ਜੀਵਨ ਦੀ ਡੋਰ thread of life
ਸਾਡੇ ਸਭ ਦੇ ਮਨ ’ਚ ਇਹ ਜਗਿਆਸਾ ਸੁਭਾਵਿਕ ਤੌਰ ’ਤੇ ਵਾਰ-ਵਾਰ ਉੱਠਦੀ ਹੈ ਕਿ ਕੀ ਮਨੁੱਖ ਦੇ ਜੀਵਨ ਦੀ ਡੋਰ ਉਸ ਦੇ ਆਪਣੇ ਹੱਥ ’ਚ ਹੈ? ਜੇਕਰ ਆਪਣੇ ਹੱਥ ’ਚ ਡੋਰ ਨਹੀਂ ਤਾਂ ਕਿਸ ਦੇ ਹੱਥ ’ਚ ਹੈ? ਕੀ ਸਾਰਾ ਜੀਵਨ ਉਹ ਉੱਪਰ ਵਾਲੇ ਦੇ ਇਸ਼ਾਰਿਆਂ ’ਤੇ ਹੀ ਨੱਚਦਾ ਰਹੇਗਾ?
ਇਨ੍ਹਾਂ ਸਵਾਲਾਂ ਦੇ ਜਵਾਬ ’ਚ ਇਹੀ ਕਿਹਾ ਜਾ ਸਕਦਾ ਹੈ ਕਿ ਮਨੁੱਖ ਇਸ ਰੰਗਮੰਚ ਰੂਪੀ ਸੰਸਾਰ ’ਚ ਆਪਣੇ ਚਰਿੱਤਰ ਅਤੇ ਤੈਅ ਰੋਲ ਅਦਾ ਕਰਨ ਆਇਆ ਹੈ ਜੋ ਵੀ ਰੋਲ ਉਸ ਨੂੰ ਡਾਇਰੈਕਟਰ ਈਸ਼ਵਰ ਨੇ ਦਿੱਤਾ ਹੈ, ਉਸ ਨੂੰ ਨਿਭਾਉਣਾ ਹੀ ਉਸ ਦਾ ਫਰਜ਼ ਹੈ ਜੇਕਰ ਉਹ ਆਪਣਾ ਕਿਰਦਾਰ ਬਾਖੂਬੀ ਨਿਭਾਉਂਦਾ ਹੈ ਤਾਂ ਉਸ ਨੂੰ ਲੋਕਾਂ ਦੀ ਸ਼ਲਾਘਾ ਰੂਪੀ ਤਾੜੀਆਂ ਮਿਲਦੀਆਂ ਰਹਿੰਦੀਆਂ ਹਨ ਚਾਰੇ ਪਾਸੇ ਉਸ ਦਾ ਜੱਸ ਫੈਲਦਾ ਹੈ ਲੋਕ ਉਸ ਨਿਪੁੰਨ ਅਦਾਕਾਰ ਨੂੰ ਆਪਣੇ ਸਿਰ-ਅੱਖਾਂ ’ਤੇ ਬਿਠਾਉਂਦੇ ਹਨ ਉਸ ਦਾ ਮੁੱਲ ਇਸ ਸੰਸਾਰ ਰੂਪੀ ਰੰਗਮੰਚ ’ਤੇ ਵਧ ਜਾਂਦਾ ਹੈ ਸਾਰੇ ਲੋਕ ਉਸ ਨੂੰ ਆਪਣੇ ਪੱਖ ’ਚ ਕਰਨ ਲਈ ਮਿੰਨਤਾਂ ਕਰਨ ਲੱਗਦੇ ਹਨ ਜਾਂ ਯਤਨ ਕਰਦੇ ਰਹਿੰਦੇ ਹਨ
ਇਸ ਤੋਂ ਉਲਟ ਜੇਕਰ ਮਨੁੱਖ ਆਪਣਾ ਕਿਰਦਾਰ ਨਿਭਾਉਣ ਤੋਂ ਖੁੰਝ ਜਾਂਦਾ ਹੈ ਤਾਂ ਉਸ ’ਤੇ ਸੜੇ-ਗਲੇ ਟਮਾਟਰ ਸੁੱਟੇ ਜਾਂਦੇ ਹਨ ਭਾਵ ਜੀਵਨ ’ਚ ਉਸ ਨੂੰ ਅਪਮਾਨ ਦੇ ਘੁੱਟ ਕਦਮ-ਕਦਮ ’ਤੇ ਭਰਨੇ ਪੈਂਦੇ ਹਨ ਜੀਵਨ ਦੀ ਬਾਜ਼ੀ ਹਾਰੇ ਹੋਏ ਅਜਿਹੇ ਅਦਾਕਾਰ ਦਾ ਮੁੱਲ ਲੋਕਾਂ ਦੀ ਨਜ਼ਰ ’ਚ ਘੱਟ ਹੋ ਜਾਂਦਾ ਹੈ ਉਸ ਨੂੰ ਇਸ ਰੰਗਮੰਚ ’ਤੇ ਅਦਾਕਾਰੀ ਕਰਨ ਲਈ ਚੰਗਾ ਰੋਲ ਨਹੀਂ ਮਿਲਦਾ ਇੰਜ ਕਹੀਏ ਤਾਂ ਉਹ ਨਕਾਰਾ ਐਲਾਨ ਕਰ ਦਿੱਤਾ ਜਾਂਦਾ ਹੈ ਅਜਿਹੇ ਅਦਾਕਾਰ ਨੂੰ ਫਿਰ ਕੋਈ ਵਧੀਆ ਰੋਲ ਨਹੀਂ ਮਿਲਦਾ ਜੀਵਨ ਸਿਨੇਮੇ ਵਾਂਗ ਨਹੀਂ ਹੁੰਦਾ ਇੱਥੇ ਉਸਨੂੰ ਰੰਗਮੰਚ ’ਤੇ ਦਰਸ਼ਕਾਂ ਦੇ ਸਾਹਮਣੇ ਅਦਾਕਾਰੀ ਕਰਨੀ ਪੈਂਦੀ ਹੈ
ਅਸਲੀਅਤ ਇਹ ਹੈ ਕਿ ਇਹ ਸੰਸਾਰ ਇੱਕ ਰੰਗਮੰਚ ਹੈ ਅਸੀਂ ਸਾਰੇ ਜੀਵ ਇੱਥੇ ਆਪਣਾ ਇੱਕ ਖਾਸ ਕਿਰਦਾਰ ਨਿਭਾਉਣ ਲਈ ਭੇਜੇ ਜਾਂਦੇ ਹਾਂ ਕੋਈ ਰਾਜਾ ਤੇ ਕੋਈ ਰੰਕ, ਕੋਈ ਅਮੀਰ ਤੇ ਕੋਈ ਗਰੀਬ, ਕੋਈ ਪੁਲਿਸ ਤੇ ਕੋਈ ਚੋਰ, ਕੋਈ ਜੱਜ ਤੇ ਕੋਈ ਦੋਸ਼ੀ, ਕੋਈ ਸਾਧੂ ਅਤੇ ਕੋਈ ਫਰੇਬੀ, ਕੋਈ ਆਗੂ ਤੇ ਕੋਈ ਅਦਾਕਾਰ ਇਸ ਤਰ੍ਹਾਂ ਚੰਗੇ ਅਤੇ ਮਾੜੇ ਹਰ ਤਰ੍ਹਾਂ ਦੇ ਚਰਿੱਤਰ ਵਾਲੇ ਰੋਲ ਇਸ ਰੰਗਮੰਚ ’ਤੇ ਉਹ ਮਾਲਕ ਭੇਜਦਾ ਹੈ ਪੁਰਾਣੇ ਜਨਮਾਂ ’ਚ ਕੀਤੇ ਗਏ ਕਰਮਾਂ ਅਨੁਸਾਰ ਹੀ ਉਹ ਸਾਡੇ ਰੋਲ ਇਸ ਜਨਮ ’ਚ ਤੈਅ ਕਰਦਾ ਹੈ
ਸਾਨੂੰ ਸਾਥੀ ਕਲਾਕਾਰ ਭਾਵ ਦੋਸਤ ਰਿਸ਼ਤੇਦਾਰ ਅਤੇ ਭੈਣ-ਭਰਾ ਉਹੀ ਮਿਲਦੇ ਹਨ ਜਿਨ੍ਹਾਂ ਨਾਲ ਕਦੇ ਸਾਡੇ ਪੁਰਾਣੇ ਜਨਮਾਂ ਦੇ ਚੰਗੇ ਕਰਮਾਂ ਅਤੇ ਮਾੜੇ ਕਰਮਾਂ ਦਾ ਬਕਾਇਆ ਬਾਕੀ ਹੁੰਦਾ ਹੈ ਦੂਜੇ ਸ਼ਬਦਾਂ ’ਚ ਅਸੀਂ ਕਹਿ ਸਕਦੇ ਹਾਂ ਕਿ ਜਿਨ੍ਹਾਂ ਨਾਲ ਸਾਡਾ ਲੈਣ-ਦੇਣ ਦਾ ਸਬੰਧ ਹੁੰਦਾ ਹੈ, ਉਨ੍ਹਾਂ ਨਾਲ ਹੀ ਅਸੀਂ ਰਿਸ਼ਤਾ ਨਿਭਾਉਣਾ ਹੁੰਦਾ ਹੈ ਇਹ ਸਾਡੀ ਮਜ਼ਬੂਰੀ ਹੁੰਦੀ ਹੈ ਕਿ ਅਸੀਂ ਉਨ੍ਹਾਂ ਤੋਂ ਆਪਣੀਆਂ ਨਜ਼ਰਾਂ ਚੁਰਾ ਕੇ ਦੂਰ ਨਹੀਂ ਭੱਜ ਸਕਦੇ ਉਨ੍ਹਾਂ ਨਾਲ ਰਹਿੰਦੇ ਹੋਏ ਸਾਨੂੰ ਜੀਵਨ ’ਚ ਖੱਟੇ-ਮਿੱਠੇ ਅਨੁਭਵਾਂ ਨੂੰ ਇੱਛਾ ਅਤੇ ਅਣਇੱਛਾ ਨਾਲ ਸਾਂਝਾ ਕਰਨਾ ਪੈਂਦਾ ਹੈ
ਜੇਕਰ ਅਸੀਂ ਉਸ ਈਸ਼ਵਰ ਦੀਆਂ ਉਮੀਦਾਂ ’ਤੇ ਖਰੇ ਉੱਤਰਦੇ ਹਾਂ ਤਾਂ ਅਗਲੇ ਜਨਮ ਲਈ ਮਾਲਕ ਸਾਨੂੰ ਸਭ ਨੂੰ ਹੋਰ ਜ਼ਿਆਦਾ ਵਧੀਆ ਰੋਲ ਦੇ ਕੇ ਫਿਰ ਤੋਂ ਇਸ ਸੰਸਾਰ ’ਚ ਭੇਜਦਾ ਹੈ ਫਿਰ ਤੋਂ ਇਸ ਸੰਸਾਰ ’ਚ ਨਹੀਂ ਆਇਆ ਜਾ ਸਕਦਾ ਜਨਮ ਮਰਨ ਦੇ ਚੱਕਰ ਤੋਂ ਬਾਅਦ ਹੀ ਜਨਮ ਮਿਲਦਾ ਹੈ ਹਾਂ ਉਸ ਸਮੇਂ ਕਰਮਾਂ ਦੇ ਹਿਸਾਬ ਨਾਲ ਈਸ਼ਵਰ ਸਾਨੂੰ ਉਸ ਰੋਲ ’ਚ ਭੇਜਦਾ ਹੈ ਜਿਸ ’ਚ ਸਾਨੂੰ ਸੁਖ-ਧਨ, ਚੰਗੀ ਸਿਹਤ ਅਤੇ ਰਿਸ਼ਤੇ-ਨਾਤੇ ਮਿਲਦੇ ਹਨ ਜੀਵਨ ’ਚ ਜੱਸ ਮਿਲਦਾ ਹੈ, ਚਾਰੇ ਪਾਸੇ ਸਾਨੂੰ ਵਾਹੋਵਾਹੀ ਮਿਲਦੀ ਰਹਿੰਦੀ ਹੈ
ਇਸ ਤੋਂ ਉਲਟ ਜੇਕਰ ਅਸੀਂ ਪ੍ਰਭੂ ਦੀਆਂ ਉਮੀਦਾਂ ’ਤੇ ਕਿਸੇ ਵੀ ਕਾਰਨਵੱਸ ਖਰੇ ਸਿੱਧ ਨਹੀਂ ਹੁੰਦੇ ਅਤੇ ਨਕਾਰਾ ਸਿੱਧ ਹੋ ਜਾਂਦੇ ਹਾਂ ਤਾਂ ਉਹ ਆਉਣ ਵਾਲੇ ਜਨਮ ’ਚ ਚੰਗਾ ਪਾਤਰ ਬਣਾ ਕੇ ਨਹੀਂ ਭੇਜਦਾ ਉਦੋਂ ਉਹ ਅਜਿਹੇ-ਅਜਿਹੇ ਰੋਲ ਦਿੰਦਾ ਹੈ ਜੋ ਸਾਰਾ ਸਮਾਂ ਦੁੱਖਾਂ ਅਤੇ ਪ੍ਰੇਸ਼ਾਨੀਆਂ ’ਚ ਜਿਉਣ ਵਾਲੇ ਹੁੰਦੇ ਹਨ ਚਾਰੇ ਪਾਸੇ ਤੁਲਨਾਵਾਂ ਅਤੇ ਤਾਹਨਿਆਂ ਉਲ੍ਹਾਭਿਆਂ ਨੂੰ ਸਹਿਣ ਕਰਨਾ ਪੈਂਦਾ ਹੈ ਸਾਰਾ ਜੀਵਨ ਚੰਗਾ ਸਮਾਂ ਆਉਣ ਦੀ ਉਡੀਕ ’ਚ ਹੀ ਬਤੀਤ ਹੋ ਜਾਂਦਾ ਹੈ
ਮਨੁੱਖ ਦਾ ਜਨਮ ਜਾਂ ਮਰਨ ਕਦੋਂ ਹੋਵੇਗਾ, ਉਸ ਨੂੰ ਸੁਖ ਅਤੇ ਖੁਸ਼ਹਾਲੀ ਮਿਲੇਗੀ ਜਾਂ ਨਹੀਂ, ਉਸ ਦੇ ਜੀਵਨ ’ਚ ਕਦੇ ਸੁਖ ਅਤੇ ਦੁੱਖ ਆਉਣਗੇ ਇਹ ਸਭ ਉਹੀ ਈਸ਼ਵਰ ਤੈਅ ਕਰਦਾ ਹੈ ਉਹ ਚਾਹੇ ਤਾਂ ਮਨੁੱਖ ਘਰੋਂ ਬਾਹਰ ਕਦਮ ਕੱਢ ਸਕਦਾ ਹੈ ਅਤੇ ਹੱਥ ’ਚ ਫੜੀ ਹੋਈ ਰੋਟੀ ਦੀ ਬੁਰਕੀ ਮੂੰਹ ਤੱਕ ਲਿਜਾ ਕੇ ਖਾ ਸਕਦਾ ਹੈ ਮਨੁੱਖ ਚਾਹੇ ਵੀ ਤਾਂ ਕਿਤੇ ਲੁਕ ਕੇ ਨਹੀਂ ਬੈਠ ਸਕਦਾ ਕਿਉਂਕਿ ਉਹ ਹਰ ਸਮੇਂ, ਹਰ ਪਲ ਉਸ ਮਾਲਕ ਦੀ ਨਜ਼ਰ ’ਚ ਰਹਿੰਦਾ ਹੈ
ਮਨੁੱਖ ਕਰਮ ਕਰਨ ’ਚ ਸੁਤੰਤਰ ਹੁੰਦਾ ਹੈ ਜੇਕਰ ਉਹ ਇਸ ਆਜ਼ਾਦੀ ਦੀ ਸਦਵਰਤੋਂ ਕਰਦਾ ਹੈ ਤਾਂ ਅਗਲੇ ਜਨਮ ਪੁੰਨ ਕਰਮਾਂ ਨਾਲ ਭਰਿਆ ਹੁੰਦਾ ਹੈ ਜੇਕਰ ਮਨੁੱਖ ਉਸ ਦੀ ਦੁਰਵਰਤੋਂ ਕਰਦਾ ਹੈ ਤਾਂ ਉਹ ਮਨੁੱਖ ਨੂੰ ਸਜ਼ਾ ਦੇ ਰੂਪ ’ਚ ਨਿਮਨ ਜੂਨੀਆਂ ’ਚ ਭੇਜਦਾ ਹੈ ਨਤੀਜੇ ਵਜੋਂ ਅਸੀਂ ਕਹਿ ਸਕਦੇ ਹਾਂ ਕਿ ਨਿਸ਼ਚਿਤ ਹੀ ਮਨੁੱਖ ਕਰਮ ਕਰਨ ’ਚ ਆਜ਼ਾਦ ਹੁੰਦਾ ਹੈ ਪਰ ਉਸ ਦਾ ਫਲ ਭੋਗਣ ’ਚ ਨਹੀਂ ਜਿੱਥੋਂ ਤੱਕ ਹੋ ਸਕੇ ਜੀਵਨ ’ਚ ਨਿਯਮ ਅਨੁਸਾਰ ਜਿਉਣ ਦਾ ਯਤਨ ਕਰਨਾ ਚਾਹੀਦਾ ਹੈ ਇਸ ਤਰ੍ਹਾਂ ਕਰਨ ਨਾਲ ਸਾਡਾ ਇਹਲੋਕ ਅਤੇ ਪਰਲੋਕ ਦੋਵੇਂ ਹੀ ਸੁਧਰ ਸਕਦੇ ਹਨ -ਚੰਦਰ ਪ੍ਰਭਾ ਸੂਦ
ਮਨੁੱਖਾ ਜਨਮ ਦੁਰਲੱਭ ਹੈ ਅਤੇ ਬਹੁਤ ਭਾਗਾਂ ਵਾਲਿਆਂ ਨੂੰ ਇਹ ਜਨਮ ਨਸੀਬ ਹੁੰਦਾ ਹੈ ਮਨੁੱਖਾ ਜਨਮ ’ਚ ਇਨਸਾਨ ਨੂੰ ਚੰਗੇ ਨੇਕ ਕਰਮ ਕਰਨ ਚਾਹੀਦੇ ਹਨ, ਪਰਹਿੱਤ ਪਰਮਾਰਥ ਕਰਨਾ ਚਾਹੀਦਾ ਹੈ ਇਸ ਜਨਮ ’ਚ ਜੇਕਰ ਮਨੁੱਖ ਪੂਰਨ ਸੰਤ-ਸਤਿਗੁਰੂ ਦੀ ਸ਼ਰਨ ’ਚ ਆ ਕੇ ਗੁਰੂਮੰਤਰ, ਨਾਮ-ਸ਼ਬਦ ਪ੍ਰਾਪਤ ਕਰਕੇ ਭਗਤੀ-ਇਬਾਦਤ ਕਰਦਾ ਹੈ, ਤਾਂ ਜੀਵ-ਆਤਮਾ ਜਨਮ-ਮਰਨ ਦੇ ਚੱਕਰ ਤੋਂ ਆਜ਼ਾਦ ਹੋ ਜਾਂਦੀ ਹੈ ਅਤੇ ਮਨੁੱਖ ਦੋਵਾਂ ਜਹਾਨਾਂ ਦੀਆਂ ਖੁਸ਼ੀਆਂ ਦਾ ਹੱਕਦਾਰ ਬਣ ਜਾਂਦਾ ਹੈ -ਪੂਜਨੀਕ ਗੁਰੂ ਸੰਤ ਡਾ. ਐੱਮਐੱਸਜੀ

































































