Tomato Soup

ਟਮਾਟਰ ਸੂਪ

Tomato Soup ਸਮੱਗਰੀ:-

ਟਮਾਟਰ-600 ਗ੍ਰਾਮ, ਅਦਰਕ-1 ਇੰਚ ਲੰਮਾ ਟੁਕੜਾ, ਮੱਖਣ-1 ਟੇਬਲ ਸਪੂਨ, ਮਟਰ ਛਿੱਲੇ ਹੋਏ-ਅੱਧੀ ਕੌਲੀ, ਅੱਧੀ ਕੌਲੀ ਗਾਜਰ ਬਰੀਕ ਕੱਟੀ ਹੋਈ, ਨਮਕ-ਸਵਾਦ ਅਨੁਸਾਰ, ਕਾਲੀ ਮਿਰਚ- ਅੱਧਾ ਛੋਟਾ ਚਮਚ, ਕੋਰਨ ਫਲੋਰ-ਵੱਡਾ ਚਮਚ, ਕ੍ਰੀਮ-1 ਵੱਡਾ ਚਮਚ।

 

Tomato Soup ਤਰੀਕਾ:-

  • ਟਮਾਟਰ ਨੂੰ ਸਾਫ ਪਾਣੀ ’ਚ ਚੰਗੀ ਤਰ੍ਹਾਂ ਧੋ ਲਓ ਅਤੇ ਅਦਰਕ ਨੂੰ ਵੀ ਛਿੱਲ ਕੇ ਧੋ ਲਓ ਟਮਾਟਰ ਅਤੇ ਅਦਰਕ ਨੂੰ ਕੱਟ ਕੇ ਛੋਟਾ ਬਰੀਕ ਕੱਟਿਆ ਹੋਇਆ ਮਿਕਸੀ ਮਸ਼ੀਨ ’ਚ ਪੀਸ ਲਓ ਟਮਾਟਰ ਦੇ ਮਿਸ਼ਰਣ ਨੂੰ ਕਿਸੇ ਭਾਂਡੇ ’ਚ ਪਾ ਕੇ ਗੈਸ ’ਤੇ ਰੱਖੋ ਅਤੇ 10-12 ਮਿੰਟਾਂ ਤੱਕ ਉਬਾਲੋ ਉਬਾਲੇ ਹੋਏ ਟਮਾਟਰ ਦੇ ਪੇਸਟ ਨੂੰ ਸੂਪ ਛਾਨਣ ਵਾਲੀ ਛਾਨਣੀ ’ਚ ਛਾਣ ਲਓ ਕਾਰਨ ਫਲੋਰ (ਸਟਾਰਚ) ਨੂੰ 2 ਵੱਡੇ ਚਮਚ ਪਾਣੀ ’ਚ ਘੋਲ ਲਓ, ਗੰਢਾਂ ਨਾ ਪੈਣ ਦਿਓ ਪਾਣੀ ਵਧਾ ਕੇ 1 ਕੱਪ ਕਰ ਲਓ (ਪਹਿਲਾਂ ਅਸੀਂ ਘੱਟ ਪਾਣੀ ਇਸ ਲਈ ਲੈਂਦੇ ਹਾਂ, ਕਿਉਂਕਿ ਜ਼ਿਆਦਾ ਪਾਣੀ ’ਚ ਕੌਰਨ ਫਲੋਰ ਘੋਲਿਆ ਜਾਵੇਗਾ, ਤਾਂ ਗੰਢਾਂ ਪੈਣ ਦੀ ਸੰਭਾਵਨਾ ਜ਼ਿਆਦਾ ਰਹਿੰਦੀ ਹੈ)।
  • ਹੁਣ ਕੜਾਹੀ ’ਚ ਮੱਖਣ ਪਾ ਕੇ ਗਰਮ ਕਰੋ ਮਟਰ ਅਤੇ ਗਾਜਰ ਪਾ ਕੇ 3-4 ਮਿੰਟਾਂ ਤੱਕ ਭੁੰਨ੍ਹੋ ਸਬਜ਼ੀਆਂ ਨਰਮ ਹੋਣ ’ਤੇ, ਕੌਰਨ ਫਲੋਰ ਦਾ ਘੋਲਿਆ ਹੋਇਆ ਪਾਣੀ, ਛਾਣੇ ਹੋਏ ਟਮਾਟਰ ਦਾ ਸੂਪ, ਨਮਕ ਅਤੇ ਕਾਲੀ ਮਿਰਚ ਪਾ ਦਿਓ ਲੋੜ ਅਨੁਸਾਰ ਪਾਣੀ ਮਿਲਾ ਦਿਓ ਉਬਾਲਾ ਆਉਣ ਤੋਂ ਬਾਅਦ 4-5 ਮਿੰਟਾਂ ਤੱਕ ਪਕਾਓ।
  • 20-25 ਮਿੰਟਾਂ ’ਚ ਟਮਾਟਰ ਦਾ ਸੂਪ ਬਣ ਕੇ ਤਿਆਰ ਹੋ ਜਾਵੇਗਾ ਗਰਮਾ-ਗਰਮ ਟਮਾਟਰ ਸੂਪ ਦੇ ਉੱਪਰ ਕਰੀਮ ਪਾ ਕੇ ਪਰੋਸੋ।
Also Read:  Target: ਟੀਚੇ ਨੂੰ ਵਾਰ-ਵਾਰ ਨਾ ਬਦਲੋ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ