਨ ਪਹਾੜੀਆਂ ‘ਚ ਹੈ ਇਨ੍ਹਾਂ ਤਿੰਨ ਪਹਾੜੀਆਂ ਦੀ ਸਭ ਤੋਂ ਉੱਚੀ ਚੋਟੀ ਨੂੰ ਰਾੱਸ ਹਿੱਲ ਕਿਹਾ ਜਾਂਦਾ ਹੈ, ਜਿੱਥੇ ‘ਮਦਰ ਮੇਰੀ’ ਨਾਂਅ ਦਾ ਸਫੈਦ ਰੰਗ ਦਾ ਇੱਕ ਖੂਬਸੂਰਤ ਚਰਚ ਹੈ ਇਹ ਸਾਲ 1864 ‘ਚ ਬਣਿਆ ਸੀ ਦੂਜੀ ਚੋਟੀ ‘ਤੇ ਬਾਬਾ ਇਸ਼ਕ ਮਦੀਨਾ ਦੀ ਦਰਗਾਹ ਹੈ ਅਤੇ ਤੀਜੀ ‘ਤੇ ਭਗਵਾਨ ਵੈਂਕਟੇਸ਼ਵਰ ਦਾ ਮੰਦਰ ਇਹ ਤਿੰਨੋਂ ਪਹਾੜੀਆਂ ਵਿਸ਼ਾਖਾਪਟਨਮ ਦੇ ਲੋਕਾਂ ਵਿੱਚ ਦੇ ਸੰਪ੍ਰਦਾਇਕ ਸੌਹਾਰਦ ਦਾ ਪ੍ਰਤੀਕ ਹੈ

ਸਬਮਰੀਨ ਅਜਾਇਬ ਘਰ-

ਸਬਮਰੀਨ ਅਜਾਇਬ ਘਰ, ਰਾਮਕ੍ਰਿਸ਼ਨ ਸਮੁੰਦਰ ਤਟ ‘ਤੇ ਸਥਿਤ ਹੈ ਅਤੇ ਇਹ ਸੰਪੂਰਨ ਏਸ਼ੀਆਈ ਮਹਾਂਦੀਪ ‘ਚ ਆਪਣੀ ਤਰ੍ਹਾਂ ਦਾ ਇੱਕ ਹੀ ਅਜਾਇਬ ਘਰ ਹੈ ਇਸ ਨੂੰ ਸਮ੍ਰਤਿਕਾ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ ਇਸ ਅਜਾਇਬ ਘਰ ਨੂੰ ਸਾਲ 2001 ‘ਚ ਪਹਿਲਾਂ ਆਈਐੱਨਐੱਸ ਕੁਸੁਰਰਾ ਪਨਡੁੱਬੀ, ਜੋ ਕਿ ਰੂਸ ‘ਚ ਬਣਾਈ ਗਈ ਇੱਕ ਪਨਡੁੱਬੀ ਹੈ, ਇਸ ਦੇ ਰਾਹੀਂ ਪਨਡੁੱਬੀ ਅਜਾਇਬ ਘਰ ‘ਚ ਬਦਲ ਦਿੱਤਾ ਗਿਆ ਇਹ ਦੁਨੀਆਂ ‘ਚ ਸਿਰਫ਼ ਦੂਜਾ ਅਜਿਹਾ ਅਜਾਇਬ ਘਰ ਹੈ, ਜਿੱਥੇ ਤੁਸੀਂ ਪਨਡੁੱਬੀ ਦੇ ਅੰਦਰ ਜਾ ਸਕਦੇ ਹੋ ਅਤੇ ਕੁਝ ਸਮੇਂ ਲਈ ਉਨ੍ਹਾਂ ਲੋਕਾਂ ਦੇ ਜੀਵਨ ਨੂੰ ਮਹਿਸੂਸ ਕਰ ਸਕਦੇ ਹੋ, ਜੋ ਪਾਣੀ ‘ਚ ਉਨ੍ਹਾਂ ਦੇ ਹੇਠਾਂ ਰਹਿੰਦੇ ਹਨ

ਅਰਾਕੂ ਵੈਲੀ-

ਅਰਾਕੂ ਵੈਲੀ ਵਿਸ਼ਾਖਾਪਟਨਮ ਤੋਂ 114 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਕੁਦਰਤੀ ਸੁੰਦਰਤਾ ਦਾ ਬਿਹਤਰੀਨ ਨਮੂਨਾ ਹੈ, ਜੋ ਆਂਧਰਾ ਪ੍ਰਦੇਸ਼ ਦਾ ਇੱਕੋ-ਇੱਕ ਹਿੱਲ ਸਟੇਸ਼ਨ ਹੈ ਇਸ ਦਾ ਇੱਕ ਸ਼ਾਨਦਾਰ ਸੰਸਕ੍ਰਿਤਕ-ਪਰੰਪਰਿਕ ਅਤੀਤ ਵੀ ਹੈ ਭੂਗੋਲਿਕ ਤੌਰ ‘ਤੇ ਅਰਾਕੂ ਵੈਲੀ ਨੂੰ ਅਨੰਤਗਿਰੀ ਅਤੇ ਸੰਕਰੀਮੈਠਾ ਆਰਕਸ਼ਿਤ ਵਨ ਦੀ ਕੁਦਰਤੀ ਸੁੰਦਰਤਾ ਦਾ ਵਰਦਾਨ ਮਿਲਿਆ ਹੈ ਇਹ ਵੈਲੀ ਗਲੀਕੋਂਡਾ, ਰਕਤਕੋਂਡਾ, ਚਿਤਾਮੋਗੋਂਡੀ ਅਤੇ ਸੰਕਰੀਮੇਠਾ ਦੇ ਪਹਾੜਾਂ ਨਾਲ ਘਿਰੀ ਹੋਈ ਹੈ ਗਲੀਕੋਂਡਾ ਪਹਾੜੀ ਨੂੰ ਆਂਧਰਾ ਪ੍ਰਦੇਸ਼ ਦੇ ਰਾਜ ਦੀ ਸਭ ਤੋਂ ਉੱਚੀ ਪਹਾੜੀ ਹੋਣ ਦਾ ਮਾਣ ਪ੍ਰਾਪਤ ਹੈ ਅਰਾਕੂ ਵੈਲੀ ਕਾੱਫੀ ਪਲਾਂਟੇਸ਼ਨ, ਜਨਜਾਤੀ ਅਜਾਇਬ ਘਰ, ਟਾਇਡਾ, ਬੋਰਰਾ ਗੁਫਾਵਾਂ, ਸਾਂਗੜਾ ਝਰਨੇ ਅਤੇ ਪਦਮਪੁਰਮ ਬਾੱਟਨਿਕਲ ਗਾਰਡਨ ਆਦਿ ਲਈ ਪ੍ਰਸਿੱਧ ਹੈ ਇੱਥੋਂ ਦੀ ਆੱਰਗੈਨਿਕ ਕਾੱਫੀ ‘ਅਰਾਕੂ ਇਮੇਰਾਲਡ’ ਵਿਦੇਸ਼ਾਂ ਤੱਕ ਧੂਮ ਮਚਾ ਚੁੱਕੀ ਹੈ

ਗਲਾਸ ਟ੍ਰੇਨ ਦਾ ਅਨੋਖਾ ਸਫਰ-

ਅਰਾਕੂ ਵੈਲੀ ਦੀ ਸੁੰਦਰਤਾ ਨੂੰ ਬਿਹਤਰ ਢੰਗ ਨਾਲ ਨਿਹਾਰਨ ਲਈ ਭਾਰਤੀ ਰੇਲ ਨੇ ਇੱਕ ਸਪੈਸ਼ਲ ਟੂਰਿਸਟ ਟ੍ਰੇਨ ਚਲਾਈ ਹੈ ਇਸ ਨੂੰ ਗਲਾਸ ਟ੍ਰੇਨ ਵੀ ਕਹਿੰਦੇ ਹਨ, ਜਿਸ ‘ਚ ਬੈਠ ਕੇ ਤੁਸੀਂ ਵੈਲੀ ਨੂੰ ਨਿਹਾਰ ਸਕਦੇ ਹੋ ਵਿਸ਼ਾਖਾਪਟਨਮ ਤੋਂ ਅਰਾਕੂ ਵੈਲੀ ਦੇ ਰਸਤੇ ‘ਚ 10-12 ਸੁਰੰਗਾਂ ਪੈਂਦੀਆਂ ਹਨ ਜੰਗਲ ‘ਚ ਹੋ ਕੇ ਗੁਜ਼ਰਦੀ ਟ੍ਰੇਨ ਤੋਂ ਅਰਾਕੂ ਵੈਲੀ ਦਾ ਨਜ਼ਾਰਾ ਦੇਖਣਲਾਇਕ ਹੁੰਦਾ ਹੈ

ਬੋਰਾ ਗੁਫਾਵਾਂ-

ਬੋਰਾ ਗੁਫਾਵਾਂ ਵਿਸ਼ਾਖਾਪਟਨਮ ਤੋਂ 90 ਕਿਲੋਮੀਟਰ ਦੀ ਦੂਰੀ ‘ਤੇ ਅਰਾਕੂ ਵੈਲੀ ਦੇ ਰਸਤੇ ‘ਚ ਸਥਿਤ ਹਨ ਇਹ ਗੁਫਾਵਾਂ ਲਗਭਗ 10 ਲੱਖ ਸਾਲ ਪੁਰਾਣੀਆਂ ਮੰਨੀਆਂ ਜਾਂਦੀਆਂ ਹਨ ਇਨ੍ਹਾਂ ਦੀਆਂ ਸੰਰਚਨਾਵਾਂ ਤੇ ਭੂਵਿਗਿਆਨਕ ਲਗਾਤਾਰ ਸੋਧ ਕਰ ਰਹੇ ਹਨ ਇਹ ਗੁਫਾਵਾਂ ਗੋਸਥਨੀ ਨਦੀ ਤੋਂ ਨਿੱਕਲੇ ਸਟੈਲਕਟਾਈਟ ਤੇ ਸਟੈਲਗਮਾਈਟ ਦੇ ਰਿਸਾਅ ਨਾਲ ਬਣੀਆਂ ਹਨ ਇਨ੍ਹਾਂ ਗੁਫਾਵਾਂ ‘ਚ ਜਾਣ ਦਾ ਰਸਤਾ ਬਹੁਤ ਛੋਟਾ ਹੈ, ਜਦੋਂਕਿ ਗੁਫਾਵਾਂ ਅੰਦਰੋਂ ਕਾਫੀ ਭਿਆਨਕ ਹਨ ਅੰਦਰ ਜਾ ਕੇ ਉੱਥੋਂ ਇੱਕ ਵੱਖਰੀ ਹੀ ਦੁਨੀਆਂ ਨਜ਼ਰ ਆਉਂਦੀ ਹੈ ਕਿਤੇ ਤੁਸੀਂ ਲੇਟਦੇ ਹੋਏ ਕਿਸੇ ਸੁਰੰਗ ‘ਚ ਵੜ ਰਹੇ ਹੁੰਦੇ ਹੋ ਤਾਂ ਕਿਤੇ ਅਚਾਨਕ ਆਦਮਬੁੱਤ ਕਈ ਫੁੱਟ ਉੱਚੇ ਹਾਲ ‘ਚ ਆ ਖੜ੍ਹੇ ਹੁੰਦੇ ਹੋ ਆਂਧਰਾ ਪ੍ਰਦੇਸ਼ ਟੂਰਿਜ਼ਮ ਨੇ ਗੁਫਾਵਾਂ ‘ਚ ਵੱਖ ਤੋਂ ਰੰਗ-ਬਿਰੰਗੀ ਰੌਸ਼ਨੀਆਂ ਦਾ ਪ੍ਰਬੰਧ ਕੀਤਾ ਹੈ, ਜਿਸ ਨਾਲ ਸੈਲਾਨੀ ਅਸਾਨੀ ਨਾਲ ਇਨ੍ਹਾਂ ਨੂੰ ਵੇਖ ਪਾਉਂਦੇ ਹਨ

ਖਾਣਪੀਣ-

ਵਿਸ਼ਾਖਾਪਟਨਮ ਦਾ ਖਾਣਾ ਆਪਣੇ ਤੇਲ ਅਤੇ ਤਿੱਖੇ ਮਸਾਲਿਆਂ ਲਈ ਜਾਣਿਆ ਜਾਂਦਾ ਹੈ ਪੂਰੇ ਆਂਧਰਾ ਪ੍ਰਦੇਸ਼ ਦੇ ਖਾਣਿਆਂ ‘ਚ ਮਿਰਚੀ ਦਾ ਅਹਿਮ ਰੋਲ ਹੁੰਦਾ ਹੈ ਪਸਿਰੈੱਡ ਇੱਥੋਂ ਦੀ ਮਸ਼ਹੂਰ ਡਿਸ਼ ਹੈ, ਜਿਸ ਨੂੰ ਲੋਕ ਨਾਸ਼ਤੇ ਨਾਲ ਖਾਣਾ ਪਸੰਦ ਕਰਦੇ ਹਨ ਮੂੰਗ ਦੀ ਦਾਲ ਨਾਲ ਬਣਿਆ ਇਹ ਵਿਅੰਜਨ ਨਾਰੀਅਲ ਅਤੇ ਟਮਾਟਰ ਦੀ ਚਟਨੀ ਨਾਲ ਖਾਧਾ ਜਾਂਦਾ ਹੈ ਰਾਮਕ੍ਰਿਸ਼ਨ ਬੀਚ ‘ਤੇ ਸ਼ਾਮ ਦਾ ਮਜ਼ਾ ਜ਼ਰੂਰ ਲਓ ਇੱਥੇ ਭਟੂਰੇ, ਚਾਟ, ਪਾਣੀ-ਪੂਰੀ, ਮੂਡੀ, ਕੱਚਾ ਅੰਬ ਮਸਾਲੇਦਾਰ ਆਦਿ ਜ਼ਰੂਰ ਟਰਾਈ ਕਰੋ ਇੱਥੇ ਮਿਰਚ ਅਤੇ ਕੇਲੇ ਦੇ ਪਕੌੜੇ ਵੀ ਬਹੁਤ ਸਵਾਦਿਸ਼ਟ ਮਿਲਦੇ ਹਨ ਇਸ ਤੋਂ ਇਲਾਵਾ ਇੱਥੇ ਕਈ ਅਨੋਖੇ ਸੁਆਦ ਮਿਲਦੇ ਹਨ, ਜਿਵੇਂ ਕਰਡ ਰਾਈਸ, ਗੁੱਠੀ ਵਾਨਕਾਇਆ ਕੁਰਾ (ਭਰਵਾਂ ਬੈਂਗਣ ਦੀ ਕੜ੍ਹੀ) ਪੁਲੀਹੋਰਾ, ਉਪਮਾ, ਮੇਦੂਵੜਾ ਆਦਿ

ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ FacebookTwitter, LinkedIn और InstagramYouTube  ਤੇ ਫਾਲੋ ਕਰੋ.

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!