ਤਾੜ ਆਸਣ ਸਾਰੇ ਆਸਣਾਂ ਦੇ ਸ਼ੁਰੂ ’ਚ ਕਰਨਾ ਚਾਹੀਦਾ ਹੈ ਕਿਉਂਕਿ ਇਸ ਨਾਲ ਬਾਹਵਾਂ, ਲੱਤਾਂ, ਮੋਢਿਆਂ, ਪੇਟ, ਕਮਰ ਸਾਰੇ ਅੰਗਾਂ ਦੀ ਸਟਰੈਚਿੰਗ ਹੋ ਜਾਂਦੀ ਹੈ ਅਤੇ ਸਰੀਰ ’ਚ ਚੁਸਤੀ ਆਉਂਦੀ ਹੈ ਇਸ ਆਸਣ ਨੂੰ ਹਰ ਉਮਰ ਦੇ ਲੋਕ ਕਰ ਸਕਦੇ ਹਨ ਜੇਕਰ 10-12 ਸਾਲ ਤੋਂ ਬਾਅਦ ਬੱਚੇ ਕਰਨ ਤਾਂ ਲੰਬਾਈ ਵਧਦੀ ਹੈ ਸਰੀਰ ਦੀਆਂ ਹੱਡੀਆਂ ਖਿਚਾਅ ’ਚ ਆਉਂਦੀਆਂ ਹਨ। ਤਾੜ ਆਸਣ ਦੋ ਤਰੀਕਿਆਂ ਨਾਲ ਕੀਤਾ ਜਾ ਸਕਦਾ ਹੈ ਹਰ ਕੋਈ ਦੋਵਾਂ ਤਰੀਕਿਆਂ ਨਾਲ ਇਸ ਆਸਣ ਨੂੰ ਕਰ ਸਕਦਾ ਹੈ, ਇੱਕ ਖੜ੍ਹੇ ਹੋ ਕੇ ਅਤੇ ਦੂਜਾ ਲੱਕ ਦੇ ਭਾਰ ਲੇਟ ਕੇ। (Tadasana)
Table of Contents
ਖੜ੍ਹੇ ਹੋਣ ਵਾਲੇ ਤਾੜ ਆਸਣ ਦਾ ਤਰੀਕਾ | Tadasana
ਆਸਣ ਦੇ ਵਿਚਾਲੇ ਖੜ੍ਹੇ ਹੋ ਜਾਓ ਦੋਵਾਂ ਅੱਡੀਆਂ ਅਤੇ ਪੰਜਿਆਂ ਨੂੰ ਜੋੜ ਲਓ, ਦੋਵੇਂ ਹੱਥ ਸਰੀਰ ਨਾਲ ਲੱਗੇ ਹੋਣ, ਅੱਖਾਂ ਕੋਮਲਤਾ ਨਾਲ ਬੰਦ ਕਰਕੇ ਖੜ੍ਹੇ ਹੋਵੋ ਫਿਰ ਸਾਹ ਭਰਦੇ ਹੋਏ ਦੋਵੇਂ ਹੱਥ ਸਿਰ ਵੱਲ ਉੱਪਰ ਲਿਜਾ ਕੇ ਅੱਡੀਆਂ ਨੂੰ ਉੱਪਰ ਚੁੱਕਦੇ ਹੋਏ ਹੱਥਾਂ ਨੂੰ ਉੱਪਰ ਵੱਲ ਖਿੱਚ ਕੇ ਰੱਖੋ ਜੋ ਲੋਕ ਬਲੱਡ ਪ੍ਰੈਸ਼ਰ ਦੇ ਰੋਗੀ ਹਨ ਉਨ੍ਹਾਂ ਨੇ ਸਾਹ ਰੋਕ ਕੇ ਨਹੀਂ ਰੱਖਣਾ ਬਾਕੀ ਲੋਕ ਸਾਹ ਰੋਕ ਕੇ ਰੱਖਣ ਜਦੋਂ ਨਾ ਰੋਕਿਆ ਜਾਵੇ ਤਾਂ ਸਾਹ ਛੱਡਦੇ ਹੋਏ ਹੌਲੀ-ਹੌਲੀ ਪੈਰ ਆਸਣ ’ਤੇ ਲਿਆਓ, ਹੱਥਾਂ ਨੂੰ ਢਿੱਲਾ ਕਰੋ। (Tadasana)
Also Read : ਜਾਣੋ ਵਾਲਾਂ ਬਾਰੇ || Know About Hair
ਇੱਕ-ਦੋ ਲੰਮੇ ਸਾਹਾਂ ਤੋਂ ਬਾਅਦ ਫਿਰ ਤੋਂ ਸਾਹ ਭਰਦੇ ਹੋਏ ਦੋਵੇਂ ਹੱਥ ਉੱਪਰ ਲਿਜਾਓ ਪੰਜਿਆਂ ਦੇ ਭਾਰ ਖੜ੍ਹੇ ਹੋ ਕੇ, ਦੋਵੇਂ ਬਾਹਵਾਂ ਕੰਨਾਂ ਨਾਲ ਲਾਉਂਦੇ ਹੋਏ ਪੰਜਿਆਂ ਦੇ ਭਾਰ ਉੱਪਰ ਨੂੰ ਉੱਠੋ ਮੰਨੋ ਅਸਮਾਨ ਨੂੰ ਛੂਹਣ ਦਾ ਯਤਨ ਕਰ ਰਹੇ ਹੋਵੋ ਥੋੜ੍ਹੀ ਦੇਰ ਰੁਕ ਕੇ ਸਾਹ ਛੱਡਦੇ ਹੋਏ ਹੌਲੀ-ਹੌਲੀ ਵਾਪਸ ਆਓ ਉੱਪਰ ਦੋਵਾਂ ਬਾਹਵਾਂ ’ਚ ਮੋਢਿਆਂ ਦੀ ਚੌੜਾਈ ਜਿੰਨਾ ਫਾਸਲਾ ਰੱਖੋ ਹੁਣ ਹੱਥ ਹੇਠਾਂ ਲਿਆਉਂਦੇ ਹੋਏ ਆਰਾਮ ਕਰੋ ਆਰਾਮ ਕਰਦੇ ਸਮੇਂ ਥੋੜ੍ਹੀ ਜਿਹੀ ਠੋਡੀ ਉੱਪਰ ਕਰਕੇ ਲੰਮੇ ਸਾਹ ਲਓ। (Tadasana)
ਲੇਟਣ ਵਾਲੇ ਤਾੜ ਆਸਣ ਦਾ ਤਰੀਕਾ | Tadasana
ਆਸਣ ’ਤੇ ਲੱਕ ਦੇ ਭਾਰ ਲੇਟ ਜਾਓ ਦੋਵੇਂ ਅੱਡੀਆਂ ਪੰਜਿਆਂ ਨੂੰ ਜੋੜ ਲਓ, ਪੰਜੇ ਤਾਣੋ ਦੋਵੇਂ ਹੱਥਾਂ ਨੂੰ ਸਾਹ ਭਰਦੇ ਹੋਏ ਸਿਰ ਵੱਲ ਲਿਜਾ ਕੇ ਫੈਲਾਓ, ਕੂਹਣੀ ਤੋਂ ਹਥੇਲੀ ਤੱਕ ਦਾ ਭਾਗ ਆਸਣ ’ਤੇ ਲੱਗਾ ਰਹੇ ਹੱਥਾਂ ’ਚ ਮੋਢਿਆਂ ਦੀ ਚੌੜਾਈ ਜਿੰਨਾ ਫਾਸਲਾ ਰਹੇ ਦੋਵੇਂ ਪੈਰ ਅਤੇ ਦੋਵੇਂ ਹੱਥ ਉਲਟ ਦਿਸ਼ਾ ’ਚ ਖਿੱਚੋ ਕੁਝ ਦੇਰ ਸਾਹ ਰੋਕੋ ਜੋ ਲੋਕ ਸਾਹ ਨਾ ਰੋਕ ਸਕਣ, ਉਹ ਹੌਲੀ-ਹੌਲੀ ਸਾਹ ਲੈਂਦੇ ਰਹਿਣ ਨਾ ਰੁਕਿਆ ਜਾਵੇ ਤਾਂ ਸਾਹ ਛੱਡਦੇ ਹੋਏ ਸਰੀਰ ਨੂੰ ਢਿੱਲਾ ਕਰੋ, ਲੰਬੇ ਸਾਹ ਲਓ ਕੁਝ ਪਲ ਆਰਾਮ ਤੋਂ ਬਾਅਦ ਇਸ ਪ੍ਰਕਿਰਿਆ ਨੂੰ ਫਿਰ ਦੁਹਰਾਓ ਪੂਰਨ ਅਵਸਥਾ ’ਚ ਧਿਆਨ ਸਰੀਰ ਦੇ ਅੰਗਾਂ ’ਤੇ ਲਾਓ। (Tadasana)
ਧਿਆਨ ਰੱਖੋ | Tadasana
ਇਸ ਵਿਚ ਧਿਆਨ ਦੇਣ ਯੋਗ ਗੱਲ ਇਹ ਹੈ ਕਿ ਸਾਹ ਭਰ ਕੇ ਹੀ ਸਮੁੱਚੇ ਸਰੀਰ ਨੂੰ ਖਿੱਚੋ ਇਸ ਕਿਰਿਆ ਨੂੰ ਦੋ ਵਾਰ ਦੁਹਰਾਉਂਦੇ ਸਮੇਂ ਇੱਕ ਤੋਂ ਦੂਜੇ ਦੁਹਰਾਅ ਦਰਮਿਆਨ ਆਰਾਮ ਜ਼ਰੂਰ ਕਰੋ। ਦੋਵਾਂ ਤਰੀਕਿਆਂ ਨਾਲ ਤਾੜ ਆਸਣ ਕਰਨ ਦਾ ਲਾਭ ਬਰਾਬਰ ਮਿਲਦਾ ਹੈ
ਦਿਲ ਦੇ ਰੋਗ, ਅਸਥਮਾ ਰੋਗੀ ਨੇ ਸਾਹ ਨਹੀਂ ਰੋਕਣਾ ਹੁੰਦਾ। (Tadasana)
ਲਾਭ | Tadasana
ਸਾਰੇ ਜੋੜ ਮਜ਼ਬੂਤ ਬਣਦੇ ਹਨ।
ਬੱਚਿਆਂ ਦਾ ਕੱਦ ਵਧਦਾ ਹੈ।
ਆਲਸ ਦੂਰ ਭੱਜਦਾ ਹੈ ਮਨ ’ਚ ਉਤਸ਼ਾਹ ਭਰਦਾ ਹੈ।
ਵਧਦੀ ਉਮਰ ’ਚ ਹੱਥ-ਪੈਰ ਨਹੀਂ ਕੰਬਦੇ।
ਪੇਟ ਢਿੱਲਾ ਹੋਣ ਦਾ ਦੋਸ਼ ਦੂਰ ਹੁੰਦਾ ਹੈ।
ਵਾਧੂ ਚਰਬੀ ਕਮਰ ਦੀ ਘੱਟ ਹੁੰਦੀ ਹੈ ਬਾਡੀ ਸ਼ੇਪ ’ਚ ਆਉਂਦੀ ਹੈ।
ਪਾਚਣ ਕਿਰਿਆ, ਸਾਹ ਕਿਰਿਆ, ਬਲੱਡ ਸਰਕੂਲੇਸ਼ਨ ਦੀ ਕਿਰਿਆ ਸਹੀ ਢੰਗ ਨਾਲ ਕੰਮ ਕਰਨ ਲੱਗਦੀ ਹੈ।
ਮਾਸਪੇਸ਼ੀਆਂ ਦਾ ਦਰਦ, ਪਿੰਜਣੀਆਂ ਦਾ ਦਰਦ ਦੂਰ ਹੁੰਦਾ ਹੈ ਮਾਸਪੇਸ਼ੀਆਂ ਮਜਬੂਤ ਬਣਦੀਆਂ ਹਨ।
ਨੀਤੂ ਗੁਪਤਾ