ਪੈਰਾਂ ਦੀ ਪੀੜ
ਪੈਰਾਂ ’ਚ ਕਈ ਤਰ੍ਹਾਂ ਦੇ ਜ਼ਖਮ ਹੁੰਦੇ ਹਨ, ਕਈ ਤਰ੍ਹਾਂ ਦੀ ਪੀੜ ਹੁੰਦੀ ਹੈ ਪਰ ਔਰਤ ਹੋਵੇ ਜਾਂ ਪੁਰਸ਼, ਸਾਰੇ ਇਸ ਪ੍ਰਤੀ ਲਾਪਰਵਾਹ ਦਿਸ ਜਾਂਦੇ ਹਨ ਜਾਂ ਮਿਲ ਜਾਂਦੇ ਹਨ ਜੋ ਪੈਰ ਸਰੀਰ ਨੂੰ ਪੂਰੀ ਤਰ੍ਹਾਂ ਸੰਭਾਲ ਕੇ ਉਸਦੇ ਭਾਰ ਨੂੰ ਢੋਂਹਦੇ ਹਨ ਉਨ੍ਹਾਂ ਪ੍ਰਤੀ ਲਗਾਤਾਰ ਉਦਾਸੀਨਤਾ ਕਿਸੇ ਵੱਡੀ ਸਮੱਸਿਆ ਦਾ ਕਾਰਨ ਬਣ ਸਕਦੀ ਹੈ ਹਰ ਰੋਜ਼ ਨਹਾਉਂਦੇ ਸਮੇਂ, ਪੈਰ ਧੋਂਦੇ ਸਮੇਂ ਅਤੇ ਰਾਤ ਨੂੰ ਸੌਂਦੇ ਸਮੇਂ ਕੁਝ ਮਿੰਟ ਵੀ ਇਸ ’ਤੇ ਧਿਆਨ ਦਿਓ ਤਾਂ ਆਉਣ ਵਾਲੇ ਦਿਨਾਂ ਦੀ ਕਿਸੇ ਵੀ ਵੱਡੀ ਪ੍ਰੇਸ਼ਾਨੀ ਤੋਂ ਬਚ ਸਕਦੇ ਹੋ।
Table of Contents
ਅੱਡੀਆਂ ਪਾਟਣਾ ਅਤੇ ਪੀੜ ਹੋਣਾ
ਪੈਰਾਂ ਦੀ ਦੇਖਭਾਲ ਦੀ ਕਮੀ ਕਾਰਨ ਅਜਿਹਾ ਹੁੰਦਾ ਹੈ ਨਹਾਉਣ ਜਾਂ ਪੈਰ ਧੋਂਦੇ ਸਮੇਂ ਧਿਆਨ ਦੇ ਕੇ ਉਸਨੂੰ ਨਰਮ ਦੰਦਿਆਂ ਵਾਲੇ ਪਲਾਸਟਿਕ ਬੁਰਸ਼, ਖੁਰਦਰੇ ਕੱਪੜੇ ਜਾਂ ਝਾਵੇਂ ਨਾਲ ਸਾਫ਼ ਕਰੋ ਪੈਰਾਂ ਨੂੰ ਕੱਪੜੇ ਨਾਲ ਪੂੰਝ ਕੇ ਸੁਕਾਓ ਸਰ੍ਹੋਂ ਜਾਂ ਜੈਤੂਨ ਦਾ ਤੇਲ ਲਾਓ ਅਤੇ ਨਿੰਬੂ, ਗੁਲਾਬ ਜਲ ਅਤੇ ਗਲਿਸਰੀਨ ਦਾ ਮਿਸ਼ਰਣ ਲਾਓ ਪੈਰਾਂ ’ਤੇ ਇਸਨੂੰ ਰਾਤ ਨੂੰ ਲਾਉਣ ਨਾਲ ਜ਼ਿਆਦਾ ਲਾਭ ਮਿਲਦਾ ਹੈ।।
ਪੈਰਾਂ ’ਚ ਸੋਜ
ਜ਼ਿਆਦਾ ਭਾਰ ਲੈ ਕੇ ਤੁਰਨ ਅਤੇ ਪੈਰਾਂ ਨੂੰ ਜ਼ਿਆਦਾ ਸਮੇਂ ਤੱਕ ਲਮਕਾ ਕੇ ਰੱਖਣ ਨਾਲ ਪੈਰਾਂ ’ਚ ਸੋਜ ਹੋ ਜਾਂਦੀ ਹੈ ਕਈ ਲੋਕਾਂ ਨੂੰ ਕਰੜੇ ਬੂਟ-ਚੱਪਲ ਜ਼ਿਆਦਾ ਸਮੇਂ ਤੱਕ ਪਹਿਨਣ ਕਾਰਨ ਪੈਰਾਂ ’ਚ ਸੋਜ ਦੀ ਸ਼ਿਕਾਇਤ ਹੁੰਦੀ ਹੈ ਹਫਤੇ ’ਚ ਸਿਰਫ ਦੋ ਵਾਰ ਗਰਮ ਪਾਣੀ ਨੂੰ ਬਾਲਟੀ ’ਚ ਭਰ ਲਓ ਉਸ ’ਚ ਸੇਂਧਾ ਨਮਕ ਮਿਲਾਓ ਅਤੇ ਪੈਰਾਂ ਨੂੰ ਪਾ ਕੇ ਰੱਖੋ ਤਾਂ ਬਹੁਤ ਰਾਹਤ ਮਿਲੇਗੀ। ਪੈਰਾਂ ’ਚ ਗੰਢਾਂ ਹੋਣਾ: ਕਈ ਵਾਰ ਗਿੱਟੇ ਕੋਲ, ਪੈਰਾਂ ਦੀ ਬਾਹਰੀ ਚਮੜੀ ਅਤੇ ਪੈਰਾਂ ਦੀਆਂ ਤਲ਼ੀਆਂ ਦੀ ਚਮੜੀ ਮੋਟੀ ਹੋ ਜਾਂਦੀ ਹੈ ਜੋ ਸਮਾਂ ਪਾ ਕੇ ਸਖ਼ਤ ਹੋ ਜਾਂਦੀ ਹੈ ਇਹ ਆਪਣੇ-ਆਪ ਵੀ ਹੋ ਸਕਦੀ ਹੈ ਇਸਦੇ ਹੱਲ ਲਈ ਪੈਰਾਂ ’ਚ ਸਹੀ ਨਾਪ ਦੇ ਬੂਟ-ਚੱਪਲ ਪਹਿਨੋ, ਬੂਟ ਸੈਂਡਲ ਤੰਗ ਨਾ ਹੋਣ ਇਨ੍ਹਾਂ ਨੂੰ ਵਿੱਚ ਦੀ ਖੋਲ੍ਹ ਕੇ ਪੈਰਾਂ ਨੂੰ ਹਵਾ ਲੱਗਣ ਦਿਓ ਅਤੇ ਜ਼ਮੀਨ ਦਾ ਸਪੱਰਸ਼ ਹੋਣ ਦਿਓ ਗੰਢਾਂ ਨੂੰ ਝਾਵੇਂ ਨਾਲ ਪੋਲਾ-ਪੋਲਾ ਰਗੜ ਕੇ ਸਾਫ ਕਰੋ।
ਪੈਰਾਂ ’ਚ ਜ਼ਖਮ ਹੋਣਾ
ਸ਼ੂਗਰ ਪੀੜਤਾਂ ਨੂੰ ਆਪਣੇ ਪੈਰਾਂ ’ਤੇ ਖਾਸ ਧਿਆਨ ਦੇਣਾ ਚਾਹੀਦਾ ਹੈ ਕਿਤੇ ਵੀ ਜ਼ਖਮ ਹੋਣ, ਲਾਲ ਨਿਸ਼ਾਨ ਦਿਸਣ ਤਾਂ ਚੌਕਸ ਹੋ ਜਾਣਾ ਚਾਹੀਦਾ ਹੈ ਤੰਗ ਬੂਟ-ਸੈਂਡਲ ਅਤੇ ਕਰੜੀ ਚੱਪਲ ਪਹਿਨਣ ਨਾਲ ਉਹ ਲੱਗਦੇ ਹਨ ਅਤੇ ਛਾਲੇ ਪੈ ਜਾਂਦੇ ਹਨ ਜੋ ਜ਼ਖਮ ’ਚ ਬਦਲ ਜਾਂਦੇ ਹਨ ਪੈਰਾਂ ਦੀਆਂ ਉਂਗਲਾਂ ਦੇ ਜ਼ਿਆਦਾ ਗਿੱਲਾ ਰਹਿਣ ’ਤੇ ਉਨ੍ਹਾਂ ’ਚ ਖੁਰਕ ਹੁੰਦੀ ਹੈ ਚਮੜੀ ਛਿੱਲੀ ਜਾਂਦੀ ਹੈ ਜ਼ਖਮ ਹੋ ਜਾਂਦਾ ਹੈ ਅਤੇ ਉਸ ’ਚੋਂ ਪਾਣੀ ਵੀ ਨਿੱਕਲਦਾ ਹੈ ਇਸ ’ਚ ਫੰਗਸ ਜਾਂ ਜ਼ਖਮ ਨੂੰ ਸੁਕਾਉਣ ਲਈ ਪਾਊਡਰ ਲਾਉਣਾ ਚਾਹੀਦਾ ਹੈ ਦਵਾਈ ਵਾਲੀਆਂ ਦੁਕਾਨਾਂ ’ਚ ਇਸ ਲਈ ਕੋਲਡ ਕਰੀਮ ਅਤੇ ਮੱਲ੍ਹਮ ਵੀ ਮਿਲਦੀ ਹੈ ਸਰ੍ਹੋਂ ਜਾਂ ਮਿੱਠੇ ਤੇਲ ’ਚ ਪਿਘਲਾ ਕੇ ਮੋਮ ਮਿਲਾਉਣ ਅਤੇ ਪੈਰਾਂ ’ਚ ਲਾਉਣ ਨਾਲ ਵੀ ਲਾਭ ਮਿਲਦਾ ਹੈ ਵੈਸਲੀਨ ਅਤੇ ਐਂਟੀਸੈਪਟਿਕ ਕਰੀਮ ਲਾਉਣ ਨਾਲ ਵੀ ਲਾਭ ਮਿਲਦਾ ਹੈ।
ਮੈਲ ਦੀ ਪਰਤ
ਕਦੇ-ਕਦੇ ਪੈਰਾਂ ਦੇ ਅੰਗੂਠੇ ਅਤੇ ਗਿੱਟੇ ਕੋਲ ਮੈਲ ਦੀ ਮੋਟੀ ਪਰਤ ਜੰਮ ਜਾਂਦੀ ਹੈ ਜੋ ਕਾਫੀ ਯਤਨਾਂ ਤੋਂ ਬਾਅਦ ਵੀ ਨਹੀਂ ਲਹਿੰਦੀ ਜ਼ਿਆਦਾ ਰਗੜਨ ਨਾਲ ਝਰੀਟਾਂ ਪੈ ਜਾਂਦੀਆਂ ਹਨ ਜਾਂ ਖੂਨ ਨਿੱਕਲਣ ਲੱਗਦਾ ਹੈ ਹਲਦੀ, ਨਹਾਉਣ ਵਾਲਾ ਸਾਬਣ ਅਤੇ ਥੋੜ੍ਹਾ ਜਿਹਾ ਗੁੜ ਮਿਲਾ ਕੇ ਪੇਸਟ ਬਣਾਓ ਪੇਸਟ ਨੂੰ ਮੈਲੀ ਥਾਂ ’ਤੇ ਪੱਟੀ ਬੰਨ੍ਹ ਕੇ ਰੱਖੋ, ਬਾਅਦ ’ਚ ਸਾਫ ਕਰੋ ਪੂਰੀ ਮੈਲ ਉੱਤਰ ਜਾਵੇਗੀ ਹਲਦੀ ਦਾ ਪੀਲਾਪਣ ਨਹਾਉਣ, ਧੋਣ ’ਤੇ ਸਾਫ ਹੋ ਜਾਵੇਗਾ।
ਨਹੁੰਆਂ ਦੀ ਸਮੱਸਿਆ
ਪੈਰਾਂ ਦੇ ਨਹੁੰ ਵੀ ਸਾਫ ਰੱਖੋ ਨੇਲ ਪਾਲਿਸ਼ ਕਦੇ ਲਗਾਤਾਰ ਨਾ ਲਾਓ ਕੁਝ ਦਿਨ ਸਾਫ ਰੱਖੋ ਇਸ ’ਤੇ ਕੋਲਡ ਕ੍ਰੀਮ ਨਾਲ ਮਾਲਿਸ਼ ਕਰੋ।
ਪੈਰਾਂ ਦੀ ਕਸਰਤ
ਪੈਰਾਂ ਨੂੰ ਸੁੰਦਰ ਰੱਖਣ ਲਈ ਹਲਕੀ ਜਿਹੀ ਕਸਰਤ ਕਰੋ ਪੰਜਿਆਂ ਨੂੰ ਹੱਥਾਂ ਨਾਲ ਹੇਠਾਂ ਕਰੋ, ਫਿਰ ਖੋਲ੍ਹੋ ਪੰਦਰਾਂ ਵਾਰ ਏਦਾਂ ਕਰੋ ਪੈਰਾਂ ਅਤੇ ਪੰਜਿਆਂ ਨੂੰ ਗੋਲਾਈ ’ਚ ਘੁਮਾਓ ਪੈਰਾਂ ਦੇ ਖੂਨ ਦਾ ਸੰਚਾਰ ਚੰਗੀ ਤਰ੍ਹਾਂ ਹੋਵੇਗਾ ਸਖ਼ਤ ਥੱਲੇ ਵਾਲਾ ਅਤੇ ਛੋਟੇ ਬੂਟ, ਚੱਪਲ, ਸੈਂਡਲ ਕਦੇ ਨਾ ਪਹਿਨੋ।
ਸੀਤੇਸ਼ ਕੁਮਾਰ ਦਿਵੇਦੀ