Thank you

Thank you: ਉਪਕਾਰ ਕਰਨ ਵਾਲੇ ਦਾ ਕਰੋ ਧੰਨਵਾਦ

ਦਿਨ-ਰਾਤ, ਸੌਂਦੇ-ਜਾਗਦੇ, ਉੱਠਦੇ-ਬੈਠਦੇ ਹਰ ਸਮੇਂ ਮਨੁੱਖ ਨੂੰ ਪਰਮ ਪਿਤਾ ਪਰਮਾਤਮਾ ਦਾ ਧੰਨਵਾਦ ਕਰਦੇ ਰਹਿਣਾ ਚਾਹੀਦਾ ਹੈ ਇੱਕ ਉਹੀ ਅਜਿਹਾ ਹੈ ਜੋ ਸਭ ਦੀਆਂ ਝੋਲੀਆਂ ਆਪਣੀਆਂ ਰਹਿਮਤਾਂ ਦੇ ਖਜ਼ਾਨਿਆਂ ਨਾਲ ਭਰਦਾ ਹੈ ਸਾਡੇ ਮਨੁੱਖਾਂ ਵਾਂਗ ਉਹ ਕਦੇ ਕਿਸੇ ’ਤੇ ਅਹਿਸਾਨ ਵੀ ਨਹੀਂ ਜਤਾਉਂਦਾ ਇਸ ਲਈ ਅਜਿਹੀ ਪ੍ਰਾਰਥਨਾ ਕਰਨਾ ਹਰ ਮਨੁੱਖ ਦਾ ਫਰਜ਼ ਹੈ- ‘ਹੇ ਈਸ਼ਵਰ! ਤੁਹਾਡਾ ਧੰਨਵਾਦ’ ‘ਈਸ਼ਵਰ, ਤੁਸੀਂ ਮਹਾਨ ਹੋ’ ਜਾਂ ‘ਹੇ ਈਸ਼ਵਰ! ਮੇਰੀ ਮੱਦਦ ਕਰੋ’ ਇਸ ਤਰ੍ਹਾਂ ਕਰਨ ਨਾਲ ਮਨੁੱਖ ਦੇ ਮਨ ਦਾ ਹੰਕਾਰ-ਭਾਵ ਦੂਰ ਹੋਣ ਲੱਗਦਾ ਹੈ।

ਦੂਜੇ ਸ਼ਬਦਾਂ ’ਚ ਕਹੀਏ ਤਾਂ ਉਸ ਸਮੇਂ ਮਨੁੱਖ ਆਪਣੇ ਸਾਰੇ ਕਰਮ ਉਸ ਪ੍ਰਭੂ ਨੂੰ ਮਨੋਂ ਸੌਂਪਣ ਲਈ ਤਿਆਰ ਹੋ ਰਿਹਾ ਹੁੰਦਾ ਹੈ ਇਸੇ ਤਰ੍ਹਾਂ ਦੇ ਆਚਰਣ ਨਾਲ ਮਨੁੱਖ ਦੇ ਮਨ ਤੋਂ ਕਰਤਾਪਣ ਦਾ ਭਾਵ ਦੂਰ ਹੋਣ ਲੱਗਦਾ ਹੈ ਇੱਥੋਂ ਉਸਦੇ ਅੰਤਰਹਿਰਦੇ ਦਾ ਸ਼ੁੱਧੀਕਰਨ ਹੋਣ ਲੱਗਦਾ ਹੈ ਫਿਰ ਹੌਲੀ-ਹੌਲੀ ਉਹ ਈਸ਼ਵਰ ਦੇ ਹੋਰ ਜ਼ਿਆਦਾ ਨੇੜੇ ਹੋ ਕੇ ਉਸਦਾ ਪਿਆਰਾ ਬਣਨ ਲੱਗਦਾ ਹੈ। ਇਸ ਭੌਤਿਕ ਸੰਸਾਰ ’ਚ ਕੋਈ ਵਿਅਕਤੀ, ਕਿਸੇ ਵੀ ਰੂਪ ’ਚ ਸਾਡੀ ਮੱਦਦ ਕਰਦਾ ਹੈ ਤਾਂ ਉਸਨੂੰ ਅਸੀਂ ਧੰਨਵਾਦ, ਸ਼ੁਕਰੀਆ ਜਾਂ ਥੈਂਕਸ ਕਹਿੰਦੇ ਨਹੀਂ ਥੱਕਦੇ ਦਿਨ ’ਚ ਪਤਾ ਨਹੀਂ ਕਿੰਨੀ ਵਾਰ ਉਸਦਾ ਧੰਨਵਾਦ ਪ੍ਰਗਟ ਕਰਦੇ ਹਾਂ ਇਸਦਾ ਸਿੱਧਾ ਜਿਹਾ ਇਹੀ ਅਰਥ ਹੈ।

ਕਿ ਆਪਣੇ ਲਈ ਕੀਤੇ ਗਏ ਕਿਸੇ ਦੇ ਉਪਕਾਰ ਦੇ ਬਦਲੇ ਜੇਕਰ ਧੰਨਵਾਦ ਨਾ ਕੀਤਾ ਜਾਵੇ ਤਾਂ ਦੂਜੇ ਲੋਕ ਘਮੰਡੀ ਸਮਝਣ ਲੱਗਦੇ ਹਨ ਲੋਕ ਉਸ ਦੀ ਬੁਰਾਈ ਕਰਨ ਤੋਂ ਨਹੀਂ ਉੱਕਦੇ ਇਸ ਤੋਂ ਉਲਟ ਜੇਕਰ ਸਾਡੇ ਵੱਲੋਂ ਕੀਤੇ ਗਏ ਉਪਕਾਰ ਦੇ ਬਦਲੇ ਕੋਈ ਸਾਡਾ ਧੰਨਵਾਦ ਨਹੀਂ ਕਰਦਾ ਤਾਂ ਸਾਨੂੰ ਬਹੁਤ ਗੁੱਸਾ ਆਉਂਦਾ ਹੈ ਉਸ ਨੂੰ ਅਸੀਂ ਕੋਸਦੇ ਹਾਂ ਜਾਂ ਲਾਹਨਤਾਂ ਪਾਉਂਦੇ ਹਾਂ ਉਸਨੂੰ ਅਸੱਭਿਆ ਹੋਣ ਦਾ ਤਮਗਾ ਵੀ ਦੇ ਦਿੰਦੇ ਹਾਂ ਉਸਦੀ ਬੁਰਾਈ ਕਰਕੇ ਅਸੀਂ ਆਪਣੇ ਮਨ ਨੂੰ ਸ਼ਾਂਤ ਕਰਨ ਦਾ ਯਤਨ ਕਰਦੇ ਹਾਂ ਭਵਿੱਖ ’ਚ ਕਿਸੇ ਦੀ ਮੱਦਦ ਨਾ ਕਰਨ ਦਾ ਬਚਕਾਨਾ ਪ੍ਰਣ ਕਰ ਲੈਂਦੇ ਹਾਂ।

ਹੁਣ ਵਿਚਾਰ ਇਸ ਵਿਸ਼ੇ ’ਤੇ ਕਰਨਾ ਹੈ ਕਿ ਉਹ ਪਰਮਪਿਤਾ ਪਰਮਾਤਮਾ ਸਾਡੀ ਮਨੁੱਖਾਂ ਦੀ ਹਰ ਕਦਮ ’ਤੇ ਮੱਦਦ ਕਰਦਾ ਹੈ ਸਾਡੀਆਂ ਸਾਰੀਆਂ ਲੋੜਾਂ ਦਾ ਧਿਆਨ ਰੱਖਦਾ ਹੈ ਕਿਸ ਸਮੇਂ ਸਾਨੂੰ ਕਿਸ ਚੀਜ਼ ਦੀ ਲੋੜ ਹੋਵੇਗੀ, ਉਸਦੇ ਅਨੁਸਾਰ ਸਾਡੇ ਬਿਨਾਂ ਕਹੇ ਉਪਲੱਬਧ ਕਰਵਾ ਦਿੰਦਾ ਹੈ ਸਮੇਂ ਅਤੇ ਹਲਾਤਾਂ ਦੇ ਅਨੁਸਾਰ ਉਸ ’ਚ ਕਦੇ-ਕਦੇ ਦੇਰੀ ਵੀ ਹੋ ਸਕਦੀ ਹੈ ਇਹ ਦੇਰੀ ਸਾਡੇ ਪਿਛਲੇ ਜਨਮਾਂ ਦੇ ਕੀਤੇ ਕਰਮਾਂ ਦੇ ਅਨੁਸਾਰ ਹੁੰਦੀ ਹੈ ਇਸ ਲਈ ਅਸੀਂ ਉਸ ਮਾਲਕ ਨੂੰ ਕਿਸੇ ਵੀ ਤਰ੍ਹਾਂ ਦੋਸ਼ ਨਹੀਂ ਦੇ ਸਕਦੇ।

ਜੇਕਰ ਕਿਸੇ ਚੀਜ਼ ਦੀ ਪ੍ਰਾਪਤੀ ਹੋਣ ’ਤੇ ਅਸੀਂ ਧੰਨਵਾਦ ਕਰਦੇ ਹਾਂ ਉਹ ਚੀਜ਼ ਵਧਦੀ ਰਹਿੰਦੀ ਹੈ ਜੇਕਰ ਧਨ ਅਤੇ ਮਾਣ-ਸਨਮਾਨ ਲਈ ਅਸੀਂ ਧੰਨਵਾਦ ਕਰਦੇ ਹਾਂ ਤਾਂ ਖੁਸ਼ਹਾਲੀ ਵਧਦੀ ਹੈ ਜੇਕਰ ਮਨੁੱਖ ਆਪਣਾ ਪ੍ਰੇਮ ਵਧਾਉਣ ਲਈ ਧੰਨਵਾਦ ਕਰਦਾ ਹੈ ਤਾਂ ਬਿਨਾ ਸ਼ੱਕ ਉਸਦਾ ਪ੍ਰੇਮ ਪ੍ਰਵਾਨ ਚੜ੍ਹਣ ਲੱਗਦਾ ਹੈ ਗਿਆਨ ਦੇਣ ਵਾਲੇ ਗੁਰੂ ਦਾ ਜੇਕਰ ਧੰਨਵਾਦ ਕਰਦੇ ਹਾਂ ਕਿ ਉਸਨੇ ਗਿਆਨ ਦੇ ਕੇ ਸਾਡੇ ’ਤੇ ਮਹਾਨ ਉਪਕਾਰ ਕੀਤਾ ਹੈ ਉਦੋਂ ਨਿਮਰ ਹੋਇਆ ਵਿਅਕਤੀ ਨਿਸ਼ਚਿਤ ਹੀ ਗਿਆਨਵਾਨ ਬਣਦਾ ਹੈ ਆਪਣੇ ਜੀਵਨ ’ਚ ਯੋਗ ਬਣ ਕੇ ਇੱਕ ਸਫ਼ਲ ਇਨਸਾਨ ਕਹਾਉਂਦਾ ਹੈ।

ਜੋ ਲੋਕ ਆਪਣੇ ਚਾਰੇ ਪਾਸੇ ਚਾਪਲੂਸਾਂ ਦੀ ਫੌਜ ਤਿਆਰ ਕਰ ਲੈਂਦੇ ਹਨ ਅਤੇ ਉਨ੍ਹਾਂ ਦੇ ਸਵਾਰਥਵੱਸ ਝੂਠੀ ਵਡਿਆਈ ਨੂੰ ਸੁਣ ਕੇ ਖੁਦ ਨੂੰ ਰੱਬ ਤੋਂ ਵੀ ਮਹਾਨ ਸਮਝਣ ਦੀ ਭੁੱਲ ਕਰਨ ਲੱਗਦੇ ਹਨ ਅਜਿਹੇ ਲੋਕ ਪੂਰੀ ਜਿੰਦਗੀ ਝੂਠ ਦਾ ਨਕਾਬ ਚੜ੍ਹਾ ਕੇ ਜਿਉਂਦੇ ਹਨ ਅਤੇ ਫਿਰ ਉਸੇ ਤਰ੍ਹਾਂ ਸੱਚ ਤੋਂ ਅਨਜਾਣ ਰਹਿ ਕੇ ਇਸ ਸੰਸਾਰ ਤੋਂ ਵਿਦਾ ਹੋ ਜਾਂਦੇ ਹਨ। ਈਸ਼ਵਰ ਨੇ ਸਾਨੂੰ ਇਸ ਸੰਸਾਰ ’ਚ ਜਨਮ ਦੇ ਕੇ ਅਤੇ ਸਾਰੇ ਭੌਤਿਕ ਸੁਖ ਪ੍ਰਦਾਨ ਕਰਕੇ ਬਹੁਤ ਉਪਕਾਰ ਕੀਤਾ ਹੈ ਇਸ ਅਹਿਸਾਨ ਲਈ ਉਸ ਦਾ ਧੰਨਵਾਦ ਕਰਨਾ ਸਾਡਾ ਫਰਜ਼ ਬਣਦਾ ਹੈ ਨਹੀਂ ਤਾਂ ਲੋਕ ਸਾਨੂੰ ਵੀ ਅਕ੍ਰਿਤਘਣ ਕਹਿਣਗੇ ਉਹ ਮਾਲਕ ਵੀ ਸੋਚੇਗਾ ਕਿ ਮੇਰੀ ਔਲਾਦ, ਇਹ ਜੀਵ ਕਿਹੋ ਜਿਹੇ ਅਕ੍ਰਿਤਘਣ ਹਨ ਜੋ ਖੁਦ ’ਤੇ ਭਲਾਈ ਕਰਨ ਵਾਲੇ ਨੂੰ ਕਿਸੇ ਸ਼੍ਰੇਣੀ ’ਚ ਹੀ ਨਹੀਂ ਗਿਣਦੇ ਇਸ ਸਥਿਤੀ ਤੋਂ ਖੁਦ ਨੂੰ ਬਚਾਉਣ ਲਈ ਅਕ੍ਰਿਤਘਣ ਨਾ ਹੋ ਕੇ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ।

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!