ਬਦਲ ਦਿੱਤੀ ਹੈਵਾਨੀ ਜ਼ਿੰਦਗੀ -ਸਤਿਸੰਗੀਆਂ ਦੇ ਅਨੁਭਵ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਕੀਤੀ ਅਪਾਰ ਰਹਿਮਤ
ਪ੍ਰੇਮੀ ਹਰਬੰਸ ਸਿੰਘ ਇੰਸਾਂ ਉਰਫ ਭੋਲਾ ਸਿੰਘ ਸਪੁੱਤਰ ਸੱਚਖੰਡ ਵਾਸੀ ਸ੍ਰੀ ਅਮਰ ਸਿੰਘ ਜੀ ਪਿੰਡ ਮੂੰਮ, ਜ਼ਿਲ੍ਹਾ ਬਰਨਾਲਾ ਤੋਂ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੀ ਆਪਣੇ ’ਤੇ ਹੋਈ ਰਹਿਮਤ ਦਾ ਵਰਣਨ ਇਸ ਤਰ੍ਹਾਂ ਕਰਦਾ ਹੈ:-
ਸੰਨ 1977 ਦੀ ਗੱਲ ਹੈ ਪਿੰਡ ਬੱਸੀਆਂ ਜ਼ਿਲ੍ਹਾ ਲੁਧਿਆਣਾ ਵਿੱਚ ਪੂਜਨੀਕ ਪਰਮ ਪਿਤਾ ਜੀ ਦਾ ਸਤਿਸੰਗ ਸੀ ਮੈਂ ਟਰੈਕਟਰ-ਟਰਾਲੀ ’ਤੇ ਇੱਟਾਂ ਢੋਅ ਰਿਹਾ ਸੀ ਸਤਿਸੰਗ ਦਾ ਪ੍ਰੋਗਰਾਮ ਚੱਲ ਰਿਹਾ ਸੀ ਅਸੀਂ ਸਤਿਸੰਗ ਪੰਡਾਲ ਦੇ ਕੋਲ ਦੀ ਲੰਘਦੇ ਸੀ ਕਿਉਂਕਿ ਰਸਤਾ ਉੱਥੋਂ ਹੀ ਸੀ ਮੇਰੇ ਮਨ ਵਿੱਚ ਖਿਆਲ ਆਇਆ ਕਿ ਕੋਈ ਮਹਾਂਪੁਰਸ਼ ਚਿੱਟੇ ਕੱਪੜਿਆਂ ਵਿੱਚ ਸਟੇਜ ਤੇ ਬਿਰਾਜਮਾਨ ਹਨ ਐਨੀ ਵੱਡੀ ਗਿਣਤੀ ਵਿੱਚ ਲੋਕ ਚੁੱਪ-ਚਾਪ ਬਿਨਾਂ ਕਿਸੇ ਹਿਲਜੁੱਲ ਦੇ ਬੈਠੇ ਹਨ ਧਿਆਨ ਪੂਰਵਕ ਸਤਿਸੰਗ ਸੁਣ ਰਹੇ ਹਨ ਦਿਲ ’ਚ ਇੱਛਾ ਹੋਈ ਕਿ ਕੋਈ ਗੱਲ ਤਾਂ ਹੈ ਇਨ੍ਹਾਂ ਮਹਾਂਪੁਰਸ਼ਾਂ ’ਚ! ਦੇਖਣਾ ਚਾਹੀਦਾ ਹੈ ਕੀ ਗੱਲ ਹੈ? ਜਦੋਂ ਅਸੀਂ ਦੂਜਾ ਗੇੜਾ ਲੈ ਕੇ ਆਏ ਤਾਂ ਉੱਥੇ ਸਤਿਸੰਗ ਦੇ ਪ੍ਰੋਗਰਾਮ ਦੀ ਸਮਾਪਤੀ ਹੋ ਗਈ ਸੀ ਅਤੇ ਜਿੱਥੋਂ ਅਸੀਂ ਲੰਘਣਾ ਸੀ, ਉੱਥੇ ਸਾਧ-ਸੰਗਤ ਦੀ ਕਾਫੀ ਭੀੜ ਸੀ ਮੈਂ ਟਰੈਕਟਰ ਨੂੰ ਇੱਕ ਪਾਸੇ ਲਾ ਦਿੱਤਾ ਮੈਂ ਟਰੈਕਟਰ ਤੋਂ ਥੱਲੇ ਉੱਤਰਿਆਂ ਅਤੇ ਸਤਿਸੰਗ ਪੰਡਾਲ ਵੱਲ ਜਾਣ ਲੱਗਿਆਂ ਕਿ ਦੇਖੀਏ ਤਾਂ ਸਹੀ, ਕੀ ਗੱਲ ਹੈ
ਉੱਥੇ ਸਤਿਸੰਗ ਪੰਡਾਲ ਵਿੱਚ ਮੇਰੇ ਕੁਝ ਜਾਣਕਾਰ ਬੰਦੇ ਮਿਲ ਗਏ ਉਹ ਮੈਨੂੰ ਪ੍ਰੇਮ ਸਹਿਤ ਕਹਿਣ ਲੱਗੇ ਕਿ ਮੂੰਮ ਵਾਲਿਆਂ, ਐਨ ਮੌਕੇ ’ਤੇ ਆਇਆ ਹੈਂ ਉਹ ਮੈਨੂੰ ਕਹਿਣ ਲੱਗੇ ਕਿ ਤੂੰ ਸੰਤਾਂ ਤੋਂ ਨਾਮ-ਸ਼ਬਦ ਲੈ ਲੈ ਉਹ ਪ੍ਰੇਮ ਪੂਰਵਕ ਮੇਰਾ ਹੱਥ ਫੜ ਕੇ ਪੂਜਨੀਕ ਪਰਮ ਪਿਤਾ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਲੈ ਗਏ ਮੈਂ ਪੂਜਨੀਕ ਪਰਮ ਪਿਤਾ ਜੀ ਨੂੰ ਪੂਰੇ ਅਦਬ ਨਾਲ ਸਜਦਾ ਕੀਤਾ ਉਸ ਵੇਲੇ ਮੇਰੇ ਟਰੈਕਟਰ ਦੀ ਟਰਾਲੀ ਦੇ ਟੂਲ ਵਿੱਚ ਪੰਜ ਬੋਤਲਾਂ ਸ਼ਰਾਬ ਦੀਆਂ ਪਈਆਂ ਹੋਈਆਂ ਸਨ
ਪੂਜਨੀਕ ਪਰਮ ਪਿਤਾ ਜੀ ਨੇ ਮੇਰੇ ’ਤੇ ਆਪਣੀ ਪਵਿੱਤਰ ਦਇਆ-ਦ੍ਰਿਸ਼ਟੀ ਪਾਉਂਦੇ ਹੋਏ ਫਰਮਾਇਆ, ‘‘ਆ-ਜਾ ਬੇਟਾ, ਤੇਰਾ ਟਾਈਮ ਆ ਗਿਆ ਚੁਰਾਸੀ ’ਚੋਂ ਨਿੱਕਲਣ ਦਾ’’ ਮੈਂ ਪਰਮ ਪਿਤਾ ਜੀ ਦੇ ਸਾਹਮਣੇ ਕੁਝ ਨਾ ਬੋਲ ਸਕਿਆ ਮੇਰਾ ਸਰੀਰ ਪੂਰੇ ਦਾ ਪੂਰਾ ਇੱਕ ਤਰ੍ਹਾਂ ਨਾਲ ਸੁੰਨ ਜਿਹਾ ਹੋ ਗਿਆ ਸੀ ਕੁਝ ਪਲਾਂ ਬਾਅਦ ਮੈਨੂੰ ਅੰਦਰੋਂ ਖਿਆਲ ਆਇਆ ਅਤੇ ਜੋ ਮੈਂ ਅਰਜ਼ ਕਰ ਦਿੱਤੀ ਮੈਂ ਬੇਨਤੀ ਕੀਤੀ ਕਿ ਪਿਤਾ ਜੀ, ਮੈਨੂੰ ਇੱਕ ਸਾਲ ਹੋਰ ਦੇ ਦਿਓ ਜੀ ਉਸ ਸਮੇਂ ਮੈਂ ਹਰ ਰੋਜ਼ ਆਪਣੇ ਘਰ ਦੀ ਕੱਢੀ ਦੇਸੀ, ਭਾਵ ਰੂੜ੍ਹੀ ਮਾਰਕਾ ਸ਼ਰਾਬ ਪੀਂਦਾ ਸੀ ਸਗੋਂ ਸਾਡਾ ਸਾਰਾ ਪਰਿਵਾਰ ਹੀ ਪੀਂਦਾ ਸੀ ਪੂਜਨੀਕ ਪਰਮ ਪਿਤਾ ਜੀ ਨੇ ਫਰਮਾਇਆ, ‘‘ਚੰਗਾ ਬੇਟਾ, ਕਾਲ ਦਾ ਕਰਜ਼ਾ ਤੇਰੇ ’ਤੇ ਕੁਝ ਥੋੜ੍ਹਾ ਜਿਹਾ ਜ਼ਿਆਦਾ ਹੈ
ਇੱਕ ਸਾਲ ਹੋਰ ਖਾ-ਪੀ ਲੈ’’ ਉਸ ਤੋਂ ਬਾਅਦ ਮੈਂ ਹਰ ਰੋਜ਼ ਪੂਰੇ ਦਿਨ ’ਚ ਤਿੰਨ-ਚਾਰ ਬੋਤਲਾਂ ਸ਼ਰਾਬ ਪੀ ਜਾਂਦਾ ਮੇਰੇ ਮਨ ਵਿੱਚ ਆਉਂਦਾ ਕਿ ਹੁਣ ਤਾਂ ਇਹੀ ਸਾਲ ਰਹਿ ਗਿਆ ਹੈ, ਰੱਜ ਕੇ ਪੀ ਲਵਾਂ ਲਗਭਗ ਇੱਕ ਸਾਲ ਹੋ ਗਿਆ, ਉਨ੍ਹੀਂ ਦਿਨੀਂ ਸਾਡੇ ਪਿੰਡ ’ਚ ਰਾਤ ਦੇ ਸਮੇਂ ਨਾਮ ਚਰਚਾ ਹੋਇਆ ਕਰਦੀ ਸੀ ਸਪੀਕਰ ਵੀ ਲੱਗਿਆ ਹੋਇਆ ਸੀ ਸਪੀਕਰ ਦੀ ਅਵਾਜ਼ ਸਾਡੇ ਘਰ ਤੱਕ ਵੀ ਸੁਣਾਈ ਦਿੰਦੀ ਸੀ ਮੈਂ ਉਸ ਵੇਲੇ ਵੀ ਸ਼ਰਾਬ ਪੀਤੀ ਹੋਈ ਸੀ ਮੈਂ ਆਪਣੇ ਦਾਦਾ ਜੀ ਨੂੰ ਕਿਹਾ ਕਿ ਮੈਂ ਨਾਮ ਚਰਚਾ ਦਾ ਪ੍ਰੋਗਰਾਮ ਸੁਣ ਕੇ ਆਉਂਦਾ ਹਾਂ ਉਹ ਕਹਿਣ ਲੱਗੇ ਕਿ ਤੇਰੀ ਪੀਤੀ ਹੋਈ ਹੈ, ਤੂੰ ਆਰਾਮ ਨਾਲ ਸੋਂ ਜਾ ਪਰ ਮੇਰੀ ਅੰਦਰੋਂ (ਮਨ ’ਚ) ਲਗਨ ਸੀ ਅਤੇ ਮੈਂ ਨਾਮ ਚਰਚਾ ਵਿੱਚ ਚਲਾ ਗਿਆ ਮੈਨੂੰ ਨਾਮ ਚਰਚਾ ਵਿੱਚ ਸਾਜਾਂ (ਵਾਜਾ-ਢੋਲਕ ਆਦਿ) ਦੀਆਂ ਤਰਜ਼ਾਂ ਦੀ ਤਾਂ ਸਮਝ ਆਉਂਦੀ ਸੀ
ਹੋਰ ਕੁਝ (ਸ਼ਬਦ-ਭਜਨ ਜੋ ਬੋਲੇ ਜਾ ਰਹੇ ਸਨ ਅਤੇ ਗ੍ਰੰਥ ’ਚੋਂ ਬਚਨ ਪੜੇ ਗਏ) ਸਮਝ ਨਹੀਂ ਆਇਆ ਨਾਮ ਚਰਚਾ ਵਿੱਚ ਪ੍ਰੇਮੀ ਸੇਵਕ ਨੇ ਸਪੀਕਰ ਤੇ ਬੋਲਿਆ, ਐਲਾਨ ਕੀਤਾ ਕਿ ਬਾਰਾਂ ਦਿਨਾਂ ਬਾਅਦ ਸ਼ਨਿੱਚਰਵਾਰ-ਐਤਵਾਰ ਨੂੰ ਡੇਰਾ ਸੱਚਾ ਸੌਦਾ ਸਰਸਾ ਵਿਖੇ ਪੂਜਨੀਕ ਪਰਮ ਪਿਤਾ ਜੀ ਦਾ ਸਤਿਸੰਗ ਹੈ ਅਤੇ ਉਸ ਦਿਨ ਤੁਸੀਂ ਵੀ ਸਾਰੇ ਸਤਿਸੰਗ ਵਿੱਚ ਪਹੁੰਚ ਕੇ ਆਪਣੇ ਜੀਵਨ ਦਾ ਲਾਭ ਉਠਾਉਣਾ ਅਤੇ ਆਪਣੇ ਮਨੁੱਖਾਂ ਜਨਮ ਨੂੰ ਸਫਲ ਬਣਾਉਣਾ ਹੈ ਉਸ ਦਿਨ ਨਾਮ ਚਰਚਾ ਦਾ ਮੇਰੇ ’ਤੇ ਐਨਾ ਅਸਰ ਹੋਇਆ ਕਿ ਮੈਨੂੰ ਖਿਆਲ ਆਇਆ ਕਿ ਜੋ ਡਰੱਮ ਸ਼ਰਾਬ ਦਾ ਘਰ ’ਚ ਪਿਆ ਹੈ, ਉਹ ਡੋਲ੍ਹ ਦੇਵਾਂ, ਕਿਉਂਕਿ ਮੈਂ ਤਾਂ ਨਾਮ ਲੈਣਾ ਹੈ ਪਰ ਮਨ ਕਹਿਣ ਲੱਗਾ ਕਿ ਅਜੇ ਤਾਂ ਬਾਰਾਂ ਦਿਨ ਪਏ ਹਨ ਤਾਂ ਮੈਂ ਉਸ ਦਿਨ ਤੋਂ ਰੋਜ਼ ਹੋਰ ਰੱਜ ਕੇ ਸ਼ਰਾਬ ਪੀਣ ਲੱਗਾ
ਉਹ ਦੀਵਾਲੀ ਦਾ ਦਿਨ ਸੀ ਮੈਂ ਆਪਣੇ ਖੇਤ ਤੋਂ ਟਰੈਕਟਰ ’ਤੇ ਆ ਰਿਹਾ ਸੀ ਮੈਂ ਟਰੈਕਟਰ ਨੂੰ ਕਰੀਬ ਸੱਤਰ-ਅੱਸੀ ਕਦਮ ਦੂਰ ਖੜ੍ਹਾ ਕਰਕੇ ਆਪਣੇ ਘਰ ਗਿਆ ਅਤੇ ਘਰੋਂ ਦੋ ਬੋਤਲਾਂ ਸ਼ਰਾਬ ਦੀਆਂ ਚੁੱਕੀਆਂ ਤੇ ਆਪਣੇ ਨੇਫੇ (ਡੱਬ) ’ਚ ਪਾ ਲਈਆ ਜਦੋਂ ਮੈਂ ਘਰੋਂ ਬਾਹਰ ਨਿੱਕਲਿਆ ਤਾਂ ਪੁਲਿਸ ਦੇ ਦੋ ਸਿਪਾਹੀ ਮੇਰੇ ਸਾਹਮਣੇ ਆ ਕੇ ਖੜ੍ਹ ਗਏ ਮੈਂ ਉਹਨਾਂ ਨੂੰ ਵੇਖ ਕੇ ਘਬਰਾ ਜਿਹਾ ਗਿਆ, ਡਰ ਗਿਆ ਪਰ ਉਸੇ ਸਮੇਂ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਜੀ ਮੇਰੇ ਬਰਾਬਰ-ਬਰਾਬਰ ਯਾਨੀ ਨਾਲ-ਨਾਲ ਚੱਲਣ ਲੱਗੇ ਇੱਕ ਸਿਪਾਹੀ ਮੇਰੇ ਸੱਜੇ ਪਾਸੇ ਤੇ ਦੂਜਾ ਖੱਬੇ ਪਾਸੇ ਹੋ ਗਿਆ ਸ਼ਰਾਬ ਦੀਆਂ ਬੋਤਲਾਂ ਸਾਫ ਦਿੱਸਦੀਆਂ ਸਨ ਕਿਉਂਕਿ ਉਸ ਸਮੇਂ ਜੋ ਕੁੜਤਾ ਮੈਂ ਪਾ ਰੱਖਿਆ ਸੀ ਉਹ ਬਿਲਕੁਲ ਹੀ ਪਤਲਾ ਜਿਹਾ ਸੀ
ਉਹ ਪੁਲਿਸ ਵਾਲੇ ਜਿੰਨੀ ਦੇਰ ਤੱਕ ਵੀਹ-ਪੱਚੀ ਕਰਮ ਅੱਗੇ ਨਹੀਂ ਗਏ, ਪੂਜਨੀਕ ਪਰਮ ਪਿਤਾ ਜੀ ਮੇਰੇ ਨਾਲ-ਨਾਲ ਹੀ ਚੱਲਦੇ ਰਹੇ ਇਸ ਤੋਂ ਪਹਿਲਾਂ ਮੈਨੂੰ ਇਹ ਕਦੇ ਅਹਿਸਾਸ ਤੱਕ ਵੀ ਨਹੀਂ ਹੋਇਆ ਸੀ ਕਿ ਪੂਜਨੀਕ ਪਰਮ ਪਿਤਾ ਜੀ ਐਡੀ ਵੱਡੀ ਤਾਕਤ, ਐਡੀ ਉੱਚੀ ਹਸਤੀ ਦੇ ਮਾਲਕ ਹਨ ਉਸ ਸਮੇਂ ਮੈਂ ਮੰਨ ਗਿਆ ਕਿ ਇਹ ਤਾਂ ਸੱਚੇ ਰੂਹਾਨੀ ਸੰਤ ਹਨ ਮੈਂ ਕਈ ਸਤਿਸੰਗੀਆਂ ਕੋਲੇ ਵੀ ਇਸ ਆਪ-ਬੀਤੀ, ਸੱਚੀ ਘਟਨਾ ਦਾ ਜ਼ਿਕਰ ਕੀਤਾ ਕਿ ਪਰਮ ਪਿਤਾ ਜੀ ਬਹੁਤ ਵੱਡੀ ਤਾਕਤ ਹਨ ਇੱਕ ਬਹੁਤ ਹੀ ਮਹਾਨ ਰੂਹਾਨੀ ਤਾਕਤ ਦੇ ਮਾਲਕ ਹਨ ਉਨ੍ਹਾਂ ਨੇ ਹੀ ਆਪਣੀ ਅਪਾਰ ਰਹਿਮਤ ਨਾਲ ਉਸ ਦਿਨ ਮੈਨੂੰ ਖੁਦ ਬਚਾਇਆ, ਖੁਦ ਮੇਰੀ ਲਾਜ ਰੱਖੀ ਹੈ ਪਰਮ ਪਿਤਾ ਜੀ ਦੀ ਰਹਿਮਤ ਨਾਲ ਉਹਨਾਂ ਸਿਪਾਹੀਆਂ ਦੀਆਂ ਅੱਖਾਂ ’ਤੇ ਖੋਪੇ ਜਿਹੇ ਚੜ੍ਹ ਗਏ ਜੋ ਉਹਨਾਂ ਨੂੰ ਕੁਝ ਵੀ ਦਿਖਾਈ ਨਹੀਂ ਦਿੱਤਾ ਕਿਉਂਕਿ ਜੇਕਰ ਦੇਸੀ ਘਰ ਦੀ ਕੱਢੀ ਸ਼ਰਾਬ ਉਨ੍ਹਾਂ ਦੇ ਨਜ਼ਰੀ ਪੈ ਜਾਂਦੀ ਤਾਂ ਬਹੁਤ ਭਾਰੀ ਸਜ਼ਾ ਭੁਗਤਣੀ ਪੈਂਦੀ ਅਤੇ ਸਮਾਜ ’ਚ ਬਹੁਤ ਬੇਇੱਜ਼ਤੀ ਵੀ ਹੋਣੀ ਸੀ,
ਪਰ ਖੁਦ ਪੂਜਨੀਕ ਪਰਮ ਪਿਤਾ ਜੀ ਨੇ ਆਪਣੀ ਅਪਾਰ ਦਇਆ ਮਿਹਰ ਨਾਲ ਮੈਨੂੰ ਉਸ ਭਾਰੀ ਸੰਕਟ ’ਚੋਂ ਬਚਾਇਆ ਸੀ ਇਸ ਤਰ੍ਹਾਂ ਪੂਜਨੀਕ ਪਰਮ ਪਿਤਾ ਜੀ ਨੇ ਨਾਮ ਲੈਣ ਤੋਂ ਪਹਿਲਾਂ ਹੀ ਮੇਰੀ ਲਾਜ ਰੱਖੀ ਬਾਰ੍ਹਵੇਂ ਦਿਨ ਮੈਂ ਆਪਣੇ ਪਿੰਡ ਦੇ ਪ੍ਰੇਮੀਆਂ ਨੂੰ ਕਿਹਾ ਕਿ ਮੈਨੂੰ ਵੀ ਸਰਸਾ ਡੇਰੇ ’ਚ ਲੈ ਕੇ ਚੱਲਣਾ, ਮੈਂ ਨਾਮ ਲੈਣਾ ਹੈ ਕਿਉਂਕਿ ਉਸ ਤੋਂ ਪਹਿਲਾਂ ਮੈਂ ਕਦੇ ਵੀ ਸਰਸੇ ਨਹੀਂ ਗਿਆ ਸੀ ਪ੍ਰੇਮੀ ਕਹਿਣ ਲੱਗੇ ਕਿ ਤੂੰ ਐਨੀ ਸ਼ਰਾਬ ਪੀਂਦਾ ਹੈਂ, ਨਾਮ ਕਿਵੇਂ ਰੱਖੇਂਗਾ? ਪਰੰਤੂ ਨਿਸ਼ਚਿਤ ਭਾਵ 12ਵੇਂ ਦਿਨ ’ਤੇ ਮੈਂ ਪਿੰਡ ਦੇ ਪ੍ਰੇਮੀਆਂ ਨਾਲ ਡੇਰਾ ਸੱਚਾ ਸੌਦਾ ਸਰਸਾ ਦਰਬਾਰ ਪਹੁੰਚ ਗਿਆ ਮੈਂ ਸਤਿਸੰਗ ਸੁਣਿਆ ਤੇ ਨਾਮ ਦੀ ਅਨਮੋਲ ਦਾਤ ਪ੍ਰਾਪਤ ਕੀਤੀ
ਪਿਆਰੇ ਸਤਿਗੁਰੂ ਸੱਚੇ ਰਹਿਬਰ ਦਾਤਾ ਜੀ ਦੀ ਰਹਿਮਤ ਨਾਲ ਨਾਮ-ਸ਼ਬਦ ਅਤੇ ਬਚਨਾਂ ਦੇ ਪ੍ਰਤੀ ਮੈਂ ਅੱਜ ਵੀ ਬਿਲਕੁਲ ਪੂਰੀ ਤਰ੍ਹ੍ਹਾਂ ਕਾਇਮ ਹਾਂ ਸਤਿਗੁਰੂ ਜੀ ਨੇ ਮੇਰੇ ਬਦਨਸੀਬ ਦੇ ਨਸੀਬ ਬਣਾ ਕੇ ਆਪਣੀਆਂ ਐਨੀਆਂ ਰਹਿਮਤਾਂ ਕੀਤੀਆਂ ਹਨ ਕਿ ਜਿਨ੍ਹਾਂ ਦਾ ਲਿੱਖ-ਬੋਲ ਕੇ ਵਰਣਨ ਹੀ ਨਹੀਂ ਹੋ ਸਕਦਾ, ਦੱਸਿਆ ਨਹੀਂ ਜਾ ਸਕਦਾ ਪੂਜਨੀਕ ਪਰਮ ਪਿਤਾ ਜੀ ਦੇ ਮੌਜੂਦਾ ਸਵਰੂਪ ਪੂਜਨੀਕ ਹਜ਼ੂਰ ਪਿਤਾ ਜੀ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪ੍ਰਤੀ ਮੇਰੀ ਉਹ ਸੱਚੀ ਸ਼ਰਧਾ ਅਤੇ ਦ੍ਰਿੜ ਵਿਸ਼ਵਾਸ ਜਿਉਂ ਦਾ ਤਿਉਂ ਹੈ ਮੈਂ ਪੂਜਨੀਕ ਹਜੂਰ ਪਿਤਾ ਜੀ ਨੂੰ ਪੂਜਨੀਕ ਪਰਮ ਪਿਤਾ ਜੀ ਦੇ ਪ੍ਰਗਟ ਨੌਜਵਾਨ ਸਵਰੂਪ ’ਚ ਨਿਹਾਰਦਾ ਤੇ ਪੂਰਾ ਸਤਿਕਾਰ ਕਰਦਾ ਹਾਂ ਪੂਜਨੀਕ ਸਤਿਗੁਰੂ ਸੱਚੇ ਰਹਿਬਰ ਹਜ਼ੂਰ ਪਿਤਾ ਜੀ ਦੇ ਪਵਿੱਤਰ ਚਰਨਾਂ ’ਚ ਮੇਰੀ ਅਰਦਾਸ ਹੈ ਕਿ ਮੈਨੂੰ ਆਪਣਾ ਦ੍ਰਿੜ ਵਿਸ਼ਵਾਸ ਬਖ਼ਸ਼ਣਾ ਜੀ ਅਤੇ ਡੇਰਾ ਸੱਚਾ ਸੌਦਾ ਤੇ ਆਪ ਜੀ ਦੇ ਪ੍ਰਤੀ ਮੇਰੀ ਸ਼ਰਧਾ ਤੇ ਵਿਸ਼ਵਾਸ ਜਿਉਂ ਦਾ ਤਿਉਂ ਉਮਰ ਭਰ ਬਣਿਆ ਰਹੇ ਜੀ