ਬੱਚਿਆਂ ਦੇ ਦੰਦਾਂ ਦਾ ਰੱਖੋ ਖਿਆਲ
ਬੱਚੇ ਅਕਸਰ ਦੰਦਾਂ ਦੀ ਦੇਖ-ਭਾਲ ਪ੍ਰਤੀ ਨਾਦਾਨ ਹੁੰਦੇ ਹਨ ਮਾਤਾ-ਪਿਤਾ ਦਾ ਫਰਜ਼ ਹੁੰਦਾ ਹੈ ਕਿ ਬਚਪਨ ’ਚ ਉਨ੍ਹਾਂ ਦੀ ਦੇਖਭਾਲ ’ਚ ਸਹਿਯੋਗ ਕਰਨ ਅਤੇ ਉਨ੍ਹਾਂ ਨੂੰ ਨਾਲ-ਨਾਲ ਸਿੱਖਿਆ ਦਿਓ ਕਿ ਉਹ ਕਿਵੇਂ ਆਪਣੇ ਦੰਦਾਂ ਨੂੰ ਸੁਰੱਖਿਅਤ ਰੱਖ ਸਕਦੇ ਹਨ ਥੋੜ੍ਹੀ ਜਿਹੀ ਵਰਤੀ ਲਾਪਰਵਾਹੀ ਕਦੇ-ਕਦੇ ਵੱਡੀਆਂ ਪ੍ਰੇਸ਼ਾਨੀਆਂ ’ਚ ਸਾਨੂੰ ਘੇਰ ਲੈਂਦੀ ਹੈ
Table of Contents
ਦੰਦਾਂ ਦੀ ਦੇਖਭਾਲ ਲਈ:-
- ਜਦੋਂ ਤੱਕ ਬੱਚੇ ਬੋਤਲ ਫੀਡ ਲੈਂਦੇ ਹਨ, ਬੋਤਲਾਂ ਨੂੰ ਚੰਗੀ ਤਰ੍ਹਾਂ ਬਰੱਸ਼ ਨਾਲ ਸਾਫ ਕਰਕੇ ਪਾਣੀ ’ਚ ਉਬਾਲ ਕੇ ਦੁੱਧ ਪਿਆਓ
- ਸੌਂਦੇ ਹੋਏ ਉਨ੍ਹਾਂ ਦੇ ਮੂੰਹ ’ਚ ਬੋਤਲ ਨਾ ਛੱਡੋ
- ਦੁੱਧ ਪੀਣ ਤੋਂ ਬਾਅਦ ਕਿਸੇ ਸਾਫ, ਨਰਮ ਗਿੱਲੇ ਕੱਪੜੇ ਨਾਲ ਜੀਭ ਅਤੇ ਮੂੰਹ ਚੰਗੀ ਤਰ੍ਹਾਂ ਸਾਫ ਕਰੋ
- ਛੇ ਸਾਲ ਤੋਂ ਛੋਟੇ ਬੱਚੇ ਨੂੰ ਫਲੋਰਾਈਡਯੁਕਤ ਟੂਥਪੇਸਟ ਦੀ ਵਰਤੋਂ ਨਾ ਕਰਨ ਦਿਓ
- ਬੱਚਿਆਂ ਨੂੰ ਟੌਫੀ, ਚਾਕਲੇਟ, ਚਿੰਗਮ ਤੇ ਹੋਰ ਮਿੱਠੀਆਂ ਚੀਜ਼ਾਂ ਦਾ ਘੱਟ ਤੋਂ ਘੱਟ ਸੇਵਨ ਕਰ ਦਿਓ
ਬਰੱਸ਼ ਕਦੋਂ ਤੋਂ ਕਰਵਾਈਏ:-

ਬਚਾਅ ਲਈ:-
- ਜਦੋਂ ਬੱਚੇ ਦੇ ਦੰਦ ਨਿੱਕਲਣ ਲੱਗ ਜਾਣ ਤਾਂ ਇੱਕ ਵਾਰ ਡਾਕਟਰ ਤੋਂ ਉਸਦੇ ਦੰਦਾਂ ਦੀ ਜਾਂਚ ਕਰਵਾ ਲਓ ਇੱਕ ਤੋਂ ਡੇਢ ਸਾਲ ਦੀ ਉਮਰ ਤੋਂ ਬਾਅਦ ਬੱਚਿਆਂ ਨੂੰ ਡੈਂਟਿਸਟ ਕੋਲ ਲੈ ਜਾਓ ਜੇਕਰ ਦੰਦਾਂ ’ਚ ਕੁਝ ਸਮੱਸਿਆ ਹੋਵੇਗੀ ਤਾਂ ਇਲਾਜ ਸਹੀ ਸਮੇਂ ’ਤੇ ਸ਼ੁਰੂ ਹੋ ਜਾਵੇਗਾ
- ਸੱਤ-ਅੱਠ ਸਾਲ ਦੀ ਉਮਰ ਦੇ ਬੱਚਿਆਂ ਨੂੰ ਵੀ ਡੈਂਟਿਸਟ ਕੋਲ ਲੈ ਜਾਓ ਜੇਕਰ ਕੋਈ ਆਰਥੋਡਾਂਟਿਕ ਸਮੱਸਿਆ ਹੋਵੇਗੀ ਤਾਂ ਇਸ ਉਮਰ ’ਚ ਇਸ ਦਾ ਇਲਾਜ ਸੌਖਾ ਤੇ ਬਿਹਤਰ ਹੁੰਦਾ ਹੈ
- ਬੱਚਿਆਂ ਨੂੰ ਮਾਊਥਵਾਸ਼ ਨਾ ਵਰਤਣ ਦਿਓ ਕਿਉਂਕਿ ਬੱਚੇ ਇਸਨੂੰ ਪੀ ਸਕਦੇ ਹਨ ਜੋ ਬਹੁਤ ਖਤਰਨਾਕ ਹੋ ਸਕਦਾ ਹੈ
- ਬੱਚਿਆਂ ਨੂੰ ਘੱਟ ਸ਼ੂਗਰ ਵਾਲੇ ਖੁਰਾਕ ਪਦਾਰਥ ਖਾਣ ਨੂੰ ਦਿਓ ਫਾਈਬਰ ਵਾਲੇ ਭੋਜਨ ਪਦਾਰਥ ਜ਼ਿਆਦਾ ਦਿਓ ਥੋੜ੍ਹਾ ਮਿੱਠਾ ਖਾਣੇ ਤੋਂ ਬਾਅਦ ਦਿਓ ਅਤੇ ਧਿਆਨ ਰੱਖੋ ਕਿ ਉਹ ਬਾਅਦ ’ਚ ਚੰਗੀ ਤਰ੍ਹਾਂ ਕੁਰਲੀ ਕਰਕੇ ਮੂੰਹ ਸਾਫ ਕਰ ਲੈਣ ਬੱਚਿਆਂ ਨੂੰ ਦਵਾਈ ਦੇਣ ਤੋਂ ਬਾਅਦ ਵੀ ਕੁਰਲੀ ਜ਼ਰੂਰ ਕਰਵਾਓ
- ਬੱਚਿਆਂ ਦੇ ਦੰਦਾਂ ’ਤੇ ਫਲੋਰਾਈਡ ਐਪਲੀਕੇਸ਼ਨ ਕਰਵਾ ਸਕਦੇ ਹੋ ਜਿਸ ਨਾਲ ਕੈਵਿਟੀ ਘੱਟ ਲੱਗਣ ਦਾ ਚਾਂਸ ਰਹਿੰਦਾ ਹੈ 3 ਸਾਲ ਦੀ ਉਮਰ ਤੋਂ ਪਹਿਲਾਂ ਫਲੋਰਾਈਡ ਐਪਲੀਕੇਸ਼ਨ ਨਾ ਕਰਵਾਓ
- ਜੇਕਰ ਬੱਚਿਆਂ ਦੀਆਂ ਜਾੜ੍ਹਾਂ ’ਚ ਕੋਈ ਖੱਡਾ ਹੋਵੇ ਅਤੇ ਖਾਣਾ ਉਸ ਵਿਚ ਵਾਰ-ਵਾਰ ਫਸ ਜਾਂਦਾ ਹੋਵੇ, ਅਜਿਹੇ ’ਚ ਡੈਂਟਿਸਟ ਤੋਂ ਉਸ ਜਗ੍ਹਾ ਨੂੰ ਸੀਲ ਕਰਵਾ ਦਿਓ ਤਾਂ ਕਿ ਖਾਣਾ ਫਸ ਕੇ ਸੜਦਾ ਨਾ ਰਹੇ ਅਤੇ ਕੀੜਾ ਨਾ ਲੱਗ ਸਕੇ ਇਸ ਪ੍ਰਕਿਰਿਆ ਨੂੰ ਪਿਟ ਐਂਡ ਫ਼ਿਸ਼ਰ ਸੀਲੈਂਟ ਕਹਿੰਦੇ ਹਨ
- ਜੇਕਰ ਦੰਦ ਉਮਰ ਤੋਂ ਪਹਿਲਾਂ ਟੁੱਟ ਜਾਣ ਤਾਂ ਉੱਥੇ ਸਪੇਸ ਮੈਂਟੇਨਰ ਲਗਵਾ ਲਓ
 
            































































