time-management-tips-for-success-in-hindi

time-management-tips-for-success-in-hindiਕਾਮਯਾਬੀ ਲਈ ਟਾਈਮ-ਮੈਨੇਜਮੈਂਟ
ਟਾਈਮ-ਮੈਨੇਜਮੈਂਟ ਨਾ ਸਿਰਫ਼ ਆਫਿਸ ਲਈ ਸਗੋਂ ਜੀਵਨ ਦੇ ਕਿਸੇ ਵੀ ਖੇਤਰ ‘ਚ ਸਫਲਤਾ ਪਾਉਣ ਲਈ ਇੱਕ ਜ਼ਰੂਰੀ ਤਰੀਕਾ ਹੈ ਸਮੇਂ ਦੀ ਪਛਾਣ ਨਾ ਕਰਕੇ ਕੋਈ ਵੀ ਵਿਅਕਤੀ ਸਫਲਤਾ ਦੀ ਇੱਕ ਪੌੜੀ ਵੀ ਨਹੀਂ ਚੜ੍ਹ ਸਕਦਾ, ਬੁਲੰਦੀਆਂ ਦੀ ਤਾਂ ਗੱਲ ਹੀ ਛੱਡ ਦਿਓ ਕੀ ਤੁਸੀਂ ਆਫਿਸ ‘ਚ ਕੁਸ਼ਲਤਾਪੂਰਵਕ ਅਸਰਦਾਰ ਤਰੀਕੇ ਨਾਲ ਕੰਮ ਕਰਦੇ ਹੋ? ਤੁਸੀਂ ਆਪਣੇ ਕੰਮ ‘ਤੇ ਫੋਕਸ ਰਹਿ ਕੇ ਅੰਜ਼ਾਮ ਦਿੰਦੇ ਹੋ ਜਾਂ ਧਿਆਨ ਇੱਧਰ-ਉੱਧਰ ਭਟਕਣ ਲੱਗਦਾ ਹੈ

ਆਪਣੇ ਆਫਿਸ ਟਾਈਮ ਨੂੰ ਕੁਸ਼ਲਤਾ ਨਾਲ ਆਰਗੇਨਾਇਜ਼ ਕਰਨ ਅਤੇ ਕੰਮ ਦੇ ਜ਼ਿਆਦਾ ਤੋਂ ਜ਼ਿਆਦਾ ਚੰਗੇ ਰਿਜਲਟ ਪ੍ਰਾਪਤ ਕਰਨ ਲਈ ਹੇਠ ਲਿਖੀਆਂ ਕੁਝ ਗੱਲਾਂ ਤੁਸੀਂ ਧਿਆਨ ‘ਚ ਰੱਖ ਸਕਦੇ ਹੋ

ਕੰਮ ਕਰਦੇ ਹੋਏ ਟੈਲੀਫੋਨ ਨੂੰ ਡਿਸਟਰਬੈਂਸ ਤੋਂ ਬਚਣ ਲਈ ਅੰਸਰਿੰਗ ਮਸ਼ੀਨ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ ਅਤੇ ਸੰਭਵ ਹੋਵੇ ਤਾਂ ਸੈਕਰੇਟਰੀ ਦੀ ਸੇਵਾ ਲਈ ਜਾ ਸਕਦੀ ਹੈ ਉਸ ਤੋਂ ਬਾਅਦ ਹਰੇਕ ਦਿਨ ਕੁਝ ਸਮਾਂ ਉਨ੍ਹਾਂ ਟੈਲੀਫੋਨ ਕਾਲਾਂ ਦਾ ਉੱਤਰ ਦੇਣ ਲਈ ਤੈਅ ਕੀਤਾ ਜਾ ਸਕਦਾ ਹੈ ਇਸ ਤਰ੍ਹਾਂ ਤੁਸੀਂ ਕੰਮ ਦੇ ਚੰਗੇ ਰਿਜ਼ਲਟ ਪ੍ਰਾਪਤ ਕਰ ਸਕਦੇ ਹੋ ਅਤੇ ਉਸ ‘ਤੇ ਬਿਹਤਰ ਫੋਕਸ ਰੱਖ ਸਕਦੇ ਹੋ ਇਹ ਮਹੱਤਵਪੂਰਨ ਹੈ ਕਿ ਤੁਸੀਂ ਰੁਕਾਵਟ ਜਿਵੇਂ ਟੈਲੀਫੋਨ ਅਤੇ ਈਮੇਲ ਨੂੰ ਘੱਟ ਤੋਂ ਘੱਟ ਰੱਖਣ ਲਈ ਜੋ ਕਰ ਸਕਦੇ ਹੋ, ਕਰੋ

ਕੰਮ ਦੌਰਾਨ ਈਮੇਲ ਦੀ ਰੁਕਾਵਟ ਕਾਫ਼ੀ ਵਧ ਗਈ ਹੈ ਜੋ ਤੁਹਾਨੂੰ ਕੰਮ ‘ਤੇ ਇਕਾਗਰ ਨਹੀਂ ਹੋਣ ਦਿੰਦੀ, ਇਸ ਲਈ ਕੁਝ ਸਮਾਂ ਤੁਸੀਂ ਈਮੇਲ ਨੂੰ ਡੀਲ ਕਰਨ ਲਈ ਵੱਖ ਤੋਂ ਤੈਅ ਕਰ ਲਓ ਅਤੇ ਬਾਅਦ ‘ਚ ਸਾਰਾ ਦਿਨ ਆਪਣਾ ਈਮੇਲ ਪ੍ਰੋਗਰਾਮ ਬੰਦ ਕਰਕੇ ਰੱਖ ਦਿਓ ਜਾਂ ਘੱਟ ਤੋਂ ਘੱਟ ਈਮੇਲਾਂ ਦੀ ਤੁਰੰਤ ਨੋਟੀਫਿਕੇਸ਼ਨ ਬੰਦ ਕਰ ਦਿਓ ਹਰੇਕ ਦਿਨ ਆਫਿਸ ਛੱਡਣ ਤੋਂ ਪਹਿਲਾਂ ਅਗਲੇ ਦਿਨ ਲਈ ਜੋ ਕੰਮ ਕਰਨਾ ਹੈ (ਟੂ-ਡੂ ਲਿਸਟ), ਉਸ ਨੂੰ ਤਿਆਰ ਕਰ ਲਓ ਅਤੇ ਉਸ ਨੂੰ ਪ੍ਰਾਥਮਿਕਤਾ ਦਿਓ ਇਸ ਨਾਲ ਅਗਲੇ ਦਿਨ ਤੁਸੀਂ ਜਿਵੇਂ ਹੀ ਆਫਿਸ ਆਓਗੇ, ਤੁਹਾਡੇ ਦਿਮਾਗ ‘ਚ ਇਹ ਕਲੀਅਰ ਹੋਵਗਾ ਕਿ ਤੁਸੀਂ ਕਿਹੜੀਆਂ ਗੱਲਾਂ ‘ਤੇ ਧਿਆਨ ਫੋਕਸ ਕਰਨਾ ਹੈ

ਪਹਿਲਾਂ ਜੋ ਬੜੇ ਮਹੱਤਵਪੂਰਨ ਕੰਮ ਹਨ, ਉਨ੍ਹਾਂ ਤੋਂ ਸ਼ੁਰੂਆਤ ਕਰੋ ਬਾਅਦ ‘ਚ ਛੋਟੇ ਕੰਮ ਮਹੱਤਵਪੂਰਨ ਕੰਮਾਂ ਨੂੰ ਲਓ ਜੇਕਰ ਤੁਸੀਂ ਛੋਟੇ-ਛੋਟੇ ਕੰਮਾਂ ਨੂੰ ਹੀ ਪਹਿਲਾਂ ਲੈ ਲਵੋਗੇ ਤਾਂ ਪਤਾ ਚੱਲੇਗਾ ਤੁਹਾਡਾ ਆਫ਼ਿਸ ਦਾ ਸਾਰਾ ਸਮਾਂ ਤਾਂ ਉਨ੍ਹਾਂ ‘ਚ ਸਮਾਪਤ ਹੋ ਗਿਆ ਹੈ ਬੜੇ ਮਹੱਤਵਪੂਰਨ ਕੰਮਾਂ ਲਈ ਤਾਂ ਸਮਾਂ ਹੀ ਨਹੀਂ ਬਚਿਆ ਇੱਕ ਗੱਲ ਜੋ ਤੁਸੀਂ ਖਾਸ ਧਿਆਨ ‘ਚ ਰੱਖਣੀ ਹੈ

ਉਹ ਇਹ ਕਿ ਜਿਹੜੇ ਕੰਮਾਂ ‘ਚ ਸਿਰਫ਼ ਪੰਜ ਸੱਤ ਮਿੰਟ ਖਰਚ ਹੋਣੇ ਹਨ, ਉਨ੍ਹਾਂ ਨੂੰ ਜ਼ਰੂਰ ਨਿਪਟਾ ਲਓ ਤਾਂ ਕਿ ਤੁਹਾਡਾ ਕਾਰਜਬੋਝ ਘੱਟ ਰਹੇ ਅਤੇ ਬਾਕੀ ਕੰਮਾਂ ਲਈ ਰਸਤਾ ਸਾਫ਼ ਰਹੇ ਅਤੇ ਦਿਮਾਗ ‘ਚੋਂ ਘੱਟ ਤੋਂ ਘੱਟ ਇਹ ਛੋਟੇ ਕੰਮ ਨਿਕਲ ਜਾਣ ਪਰ ਇਨ੍ਹਾਂ ਕੰਮਾਂ ਲਈ ਟਾਇਮ ਲਿਮਟ ਰੱਖੋ

ਆਪਣੇ ਆਫਿਸ ਅਤੇ ਡੈਸਕ ਨੂੰ ਤਰਤੀਬ ਤਰੀਕੇ ਨਾਲ ਰੱਖੋ ਹਰ ਚੀਜ਼ ਆਪਣੀ ਜਗ੍ਹਾ ਹੋਵੇ ਤਾਂ ਕਿ ਲੱਭਣ ‘ਚ ਸਮਾਂ ਅਜਾਈਂ ਨਾ ਗਵਾਉਣਾ ਪਵੇ ਤੁਹਾਡੇ ਮਹੱਤਵਪੂਰਨ ਕਾਗਜ਼ ਅਤੇ ਚੀਜ਼ਾਂ ਇੱਧਰ-ਉੱਧਰ ਨਾ ਹੋ ਜਾਣ ਆਫਿਸ ਵਰਕ ਕਰਦੇ ਹੋਏ ਆਪਣੀ ਪ੍ਰਾਥਮਿਕਤਾਵਾਂ ਨੂੰ ਸਮਝ ਕੇ ਉਨ੍ਹਾਂ ‘ਤੇ ਅਮਲ ਕਰਨਾ ਬਹੁਤ ਜ਼ਰੂਰੀ ਹੈ

ਇਹ ਪ੍ਰਾਥਮਿਕਤਾਵਾਂ ਲੰਮੇ ਸਮੇਂ ਦੀਆਂ ਵੀ ਹੋ ਸਕਦੀਆਂ ਹਨ ਅਤੇ ਰੋਜ਼ਾਨਾ ਦੀਆਂ ਵੀ ਆਫਿਸ ਸਬੰਧੀ ਸਾਰੇ ਕੰਮ ਸਿਰਫ਼ ਆਪਣੇ ਹੀ ਜਿੰਮੇ ਲੈਣ ਦੀ ਗਲਤੀ ਨਾ ਕਰੋ ਕਾਰਜਭਾਰ ਘੱਟ ਕਰਨ ਲਈ ਉਸ ਨੂੰ ਕਾਬਲ ਵਿਅਕਤੀ ਨੂੰ ਦੇਣ ‘ਚ ਨਾ ਹਿਚਕਚਾਓ ਆਫਿਸ ਟਾਇਮ ਮੈਨੇਜਮੈਂਟ ‘ਚ ਸਮਾਰਟ ਗੋਲ ਦੀ ਬਹੁਤ ਅਹਿਮੀਅਤ ਹੈ

ਇਸ ਦਾ ਫੁੱਲ ਫਾਰਮ ਹੈ-

ਸਪੈਸੀਫਰੀਕਲੀ, ਮੈਜਰੇਬਲ ਅਚੀਵੇਬਲ, ਰਿਕਾਰਡਿੰਗ ਅਤੇ ਟਾਇਮਲੀ ਇਸ ਨੂੰ ਧਿਆਨ ‘ਚ ਰੱਖ ਕੇ ਚੱਲੋਗੇ ਤਾਂ ਤੁਸੀਂ ਜਾਣ ਸਕੋਗੇ ਕਿ ਤੁਸੀਂ ਕੀ ਕਰਦੇ ਜਾ ਰਹੇ ਹੋ ਸਫਲਤਾਪੂਰਵਕ ਪੂਰਾ ਹੋ ਜਾਣ ‘ਤੇ ਉਸ ਨੂੰ ਜਾਂਚੋ ਪਰਖੋ ਸਮਾਰਟ ਗੋਲ ਤੁਹਾਨੂੰ ਇਹ ਦੱਸਣ ‘ਚ ਉਪਯੋਗੀ ਹੈ ਕਿ ਤੁਹਾਨੂੰ ਆਪਣੇ ਸੁਫਨੇ ਪੂਰੇ ਕਰਨ ਲਈ ਕੀ ਕਦਮ ਚੁੱਕਣੇ ਚਾਹੀਦੇ ਹਨ

ਆਫਿਸ ਟਾਇਮ ਮੈਨੇਜਮੈਂਟ ਨੂੰ ਅਸਰਦਾਰ ਬਣਾਉਣ ਜਾਂ ਉਸ ‘ਚ ਰੁਕਾਵਟ ਪਾਉਣ ‘ਚ ਟੈਕਨਾਲੋਜੀ ਦਾ ਹੱਥ ਹੋ ਸਕਦਾ ਹੈ ਹੁਣ ਇਹ ਤੁਹਾਡੇ ‘ਤੇ ਹੈ ਤੁਸੀਂ ਉਸ ਨੂੰ ਕਿਵੇਂ ਹੈਂਡਲ ਕਰਦੇ ਹੋ
ਊਸ਼ਾ ਜੈਨ ‘ਸ਼ੀਰੀਂ’

ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ FacebookTwitter, LinkedIn और InstagramYouTube  ਤੇ ਫਾਲੋ ਕਰੋ.

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!