ਪਾਵਨ ਭੰਡਾਰੇ ’ਤੇ 8 ਨਵੰਬਰ ਨੂੰ ਲਾਂਚ ਹੋਇਆ ਗੀਤ ‘ਜਾਗੋ ਦੁਨੀਆਂ ਦੇ ਲੋਕੋ’
ਸਿਰਫ਼ 6 ਦਿਨਾਂ ’ਚ ਲਗਭਗ 70 ਲੱਖ ਦੇ ਆਂਕੜੇ ਨੂੰ ਛੂਹ ਗਿਆ ਇਹ ਗੀਤ
6 ਮਿੰਟ 42 ਸੈਕਿੰਡਾਂ ਦੇ ਇਸ ਗੀਤ ’ਚ ਸੰਦੇਸ਼ ਦਿੱਤਾ ਗਿਆ ਹੈ ਕਿ ਜੋ ਲੋਕ ਸ਼ਰੇਆਮ ਮੌਤ ਦਾ ਵਪਾਰ ਕਰਦੇ ਹਨ, ਉਨ੍ਹਾਂ ਦਾ ਰਾਹ ਭਾਵ ਰਸਤਾ ਬਦਲਣਾ ਹੋਵੇਗਾ ਨਾਲ ਹੀ ਇਹ ਵੀ ਦੱਸਿਆ ਗਿਆ ਕਿ ਪਿੰਡ-ਪਿੰਡ, ਸ਼ਹਿਰ-ਸ਼ਹਿਰ ’ਚ ਪਵਿੱਤਰ ਗੁਰਬਾਣੀ ਦੀ ਚਰਚਾ ਹੋਣੀ ਚਾਹੀਦੀ ਹੈ, ਨਾ ਕਿ ਨਸ਼ੇ ਦੀ ਇਸ ਲਈ ਇਨ੍ਹਾਂ ਨਸ਼ਿਆਂ ਨੂੰ ਪਿੰਡਾਂ-ਸ਼ਹਿਰਾਂ ’ਚੋਂ ਭਜਾ ਕੇ ਉੱਥੇ ਰਾਮਨਾਮ ਦੀ ਵਰਖਾ ਦੀ ਗੰਗਾ ਵਹਾ ਦਿਓ ਪਿੰਡ-ਪਿੰਡ ਠੀਕਰੀ ਪਹਿਰਾ ਲਗਾ ਕੇ ਇਨ੍ਹਾਂ ਨਸ਼ੇ ਦੇ ਵਪਾਰੀਆਂ ਨੂੰ ਭਜਾਉਣ ਦਾ ਵੀ ਸੱਦਾ ਦਿੱਤਾ ਹੈ
ਰੂਹਾਨੀ ਸੰਤ ਮਹਾਨ ਸਮਾਜ ਸੁਧਾਰਕ ਦੇ ਰੂਪ ’ਚ ਆਪਣੀ ਭੂਮਿਕਾ ਨਿਭਾਉਂਦੇ ਹਨ ਕਿਉਂਕਿ ਸਮਾਜ ’ਚ ਫੈਲੀਆਂ ਬੁਰਾਈਆਂ ਪ੍ਰਤੀ ਉਨ੍ਹਾਂ ਵਰਗੇ ਅਥੱਕ ਯਤਨ ਕਰਨਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੁੰਦੀ ਉਹ ਜੋ ਕਰਦੇ ਹਨ ਮੀਲ ਦਾ ਪੱਥਰ ਹੁੰਦਾ ਹੈ ਅਜਿਹੇ ’ਚ ਹੀ ਪੂਜਨੀਕ ਗੁਰੂ ਸੰਤ ਡਾ.ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਅੱਜ ਦੇ ਇਸ ਦੌਰ ’ਚ ਪ੍ਰਚੱਲਿਤ ਸਮਾਜਿਕ ਬੁਰਾਈਆਂ ਵਿਰੁੱਧ ਡੱਟ ਕੇ ਖੜ੍ਹੇ ਹਨ ਜਿਵੇਂ ਕਿ ਵਰਤਮਾਨ ਦੌਰ ’ਚ ਨਸ਼ੇ ਦਾ ਕਾਰੋਬਾਰ ਵਿਆਪਕ ਹੋ ਚੁੱਕਾ ਹੈ
ਕੀ ਨੌਜਵਾਨ, ਕੀ ਬੱਚੇ ਹਰ ਕੋਈ ਇਨ੍ਹਾਂ ਨਸ਼ਿਆਂ ਦੀ ਗਿਰਫ਼ਤ ’ਚ ਆ ਚੁੱਕਾ ਹੈ ਹਰ ਤਰ੍ਹਾਂ ਦੇ ਨਸ਼ਿਆਂ ’ਚ ‘ਚਿੱਟਾ’ ਇੱਕ ਅਜਿਹਾ ਸ਼ਬਦ ਹੈ ਜਿਸਨੂੰ ਸੁਣਦੇ ਹੀ ਨਸ਼ੇ ਦਾ ਦੈਂਤ ਦਿੱਖਣ ਲੱਗਦਾ ਹੈ ਸਮਾਜ ਨੂੰ ਇਸ ‘ਚਿੱਟੇ’ ਰੂਪੀ ਨਸ਼ੇ ਨੇ ਐਨਾ ਖੋਖਲਾ ਕਰ ਦਿੱਤਾ ਹੈ ਕਿ ਇਸਦੇ ਨਾਂਅ ਤੋਂ ਲੋਕ ਡਰ ਖਾਣ ਲੱਗਦੇ ਹਨ ਇਸ ਚਿੱਟੇ ਨੇ ਪਤਾ ਨਹੀਂ ਕਿੰਨੇ ਪਰਿਵਾਰ ਉੱਜਾੜ ਕੇ ਰੱਖ ਦਿੱਤੇ ਹਨ ਇਸਦਾ ਭਿਆਨਕ ਫੈਲਾਅ ਹੋ ਚੁੱਕਾ ਹੈ ਅਤੇ ਮਾਂ-ਬਾਪ ਲਈ ਹੁਣ ਚਿੰਤਾ ਬਣ ਚੁੱਕੀ ਹੈ
ਪੂਜਨੀਕ ਗੁਰੂ ਜੀ ਨੇ ਜਦੋਂ ਇਸ ‘ਚਿੱਟੇ’ ਦੇ ਬਾਰੇ ਸੁਣਿਆ ਅਤੇ ਮਾਂ-ਬਾਪ ਦੇ ਜਵਾਨ ਬੇਟਿਆਂ ਦੀਆਂ ਹੋ ਰਹੀਆਂ ਮੌਤਾਂ ਬਾਰੇ ਜਾਣਿਆ, ਕਿਉਂਕਿ ਇਸ ’ਚ ਕਈ ਅਜਿਹੇ ਵੀ ਪਰਿਵਾਰ ਹਨ ਜਿਨ੍ਹਾਂ ਦੇ ਇਕਲੌਤੇ ਬੇਟੇ ਇਸ ‘ਚਿੱਟੇ’ ਦੀ ਭੇਂਟ ਚੜ੍ਹ ਗਏ ਚਿੱਟੇ ਦੇ ਇਸ ਭਿਆਨਕ ਰੂਪ ਨੂੰ ਜਾਣ ਕੇ ਪੂਜਨੀਕ ਗੁਰੂ ਜੀ ਨੇ ਇਸਨੂੰ ਜੜ੍ਹ ਤੋਂ ਮਿਟਾਉਣ ਦਾ ਬੀੜਾ ਚੁੱਕ ਲਿਆ ਹੈ ਇਸੇ ਕੜੀ ’ਚ ਦਿਨ-ਰਾਤ ਪੂਜਨੀਕ ਗੁਰੂ ਜੀ ਨੌਜਵਾਨਾਂ ਤੋਂ ਨਸ਼ਾ ਛੁਡਵਾ ਰਹੇ ਹਨ ਪੂਜਨੀਕ ਗੁਰੂ ਜੀ ਤੋਂ ਪ੍ਰਭਾਵਿਤ ਹੋ ਕੇ ਅੱਜ ਲੱਖਾਂ ਲੋਕ ਹਰ ਰੋਜ਼ ਨਸ਼ਾ ਛੱਡ ਰਹੇ ਹਨ ਅਤੇ ਪੂਜਨੀਕ ਗੁਰੂ ਜੀ ਤੋਂ ਗੁਰਮੰਤਰ ਹਾਸਲ ਕਰਕੇ ਨਵਾਂ ਜੀਵਨ ਜੀਅ ਰਹੇ ਹਨ
ਇਸ ਚਿੱਟੇ ਰੂਪੀ ਦੈਂਤ ਨੂੰ ਰੋਕਣ ਲਈ ਪੂਜਨੀਕ ਗੁਰੂ ਜੀ ਨੇ ਸਤਿਸੰਗ ਦੌਰਾਨ ਹੀ ਆਪਣੇ ਇੱਕ ਰੂਹਾਨੀ ਗੀਤ ਦੀ ਰਚਨਾ ਕੀਤੀ ਹੈ ਇਸ ਗੀਤ ਨਾਲ ਲੋਕਾਂ ਨੂੰ ਇਸ ਭਿਆਨਕ ਦੈਂਤ ਖਿਲਾਫ਼ ਖੜ੍ਹਾ ਹੋਣ ਦੀ ਜ਼ੋਰਦਾਰ ਅਪੀਲ ਕੀਤੀ ਹੈ ਆਪਣੇ ਗੀਤ ਜ਼ਰੀਏ ਲੋਕਾਂ ਨੂੰ ਬੜੇ ਪ੍ਰਭਾਵੀ ਅਤੇ ਦਿਲ ਨੂੰ ਛੂਹਣ ਵਾਲੇ ਤਰੀਕੇ ਨਾਲ ਇਸਦੇ ਵਿਰੁੱਧ ਇਕਜੁੱਟ ਹੋਣ ਦਾ ਸੰਦੇਸ਼ ਦਿੱਤਾ ਹੈ ਕਿਉਂਕਿ ਸਮਾਜ ’ਚ ਜਿਵੇਂ ਚੱਲ ਰਿਹਾ ਹੁੰਦਾ ਹੈ ਅਤੇ ਬੁਰਾਈਆਂ ਖਿਲਾਫ਼ ਜੋ ਵੀ ਸਾਧਨ ਅਪਣਾਏ ਜਾਣ ਸੰਤਜਨ ਉਹ ਹੀ ਕਰਦੇ ਹਨ ਅੱਜ ਦੀ ਯੁਵਾ ਪੀੜ੍ਹੀ ਨੂੰ ਨਸ਼ਿਆਂ ਤੋਂ ਰੋਕਣ ਲਈ ਪੂਜਨੀਕ ਗੁਰੂ ਜੀ ਨੇ ਸੰਗੀਤ ਦਾ ਸਹਾਰਾ ਲਿਆ ਹੈ ਪੂਜਨੀਕ ਗੁਰੂ ਜੀ ਚਾਹੁੰਦੇ ਹਨ
ਕਿ ਇਸ ਦਾਨਵ ਨੂੰ ਜਿਵੇਂ ਵੀ ਹੋਵੇ, ਰੋਕਿਆਂ ਜਾਵੇ, ਇਸਨੂੰ ਨੱਥ ਪਾਈ ਜਾਵੇ ਆਪਣੇ ਇਸ ਗਾਣੇ ਜਰੀਏ ਪੂਜਨੀਕ ਗੁਰੂ ਜੀ ਨਸ਼ਿਆਂ ਦੇ ਸੌਦਾਗਰਾਂ ਦੇ ਕਾਰੋਬਾਰ ਅਤੇ ਨਸ਼ੇ ’ਚ ਲੁਪਤ ਨੌਜਵਾਨਾਂ ਨੂੰ ਸੁਚੇਤ ਕੀਤਾ ਹੈ ਅਤੇ ਦੂਜੇ ਪਾਸੇ ਆਪਣੇ ਇਸ ਗਾਣੇ ਦੀ ਸਟੋਰੀ ਜ਼ਰੀਏ ਨਸ਼ਿਆਂ ਨੂੰ ਖ਼ਤਮ ਕਰਨ ਲਈ ਮੌਜਿਜ ਲੋਕਾਂ ਨੂੰ ਅੱਗੇ ਆਉਣ ਦਾ ਸੱਦਾ ਦਿੱਤਾ ਹੈ ਪੂਜਨੀਕ ਗੁਰੂ ਜੀ ਨੇ ਬੜੇ ਹੀ ਅਨੋਖੇ ਅਤੇ ਸਜੀਵ ਢੰਗ ਨਾਲ ਇਸ ਚਿੱਟੇ ਰੂਪੀ ਦੈਂਤ ਨੂੰ ਖ਼ਤਮ ਕਰਨ ਦਾ ਬਿਗੁਲ ਵਜਾਇਆ ਹੈ ਇਸ ਗਾਣੇ ਦਾ ਲੋਕਾਂ ’ਤੇ ਐਨਾ ਪ੍ਰਭਾਵ ਦੇਖਿਆ ਜਾ ਰਿਹਾ ਹੈ ਕਿ ਹਰ ਕੋਈ ਇਸਨੂੰ ਬੜੇ ਗੌਰ ਨਾਲ ਸੁਣ-ਗਾ ਰਹੇ ਹਨ ਨਸ਼ੇ ’ਤੇ ਤੰਜ਼ ਕੱਸਦੇ ਹੋਏ
ਇਸ ਗਾਣੇ ਨੂੰ ਸਮਾਜ ਦੇ ਹਰ ਤਬਕੇ ਦਾ ਭਰਪੂਰ ਸਮੱਰਥਨ ਮਿਲ ਰਿਹਾ ਹੈ ਪੂਜਨੀਕ ਗੁਰੂ ਜੀ ਨੇ ਆਪਣੇ ਜਿਸ ਮਕਸਦ ਲਈ ਇਹ ਗਾਣਾ ਲਾਂਚ ਕੀਤਾ ਹੈ, ਅਸਲ ’ਚ ਉਹ ਪੂਰਾ ਹੁੰਦਾ ਦਿੱਖ ਰਿਹਾ ਹੈ ਕਿਉਂਕਿ ਪੂਜਨੀਕ ਗੁਰੂ ਜੀ ਦੇ ਲਾਈਵ ਪ੍ਰੋਗਰਾਮ ਦੇ ਤਹਿਤ ਅਸੀਂ ਦੇਖ ਰਹੇ ਹਾਂ ਕਿਵੇਂ ਲੋਕ ਨਸ਼ਾ ਛੱਡਣ ਆ ਰਹੇ ਹਨ ਹਰ ਜ਼ੁਬਾਨ ’ਤੇ ਨਸ਼ਿਆਂ ਖਿਲਾਫ਼ ਪੂਜਨੀਕ ਗੁਰੂ ਜੀ ਵੱਲੋਂ ਕੀਤੇ ਗਏ ਇਸ ਸਾਹਸ ਭਰੇ ਯਤਨ ਦੀ ਪ੍ਰਸ਼ੰਸ਼ਾ ਹੋ ਰਹੀ ਹੈ ਡਾ. ਐੱਮਐੱਸ ਜੀ ਵੱਲੋਂ ਫਿਲਮਾਇਆ ਗਿਆ ਇਹ ਗਾਣਾ ਨਸ਼ਿਆਂ ਵਿਰੁੱਧ ਇੱਕ ਕੜਾਕੇਦਾਰ ਪ੍ਰਹਾਰ ਸਾਬਿਤ ਹੋ ਰਿਹਾ ਹੈ