ਬੱਚਿਆਂ ਨੂੰ ਥੋੜ੍ਹੀ ਸੱਭਿਅਤਾ ਸਿਖਾਓ teach children a little civilization
ਆਪਣੇ ਅਸੱਭਿਆ ਵਿਹਾਰ ਲਈ ਕੀ ਪੂਰੇ ਬੱਚੇ ਹੀ ਦੋਸ਼ੀ ਹਨ? ਅੰਸ਼ਿਕ ਤੌਰ ‘ਤੇ ਮੰਨਿਆ ਇਹ ਜੀਨਸ ਦਾ ਖੇਡ ਹੈ ਨਹੀਂ ਤਾਂ ਕਿਉਂ ਇੱਕੋ ਹੀ ਘਰ ‘ਚ ਇੱਕੋ ਹੀ ਵਾਤਾਵਰਨ ‘ਚ ਪਲੇ ਵੱਡੇ ਹੋਏ ਬੱਚਿਆਂ ‘ਚ ਇੱਕ ਪਰਉਪਕਾਰੀ ਅਤੇ ਦੂਜਾ ਸੁਆਰਥੀ ਸੁਭਾਅ ਵਾਲਾ ਹੁੰਦਾ ਹੈ ਪਰ ਸੰਸਕਾਰਾਂ ਦਾ ਵੀ ਆਪਣਾ ਮਹੱਤਵ ਹੈ ਬੱਚੇ ਦੇ ਵਿਕਾਸ ‘ਚ ਚੰਗੀ ਸਿੱਖਿਆ, ਜ਼ਿਆਦਾ ਲਾਡ-ਪਿਆਰ, ਅਨੁਸ਼ਾਸਨ ਤੇ ਥੋੜ੍ਹੀ ਸਜਾ ਬੱਚੇ ਦੀ ਸ਼ਖਸੀਅਤ ਦੇ ਵਿਕਾਸ ਲਈ ਜ਼ਰੂਰੀ ਹੈ ਕਈ ਵਾਰ ਮਾਂ-ਬਾਪ ਬੱਚੇ ਨੂੰ ਐਸ਼ੋ-ਅਰਾਮ ਦੀਆਂ ਚੀਜ਼ਾਂ, ਚੰਗਾ ਖਾਣਾ ਪਹਿਨਣਾ ਦੇ ਕੇ ਨਾਮੀ ਬੋਰਡਿੰਗ ਸਕੂਲਾਂ ‘ਚ ਭਰਤੀ ਕਰਵਾ ਕੇ ਹੀ ਆਪਣੇ ਕਰਤੱਵਾਂ ਦੀ ਪੂਰਤੀ ਸਮਝ ਲੈਂਦੇ ਹਨ ਬੱਚੇ ਕੀ ਸੋਚਦੇ ਹਨ, ਉਨ੍ਹਾਂ ਦਾ ਫ੍ਰੈਂਡ ਸਰਕਲ ਕਿਹੋ-ਜਿਹਾ ਹੈ, ਉਹ ਕਿੱਥੇ ਕੀ ਕਰਦੇ ਹਨ, ਇਨ੍ਹਾਂ ਸਭ ਤੋਂ ਉਹ ਬੇਖਬਰ ਰਹਿੰਦੇ ਹਨ ਬੱਚਿਆਂ ‘ਤੇ ਇਸ ਇਕੱਲੇਪਨ ਦਾ ਗਲਤ ਅਸਰ ਪੈਂਦਾ ਹੈ ਉਹ ਅਪਰਿਪੱਕਵ ਤੇ ਮਾਸੂਮ ਹੁੰਦੇ ਹਨ
ਚੰਗਾ-ਬੁਰਾ ਸਮਝਣ ਦੀ ਉਨ੍ਹਾਂ ਦੀ ਹਾਲੇ ਉਮਰ ਨਹੀਂ ਹੁੰਦੀ ਅਜਿਹੇ ‘ਚ ਉਹ ਗਲਤ ਗੱਲਾਂ ਜਲਦੀ ਅਪਣਾ ਲੈਂਦੇ ਹਨ ਬੱਚੇ ਤਾਂ ਕੱਚੀ ਮਿੱਟੀ ਵਾਂਗ ਹੁੰਦੇ ਹਨ ਉਨ੍ਹਾਂ ਨੂੰ ਚਾਹੇ ਕਿਸੇ ਵੀ ਰੂਪ ‘ਚ ਢਾਲਣ ਦੀ ਜ਼ਿੰਮੇਵਾਰੀ ਸਭ ਤੋਂ ਜਿਆਦਾ ਮਾਂ-ਬਾਪ ਦੀ ਹੁੰਦੀ ਹੈ ਉਸ ‘ਚ ਵੀ ਇਹ ਫਰਜ਼ ਪਿਤਾ ਤੋਂ ਜਿਆਦਾ ਮਾਂ ਦਾ ਹੁੰਦਾ ਹੈ ਕਿਉਂਕਿ ਪਿਤਾ ਜ਼ਿਆਦਾਤਰ ਬਾਹਰ ਰਹਿੰਦੇ ਹਨਬੱਚਿਆਂ ਨੂੰ ਉਨ੍ਹਾਂ ਦੀਆਂ ਕਮੀਆਂ ਤੇ ਗਲਤ ਗੱਲਾਂ ਲਈ ਸਹਿਜ ਤਰੀਕੇ ਨਾਲ ਸਮਝਣਾ ਚਾਹੀਦਾ ਹੈ ਕ੍ਰੋਧ ਕਰਕੇ ਡਾਂਟਣਾ ਫਟਕਾਰਨਾ ਅਤੇ ਮਾਰਨਾ ਉਨ੍ਹਾਂ ਨੂੰ ਵਿਦਰੋਹੀ ਬਣਾ ਸਕਦਾ ਹੈ ਇੱਕ ਦਿਨ ਦੀ ਗੱਲ ਹੈ, ਦੁਕਾਨ ‘ਤੇ ਕੁਝ ਸਮਾਨ ਖਰੀਦਦੇ ਹੋਏ ਮੈਂ ਦੇਖਿਆ ਸੱਤ-ਅੱਠ ਸਾਲ ਦਾ ਬੱਚਾ ਕਿਸੇ ਮਹਿੰਗੀ ਚਾਕਲੇਟ ਨੂੰ ਖਰੀਦਣ ਦੀ ਜਿਦ ਕਰ ਰਿਹਾ ਸੀ ਪਿਤਾ ਨੇ ਗੁੱਸੇ ‘ਚ ਉੱਥੇ ਹੀ ਚਾਰ ਪੰਜ ਜਣਿਆਂ ਸਾਹਮਣੇ ਬੱਚੇ ਦੇ ਮੂੰਹ ‘ਤੇ ਥੱਪੜ ਜੜ ਦਿੱਤਾ ਹੁਣ ਇਸ ਤਰ੍ਹਾਂ ਦਾ ਵਿਹਾਰ ਕਰਨ ‘ਤੇ ਬੱਚੇ ਤੋਂ ਕਿੰਨੀ ਸੱਭਿਅਤਾ ਦੀ ਉਮੀਦ ਕੀਤੀ ਜਾ ਸਕਦੀ ਹੈ
ਮਾਂ-ਬਾਪ ਖੁਦ ਅਸੱਭਿਅਤਾਪੂਰਨ ਵਿਹਾਰ ਕਰਨਗੇ ਤਾਂ ਬੱਚੇ ਕੀ ਸਿੱਖਣਗੇ? ਘਰ ਆਏ ਮਹਿਮਾਨਾਂ ਨੂੰ ਆਦਰ ਨਾਲ ਬਿਠਾਉਣਾ, ਜੇਕਰ ਧੁੱਪ ‘ਚ ਆਏ ਹਨ ਤਾਂ ਉਨ੍ਹਾਂ ਨੂੰ ਆਉਂਦੇ ਹੀ ਘੱਟੋ-ਘੱਟ ਪਾਣੀ ਜ਼ਰੂਰ ਪਿਆਉਣਾ, ਵੱਡੇ ਬਜ਼ੁਰਗਾਂ ਦੀ ਮੱਦਦ ਕਰਨਾ, ਉਨ੍ਹਾਂ ਦੀ ਬੁੱਢੀ ਕਾਇਆ ਦਾ ਹਾਸਾ ਨਾ ਉਡਾਉਣਾ, ਇਹ ਸਭ ਮਾਮੂਲੀ ਗੱਲਾਂ ਹਨ ਪਰ ਕਿੰਨੀਆਂ ਅਹਿਮ ਹਨ ਬੱਚੇ ‘ਚ ਇਨਸਾਨੀਅਤ ਦਾ ਜਜ਼ਬਾ ਹੋਵੇ ਤਾਂ ਉਹ ਕੋਈ ਵੀ ਅਜਿਹਾ ਕੰਮ ਨਹੀਂ ਕਰੇਗਾ ਜਿਸ ਨਾਲ ਤੁਹਾਨੂੰ ਕਦੇ ਵੀ ਸ਼ਰਮਿੰਦਗੀ ਝੱਲਣੀ ਪਵੇ ਸੰਪੂਰਨ ਜਾਂ ਆਦਰਸ਼ ਹੋਣਾ ਮਨੁੱਖ ਲਈ ਇੱਕ ਅਸੰਭਵ ਜਿਹੀ ਗੱਲ ਹੈ ਪਰ ਆਦਰਸ਼ ਨੂੰ ਸਾਹਮਣੇ ਰੱਖ ਕੇ ਉਸ ਤੱਕ ਪਹੁੰਚਣ ਦੀ ਕੋਸ਼ਿਸ਼ ਤਾਂ ਕੀਤੀ ਜਾ ਸਕਦੀ ਹੈ
ਜ਼ਰੂਰੀ ਨਹੀਂ ਕਿ ਸੱਭਿਅਤਾ ਅਮੀਰ ਘਰਾਂ ‘ਚ ਹੀ ਦੇਖਣ ਨੂੰ ਮਿਲੇ ਗਰੀਬ ਅਸੱਭਿਆ ਗੰਵਾਰ ਹੀ ਹੋਵੇ, ਅਜਿਹਾ ਕੁਝ ਨਹੀਂ ‘ਧੰਨਵਾਦ’, ‘ਮੁਆਫ਼ ਕਰਨਾ’, ‘ਮੇਹਰਬਾਨੀ ਕਰਕੇ’, ਸਿਰਫ ਇਹ ਸ਼ਬਦ ਬੋਲ ਲੈਣ ਨਾਲ ਹੀ ਕੋਈ ਬੱਚਾ ਸੱਭਿਆ ਨਹੀਂ ਬਣ ਜਾਂਦਾ ਸੱਭਿਆ ਬਣਦਾ ਹੈ ਉਹ ਆਪਣੇ ਵਿਹਾਰ ਨਾਲ, ਆਪਣੇ ਕੰਮਾਂ ਨਾਲ ਤੇ ਆਪਣੀ ਚੰਗਿਆਈ ਨੇਕ ਦਿਲੀ ਨਾਲ ਚੰਗੇ ਸੰਸਕਾਰ ਹੀ ਉਹ ਅੰਦਰੂਨੀ ਸੱਭਿਅਤਾ ਹੈ ਜਿਸ ਨੂੰ ਅਸੀਂ ਆਪਣੇ ਬੱਚਿਆਂ ‘ਚ ਭਰਨਾ ਹੈ ਤਦ ਨਾ ਸਿਰਫ਼ ਉਹ ਮਿਲਣ ਵਾਲਿਆਂ ਦਾ ਮਨ ਮੋਹ ਲੈਣਗੇ ਅਤੇ ਉਨ੍ਹਾਂ ਨੂੰ ਆਪਣਾ ਬਣਾ ਲੈਣਗੇ ਸਗੋਂ ਜੀਵਨ ਦੇ ਰਸਤੇ ‘ਤੇ ਅਸਾਨੀ ਨਾਲ ਬਗੈਰ ਕਿਸੇ ਨਾਲ ਝਗੜਾ ਮਨਮੁਟਾਅ ਕੀਤੇ ਅੱਗੇ ਵਧਦੇ ਜਾਣਗੇ -ਊਸ਼ਾ ਜੈਨ ਸ਼ੀਰੀਂ
ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ Facebook, Twitter, LinkedIn और Instagram, YouTube ਤੇ ਫਾਲੋ ਕਰੋ.