Save Invest

…ਤਾਂ ਕਿ ਭਵਿੱਖ ਬਣੇ ਸੁਰੱਖਿਅਤ Save Invest

ਬੱਚਤ ਅਤੇ ਨਿਵੇਸ਼, ਕਿਸੇ ਵੀ ਵਿਅਕਤੀ ਜਾਂ ਪਰਿਵਾਰ ਦੀ ਵਿੱਤੀ ਸਿਹਤ ਲਈ ਬਹੁਤ ਮਹੱਤਵਪੂਰਨ ਤੱਤ ਹਨ ਇਹ ਨਾ ਸਿਰਫ ਭਵਿੱਖ ਦੀ ਆਰਥਿਕ ਸੁਰੱਖਿਆ ਤੈਅ ਕਰਦੇ ਹਨ, ਸਗੋਂ ਵਿੱਤੀ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਇੱਕ ਮਜ਼ਬੂਤ ਆਧਾਰ ਵੀ ਦਿੰਦੇ ਹਨ ਅੱਜ ਅਸੀਂ ਬੱਚਤ ਅਤੇ ਨਿਵੇਸ਼ ਦੀ ਮਹੱਤਤਾ ਨੂੰ ਸੱਤ ਮਹੱਤਵਪੂਰਨ ਬਿੰਦੂਆਂ ਜ਼ਰੀਏ ਸਮਝਾਂਗੇ

ਐਮਰਜੈਂਸੀ ਫੰਡ ਦਾ ਨਿਰਮਾਣ:

ਬੱਚਤ ਦੀ ਪਹਿਲੀ ਅਤੇ ਸਭ ਤੋਂ ਮਹੱਤਵਪੂਰਨ ਜ਼ਰੂਰਤ ਐਮਰਜੈਂਸੀ ਫੰਡ ਦਾ ਨਿਰਮਾਣ ਹੈ ਜੀਵਨ ’ਚ ਬੇਯਕੀਨੀ ਜਿਵੇਂ ਕਿ ਬਿਮਾਰੀ, ਨੌਕਰੀ ਗੁਆਉਣਾ ਜਾਂ ਕੋਈ ਵੀ ਹੋਰ ਖਰਚੇ ਕਦੇ ਵੀ ਸਾਹਮਣੇ ਆ ਸਕਦੇ ਹਨ ਇਨ੍ਹਾਂ ਹਾਲਾਤਾਂ ’ਚ ਬੱਚਤ ਸਾਡੀ ਰੱਖਿਆ ਕਰਦੀ ਹੈ ਇੱਕ ਆਮ ਨਿਯਮ ਅਨੁਸਾਰ, ਤੁਹਾਡੇ ਕੋਲ ਘੱਟ ਤੋਂ ਘੱਟ 3 ਤੋਂ 6 ਮਹੀਨਿਆਂ ਦੇ ਖਰਚ ਦੇ ਬਰਾਬਰ ਰਕਮ ਬੱਚਤ ’ਚ ਹੋਣੀ ਚਾਹੀਦੀ ਹੈ, ਜਿਸ ਨਾਲ ਤੁਸੀਂ ਅਚਾਨਕ ਆਉਣ ਵਾਲੀਆਂ ਵਿੱਤੀ ਚੁਣੌਤੀਆਂ ਦਾ ਸਾਹਮਣਾ ਕਰ ਸਕੋ

ਵਿੱਤੀ ਟੀਚਿਆਂ ਦੀ ਪ੍ਰਾਪਤੀ:

ਬੱਚਤ ਅਤੇ ਨਿਵੇਸ਼ ਤੁਹਾਡੀ ਲੰਮੀ ਮਿਆਦ ਦੇ ਵਿੱਤੀ ਟੀਚਿਆਂ ਨੂੰ ਪੂਰਾ ਕਰਨ ’ਚ ਮੱਦਦ ਕਰਦੇ ਹਨ ਭਾਵੇਂ ਉਹ ਘਰ ਖਰੀਦਣਾ ਹੋਵੇ, ਬੱਚਿਆਂ ਦੀ ਪੜ੍ਹਾਈ, ਵਿਆਹ ਜਾਂ ਸੇਵਾਮੁਕਤੀ ਤੋਂ ਬਾਅਦ ਦਾ ਜੀਵਨ ਹੋਵੇ, ਸਹੀ ਯੋਜਨਾ ਅਤੇ ਬੱਚਤ ਤੁਹਾਨੂੰ ਆਪਣੇ ਟੀਚਿਆਂ ਨੂੰ ਸਮੇਂ ’ਤੇ ਪੂਰਾ ਕਰਨ ’ਚ ਸਮਰੱਥ ਬਣਾਉਂਦੀ ਹੈ ਜਦੋਂ ਤੁਸੀਂ ਨਿਯਮਤ ਰੂਪ ਨਾਲ ਬੱਚਤ ਕਰਦੇ ਹੋ, ਤਾਂ ਤੁਸੀਂ ਭਵਿੱਖ ’ਚ ਵੱਡੇ ਖਰਚਿਆਂ ਲਈ ਅਸਾਨੀ ਨਾਲ ਤਿਆਰੀ ਕਰ ਸਕਦੇ ਹੋ

ਜਾਇਦਾਦ ਬਣਾਉਣਾ:

ਨਿਵੇਸ਼ ਕਰਨ ਨਾਲ ਤੁਹਾਡੀ ਸੰਪੱਤੀ ਦਾ ਨਿਰਮਾਣ ਹੁੰਦਾ ਹੈ ਬੱਚਤ ਨੂੰ ਨਿਵੇਸ਼ ਜ਼ਰੀਏ ਵਧਾਇਆ ਜਾ ਸਕਦਾ ਹੈ, ਜਿਵੇਂ ਕਿ ਸਟਾੱਕਸ, ਬਾਂਡ, ਮਿਊਚੁਅਲ ਫੰਡ, ਜਾਂ ਰੀਅਲ ਅਸਟੇਟ ’ਚ ਨਿਵੇਸ਼ ਕਰਨਾ ਸਮੇਂ ਦੇ ਨਾਲ, ਇਹ ਨਿਵੇਸ਼ ਤੁਹਾਡੇ ਲਈ ਸੰਪੱਤੀ ਦਾ ਇੱਕ ਮਹੱਤਵਪੂਰਨ ਸਰੋਤ ਬਣ ਸਕਦੇ ਹਨ ਉਦਾਹਰਨ ਲਈ, ਜੇਕਰ ਤੁਸੀਂ ਨਿਯਮਿਤ ਤੌਰ ’ਤੇ ਆਪਣੀ ਬੱਚਤ ਨੂੰ ਨਿਵੇਸ਼ ਕਰਦੇ ਹੋ, ਤਾਂ ਰਿਟਰਨ ਜ਼ਰੀਏ ਤੁਹਾਡੀ ਸੰਪੱਤੀ ’ਚ ਵਾਧਾ ਹੋ ਸਕਦਾ ਹੈ

ਸੇਵਾਮੁਕਤੀ ਲਈ ਤਿਆਰੀ:

ਜਿੰਨਾ ਪਹਿਲਾਂ ਤੁਸੀਂ ਬੱਚਤ ਅਤੇ ਨਿਵੇਸ਼ ਕਰਨਾ ਸ਼ੁਰੂ ਕਰਦੇ ਹੋ, ਓਨਾ ਹੀ ਬਿਹਤਰ ਹੁੰਦਾ ਹੈ ਇੱਕ ਮਜ਼ਬੂਤ ਸੇਵਾਮੁਕਤੀ ਫੰਡ ਬਣਾਉਣ ਲਈ ਸਮੇਂ ’ਤੇ ਬੱਚਤ ਅਤੇ ਨਿਵੇਸ਼ ਕਰਨਾ ਜ਼ਰੂਰੀ ਹੈ ਇਹ ਤੈਅ ਕਰਦਾ ਹੈ ਕਿ ਤੁਹਾਡੀ ਸੇਵਾਮੁਕਤੀ ਤੋਂ ਬਾਅਦ ਵੀ ਤੁਹਾਡੀ ਆਰਥਿਕ ਸਥਿਤੀ ਸੁਰੱਖਿਅਤ ਹੈ ਸੇਵਾਮੁਕਤੀ ਤੋਂ ਬਾਅਦ ਖਰਚਿਆਂ ਦਾ ਪ੍ਰਬੰਧ ਕਰਨ ਲਈ ਇੱਕ ਸਮੁੱਚੀ ਬੱਚਤ ਯੋਜਨਾ ਬੇਹੱਦ ਮਹੱਤਵਪੂਰਨ ਹੈ

ਅਰਥਵਿਵਸਥਾ ’ਚ ਯੋਗਦਾਨ:

ਜਦੋਂ ਤੁਸੀਂ ਬੱਚਤ ਅਤੇ ਨਿਵੇਸ਼ ਕਰਦੇ ਹੋ, ਤਾਂ ਤੁਸੀਂ ਸਿਰਫ਼ ਆਪਣੇ ਵਿੱਤੀ ਟੀਚਿਆਂ ਨੂੰ ਹੀ ਨਹੀਂ ਪੂਰਾ ਕਰਦੇ, ਸਗੋਂ ਤੁਸੀਂ ਕੌਮੀ ਅਰਥਵਿਵਸਥਾ ’ਚ ਵੀ ਯੋਗਦਾਨ ਪਾਉਂਦੇ ਹੋ ਤੁਹਾਡੇ ਵੱਲੋਂ ਕੀਤੇ ਗਏ ਨਿਵੇਸ਼ ਨਾਲ ਵੱਖ-ਵੱਖ ਖੇਤਰਾਂ ’ਚ ਵਿਕਾਸ ਹੁੰਦਾ ਹੈ, ਜਿਸ ਨਾਲ ਰੁਜ਼ਗਾਰ ਦੇ ਮੌਕੇ ਵਧਦੇ ਹਨ ਅਤੇ ਆਰਥਿਕ ਸਥਿਰਤਾ ’ਚ ਸੁਧਾਰ ਹੁੰਦਾ ਹੈ ਇਸ ਤਰ੍ਹਾਂ, ਬੱਚਤ ਅਤੇ ਨਿਵੇਸ਼ ਨਾ ਸਿਰਫ ਨਿੱਜੀ ਲਾਭ ਲਈ ਹੈ, ਸਗੋਂ ਸਮਾਜ ਅਤੇ ਦੇਸ਼ ਲਈ ਵੀ ਜ਼ਰੂਰੀ ਹੈ

ਵਿਆਜ਼ ਅਤੇ ਰਿਟਰਨ ਦੀ ਸ਼ਕਤੀ:

ਬੱਚਤ ਕਰਨ ਅਤੇ ਨਿਵੇਸ਼ ਕਰਨ ਦਾ ਇੱਕ ਵੱਡਾ ਲਾਭ ਇਹ ਹੈ ਕਿ ਤੁਸੀਂ ਵਿਆਜ਼ ਅਤੇ ਰਿਟਰਨ ਦਾ ਲਾਭ ਲੈ ਸਕਦੇ ਹੋ ਬੈਂਕ ’ਚ ਬੱਚਤ ਕਰਨ ’ਤੇ ਤੁਹਾਨੂੰ ਵਿਆਜ ਮਿਲਦਾ ਹੈ, ਜਦੋਂਕਿ ਵੱਖ-ਵੱਖ ਨਿਵੇਸ਼ ਵਿਕਲਪਾਂ ਨਾਲ ਤੁਹਾਨੂੰ ਉੱਚ ਰਿਟਰਨ ਪ੍ਰਾਪਤ ਹੋ ਸਕਦਾ ਹੈ ਸਮੇਂ ਦੇ ਨਾਲ ਤੁਹਾਡੇ ਵੱਲੋਂ ਕੀਤੇ ਗਏ ਨਿਵੇਸ਼ ’ਤੇ ਇਹ ਰਿਟਰਨ ਜਮ੍ਹਾ ਹੁੰਦਾ ਹੈ, ਜਿਸ ਨਾਲ ਤੁਹਾਡੀ ਕੁੱਲ ਸੰਪੱਤੀ ’ਚ ਵਾਧਾ ਹੁੰਦਾ ਹੈ

ਵਿੱਤੀ ਆਜ਼ਾਦੀ:

ਬੱਚਤ ਅਤੇ ਨਿਵੇਸ਼ ਤੁਹਾਨੂੰ ਵਿੱਤੀ ਆਜ਼ਾਦੀ ਦੀ ਦਿਸ਼ਾ ’ਚ ਇੱਕ ਕਦਮ ਅੱਗੇ ਵਧਾਉਂਦੇ ਹਨ ਜਦੋਂ ਤੁਹਾਡੇ ਕੋਲ ਲੋੜੀਂਦੀ ਬੱਚਤ ਅਤੇ ਨਿਵੇਸ਼ ਹੁੰਦੇ ਹਨ, ਤਾਂ ਤੁਸੀਂ ਕਿਸੇ ਵੀ ਸਥਿਤੀ ’ਚ ਆਰਥਿਕ ਦਬਾਅ ਮਹਿਸੂਸ ਨਹੀਂ ਕਰਦੇ ਇਹ ਆਜ਼ਾਦੀ ਤੁਹਾਨੂੰ ਆਪਣੇ ਫੈਸਲੇ ਲੈਣ ’ਚ ਜ਼ਿਆਦਾ ਆਤਮ-ਵਿਸ਼ਵਾਸ ਦਿੰਦੀ ਹੈ ਤੇ ਤੁਸੀਂ ਆਪਣੀਆਂ ਇੱਛਾਵਾਂ ਅਤੇ ਜ਼ਰੂਰਤਾਂ ਅਨੁਸਾਰ ਜੀਵਨ ਜਿਉਣ ’ਚ ਸਮਰੱਥ ਹੁੰਦੇ ਹੋ

ਬੱਚਤ ਅਤੇ ਨਿਵੇਸ਼ ਦੀ ਮਹੱਤਤਾ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਇਹ ਦੋਵੇਂ ਤੱਤ ਸਾਡੀ ਆਰਥਿਕ ਸਥਿਤੀ ਨੂੰ ਮਜ਼ਬੂਤ ਬਣਾਉਣ, ਵਿੱਤੀ ਟੀਚਿਆਂ ਦੀ ਪ੍ਰਾਪਤੀ, ਅਤੇ ਲੰਮੀ ਮਿਆਦ ਲਈ ਸੰਪੱਤੀ ਨਿਰਮਾਣ ’ਚ ਮੱਦਦ ਕਰਦੇ ਹਨ ਇੱਕ ਮਜ਼ਬੂਤ ਆਰਥਿਕ ਭਵਿੱਖ ਲਈ ਸਾਨੂੰ ਬੱਚਤ ਅਤੇ ਨਿਵੇਸ਼ ਦੀ ਆਦਤ ਨੂੰ ਅਪਨਾਉਣਾ ਚਾਹੀਦਾ ਹੈ, ਜਿਸ ਨਾਲ ਅਸੀਂ ਨਾ ਸਿਰਫ ਆਪਣੇ ਲਈ, ਸਗੋਂ ਸਮਾਜ ਅਤੇ ਅਰਥਵਿਵਸਥਾ ਲਈ ਵੀ ਇੱਕ ਸਕਾਰਾਤਮਕ ਬਦਲਾਅ ਲਿਆ ਸਕੀਏ
ਇਸ ਲਈ ਅੱਜ ਤੋਂ ਹੀ ਆਪਣੀ ਵਿੱਤੀ ਯੋਜਨਾ ’ਚ ਬੱਚਤ ਤੇ ਨਿਵੇਸ਼ ਨੂੰ ਪਹਿਲ ਦਿਓ ਅਤੇ ਇੱਕ ਸੁਰੱਖਿਅਤ ਅਤੇ ਖੁਸ਼ਹਾਲ ਭਵਿੱਖ ਦੀ ਦਿਸ਼ਾ ’ਚ ਕਦਮ ਵਧਾਓ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!