ਘਰ ’ਚ ਵੀ ਰੱਖੋ ਧਿਆਨ ਆਪਣੇ ਵਿਅਕਤੀਤਵ ਦਾ
ਜ਼ਿਆਦਾਤਰ ਘਰੇਲੂ ਔਰਤਾਂ ਕੰਮ ਕਰਦੇ ਸਮੇਂ ਸਾਲਾਂ ਪੁਰਾਣੇ ਅਤੇ ਮੈਲੇ ਕੱਪੜੇ ਤੇ ਟੁੱਟੀਆਂ ਚੱਪਲਾਂ ਪਾ ਕੇ ਕੰਮ ਕਰਦੀਆਂ ਹਨ ਵਾਲਾਂ ਦਾ ਤਾਂ ਕਹਿਣਾ ਹੀ ਕੀ, ਖਿੱਲਰੇ ਹੋਏ ਵਾਲ ਕਿਸੇ ਉਲਝੀ ਹੋਈ ਸਾੜ੍ਹੀ ਦੇ ਸਮਾਨ ਦਿਸਦੇ ਹਨ ਇਸ ਸਭ ਦੇ ਪਿੱਛੇ ਉਸਦੀ ਇਹ ਸੋਚ ਹੁੰਦੀ ਹੈ ਕਿ ਕੰਮ ਕਰਦੇ ਸਮੇਂ ਨਵੇਂ ਜਾਂ ਚੰਗੇ ਕੱਪੜੇ ਖਰਾਬ ਹੋ ਜਾਂਦੇ ਹਨ ਤੇ ਵਾਲ ਵੀ ਕੀ ਸਵਾਰਨੇ, ਕੰਮ ਨਿਬੇੜ ਕੇ ਹੀ ਤਿਆਰ ਹੋਵਾਂਗੀ
ਕਹਿਣ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਕੰਮ ਦੇ ਦੌਰਾਨ ਵੀ ਸੱਜ-ਧੱਜ ਕੇ ਰਹੋ ਪਰ ਖੁਦ ਨੂੰ ਥੋੜ੍ਹਾ ਸਵਾਰ ਲਓਗੇ ਤਾਂ ਇਸ ਨਾਲ ਜਿੱਥੇ ਹੋਰ ਲੋਕਾਂ ’ਤੇ ਤੁਹਾਡਾ ਅਸਰ ਚੰਗਾ ਪਵੇਗਾ, ਉੱਥੇ ਤੁਸੀਂ ਕਈ ਬਿਮਾਰੀਆਂ ਤੋਂ ਵੀ ਬਚੇ ਰਹੋਗੇ ਕਿਉਂਕਿ ਸਬਜ਼ੀ, ਘਿਓ, ਦਾਲ ਆਦਿ ਦੇ ਦਾਗ ਲੱਗੇ ਅਤੇ ਮੈਲੇ-ਕੁਚੈਲੇ ਕੱਪੜੇ ਪਹਿਨ ਕੇ ਜਿੱਥੇ ਤੁਹਾਨੂੰ ਖਾਰਿਸ਼ ਦੀ ਬਿਮਾਰੀ ਹੋ ਸਕਦੀ ਹੈ, ਉੱਥੇ ਤੁਹਾਡੇ ਉਲਝੇ ਵਾਲ ਵੀ ਬੇਜਾਨ ਹੋ ਕੇ ਟੁੱਟ ਸਕਦੇ ਹਨ ਕੋਝੀ ਹਾਲਤ ’ਚ ਤਾਂ ਘਰ ’ਚ ਕਿਸੇ ਮਹਿਮਾਨ ਦੇ ਆਉਣ ’ਤੇ ਤੁਸੀਂ ਸਹਿਜ਼ ਢੰਗ ਨਾਲ ਉਸ ਨਾਲ ਗੱਲ ਵੀ ਨਹੀਂ ਕਰ ਸਕੋਗੇ
ਇਹ ਸਹੀ ਹੈ ਕਿ ਘਰੇਲੂ ਔਰਤਾਂ ਦਾ ਕੰਮ ਲਗਭਗ ਪੂਰਾ ਦਿਨ ਹੀ ਖ਼ਤਮ ਨਹੀਂ ਹੁੰਦਾ ਪਰ ਇਸ ਦਾ ਮਤਲਬ ਇਹ ਤਾਂ ਨਹੀਂ ਕਿ ਤੁਸੀਂ ਪੂਰਾ ਦਿਨ ਕਿਸੇ ਕੰਮ ਵਾਲੀ ਵਾਂਗ ਬਣ ਕੇ ਰਹੋ ਤੁਸੀਂ ਇਹ ਕਿਉਂ ਨਹੀਂ ਸੋਚਦੇ ਕਿ ਤੁਸੀਂ ਘਰ ਦੀ ਮਾਲਕਣ ਹੋ ਜੇਕਰ ਪੂਰਾ ਦਿਨ ਨੌਕਰਾਣੀ ਵਾਂਗ ਹੀ ਰਹੋਗੀ ਤਾਂ ਕੀ ਮਾਲਕਣ ਹੋਈ?
ਕੀ ਤੁਸੀਂ ਕਦੇ ਸੋਚਿਆ ਹੈ ਕਿ ਸਵੇਰੇ-ਸਵੇਰੇ ਪਤੀ ਜਦੋਂ ਆਫਿਸ ਜਾਂਦੇ ਹਨ ਤਾਂ ਉਨ੍ਹਾਂ ’ਤੇ ਤੁਹਾਡੀ ਇਸ ਹਾਲਤ ਦਾ ਕੀ ਅਸਰ ਪੈਂਦਾ ਹੈ?
ਜੇਕਰ ਤੁਸੀਂ ਚਾਹੁੰਦੇ ਹੋ ਕਿ ਪਤੀ ਅਤੇ ਹੋਰ ਲੋਕਾਂ ’ਤੇ ਤੁਹਾਡਾ ਚੰਗਾ ਪ੍ਰਭਾਵ ਪਵੇ ਤਾਂ ਕੁਝ ਗੱਲਾਂ ਦਾ ਧਿਆਨ ਰੱਖੋ
- ਆਪਣਾ ਰੂਟੀਨ ਇਸ ਤਰ੍ਹਾਂ ਤੈਅ ਕਰੋ ਕਿ ਤੁਹਾਨੂੰ ਕੰਮ ਕਰਨ ਦੀ ਕਾਹਲ ਨਾ ਰਹੇ ਇਹ ਨਾ ਹੋਵੇ ਕਿ ਇੱਕ ਕੰਮ ਛੱਡੋ ਤਾਂ ਦੂਜਾ ਤਿਆਰ, ਹਰ ਕੰਮ ਦਾ ਸਮਾਂ ਤੈਅ ਕਰ ਲਓ ਇਸ ਤਰ੍ਹਾਂ ਤੁਹਾਨੂੰ ਕਾਫੀ ਅਸਾਨੀ ਹੋਵੇਗੀ
- ਕੰਮ ਕਰਦੇ ਸਮੇਂ ਸਲੀਕੇ ਦੇ ਨਾਲ ਕੱਪੜੇ ਪਹਿਨੋ ਇਹ ਜ਼ਰੂਰੀ ਨਹੀਂ ਕਿ ਤੁਸੀਂ ਅਜਿਹੇ ਸਮੇਂ ਕੀਮਤੀ ਅਤੇ ਫੈਸ਼ਨੇਬਲ ਕੱਪੜੇ ਹੀ ਪਹਿਨੋ ਪਰ ਇਹ ਜ਼ਰੂਰ ਧਿਆਨ ਰੱਖੋ ਕਿ ਤੁਹਾਡੇ ਕੱਪੜੇ ਸਾਫ ਹੋਣ ਅਤੇ ਕਿਤੋਂ ਸਿਲਾਈ ਉੱਧੜੀ ਹੋਈ ਜਾਂ ਪਾਟੇ ਹੋਏ ਨਾ ਹੋਣ ਅਜਿਹੇ ਕੱਪੜੇ ਪਹਿਨੋ ਜਿਨ੍ਹਾਂ ’ਚ ਤੁਸੀਂ ਘਰ ਦੀ ਮਾਲਕਣ ਹੀ ਦਿਸੋ, ਨੌਕਰਾਣੀ ਨਹੀਂ
- ਕੱਪੜੇ ਧੋਂਦੇ ਸਮੇਂ ਜਾਂ ਸਫਾਈ ਕਰਦੇ ਸਮੇਂ ਜਿੰਨਾ ਸੰਭਵ ਹੋਵੇ ਕੱਪੜਿਆਂ ਨੂੰ ਗਿੱਲਾ ਹੋਣ ਤੋਂ ਬਚਾਓ ਕਈ ਔਰਤਾਂ ਪੋਚਾ ਲਾਉਂਦੇ ਸਮੇਂ ਇਹ ਧਿਆਨ ਨਹੀਂ ਦਿੰਦੀਆਂ ਕਿ ਉਨ੍ਹਾਂ ਦੇ ਕੱਪੜੇ ਪਿੱਛੇ ਜ਼ਮੀਨ ’ਤੇ ਘਿਸਟ ਰਹੇ ਹਨ ਇਸਦਾ ਖਿਆਲ ਜ਼ਰੂਰ ਰੱਖੋ ਕਿ ਅਜਿਹੇ ਕੰਮਾਂ ਦੌਰਾਨ ਤੁਹਾਡੇ ਕੱਪੜੇ ਗੰਦੇ ਅਤੇ ਗਿੱਲੇ ਹੋਣ ਤੋਂ ਬਚੇ ਰਹਿਣ
- ਰਸੋਈ ’ਚ ਖਾਣਾ ਬਣਾਉਂਦੇ ਸਮੇਂ ਐਪ੍ਰਨ ਬੰਨ੍ਹ ਲਓ ਤਾਂ ਕਿ ਤੁਹਾਡੇ ਕੱਪੜਿਆਂ ’ਤੇ ਸਬਜ਼ੀ, ਘਿਓ ਆਦਿ ਦੇ ਦਾਗ ਨਾ ਲੱਗ ਸਕਣ
- ਸਵੇਰੇ ਉੱਠਦੇ ਹੀ ਜੇਕਰ ਨਹਾਉਣਾ ਨਾ ਚਾਹੋ ਤਾਂ ਖੁਦ ਨੂੰ ਥੋੜ੍ਹਾ ਸਵਾਰ ਲਓ ਵਾਲਾਂ ’ਚ ਕੰਘੀ ਕਰਕੇ ਜੂੜਾ ਜਾਂ ਗੁੱਤ ਕਰ ਲਓ ਟੂਥ ਬਰੱਸ਼ ਕਰਕੇ ਮੂੰਹ ਧੋ ਲਓ
- ਖੁਦ ਨੂੰ ਵਿਵਸਥਿਤ ਰੱਖਣ ਦੇ ਨਾਲ-ਨਾਲ ਤੁਹਾਡਾ ਗੱਲਬਾਤ ਦਾ ਢੰਗ ਵੀ ਸਲੀਕੇਦਾਰ ਹੋਣਾ ਚਾਹੀਦਾ ਹੈ ਕਈ ਔਰਤਾਂ ਕੰਮ ਕਰਦੇ ਸਮੇਂ ਗੱਲਬਾਤ ਵੀ ਕੰਮ ਵਾਲੀ ਵਾਂਗ ਕਰਦੀਆਂ ਹਨ ਅਜਿਹਾ ਹਰਗਿਜ਼ ਨਾ ਕਰੋ ਤੁਹਾਡੀ ਗੱਲਬਾਤ ਦਾ ਅੰਦਾਜ਼ ਵੀ ਅਜਿਹਾ ਹੋਣਾ ਚਾਹੀਦੈ ਜਿਸ ਨਾਲ ਤੁਸੀਂ ਮਾਲਕਣ ਲੱਗੋ
- ਅਜਿਹੇ ਸਮੇਂ ਕੋਈ ਵੀ ਮਹਿਮਾਨ, ਭਾਵੇਂ ਉਹ ਦੂਰੋਂ ਆਇਆ ਹੋਵੇ ਜਾਂ ਨੇੜਿਓਂ, ਦਾ ਸਵਾਗਤ ਖੁਸ਼ੀ ਨਾਲ ਕਰੋ ਉਸ ਨਾਲ ਸਲੀਕੇ ਨਾਲ ਪੇਸ਼ ਆਓ ਇਹ ਨਹੀਂ ਕਿ ਉਸਨੂੰ ਦਰਵਾਜ਼ੇ ’ਤੇ ਹੀ ਛੱਡ ਕੇ, ਇਹ ਕਹਿੰਦੇ ਹੋਏ ਅੰਦਰ ਭੱਜ ਜਾਓ ਕਿ ਹਾਏ, ਮੇਰੀ ਸਬਜ਼ੀ ਸੜ ਗਈ ਜਾਂ ਟੂਟੀ ਖੁੱਲ੍ਹੀ ਹੈ, ਆਦਿ
- ਆਪਣੇ ਕਮਰੇ ਨੂੰ ਵੀ ਪੂਰੀ ਤਰ੍ਹਾਂ ਸਾਫ ਰੱਖੋ ਤੁਸੀਂ ਘਰੇਲੂ ਔਰਤ ਹੋ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਤੁਹਾਡਾ ਕਮਰਾ ਨੌਕਰਾਣੀਆਂ ਵਰਗਾ ਹੋਵੇ ਤੁਹਾਨੂੰ ਪੂਰਾ ਅਧਿਕਾਰ ਹੈ ਕਿ ਤੁਸੀਂ ਆਪਣੇ ਕਮਰੇ ਨੂੰ ਕਿਸੇ ਆਫਿਸ ਦੇ ਬੌਸ ਦੇ ਕਮਰੇ ਵਾਂਗ ਸਜਾਓ ਕਹਿਣ ਦਾ ਅਰਥ ਇਹ ਹੈ ਕਿ ਤੁਹਾਡੇ ਕਮਰੇ ਨੂੰ ਦੇਖਦੇ ਹੀ ਲੱਗਣਾ ਚਾਹੀਦੈ ਕਿ ਇਹ ਘਰ ਦੀ ਮਾਲਕਣ ਦਾ ਕਮਰਾ ਹੈ
-ਭਾਸ਼ਣਾ ਬਾਂਸਲ