Take care of jewelry

ਜਵੈਲਰੀ ਦੀ ਕਰੋ ਸਹੀ ਦੇਖਭਾਲ -Take care of jewelry ਅੱਜ ਦੇ ਸਮੇਂ ’ਚ ਸੋਨੇ ਦੇ ਗਹਿਣੇ ਖਰੀਦਣਾ ਦਿਨ-ਪ੍ਰਤੀਦਿਨ ਮਹਿੰਗਾ ਹੁੰਦਾ ਜਾ ਰਿਹਾ ਹੈ ਮਿਡਲ ਕਲਾਸ ਅਤੇ ਲੋਅਰ ਕਲਾਸ ਤਾਂ ਬਸ ਸੋਨਾ ਉਦੋਂ ਖਰੀਦਦੀ ਹੈ ਜਦੋਂ ਬੱਚਿਆਂ ਦਾ ਵਿਆਹ ਕਰਨਾ ਹੋਵੇ, ਕਿਸੇ ਬਹੁਤ ਨਜ਼ਦੀਕੀ ਨੂੰ ਤੋਹਫਾ ਦੇਣਾ ਹੋਵੇ ਜਾਂ ਕੁਝ ਟੁੱਟ ਗਿਆ ਹੋਵੇ ਤਾਂ ਉਸ ’ਚ ਕੁਝ ਪੈਸੇ ਮਿਲਾ ਕੇ ਨਵਾਂ ਬਣਵਾਉਣਾ ਹੋਵੇ

ਗਹਿਣੇ ਉਂਜ ਤਾਂ ਇਸਤਰੀ ਧਨ ਹਨ ਅਤੇ ਹਰ ਔਰਤ ਦੀ ਇੱਛਾ ਹੁੰਦੀ ਹੈ ਕਿ ਉਹ ਖੂਬ ਸਾਰੇ ਆਪਣੀ ਪਸੰਦ ਦੇ ਜੇਵਰ ਬਦਲ-ਬਦਲ ਕੇ ਪਹਿਨਦੀਆਂ ਰਹਿਣ ਪਰ ਮਹਿੰਗਾਈ ਅਤੇ ਸੁਰੱਖਿਆਂ ਨੂੰ ਦੇਖਦੇ ਹੋਏ ਹੁਣ ਔਰਤਾਂ ’ਚ ਇਸਦਾ ਕਰੇਜ਼ ਕੁਝ ਘੱਟ ਹੋਇਆ ਹੈ ਔਰਤਾਂ ਆਪਣਾ ਇਸਤਰੀ ਧਨ ਇਸ ਲਈ ਸੰਭਾਲ ਸਹੇਜ ਕੇ ਰੱਖਦੀਆਂ ਹਨ ਕਿ ਕਿਸੇ ਜ਼ਰੂਰਤ ਦੇਸਮੇਂ ਉਨ੍ਹਾਂ ਨੂੰ ਉਸਦਾ ਸਹਾਰਾ ਬਣਿਆ ਰਹੇ ਮਹਿੰਗਾਈ ਅਤੇ ਸੁਰੱਖਿਆਂ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਸਹੇਜ ਕੇ ਰੱਖਣਾ ਬਹੁਤ ਹੀ ਜ਼ਰੂਰੀ ਹੋ ਗਿਆ ਹੈ

ਧਿਆਨ ਦਿਓ ਜਵੈਲਰੀ ਪਹਿਨਦੇ ਸਮੇਂ

  • Take care of jewelryਬਾਹਰ ਸਫਰ ਜਾਂਦੇ ਸਮੇਂ ਜਵੈਲਰੀ ਨਾ ਤਾਂ ਨਾਲ ਲੈ ਕੇ ਜਾਓ, ਨਾ ਜ਼ਿਆਦਾ ਪਹਿਨ ਕੇ ਜਾਓ ਬਸ ਇੱਕ ਅੰਗੂਠੀ ਅਤੇ ਛੋਟੇ ਕਰਨਫੂਲ ਹੀ ਪਹਿਨੋ ਚੂੜੀਆਂ, ਚੈਨ, ਹਾਰ, ਲੰਬੇ ਕਰਨਫੂਲ, ਵਾਲੀਆਂ ਪਹਿਨ ਕੇ ਨਾ ਜਾਓ
  • ਚੈਨ ਪਹਿਨਣ ਤੋਂ ਪਹਿਲਾਂ ਉਸਦੇ ਹੁੱਕ ’ਤੇ ਧਿਆਨ ਦਿਓ ਕਿ ਕਿਤੇ ਉਹ ਢਿੱਲਾ ਜਾਂ ਘਸਿਆ ਹੋਇਆ ਤਾਂ ਨਹੀਂ ਹੈ ਇਸੇ ਤਰ੍ਹਾਂ ਕੰਨਾਂ ’ਚ ਪਹਿਨਣ ਵਾਲੇ ਗਹਿਣਿਆਂ ਦੇ ਪੇਚਾਂ ’ਤੇ ਵੀ ਧਿਆਨ ਦਿਓ ਕਿ ਉਹ ਸਹੀ ਬੰਦ ਹੋ ਰਹੇ ਹਨ ਜੇਕਰ ਥੋੜ੍ਹੀ ਜਿਹੀ ਗੜਬੜੀ ਲੱਗੇ ਤਾਂ ਉਸਨੂੰ ਉਤਾਰ ਕੇ ਸੰਭਾਲ ਦਿਓ
  • ਜਦੋਂ ਵੀ ਕੋਈ ਗਹਿਣਾ ਪਹਿਨੋ  ਤਾਂ ਆਰਾਮ ਨਾਲ ਬਿਸਤਰ ’ਤੇ ਬੈਠ ਕੇ ਪਹਿਨੋ ਤਾਂ ਕਿ ਡਿੱਗ ਕੇ ਗੁਆਚਣ ਦਾ ਖ਼ਤਰਾ ਨਾ ਰਹੇ
  • ਕੁਝ ਔਰਤਾਂ ਪ੍ਰੋਗਰਾਮਾਂ ’ਚ ਬਹੁਤ ਜਿਆਦਾ ਗਹਿਣੇ ਪਹਿਨ ਲੈਂਦੀਆਂ ਹਨ ਭਾਵੇਂ ਉਹ ਉਨ੍ਹਾਂ ਦੀ ਡਰੈੱਸ ਨਾਲ ਮੇਲ ਖਾਂਦੇ ਹੋਣ ਜਾਂ ਨਾ ਜ਼ਿਆਦਾ ਗਹਿਣੇ ਅਤੇ ਬੇਮੁੱਲੇ ਗਹਿਣੇ ਵਿਅਕਤੀਤੱਵ ਨੂੰ ਨਿਖਾਰਦੇ ਨਹੀਂ ਸਗੋਂ ਵਿਅਕਤੀਤੱਵ ਨੂੰ ਵਿਗਾੜਦੇ ਹਨ ਬਸ ਓਨਾ ਹੀ ਪਹਿਨੋ ਜਿੰਨਾ ਜ਼ਰੂਰੀ ਅਤੇ ਮੇਲ ਖਾਂਦਾ ਹੋਵੇ
  • ਕਦੇ ਵੀ ਜਵੈਲਰੀ ਨੌਕਰਾਂ ਦੇ ਸਾਹਮਣੇ ਨਾ ਬਦਲੋ, ਨਾ ਸੰਭਾਲੋ, ਨਾ ਹੀ ਕੱਢੋ ਆਪਣੀ ਸੁਰੱਖਿਆਂ ਲਈ ਇਸ ਗੱਲ ’ਤੇ ਖਾਸ ਧਿਆਨ ਦਿਓ
Also Read:  ਲੈਮਨ ਗਰਾਸ ਦੀ ਖੇਤੀ ਕਰਕੇ ਬਣਾਈ ਵੱਖਰੀ ਪਛਾਣ

ਘਰ ’ਚ ਨਾ ਰੱਖੋ ਗਹਿਣੇ, ਲਾੱਕਰ ਹੈ ਸੁਰੱਖਿਅਤ

  • ਮਹਿੰਗੇ ਗਹਿਣਿਆਂ ਨੂੰ ਘਰ ’ਚ ਰੱਖਣਾ ਅਸੁਰੱਖਿਅਤ ਹੈ ਜੇਕਰ ਉਨ੍ਹਾਂ ਨੂੰ ਲਾੱਕਰ ’ਚ ਰੱਖਿਆ ਜਾਵੇ ਤਾਂ ਉਹ ਜ਼ਿਆਦਾ ਸੁਰੱਖਿਅਤ ਰਹਿਣਗੇ ਗਹਿਣਿਆਂ ਦੀ ਸੁਰੱਖਿਆਂ ਦੇ ਨਾਲ ਅਸੀਂ ਖੁਦ ਵੀ ਸੁਰੱਖਿਅਤ ਰਹਾਂਗੇ ਘਰ ’ਚ ਦੋ ਤਿੰਨ ਜੋੜੀਆਂ ਈਅਰ ਰਿੰਗਸ ਇੱਕ-ਦੋ ਅੰਗੂਠੀਆਂ ਅਤੇ ਹਲਕੀ ਚੈਨ ਜਾਂ ਛੋਟਾ ਹਲਕਾ ਮੰਗਲਸੂਤਰ ਹੀ ਕਾਫੀ ਹੈ
  • ਲਾੱਕਰ ’ਚ ਗਹਿਣੇ ਉਨ੍ਹਾਂ ਦੇ ਸੁਭਾਅ ਅਨੁਸਾਰ ਰੱਖੋ ਹੀਰੇ, ਸੋਨੇ, ਮੋਤੀ, ਸਟੋਨਸ ਨਾਲ ਬਣੇ ਗਹਿਣੇ ਅਲੱਗ-ਅਲੱਗ ਪੈਕਟਾਂ ’ਚ ਰੱਖੋ ਸਭ ਨੂੰ ਇਕੱਠੇ ਮਿਲਾ ਕੇ ਰੱਖਣ ਨਾਲ ਉਨ੍ਹਾਂ ਦੀ ਚਮਕ ਖਰਾਬ ਹੋ ਸਕਦੀ ਹੈ ਈਅਰ ਰਿੰਗਸ, ਅੰਗੂਠੀ ਅਤੇ ਚੈਨ ਨੂੰ ਵੀ ਇਕੱਠੇ ਨਾ ਰੱਖੋ ਆਪਸ ’ਚ ਉਲਝ ਕੇ ਟੁੱਟ ਸਕਦੇ ਹਨ ਅਤੇ ਡਿੱਗ ਵੀ ਸਕਦੇ ਹਨ ਅਲੱਗ ਥੈਲੀਆਂ ’ਚ ਰੱਖੋ
  • ਜਦੋਂ ਵੀ ਲੌਕਰ ਆੱਪਰੇਟ ਕਰਨ ਜਾਓ ਤਾਂ ਵੱਡਾ ਸਫੈਦ ਰੂਮਾਲ ਲੈ ਕੇ ਜਾਓ ਤਾਂ ਕਿ ਕੁੱਝ ਵੀ ਡਿੱਗੇ ਤਾਂ ਆਰਾਮ ਨਾਲ ਲੱਭਿਆ ਜਾ ਸਕੇ
  • ਲੌਕਰ ਬੰਦ ਕਰਦੇ ਸਮੇਂ ਚੰਗੀ ਤਰ੍ਹਾਂ ਜਾਂਚ ਲਓ ਕਿ ਕੁਝ ਬਾਹਰ ਤਾਂ ਨਹੀਂ ਡਿੱਗਿਆ ਅਤੇ ਲੌਕਰ ਠੀਕ ਤਰ੍ਹਾਂ ਨਾਲ ਬੰਦ ਕਰ ਦਿੱਤਾ ਹੈ
  • ਕਦੇ ਵੀ ਗਹਿਣੇ ਸ਼ਹਿਰ ਤੋਂ ਬਾਹਰ ਜਾਂਦੇ ਸਮੇਂ ਨਾਲ ਤਾਂ ਲੈ ਜਾਓ, ਪਰ ਕਿਸੇ ਜਾਣਕਾਰ ਜਾਂ ਨਜ਼ਦੀਕੀ ਰਿਸ਼ਤੇਦਾਰ ਕੋਲ ਨਾ ਰੱਖੋ ਲੌਕਰ ’ਚ ਰੱਖਣਾ ਜ਼ਿਆਦਾ ਸਮਝਦਾਰੀ ਹੈ

ਚਮਕ ਅਤੇ ਸਫਾਈ ਦਾ ਵੀ ਰੱਖੋ ਧਿਆਨ

  • Take care of jewelryਕੌਸਮੈਟਿਕ, ਪਰਫਿਊਮ, ਡੀਓ ਆਦਿ ਸੋਨ, ਚਾਂਦੀ, ਹੀਰੇ, ਅਤੇ ਨਕਲੀ ਗਹਿਣਿਆਂ ਦੀ ਚਮਕ ਨੂੰ ਖਰਾਬ ਕਰ ਦਿੰਦੇ ਹਨ ਇਨ੍ਹਾਂ ਦੀ ਵਰਤੋਂ ਬਹੁਤ ਸਾਵਧਾਨੀ ਪੂਰਵਕ ਕਰੋ ਸਾਲ ’ਚ ਇੱਕ ਵਾਰ ਕਿਸੇ ਪ੍ਰੋਫੈਸ਼ਨਲ ਤੋਂ ਇਨ੍ਹਾਂ ਨੂੰ ਧੁਆ ਲਓ ਤਾਂ ਕਿ ਚਮਕ ਬਣੀ ਰਹੇ
  • ਘਰ ’ਚ ਵੀ ਸੋਨੇ ਦੇ ਗਹਿਣੇ ਸਾਫ਼ ਕਰ ਸਕਦੇ ਹੋ ਪਾਣੀ ’ਚ ਚੰਗੀ ਕੁਆਲਟੀ ਦਾ ਲਿਕਵਡ ਡਿਟਰਜੈਂਟ ਮਿਲਾਓ, ਗਹਿਣੇ ਉਸ ’ਚ ਭਿਓ ਕੇ ਹਲਕੇ ਬੁਰੱਸ਼ ਨਾਲ ਉਸਨੂੰ ਰਗੜ ਲਓ, ਫਿਰ ਸਾਫ ਪਾਣੀ ਨਾਲ ਧੋ ਕੇ ਨਰਮ ਕੱਪੜੇ ਨਾਲ ਸੁਕਾ ਕੇ ਵੈਲਵੇਟ ਦੇ ਕੱਪੜਿਆਂ ’ਚ ਜਾਂ ਫਲਾਲੇਨ ਦੀਆਂ ਥੈਲੀਆਂ ’ਚ ਸੰਭਾਲ ਕੇ ਰੱਖੋ
  • ਕਲਰਡ ਗੋਲਡ ਦੀ ਸਫਾਈ ਬਹੁਤ ਮੁਸ਼ਕਿਲ ਹੈ ਕੁਝ ਸਮਾਂ ਬਾਅਦ ਇਨ੍ਹਾਂ ਦੀ ਚਮਕ ਵੀ ਖਰਾਬ ਹੋ ਜਾਂਦੀ ਹੈ  ਇਨ੍ਹਾਂ ਨੂੰ ਨਾ ਹੀ ਖਰੀਦੋ ਤਾਂ ਸਹੀ ਹੈ
Also Read:  ਬੁਢਾਪੇ ਨੂੰ ਬਣਾਓ ਸੁਖੀ