ਨਹੀਂ ਬਦਲਦੀ ਹਕੀਕੀ ਮੈਅ -ਸੰਪਾਦਕੀ
ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਸੱਚੇ ਰਹਿਬਰ ਦੁਆਰਾ ਰਚਿਤ ਗ੍ਰੰਥਾਂ ’ਚ ਦਰਜ ਇੱਕ ਕਵਾਲੀ ਵਿਚ ਆਉਂਦਾ ਹੈ, ‘‘ਬਦਲਦੀ ਮੈਅ ਹਕੀਕੀ ਨਹੀਂ, ਪੈਮਾਨਾ ਬਦਲਦਾ ਰਹਿੰਦਾ ਸੁਰਾਹੀ ਬਦਲਦੀ ਰਹਿੰਦੀ, ਮੈਅਖਾਨਾ ਬਦਲਦਾ ਰਹਿੰਦਾ ’’ ਇਸ ਪੰਗਤੀ ਦੇ ਰੂਹਾਨੀ ਗੂੜ੍ਹ ਅਰਥਾਂ ਨੂੰ ਸਪੱਸ਼ਟ ਕਰਦੇ ਹੋਏ ਪੂਜਨੀਕ ਪਰਮ ਪਿਤਾ ਜੀ ਨੇ ਸੰਗਤ ’ਚ ਸਮਝਾਇਆ ਕਿ ਹਕੀਕੀ ਮੈਅ (ਰੂਹਾਨੀਅਤ, ਪਰਮ ਪਿਤਾ ਪਰਮੇਸ਼ਵਰ ਦੀ ਭਗਤੀ, ਰਾਮ-ਨਾਮ ਦਾ ਨਸ਼ਾ) ਕਦੇ ਬਦਲਣ ਵਾਲੀ ਵਸਤੂ ਨਹੀਂ ਹੈ ਭਲੇ ਹੀ ਸੁਰਾਹੀ ਬਦਲ ਜਾਵੇ ਅਤੇ ਪੈਮਾਨਾ ਵੀ ਬਦਲ ਸਕਦਾ ਅਤੇ ਇੱਥੋਂ ਤੱਕ ਕਿ ਮੈਅਖਾਨਾ ਵੀ ਬਦਲ ਸਕਦਾ ਹੈ।
ਪਰ ਰਾਮ-ਨਾਮ ਦੀ ਜੋ ਖੁਮਾਰੀ ਹੈ, ਉਹ ਅਲੌਕਿਕ ਨਸ਼ਾ, ਸਤਿਗੁਰੂ-ਮਾਲਕ ਦਾ ਹਕੀਕੀ ਪਿਆਰ ਕਦੇ ਬਦਲਣ ਵਾਲਾ ਨਹੀਂ ਹੈ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਆਪਣੇ ਉਪਰੋਕਤ ਬਚਨਾਂ ਨੂੰ ਆਪਣੇ ਰੂਹਾਨੀ ਪਿਆਰ ਨਾਲ ਓਤ-ਪ੍ਰੋਤ ਕਰਦੇ ਹੋਏ ਸਾਧ-ਸੰਗਤ ਦੀ ਸੇੇਵਾ ਅਤੇ ਆਪਣੇ ਇਲਾਹੀ ਪਿਆਰ ਨਾਲ ਸੰਭਾਲ ਕਰਨ ਲਈ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ 23 ਸਤੰਬਰ 1990 ਨੂੰ ਡੇਰਾ ਸੱਚਾ ਸੌਦਾ ਸਰਵ ਧਰਮ ਸੰਗਮ ਰੂਪੀ ਰੂਹਾਨੀ ਮੈਅਖਾਨੇ ’ਚ ਬਤੌਰ ਤੀਜੇ ਗੁਰੂ ਦੇ ਰੂਪ ’ਚ ਗੁਰਗੱਦੀ ’ਤੇ ਬਿਰਾਜਮਾਨ ਕੀਤਾ ਰੂਹਾਨੀਅਤ ਲਈ ਅਜਿਹਾ ਸਮਾਂ ਬਹੁਤ ਹੀ ਮਹੱਤਵਪੂਰਨ ਹੁੰਦਾ ਹੈ ਅਤੇ ਇਹ ਇੱਕ ਬਹੁਤ ਵੱਡੇ ਪਰਿਵਰਤਨ ਦਾ ਸੰਕੇਤ ਹੁੰਦਾ ਹੈ ਅਜਿਹਾ ਮਹਾਨ ਦਿਨ ਅਤੇ ਉਹ ਪਲ ਇੱਕ ਨਵੇਂ ਯੁੱਗ ਦਾ ਸੂਤਰਪਾਤ ਕਰਨ ਵਾਲਾ ਸਿੱਧ ਹੁੰਦਾ ਹੈ।
ਇਹ ਪਰਿਵਰਤਨਸ਼ੀਲਤਾ ਕੁਝ ਨਵਾਂ ਅਤੇ ਬਿਹਤਰ ਕਰਨ ਵਾਲੀ ਅਤੇ ਰਾਜ਼ਭਰੀ ਹੁੰਦੀ ਹੈ ਸਤਿਗੁਰੂ ਮਹਾਨ ਹਨ ਆਪਣੀ ਸਾਧ-ਸੰਗਤ ਦੇ ਨਾਲ-ਨਾਲ ਸਮੁੱਚੀ ਮਾਨਵਤਾ ਅਤੇ ਦੇਸ਼ ਤੇ ਸਮਾਜ ਦਾ ਭਲਾ ਕਰਨਾ ਹੀ ਹਮੇਸ਼ਾ ਉਨ੍ਹਾਂ ਦਾ ਉਦੇਸ਼ ਰਹਿੰਦਾ ਹੈ ਆਪਣੇ ਇਸੇ ਮਕਸਦ ਨੂੰ ਧਿਆਨ ’ਚ ਰੱਖਦੇ ਹੋਏ ਪੂਰਨ ਸਤਿਗੁਰੂ ਹਮੇਸ਼ਾ ਤੋਂ ਹੀ ਅਜਿਹਾ ਪਰਿਵਰਤਨ ਕਰਦੇ ਆਏ ਹਨ ਸਮਾਂ ਪਰਿਵਰਤਨਸ਼ੀਲ ਅਤੇ ਹਮੇਸ਼ਾ ਗਤੀਮਾਨ ਰਹਿੰਦਾ ਹੈ ਪਰਿਵਰਤਨ ਕੁਦਰਤ ਦਾ ਅਟੁੱਟ ਨਿਯਮ ਵੀ ਹੈ ਸਮੇਂ ਅਨੁਸਾਰ ਹਰ ਸ਼ੈਅ ਵਿੱਚ ਹਮੇਸ਼ਾ ਨਵਾਂਪਣ ਲਾਜ਼ਮੀ ਹੁੰਦਾ ਹੈ ਅਤੇ ਇਹ ਇੱਕ ਬਦਲਾਅ ਨਾਲ ਹੀ ਸ਼ੁਰੂ ਹੁੰਦਾ ਹੈ।
ਕੁਦਰਤ ਦੇ ਇਸੇ ਨਿਯਮ ਅਨੁਸਾਰ ਜਦੋਂ ਰੂਹਾਨੀਅਤ ’ਚ ਤਬਦੀਲੀ ਦਾ ਸਮਾਂ ਆਇਆ ਤਾਂ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ 23 ਸਤੰਬਰ 1990 ਨੂੰ ਆਪਣੇ-ਆਪ ਨੂੰ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਜਵਾਨ ਬਾਡੀ ਦੇ ਰੂਪ ਵਿਚ ਪ੍ਰਵਰਤਿਤ ਕੀਤਾ ਆਪ ਜੀ ਨੇ ਭਰੀ ਸੰਗਤ ’ਚ ਪੂਜਨੀਕ ਗੁਰੂ ਜੀ ਨੂੰ ਡੇਰਾ ਸੱਚਾ ਸੌਦਾ ’ਚ ਬਤੌਰ ਤੀਜੇ ਗੁਰੂ ਦੇ ਰੂਪ ’ਚ ਆਪਣਾ ਜਾਨਸ਼ੀਨ ਘੋਸ਼ਿਤ ਕਰਕੇ ਗੁਰਗੱਦੀ ’ਤੇ ਬਿਰਾਜਮਾਨ ਕੀਤਾ ਪੂਜਨੀਕ ਪਰਮ ਪਿਤਾ ਜੀ ਨੇ ਸਾਧ-ਸੰਗਤ ’ਚ ਇਸ ਅਲੌਕਿਕ ਤਬਦੀਲੀ ਬਾਰੇ ਬਚਨ ਫ਼ਰਮਾਇਆ ਕਿ, ‘‘ਸਾਧ-ਸੰਗਤ ਜੀ, ਅਸੀਂ ਕਿਤੇ ਜਾ ਨਹੀਂ ਰਹੇ ਹੁਣ ਅਸੀਂ ਇਸ ਨੌਜਵਾਨ ਬਾੱਡੀ ’ਚ (ਪੂਜਨੀਕ ਗੁਰੂ ਜੀ ਵੱਲ ਇਸ਼ਾਰਾ ਕਰਕੇ) ਖੁਦ ਕੰਮ ਕਰਾਂਗੇ’’।
23 ਸਤੰਬਰ 1990 ਦਾ ਇਹ ਸਮਾਂ ਇੱਕ ਇਤਿਹਾਸਕ ਰੂਹਾਨੀ ਤਬਦੀਲੀ ਦਾ ਸਮਾਂ ਸੀ ਅਜਿਹੀ ਵੱਡੀ ਤਬਦੀਲੀ ਜਿਸਨੂੰ ਸੱਚੇ ਪੂਰਨ ਸਤਿਗੁਰੂ ਤੋਂ ਬਿਨਾਂ ਹੋਰ ਕੋਈ ਨਹੀਂ ਜਾਣ ਸਕਦਾ ਪੂਰਨ ਸਤਿਗੁਰੂ ਦੇ ਬਚਨ ਸਦਾ-ਸਦਾ ਅਟੱਲ ਰਹਿੰਦੇ ਹਨ ਅਤੇ ਇਹੀ ਨਹੀਂ, ਉਹ ਸੌ ਪ੍ਰਤੀਸ਼ਤ ਪੂਰੇ ਵੀ ਹੁੰਦੇ ਹਨ ਪੂਜਨੀਕ ਸੱਚੇ ਰਹਿਬਰ ਨੇ ਇਹ ਵੀ ਫ਼ਰਮਾਇਆ ਕਿ ਸਾਧ-ਸੰਗਤ ਭਾਵ ਨਾਮ ਵਾਲੇ ਹੋਰ ਦੁੱਗਣੇ-ਚੌਗੁਣੇ ਵਧਣਗੇ, ਡੇਰਾ ਸੱਚਾ ਸੌਦਾ ਹੋਰ ਤਰੱਕੀ ਕਰੇਗਾ ਅਤੇ ਸਾਧ-ਸੰਗਤ ਦੀ ਸੇਵਾ ਤੇ ਸੰਭਾਲ ਵੀ ਪਹਿਲਾਂ ਤੋਂ ਵੱਧ ਹੋਵੇਗੀ ਇਨ੍ਹਾਂ ਬੇਪਰਵਾਹੀ ਬਚਨਾਂ ਦੀ ਸਾਰਥਿਕਤਾ ਅੱਜ ਸਾਡੇ ਸਭ ਦੇ ਸਾਹਮਣੇ ਹੈ ਪੂਜਨੀਕ ਮੌਜੂਦਾ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਆਪਣੇ ਪੂਜਨੀਕ ਸੱਚੇ ਰਹਿਬਰ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਦੇ ਹੁਕਮ ਅਨੁਸਾਰ ਜਦੋਂ ਤੋਂ ਡੇਰਾ ਸੱਚਾ ਸੌਦਾ ਗੁਰਗੱਦੀ ’ਤੇ ਬਿਰਾਜਮਾਨ ਹੋਏ ਹਨ, ਡੇਰਾ ਸੱਚਾ ਸੌਦਾ ਜਿੱਥੇ ਰੂਹਾਨੀਅਤ ’ਚ ਦਿਨ-ਰਾਤ ਤਰੱਕੀ ਵੱਲ ਅੱਗੇ ਵਧ ਰਿਹਾ ਹੈ।
ਉੱਥੇ ਹੀ ਡੇਰਾ ਸੱਚਾ ਸੌਦਾ ਪੂਜਨੀਕ ਗੁਰੂ ਜੀ ਦੇ ਪਾਵਨ ਮਾਰਗਦਰਸ਼ਨ ’ਚ ਮਾਨਵਤਾ ਤੇ ਸਮਾਜ ਭਲਾਈ ਕਾਰਜਾਂ ’ਚ ਵੀ ਪੂਰੇ ਵਿਸ਼ਵ ਵਿਚ ਆਪਣੀ ਪਹਿਚਾਣ ਬਣਾਏ ਹੋਏ ਹੈ ਇਸ ਲਈ ਰੂਹਾਨੀਅਤ ਦੇ ਇਤਿਹਾਸ ਵਿੱਚ 23 ਸਤੰਬਰ ਦਾ ਦਿਨ ਸਾਧ-ਸੰਗਤ ਦੇ ਦਿਲਾਂ ’ਚ ਇੱਕ ਬਹੁਤ ਹੀ ਮਹੱਤਵਪੂਰਨ ਸਥਾਨ ਰੱਖਦਾ ਹੈ ਇਸ ਦਿਨ ਦੀ ਪਾਵਨ ਮਹੱਤਤਾ ਡੇਰਾ ਸੱਚਾ ਸੌਦਾ ਦੇ ਹਰ ਸ਼ਰਧਾਲੂ ਦੇ ਦਿਲੋ-ਦਿਮਾਗ ’ਚ ਹਮੇਸ਼ਾ ਤਰੋਤਾਜ਼ਾ ਰਹਿੰਦੀ ਹੈ ਵਰਣਨਯੋਗ ਹੈ ਕਿ ਸਾਧ-ਸੰਗਤ ਇਸ ਦਿਨ ਨੂੰ ‘ਪਵਿੱਤਰ ਐੱਮਐੱਸਜੀ ਮਹਾਂ ਪਰਉਪਕਾਰ ਦਿਵਸ’ ਦੇ ਨਾਂਅ ਨਾਲ ਪਵਿੱਤਰ ਭੰਡਾਰੇ ਦੇ ਰੂਪ ’ਚ ਬੜੀ ਧੂਮਧਾਮ ਨਾਲ ਮਨਾਉਂਦੀ ਹੈ। ਪਵਿੱਤਰ ਐੱਮਐੱਸਜੀ ਮਹਾਂ ਪਰਉਪਕਾਰ ਦਿਵਸ ‘23 ਸਤੰਬਰ’ ਦੇ ਐੱਮਐੱਸਜੀ ਪਵਿੱਤਰ ਭੰਡਾਰੇ’ ਦੀ ਬਹੁਤ-ਬਹੁਤ ਵਧਾਈ ਜੀ!
ਸੰਪਾਦਕ
































































